ਕੋਰੋਨਾ ਵੈਕਸੀਨ ਲਈ ਜ਼ਿੰਦਗੀ ਦਾਅ ’ਤੇ ਲਗਾਉਣ ਵਾਲੇ ਭਾਰਤੀ ਨੇ ਕਿਨ੍ਹਾਂ ਚੁਣੌਤੀਆਂ ਦਾ ਸਾਹਮਣਾ ਕੀਤਾ

07/12/2020 7:20:33 PM

ਕੋਰੋਨਾਵਾਇਰਸ ਦੀ ਜਿਸ ਵੈਕਸੀਨ ''ਤੇ ਬਰਤਾਨੀਆਂ ਓਕਸਫੋਰਡ ਵਿੱਚ ਟ੍ਰਾਇਲ ਚੱਲ ਰਿਹਾ ਹੈ, ਦੀਪਕ ਨੇ ਉਸ ਵਿੱਚ ਹਿਊਮਨ ਟ੍ਰਾਇਲ ਲਈ ਖ਼ੁਦ ਨੂੰ ਵਲੰਟੀਅਰ ਕੀਤਾ ਹੈ।

"ਕੋਰੋਨਾ ਨਾਲ ਜੰਗ ਵਿੱਚ ਮੈਂ ਕਿਵੇਂ ਮਦਦ ਕਰ ਸਕਦਾ ਹਾਂ। ਇਸ ਸਵਾਲ ਦਾ ਜਵਾਬ ਲੱਭਣ ਵਿੱਚ ਮੇਰਾ ਦਿਮਾਗ਼ ਕੰਮ ਨਹੀਂ ਕਰ ਰਿਹਾ ਸੀ। ਤਾਂ ਇੱਕ ਦਿਨ ਬੈਠੇ-ਬੈਠੇ ਐਂਵੇ ਹੀ ਖਿਆਲ ਆਇਆ ਕਿਉਂ ਨਾ ਦਿਮਾਗ਼ ਦੀ ਥਾਂ ਸਰੀਰ ਨਾਲ ਹੀ ਮਦਦ ਕਰਾਂ।"

"ਮੇਰੇ ਦੋਸਤ ਨੇ ਦੱਸਿਆ ਸੀ ਕਿ ਓਕਸਫੋਰਡ ਵਿੱਚ ਟ੍ਰਾਇਲ ਚੱਲ ਰਹੇ ਹਨ, ਉਸ ਲਈ ਵਲੰਟੀਅਰ ਦੀ ਲੋੜ ਹੈ ਅਤੇ ਮੈਂ ਇਸ ਟ੍ਰਾਇਲ ਲਈ ਅਪਲਾਈ ਕਰ ਦਿੱਤਾ।"

Click here to see the BBC interactive

ਲੰਡਨ ਤੋਂ ਬੀਬੀਸੀ ਨੂੰ ਵੀਡੀਓ ਇੰਟਰਵਿਊ ਦਿੰਦਿਆਂ ਹੋਇਆ ਦੀਪਕ ਪਾਲੀਵਾਲ ਨੇ ਆਪਣੀ ਇਹ ਗੱਲ ਸਾਂਝੀ ਕੀਤੀ।

ਜੈਪੁਰ ਵਿੱਚ ਜੰਮੇ ਅਤੇ ਫਿਲਹਾਲ ਲੰਡਨ ਵਿੱਚ ਰਹਿ ਰਹੇ ਦੀਪਕ ਪਾਲੀਵਾਲ, ਉਨ੍ਹਾਂ ਚੰਦ ਲੋਕਾਂ ਵਿੱਚੋਂ ਇੱਕ ਹਨ, ਜਿਨ੍ਹਾਂ ਨੇ ਖ਼ੁਦ ਨੂੰ ਹੀ ਵੈਕਸੀਨ ਟ੍ਰਾਇਲ ਲਈ ਵਲੰਟੀਅਰ ਕੀਤਾ ਹੈ। ਕੋਰੋਨਾ ਵੈਕਸੀਨ ਛੇਤੀ ਤੋਂ ਛੇਤੀ ਬਣੇ, ਇਹ ਪੂਰੀ ਦੁਨੀਆਂ ਚਾਹੁੰਦੀ ਹੈ।

