ਕੋਰੋਨਾਵਾਇਰਸ ਦੇ ਦੌਰ ''''ਚ ਘਰਾਂ ''''ਚ ਬਣਾਏ ਜਾ ਰਹੇ ICU ਕਿਵੇਂ ਕੰਮ ਕਰਦੇ ਹਨ
Monday, Jul 13, 2020 - 04:35 PM (IST)


ਪੱਛਮੀ ਦਿੱਲੀ ਦੇ ਇੱਕ ਘੁੱਗ ਵਸਦੇ ਇਲਾਕੇ ਵਿੱਚ ਇੱਕ ਪਰਿਵਾਰ ਹਸਪਤਾਲ ਦੇ ਬੈਡ ਦਾ ਬੰਦੋਬਸਤ ਕਰਨ ਲਈ ਜੀ-ਤੋੜ ਕੋਸ਼ਿਸ਼ ਕਰ ਰਿਹਾ ਹੈ।
ਜੂਨ ਮਹੀਨੇ ਦੇ ਸ਼ੁਰੂ ਵਿੱਚ ਭਾਰਤ ਸਰਕਾਰ ਨੇ ਦੇਸ਼ ਵਿੱਚ ਕੋਰੋਨਾਵਾਇਰਸ ਮਹਾਂਮਾਰੀ ਦੇ ਫੈਲਾਅ ਨੂੰ ਠੱਲ੍ਹ ਪਾਉਣ ਲਈ ਅੱਠ ਹਫ਼ਤਿਆਂ ਤੋਂ ਜਾਰੀ ਲੌਕਡਾਊਨ ਵਿੱਚ ਢਿੱਲ ਦੇਣੀ ਸ਼ੁਰੂ ਕੀਤੀ ਸੀ।
67 ਸਾਲਾ ਰਾਜ ਕੁਮਾਰ ਮਹਿਤਾ ਨੇ ਦੱਸਿਆ, "ਲੌਕਡਾਊਨ ਸ਼ੁਰੂ ਹੋਣ ਤੋਂ ਦੋ ਦਿਨਾਂ ਦੇ ਅੰਦਰ ਹੀ ਮੈਂ ਕੁਝ ਹਲਕੇ ਲੱਛਣਾਂ ਕਾਰਨ ਆਪਣਾ ਟੈਸਟ ਕਰਵਾਇਆ। ਜੋ ਕਿ ਪੌਜ਼ਿਟਿਵ ਆਇਆ ਅਤੇ ਮੈਂ ਹਸਪਤਾਲ ਵਿੱਚ ਭਰਤੀ ਹੋਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ। "ਹਸਪਤਾਲ ਮਰੀਜ਼ਾਂ ਨਾਲ ਭਰੇ ਹੋਏ ਸਨ ਅਤੇ ਹਰ ਥਾਂ ਪੂਰੀ ਭੀੜ ਸੀ।"
Click here to see the BBC interactiveਮਹਿਤਾ ਪਰਿਵਾਰ ਨੂੰ ਪੂਰੀ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਬੈਡ ਨਾ ਮਿਲ ਸਕਿਆ। ਅਜਿਹੇ ਸੰਕਟ ਦੇ ਸਮੇਂ ਵਿੱਚ ਇੱਕ ਦੋਸਤ ਵੱਲੋਂ ਦਿੱਤਾ ਗਿਆ ਇੱਕ ਸੰਪਰਕ ਨੰਬਰ ਜਿਵੇਂ ਮਹਿਤਾ ਪਰਿਵਾਰ ਲਈ ਵਰਦਾਨ ਸਾਬਤ ਹੋਇਆ।
ਮਹਿਤਾ ਦੇ ਪੁੱਤਰ ਮਨੀਸ਼ ਨੇ ਇੱਕ ਅਜਿਹੀ ਕੰਪਨੀ ਬਾਰੇ ਪਤਾ ਕਰਨ ਲਈ ਫੋਨ ਮਿਲਾਇਆ ਜਿਸ ਦਾ ਵਾਅਦਾ ਸੀ, "ਉਹ ਘਰ ਵਿੱਚ ਹੀ ਪੂਰੀ ਨਿਗਰਾਨੀ ਅਤੇ ਔਕਸੀਜ਼ਨ ਦੇ ਨਾਲ ਇੱਕ ਹਸਪਤਾਲ-ਬੈਡ ਮੁਹਈਆ ਕਰਵਾ ਸਕਦੀ ਹੈ।"
ਮੁਢਲੀ ਸਹਿਮਤੀ ਅਤੇ ਕੁਝ ਪੇਸ਼ਗੀ ਰਕਮ ਦੇ ਭੁਗਤਾਨ ਤੋਂ ਕੁਝ ਘੰਟਿਆਂ ਦੇ ਅੰਦਰ ਹੀ ਮਹਿਤਾ ਪਰਿਵਾਰ ਦੇ ਘਰ ਮੈਡੀਕਲ ਉਪਕਰਣਾਂ ਜਿਵੇਂ ਕਾਰਡੀਐਕ ਮੌਨੀਟਰ ਜਿਸ ਨਾਲ ਔਕਸੀਮੀਟਰ ਜੁੜਿਆ ਹੋਇਆ ਸੀ ਅਤੇ ਇੱਕ ਔਕਸੀਜ਼ਨ ਦਾ ਸਿਲੰਡਰ ਅਤੇ ਇੱਕ ਪੋਰਟੇਬਲ ਵੈਂਟੀਲੇਟਰ ਵੀ ਸੀ ਉਨ੍ਹਾਂ ਦੇ ਘਰ ਪਹੁੰਚ ਗਿਆ। ਇਸ ਦੇ ਨਾਲ ਸੀ ਇੱਕ ਸਿਖਲਾਈ ਪ੍ਰਾਪਤ ਪੈਰਾ-ਮੈਡਿਕ।

- ਕੋਰੋਨਾਵਾਇਰਸ ਨਾਲ ਜੰਗ ''ਚ ਆਰਟੀਫੀਸ਼ੀਅਲ ਇੰਟੈਲੀਜੈਂਸ ਕਿੰਨੀ ਕਾਰਗਰ ਹੋਵੇਗੀ
- ਕੀ ਭਾਰਤ ਦੇ ਇਸ ਸੂਬੇ ''ਚ ਵੈਂਟੀਲੇਟਰ ਦੇ ਨਾਂ ''ਤੇ ਕੋਈ ਹੀ ਮਸ਼ੀਨਾਂ ਖ਼ਰੀਦੀਆਂ ਗਈਆਂ, ਪੰਜ ਸਵਾਲ ਵੀ ਉੱਠੇ
- ਕੋਰੋਨਾਵਾਇਰਸ ਨਾਲ ਪੀੜਤ ਹੋਣ ''ਤੇ ਸਰੀਰ ਵਿੱਚ ਕੀ-ਕੀ ਬਦਲਾਅ ਆਉਂਦੇ ਹਨ?
