ਸਚਿਨ ਪਾਇਲਟ: ਰਾਜਸਥਾਨ ''''ਚ ਕਾਂਗਰਸ ਦਾ ਹਾਲ ਮੱਧ ਪ੍ਰਦੇਸ਼ ਵਾਲਾ ਹੁੰਦਾ ਕਿਉਂ ਦਿਖ ਰਿਹਾ

07/13/2020 11:50:36 AM

ਸਚਿਨ ਪਾਇਲਟ
Getty images
ਸਚਿਨ ਨੇ ਕਿਹਾ ਹੈ ਕਿ ਉਨ੍ਹਾਂ ਦੇ ਨਾਲ 30 ਕਾਂਗਰਸੀ ਵਿਧਾਇਕ ਹਨ ਅਤੇ ਅਸ਼ੋਕ ਗਹਿਲੋਤ ਦੀ ਸਰਕਾਰ ਘੱਟ ਗਿਣਤੀ ਵਿੱਚ ਹੈ

ਰਾਜਸਥਾਨ ਵਿੱਚ ਮੌਜੂਦਾ ਕਾਂਗਰਸ ਸਰਕਾਰ ਸੰਕਟ ਵਿੱਚ ਹੈ। ਸ਼ਨੀਵਾਰ ਨੂੰ ਸੂਬੇ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਭਾਜਪਾ ’ਤੇ ਇਲਜ਼ਾਮ ਲਗਾਇਆ ਕਿ ਉਹ ਉਨ੍ਹਾਂ ਦੀ ਸਰਕਾਰ ਨੂੰ ਡੇਗਣ ਵਿੱਚ ਲੱਗੀ ਹੋਈ ਹੈ।

ਉਨ੍ਹਾਂ ਕਿਹਾ ਸੀ ਕਿ ਇੱਕ ਪਾਸੇ ਉਹ ਕੋਰੋਨਾ ਨਾਲ ਲੜਨ ''ਤੇ ਧਿਆਨ ਕੇਂਦ੍ਰਿਤ ਕਰ ਰਹੇ ਹਨ, ਦੂਜੇ ਪਾਸੇ ਭਾਜਪਾ ਅਜਿਹੇ ਸਮੇਂ ਵੀ ਸਰਕਾਰ ਨੂੰ ਅਸਥਿਰ ਕਰਨ ਵਿੱਚ ਲੱਗੀ ਹੋਈ ਹੈ। ਉਨ੍ਹਾਂ ਨੇ ਭਾਜਪਾ ’ਤੇ ਵਿਧਾਇਕਾਂ ਦੀ ਸੌਦੇਬਾਜ਼ੀ ਦਾ ਇਲਜ਼ਾਮ ਲਗਾਇਆ।

ਸਪੈਸ਼ਲ ਆਪਰੇਸ਼ਨ ਗਰੁੱਪ ਯਾਨੀ ਐਸਓਜੀ ਕਥਿਤ ਤੌਰ ''ਤੇ ਕੀਤੀ ਗਈ ਖਰੀਦ-ਫਰੌਖ਼ਤ ਦੇ ਮਾਮਲੇ ਦੀ ਜਾਂਚ ਵਿੱਚ ਜੁਟਿਆ ਹੋਇਆ ਹੈ। ਪੁਲਿਸ ਦੇ ਐਸਓਜੀ ਨੇ ਮੁੱਖ ਮੰਤਰੀ ਅਸ਼ੋਕ ਗਹਿਲੋਤ, ਉਪ ਮੁੱਖ ਮੰਤਰੀ ਸਚਿਨ ਪਾਇਲਟ ਅਤੇ ਸਰਕਾਰ ਦੇ ਮੁੱਖ ਵ੍ਹਿਪ ਮਹੇਸ਼ ਜੋਸ਼ੀ ਨੂੰ ਵੀ ਪੁੱਛਗਿੱਛ ਲਈ ਬੁਲਾਇਆ।

Click here to see the BBC interactive

ਪਰ ਹੁਣ ਰਾਜਸਥਾਨ ਦੀ ਕਾਂਗਰਸ ਸਰਕਾਰ ਅਸ਼ੋਕ ਗਹਿਲੋਤ ਬਨਾਮ ਸਚਿਨ ਪਾਇਲਟ ਬਣ ਗਈ ਹੈ। ਜਿਵੇਂ ਮੱਧ ਪ੍ਰਦੇਸ਼ ਵਿੱਚ, ਕਮਲਨਾਥ ਬਨਾਮ ਜੋਤੀਰਾਦਿੱਤਿਆ ਸਿੰਧੀਆ ਹੋ ਗਈ ਸੀ ਅਤੇ ਕਾਂਗਰਸ ਨੂੰ ਉੱਥੋਂ ਦੀ ਸਰਕਾਰ ਗਵਾਉਣੀ ਪਈ ਸੀ।

