ਕੋਰੋਨਾਵਾਇਰਸ ਅਤੇ ਪਿਆਰ ਦਾ ਭਵਿੱਖ: ''''ਲੋਕਾਂ ਨੂੰ ਪਿਆਰ ਕਰਨੋ ਤਾਂ ਏਡਜ਼ ਨਹੀਂ ਰੋਕ ਸਕਿਆ, ਕੋਰੋਨਾਵਾਇਰਸ ਕੀ ਕਰੇਗਾ''''

07/11/2020 8:50:30 AM

ਪਿਆਰ
BBC

ਕਹਿੰਦੇ ਹਨ, ਪ੍ਰੇਮ ਕਿਸੇ ਵੀ ਵਾਇਰਸ ਤੋਂ ਵੱਡਾ ਹੁੰਦਾ ਹੈ। ਉਹ ਕੋਵਿਡ ਮਹਾਂਮਾਰੀ ਨੂੰ ਵੀ ਹਰਾ ਦੇਵੇਗਾ ਅਤੇ ਜ਼ਿੰਦਾ ਰਹੇਗਾ। ਇਹੀ ਹੈ ਮੁਹੱਬਤ ਦਾ ਭਵਿੱਖ।

ਦੂਜੀਆਂ ਦਿਸਦੀਆਂ ਚੀਜ਼ਾਂ ਦੇ ਮੁਕਾਬਲੇ ਇਸ਼ਕ ਦਾ ਭਵਿੱਖ ਮੈਟਾਫਿਜ਼ਿਕਸ ਦੇ ਘੇਰੇ ਵਿੱਚ ਰਹੇਗਾ-- ਸੂਖਮ ਅਤੇ ਗੂੜ੍ਹਾ

"ਅਸੀਂ ਸਿਰਫ਼ ਭਾਨਵਾਤਮਿਕ, ਅਧਿਆਤਮਿਕ ਅਤੇ ਆਭਾਸੀ ਪੱਧਰ ਤੇ ਪਿਆਰ ਕਰ ਸਕਦੇ ਹਾਂ। ਹੁਣ ਪਿਆਰ ਅਤੇ ਸੈਕਸ ਦੋ ਵੱਖ-ਵੱਖ ਗੱਲਾਂ ਹਨ।"

ਦਿੱਲੀ ਦੇ ਰਹਿਣ ਵਾਲੇ ਇੱਕ ਪੇਸ਼ੇਵਰ ਪਪਸ ਰੌਏ ਖ਼ੁਦ ਨੂੰ ਲਾਇਲਾਜ ਵਿਦਰੋਹੀ ਦੱਸਦੇ ਹਨ। ਉਹ ਇੱਕ ਸਮਲਿੰਗੀ ਹਨ ਅਤੇ ਕੋਰੋਨਾ ਤੋਂ ਬਾਅਦ ਪਿਆਰ ਦੇ ਭਵਿੱਖ ਬਾਰੇ ਗਹਿਰਾਈ ਨਾਲ ਗੱਲਾਂ ਕਰਦੇ ਹਨ।

ਬੀਬੀਸੀ ਫਿਊਚਰ ਸੀਰੀਜ਼ ਨਾਲ ਜੁੜੀਆਂ ਹੋਰ ਕਹਾਣੀਆਂ ਪੜ੍ਹੋ:

ਫਿਲਹਾਲ ਪਪਸ ਰੌਏ ਇੱਕ ਫਲੈਟ ਵਿੱਚ ਫਸੇ ਹੋਏ ਹਨ, ਉਨ੍ਹਾਂ ਦਾ ਫੋਨ ਹੀ ਉਨ੍ਹਾਂ ਦਾ ਸਾਥੀ ਹੈ। ਉਹ ਕਹਿੰਦੇ ਹਨ,"ਸਾਨੂੰ ਪਿਆਰ ਕਰਨ ਦੇ ਪੁਰਾਣੇ ਤਰੀਕੇ ਭੁੱਲ ਕੇ ਨਵੇਂ ਤਰੀਕੇ ਸਿੱਖਣੇ ਪੈਣਗੇ।"

ਲੌਕਡਾਊਨ ਤੋਂ ਕੁਝ ਦਿਨ ਪਹਿਲਾਂ ਹੀ ਉਹ ਟ੍ਰੇਨ ਰਾਹੀਂ ਇੱਕ ਆਦਮੀ ਨਾਲ ਕਿਸੇ ਪਹਾੜੀ ਸ਼ਹਿਰ ਨਿਕਲ ਗਏ ਸਨ। ਉਨ੍ਹਾਂ ਨੂੰ ਲੱਗਿਆ ਸੀ ਕਿ ਉਨ੍ਹਾਂ ਨੂੰ ਉਸ ਵਿਅਕਤੀ ਨਾਲ ਪਿਆਰ ਹੈ ਅਤੇ ਉਹ ਉਸ ਨਾਲ ਦੋ ਦਿਨ ਬਿਤਾਉਣਾ ਚਾਹੁੰਦੇ ਸਨ। ਫਿਰ ਲੌਕਡਾਊਨ ਲੱਗ ਗਿਆ ਅਤੇ ਉਹ ਇੱਕ ਮਹੀਨੇ ਤੱਕ ਉੱਥੇ ਹੀ ਫ਼ਸ ਗਏ।

ਹੁਣ ਅਪਰੈਲ ਵਿੱਚ ਦਿੱਲੀ ਵਾਪਸ ਆਏ ਉਦੋਂ ਤੱਕ ਉਨ੍ਹਾਂ ਦਾ ਵਹਿਮ ਟੁੱਟ ਚੁੱਕਿਆ ਸੀ। ਇੱਕ ਦੂਜੇ ਨਾਲ ਹੋਣ ਦਾ ਅਹਿਸਾਸ ਇੱਕ ਦੂਜੇ ਨਾਲ ਫਸੇ ਹੋਣ ਦੇ ਅਹਿਸਾਸ ਵਰਗਾ ਹੋ ਗਿਆ।