- ਕੋਰੋਨਾਵਾਇਰਸ: ਉਹ 13 ਸਵਾਲ ਜਿਨ੍ਹਾਂ ਦੇ ਜਵਾਬ ਤੁਸੀਂ ਲੱਭ ਰਹੇ ਹੋ
ਐੱਚਵਾਈਡੀ ਹੈਲਥਕੇਅਰ ਕੰਪਨੀ ਦੇ ਮਾਲਕ ਅੰਬਰੀਸ਼ ਮਿਸ਼ਰਾ ਨੇ ਦੱਸਿਆ, "ਅਸੀਂ ਪ੍ਰਕਿਰਿਆ ਸਮਝਾਈ ਅਤੇ ਜ਼ਰੂਰੀ ਬੰਦੋਬਸਤਾਂ ਬਾਰੇ ਦੱਸਿਆ। ਮਿਸਟਰ ਮਹਿਤਾ ਲਈ ਘਰ ਵਿੱਚ ਇਹ ਸੁਵਿਧਾ ਦੇਣ ਦੀ ਕੀਮਤ ਦੱਸੀ ਅਤੇ ਅਗਲੇ ਦਿਨ ਤੋਂ ਉਹ ਆਪਣੇ ਘਰ ਵਿੱਚ ਹੀ ਸਾਡੀ ਸੰਭਾਲ ਵਿੱਚ ਸਨ। ਉਨ੍ਹਾਂ ਨੇ ਵਧੀਆ ਰਿਕਵਰੀ ਕੀਤੀ।"

ਕੀ ਹਨ ਭਾਰਤ ਦੇ ਹਾਲਾਤ?
ਭਾਰਤ ਵਿੱਚ ਸਵਾ ਅੱਠ ਲੱਖ ਤੋਂ ਉੱਪਰ ਕੋਰੋਨਾਵਾਇਰਸ ਦੇ ਕੇਸ ਹਨ ਅਤੇ 21 ਹਜ਼ਾਰ ਤੋਂ ਵਧੇਰੇ ਮੌਤਾਂ ਹੋ ਚੁੱਕੀਆਂ ਹਨ।
ਮਰੀਜ਼ਾਂ ਦੀ ਲਗਾਤਾਰ ਵਧ ਰਹੀ ਗਿਣਤੀ ਕਾਰਨ ਭਾਰਤ ਕੋਰੋਨਾਵਾਇਰਸ ਨਾਲ ਸਭ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਦੇਸ਼ਾਂ ਵਿੱਚ ਤੀਜੇ ਨੰਬਰ ''ਤੇ ਪਹੁੰਚ ਗਿਆ ਹੈ।
ਚੇਨਈ ਦੇ ਇੰਸਟੀਚਿਊਟ ਆਫ਼ ਮੈਥੇਮੈਟੀਕਲ ਸਾਇੰਸਜ਼ ਦੇ ਰਿਸਰਚਰਾਂ ਨੇ ਅੰਕੜਾਵਿਗਿਆਨਕ ਵਿਸ਼ਲੇਸ਼ਣ ਦੇ ਅਧਾਰ ਤੇ ਜੂਨ ਦੇ ਅਖ਼ੀਰ ਵਿੱਚ ਕਿਹਾ ਸੀ ਕਿ ਭਾਰਤ ਵਿੱਚ "ਜੁਲਾਈ ਦੇ ਖ਼ਤਮ ਹੋਣ ਜਾਂ ਉਸ ਤੋਂ ਵੀ ਪਹਿਲਾਂ ਕੋਰੋਨਾਵਾਇਰਸ ਦੇ 10 ਲੱਖ ਸਰਗਰਮ ਕੇਸ ਹੋ ਸਕਦੇ ਹਨ।"
ਹਾਲਾਂਕਿ ਸਰਕਾਰ ਦਾ ਦਾਅਵਾ ਹੈ ਕਿ ਉਹ ਸਾਰੇ ਮਰੀਜ਼ਾਂ ਨੂੰ ਇਲਾਜ ਮੁਹਈਆ ਕਰਵਾ ਰਹੀ ਹੈ ਪਰ ਫਿਰ ਵੀ ਸੈਂਕੜੇ ਮਰੀਜ਼ਾਂ ਨੂੰ ਹਸਪਤਾਲਾਂ ਵਿੱਚ ਬੈਡਾਂ ਦੀ ਕਮੀ ਕਾਰਨ ਦਾਖ਼ਲਾ ਨਹੀਂ ਮਿਲ ਰਿਹਾ ਹੈ।