ਇਸ ਦੇ ਯਤਨ ਅਮਰੀਕਾ, ਬਰਤਾਨੀਆ, ਚੀਨ, ਭਾਰਤ ਵਰਗੇ ਤਮਾਮ ਵੱਡੇ ਦੇਸ਼ਾਂ ਵਿੱਚ ਚੱਲ ਰਹੇ ਹਨ। ਇਹ ਕੋਈ ਨਹੀਂ ਜਾਣਦਾ ਹੈ ਕਿਸ ਦੇਸ਼ ਵਿੱਚ ਸਭ ਤੋਂ ਪਹਿਲਾਂ ਇਹ ਵੈਕਸੀਨ ਤਿਆਰ ਹੋਵੇਗਾ। ਪਰ ਹਰ ਵੈਕਸੀਨ ਦੇ ਬਣਨ ਤੋਂ ਪਹਿਲਾਂ ਉਸ ਦਾ ਹਿਊਮਨ ਟ੍ਰਾਇਲ ਜ਼ਰੂਰੀ ਹੁੰਦਾ ਹੈ।

ਪਰ ਇਸ ਵੈਕਸੀਨ ਦੇ ਟ੍ਰਾਇਲ ਲਈ ਤੁਸੀਂ ਅੱਗੇ ਆਉਗੇ? ਸ਼ਾਇਦ ਇਸ ਦਾ ਜਵਾਬ ਸਾਡੇ ਵਿੱਚੋਂ ਜ਼ਿਆਦਾਤਰ ਲੋਕ ''ਨਾ'' ਵਿੱਚ ਦੇਣਗੇ।

ਅਜਿਹੇ ਲੋਕਾਂ ਨੂੰ ਲੱਭਣ ਵਿੱਚ ਡਾਕਟਰਾਂ ਅਤੇ ਵਿਗਿਆਨੀਆਂ ਨੂੰ ਦਿੱਕਤਾਂ ਵੀ ਆਉਂਦੀ ਹਨ। ਦੀਪਕ ਵਰਗੇ ਲੋਕਾਂ ਕਾਰਨ ਕੋਰੋਨਾ ਦੀ ਵੈਕਸੀਨ ਲੱਭਣ ਦੀ ਰਾਹ ਵਿੱਚ ਥੋੜ੍ਹੀ ਤੇਜ਼ੀ ਜ਼ਰੂਰ ਆ ਜਾਂਦੀ ਹੈ।

ਕੋਰੋਨਾਵਾਇਰਸ
BBC

ਫ਼ੈਸਲਾ ਲੈਣਾ ਕਿੰਨਾ ਮੁਸ਼ਕਲ ਸੀ?

ਅਕਸਰ ਲੋਕ ਇੱਕ ਕਮਜ਼ੋਰ ਪਲ ਵਿੱਚ ਲਏ ਗਏ ਇਸ ਤਰ੍ਹਾਂ ਦੇ ਫ਼ੈਸਲੇ ''ਤੇ ਟਿਕੇ ਨਹੀਂ ਰਹਿ ਸਕਦੇ। ਦੀਪਕ ਆਪਣੇ ਇਸ ਫ਼ੈਸਲੇ ''ਤੇ ਕਿਵੇਂ ਕਾਇਮ ਰਹੇ ਸਕੇ?

ਇਸ ਸਵਾਲ ਦੇ ਜਵਾਬ ਵਿੱਚ ਉਹ ਕਹਿੰਦੇ ਹਨ, "ਇਹ ਗੱਲ ਅਪ੍ਰੈਲ ਦੇ ਮਹੀਨੇ ਦੀ ਹੈ। 16 ਅਪ੍ਰੈਲ ਨੂੰ ਮੈਨੂੰ ਪਹਿਲੀ ਵਾਰ ਪਤਾ ਚੱਲਿਆ ਸੀ ਕਿ ਮੈਂ ਇਸ ਵੈਕਸੀਨ ਟ੍ਰਾਇਲ ਵਿੱਚ ਵਲੰਟੀਅਰ ਕਰ ਸਕਦਾ ਹਾਂ। ਜਦੋਂ ਪਤਨੀ ਨੂੰ ਇਹ ਗੱਲ ਦੱਸੀ ਤਾਂ ਉਹ ਮੇਰੇ ਫ਼ੈਸਲੇ ਦੇ ਬਿਲਕੁਲ ਖ਼ਿਲਾਫ਼ ਸੀ।"

ਭਾਰਤ ਵਿੱਚ ਆਪਣੇ ਪਰਿਵਾਰ ਵਾਲਿਆਂ ਨੂੰ ਮੈਂ ਕੁਝ ਨਹੀਂ ਦੱਸਿਆ ਸੀ। ਜ਼ਾਹਰ ਹੈ ਉਹ ਇਸ ਫ਼ੈਸਲੇ ਦਾ ਵਿਰੋਧ ਹੀ ਕਰਦੇ, ਇਸ ਲਈ ਮੈਂ ਆਪਣੇ ਨਜ਼ਦੀਕੀ ਦੋਸਤਾਂ ਨਾਲ ਹੀ ਗੱਲ ਸ਼ੇਅਰ ਕੀਤੀ ਸੀ।"