ਸੋਸ਼ਲ ਡਿਸਟੈਂਸਿੰਗ ਹੁਣ ਇੱਕ ਦੂਜੇ ਤੋਂ ਦੂਰੀ ਵਿੱਚ ਬਦਲ ਗਈ ਸੀ।

ਹੁਣ ਉਹ ਦਿੱਲੀ ਵਾਪਸ ਆ ਗਏ ਹਨ। ਉਨ੍ਹਾਂ ਦੇ ਨਾਲ ਫੋਨ ਹੈ ਅਤੇ ਕਈ ਪ੍ਰੇਮੀ ਵੀ। ਉਹ ਜ਼ਿਆਦਾਤਰ ਇੱਕ ਦੂਜੇ ਨਾਲ ਚੈਟ ਕਰਦੇ ਹਨ। ਕਦੇ ਕਦੇ ਵੀਡੀਓ ਦੇ ਰਾਹੀਂ ਪਿਆਰ ਵੀ ਕਰਦੇ ਹਨ। ਪਿਆਰ ਦਾ ਭਵਿੱਖ ਕਲਪਨਾ ਦਾ ਮੁਥਾਜ ਨਹੀਂ ਹੈ।

ਲੋਕ ਹਾਲਾਤ ਦੇ ਮੁਤਾਬਕ ਆਪਣੇ-ਆਪ ਨੂੰ ਢਾਲ ਲੈਂਦੇ ਹਨ। ਇਸੇ ਤਰ੍ਹਾਂ ਅਸੀਂ ਭਵਿੱਖ ਵਿੱਚ ਰਖਦੇ ਹਾਂ।

Click here to see the BBC interactive

ਈ-ਰਾਰਮਨੀ, ਓਕੇ ਕਿਊਪਿਡ ਅਤੇ ਮੈਚ ਵਰਗੇ ਡੇਟਿੰਗ ਪਲੇਟਫਾਰਮਾਂ ਉੱਪਰ ਲੌਕਡਾਊਨ ਦੇ ਦੌਰਾਨ ਵੀਡੀਓ ਡੇਟਿੰਗ ਵਿੱਚ ਕਾਫ਼ੀ ਵਾਧਾ ਹੋਇਆ ਹੈ।

ਕਈ ਦੂਜੀਆਂ ਗੱਲਾਂ ਉੱਪਰ ਬਹਿਸ ਹੋ ਰਹੀ ਹੈ- ਧਰਮ, ਸੈਰ-ਸਪਾਟਾ ਅਤੇ ਸਿੱਖਿਆ ਵਗੈਰਾ ਪਰ ਪਿਆਰ ਦਾ ਭਵਿੱਖ?

ਪਿਆਰ
BBC

ਇਸ ਦੀ ਤਾਂ ਗੱਲ ਹੀ ਕੁਝ ਵੱਖਰੀ ਹੈ। ਬ੍ਰਿਟੇਨ ਵਿੱਚ ਲੌਕਡਾਊਨ ਦੀ ਸ਼ੁਰੂਆਤ ਵਿੱਚ ਹੀ ਸਰਕਾਰ ਨੇ ਲੋਕਾਂ ਨੂੰ ਸਲਾਹ ਦਿੱਤੀ ਸੀ ਕਿ ਉਹ ਆਪਣੇ ਪ੍ਰੇਮੀ ਦੇ ਨਾਲ ਹੀ ਰਹਿਣ। ਇੱਕ ਦੂਜੇ ਘਰ ਵਿੱਚ ਆਉਣ-ਜਾਣ ਨਾਲ ਲਾਗ ਫੈਲਣ ਦਾ ਖ਼ਤਰਾ ਵਧ ਸਕਦਾ ਹੈ। ਯੂਰਪ ਵਿੱਚ ਅਜਿਹੇ ਕਈ ਪ੍ਰਸਤਾਵ ਆਏ।

ਮਈ ਵਿੱਚ ਨੀਦਰਲੈਂਡ ਦੀ ਸਰਕਾਰ ਨੇ ਇਕੱਲੇ ਰਹਿਣ ਵਾਲੇ ਲੋਕਾਂ ਨੂੰ ਕਿਹਾ ਕਿ ਉਹ ਆਪਣੇ ਸੈਕਸ ਪਾਰਟਨਰ ਲੱਭ ਲੈਣ।

ਇਸ ਦੇ ਨਾਲ ਹੀ ਸਲਾਹ ਵੀ ਦਿੱਤੀ ਕਿ ਦੋ ਦਿਨਾਂ ਤੱਕ ਮਿਲ ਕੇ ਇਹ ਵੀ ਤੈਅ ਕਰ ਲੈਣ ਕਿ ਉਹ ਕਿ ਉਹ ਹੋਰ ਕਿੰਨੇ ਲੋਕਾਂ ਨੂੰ ਮਿਲਣਗੇ ਕਿਉਂਕਿ ਉਹ ਜਿੰਨੇ ਵਧੇਰੇ ਲੋਕਾਂ ਨੂੰ ਮਿਲਣਗੇ ਕੋਰੋਨਾ ਦੀ ਲਾਗ ਦਾ ਖ਼ਤਰਾ ਵੀ ਉਤਨਾ ਹੀ ਜ਼ਿਆਦਾ ਵਧੇਗਾ।

ਇੱਕ ਸਲਾਹ ਇਹ ਵੀ ਸੀ ਕਿ ''ਦੂਜਿਆਂ ਦੇ ਨਾਲ ਦੂਰੀ ਬਣਾ ਕੇ ਸੈਕਸ ਕਰੋ।'' ਕੁਝ ਸੁਝਾਅ ਇਹ ਵੀ ਸਨ ਕਿ ਹੋਰਾਂ ਦੇ ਨਾਲ ਮਿਲ ਕੇ ਹਸਤਮੈਥੁਨ ਕਰੋ ਜਾਂ ਕਾਮੁਕ ਕਹਾਣੀਆਂ ਪੜ੍ਹੋ।

ਰੈਸਟੋਰੈਂਟ ਬੰਦ ਹੋਣ ਕਾਰਨ ਅਸਲੀ ਡੇਟਿੰਗ ਸੰਭਵ ਨਹੀਂ ਹੈ। ਇਸ ਲ਼ਈ ਡੇਟਿੰਗ, ਵਿਆਹ ਅਤੇ ਇੱਥੋਂ ਤੱਕ ਕਿ ਸੈਕਸ ਵੀ ਵਰਚੂਅਲ ਦੁਨੀਆਂ ਵਿੱਚ ਹੋਣ ਲੱਗਿਆ ਹੈ।