ਹੁਣ ਜੋ ਲੋਕ ਖ਼ਰਚਾ ਚੁੱਕ ਰਹੇ ਹਨ ਉਹ ਆਪਣੇ ਘਰਾਂ ਵਿੱਚ ਹੀ ਆਪਣਾ ਇਲਾਜ ਕਰਵਾਉਣ ਵਰਗੇ ਵਿਕਲਪ ਦੇਖ ਰਹੇ ਹਨ।
ਸ਼ਾਇਦ ਕੇਸਾਂ ਵਿੱਚ ਹੋ ਰਹੇ ਲਗਾਤਾਰ ਵਾਧੇ ਕਾਰਨ ਅਤੇ ਹਸਪਤਾਲਾਂ ਉੱਪਰ ਪੈ ਰਹੇ ਦਬਾਅ ਕਾਰਨ ਹੀ ਕੇਂਦਰ ਸਰਕਾਰ ਨੇ "ਲੱਛਣਾਂ ਵਾਲੇ ਅਤੇ ਬਗੈਰ-ਲੱਛਣਾਂ ਵਾਲੇ ਸਾਰੇ ਮਰੀਜ਼ਾਂ ਨੂੰ ਜਿੰਨਾ ਜਲਦੀ ਹੋ ਸਕੇ ਕੁਆਰੰਟੀਨ ਕਰਨ" ਬਾਰੇ ਹੁਕਮ ਜਾਰੀ ਕੀਤੇ ਹਨ।
ਸਰਕਾਰ ਨੇ ਹੋਟਲਾਂ, ਖੇਡ ਸਟੇਡੀਅਮਾਂ ਇੱਥੋਂ ਤੱਕ ਕਿ ਰੇਲਵੇ ਤੱਕ ਨੂੰ ਵੀ ਆਪਣੀਆਂ ਏਕਾਂਤਵਾਸ ਦੀਆਂ ਸਹੂਲਤਾਂ ਵਿੱਚ ਇਜ਼ਾਫ਼ਾ ਕਰਨ ਦੇ ਹੁਕਮ ਦਿੱਤੇ ਹਨ ਪਰ ਜਿਨ੍ਹਾਂ ਪਰਿਵਾਰਾਂ ਵਿੱਚ ਇੱਕ ਤੋਂ ਵਧੇਰੇ ਜੀ ਕੋਰੋਨਾ ਪੌਜ਼ਿਟੀਵ ਆ ਰਹੇ ਹਨ ਉਹ ਘਰੇ ਹੀ ਆਪਣਾ ਇਲਾਜ ਕਰਵਾਉਣ ਦੀ ਸਹੂਲਤ ਦਾ ਵਿਕਲਪ ਦੇਖ ਰਹੇ ਹਨ।
https://www.youtube.com/watch?v=9CQckyVWLlQ
ਇੱਕ 66 ਸਾਲਾ ਮਰੀਜ਼ ਜੋ ਹੁਣ ਠੀਕ ਹੋ ਚੁੱਕੇ ਹਨ ਦੀ ਧੀ ਭਾਰਤੀ ਸਿੰਘ ਨੇ ਕਿਹਾ, "ਘਰੇ ICU ਲਗਵਾਉਣਾ ਇੱਕ ਸਹੀ ਫੈਸਲਾ ਸੀ ਕਿਉਂਕਿ ਇਸ ਨਾਲ ਮੈਂ ਬਿਨਾਂ ਹਸਪਤਾਲ ਵਿੱਚ ਜਾਣ ਦਾ ਖ਼ਤਰਾ ਚੁੱਕਿਆਂ ਆਪਣੇ ਪਿਤਾ ਦੀ ਸਿਹਤ ਦਾ ਖ਼ਿਆਲ ਰੱਖ ਸਕੀ।"
ਉਨ੍ਹਾਂ ਨੂੰ ਲਗਦਾ ਹੈ, "ਹਸਪਤਾਲਾਂ ਵਿੱਚ ਸਮਾਂ ਅਤੇ ਧਿਆਨ ਹਜ਼ਾਰਾਂ ਮਰੀਜ਼ਾਂ ਵਿੱਚ ਵੰਡਿਆ ਜਾਂਦਾ ਹੈ ਜਿਸ ਕਾਰਨ ਉੱਥੇ ਲਾਗ ਹੋਰ ਫੈਲਣ ਦਾ ਖ਼ਤਰਾ ਹਮੇਸ਼ਾ ਬਣਿਆ ਰਹਿੰਦਾ ਹੈ।"
ਘਰ ‘ਚ ਕਿਵੇਂ ਹੁੰਦਾ ਹੈ ਇਲਾਜ?