ਉਨ੍ਹਾਂ ਦੱਸਿਆ, “ਓਕਸਫੋਰਡ ਟ੍ਰਾਇਲ ਸੈਂਟਰ ਤੋਂ ਮੈਨੂੰ ਪਹਿਲੀ ਵਾਰ ਫੋਨ ''ਤੇ ਦੱਸਿਆ ਗਿਆ ਕਿ ਤੁਹਾਨੂੰ ਅੱਗੇ ਦੇ ਚੈੱਕ-ਅੱਪ ਲਈ ਸਾਡੇ ਸੈਂਟਰ ਆਉਣਾ ਹੋਵੇਗਾ। ਲੰਡਨ ਵਿੱਚ ਇਸ ਲਈ 5 ਸੈਂਟਰ ਬਣਾਏ ਗਏ ਹਨ। ਮੈਂ ਉਨ੍ਹਾਂ ਵਿੱਚੋਂ ਇੱਕ ਸੈਂਟ ਜਾਰਜ ਹਸਪਤਾਲ ਵਿੱਚ ਗਿਆ। 26 ਅਪ੍ਰੈਲ ਨੂੰ ਮੈਂ ਉੱਥੇ ਪਹੁੰਚਿਆ। ਮੇਰੇ ਸਾਰੇ ਪੈਰਾਮੀਟਰਸ ਚੈੱਕ ਕੀਤੇ ਗਏ ਅਤੇ ਸਭ ਕੁਝ ਸਹੀ ਨਿਕਲਿਆ।”

ਇਸ ਵੈਕਸੀਨ ਟ੍ਰਾਇਲ ਲਈ ਓਕਸਫੋਰਡ ਨੂੰ ਇੱਕ ਹਜ਼ਾਰ ਲੋਕਾਂ ਦੀ ਲੋੜ ਸੀ, ਜਿਸ ਵਿੱਚ ਹਰ ਮੂਲ ਦੇ ਲੋਕਾਂ ਦੀ ਲੋੜ ਸੀ, ਅਮਰੀਕੀ, ਅਫਰੀਕੀ, ਭਾਰਤ ਮੂਲ ਸਾਰਿਆਂ ਦੀ।

ਇਹ ਇਸ ਲਈ ਵੀ ਜ਼ਰੂਰੀ ਹੁੰਦਾ ਹੈ ਤਾਂ ਜੋ ਵੈਕਸੀਨ ਜੇਕਰ ਸਫ਼ਲ ਹੁੰਦਾ ਹੈ ਤਾਂ ਵਿਸ਼ਵ ਭਰ ਦੇ ਹਰੇਕ ਦੇਸ਼ ਵਿੱਚ ਇਸਤੇਮਾਲ ਕੀਤਾ ਜਾ ਸਕੇ।

ਦੀਪਕ ਨੇ ਅੱਗੇ ਦੱਸਿਆ ਕਿ ਜਿਸ ਦਿਨ ਮੈਨੂੰ ਵੈਕਸੀਨ ਦਾ ਪਹਿਲਾਂ ਸ਼ੌਟ ਲੈਣ ਜਾਣਿਆ ਸੀ, ਉਸ ਦਿਨ ਵ੍ਹਾਟ੍ਸਐੱਪ ''ਤੇ ਮੇਰੇ ਕੋਲ ਮੈਸਜ ਆਇਆ ਕਿ ਟ੍ਰਾਇਲ ਦੌਰਾਨ ਇੱਕ ਵਲੰਟੀਅਰ ਦੀ ਮੌਤ ਹੋ ਗਈ ਹੈ।

"ਫਿਰ ਮੇਰੇ ਦਿਮਾਗ਼ ਵਿੱਚ ਬੱਸ ਉਹੀ ਇੱਕ ਗੱਲ ਘੁੰਮਦੀ ਰਹੀ। ਇਹ ਮੈਂ ਕੀ ਕਰਨ ਜਾ ਰਿਹਾ ਹਾਂ। ਮੇਰੇ ਕੋਲੋਂ ਫ਼ੈਸਲਾ ਨਹੀਂ ਲਿਆ ਜਾ ਰਿਹਾ ਸੀ ਕਿ ਇੱਕ ਫੇਕ ਨਿਊਜ਼ ਹੈ ਜਾਂ ਫਿਰ ਸੱਚ ਹੈ। ਵੱਡੀ ਦੁਵਿਧਾ ਵਿੱਚ ਸੀ, ਕੀ ਮੈਂ ਸਹੀ ਕਰ ਰਿਹਾ ਹਾਂ।"

"ਪਰ ਮੈਂ ਅੰਤ ਵਿੱਚ ਹਸਪਤਾਲ ਜਾਣ ਦਾ ਤੈਅ ਕੀਤਾ। ਹਸਪਤਾਲ ਵਿੱਚ ਪਹੁੰਚਦਿਆਂ ਹੀ ਉਨ੍ਹਾਂ ਨੇ ਮੈਨੂੰ ਕਈ ਵੀਡੀਓ ਦਿਖਾਏ ਅਤੇ ਇਸ ਪੂਰੀ ਪ੍ਰਕਿਰਿਆ ਨਾਲ ਜੁੜੇ ਰਿਸਕ ਫੈਕਟਰ ਵੀ ਦੱਸੇ। ਹਸਪਤਾਲ ਵਾਲਿਆਂ ਨੇ ਦੱਸਿਆ ਕਿ ਵੈਕਸੀਨ ਅਸਲ ਵਿੱਚ ਇੱਕ ਕੈਮੀਕਲ ਕੰਪਾਊਂਡ ਹੀ ਹੈ।"

ਦੀਪਕ ਨੇ ਕਿਹਾ, "ਮੈਨੂੰ ਦੱਸਿਆ ਗਿਆ ਕਿ ਇਸ ਵੈਕਸੀਨ ਵਿੱਚ 85 ਫੀਸਦ ਕੰਪਾਊਂਡ ਮੈਨਿੰਨਡਾਈਟਿਸ ਵੈਕਸੀਨ ਨਾਲ ਮਿਲਦਾ-ਜੁਲਦਾ ਹੈ। ਡਾਕਟਰਾਂ ਨੇ ਦੱਸਿਆ ਕਿ ਮੈਂ ਕੋਲੈਪਸ ਵੀ ਕਰ ਸਕਦਾ ਹਾਂ, ਆਰਗਨ ਫੈਲੀਅਰ ਦਾ ਖ਼ਤਰਾ ਵੀ ਰਹਿੰਦਾ ਹੀ ਰਹਿੰਦਾ ਹੈ, ਜਾਨ ਵੀ ਜਾ ਸਕਦੀ ਹੈ।"

"ਬੁਖ਼ਾਰ, ਕੰਪਕੰਪੀ ਵਰਗੀਆਂ ਦਿੱਕਤਾਂ ਵੀ ਹੋ ਸਕਦੀਆਂ ਹਨ, ਪਰ ਇਸ ਪ੍ਰਕਿਰਿਆ ਵਿੱਚ ਡਾਕਟਰ ਅਤੇ ਕਈ ਨਰਸਾਂ ਵੀ ਵਲੰਟੀਅਰ ਕਰ ਰਹੇ ਸਨ। ਉਨ੍ਹਾਂ ਮੇਰਾ ਹੌਂਸਲਾ ਵਧਾਇਆ।"

ਦੀਪਕ ਨੇ ਅੱਗੇ ਦੱਸਿਆ ਕਿ ਇੱਕ ਵੇਲੇ ਉਨ੍ਹਾਂ ਦੇ ਮਨ ਵਿੱਚ ਵੀ ਥੋੜ੍ਹਾ ਜਿਹਾ ਸ਼ੱਕ ਪੈਦਾ ਹੋਇਆ ਸੀ। ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣੀ ਇੱਕ ਡਾਕਟਰ ਦੋਸਤ ਨਾਲ ਇਸ ਵਿਸ਼ੇ ਵਿੱਚ ਈਮੇਲ ''ਤੇ ਸੰਪਰਕ ਕੀਤਾ। ਦੀਪਕ ਮੁਤਾਬਕ ਉਨ੍ਹਾਂ ਦੀ ਦੋਸਤ ਨੇ ਉਨ੍ਹਾਂ ਨੂੰ ਇਸ ਕੰਮ ਨੂੰ ਕਰਨ ਲਈ ਰਾਜ਼ੀ ਕਰਨ ਵਿੱਚ ਵੱਡੀ ਭੂਮਿਕਾ ਨਿਭਾਈ।

ਕੌਣ ਹੋ ਸਕਦਾ ਹੈ ਵਲੰਟੀਅਰ?