ਇਹ ਕਿਸੇ ਭਿਆਨਕ ਭਵਿੱਖ ਦੀ ਤਸਵੀਰ ਹੋ ਸਕਦੀ ਹੈ। ਫਿਰ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਭਵਿੱਖ ਨਵੀਆਂ ਸ਼ਕਲਾਂ ਲੈਂਦਾ ਰਹਿੰਦਾ ਹੈ।

ਉਸ ਦਿਨ ਤਰੀਕ 20 ਅਪਰੈਲ ਸੀ। ਇੱਕ 33 ਸਾਲਾ ਵਿਅਕਤੀ ਬੰਗਲੂਰੂ ਵਿੱਚ ਇੱਕ ਸ਼ਾਮ ਆਪਣੇ ਘਰ ਦੀ ਬਾਲਕਨੀ ਵਿੱਚ ਟੇਬਲ ਉੱਪਰ ਵਾਈਨ ਦੀ ਬੋਤਲ ਅਤੇ ਇੱਕ ਗਲਾਸ ਨਾਲ ਮੋਮਬੱਤੀ ਜਗਾ ਕੇ ਬੈਠਾ ਸੀ।

ਇਹ ਇੱਕ ਵੀਡੀਓ ਡੇਟ ਸੀ। ਡੇਟਿੰਗ ਐਪ ਬੰਬਲ ਉੱਪਰ। ਉਹ ਪਹਿਲਾਂ ਵੀ ਇਸ ਐਪਲੀਕੇਸ਼ਨ ਦੀ ਵਰਤੋਂ ਕਰ ਚੁੱਕਾ ਸੀ ਪਰ ਕਦੇ ਜ਼ਿਆਦਾ ਸਮਾਂ ਨਹੀਂ ਦੇ ਸਕਿਆ।

ਉਹ ਆਪਣੀ ਸਟਾਰਟਅਪ ਕੰਪਨੀ ਵਿੱਚ ਰੁੱਝਿਆ ਰਿਹਾ ਅਤੇ ਇਨ੍ਹਾਂ ਕੰਮਾਂ ਲਈ ਸਮਾਂ ਹੀ ਨਹੀਂ ਮਿਲ ਸਕਿਆ।

ਲੇਕਿਨ ਲੌਕਡਾਊਨ ਸ਼ੁਰੂ ਹੋਣ ਤੋਂ ਬਾਅਦ ਹੀ ਉਹ ਇੱਕ ਸਾਥੀ ਦੀ ਭਾਲ ਵਿੱਚ ਇਸ ਐਪਲੀਕੇਸ਼ਨ ਦੀ ਵਧੇਰੇ ਵਰਤੋਂ ਕਰਨ ਲੱਗਾ। ਇੱਕ ਸਾਥੀ ਮਿਲ ਵੀ ਗਈ।

ਸ਼ੁਰੂ ਵਿੱਚ ਦੋਵੇਂ ਬਸ ਚੈਟ ਹੀ ਕਰਦੇ ਸਨ। ਹੌਲੀ-ਹੌਲੀ ਗੱਲਾਂ ਵਧੀਆਂ ਅਤੇ ਇਹ ਡੇਟ ਤੈਅ ਹੋ ਗਈ। ਉਹ ਆਪਣੀ ਬਾਲਕਨੀ ਵਿੱਚ ਬੈਠੀ ਹੈ ਅਤੇ ਇਹ ਆਪਣੀ ਵਿੱਚ। ਇਹ ਮੁਲਾਕਾਤ ਚਾਲੀ ਮਿਟਾਂ ਤੱਕ ਚੱਲੀ।

ਪਿਆਰ
BBC

ਜਦੋਂ ਲੌਕਡਾਊਨ ਵਿੱਚ ਢਿੱਲ ਮਿਲੀ ਤਾਂ ਉਹ ਅਸਲੀਅਤ ਵਿੱਚ ਮਿਲੇ। ਮੁੰਡੇ ਦੇ ਘਰ ਦੀ ਛੱਤ ਉੱਪਰ। ਉਹ ਮਾਸਕ ਪਾ ਕੇ ਆਈ ਸੀ। ਜਿਵੇਂ ਲੋਕ ਗਲੇ ਮਿਲਦੇ ਹਨ ਉਸੇ ਤਰ੍ਹਾਂ ਕੁਝ ਫਾਸਲੇ ਤੋਂ ਮਿਲੇ।

ਬਸ ਉਨ੍ਹਾਂ ਦੀਆਂ ਕੂਹਣੀਆਂ ਨੇ ਇੱਕ-ਦੂਜੇ ਨੂੰ ਛੂਹਿਆ। ਮੁੰਡੇ ਨੇ ਕਿਹਾ "ਫਿਲਹਾਨ ਇੰਨਾ ਹੀ ਸਹੀ।"

ਉਹ ਕਹਿੰਦੇ ਹਨ,"ਹਰ ਕਿਸੇ ਨੂੰ ਕਿਸੇ ਦਾ ਭਾਲ ਹੈ। ਹੁਣ ਲੋਕ ਖੁੱਲ੍ਹ ਕੇ ਗੱਲ ਕਰਨ ਲੱਗੇ ਹਨ। ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਵਾਇਰਸ ਦੇ ਬਾਰੇ ਗੱਲ ਨਾ ਕਰੀਏ। ਲੇਕਿਨ ਇਸ ਦੌਰ ਵਿੱਚ ਜੋ ਮਾਨਸਿਕ ਹਾਲਤ ਹੈ, ਉਸ ਬਾਰੇ ਗੱਲ ਹੁੰਦੀ ਹੀ ਹੈ। ਲੋਕ ਕਿਸ ਹਾਲ ਵਿੱਚੋਂ ਲੰਘ ਰਹੇ ਹਨ ਉਸ ਬਾਰੇ ਵੀ ਗੱਲ ਹੋਈ। ਮੈਂ ਇਸ ਮਾਹੌਲ ਵਿੱਛ ਪਿਆਰ ਕਰਨ ਦੇ ਖ਼ਤਰੇ ਨੂੰ ਚੰਗੀ ਤਰ੍ਹਾਂ ਸਮਝਦਾ ਹਾਂ। ਮੈ ਗਲਤੀਆਂ ਨਹੀਂ ਕਰਨੀਆਂ ਚਾਹੁੰਦਾ।"