ਘਰ ਵਿੱਚ ਇੱਕ ਡਾਕਟਰ ਕਿਸੇ ਪਲਮੋਨੋਲੋਜਿਸਟ ਜਾਂ ਇੱਕ ਇੰਟੈਂਸਿਵਿਸਟ ਡਾਕਟਰ ਦੀ ਨਿਗਰਾਨੀ ਵਿੱਚ ਇੱਕ ਨਰਸ ਮਰੀਜ਼ ਦੀ ਦੇਖਭਾਲ ਕਰਦੀ ਹੈ।
ਨਵੇਂ ਮਰੀਜ਼ ਕੋਲ ਜਾਣ ਤੋਂ ਪਹਿਲਾਂ ਅਤੇ ਬਾਅਦ ਵਿੱਚ ਇਨ੍ਹਾਂ ਨਰਸਾਂ ਜਾਂ ਪੈਰਾ-ਮੈਡਿਕਸ ਦਾ ਕੋਰੋਨਾ ਟੈਸਟ ਹੁੰਦਾ ਹੈ। ਇਹ ਲੋਕ ਯਕੀਨੀ ਬਣਾਉਂਦੇ
ਕੇ ਏ ਵਰਸੇਮਲਾ ਜੋ ਕਿ ਪੇਸ਼ੇ ਵੱਜੋਂ ਇੱਕ ਨਰਸ ਹੈ ਅਤੇ ਕੋਵਿਡ-19 ਨਾਲ ਸੰਕ੍ਰਮਿਤ ਮਰੀਜ਼ਾਂ ਦੀ ਦੇਖ ਰੇਖ ਕਰਨ ਵਾਲੀ ਇੱਕ ਨਿੱਜੀ ਹੈਲਥਕੇਅਰ ਕੰਪਨੀ ''ਚ ਕੰਮ ਕਰ ਰਹੀ ਹੈ, ਉਸ ਦਾ ਮੰਨਣਾ ਹੈ ਕਿ ਕਮਰੇ ''ਚ ਬਤੌਰ ਮੈਡੀਕਲ ਪੇਸ਼ੇਵਰ ਵੱਜੋਂ ਇੱਕਲਿਆਂ ਹੀ ਮੌਜੂਦ ਹੋਣਾ ਆਪਣੇ ਆਪ ''ਚ ਇੱਕ ਵੱਡੀ ਚੁਣੌਤੀ ਅਤੇ ਜ਼ਿੰਮੇਵਾਰੀ ਹੁੰਦੀ ਹੈ।
"ਹਸਪਤਾਲ ''ਚ ਕਿਸੇ ਵੀ ਤਰ੍ਹਾਂ ਦੀ ਐਮਰਜੈਂਸੀ ਦੀ ਸਥਿਤੀ ''ਚ ਸਾਰੇ ਮੈਡੀਕਲ ਉਪਕਰਣ ਅਤੇ ਡਾਕਟਰ ਉਪਲਬੱਧ ਹੁੰਦੇ ਹਨ, ਪਰ ਘਰ ''ਚ ਬੈਠੇ ਮਰੀਜ਼ ਕੋਲ ਡਾਕਟਰ ਦੀ ਸਹੂਲਤ ਤਾਂ ਹੁੰਦੀ ਹੈ , ਪਰ ਉਹ ਵੀ ਫੋਨ ''ਤੇ।ਇਸ ਲਈ ਅਜਿਹੀ ਸਥਿਤੀ ''ਚ ਨਰਸ ਹਰ ਨਾਜ਼ੁਕ ਸਥਿਤੀ ਨੂੰ ਸੰਭਾਲਣ ਦੇ ਯੋਗ ਹੋਣੀ ਚਾਹੀਦੀ ਹੈ।ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਨਰਸਾਂ ਨੂੰ ਤਰਜੀਹ ਦਿੱਤੀ ਜਾਣੀ ਚਾਹੀਦੀ ਹੈ ਕਿ ਉਹ ਡਾਕਟਰਾਂ ਨਾਲ ਕਦੋਂ ਅਤੇ ਕਿਵੇਂ ਰਾਬਤਾ ਕਾਇਮ ਕਰ ਸਕਦੀਆਂ ਹਨ।"

ਨਰਸ ਜਾਂ ਫਿਰ ਪੈਰਾਮੈਡੀਕਲ ਅਮਲੇ ਦਾ ਮੁਲਾਜ਼ਮ ਜਿਸ ਦੀ ਮਰੀਜ਼ ਕੋਲ ਡਿਊਟੀ ਹੁੰਦੀ ਹੈ ਉਹ ਸਮੇਂ-ਸਮੇਂ ''ਤੇ ਮਰੀਜ਼ ਦੇ ਸਰੀਰ ਦੇ ਤਾਪਮਾਨ, ਆਕਸੀਜਨ ਪੱਧਰ ਅਤੇ ਹੋਰ ਦੂਜੇ ਜ਼ਰੂਰੀ ਲੱਛਣਾਂ ਬਾਰੇ ਮਾਹਰ ਡਾਕਟਰ ਨੂੰ ਜਾਣਕਾਰੀ ਦਿੰਦੇ ਰਹਿੰਦੇ ਹਨ।
ਦੀਕਸ਼ਿਤ ਠਾਕੁਰ ਜੋ ਕਿ ਇੱਕ ਘਰੇਲੂ ਦੇਖਭਾਲ ਪ੍ਰਦਾਤਾ ਕੰਪਨੀ ''ਚ ਗੰਭੀਰ ਸਥਿਤੀ ''ਚ ਮਰੀਜ਼ ਦੀ ਦੇਖਭਾਲ ਕਰਨ ਵਾਲਾ ਮੁਲਾਜ਼ਮ ਹੈ, ਉਸ ਦਾ ਮੰਨਣਾ ਹੈ ਕਿ " ਸਮੇਂ ਸਿਰ ਡਾਕਟਰ ਦੀ ਮੌਜੂਦਗੀ ਹੀ ਮਰੀਜ਼ ਲਈ ਸੰਜੀਵਨੀ ਬੂਟੀ ਦੀ ਤਰ੍ਹਾਂ ਕੰਮ ਕਰਦੀ ਹੈ।"
ਉਹ ਅੱਗੇ ਕਹਿੰਦਾ ਹੈ, " ਭਾਵੇਂ ਕਿ ਕੋਵਿਡ-19 ਦਾ ਸਾਡੇ ਕੋਲ ਅਜੇ ਤੱਕ ਕੋਈ ਪੱਕਾ ਇਲਾਜ ਮੌਜੂਦ ਨਹੀਂ ਹੈ।ਇਸ ਲਈ ਮਰੀਜ਼ਾਂ ਨੂੰ ਹੋਰ ਸਹਾਇਕ ਥੈਰੇਪੀ ਦੀ ਮਦਦ ਨਾਲ ਠੀਕ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।ਮਰੀਜ਼ ਭਾਵੇਂ ਘਰ ''ਚ ਹੋਵੇ ਜਾਂ ਫਿਰ ਹਸਪਤਾਲ ''ਚ ਉਸ ਨੂੰ ਹਰ ਲੋੜੀਂਦਾ ਇਲਾਜ ਮੁਹੱਈਆ ਕਰਵਾਇਆ ਜਾਂਦਾ ਹੈ।ਮਰੀਜ਼ ਨੂੰ ਕਦੋਂ ਸਭ ਤੋਂ ਵੱਧ ਜ਼ਰੂਰਤ ਹੈ ਆਈਸੀਯੂ ਭਰਤੀ ਕਰਵਾਉਣ ਦੀ ਇਸ ਸਬੰਧੀ ਕਿਸੇ ਵੀ ਡਾਕਟਰ ਵੱਲੋਂ ਫ਼ੈਸਲਾ ਲਿਆ ਜਾਣਾ ਸਭ ਤੋਂ ਮਹੱਤਵਪੂਰਣ ਹੈ।"
ਕੀ ਹੈ ਕੀਮਤ?