ਸਚਿਨ ਨੇ ਕਿਹਾ ਹੈ ਕਿ ਉਨ੍ਹਾਂ ਦੇ ਨਾਲ 30 ਕਾਂਗਰਸੀ ਵਿਧਾਇਕ ਹਨ ਅਤੇ ਅਸ਼ੋਕ ਗਹਿਲੋਤ ਦੀ ਸਰਕਾਰ ਘੱਟ ਗਿਣਤੀ ਵਿੱਚ ਹੈ।

ਸਚਿਨ ਪਾਇਲਟ ਇਸ ਸਮੇਂ ਦਿੱਲੀ ਵਿੱਚ ਹਨ ਅਤੇ ਕਾਂਗਰਸ ਵਿਧਾਇਕ ਦਲ ਦੀ ਰਾਜਸਥਾਨ ਵਿੱਚ ਮੀਟਿੰਗ ਹੈ। ਵਿਧਾਇਕ ਦਲ ਦੀ ਬੈਠਕ ਤੋਂ ਬਾਅਦ ਕਾਂਗਰਸ ਇੱਕ ਪ੍ਰੈੱਸ ਕਾਨਫਰੰਸ ਕਰ ਸਕਦੀ ਹੈ। ਕਾਂਗਰਸ ਦਾ ਕਹਿਣਾ ਹੈ ਕਿ 109 ਵਿਧਾਇਕ ਅਸ਼ੋਕ ਗਹਿਲੋਤ ਦਾ ਸਮਰਥਨ ਕਰਦੇ ਹਨ।

ਪਾਰਟੀ ਦੇ ਸੀਨੀਅਰ ਆਗੂ ਕਪਿਲ ਸਿੱਬਲ ਨੇ ਹਾਲਾਂਕਿ ਕਿਸੇ ਸੰਦਰਭ ਦਾ ਜ਼ਿਕਰ ਨਹੀਂ ਕੀਤਾ ਪਰ ਟਵੀਟ ਕੀਤਾ ਹੈ, "ਮੈਂ ਆਪਣੀ ਪਾਰਟੀ ਬਾਰੇ ਚਿੰਤਤ ਹਾਂ। ਕੀ ਅਸੀਂ ਉਦੋਂ ਜਾਣਗੇ ਜਦੋਂ ਸਾਡੇ ਅਸਤਬਲ ਵਿੱਚੋਂ ਘੋੜੇ ਕੱਢ ਲਏ ਜਾਣਗੇ"।

https://twitter.com/KapilSibal/status/1282207458614632448

ਰਾਜਸਥਾਨ ਵਿੱਚ ਦਸੰਬਰ 2018 ਵਿੱਚ ਹੋਈ ਚੋਣ ਦੇ ਨਾਲ ਹੀ ਕਾਂਗਰਸ ਵਿੱਚ ਤਕਰਾਰ ਸ਼ੁਰੂ ਹੋ ਗਈ ਸੀ। ਅਸ਼ੋਕ ਗਹਿਲੋਤ ਅਤੇ ਸਚਿਨ ਪਾਇਲਟ ਮੁੱਖ ਮੰਤਰੀ ਦੇ ਅਹੁਦੇ ਲਈ ਆਹਮੋ-ਸਾਹਮਣੇ ਹੋ ਗਏ ਸਨ।

ਹਾਲਾਂਕਿ ਅਸ਼ੋਕ ਗਹਿਲੋਤ ਨੂੰ ਮੁੱਖ ਮੰਤਰੀ ਅਤੇ ਸਚਿਨ ਪਾਇਲਟ ਨੂੰ ਉੱਪ ਮੁੱਖ ਮੰਤਰੀ ਬਣਾਇਆ ਗਿਆ ਸੀ। ਇਸ ਤੋਂ ਬਾਅਦ ਦੋਵਾਂ ਵਿਚਾਲੇ ਟਕਰਾਅ ਖ਼ਤਮ ਹੋ ਗਿਆ ਸੀ ਪਰ ਹੁਣ ਤਕਰੀਬਨ ਡੇਢ ਸਾਲ ਬਾਅਦ ਰਾਜਸਥਾਨ ਕਾਂਗਰਸ ਵਿੱਚ ਇਨ੍ਹਾਂ ਦੋਵਾਂ ਚੋਟੀ ਦੇ ਆਗੂਆਂ ਵਿਚਕਾਰ ਤਣਾਅ ਵਧਦਾ ਜਾ ਰਿਹਾ ਹੈ।

ਤਾਂ ਕੀ ਰਾਜਸਥਾਨ ਵਿੱਚ ਵੀ ਉਹੀ ਹੋਣ ਜਾ ਰਿਹਾ ਹੈ ਜੋ ਮੱਧ ਪ੍ਰਦੇਸ਼ ਵਿੱਚ ਮਾਰਚ ਦੇ ਮਹੀਨੇ ਹੋਇਆ ਸੀ?