ਕੋਰੋਨਾਵਾਇਰਸ
BBC

ਆਸ਼ੀਸ਼ ਸਹਿਗਲ ਦਿੱਲੀ ਵਿੱਚ ਰਹਿੰਦੇ ਹਨ ਉਹ ਇੱਕ ਲਾਈਫ਼ ਕੋਚ ਹਨ। ਉਨ੍ਹਾਂ ਦਾ ਕੰਮ ਹੈ ਲੋਕਾਂ ਦੀ ਸੱਸਿਆਵਾਂ ਸਮਝਣਾ ਅਤੇ ਉਨ੍ਹਾਂ ਨਾਲ ਨਜਿੱਠਣ ਵਿੱਚ ਮਦਦ ਕਰਨਾ।

ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਅਜਿਹੇ ਜੋੜਿਆ ਦੇ ਬਹੁਤ ਫੋਨ ਆਉਂਦੇ ਹਨ ਜੋ ਸ਼ਾਦੀ-ਸ਼ੁਦਾ ਜ਼ਿੰਦਗੀ ਵਿੱਚ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ। ਮਹਾਮਾਰੀ ਦੇ ਡਰ ਕਾਰਨ ਪ੍ਰੇਮ ਸੰਬੰਧਾਂ ਵਿੱਚ ਕਈ ਬਦਲਾਅ ਆਉਣਗੇ।

"ਪਿਆਰ ਇੱਕ ਸੰਕਲਪ ਵਜੋਂ ਹੋਰ ਵੀ ਪੱਕਾ ਹੋਵੇਗਾ। ਡਰ ਦੇ ਮਾਹੌਲ ਵਿੱਚ ਪਿਆਰ ਹੋਰ ਵੀ ਵਧਦਾ-ਫੁਲਦਾ ਹੈ।"

"ਇਸ ਬਾਰੇ ਕਈ ਤਰ੍ਹਾਂ ਦੇ ਕਿਆਸ ਹਨ, ਵਧੇਰੇ ਵਿਆਹ ਹੋਣਗੇ। ਤਲਾਕ ਵੀ ਹੋਣਗੇ। ਬੱਚੇ ਵੀ ਜ਼ਿਆਦਾ ਪੈਦਾ ਹੋਣਗੇ। ਇਹ ਸਭ ਵਿਰੋਧਾਭਾਸੀ ਗੱਲਾਂ ਜ਼ਰੂਰ ਹਨ ਪਰ ਹੋ ਸਕਦਾ ਹੈ ਕਿ ਸ਼ਾਇਦ ਪਿਆਰ ਦਾ ਭਵਿੱਖ ਅਜਿਹਾ ਹੀ ਬੇਤਰਤੀਬਾ ਹੋਵੇ।

ਆਸ਼ੀਸ਼ ਸਹਿਗਲ ਕਹਿੰਦੇ ਹਨ," ਬਹੁਤ ਸਾਰੇ ਲੋਕ ਇਕੱਲਤਾ ਮਹਿਸੂਸ ਕਰ ਰਹੇ ਹਨ।"

ਪਿਆਰ
BBC

ਜਿੱਥੋਂ ਤੱਕ ਪਿਆਰ ਦਾ ਸਵਾਲ ਹੈ, ਉਹ ਸਰਕਾਰੀ ਹੁਕਮਾਂ ਜਾ ਵਾਇਰਸ ਦੇ ਮਾਹਰਾਂ ਦੇ ਦਿਸ਼ਾ-ਨਿਰਦੇਸ਼ਾਂ ਤੋਂ ਬਾਹਰ ਦੀ ਸ਼ੈਅ ਹੈ।

ਆਸ਼ੀਸ਼ ਸਹਿਗਲ ਦਾ ਤਰਕ ਹੈ, "HIV/AIDS ਲੋਕਾਂ ਨੂੰ ਪਿਆਰ ਕਰਨ ਤੋਂ ਨਹੀਂ ਰੋਕ ਸਕਿਆ। ਅੱਜ ਲੋਕਾਂ ਨੂੰ ਪਿਆਰ ਦੀ ਲੋੜ ਪਹਿਲਾਂ ਨਾਲੋਂ ਜ਼ਿਆਦਾ ਹੈ।"

"ਲਾਗ ਦੇ ਦੌਰ ਵਿੱਚ ਜਿਸਮਾਨੀ-ਨਜ਼ੀਦਕੀ ਦਿਮਾਗ ਵਿੱਚ ਰਹਿੰਦੀ ਹੈ। ਸਾਡੇ ਦੇਸ਼ ਵਿੱਚ ਨੈਤਿਕਤਾ ਦੇ ਠੇਕੇਦਾਰ ਇੰਨੇ ਤੱਤੇ ਹਨ ਕਿ ਸੈਕਸ ਪਾਰਟਨਰ ਵਰਗੇ ਸੰਕਲਪ ਦਾ ਜ਼ਿਕਰ ਕਰਨਾ ਵੀ ਮੁਸ਼ਕਲ ਹੈ।"

HIV/AIDS ਤੋਂ ਬਚਣ ਲਈ ਕੰਡੋਮ ਦੀ ਵਰਤੋਂ ਹੋਣ ਲੱਗੀ ਪਰ ਉਸ ਦੀ ਤੁਲਨਾ ਅਜੋਕੇ ਮਾਸਕ ਨਾਲ ਨਹੀਂ ਹੋ ਸਕਦੀ।

ਮੁੰਬਈ ਦੇ ਕਮਾਠੀਪੁਰਾ ਵਿੱਚ ਰਹਿਣ ਵਾਲੀ ਇੱਕ ਸੈਕਸ-ਵਰਕਰ ਨੇ ਫੋਨ ਉਪਰ ਗੱਲਬਾਤ ਦੌਰਾਨ ਕਿਹਾ ਕਿ ਉਨ੍ਹਾਂ ਨੇ ਸੁਣਿਆ ਹੈ ਕਿ ਕਈ ਸੈਕਸ-ਵਰਕਰ ਹੁਣ ਵੀਡੀਓ ਕਾਲ ਰਾਹੀਂ ਆਪਣੇ ਗਾਹਕਾਂ ਦੇ ਸੰਪਰਕ ਵਿੱਚ ਹਨ। ਹਾਲਾਂਕਿ ਇਹ ਸਾਰਾ ਕੁਝ ਉਨ੍ਹਾਂ ਨੂੰ ਅਜੀਬ ਲਗਦਾ ਹੈ।