ਕਿਸੇ ਵੀ ਵੈਕਸੀਨ ਦੇ ਟ੍ਰਾਇਲ ਦੇ ਕਈ ਫੇਸ ਹੁੰਦੇ ਹਨ।

ਸਭ ਤੋਂ ਅੰਤ ਵਿੱਚ ਹਿਊਮਨ ਟ੍ਰਾਇਲ ਕੀਤਾ ਜਾਂਦਾ ਹੈ। ਇਸ ਲਈ ਜ਼ਰੂਰੀ ਹੈ ਕਿ ਉਹ ਵਿਅਕਤੀ ਜਿਸ ਬਿਮਾਰੀ ਦਾ ਵੈਕਸੀਨ ਟ੍ਰਾਇਲ ਕੀਤਾ ਜਾ ਰਿਹਾ ਹੋਵੇ, ਉਸ ਨੂੰ ਲਾਗ ਨਾ ਹੋਵੇ। ਯਾਨਿ ਜੇਕਰ ਕੋਰੋਨਾ ਦੇ ਵੈਕਸੀਨ ਦਾ ਟ੍ਰਾਇਲ ਹੋ ਰਿਹਾ ਹੈ ਤਾਂ ਵਲੰਟੀਅਰ ਕੋਰੋਨਾ ਲਾਗ ਵਾਲੇ ਨਹੀਂ ਹੋ ਸਕਦੇ ਹਨ।

ਕੋਰੋਨਾ ਦੇ ਐਂਟੀਬਾਡੀ ਵੀ ਸਰੀਰ ਵਿੱਚ ਨਹੀਂ ਹੋਣੇ ਚਾਹੀਦੇ। ਇਸ ਦਾ ਮਤਲਬ ਇਹ ਕਿ ਜੇਕਰ ਵਲੰਟੀਅਰ ਨੂੰ ਕੋਰੋਨਾ ਦੀ ਲਾਗ ਪਹਿਲਾਂ ਲੱਗੀ ਹੋਵੇ ਅਤੇ ਠੀਕ ਹੋ ਗਿਆ ਹੋਵੇ ਤਾਂ ਵੀ ਵੈਕਸੀਨ ਟ੍ਰਾਇਲ ਲਈ ਵਲੰਟੀਅਰ ਨਹੀਂ ਕਰ ਸਕਦਾ ਹੈ।

ਵਲੰਟੀਅਰ 18 ਤੋਂ 55 ਸਾਲ ਦੀ ਉਮਰ ਹੋ ਸਕਦੇ ਹਨ ਅਤੇ ਉਨ੍ਹਾਂ ਦਾ ਪੂਰੀ ਤਰ੍ਹਾਂ ਸਿਹਤਮੰਦ ਹੋਣਾ ਜ਼ਰੂਰੀ ਹੈ।

ਟ੍ਰਾਇਲ ਦੌਰਾਨ ਇਸ ਗੱਲ ਦਾ ਖ਼ਿਆਲ ਰੱਖਿਆ ਜਾਂਦਾ ਹੈ ਕਿ ਕੇਵਲ ਇੱਕ ਉਮਰ ਦੇ ਲੋਕ ਅਤੇ ਇੱਕ ਮੂਲ ਦੇ ਲੋਕ ਹੀ ਨਾ ਹੋਵੇ। ਔਰਤਾਂ ਅਤੇ ਮਰਦ ਦੋਵੇਂ ਟ੍ਰਾਇਲ ਦੀ ਪ੍ਰਕਿਰਿਆ ਵਿੱਚ ਸ਼ਾਮਲ ਹੋਵੇ।

ਓਕਸਫੋਰਡ ਟ੍ਰਾਇਲ ਵਿੱਚ ਹਿੱਸਾ ਲੈਣ ਵਾਲਿਆਂ ਲਈ ਜਨਤਕ ਆਵਾਜਾਈ ਦੇ ਸਾਧਨਾਂ ਰਾਹੀਂ ਕਿਤੇ ਵੀ ਆਉਣ-ਜਾਣ ਦੀ ਮਨਾਹੀ ਹੈ।

ਦੀਪਕ ਮੁਤਾਬਕ ਇਸ ਟ੍ਰਾਇਲ ਵਿੱਚ ਭਾਗ ਲੈਣ ਲਈ ਕਿਸੇ ਤਰ੍ਹਾਂ ਦੇ ਪੈਸੇ ਨਹੀਂ ਦਿੱਤੇ ਗਏ। ਹਾਂ, ਇੰਸ਼ੋਰੈਂਸ ਦੀ ਵਿਵਸਥਾ ਜ਼ਰੂਰ ਹੁੰਦੀ ਹੈ।

ਇਸ ਪੂਰੀ ਪ੍ਰਕਿਰਿਆ ਦੌਰਾਨ ਕਿਸੇ ਹੋਰ ਨੂੰ ਵਲੰਟੀਅਰ ਆਪਣਾ ਖ਼ੂਨ ਨਹੀਂ ਦੇ ਸਕਦੇ।

ਤਾਂ ਕੀ ਇੰਨੇ ਰਿਸਕ ਤੋਂ ਬਾਅਦ ਇਸ ਲਈ ਅੱਗੇ ਵਧ ਕੇ ਆਉਣਾ ਸੌਖਾ ਸੀ?