ਮੱਧ ਪ੍ਰਦੇਸ਼ ਵਿੱਚ ਜੋਤੀਰਾਦਿੱਤਿਆ ਸਿੰਧਿਆ ਅਤੇ ਕਮਲਨਾਥ ਵਿਚਾਲੇ ਮੁੱਖ ਮੰਤਰੀ ਦੀ ਕੁਰਸੀ ਅਤੇ ਪਾਰਟੀ ਦੇ ਅੰਦਰ ਹੋਰ ਮੁੱਦਿਆਂ ਨੂੰ ਲੈ ਕੇ ਖਿੱਚਤਾਣ ਚੱਲ ਰਹੀ ਸੀ।

ਅਖੀਰ ਜੋਤੀਰਾਦਿੱਤਿਆ ਸਿੰਧਿਆ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਿਲ ਹੋ ਗਏ ਸੀ।

ਜੋਤੀਰਾਦਿੱਤਿਆ ਸਿੰਧੀਆ ਨੇ ਰਾਜਸਥਾਨ ਦੀ ਘਟਨਾ ਬਾਰੇ ਟਵੀਟ ਕਰਕੇ ਸਚਿਨ ਪਾਇਲਟ ਪ੍ਰਤੀ ਆਪਣਾ ਸਮਰਥਨ ਜ਼ਾਹਰ ਕੀਤਾ ਹੈ।

ਉਨ੍ਹਾਂ ਨੇ ਟਵੀਟ ਕਰਦਿਆਂ ਕਿਹਾ, "ਮੈਂ ਆਪਣੇ ਪੁਰਾਣੇ ਸਾਥੀ ਸਚਿਨ ਪਾਇਲਟ ਨੂੰ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੁਆਰਾ ਅਣਗੌਲਿਆਂ ਕੀਤੇ ਜਾਣ ਅਤੇ ਸਤਾਏ ਜਾਣ ਤੋਂ ਦੁਖੀ ਹਾਂ। ਇਹ ਦਰਸਾਉਂਦਾ ਹੈ ਕਿ ਕਾਂਗਰਸ ਵਿੱਚ ਪ੍ਰਤਿਭਾ ਅਤੇ ਯੋਗਤਾ ਦੀ ਬਹੁਤ ਘੱਟ ਜਗ੍ਹਾ ਹੈ।"

https://twitter.com/JM_Scindia/status/1282289304572575752

ਕੀ ਸਚਿਨ ਪਾਇਲਟ ਕਾਂਗਰਸ ਛੱਡਣਗੇ?

ਕੀ ਸਚਿਨ ਪਾਇਲਟ ਸੱਚਮੁੱਚ ਜੋਤੀਰਾਦਿੱਤਿਆ ਸਿੰਧੀਆ ਦੇ ਰਾਹ ’ਤੇ ਜਾ ਰਹੇ ਹਨ?

ਸੀਨੀਅਰ ਪੱਤਰਕਾਰ ਨੀਰਜਾ ਚੌਧਰੀ ਇਸ ਨਾਲ ਸਹਿਮਤ ਨਹੀਂ ਹਨ।

ਉਹ ਕਹਿੰਦੇ ਹਨ, "ਮੈਨੂੰ ਨਹੀਂ ਲੱਗਦਾ ਸਚਿਨ ਪਾਇਲਟ ਪਾਰਟੀ ਛੱਡ ਦੇਣਗੇ। ਹਾਲਾਂਕਿ ਉਹ ਪਾਰਟੀ ਵਿੱਚ ਘੁਟਣ ਦੀ ਗੱਲ ਕਰ ਰਹੇ ਹਨ ਅਤੇ ਪਾਰਟੀ ਨੂੰ ਮੁੜ ਸੁਰਜੀਤ ਕਰਨ ਦੀ ਗੱਲ ਵੀ ਕਰਦੇ ਰਹੇ ਹਨ।"