HIV/AIDS ਦੀ ਗੱਲ ਵੱਖਰੀ ਸੀ। ਉਸ ਤੋਂ ਬਚਣ ਲਈ ਕੰਡੋਮ ਬਹੁਤ ਸੀ। ਲੇਕਿਨ ਕੋਰੋਨਾਵਾਇਰਸ ਤਾਂ ਛੂਹਣ ਭਰ ਨਾ ਲਾਗ ਲਾ ਦਿੰਦਾ ਹੈ। ਹੁਣ ਫੋਨ ਜਾਂ ਕੰਪਿਊਟਰ ਦੀ ਸਕਰੀਨ ਛੂਹ ਦਾ ਵਿਕਲਪ ਤਾਂ ਨਹੀਂ ਹੋ ਸਕਦੀ।

ਨੇਹਾ (ਬਦਲਿਆ ਹੋਇਆ ਨਾਂਅ) ਕਹਿੰਦੇ ਹਨ," ਆਪਣੇ ਗਾਹਕਾਂ ਨੂੰ ਜਾਣਨ ਸਮਝਣ ਵਿੱਚ ਜਾਂ ਉਨ੍ਹਾਂ ਨਾਲ ਕਿਸੇ ਅਰਥ ਭਰਭੂਰ ਸੰਵਾਦ ਵਿੱਚ ਮੇਰੀ ਕੋਈ ਦਿਲਚਸਪੀ ਨਹੀਂ। ਸੈਕਸ ਉਨ੍ਹਾਂ ਲਈ ਕਾਫ਼ੀ ਹੈ। ਇਸ ਲਈ ਇਹ ਤਰੀਕਾ ਕੰਮ ਕਰਦਾ ਹੈ।"

ਨੰਦਿਤਾ ਰਾਜੇ ਇੱਕ ਕੱਪੜਿਆਂ ਦੇ ਬਰਾਂਡ ਦੀ ਮਾਲਕਣ ਹਨ। ਉਹ ਸਿੰਗਲ ਹਨ। ਉਹ ਦਸਦੇ ਹਨ ਕਿ ਹੁਣ ਉਨ੍ਹਾਂ ਨੂੰ ਲੋਕਾਂ ਨਾਲ ਮਿਲਣ ਵਿੱਚ ਖ਼ਾਸ ਦਿਲਚਸਪੀ ਨਹੀਂ ਹੈ।

ਉਹ ਕਹਿੰਦੇ ਹਨ,"ਪਿਆਰ ਦਾ ਭਵਿੱਖ ਹਨੇਰੇ ਨਾਲ ਭਰਿਆ ਹੋਇਆ ਹੈ ਅਤੇ ਮੇਰੇ ਲਈ ਸ਼ਾਇਦ ਹੁਣ ਇਸ ਦੇ ਕੋਈ ਮਤਲਬ ਬਚੇ ਨਹੀਂ ਹਨ।"

ਪਿਆਰ
BBC

ਹੁਣ ਕਿਉਂਕਿ ਕਿਸੇ ਜਗ੍ਹਾ ਤੇ ਮਿਲਣਾ ਮੁਸ਼ਕਲ ਹੈ ਤਾਂ ਅਜਿਹੇ ਵਿੱਚ ਕਈ ਲੋਕਾਂ ਲਈ ਔਨਲਾਈਨ ਡੇਟਿੰਗ ਇੱਕ ਨਵਾਂ ਰਾਹ ਬਣਦਾ ਦਿਖ ਰਿਹਾ ਹੈ। ਇਸ ਵਿੱਚ ਵੀ ਬਦਲਾਅ ਆ ਰਹੇ ਹਨ।

ਜ਼ੈਕ ਸ਼ਿਲਿਨ ਨੇ ਫਰਵਰੀ 2019 ਵਿੱਚ ਫਿਲਟਰ ਆਫ਼ ਨਾਂਅ ਦਾ ਪਲੇਟਫਾਰਮ ਸ਼ੁਰੂ ਕੀਤਾ ਸੀ।

ਉਨ੍ਹਾਂ ਨੇ ਫਰਵਰੀ 2020 ਵਿੱਚ ਇਸ ਨੂੰ ਲਾਂਚ ਕੀਤਾ। ਉਨ੍ਹਾਂ ਦਾ ਮੰਨਣਾ ਹੈ ਕਿ ਵਰਚੂਅਲ ਸਪੀਡ ਡੇਟਿੰਗ ਹੀ ਭਵਿੱਖ ਵਿੱਚ ਹਰਮਨਪਿਆਰਾ ਹੋਵੇਗਾ।

ਫਿਲਟਰ ਆਫ਼ ਇੱਕ ਅਜਿਹਾ ਐਪ ਹੈ ਜਿਸ ਵਿੱਚ ਤੁਸੀਂ ਪਹਿਲਾਂ ਕਿਸੇ ਵਿਅਕਤੀ ਦਾ 90 ਸਕਿੰਟਾਂ ਦਾ ਵੀਡੀਓ ਦੇਖ ਦੇ ਫੈਸਲਾ ਕਰਦੇ ਹੋ ਕਿ ਤੁਸੀਂ ਉਸ ਨੂੰ ਦੇਖ ਸੁਣ ਕੇ ਕਿਵੇਂ ਮਹਿਸੂਸ ਕਰਦੇ ਹੋ।

ਜੇ ਤੁਹਾਨੂੰ ਸਾਹਮਣੇ ਵਾਲਾ ਚੰਗਾ ਲੱਗੇ ਤਾਂ ਤੁਹਾਡੀ ਜੋੜੀ ਬਣ ਜਾਂਦੀ ਹੈ ਅਤੇ ਤੁਸੀਂ ਇੱਕ ਦੂਜੇ ਨਾਲ ਚੈਟ ਕਰ ਸਕਦੇ ਹੋ ਅਤੇ ਵੀਡੀਓ ਭੇਜ ਸਕਦੇ ਹੋ।

