ਕੋਰੋਨਾਵਾਇਰਸ ਤੋਂ ਕੇਕੜੇ ਬਚਾਉਣਗੇ?, ਕਲਾਕਾਰ ਗੁਰਨਾਮ ਭੁੱਲਰ ''''ਤੇ ਕੇਸ ਕਿਉਂ?- 5 ਖ਼ਬਰਾਂ

07/12/2020 7:35:32 AM

ਹੌਰਸਸ਼ੂ ਕਰੈਬ (ਕੇਕੜਿਆਂ ਦੀ ਇੱਕ ਕਿਸਮ) ਤੋਂ ਇਲਾਵਾ, ਕੋਵਿਡ-19 ਦੀ ਵੈਕਸੀਨ ਦੀ ਖੋਜ ਹਰ ਇੱਕ ਲਈ ਵੱਡੀ ਖ਼ਬਰ ਹੋਵੇਗੀ।

ਅਜਿਹਾ ਇਸ ਲਈ ਕਿਉਂਕਿ ਇਸ ਆਲਮੀ ਵੈਕਸੀਨ ਦੀ ਖੋਜ ਹੋਣ ਦਾ ਅਰਥ ਇਨ੍ਹਾਂ ਕੇਕੜਿਆਂ ਦੀ ਮੰਗ ਵਿੱਚ ਭਾਰੀ ਵਾਧਾ ਹੋਵੇਗਾ।

ਹੌਰਸਸ਼ੂ ਕੇਕੜੇ ਦੁਨੀਆਂ ਦੇ ਸਭ ਤੋਂ ਪੁਰਾਣੇ ਜੀਵ-ਜੰਤੂਆਂ ਵਿੱਚੋਂ ਇੱਕ ਹਨ। ਉਨ੍ਹਾਂ ਨੇ ਜਿਊਣ ਦੇ ਮਾਮਲੇ ਵਿੱਚ ਡਾਇਨਾਸੋਰਾਂ ਨੂੰ ਪਿੱਛੇ ਛੱਡ ਦਿੱਤਾ ਹੈ।

ਇਹ ਮੰਨਿਆ ਜਾਂਦਾ ਹੈ ਕਿ ਉਹ ਘੱਟ ਤੋਂ ਘੱਟ 450 ਮਿਲੀਅਨ ਸਾਲਾਂ ਤੋਂ ਧਰਤੀ ''ਤੇ ਰਹਿ ਰਹੇ ਹਨ।

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ

Click here to see the BBC interactive

ਪੰਜਾਬੀ ਕਲਾਕਾਰ ਗੁਰਨਾਮ ਭੁੱਲਰ ''ਤੇ ਮਾਮਲਾ ਦਰਜ

ਪਟਿਆਲਾ ਪੁਲਿਸ ਨੇ ਪੰਜਾਬੀ ਗਾਇਕ ਗੁਰਨਾਮ ਭੁੱਲਰ ਸਣੇ 40 ਲੋਕਾਂ ''ਤੇ ਕੱਥਿਤ ਤੌਰ ''ਤੇ ਸਰਕਾਰੀ ਨਿਯਮਾਂ ਦੀ ਉਲੰਘਨਾ ਕਰਨ ਦੇ ਚਲਦਿਆਂ ਮਾਮਲਾ ਦਰਜ ਕੀਤਾ ਹੈ।

ਕੋਰੋਨਾਵਾਇਰਸ ਮਹਾਂਮਾਰੀ ਦੇ ਚਲਦਿਆਂ ਹਰ ਤਰ੍ਹਾਂ ਦੇ ਸ਼ੂਟ ''ਤੇ ਸਰਕਾਰ ਵਲੋਂ ਪਾਬੰਦੀ ਲੱਗੀ ਹੋਈ ਹੈ।

ਤਫ਼ਸੀਲ ਵਿੱਚ ਖ਼ਬਰ ਇੱਥੇ ਪੜ੍ਹੋ


ਕੋਰੋਨਾਵਾਇਰਸ ਅਤੇ ਪਿਆਰ ਦਾ ਭਵਿੱਖ

ਕਹਿੰਦੇ ਹਨ, ਪ੍ਰੇਮ ਕਿਸੇ ਵੀ ਵਾਇਰਸ ਤੋਂ ਵੱਡਾ ਹੁੰਦਾ ਹੈ। ਉਹ ਕੋਵਿਡ ਮਹਾਂਮਾਰੀ ਨੂੰ ਵੀ ਹਰਾ ਦੇਵੇਗਾ ਅਤੇ ਜ਼ਿੰਦਾ ਰਹੇਗਾ। ਇਹੀ ਹੈ ਮੁਹੱਬਤ ਦਾ ਭਵਿੱਖ।