ਆਈਸੀਯੂ ਸਹੂਲਤ ਦੀ ਇੱਕ ਤੈਅ ਕੀਮਤ ਹੈ, ਜੋ ਕਿ ਭਾਰਤੀ ਰੁਪਏ ਤਹਿਤ 10 ਹਜ਼ਾਰ ਤੋਂ 15 ਹਜ਼ਾਰ ਰੁ. ਤੱਕ ਪੈਂਦੀ ਹੈ।ਇਹ ਛੋਟੇ ਆਈਸੀਯੂ ਬਹੁਤੇਰੇ ਭਾਰਤੀਆਂ ਦੀ ਪਹੁੰਚ ਤੋਂ ਬਾਹਰ ਹਨ।ਪਰ ਇਸ ਦੇ ਬਾਵਜੂਦ ਇਸ ਦੀ ਮੰਗ ''ਚ ਲਗਾਤਾਰ ਵਾਧਾ ਹੋ ਰਿਹਾ ਹੈ।
ਵੇਖਿਆ ਜਾਵੇ ਤਾਂ ''ਐਚਡੀਯੂ ਹੈਲਥਕੇਅਰ'' ਜਾਂ '' ਹੇਲਥਕੇਅਰ ਐਟ ਹੋਮ'' ਵਰਗੀਆਂ ਵੱਡੀਆਂ ਕੰਪਨੀਆਂ ਪਹਿਲਾਂ ਹੀ ਨਾਜ਼ੁਕ ਸਥਿਤੀ ''ਚ ਗੰਭੀਰ ਦੇਖਭਾਲ ਸਹੂਲਤ ਮੁਹੱਈਆ ਕਰਵਾਉਣ ਦੇ ਕਾਰੋਬਾਰ ''ਚ ਰਹੀਆਂ ਹਨ, ਪਰ ਕੋਵਿਡ-19 ਤੋਂ ਬਾਅਧ ਮੰਗ ''ਚ ਇੰਨ੍ਹਾਂ ਵਾਧਾ ਨਹੀਂ ਹੋਇਆ ਸੀ।

ਮੈਂ ਜਦੋਂ ਅੰਬਰੀਸ਼ ਮਿਸ਼ਰਾ ਨੂੰ ਫੋਨ ''ਤੇ ਆਈਸੀਯੂ ਦੀ ਕੀਮਤ ਅਤੇ ਅਗਾਂਹੂ ਰਾਸ਼ੀ ਬਾਰੇ ਪੁੱਛਿਆ ਤਾਂ ਉਨ੍ਹਾਂ ਦੱਸਿਆ, " ਅਸੀਂ ਰੋਜ਼ਾਨਾ ਪੰਜ ਪਰਿਵਾਰਾਂ ਜਾਨਿ ਕਿ 20-25 ਕੋਵਿਡ ਸੰਕ੍ਰਮਿਤ ਮਰੀਜ਼ਾਂ ਨੂੰ ਭਰਤੀ ਕਰ ਰਹੇ ਹਾਂ।"
ਭਾਰਤ ਦੇ ਵੱਡੇ ਸ਼ਹਿਰਾਂ ''ਚ ਮਲਟੀ-ਸਪੈਸ਼ਲਿਟੀ ਹਸਪਤਾਲਾਂ ਦੀ ਚੇਨ, ਰੈਜ਼ੀਡੈਂਟ ਵੇਲਫੇਅਰ ਐਸੋਸੀਏਸ਼ਨਾਂ ਅਤੇ ਰਿਹਾਇਸ਼ੀ ਸੁਸਾਇਟੀਆਂ ਦੇ ਸਮੂਹਾਂ ਨਾਲ ਮਿਲ ਕੇ " ਹੋਮ ਆਈਸੋਲੇਸ਼ਨ ਕੇਂਦਰ" ਸਥਾਪਤ ਕਰਨ ''ਚ ਸਹਿਯੋਗ ਕਰ ਰਹੀਆਂ ਹਨ।
ਦਿੱਲੀ ਵਰਗੀਆਂ ਕਈ ਰਾਜ ਸਰਕਾਰਾਂ ਨੇ ਬਿਨ੍ਹਾਂ ਅਤੇ ਘੱਟ ਲੱਛਣਾਂ ਵਾਲੇ ਮਰੀਜ਼ਾਂ ਨੂੰ ਆਪੋ ਆਪਣੇ ਘਰਾਂ ''ਚ ਹੀ ਏਕਾਂਤਵਾਸ ਕਰਨ ਦੀ ਸਲਾਹ ਦਿੱਤੀ ਹੈ ਅਤੇ ਕਿਹਾ ਹੈ ਕਿ ਉਨ੍ਹਾਂ ਨੂੰ ਘਰਾਂ ''ਚ ਸਰਕਾਰ ਵੱਲੋਂ ਆਕਸੀਮੀਟਰ ਬਿਲਕੁੱਲ ਮੁਫ਼ਤ ਦਿੱਤੇ ਜਾਣਗੇ ਤਾਂ ਜੋ ਉਹ ਆਪਣੇ ਆਕਸੀਜਨ ਪੱਧਰ ਦਾ ਧਿਆਨ ਰੱਖ ਸਕਣ।