ਲੌਕਡਾਊਨ ਤੋਂ ਬਾਅਦ ਮੁਲਾਕਾਤ ਸ਼ੁਰੂ ਕਰ ਸਕਦੇ ਹੋ।

ਪਿਆਰ
BBC

ਲੌਕਡਾਊਨ ਦੌਰਾਨ ਬੰਬਲ ਡੇਟਿੰਗ ਐਪ ਦੇ ਸਬਸਕ੍ਰਾਈਬਰਾਂ ਵਿੱਚ ਵਾਧਾ

ਬੰਬਲ ਦੀ ਟੀਮ ਦਾ ਕਹਿਣਾ ਹੈ,"ਭਾਰਤ ਵਿੱਚ ਵੀਡੀਓ ਕਾਲ ਦਾ ਔਸਤ ਸਮਾਂ ਘੱਟੋ-ਘੱਟ 18 ਮਿੰਟ ਤੱਕ ਰਹੀ ਹੈ। ਇਹ ਇੱਕ ਸੰਕੇਤ ਹੈ ਕਿ ਸਾਡੇ ਐਪ ਦੀ ਵਰਤੋਂ ਕਰਨ ਵਾਲੇ ਲੋਕ ਸੋਸ਼ਲ ਡਿਸਟੈਂਸਿੰਗ ਦੇ ਇਸ ਦੌਰ ਵਿੱਚ ਇੱਕ ਦੂਜੇ ਨੂੰ ਸਮਝਣ ਅਤੇ ਡੂੰਘੇ ਅਤੇ ਅਰਥ ਭਰਭੂਰ ਰਿਸ਼ਤੇ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ।"

ਹਾਲ ਹੀ ਵਿੱਚ ਬੰਬਲ ਨੇ ਇੱਕ ਨਵਾਂ ਅਭਿਆਨ ਸ਼ੁਰੂ ਕੀਤਾ। ਜਿਸ ਨੂੰ ਨਾਂਅ ਦਿੱਤਾ ਗਿਆ ''ਸਟੇਅ ਫਾਰ ਐਂਡ ਗੈਟ ਕਲੋਜ਼'' ਜਾਣੀ ਦੂਰ ਰਹਿ ਕੇ ਨਜ਼ਦੀਕ ਆਏ। ਪਿਛਲੇ ਦਿਨਾਂ ਦੌਰਾਨ ਟਿੰਡਰ ਦੀ ਵਰਤੋਂ ਵਿੱਚ ਵੀ ਤੇਜ਼ੀ ਆਈ ਹੈ।

ਸਿਰਫ਼ ਕੌਫ਼ੀ ਐਪ ਦਾ ਕਹਿਣਾ ਹੈ ਕਿ ਉਹ ਦੁਨੀਆਂ ਭਰ ਵਿੱਚ ਵਸੇ ਭਾਰਤੀਆਂ ਨੂੰ ਪਿਆਰ ਲੱਭਣ ਵਿੱਚ ਮਦਦ ਕਰਦਾ ਹੈ। ਇਸ ਐਪ ਰਾਹੀਂ ਲੋਕਾਂ ਨੂੰ ਅਜਿਹੇ ਸਾਥੀ ਭਾਲਣ ਵਿੱਚ ਮਦਦ ਮਿਲਦੀ ਹੈ ਜਿਨ੍ਹਾਂ ਦੀ ਸੋਚ ਤੇ ਸੁਭਾਅ ਉਨ੍ਹਾਂ ਨਾਲ ਮਿਲਦਾ ਹੋਵੇ।

ਇਸ ਪਲੇਟਫਾਰਮ ਦੀ ਮੁਖੀ ਹੀਰਾਨੰਦਾਨੀ ਦਾ ਕਹਿਣਾ ਹੈ,"ਦੂਜਿਆਂ ਨਾਲ ਜੁੜਨਾ ਮਨੁੱਖ ਦੀ ਅਹਿਮ ਲੋੜ ਹੈ। ਇਸ ਮਹਾਮਾਰੀ ਦੇ ਦੌਰਾਨ ਜੋ ਹਾਲਾਤ ਬਣੇ ਹਨ ਉਸ ਉੱਪਰ ਕਿਸੇ ਦਾ ਕੰਟਰੋਲ ਨਹੀਂ ਹੈ। ਲੇਕਿਨ ਇਸ ਦੌਰਾਨ ਇਹ ਲੋੜ ਹੋਰ ਵੀ ਉਭਰ ਕੇ ਸਾਹਮਣੇ ਆਈ ਹੈ।"

ਮਾਰਚ 2020 ਵਿੱਚ ਇਸ ਐਪਲੀਕੇਸ਼ਨ ਵਿੱਚ 25 ਫੀਸਦੀ ਵਾਧਾ ਹੋਇਆ ਹੈ।

ਕੋਰੋਨਾਵਾਇਰਸ
BBC

ਹੀਰਾਨੰਦਾਨੂ ਕਹਿੰਦੇ ਹਨ,"ਲੇਕਿਨ ਭਾਰਤ ਵਿੱਚ ਲੋਕ ਹਾਲੇ ਵੀ ਸਾਥੀ ਭਾਲਣ ਲਈ ਵਰਚੂਅਲ ਕਾਲ ਦਾ ਰਸਤਾ ਅਪਨਾਉਣ ਬਾਰੇ ਕੁਝ ਸ਼ੰਕੇ ਵਿੱਚ ਰਹਿੰਦੇ ਹਨ। ਮਗਰ ਹੌਲੀ-ਹੌਲੀ ਸਾਡੇ 80 ਫੀਸਦੀ ਮੈਂਬਰਹਹਾਂ ਨੂੰ ਇਸ ਦੀ ਆਦਤ ਹੋ ਰਹੀ ਹੈ। ਇਸ ਮਹਾਮਾਰੀ ਤੋਂ ਬਾਅਦ ਸਾਡੇ ਕੰਮ ਕਰਨ, ਜਿਊਣ ਅਤੇ ਪਿਆਰ ਕਰਨ ਦੇ ਜਾਂ ਉਸ ਨੂੰ ਭਾਲਣ ਦੇ ਤਰੀਕੇ ਬਦਲ ਜਾਣਗੇ।"