ਦੂਜੀਆਂ ਦਿਸਦੀਆਂ ਚੀਜ਼ਾਂ ਦੇ ਮੁਕਾਬਲੇ ਇਸ਼ਕ ਦਾ ਭਵਿੱਖ ਮੈਟਾਫਿਜ਼ਿਕਸ ਦੇ ਘੇਰੇ ਵਿੱਚ ਰਹੇਗਾ-- ਸੂਖਮ ਅਤੇ ਗੂੜ੍ਹਾ

ਪਿਆਰ
BBC

"ਅਸੀਂ ਸਿਰਫ਼ ਭਾਨਵਾਤਮਿਕ, ਅਧਿਆਤਮਿਕ ਅਤੇ ਆਭਾਸੀ ਪੱਧਰ ਤੇ ਪਿਆਰ ਕਰ ਸਕਦੇ ਹਾਂ। ਹੁਣ ਪਿਆਰ ਅਤੇ ਸੈਕਸ ਦੋ ਵੱਖ-ਵੱਖ ਗੱਲਾਂ ਹਨ।"

ਦਿੱਲੀ ਦੇ ਰਹਿਣ ਵਾਲੇ ਇੱਕ ਪੇਸ਼ੇਵਰ ਪਪਸ ਰੌਏ ਖ਼ੁਦ ਨੂੰ ਲਾਇਲਾਜ ਵਿਦਰੋਹੀ ਦੱਸਦੇ ਹਨ। ਉਹ ਇੱਕ ਸਮਲਿੰਗੀ ਹਨ ਅਤੇ ਕੋਰੋਨਾ ਤੋਂ ਬਾਅਦ ਪਿਆਰ ਦੇ ਭਵਿੱਖ ਬਾਰੇ ਗਹਿਰਾਈ ਨਾਲ ਗੱਲਾਂ ਕਰਦੇ ਹਨ।

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ


ਕੀ ਭਾਰਤ ਦੁਨੀਆਂ ਦਾ ਅਗਲਾ ਹੌਟਸਪੌਟ ਹੈ, ਮਹਾਂਮਾਰੀ ਦੇ ਫੈਲਾਅ ਬਾਰੇ 5 ਨੁਕਤੇ

ਭਾਰਤ ਵਿੱਚ ਕੋਰੋਨਾਵਇਰਸ ਨੇ ਆਪਣੀ ਪਕੜ ਹੌਲੀ-ਹੌਲੀ ਕਸੀ ਹੈ ਪਰ ਪਹਿਲਾ ਕੇਸ ਆਉਣ ਤੋਂ ਛੇ ਮਹੀਨਿਆਂ ਬਾਅਦ ਇਹ ਰੂਸ ਨੂੰ ਪਿੱਛੇ ਛੱਡ ਕੇ ਮਹਾਂਮਾਰੀ ਤੋਂ ਸਭ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਦੇਸ਼ਾਂ ਵਿੱਚ ਤੀਜੇ ਨੰਬਰ ''ਤੇ ਪਹੁੰਚ ਗਿਆ ਹੈ।

ਕੋਰੋਨਾਵਾਇਰਸ
Getty Images

ਦੂਜੇ ਸ਼ਬਦਾਂ ਵਿੱਚ ਅਮਰੀਕਾ ਅਤੇ ਬ੍ਰਜ਼ੀਲ ਤੋਂ ਬਾਅਦ ਜੇ ਕਿਸੇ ਦੇਸ਼ ਵਿੱਚ ਕੋਰੋਨਾਵਾਇਰਸ ਮਹਾਂਮਾਰੀ ਦੇ ਜੇ ਸਭ ਤੋਂ ਵੱਧ ਕਿਸੇ ਦੇਸ਼ ਵਿੱਚ ਕੇਸ ਹਨ ਤਾਂ ਉਹ ਹੈ, ਭਾਰਤ।