ਇਸ ਤੋਂ ਇਲਾਵਾ ਕਿਹਾ ਗਿਆ ਹੈ ਕਿ ਸਾਹ ਲੈਣ ਜਾਂ ਕਿਸੇ ਹੋਰ ਤਕਲੀਫ ਦੀ ਸੂਰਤ ''ਚ ਹੀ ਹਸਪਤਾਲ ਦਾ ਰੁਖ਼ ਕੀਤਾ ਜਾਵੇ।ਬੇਵਜ੍ਹਾ ਹਸਪਤਾਲਾਂ ''ਚ ਭੀੜ੍ਹ ਨਾ ਕੀਤੀ ਜਾਵੇ।
ਮੁਬੰਈ ‘ਚ ਬਦਤਰ ਹਾਲਾਤ
ਭਾਰਤ ''ਚ ਮੁਬੰਈ ਨੂੰ ਕੋਰੋਨਾ ਦਾ ਪ੍ਰਮੁੱਖ ਕੇਂਦਰ ਐਲਾਨਿਆ ਗਿਆ ਹੈ, ਜਿੱਥੇ ਹਸਪਤਾਲਾਂ ''ਚ ਪੈਰ ਰੱਖਣ ਨੂੰ ਵੀ ਥਾਂ ਨਹੀਂ ਹੈ।ਅਜਿਹੇ ''ਚ ਸਰਕਾਰ ਨੇ ਹੋਟਲਾਂ ਅਤੇ ਸਟੇਡੀਅਮਾਂ ਨੂੰ ਕੋਵਿਡ-19 ਕੇਂਦਰਾਂ ''ਚ ਤਬਦੀਲ ਕਰਕੇ ਸਥਿਤੀ ''ਤੇ ਕਾਬੂ ਪਾਉਣ ਦਾ ਯਤਨ ਕੀਤਾ ਹੈ।
ਇਸ ਦੌਰਾਨ ਇਸ ਸ਼ਹਿਰ ਦੇ ਸੰਘਣੇ ਉਪਨਗਰਾਂ ''ਚ ਬਹੁਤ ਸਾਰੇ ਰਿਹਾਇਸ਼ੀ ਅਪਾਰਟਮੈਂਟਾਂ ਨੇ ਆਪਣੇ ਕਲੱਬ ਹਾਊਸਾਂ ਜਾਂ ਇਨਸਾਈਡ ਖੇਡ ਖੇਤਰ ਨੂੰ ਆਈਸੋਲੇਸ਼ਨ ਜ਼ੋਨ ''ਚ ਤਬਦੀਲ ਕਰਨ ਦਾ ਫ਼ੈਸਲਾ ਲਿਆ ਹੈ।ਇਸ ਕਾਰਜ ਲਈ ਨਾ ਸਿਰਫ ਪ੍ਰਮੁੱਖ ਹੈਲਥਕੇਅਰ ਕੰਪਨੀਆਂ ਬਲਕਿ ਸੀਨੀਅਰ ਰੈਜ਼ੀਡੈਂਟ ਡਾਕਟਰਾਂ ਨੇ ਵੀ ਆਪੋ ਆਪਣੀ ਸਮਰੱਥਾ ਅਨੁਸਾਰ ਮਦਦ ਕੀਤੀ ਹੈ।
ਡਾ.ਵਿਵੇਕ ਦੇਸਾਈ ਜੋ ਕਿ ਰੇਡਿਓਲੋਜਿਸਟ ਹਨ ਅਤੇ ਉਨ੍ਹਾਂ ਨੂੰ ''ਹੈਲਥਕੇਅਰ ਐਟ ਹੋਮ" ਦੀ ਹਿਮਾਇਤ ਹਾਸਲ ਸੀ ,, ਦਾ ਕਹਿਣਾ ਹੈ, "ਸਾਡੇ ਕੋਲ ਹੋਰ ਕੋਈ ਦੂਜਾ ਰਾਹ ਨਹੀਂ ਸੀ ਕਿਉਂਕਿ ਹਸਪਤਾਲਾਂ ''ਚ ਬੈੱਡ ਨਹੀਂ ਮਿਲ ਰਹੇ ਸਨ ਤੇ ਮੁਬੰਈ ''ਚ ਸੰਕ੍ਰਮਿਤ ਮਾਮਲਿਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਸੀ।ਅਸੀਂ ਆਪਣੇ ਅਪਾਰਟਮੈਂਟ ਅੰਦਰ ਇੱਕ ਸੈਨੀਟਾਈਜ਼ ਖੇਤਰ ਦੀ ਚੋਣ ਕੀਤੀ, ਜਿਸ ''ਚ ਕਿ ਇਕੋ ਸਮੇਂ 8-10 ਮਰੀਜ਼ਾਂ ਨੂੰ ਰੱਖਿਆ ਜਾ ਸਕਦਾ ਸੀ ਅਤੇ ਉਨ੍ਹਾਂ ਦੇ ਏਕਾਂਤਵਾਸ ਦੀ ਪ੍ਰਕਿਆ ਨੂੰ ਸ਼ੁਰੂ ਕੀਤਾ।"