ਪਿਆਰ
BBC

ਹਾਲੇ ਵੀ ਕਈ ਲੋਕ ਵਰਚੂਅਲ ਜਾਂ ਅਭਾਸੀ ਪਿਆਰ ਲਈ ਤਿਆਰ ਨਹੀਂ ਹਨ। ਕਰਨ ਅਮੀਨ 39 ਸਾਲਾਂ ਦੇ ਹਨ ਅਤੇ ਮੁੰਬਈ ਦੀ ਇੱਕ ਐਡ ਏਜੰਸੀ ਵਿੱਚ ਕੰਮ ਕਰਦੇ ਹਨ। ਉਹ ਕਹਿੰਦੇ ਹਨ ਕਿ ਉਨ੍ਹਾਂ ਨੇ ਡੇਟਿੰਗ ਐਪਸ ਉੱਪਰ ਕਈ ਲੋਕਾਂ ਦੀ ਪ੍ਰੋਫਾਈਲ ਦੇਖੀ ਹੈ। ਇਸ ਵਿੱਚ ਬਹੁਤੇ ਲੋਕਾਂ ਦਾ ਕਹਿਣਾ ਹੈ ਕਿ ਉਹ ਬੋਰੀਅਤ ਕਾਰਨ ਡੇਟਿੰਗ ਐਪਸ ਦੀ ਵਰਤੋਂ ਕਰ ਰਹੇ ਹਨ।

ਕਰਨ ਅਮੀਨ ਅੱਗੇ ਕਹਿੰਦੇ ਹਨ,"ਟਿੰਡਰ ਇੱਕ ਅਜਿਹਾ ਐਪ ਸੀ ਜਿੱਥੇ ਤੁਸੀਂ ਲੋਕਾਂ ਨੂੰ ਰਿਸ਼ਤਾ ਬਣਾਉਣ ਲਈ ਸੰਪਰਕ ਕਰਦੇ ਸੀ। ਹੁਣ ਤੁਸੀਂ ਬਾਹਰ ਨਹੀਂ ਜਾ ਸਕਦੇ।"

ਇੱਕ ਕੁੜੀ ਨਾਲ ਉਹ ਲੰਬੇ ਸਮੇਂ ਤੋਂ ਚੈਟ ਕਰ ਰਹੇ ਸਨ। ਉਨ੍ਹਾਂ ਨੇ ਜਦੋਂ ਉਸ ਨੂੰ ਪੁੱਛਿਆ ਕਿ ਲੌਕਡਾਊਨ ਖੁੱਲ੍ਹਣ ਤੋਂ ਬਾਅਦ ਉਸਦਾ ਕੀ ਇਰਾਦਾ ਹੈ ਤਾਂ ਉਸ ਨੇ ਕਿਹਾ ਕਿ ਛੇ ਮਹੀਨਿਆਂ ਤੱਕ ਤਾਂ ਉਹ ਕਿਸੇ ਨੂੰ ਛੂਹੇਗੀ ਵੀ ਨਹੀਂ।

ਕਰਨ ਅਮੀਨ ਦਾ ਸਵਾਲ ਹੈ, "ਹੁਣ ਅਸੀਂ ਕੀ ਕਰੀਏ? ਸਰਟੀਫਿਕੇਟ ਲੈ ਕੇ ਚੱਲੀਏ ਕਿ ਸਾਨੂੰ ਕੋਵਿਡ ਨਹੀਂ ਹੈ। ਜੇ ਅਸਲ ਵਿੱਚ ਮੁਲਾਕਾਤ ਹੀ ਨਹੀਂ ਹੋ ਸਕਦੀ ਤਾਂ ਡੇਟਿੰਗ ਐਪ ਉੱਪਰ ਚੈਟ ਕਰਨ ਦੀ ਕੋਈ ਤੁਕ ਹੀ ਨਹੀਂ ਬਣਦੀ।"

ਗਰਾਈਂਡਰ ਐਪ ਦੀ ਵਰਤੋਂ ਜ਼ਿਆਦਾਤਰ ਸਮਲਿੰਗੀ ਪੁਰਸ਼ ਕਰਦੇ ਹਨ। ਇਹ ਤੁਹਾਨੂੰ ਦੱਸ ਸਕਦਾ ਹੈ ਕਿ ਕੋਈ ਸਮਲਿੰਗੀ ਕਿੰਨੀ ਦੂਰੀ ਉੱਪਰ ਹੈ। ਕੁਝ ਸਮਾਂ ਪਹਿਲਾਂ ਇਹ ਦੂਰੀ ਇੱਕ ਮੀਟਰ ਵੀ ਹੁੰਦੀ ਸੀ ਅਤੇ ਐਪ ਨੋਟੀਫਿਕੇਸ਼ਨ ਭੇਜ ਦੇ ਦਿੰਦੀ ਸੀ ਪਰ ਹੁਣ ਇਹ ਦੂਰੀ ਮੀਲਾਂ ਤੱਕ ਵਧ ਗਈ ਹੈ।

ਨੋਇਡਾ ਦੇ ਰਹਿਣ ਵਾਲੇ ਇੱਕ ਸਮਲਿੰਗੀ ਵਿਅਕਤੀ ਨੇ ਆਪਣਾ ਨਾਂਅ ਗੁਪਤ ਰੱਖਣ ਦੀ ਸ਼ਰਤ ਤੇ ਕਿਹਾ,"ਇਸ ਤਰ੍ਹਾਂ ਅਸੀਂ ਮੂੰਹ ''ਤੇ ਮਾਸਕ ਲਾ ਕੇ ਭਵਿੱਖ ਦੀ ਦੇਹਲੀ ਉਪਰ ਪੈਰ ਰੱਖਿਆ। ਇਹ ਡਰਾਉਣਾ ਹੈ। ਸਾਨੂੰ ਪਹਿਲਾਂ ਹੀ HIV/AIDS ਤੋਂ ਡਰ ਸੀ ਅਤੇ ਹੁਣ ਇਹ ਮਹਾਮਾਰੀ ਵੀ ਆ ਗਈ।"

ਜੇ ਇਸ ਮਹਾਮਾਰੀ ਨੂੰ ਰੋਕਣ ਲਈ ਕੋਈ ਟੀਕਾ ਵਿਕਸਿਤ ਹੋ ਵੀ ਜਾਵੇ ਤਾਂ ਵੀ ਲੋਕ ਬੇਫਿਕਰ ਹੋ ਕੇ ਇੱਕ ਦੂਜੇ ਨੂੰ ਗਲੇ ਨਹੀਂ ਮਿਲ ਸਕਣਗੇ। ਇਸ ਵਿੱਚ ਕਾਫ਼ੀ ਸਮਾਂ ਲੱਗੇਗਾ। ਭਾਵੇਂ ਕੁਝ ਵੀ ਹੋਵੇ, ਇੱਕ ਗੱਲ ਤੈਅ ਹੈ ਕਿ ਪਿਆਰ, ਸੈਕਸ ਅਤੇ ਰੁਮਾਂਸ ਦਾ ਭਵਿੱਖ ਹਮੇਸ਼ਾ ਲਈ ਬਦਲ ਗਿਆ ਹੈ।