ਭਾਰਤ ਵਸੋਂ ਦੇ ਮਾਮਲੇ ਵਿੱਚ ਦੁਨੀਆਂ ਦਾ ਦੂਜਾ ਸਭ ਤੋਂ ਵੱਡਾ ਦੇਸ਼ ਹੈ। ਜਿੱਥੇ ਜ਼ਿਆਦਾਤਰ ਲੋਕ ਸ਼ਹਿਰਾਂ ਦੇ ਛੋਟੇ-ਛੋਟੇ ਘਰਾਂ ਵਿੱਚ ਰਹਿੰਦੇ ਹਨ। ਸ਼ਾਇਦ ਭਾਰਤ ਦਾ ਸ਼ੁਰੂ ਤੋਂ ਹੀ ਇਸ ਮਹਾਂਮਾਰੀ ਦਾ ਸਭ ਤੋਂ ਵੱਡਾ ਕੇਂਦਰ ਬਣਨਾ ਤੈਅ ਸੀ।

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ


ਜਪਾਨੀਆਂ ਦੇ ਖਾਣੇ ''ਚ ਅਜਿਹਾ ਕੀ ਹੈ ਜੋ ਉਹ ਲੰਬੀ ਉਮਰ ਜਿਉਂਦੇ ਹਨ

ਜਪਾਨ ਇੱਕ ਅਜਿਹਾ ਦੇਸ਼ ਹੈ ਜਿੱਥੇ ਦੁਨੀਆਂ ਦੇ ਸਭ ਤੋਂ ਵੱਧ ਸੌ ਸਾਲ ਦੀ ਉਮਰ ਪੂਰੀ ਕਰਨ ਵਾਲੇ ਲੋਕ ਹਨ। ਇੱਥੇ 1 ਲੱਖ ਦੀ ਆਬਾਦੀ ''ਤੇ 48 ਲੋਕ ਅਜਿਹੇ ਹਨ ਜਿੰਨ੍ਹਾਂ ਨੇ 100 ਦਾ ਅੰਕੜਾ ਪੂਰਾ ਕੀਤਾ ਹੈ।

ਖਾਣਾ
Getty Images

ਦੁਨੀਆ ''ਚ ਇਸ ਅੰਕੜੇ ਦੇ ਨੇੜੇ-ਤੇੜੇ ਕੋਈ ਹੋਰ ਦੂਜਾ ਦੇਸ਼ ਨਹੀਂ ਹੈ।

ਅਜਿਹੇ ਅੰਕੜੇ ਸਾਨੂੰ ਸੋਚਣ ਲਈ ਮਜ਼ਬੂਰ ਕਰਦੇ ਹਨ ਕਿ ਇਸ ਪਿੱਛੇ ਕੀ ਰਾਜ਼ ਹੈ? ਉਨ੍ਹਾਂ ਕੋਲ ਅਜਿਹਾ ਕੀ ਹੈ ਜਿਸ ਤੋਂ ਅਸੀਂ ਵਾਂਝੇ ਹਾਂ?

ਕੀ ਉਨ੍ਹਾਂ ਦੀ ਲੰਬੀ ਉਮਰ ਦਾ ਭੇਤ ਉਨ੍ਹਾਂ ਦਾ ਖਾਣ-ਪੀਣ ਹੈ? ਜਾਣਨ ਲਈ ਇੱਥੇ ਕਲਿੱਕ ਕਰੋ


ਕੋਰੋਨਾਵਾਇਰਸ
BBC

ਹੈਲਪਲਾਈਨ ਨੰਬਰ
BBC
ਕੋਰੋਨਾਵਾਇਰਸ
BBC

ਇਹ ਵੀਡੀਓ ਵੀ ਦੇਖੋ

https://www.youtube.com/watch?v=pC1RZbgce1Q

https://www.youtube.com/watch?v=GFZgc6O0QxA

https://www.youtube.com/watch?v=SgdV_z25_Do

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''a9d6242a-42dc-4db9-ae67-d194a13dcefc'',''assetType'': ''STY'',''pageCounter'': ''punjabi.india.story.53378879.page'',''title'': ''ਕੋਰੋਨਾਵਾਇਰਸ ਤੋਂ ਕੇਕੜੇ ਬਚਾਉਣਗੇ?, ਕਲਾਕਾਰ ਗੁਰਨਾਮ ਭੁੱਲਰ \''ਤੇ ਕੇਸ ਕਿਉਂ?- 5 ਖ਼ਬਰਾਂ'',''published'': ''2020-07-12T02:05:05Z'',''updated'': ''2020-07-12T02:05:05Z''});s_bbcws(''track'',''pageView'');

Related News