ਉਨ੍ਹਾਂ ਕਿਹਾ, “ਅਜੇ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਕੀ ਹੋਣ ਵਾਲਾ ਹੈ। ਸਚਿਨ ਪਾਇਲਟ ਦਿੱਲੀ ਵਿੱਚ ਹਨ ਅਤੇ ਹਾਈਕਮਾਂਡ ਨੂੰ ਮਿਲਣ ਦੀ ਗੱਲ ਚੱਲ ਰਹੀ ਹੈ। ਪਰ ਰਾਜਸਥਾਨ ਪੁਲਿਸ ਨੇ ਜਿਸ ਤਰ੍ਹਾਂ ਆਪਣੇ ਉੱਪ ਮੁੱਖ ਮੰਤਰੀ ਖ਼ਿਲਾਫ਼ ਨੋਟਿਸ ਦਿੱਤਾ ਹੈ, ਉਹ ਇਸ ਦਾ ਪ੍ਰਤੱਖ ਸੰਕੇਤ ਹੈ ਕਿ ਹੱਦ ਹੋ ਗਈ ਹੈ ਅਤੇ ਪਾਣੀ ਸਿਰ ਤੋਂ ਲੰਘ ਗਿਆ ਹੈ। ਇਹ ਤਣਾਅ ਤਾਂ ਲੰਬੇ ਸਮੇਂ ਤੋਂ ਚਲ ਰਿਹਾ ਹੈ।"

ਸੀਨੀਅਰ ਪੱਤਰਕਾਰ ਵਿਵੇਕ ਕੁਮਾਰ ਦਾ ਕਹਿਣਾ ਹੈ, “ਸਚਿਨ ਪਾਇਲਟ ਪਾਰਟੀ ਵਿੱਚ ਬਣੇ ਰਹਿਣਗੇ ਜਾਂ ਨਹੀਂ ਇਹ ਵਿਧਾਇਕ ਦਲ ਦੀ ਬੈਠਕ ਵਿੱਚ ਉਨ੍ਹਾਂ ਦੀ ਮੌਜੂਦਗੀ ਉੱਤੇ ਨਿਰਭਰ ਕਰਦਾ ਹੈ। ਜੇ ਉਹ ਮੀਟਿੰਗ ਵਿੱਚ ਨਹੀਂ ਆਉਂਦੇ ਤਾਂ ਇਹ ਕਿਹਾ ਜਾ ਸਕਦਾ ਹੈ ਕਿ ਉਹ ਇਸ ਸਥਿਤੀ ’ਤੇ ਪਹੁੰਚ ਗਏ ਹਨ ਜਿੱਥੋਂ ਉਹ ਹੁਣ ਵਾਪਸ ਨਹੀਂ ਆਉਣ ਵਾਲੇ ਹਨ।”

ਸਚਿਨ ਪਾਇਲਟ
Getty Images

ਨੀਰਜਾ ਚੌਧਰੀ ਦਾ ਕਹਿਣਾ ਹੈ, “ਸਚਿਨ ਪਾਇਲਟ ਚਾਹੁੰਦੇ ਸਨ ਕਿ ਉਹ ਮੁੱਖ ਮੰਤਰੀ ਬਣਨ। ਰਾਹੁਲ ਗਾਂਧੀ ਨੇ ਸਚਿਨ ਪਾਇਲਟ ਨੂੰ ਇਹ ਕਹਿ ਕੇ ਭੇਜਿਆ ਸੀ ਕਿ ਰਾਜਸਥਾਨ ਜਿੱਤ ਕੇ ਆਓ ਫਿਰ ਮੁੱਖ ਮੰਤਰੀ ਬਣਾਊਂਗਾ ਪਰ ਜਦੋਂ ਮੌਕਾ ਆਇਆ ਤਾਂ ਅਸ਼ੋਕ ਗਹਿਲੋਤ ਨੂੰ ਮੁੱਖ ਮੰਤਰੀ ਬਣਾਇਆ ਗਿਆ।”

“ਗਹਿਲੋਤ ਦੀ ਚੰਗੀ ਤਸਵੀਰ ਹੈ ਅਤੇ ਤਜਰਬੇਕਾਰ ਵੀ ਹਨ ਪਰ ਇਸ ਵਾਰ ਸਚਿਨ ਪਾਇਲਟ ਨੇ ਸਖ਼ਤ ਮਿਹਨਤ ਕੀਤੀ ਸੀ। ਕਿਤੇ ਨਾ ਕਿਤੇ ਸਚਿਨ ਨੂੰ ਇੱਕ ਖੁੰਜੇ ਵਿੱਚ ਤਾਂ ਧੱਕਿਆ ਜਾ ਰਿਹਾ ਹੈ। ਅਜਿਹੀ ਸਥਿਤੀ ਵਿੱਚ ਮੁੱਖ ਮੰਤਰੀ ਨੂੰ ਮਹਾਨਤਾ ਦਿਖਾਉਣ ਦੀ ਲੋੜ ਹੈ।''''