ਜੋੜਿਆਂ ਲਈ ਵੀ ਇਹ ਸਮਾਂ ਬਹੁਤ ਮੁਸ਼ਕਲ ਰਿਹਾ ਹੈ। ਲੋਕ ਦਫ਼ਤਰ ਘੱਟ ਜ ਰਹੇ ਹਨ ਜਾਂ ਘਰੋਂ ਹੀ ਕੰਮ ਕਰ ਰਹੇ ਹਨ।

ਬਹੁਤ ਸਾਰੇ ਲੋਕਾਂ ਨੂੰ ਇੱਕ ਦੂਜੇ ਦੀ ਇੰਨੀ ਆਦਤ ਨਹੀਂ ਸੀ।

ਰਿਪੋਰਟਾਂ ਦੇ ਮੁਤਾਬਕ ਤਲਾਕ ਦੇ ਮਾਮਲੇ ਵਧੇ ਹਨ। ਘਰੇਲੂ ਹਿੰਸਾ ਦੀਆਂ ਘਟਨਾਵਾਂ ਵਧੀਆਂ ਹਨ। ਲੇਕਿਨ ਲੋਕ ਜਿਵੇਂ-ਕਿਵੇਂ ਨਿਭਾਅ ਰਹੇ ਹਨ।

ਸਰੀਰਕ ਸਬੰਧਾਂ ਵਿੱਚ ਹੋਏ ਵਾਧੇ ਕਾਰਨ ਕੰਡੋਮ ਅਤ ਗਰਭ ਨਿਰੋਧਕ ਦਵਾਈਆਂ ਦੀ ਵਿਕਰੀ ਵਧੀ। ਕੁਝ ਮਾਹਰਾਂ ਦਾ ਕਿਆਸ ਹੈ ਕਿ ਦਸੰਬਰ 2020 ਤੱਕ ਵਧੇਰੇ ਗਿਣਤੀ ਵਿੱਚ ਬੱਚਿਆਂ ਦਾ ਜਨਮ ਦੇਖਣ ਨੂੰ ਮਿਲ ਸਕਦਾ ਹੈ। ਹੋ ਸਕਦਾ ਹੈ ਇਹ ਨਵੀਂ ਪੀੜ੍ਹੀ 2033 ਵਿੱਚ ''ਕੁਆਰੰਟੀਨ'' ਕਹਾਵੇ।

ਨਿਊ ਯਾਰਕ ਵਿੱਚ ਜ਼ੂਮ ਐਪ ਰਾਹੀਂ ਵਿਆਹਾਂ ਨੂੰ ਕਾਨੂੰਨੀ ਮਾਨਤਾ ਮਿਲ ਚੁੱਕੀ ਹੈ।

ਭਾਰਤ ਵਿੱਚ ਵੀ ਕੁਝ ਵਿਆਹ ਅਤੇ ਵਿਆਹਾਂ ਦੀ ਵਰ੍ਹੇ ਗੰਢ ਜ਼ੂਮ ਐਪ ਉੱਪਰ ਮਨਾਈ ਗਈ। ਅਸਲੀ ਵਿਆਹਾਂ ਵਿੱਚ ਵੀ ਥੋੜ੍ਹੇ ਮਹਿਮਾਨ ਅਤੇ ਸੋਸ਼ਲ ਡਿਸਟੈਂਸਿੰਗ ਦਾ ਪਾਲਣ ਕਰਨਾ ਇੱਕ ਆਮ ਗੱਲ ਹੁੰਦੀ ਜਾ ਰਹੀ ਹੈ।

ਅਸਲ ਵਿੱਚ ਇਹ ਨਵਾਂ ਭਵਿੱਖ ਸਾਡੇ ਬੂਹੇ ਉੱਤੇ ਆਣ ਖੜ੍ਹਾ ਹੋਇਆ ਹੈ ਅਤੇ ਅਸੀਂ ਇਸ ਨੂੰ ਅਪਣਾ ਵੀ ਚੁੱਕੇ ਹਾਂ।

ਹਾਲਾਂਕਿ ਕੁਝ ਲੋਕ ਪਹਿਲਾਂ ਵਰਗੇ ਸਮੇਂ ਦੇ ਮੁੜ ਆਉਣ ਦੀ ਉਡੀਕ ਕਰ ਰਹੇ ਹਨ। ਬਾਕੀ ਲੋਕ ਵਰਚੂਅਲ ਜਾਂ ਅਭਾਸੀ ਪਿਆਰ ਕਰਨ ਵਿੱਚ ਰੁੱਝੇ ਹੋਏ ਹਨ।

ਮਹਾਮਾਰੀ ਦੇ ਇਸ ਸਮੇਂ ਵਿੱਚ ਬਹੁਤ ਸਾਰੇ ਲੋਕਾਂ ਲਈ ਪ੍ਰੇਮ ਕਰਨ ਦੇ ਗੈਰ-ਰਵਾਇਤੀ ਤਰੀਕੇ ਵਿਕਲਪ ਬਣਦੇ ਜਾ ਰਹੇ ਹਨ। ਸ਼ਰਤ ਇਹ ਹੈ ਕਿ ਉਨ੍ਹਾਂ ਦਾ ਦਿਲ ਪਿਆਰ ਲਈ ਖੁੱਲ੍ਹਾ ਹੋਵੇ।

ਇਹ ਵੀਡੀਓਜ਼ ਵੀ ਦੇਖੋ:

https://www.youtube.com/watch?v=xWw19z7Edrs&t=1s

https://www.youtube.com/watch?v=vE5bLsuQ01w

https://www.youtube.com/watch?v=eqalAOF37C0

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''d8ceca44-2ea7-4ebe-b7ca-7c8b2b8cc3ca'',''assetType'': ''STY'',''pageCounter'': ''punjabi.india.story.53368274.page'',''title'': ''ਕੋਰੋਨਾਵਾਇਰਸ ਅਤੇ ਪਿਆਰ ਦਾ ਭਵਿੱਖ: \''ਲੋਕਾਂ ਨੂੰ ਪਿਆਰ ਕਰਨੋ ਤਾਂ ