ਸਮਾਜਿਕ ਕਾਰਕੁਨ ਤੇ ਕਵਿ ਵਰਵਰਾ ਰਾਵ ਦੀ ਜੇਲ੍ਹ ''''ਚ ਗੰਭੀਰ ਹਾਲਾਤ, ਪਰਿਵਾਰ ਦੀ ਹਸਪਤਾਲ ਪਹੁੰਚਾਉਣ ਦੀ ਅਪੀਲ

07/12/2020 2:35:33 PM

ਵਰਵਰ ਰਾਵ
Getty Images
ਕਵਿ ਅਤੇ ਲੇਖਕ ਵਰਵਰ ਰਾਵ ਦੀ ਹਾਲਤ ਵਿਗੜਨ ਦੀ ਗੱਲ ਪਰਿਵਾਰ ਨੇ ਆਖੀ ਹੈ

ਖੱਬੇ ਪੱਖੀ ਕਵਿ ਅਤੇ ਲੇਖਕ ਵਰਵਰਾ ਰਾਵ ਦੀ ਹਾਲਤ ਵਿਗੜਨ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਉਨ੍ਹਾਂ ਨੂੰ ਹਸਪਤਾਲ ਪਹੁੰਚਾਉਣ ਦੀ ਮੰਗ ਕੀਤੀ ਹੈ।

ਲੰਘੇ ਦੋ ਸਾਲਾਂ ਤੋਂ ਜੇਲ੍ਹ ''ਚ ਬੰਦ 80 ਸਾਲ ਦੇ ਲੇਖਕ ਤੇ ਕਵਿ ਵਰਵਰਾ ਰਾਵ ਦੇ ਪਰਿਵਾਰ ਨੇ ਮੰਗ ਕੀਤੀ ਹੈ ਕਿ ਰਾਵ ਦੀ ਹਾਲਤ ਕਾਫ਼ੀ ਨਾਜ਼ੁਕ ਹੈ ਅਤੇ ਉਨ੍ਹਾਂ ਨੂੰ ਤੁਰੰਤ ਹਸਪਤਾਲ ਵਿੱਚ ਭਰਤੀ ਕਰਵਾਇਆ ਜਾਣਾ ਚਾਹੀਦਾ ਹੈ।

Click here to see the BBC interactive

ਬੀਤੀ 28 ਮਈ ਨੂੰ ਵਰਵਰਾ ਰਾਵ ਨੂੰ ਭੀਮਾ ਕੋਰੇਗਾਂਵ ਕੇਸ ''ਚ ਇੱਕ ਅਹਿਮ ਦੋਸ਼ੀ ਕਰਾਰ ਦਿੰਦੇ ਹੋਏ ਜ਼ਮਾਨਤ ਨਾ ਦੇਣ ਦੀ ਅਪੀਲ ਕੀਤੀ ਸੀ।

ਇਸ ਤੋਂ ਬਾਅਦ ਕੋਰਟ ਨੇ ਰਾਵ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ।

ਭੀਮਾ-ਕੋਰੇਗਾਂਓ ਵਿੱਚ ਇੱਕ ਜਨਵਰੀ, 2018 ਨੂੰ ਹਿੰਸਾ ਭੜਕੀ ਸੀ। ਪੁਣੇ ਨੇੜੇ ਸਥਿਤ ਭੀਮਾ-ਕੋਰੇਗਾਂਓ ਵਿੱਚ ਪੇਸ਼ਵਾ ''ਤੇ ਦਲਿਤਾਂ ਦੀ ਜਿੱਤ ਦੇ 200 ਸਾਲ ਪੂਰੇ ਹੋਣ ਦੇ ਜਸ਼ਨ ਦੌਰਾਨ ਹਿੰਸਾ ਭੜਕੀ ਸੀ।

ਇਸ ਹਿੰਸਾ ਵਿੱਚ ਇੱਕ ਆਦਮੀ ਦੀ ਮੌਤ ਹੋਈ ਸੀ ਅਤੇ ਕੁਝ ਲੋਕ ਜ਼ਖਮੀ ਹੋ ਗਏ ਸਨ। ਜ਼ਖਮੀਆਂ ਵਿੱਚ ਕੁਝ ਪੁਲਿਸ ਮੁਲਾਜ਼ਮ ਵੀ ਸ਼ਾਮਿਲ ਸਨ।

ਕਿੰਨੀ ਖ਼ਰਾਬ ਹੈ ਵਰਵਰ ਰਾਵ ਦੀ ਸਿਹਤ?