ਵਿਵੇਕ ਕੁਮਾਰ ਦਾ ਕਹਿਣਾ ਹੈ ਕਿ ਸਿਆਸਤ ਕਰਦੇ ਹੋਏ ਸਚਿਨ ਪਾਇਲਟ ਨੇ ਰਾਜਸਥਾਨ ਵਿੱਚ ਆਪਣੀ ਜ਼ਮੀਨ ਬਣਾ ਲਈ ਹੈ ਪਰ ਉਨ੍ਹਾਂ ਨੂੰ ਦੇਖ ਕੇ ਨਹੀਂ ਲੱਗਦਾ ਕਿ ਉਹ ਵਾਪਸ ਸਮਝੌਤਾ ਕਰਨਗੇ। ਜੇ ਉਹ ਕਾਂਗਰਸ ਵਿੱਚ ਰਹਿੰਦੇ ਹਨ ਤਾਂ ਉਹ ਮੁੱਖ ਮੰਤਰੀ ਦੇ ਅਹੁਦੇ ਤੋਂ ਹੇਠਾਂ ਨਹੀਂ ਮੰਨਣਗੇ, ਨਹੀਂ ਤਾਂ ਉਹ ਭਾਜਪਾ ਜਾਂ ਤੀਜੇ ਮੋਰਚੇ ਬਾਰੇ ਸੋਚਣਗੇ।

ਤੀਜੇ ਮੋਰਚੇ ਤੋਂ ਉਨ੍ਹਾਂ ਦਾ ਮਤਲਬ ਹੈ ਜਾਟ-ਗੁੱਜਰ ਗਠਜੋੜ। ਉਨ੍ਹਾਂ ਦਾ ਕਹਿਣਾ ਹੈ ਕਿ ਬਹੁਤੇ ਜਾਟ ਆਗੂ ਸਚਿਨ ਦਾ ਸਮਰਥਨ ਕਰ ਰਹੇ ਹਨ। ਹਾਲਾਂਕਿ ਇਹ ਸਮੀਕਰਨ ਅਜੇ ਵੀ ਥੋੜਾ ਦੂਰ ਅਤੇ ਮੁਸ਼ਕਲ ਹੈ ਪਰ ਜਾਟ-ਗੁੱਜਰ ਗਠਜੋੜ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।

ਉਹ ਸਚਿਨ ਪਾਇਲਟ ਦੀ ਤੁਲਨਾ ਵਸੁੰਧਰਾ ਰਾਜੇ ਨਾਲ ਕਰਦੇ ਹਨ ਅਤੇ ਕਹਿੰਦੇ ਹਨ ਕਿ ਜਿਸ ਤਰ੍ਹਾਂ ਵਸੁੰਧਰਾ ਰਾਜੇ ਨੇ ਆਪਣੀ ਜਗ੍ਹਾ ਬਣਾਈ ਹੈ ਉਸੇ ਤਰ੍ਹਾਂ ਸਚਿਨ ਪਾਇਲਟ ਨੇ ਵੀ ਬਣਾਈ ਹੈ।

ਸਚਿਨ ਪਾਇਲਟ ਅਤੇ ਜੋਤੀਰਾਦਿੱਤਿਆ ਸਿੰਧਿਆ ਦੀ ਸ਼ਖਸੀਅਤ ਵਿੱਚ ਬੁਣਿਆਦੀ ਫ਼ਰਕ

ਸਚਿਨ ਪਾਇਲਟ ਅਤੇ ਜੋਤੀਰਾਦਿੱਤਿਆ ਸਿੰਧਿਆ ਨੂੰ ਇੱਕ ਵੇਲੇ ਕਾਂਗਰਸ ਵਿੱਚ ਨਵੀਂ ਪੀੜ੍ਹੀ ਦੇ ਉੱਭਰ ਰਹੇ ਨੇਤਾ ਵਜੋਂ ਦੇਖਿਆ ਜਾਂਦਾ ਸੀ। ਰਾਜੇਸ਼ ਪਾਇਲਟ ਅਤੇ ਮਾਧਵ ਰਾਓ ਸਿੰਧਿਆ ਦੋਹਾਂ ਦੇ ਪਿਤਾ ਵੀ ਸਿਆਸਤ ਵਿੱਚ ਇਕੱਠੇ ਸਨ ਅਤੇ ਆਪਣੇ ਸੂਬਿਆਂ ਵਿੱਚ ਕਾਂਗਰਸ ਦੇ ਮੁੱਖ ਚਿਹਰੇ ਸਨ।

