ਕੋਰੋਨਾਵਾਇਰਸ: ਭਾਰਤ ਹੋ ਸਕਦਾ ਹੈ ਦੁਨੀਆਂ ਦਾ ਅਗਲਾ ਹੌਟਸੌਪਟ - 5 ਅਹਿਮ ਖ਼ਬਰਾਂ

07/13/2020 7:50:34 AM

Coronavirus
Getty Images

ਭਾਰਤ ਦੁਨੀਆਂ ਦਾ ਅਗਲਾ ਹੌਟਸਪੌਟ ਹੈ, ਮਹਾਂਮਾਰੀ ਦੇ ਫੈਲਾਅ ਬਾਰੇ 5 ਨੁਕਤੇ

ਭਾਰਤ ਵਿੱਚ ਕੋਰੋਨਾਵਇਰਸ ਨੇ ਆਪਣੀ ਪਕੜ ਹੌਲੀ-ਹੌਲੀ ਕਸੀ ਹੈ ਪਰ ਪਹਿਲਾ ਕੇਸ ਆਉਣ ਤੋਂ ਛੇ ਮਹੀਨਿਆਂ ਬਾਅਦ ਇਹ ਰੂਸ ਨੂੰ ਪਿੱਛੇ ਛੱਡ ਕੇ ਮਹਾਂਮਾਰੀ ਤੋਂ ਸਭ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਦੇਸ਼ਾਂ ਵਿੱਚ ਤੀਜੇ ਨੰਬਰ ''ਤੇ ਪਹੁੰਚ ਗਿਆ ਹੈ।

ਦੂਜੇ ਸ਼ਬਦਾਂ ਵਿੱਚ ਅਮਰੀਕਾ ਅਤੇ ਬ੍ਰਜ਼ੀਲ ਤੋਂ ਬਾਅਦ ਜੇ ਕਿਸੇ ਦੇਸ਼ ਵਿੱਚ ਕੋਰੋਨਾਵਾਇਰਸ ਮਹਾਂਮਾਰੀ ਦੇ ਜੇ ਸਭ ਤੋਂ ਵੱਧ ਕਿਸੇ ਦੇਸ਼ ਵਿੱਚ ਕੇਸ ਹਨ ਤਾਂ ਉਹ ਹੈ, ਭਾਰਤ।

Click here to see the BBC interactive

ਭਾਰਤ ਵਸੋਂ ਦੇ ਮਾਮਲੇ ਵਿੱਚ ਦੁਨੀਆਂ ਦਾ ਦੂਜਾ ਸਭ ਤੋਂ ਵੱਡਾ ਦੇਸ਼ ਹੈ। ਜਿੱਥੇ ਜ਼ਿਆਦਾਤਰ ਲੋਕ ਸ਼ਹਿਰਾਂ ਦੇ ਛੋਟੇ-ਛੋਟੇ ਘਰਾਂ ਵਿੱਚ ਰਹਿੰਦੇ ਹਨ। ਸ਼ਾਇਦ ਭਾਰਤ ਦਾ ਸ਼ੁਰੂ ਤੋਂ ਹੀ ਇਸ ਮਹਾਂਮਾਰੀ ਦਾ ਸਭ ਤੋਂ ਵੱਡਾ ਕੇਂਦਰ ਬਣਨਾ ਤੈਅ ਸੀ।

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ


ਕੋਰੋਨਾ ਵੈਕਸੀਨ ਲਈ ਜ਼ਿੰਦਗੀ ਦਾਅ ''ਤੇ ਲਗਾਉਣ ਵਾਲੇ ਭਾਰਤੀ ਨੇ ਕਿਨ੍ਹਾਂ ਚੁਣੌਤੀਆਂ ਦਾ ਸਾਹਮਣਾ ਕੀਤਾ

ਕੋਰੋਨਾਵਾਇਰਸ ਦੀ ਜਿਸ ਵੈਕਸੀਨ ''ਤੇ ਬਰਤਾਨੀਆਂ ਓਕਸਫੋਰਡ ਵਿੱਚ ਟ੍ਰਾਇਲ ਚੱਲ ਰਿਹਾ ਹੈ, ਦੀਪਕ ਨੇ ਉਸ ਵਿੱਚ ਹਿਊਮਨ ਟ੍ਰਾਇਲ ਲਈ ਖ਼ੁਦ ਨੂੰ ਵਲੰਟੀਅਰ ਕੀਤਾ ਹੈ।

"ਕੋਰੋਨਾ ਨਾਲ ਜੰਗ ਵਿੱਚ ਮੈਂ ਕਿਵੇਂ ਮਦਦ ਕਰ ਸਕਦਾ ਹਾਂ। ਇਸ ਸਵਾਲ ਦਾ ਜਵਾਬ ਲੱਭਣ ਵਿੱਚ ਮੇਰਾ ਦਿਮਾਗ਼ ਕੰਮ ਨਹੀਂ ਕਰ ਰਿਹਾ ਸੀ। ਤਾਂ ਇੱਕ ਦਿਨ ਬੈਠੇ-ਬੈਠੇ ਐਂਵੇ ਹੀ ਖਿਆਲ ਆਇਆ ਕਿਉਂ ਨਾ ਦਿਮਾਗ਼ ਦੀ ਥਾਂ ਸਰੀਰ ਨਾਲ ਹੀ ਮਦਦ ਕਰਾਂ।"

"ਮੇਰੇ ਦੋਸਤ ਨੇ ਦੱਸਿਆ ਸੀ ਕਿ ਓਕਸਫੋਰਡ ਵਿੱਚ ਟ੍ਰਾਇਲ ਚੱਲ ਰਹੇ ਹਨ, ਉਸ ਲਈ ਵਲੰਟੀਅਰ ਦੀ ਲੋੜ ਹੈ ਅਤੇ ਮੈਂ ਇਸ ਟ੍ਰਾਇਲ ਲਈ ਅਪਲਾਈ ਕਰ ਦਿੱਤਾ।"

ਦੀਪਕ ਨੇ ਹੋਰ ਕੀ ਕਿਹਾ, ਜਾਣਨ ਲਈ ਇਸ ਲਿੰਕ ਉੱਤੇ ਕਲਿੱਕ ਕਰੋ


ਗੁਰੂ ਗ੍ਰੰਥ ਸਾਹਿਬ ਦੇ 4 ਸਾਲ ਪਹਿਲਾਂ ''ਸਰੂਪ ਗਾਇਬ ਹੋਣ'' ਦੇ ਮਾਮਲੇ ''ਚ ਜਾਗੀ SGPC, ਕੀਤੀ ਨਿਰਪੱਖ ਜਾਂਚ ਦੀ ਮੰਗ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਸ਼੍ਰੋਮਣੀ ਕਮੇਟੀ ਦੇ ਪਬਲੀਕੇਸ਼ਨ ਵਿਭਾਗ ਵਿੱਚੋਂ ਕਥਿਤ ਤੌਰ ''ਤੇ ਗਾਇਬ ਹੋਣ ਦੇ ਮਾਮਲੇ ਸਬੰਧੀ ਜਾਂਚ ਹੁਣ ਕੋਈ ਸੀਨੀਅਰ ਸਿੱਖ ਜੱਜ (ਸੇਵਾ ਮੁਕਤ) ਜਾਂ ਕੋਈ ਪ੍ਰਮੁੱਖ ਸਿੱਖ ਸ਼ਖ਼ਸੀਅਤ ਕਰੇਗੀ।

ਇਹ ਫੈਸਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਮ ਕਮੇਟੀ ਵੱਲੋਂ ਮਾਮਲੇ ਦੀ ਨਿਰਪੱਖ ਜਾਂਚ ਕਰਵਾਉਣ ਲਈ ਲਿਆ ਗਿਆ ਹੈ। ਇਸ ਸਬੰਧੀ ਸ਼੍ਰੋਮਣੀ ਕਮੇਟੀ ਨੇ ਅਕਾਲ ਤਖ਼ਤ ਦੇ ਜਥੇਦਾਰ ਨੂੰ ਅਪੀਲ ਕੀਤੀ ਹੈ।

ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਬੇਨਤੀ ਕੀਤੀ ਗਈ ਹੈ ਕਿ ਸ਼੍ਰੋਮਣੀ ਕਮੇਟੀ ਦੇ ਪਬਲੀਕੇਸ਼ਨ ਅਤੇ ਜਿਲਦਬੰਦੀ ਵਿਭਾਗ ਨਾਲ ਸਬੰਧਤ ਅਧਿਕਾਰੀਆਂ, ਕਰਮਚਾਰੀਆਂ ਨੂੰ ਤੁਰੰਤ ਤਬਦੀਲ ਕੀਤਾ ਜਾਵੇ ਤਾਂਕਿ ਜਾਂਚ ਨੂੰ ਕੋਈ ਵੀ ਪ੍ਰਭਾਵਿਤ ਨਾ ਕਰ ਸਕੇ।

ਪੂਰਾ ਮਾਮਲਾ ਹੈ ਕੀ? ਇੱਥੇ ਕਲਿੱਕ ਕਰਕੇ ਜਾਣੋ


ਸ਼ਿਵ ਸੇਨਾ (ਟਕਸਾਲੀ) ਦੇ ਆਗੂ ਸੁਧੀਰ ਸੂਰੀ ਗ੍ਰਿਫ਼ਤਾਰ

ਪੰਜਾਬ ਪੁਲਿਸ ਨੇ ਐਤਵਾਰ ਨੂੰ ਸ਼ਿਵ ਸੈਨਾ (ਟਕਸਾਲੀ) ਦੇ ਪ੍ਰਧਾਨ ਸੁਧੀਰ ਸੂਰੀ ਨੂੰ ਇੱਕ ਕਥਿਤ ਵਾਇਰਲ ਵੀਡੀਓ ਵਿੱਚ ਔਰਤਾਂ ਬਾਰੇ ਇਤਰਾਜ਼ਯੋਗ ਸ਼ਬਦਾਵਲੀ ਵਰਤਨ ਦੇ ਇਲਜ਼ਾਮ ਹੇਠ ਗ੍ਰਿਫ਼ਤਾਰ ਕੀਤਾ ਹੈ।

ਸੂਰੀ ਨੂੰ ਪੰਜਾਬ ਪੁਲਿਸ ਨੇ ਕਰੀਬ 1300 ਕਿਮੀ ਦੂਰ ਮੱਧ ਪ੍ਰਦੇਸ਼ ਦੇ ਇੰਦੌਰ ਵਿਚੋਂ ਫੜ੍ਹਨ ਦਾ ਦਾਅਵਾ ਕੀਤਾ ਹੈ। ਡੀਜੀਪੀ ਦਿਨਕਰ ਗੁਪਤਾ ਅਨੁਸਾਰ 11 ਪੁਲਿਸ ਜਵਾਨਾਂ ਦੀ ਦੋ ਟੀਮਾਂ ਨੇ ਐਤਵਾਰ ਸਵੇਰੇ ਸੂਰੀ ਨੂੰ ਕਾਬੂ ਕੀਤਾ ਹੈ।

ਉੱਧਰ ਸੁਧੀਰ ਸੂਰੀ ਨੇ ਇਨ੍ਹਾਂ ਇਲਜ਼ਾਮਾਂ ਦਾ ਖੰਡਨ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਕਿਸੇ ਨੇ ਉਨ੍ਹਾਂ ਦੀ ਅਵਾਜ਼ ਬਣਾ ਕੇ ਉਹ ਵੀਡੀਓ ਵਾਇਰਲ ਕੀਤਾ ਹੈ ਤਾਂ ਜੋ ਉਨ੍ਹਾਂ ਦੇ ਅਕਸ ਨੂੰ ਖਰਾਬ ਕੀਤਾ ਜਾ ਸਕੇ। ਸੂਰੀ ਦਾ ਕਹਿਣਾ ਹੈ ਕਿ ਉਹ ਇਸ ਬਾਰੇ ਕਾਨੂੰਨੀ ਕਾਰਵਾਈ ਕਰਨਗੇ।

ਪੂਰਾ ਮਾਮਲਾ ਹੈ ਕੀ? ਜਾਣਨ ਲਈ ਇੱਥੇ ਕਲਿੱਕ ਕਰੋ


ਜੇਲ੍ਹ ''ਚ ਬੰਦ 80 ਸਾਲਾ ਸਮਾਜਿਕ ਕਾਰਕੁਨ ਵਰਵਰਾ ਰਾਓ ਦੇ ਇਲਾਜ ਲਈ ਪਰਿਵਾਰ ਨੂੰ ਤਰਲੇ ਕੱਢਣੇ ਪੈ ਰਹੇ

ਬੇ ਪੱਖੀ ਕਵਿ ਅਤੇ ਲੇਖਕ ਵਰਵਰਾ ਰਾਓ ਦੀ ਹਾਲਤ ਵਿਗੜਨ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਉਨ੍ਹਾਂ ਨੂੰ ਹਸਪਤਾਲ ਪਹੁੰਚਾਉਣ ਦੀ ਮੰਗ ਕੀਤੀ ਹੈ।

ਵਰਵਰਾ ਰਾਓ
Getty Images

ਲੰਘੇ ਦੋ ਸਾਲਾਂ ਤੋਂ ਜੇਲ੍ਹ ''ਚ ਬੰਦ 80 ਸਾਲ ਦੇ ਲੇਖਕ ਤੇ ਕਵਿ ਵਰਵਰਾ ਰਾਓ ਦੇ ਪਰਿਵਾਰ ਨੇ ਮੰਗ ਕੀਤੀ ਹੈ ਕਿ ਰਾਵ ਦੀ ਹਾਲਤ ਕਾਫ਼ੀ ਨਾਜ਼ੁਕ ਹੈ ਅਤੇ ਉਨ੍ਹਾਂ ਨੂੰ ਤੁਰੰਤ ਹਸਪਤਾਲ ਵਿੱਚ ਭਰਤੀ ਕਰਵਾਇਆ ਜਾਣਾ ਚਾਹੀਦਾ ਹੈ।

ਵਰਵਰਾ ਰਾਓ ਬਾਰੇ ਤਫ਼ਸੀਲ ਵਿੱਚ ਜਾਣਨ ਲਈ ਇੱਥੇ ਕਲਿੱਕ ਕਰੋ


ਕੋਰੋਨਾਵਾਇਰਸ
BBC

ਹੈਲਪਲਾਈਨ ਨੰਬਰ
BBC
ਕੋਰੋਨਾਵਾਇਰਸ
BBC

ਇਹ ਵੀਡੀਓ ਵੀ ਦੇਖੋ

https://www.youtube.com/watch?v=xWw19z7Edrs&t=2s

https://www.youtube.com/watch?v=jIEtr2qZjY4

https://www.youtube.com/watch?v=gX853LXEeKY&t=2s

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''9547f333-0579-4bf5-b550-0554fd20c103'',''assetType'': ''STY'',''pageCounter'': ''punjabi.india.story.53385853.page'',''title'': ''ਕੋਰੋਨਾਵਾਇਰਸ: ਭਾਰਤ ਹੋ ਸਕਦਾ ਹੈ ਦੁਨੀਆਂ ਦਾ ਅਗਲਾ ਹੌਟਸੌਪਟ - 5 ਅਹਿਮ ਖ਼ਬਰਾਂ'',''published'': ''2020-07-13T02:06:58Z'',''updated'': ''2020-07-13T02:18:39Z''});s_bbcws(''track'',''pageView'');

Related News