ਇਸ ਸਵਾਲ ਦੇ ਜਵਾਬ ਵਿੱਚ ਦੀਪਕ ਕਹਿੰਦੇ ਹਨ, "ਮੈਂ ਨਹੀਂ ਜਾਣਦਾ ਕਿ ਇਹ ਟ੍ਰਾਇਲ ਸਫ਼ਲ ਵੀ ਹੋਵੇਗਾ ਜਾਂ ਨਹੀਂ, ਪਰ ਮੈਂ ਸਮਾਜ ਲਈ ਕੁਝ ਕਰਨਾ ਚਾਹੁੰਦਾ ਸੀ। ਬਸ ਇਸ ਲਈ ਇਹ ਕਰ ਰਿਹਾ ਹਾਂ।"

ਵੈਕਸੀਨ
Getty Images
ਓਕਸਫੋਰਡ ਟ੍ਰਾਇਲ ਵਿੱਚ ਹਿੱਸਾ ਲੈਣ ਵਾਲਿਆਂ ਲਈ ਜਨਤਕ ਆਵਾਜਾਈ ਦੇ ਸਾਧਨਾਂ ਰਾਹੀਂ ਕਿਤੇ ਵੀ ਆਉਣ-ਜਾਣ ਦੀ ਮਨਾਂਹੀ ਹੈ।

ਹਿਊਮਨ ਟ੍ਰਾਇਲ ਦੀ ਪ੍ਰਕਿਰਿਆ ਕਿਵੇਂ ਹੁੰਦੀ ਹੈ?

ਦੀਪਕ ਦੱਸਦੇ ਹੈ ਕਿ ਪਹਿਲੇ ਦਿਨ ਮੈਨੂੰ ਬਾਂਹ ਵਿੱਚ ਟੀਕਾ ਲਗਾਇਆ ਗਿਆ ਸੀ। ਉਸ ਦਿਨ ਥੋੜ੍ਹਾ ਬੁਖ਼ਾਰ ਚੜਿਆ ਅਤੇ ਠੰਢ ਲਗੀ।

ਉਹ ਕਹਿੰਦੇ ਹਨ, "ਟੀਕੇ ਵਾਲੀ ਥਾਂ ''ਤੇ ਵੀ ਥੋੜੀ ਜਿਹੀ ਸੋਜਸ਼ ਆਈ ਸੀ, ਜੋ ਡਾਕਟਰਾਂ ਦੇ ਅਨੁਸਾਰ ਆਮ ਸੀ। ਇਸ ਤੋਂ ਇਲਾਵਾ, ਮੈਨੂੰ ਹਰ ਰੋਜ਼ ਹਸਪਤਾਲ ਵਿਚ ਅੱਧਾ ਘੰਟਾ ਬਿਤਾਉਣਾ ਪੈਂਦਾ ਹੈ।"

"ਮੈਨੂੰ ਹਰ ਰੋਜ਼ ਇਕ ਈ-ਡਾਇਰੀ ਭਰਨੀ ਪੈਂਦੀ ਹੈ, ਜਿਸ ਵਿਚ ਮੈਨੂੰ ਹਰ ਦਿਨ ਫਾਰਮ ਵਿਚ ਸਰੀਰ ਦਾ ਤਾਪਮਾਨ, ਨਬਜ਼, ਭਾਰ, ਬੀ.ਪੀ. ਆਦਿ ਭਰਨਾ ਪੈਂਦਾ ਸੀ"

"ਇਹ ਵੀ ਦੱਸਣਾ ਪਏਗਾ ਕਿ ਕੀ ਤੁਸੀਂ ਬਾਹਰ ਗਏ, ਕਿਸ ਨਾਲ ਮੁਲਾਕਾਤ ਕੀਤੀ, ਤੁਸੀਂ ਮਾਸਕ ਪਹਿਨੇ ਹੋਏ ਹੋ ਜਾਂ ਨਹੀਂ, ਤੁਸੀਂ ਕਿਹੜਾ ਖਾਣਾ ਖਾ ਰਹੇ ਹੋ। 28 ਦਿਨਾਂ ਲਈ ਸਾਨੂੰ ਈ-ਡਾਇਰੀ ਵਿਚਲੇ ਸਾਰੇ ਵੇਰਵੇ ਪੂਰੇ ਕਰਨੇ ਪੈਣਗੇ। ਇਸ ਸਾਰੀ ਪ੍ਰਕਿਰਿਆ ਦੌਰਾਨ ਡਾਕਟਰ ਫ਼ੋਨ ''ਤੇ ਤੁਹਾਡੇ ਨਾਲ ਲਗਾਤਾਰ ਸੰਪਰਕ ਵਿਚ ਰਹਿੰਦੇ ਹਨ, ਬਾਕਾਇਦਾ ਫਾਲੋ-ਅਪ ਕੀਤਾ ਜਾਂਦਾ ਹੈ. ਫਾਲੋ-ਅਪ ਵੀ 7 ਜੁਲਾਈ ਨੂੰ ਕੀਤਾ ਗਿਆ ਹੈ ਯਾਨੀ ਅਪ੍ਰੈਲ ਤੋਂ ਸ਼ੁਰੂ ਹੋਈ ਪ੍ਰਕਿਰਿਆ ਜੁਲਾਈ ਤੱਕ ਚਲ ਰਹੀ ਹੈ।"

ਇਸ ਸਮੇਂ ਦੌਰਾਨ, ਦੀਪਕ ਨੂੰ ਤਿੰਨ ਵਾਰ ਬੁਖ਼ਾਰ ਚੜਿਆ ਅਤੇ ਉਹ ਕੁਝ ਡਰ ਵੀ ਗਿਆ।

ਡਰ ਉਨ੍ਹਾਂ ਨੂੰ ਆਪਣੀ ਜਾਨ ਗੁਆਉਣ ਦਾ ਨਹੀਂ ਸੀ, ਪਰ ਆਪਣੇ ਅਜ਼ੀਜ਼ਾਂ ਨੂੰ ਅੱਗੇ ਨਾ ਵੇਖਣ ਦਾ ਸੀ।

ਦੀਪਕ ਦੇ ਪਿਤਾ ਦਾ ਤਿੰਨ ਸਾਲ ਪਹਿਲਾਂ ਦੇਹਾਂਤ ਹੋ ਗਿਆ ਸੀ। ਪਰ ਵਿਦੇਸ਼ ਵਿੱਚ ਹੋਣ ਕਰਕੇ ਦੀਪਕ ਆਪਣੇ ਪਿਤਾ ਦੇ ਆਖ਼ਰੀ ਦਰਸ਼ਨ ਨਹੀਂ ਕਰ ਪਾਇਆ ਸੀ।

ਟ੍ਰਾਇਲ ਦੌਰਾਨ ਉਸ ਨੂੰ ਡਰ ਸੀ ਕਿ ਕੀ ਉਹ ਆਪਣੀ ਮਾਂ ਅਤੇ ਭੈਣਾਂ-ਭਰਾਵਾਂ ਨੂੰ ਵੀ ਮਿਲ ਸਕੇਗਾ ਜਾਂ ਨਹੀਂ।

ਹਾਲਾਂਕਿ, ਕਿਸੇ ਐਮਰਜੈਂਸੀ ਨਾਲ ਨਜਿੱਠਣ ਲਈ ਹਸਪਤਾਲ ਤੋਂ ਇੱਕ ਐਮਰਜੈਂਸੀ ਸੰਪਰਕ ਨੰਬਰ ਵੀ ਦਿੱਤਾ ਜਾਂਦਾ ਹੈ। ਪਰ ਉਹ ਉਦੋਂ ਵੀ ਡਰ ਰਿਹਾ ਸੀ ਅਤੇ ਡਰ ਅੱਜ ਵੀ ਹੈ.

ਉਹ ਕਹਿੰਦੇ ਹਨ ਕਿ 90 ਦਿਨਾਂ ਲਈ ਮੈਂ ਕਿਤੇ ਬਾਹਰ ਨਹੀਂ ਜਾ ਸਕਦਾ। ਟੀਕਾ ਦੋ ਵਾਰ ਹੀ ਲੱਗਿਆ ਹੈ ਪਰ ਫਾਲੋ ਅਪ ਲਈ ਸਮੇਂ-ਸਮੇਂ ਤੇ ਹਸਪਤਾਲ ਦਾ ਦੌਰਾ ਕਰਨਾ ਪੈਂਦਾ ਹੈ।

ਦੀਪਕ ਪਾਲੀਵਾਲ ਕੌਣ ਹੈ?

42 ਸਾਲਾ ਦੀਪਕ ਲੰਡਨ ਵਿੱਚ ਇੱਕ ਫਾਰਮਾ ਕੰਪਨੀ ਵਿੱਚ ਸਲਾਹਕਾਰ ਵਜੋਂ ਕੰਮ ਕਰਦੇ ਹਨ।

ਉਹ ਭਾਰਤ ਵਿਚ ਜੰਮੇ-ਪਲੇ ਹਨ। ਉਨ੍ਹਾਂ ਦਾ ਪਰਿਵਾਰ ਅਜੇ ਵੀ ਜੈਪੁਰ ਵਿੱਚ ਰਹਿੰਦਾ ਹੈ ਅਤੇ ਉਹ ਖ਼ੁਦ ਆਪਣੀ ਪਤਨੀ ਦੇ ਨਾਲ ਲੰਡਨ ਵਿਚ ਰਹਿੰਦੇ ਹਨ। ਪਤਨੀ ਵੀ ਇਕ ਫਾਰਮਾ ਕੰਪਨੀ ਵਿਚ ਕੰਮ ਕਰਦੀ ਹੈ।