ਬੀਤੇ 40 ਦਿਨਾਂ ''ਚ ਵਰਵਰ ਰਾਵ ਦੀ ਆਪਣੇ ਪਰਿਵਾਰ ਨਾਲ ਸਿਰਫ਼ ਤਿੰਨ ਵਾਰ ਗੱਲਬਾਤ ਹੋਈ ਹੈ। ਰਾਵ ਦੇ ਭਤੀਜੇ ਵੀ. ਵੇਣੁਗੋਪਾਲ ਰਾਵ ਨੇ ਕਿਹਾ ਹੈ ਕਿ ਆਖ਼ਰੀ ਵਾਰ ਜਦੋਂ ਉਨ੍ਹਾਂ ਨਾਲ ਗੱਲ਼ਬਾਤ ਹੋਈ ਤਾਂ ਕਾਫ਼ੀ ਬਿਮਾਰ ਲਗ ਰਹੇ ਸਨ।

ਵਰਵਰਾ ਰਾਵ ਦੀ ਧੀ ਪਵਨਾ ਨੇ 12 ਜੁਲਾਈ ਨੂੰ ਜ਼ੂਮ ਐਪ ''ਤੇ ਹੋਈ ਪ੍ਰੈੱਸ ਕਾਨਫਰੰਸ ''ਚ ਕਿਹਾ, ''''ਦੋ ਕਾਲਸ ''ਚ ਉਹ ਗੱਲ ਕਰਨ ''ਚ ਦਿੱਕਤ ਮਹਿਸੂਸ ਕਰ ਰਹੇ ਸਨ। ਉਨ੍ਹਾਂ ਨੂੰ ਜਾਣਨ ਵਾਲੇ ਜਾਣਦੇ ਹਨ ਕਿ ਉਹ ਕਿੰਨੇ ਚੰਗੇ ਬੁਲਾਰੇ ਹਨ ਪਰ ਉਹ ਗੱਲ ਕਰਨ ''ਚ ਖ਼ੁਦ ਨੂੰ ਅਸਮਰਥ ਪਾ ਰਹੇ ਸਨ। ਇਸ ਦੇ ਨਾਲ ਹੀ ਉਨ੍ਹਾਂ ਨੂੰ ਹੇਲੇਸਿਨੁਸ਼ੇਨ ਹੋ ਰਿਹਾ ਸੀ।ਉਹ ਪੁਰਾਣੇ ਦੌਰ ਦੀਆਂ ਗੱਲਾਂ ਕਹਿ ਰਹੇ ਸੀ।”

“ਮੇਰੀਂ ਮਾਂ ਸਿਰਫ਼ ਇਹ ਹੀ ਮੰਗ ਕਰ ਰਹੀ ਹੈ ਕਿ ਉਨ੍ਹਾਂ ਨੂੰ ਹਸਪਤਾਲ ''ਚ ਭਰਤੀ ਕੀਤਾ ਜਾਵੇ ਕਿਉਂਕਿ ਉਨ੍ਹਾਂ ਦੀ ਹਾਲਤ ਬੇਹੱਦ ਖ਼ਰਾਬ ਹੈ। ਅਸੀਂ ਮਹਾਰਾਸ਼ਟਰ ਸਰਕਾਰ ਤੋਂ ਮੰਗ ਕਰ ਰਹੇ ਹਾਂ ਕਿ ਘੱਟੋ-ਘੱਟ ਉਨ੍ਹਾਂ ਨੂੰ ਇਲਾਜ ਮੁਹੱਈਆ ਕਰਵਾਇਆ ਜਾਵੇ।''''

ਰਾਵ ਵੱਲੋਂ ਜਾਰੀ ਕੀਤੇ ਗਏ ਪ੍ਰੈੱਸ ਨੋਟ ''ਚ ਉਨ੍ਹਾਂ ਦੀ ਵਿਗੜਦੀ ਹਾਲਤ ਨੂੰ ਬਿਆਨ ਕੀਤਾ ਗਿਆ ਹੈ।