ਪਰ ਮੱਧ ਪ੍ਰਦੇਸ਼ ਵਿੱਚ ਪਾਰਟੀ ਵਿੱਚ ਹੋਏ ਝਗੜੇ ਤੋਂ ਬਾਅਦ ਆਖੀਰ ਕਦੇ ਰਾਹੁਲ ਗਾਂਧੀ ਦੇ ਕਰੀਬੀ ਮੰਨੇ ਜਾਂਦੇ ਜੋਤੀਰਾਦਿੱਤਿਆ ਸਿੰਧਿਆ ਨੇ ਭਾਜਪਾ ਦਾ ਰੁੱਖ ਕਰ ਲਿਆ।

ਸਚਿਨ ਪਾਇਲਟ
Getty Images

ਨੀਰਜਾ ਚੌਧਰੀ ਇਨ੍ਹਾਂ ਦੋਹਾਂ ਆਗੂਆਂ ਦੀ ਤੁਲਨਾ ਕਰਦੇ ਹੋਏ ਕਹਿੰਦੀ ਹੈ,'' “ਜੋਤੀਰਾਦਿੱਤਿਆ ਸਿੰਧਿਆ ਸ਼ਾਹੀ ਪਰਿਵਾਰ ਵਿੱਚੋਂ ਆਉਂਦੇ ਹਨ ਪਰ ਸਚਿਨ ਪਾਇਲਟ ਨੂੰ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਪਾਰਟੀ ਵਿੱਚ ਐਂਟਰੀ ਮਿਲੀ ਸੀ ਪਰ ਉਨ੍ਹਾਂ ਨੇ ਜੋ ਕੁਝ ਵੀ ਹਾਸਲ ਕੀਤਾ ਉਹ ਆਪਣੇ ਦਮ ''ਤੇ ਕੀਤਾ ਹੈ।''''

''''ਦੋਹਾਂ ਦੀ ਸ਼ਖਸੀਅਤ ਵਿੱਚ ਇੱਕ ਫ਼ਰਕ ਹੈ ਕਿ ਸਚਿਨ ਪਾਇਲਟ ਦੀ ਤਸਵੀਰ ਇੱਕ ਜ਼ਮੀਨੀ-ਕਾਰਜਸ਼ੀਲ ਆਗੂ ਦੀ ਹੈ ਜੋ ਪਿੰਡ ਜਾ ਕੇ ਕਿਸੇ ਮੰਜੀ ''ਤੇ ਵੀ ਸੌਂ ਜਾਣਗੇ। ਸਿੰਧਿਆ ਬਹੁਤ ਹੁਸ਼ਿਆਰ ਅਤੇ ਕਾਬਲ ਹਨ ਪਰ ਰਾਜਘਰਾਨੇ ਦਾ ਪਿਛੋਕੜ ਹੈ ਅਤੇ ਉਨ੍ਹਾਂ ਦੇ ਪਰਿਵਾਰ ਦਾ ਵੀ ਭਾਜਪਾ ਵਿੱਚ ਪਿਛੋਕੜ ਹੈ। ਉਨ੍ਹਾਂ ਦੇ ਪਰਿਵਾਰ ਦਾ ਭਾਜਪਾ ਨਾਲ ਵਧੇਰੇ ਸੁਮੇਲ ਹੈ ਪਰ ਫਿਰ ਵੀ ਉਹ ਰਾਹੁਲ ਗਾਂਧੀ ਦੇ ਕਰੀਬੀ ਹਨ। ਹਾਲਾਂਕਿ ਉਹ ਆਪਣੇ ਖੇਤਰ ਵਿੱਚ ਪਿਛਲੇ ਕੁਝ ਸਾਲਾਂ ਕਾਫੀ ਘੁੰਮੇ ਹਨ।"

ਇਸ ਸਮੇਂ ਰਾਜਸਥਾਨ ਅਤੇ ਮੱਧ ਪ੍ਰਦੇਸ਼ ਦੇ ਸਿਆਸੀ ਹਾਲਾਤ ਵਿੱਚ ਕੀ ਫਰਕ ਅਤੇ ਬਰਾਬਰੀ ਹੈ? ਕੀ ਰਾਜਸਥਾਨ ਵਿੱਚ ਮੱਧ ਪ੍ਰਦੇਸ਼ ਵਰਗੇ ਹਾਲਾਤ ਬਣ ਸਕਦੇ ਹਨ?