ਪਰ ਦੂਜੇ ਪਾਸੇ ਕੁੱਝ ਮਾਹਰਾਂ ਦਾ ਮੰਨਣਾ ਹੈ ਕਿ ਭਾਵੇਂ ਕੋਈ ਮਰੀਜ਼ ਘਰ ''ਚ ਹੋਵੇ ਜਾਂ ਫਿਰ ਕਿਸੇ ਨਿੱਜੀ ਅਪਾਰਟਮੈਂਟ ਦੀ ਇਮਾਰਤ ''ਚ ਬਣੀ ਵਾਰਡ ''ਚ, ਉਸ ਲਈ ਜ਼ੋਖਮ ਬਣਿਆ ਰਹਿੰਦਾ ਹੈ।
ਬਹੁਤ ਸਾਰੇ ਮਾਹਰਾਂ ਨੇ ਮਹਿਸੂਸ ਕੀਤਾ ਹੈ ਕਿ ਇੱਕ ਮਾਹਰ ਡਾਕਟਰ ਦੀ ਮੌਜੂਦਗੀ ਅਤੇ ਆਈਸੀਯੂ ਦੀ ਸਹੂਲਤ , ਜਿਸ ''ਚ ਨਵੀਂ ਤਕਨੀਕ ਵਾਲੇ ਵੈਂਟੀਲੇਟਰ ਮੌਜੂਦ ਹਨ ਉਹ ਕੋਵਿਡ-19 ਦੇ ਮਰੀਜ਼ ਲਈ ਬਹੁਤ ਮਹੱਤਵਪੂਰਨ ਹੈ, ਕਿਉਂਕਿ ਆਕਸੀਜਨ ਦਾ ਪੱਧਰ ਅਚਾਨਕ ਡਿੱਗ ਸਕਦਾ ਹੈ ਅਤੇ ਉਸ ਦੀ ਸਥਿਤੀ ਗੰਭੀਰ ਹੋ ਸਕਦੀ ਹੈ।ਇਸ ਲਈ ਮੌਕੇ ''ਤੇ ਆਈਸੀਯੂ ਸਹੂਲਤ ਅਤੇ ਮਾਹਰ ਡਾਕਟਰ ਦਾ ਹੋਣਾ ਮਰੀਜ਼ ਦੀ ਜਾਨ ਦੇ ਖ਼ਤਰੇ ਨੂੰ ਘਟਾ ਸਕਦਾ ਹੈ।
ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਡਾਕਟਰ ਸੰਦੀਪ ਸ਼ਰਮਾ ਨੇ ਮੈਨੂੰ ਦੱਸਿਆ , " ਜੇਕਰ ਕੋਈ ਕਹਿੰਦਾ ਹੈ ਕਿ ਉਸ ਨੇ ਕਮਿਊਨਿਟੀ ਕੇਂਦਰ ਜਾਂ ਜਿਮਖਾਨੇ ਨੂੰ ਮੈਡੀਕਲ ਕੇਂਦਰ ਜਾਂ ਕੋਵਿਡ ਕੇਅਰ ਕੇਂਦਰ ਜਾਂ ਫਿਰ ਆਈਸੀਯੂ ''ਚ ਤਬਦੀਲ ਕਰ ਦਿੱਤਾ ਹੈ ਤਾਂ ਵੀ ਇੱਕ ਮੁਸ਼ਕਲ ਰਹੇਗੀ, ਕਿਉਂਕਿ ਮਰੀਜ਼ਾਂ ਦੀ ਨਿਗਰਾਨੀ ਲਈ ਕੋਈ ਮੈਡੀਕਲ ਅਮਲਾ ਉੱਥੇ ਮੌਜੂਦ ਨਹੀਂ ਹੋਵੇਗਾ।ਜੇਕਰ ਉੱਥੇ 10 ਮਰੀਜ਼ ਹਨ ਅਤੇ ਕਿਸੇ ਤਰ੍ਹਾਂ ਦੀ ਅਣਸੁਖਾਂਵੀ ਘਟਨਾ ਵਾਪਰ ਜਾਂਦੀ ਹੈ ਤਾਂ ਉਸ ਦਾ ਜ਼ਿੰਮੇਵਾਰ ਕੌਣ ਹੋਵੇਗਾ?