ਉਹ ਆਪਣੇ ਪਰਿਵਾਰ ਵਿਚ ਸਭ ਤੋਂ ਛੋਟੇ ਹਨ। ਟੀਕੇ ਦੀ ਖੁਰਾਕ ਲੈਣ ਤੋਂ ਬਾਅਦ ਹੀ ਉਨ੍ਹਾਂ ਨੇ ਭਾਰਤ ਵਿਚ ਆਪਣੇ ਪਰਿਵਾਰ ਨੂੰ ਇਸ ਬਾਰੇ ਜਾਣਕਾਰੀ ਦਿੱਤੀ। ਮਾਂ ਅਤੇ ਭਰਾ ਨੇ ਇਸ ਫੈਸਲੇ ਦਾ ਸਵਾਗਤ ਕੀਤਾ, ਪਰ ਵੱਡੀ ਭੈਣ ਉਨ੍ਹਾਂ ਤੋਂ ਬਹੁਤ ਨਾਰਾਜ਼ ਹੋ ਗਈ।

ਦੀਪਕ ਦੀ ਪਤਨੀ ਪਰਲ ਡੀਸੂਜ਼ਾ ਨੇ ਬੀਬੀਸੀ ਨੂੰ ਦੱਸਿਆ ਕਿ ਉਹ ਦੀਪਕ ਦੇ ਫੈਸਲੇ ਤੋਂ ਬਿਲਕੁਲ ਖੁਸ਼ ਨਹੀਂ ਸੀ। ਉਹ ਦੀਪਕ ਲਈ ''ਹੀਰੋ'' ਦਾ ਟੈਗ ਨਹੀਂ ਚਾਹੁੰਦਾ ਸੀ। ਉਹ ਇਕ ਵਾਰ ਤਾਂ ਇਸ ਲਈ ਸਹਿਮਤ ਹੋ ਗਈ, ਪਰ ਦੁਬਾਰਾ ਉਹ ਆਪਣੇ ਪਤੀ ਨੂੰ ਕਦੇ ਅਜਿਹਾ ਨਹੀਂ ਕਰਨ ਦੇਵੇਗੀ।

ਦੀਪਕ ਜੇ ਟ੍ਰਾਇਲ ਦਾ ਹਿੱਸਾ ਪੂਰਾ ਹੋ ਗਿਆ ਹੈ, ਪਰ ਆਕਸਫੋਰਡ ਦੇ ਟ੍ਰਾਇਲ ਵਿਚ ਇਸ ਸਮੇਂ 10,000 ਤੋਂ ਵੱਧ ਲੋਕਾਂ ''ਤੇ ਟ੍ਰਾਇਲ ਕੀਤਾ ਜਾ ਰਿਹਾ ਹੈ।

ਦੁਨੀਆ ਦੀ ਤਰ੍ਹਾਂ, ਦੀਪਕ ਟੀਕੇ ਦੇ ਸਫਲ ਹੋਣ ਦੀ ਉਡੀਕ ਕਰ ਰਹੇ ਹਨ।

ਕੋਰੋਨਾਵਾਇਰਸ
BBC

ਹੈਲਪਲਾਈਨ ਨੰਬਰ
BBC
ਕੋਰੋਨਾਵਾਇਰਸ
BBC

ਇਹ ਵੀਡੀਓ ਵੀ ਦੇਖੋ

https://www.youtube.com/watch?v=pC1RZbgce1Q

https://www.youtube.com/watch?v=GFZgc6O0QxA

https://www.youtube.com/watch?v=SgdV_z25_Do

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''cb5de147-d6ef-4d38-8fce-9c81e43604cd'',''assetType'': ''STY'',''pageCounter'': ''punjabi.international.story.53374347.page'',''title'': ''ਕੋਰੋਨਾ ਵੈਕਸੀਨ ਲਈ ਜ਼ਿੰਦਗੀ ਦਾਅ ’ਤੇ ਲਗਾਉਣ ਵਾਲੇ ਭਾਰਤੀ ਨੇ ਕਿਨ੍ਹਾਂ ਚੁਣੌਤੀਆਂ ਦਾ ਸਾਹਮਣਾ ਕੀਤਾ'',''author'': ''ਸਰੋਜ ਸਿੰਘ'',''published'': ''2020-07-12T13:39:26Z'',''updated'': ''2020-07-12T13:39:26Z''});s_bbcws(''track'',''pageView'');

Related News