ਨੀਰਜਾ ਚੌਧਰੀ ਦਾ ਕਹਿਣਾ ਹੈ, “ਰਾਜਸਥਾਨ ਵਿੱਚ ਕਾਂਗਰਸ ਕੋਲ ਸਪਸ਼ਟ ਬਹੁਮਤ ਹੈ। ਰਾਜਸਥਾਨ ਵਿੱਚ ਵੀ ਕਾਂਗਰਸ ਲਈ ਗੁਡਵਿਲ ਵੀ ਹੈ। ਦੂਜੇ ਪਾਸੇ ਮੱਧ ਪ੍ਰਦੇਸ਼ ਵਿੱਚ ਸੀਟਾਂ ਵਿੱਚ ਫ਼ਰਕ ਬਹੁਤ ਘੱਟ ਸੀ ਅਤੇ ਸ਼ਿਵਰਾਜ ਸਿੰਘ ਚੌਹਾਨ ਲਈ ਗੁਡਵਿਲ ਸੀ। ਸਭ ਤੋਂ ਅਹਿਮ ਗੱਲ ਇਹ ਹੈ ਕਿ ਉੱਥੇ ਕਮਲਨਾਥ, ਦਿਗਵਿਜੇ ਸਿੰਘ ਅਤੇ ਜੋਤੀਰਾਦਿੱਤਿਆ ਸਿੰਧਿਆ ਵਿਚਾਲੇ ਸਾਲਾਂ ਤੋਂ ਕਾਂਗਰਸ ਅੰਦਰ ਟਰਾਅ ਸੀ। ਪਾਰਟੀ ਦੇ ਅੰਦਰ ਪੁਰਾਣੀ ਧੜੇਬੰਦੀ ਸੀ। ਰਾਜਸਥਾਨ ਵਿੱਚ ਅਜਿਹਾ ਸਾਲਾਂ ਤੋਂ ਨਹੀਂ ਸਗੋਂ ਇਹ ਟਕਰਾਅ 2018 ਤੋਂ ਸ਼ੁਰੂ ਹੋਇਆ ਹੈ।”

ਕਾਂਗਰਸ ਵਿੱਚ ਅਸੰਤੁਸ਼ਟੀ ਕਿਉਂ?

ਕਾਂਗਰਸ ਅੰਦਰ ਯੂਥ ਲੀਡਰਸ਼ਿਪ ਅਤੇ ਪੁਰਾਣੇ ਖੇਤਰੀ ਆਗੂਆਂ ਵਿਚਾਲੇ ਤਾਲਮੇਲ ਦੀ ਘਾਟ ਦੇ ਸਵਾਲ ''ਤੇ ਉਹ ਕਹਿੰਦੀ ਹੈ, “ਅਜਿਹਾ ਹੋ ਰਿਹਾ ਹੈ ਕਿਉਂਕਿ ਹਾਈ ਕਮਾਂਡ ਹੁਣ ਹਾਈ ਕਮਾਂਡ ਨਹੀਂ ਰਹੀ। ਮੱਧ ਪ੍ਰਦੇਸ਼ ਵਿੱਚ ਇਹ ਲੰਬੇ ਸਮੇਂ ਤੋਂ ਨਜ਼ਰ ਆ ਰਿਹਾ ਸੀ ਕਿ ਕੀ ਹੋਣ ਵਾਲਾ ਹੈ। ਰਾਜਸਥਾਨ ਵਿੱਚ ਇਹ ਵੀ ਨਜ਼ਰ ਆ ਰਿਹਾ ਸੀ ਕਿ ਕੀ ਹੋਣ ਜਾ ਰਿਹਾ ਹੈ ਪਰ ਹਾਈ ਕਮਾਂਡ ਇਸ ਵਿੱਚ ਆਪਣੀ ਭੂਮਿਕਾ ਨਹੀਂ ਨਿਭਾ ਸਕੀ ਹੈ।''''

"ਸੋਨੀਆ ਗਾਂਧੀ ਨੇ ਪਿਛਲੇ ਸਾਲ ਤੋਂ ਫਿਰ ਕਮਾਂਡ ਸੰਭਾਲੀ ਹੈ ਅਤੇ ਉਨ੍ਹਾਂ ਨੇ ਆਪਣੀ ਪੁਰਾਣੀ ਟੀਮ ''ਤੇ ਭਰੋਸਾ ਜਤਾਇਆ ਹੈ। ਉਨ੍ਹਾਂ ਦੀ ਪੁਰਾਣੀ ਟੀਮ ਨਵੇਂ ਲੋਕਾਂ ਨਾਲ ਤਾਲਮੇਲ ਬਣਾਈ ਰੱਖਣ ਵਿੱਚ ਅਸਮਰਥ ਹੈ। ਉਹ ਉਨ੍ਹਾਂ ਨੂੰ ਨਾਲ ਲੈ ਕੇ ਜਾਣ ਵਿੱਚ ਅਸਮਰਥ ਹੈ ਅਤੇ ਜੋ ਨਵੇਂ ਹਨ ਉਹ ਪੁਰਾਣੀ ਕਿਸਮ ਦੀ ਸਿਆਸਤ ਨਹੀਂ ਚਾਹੁੰਦੇ।”

ਵਿਵੇਕ ਕੁਮਾਰ ਵੀ ਮੰਨਦੇ ਹਨ ਕੇਂਦਰੀ ਲੀਡਰਸ਼ਿਪ ਪ੍ਰਭਾਵਸ਼ਾਲੀ ਨਾ ਹੋਣ ਕਾਰਨ ਅਜਿਹਾ ਹੋ ਰਿਹਾ ਹੈ।

ਖੇਤਰੀ ਆਗੂਆਂ ਨੂੰ ਲੱਗਦਾ ਹੈ ਕਿ ਸੂਬੇ ਵਿੱਚ ਉਨ੍ਹਾਂ ਦੇ ਨਾਮ ’ਤੇ ਵੋਟਾਂ ਆ ਰਹੀਆਂ ਹਨ। ਰਾਜਸਥਾਨ ਵਾਂਗ ਹੁਣ ਸਚਿਨ ਪਾਇਲਟ ਮਹਿਸੂਸ ਕਰਦੇ ਹਨ ਕਿ ਇੱਥੇ ਜਿੱਤ ਉਨ੍ਹਾਂ ਦੀ ਪੰਜ ਸਾਲਾਂ ਦੀ ਸਖ਼ਤ ਮਿਹਨਤ ਦਾ ਨਤੀਜਾ ਹੈ ਅਤੇ ਉਨ੍ਹਾਂ ਨਾਲ ਇਨਸਾਫ਼ ਨਹੀਂ ਹੋ ਰਿਹਾ।

ਇਸੇ ਤਰ੍ਹਾਂ ਮੱਧ ਪ੍ਰਦੇਸ਼ ਵਿੱਚ ਜੋਤੀਰਾਦਿੱਤਿਆ ਸਿੰਧਿਆ ਨੂੰ ਵੀ ਇਹੀ ਲੱਗਦਾ ਰਿਹਾ। ਇਹ ਕਾਂਗਰਸ ਵਿੱਚ ਅਸੰਤੁਸ਼ਟੀ ਦਾ ਮੁੱਖ ਕਾਰਨ ਹੈ। ਦੂਜੇ ਪਾਸੇ, ਭਾਜਪਾ ਦੇ ਕਿਸੇ ਖੇਤਰੀ ਆਗੂ ਨੂੰ ਇਹ ਗਲਤ ਧਾਰਨਾ ਨਹੀਂ ਹੈ ਕਿ ਉਸਦੇ ਨਾਮ ’ਤੇ ਵੋਟਾਂ ਆ ਰਹੀਆਂ ਹਨ।”


ਕੋਰੋਨਾਵਾਇਰਸ
BBC

ਹੈਲਪਲਾਈਨ ਨੰਬਰ
BBC
ਕੋਰੋਨਾਵਾਇਰਸ
BBC

ਇਹ ਵੀਡੀਓ ਵੀ ਦੇਖੋ

https://www.youtube.com/watch?v=xWw19z7Edrs&t=2s

https://www.youtube.com/watch?v=jIEtr2qZjY4

https://www.youtube.com/watch?v=gX853LXEeKY&t=2s

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''5804e5a6-8a8a-45a9-b5d4-5b7256df0572'',''assetType'': ''STY'',''pageCounter'': ''punjabi.india.story.53386754.page'',''title'': ''ਸਚਿਨ ਪਾਇਲਟ: ਰਾਜਸਥਾਨ \''ਚ ਕਾਂਗਰਸ ਦਾ ਹਾਲ ਮੱਧ ਪ੍ਰਦੇਸ਼ ਵਾਲਾ ਹੁੰਦਾ ਕਿਉਂ ਦਿਖ ਰਿਹਾ'',''author'': ''ਤਾਰੇਂਦਰ ਕਿਸ਼ੋਰ'',''published'': ''2020-07-13T06:19:03Z'',''updated'': ''2020-07-13T06:19:03Z''});s_bbcws(''track'',''pageView'');

Related News