ਪ੍ਰੈੱਸ ਨੋਟ ''ਚ ਪਰਿਵਾਰ ਵਾਲਿਆਂ ਨੇ ਦੱਸਿਆ ਹੈ, ''''28 ਮਈ ਨੂੰ ਜਦੋਂ ਉਨ੍ਹਾਂ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਤਲੋਜਾ ਜੇਲ੍ਹ ਤੋਂ ਜੇਜੇ ਹਸਪਤਾਲ ''ਚ ਭਰਤੀ ਕਰਵਾਇਆ ਗਿਆ ਸੀ, ਇਸ ਤੋਂ ਬਾਅਦ ਹੁਣ ਤੱਕ ਛੇ ਹਫ਼ਤਿਆਂ ''ਚ ਉਨ੍ਹਾਂ ਦੀ ਹਾਲਤ ਬੇਹੱਦ ਖ਼ਰਾਬ ਹੋ ਚੁੱਕੀ ਹੈ। ਇਸ ਤੋਂ ਤਿੰਨ ਦਿਨ ਬਾਅਦ ਉਨ੍ਹਾਂ ਦੀ ਹਾਲਤ ''ਚ ਸੁਧਾਰ ਨਾ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ। ਉਨ੍ਹਾਂ ਨੂੰ ਤੁਰੰਤ ਇਲਾਜ ਦਾ ਲੋੜ ਹੈ।''''

ਵਰਵਰ ਰਾਵ
Getty Images

ਬਿਆਨ ਵਿੱਚ ਪਰਿਵਾਰ ਨੇ ਕਿਹਾ ਹੈ, ''''ਇਸ ਵੇਲੇ ਸਾਡੀ ਚਿੰਤਾ ਦਾ ਕਾਰਨ ਲੰਘੇ ਸ਼ਨੀਵਾਰ ਨੂੰ ਉਨ੍ਹਾਂ ਵੱਲੋਂ ਆਈ ਰੂਟੀਨ ਫ਼ੋਨ ਕਾਲ ਹੈ ਜਿਸ ਨੂੰ ਸੁਣ ਕੇ ਅਸੀਂ ਪਰੇਸ਼ਾਨ ਹੋ ਗਏ ਹਾਂ। ਇਸ ਤੋਂ ਪਹਿਲਾਂ ਦੀਆਂ ਦੋ ਕਾਲਸ ''ਚ ਵੀ ਅਸੀਂ ਪਰੇਸ਼ਾਨ ਹੋਏ ਸੀ ਕਿਉਂਕਿ ਉਨ੍ਹਾਂ ਦੀ ਆਵਾਜ਼ ਕਾਫ਼ੀ ਕਮਜ਼ੋਰ ਅਤੇ ਸਮਝ ''ਚ ਨਾ ਆਉਣ ਵਾਲੀ ਸੀ।”

“ਉਹ ਵਾਰ-ਵਾਰ ਹਿੰਦੀ ''ਚ ਬੋਲਣ ਲਗਦੇ ਸਨ। ਚਾਰ ਦਹਾਕਿਆਂ ਤੱਕ ਤੇਲੁਗੂ ਭਾਸ਼ਾ ਦੇ ਲੇਖਕ ਰਹੇ ਵਰਵਰਾ ਰਾਵ ਲੰਘੇ ਪੰਜ ਦਹਾਕਿਆਂ ਤੋਂ ਤੇਲੁਗੂ ਭਾਸ਼ਾ ਦੇ ਬਿਹਤਰੀਨ ਬੁਲਾਰੇ ਰਹੇ ਹਨ। ਆਪਣੀ ਬਿਹਤਰੀਨ ਯਾਦ ਸ਼ਕਤੀ ਲਈ ਚਰਚਿਰ ਰਹੇ ਵਰਵਰ ਰਾਵ ਦਾ ਬੋਲਦੇ-ਬੋਲਦੇ ਭੁੱਲ ਜਾਣਾ ਕਾਫ਼ੀ ਅਜੀਬ ਅਤੇ ਡਰਾਉਣ ਵਾਲਾ ਸੀ।''''

ਪਰਿਵਾਰ ਨੇ ਕਿਹਾ, ''''ਪਰ ਜੁਲਾਈ 11 ਨੂੰ ਆਈ ਇੱਕ ਫ਼ੋਨ ਕਾਲ ਨੇ ਸਾਡੀ ਪਰੇਸ਼ਾਨੀ ਨੂੰ ਕਾਫ਼ੀ ਵਧਾ ਦਿੱਤੀ ਹੈ। ਉਹ ਆਪਣੀ ਸਿਹਤ ਨਾਲ ਜੁੜੇ ਸਿੱਧੇ ਸਵਾਲਾਂ ਦੇ ਜਵਾਬ ਨਹੀਂ ਦੇ ਪਾ ਰਹੇ ਸੀ। ਜਦੋਂ ਉਨ੍ਹਾਂ ਨੂੰ ਸਿਹਤ ਬਾਰੇ ਪੁੱਛਿਆ ਗਿਆ ਤਾਂ ਉਹ ਆਪਣੇ ਪਿਤਾ ਅਤੇ ਮਾਂ ਦੇ ਸਸਕਾਰ ਬਾਰੇ ਬੋਲ ਰਹੇ ਸਨ।''''

''''ਇਹ ਉਹ ਘਟਨਾਵਾਂ ਹਨ ਜੋ ਅੱਜ ਤੋਂ ਸੱਤ ਅਤੇ ਚਾਰ ਦਹਾਕਿਆਂ ਪਹਿਲਾਂ ਹੋਈਆਂ ਸਨ। ਉਨ੍ਹਾਂ ਦੇ ਸਾਥੀਆਂ ਨੇ ਉਨ੍ਹਾਂ ਤੋਂ ਫ਼ੋਨ ਲੈ ਕੇ ਸਾਨੂੰ ਦੱਸਿਆ ਕਿ ਉਹ ਹੁਣ ਤੁਰਣ, ਟਾਇਲਟ ਜਾਣ ਅਤੇ ਬ੍ਰਸ਼ ਕਰਨ ਵਿੱਚ ਵੀ ਅਸਮਰਥ ਹਨ।”

“ਉਨ੍ਹਾਂ ਦੇ ਨਾਲ ਜੇਲ੍ਹ ਵਿੱਚ ਬੰਦ ਇੱਕ ਵਿਅਕਤੀ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਹਮੇਸ਼ਾ ਇਹ ਲਗਦਾ ਹੈ ਕਿ ਉਨ੍ਹਾਂ ਦੀ ਰਿਹਾਈ ਹੋਣ ਵਾਲੀ ਹੈ ਅਤੇ ਉਨ੍ਹਾਂ ਦਾ ਪਰਿਵਾਰ ਜੇਲ੍ਹ ਤੋਂ ਬਾਹਰ ਇੰਤਜ਼ਾਰ ਕਰ ਰਿਹਾ ਹੈ। ਉਨ੍ਹਾਂ ਦੇ ਸਾਥੀ ਕੈਦੀ ਨੇ ਕਿਹਾ ਕਿ ਉਨ੍ਹਾਂ ਨੂੰ ਤੁਰੰਤ ਮੈਡੀਕਲ ਕੇਅਰ ਦੇ ਨਾਲ-ਨਾਲ ਨਿਊਰੋਲੌਜਿਕਲ ਇਲਾਜ ਦੀ ਵੀ ਲੋੜ ਹੈ।''''

ਕੋਰੋਨਾਵਾਇਰਸ
BBC

ਹੈਲਪਲਾਈਨ ਨੰਬਰ
BBC
ਕੋਰੋਨਾਵਾਇਰਸ
BBC

ਇਹ ਵੀਡੀਓ ਵੀ ਦੇਖੋ

https://www.youtube.com/watch?v=D193fo-qtt4&t=10s

https://www.youtube.com/watch?v=9ZvZ8PayzuQ&t=8s

https://www.youtube.com/watch?v=U_LriNEIkfs&t=4s

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''de31bfa7-a890-4e13-86be-ca42b084778d'',''assetType'': ''STY'',''pageCounter'': ''punjabi.india.story.53378929.page'',''title'': ''ਸਮਾਜਿਕ ਕਾਰਕੁਨ ਤੇ ਕਵਿ ਵਰਵਰਾ ਰਾਵ ਦੀ ਜੇਲ੍ਹ \''ਚ ਗੰਭੀਰ ਹਾਲਾਤ, ਪਰਿਵਾਰ ਦੀ ਹਸਪਤਾਲ ਪਹੁੰਚਾਉਣ ਦੀ ਅਪੀਲ'',''published'': ''2020-07-12T09:02:40Z'',''updated'': ''2020-07-12T09:02:40Z''});s_bbcws(''track'',''pageView'');

Related News