ਦਿੱਲੀ ਦੇ ਮੈਕਸ ਹਸਪਤਾਲ ''ਚ ਕੋਵਿਡ-19 ਨਾਲ ਗੰਭੀਰ ਰੂਪ ''ਚ ਪ੍ਰਭਾਵਿਤ ਮਰੀਜ਼ਾਂ ਦੀ ਦੇਖਭਾਲ ਕਰਨ ਵਾਲੇ ਡਾ.ਮਨੋਜ ਸਿਨਹਾ ਵੀ ਦੂਜੇ ਡਾਕਟਰਾਂ ਦੀ ਤਰ੍ਹਾਂ ਮਹਿਸੂਸ ਕਰਦੇ ਹਨ ਕਿ ਸਮਾਜ ਤੋਂ ਬਚਣ ਲਈ ਹਸਪਤਾਲ ''ਚ ਭਰਤੀ ਹੋਣ ਵਾਲੇ ਮਰੀਜ਼ਾਂ ਜਾਂ ਫਿਰ ਆਪਣੇ ਪਰਿਵਾਰ ਦੀ ਸੁਰੱਖਿਆ ਨੂੰ ਧਿਆਨ ''ਚ ਰੱਖਦਿਆਂ ਹਸਪਤਾਲ ''ਚ ਭਰਤੀ ਹੋਣਾਂ ਅਤੇ ਸੰਕ੍ਰਮਿਤ ਮਾਮਲਿਆਂ ਦੀ ਵੱਧ ਰਹੀ ਗਿਣਤੀ ਕਰਕੇ ਹਸਪਤਾਲਾਂ ''ਚ ਭੀੜ੍ਹ ਵੱਧ ਰਹੀ ਹੈ।ਪਰ ਜੇਕਰ ਕੋਈ ਗੰਭੀਰ ਸਥਿਤੀ ਵਾਲੇ ਮਰੀਜ਼ਾਂ ਦੇ 10% ਖੇਤਰ ''ਚ ਦਾਖਲ ਹੋ ਜਾਂਦਾ ਹੈ ਤਾਂ ਆਈਸੀਯੂ ਦਾ ਕੋਈ ਬਦਲ ਮੌਜੂਦ ਨਹੀਂ ਹੈ।

ਇਸ ਤੋਂ ਇਲਾਵਾ ਘਰ ''ਚ ਏਕਾਂਤਵਾਸ ਅਤੇ ਆਈਸੀਯੂ ਦੀ ਸਹੂਲਤ ਹਾਸਲ ਕਰਨਾ ਸਿਰਫ ਉੱਚ ਵਰਗ ਦੇ ਹੀ ਹੱਥਾਂ ''ਚ ਹੈ।ਭਾਰਤ ''ਚ ਵਧੇਰੇਤਰ ਮਰੀਜ਼ ਇਸ ਵਿਕਲਪ ਦਾ ਲਾਭ ਨਹੀਂ ਚੁੱਕ ਸਕਦੇ ਹਨ, ਜਿਸ ਪਿੱਛੇ ਸਭ ਤੋਂ ਵੱਡਾ ਕਾਰਨ ਇਸ ''ਤੇ ਆਉਣ ਵਾਲਾ ਖਰਚਾ ਹੈ।
ਇਸ ਦੀ ਬਜਾਏ ਕਿ ਉਨ੍ਹਾਂ ਦਾ ਇਲਾਜ ਦੇਸ਼ ਭਰ ਦੇ ਹਸਪਤਾਲਾਂ ''ਚ ਕੀਤਾ ਜਾ ਰਿਹਾ ਹੈ ਅਤੇ ਇੰਨ੍ਹਾਂ ''ਚੋਂ ਕੁੱਝ ਅਜਿਹੇ ਹਨ ਜਿੱਥੇ ਬੈੱਡ, ਮੈਡੀਕਲ ਅਮਲੇ ਅਤੇ ਉਪਕਰਣਾਂ ਦੀ ਕਮੀ ਮੌਜੁਦ ਹੈ।
ਪਰ ਉਨ੍ਹਾਂ ਕੁੱਝ ਲੋਕਾਂ ਲਈ ਨਹੀਂ, ਜਿੰਨ੍ਹਾਂ ਨੇ ਘਰਾਂ ''ਚ ਹੀ ਮਰੀਜ਼ ਨੂੰ ਠੀਕ ਹੁੰਦੇ ਵੇਖਿਆ ਹੋਵੇਗਾ।
ਜਿਵੇਂ ਕਿ ਭਾਰਤੀ ਸਿੰਘ ਦਾ ਕਹਿਣਾ ਹੈ, " ਮੈਂ ਕਿਸੇ ਹੋਰ ਤਰੀਕੇ ਨਾਲ ਇਸ ਨੂੰ ਨਹੀਂ ਕਰ ਸਕਦੀ ਸੀ।"

- ਕੋਰੋਨਾਵਾਇਰਸ: ਰੈੱਡ ਜ਼ੋਨ, ਗ੍ਰੀਨ ਜ਼ੋਨ ਅਤੇ ਔਰੈਂਜ ਜ਼ੋਨ ਕਿਵੇਂ ਤੈਅ ਕੀਤੇ ਜਾਂਦੇ ਹਨ
- ਕੋਰੋਨਾਵਾਇਰਸ: ''ਇਟਲੀ ਤੋਂ ਪੰਜਾਬ ਆਉਣ ਬਾਰੇ ਸੋਚਦੇ ਹਾਂ ਪਰ ਹਵਾਈ ਅੱਡਾ ਬੰਦ ਪਿਆ''
- ਕੋਰੋਨਾਵਾਇਰਸ ਦਾ ਇਲਾਜ ਲੱਭਣ ਵਿੱਚ ਹੋਰ ਕਿੰਨੀ ਦੇਰ ਲੱਗੇਗੀ


ਇਹ ਵੀਡੀਓ ਵੀ ਦੇਖੋ
https://www.youtube.com/watch?v=pC1RZbgce1Q
https://www.youtube.com/watch?v=GFZgc6O0QxA
https://www.youtube.com/watch?v=SgdV_z25_Do
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''303d9ac1-c30f-4ad2-87db-d1048df011cd'',''assetType'': ''STY'',''pageCounter'': ''punjabi.india.story.53383088.page'',''title'': ''ਕੋਰੋਨਾਵਾਇਰਸ ਦੇ ਦੌਰ \''ਚ ਘਰਾਂ \''ਚ ਬਣਾਏ ਜਾ ਰਹੇ ICU ਕਿਵੇਂ ਕੰਮ ਕਰਦੇ ਹਨ'',''published'': ''2020-07-13T10:55:26Z'',''updated'': ''2020-07-13T10:55:26Z''});s_bbcws(''track'',''pageView'');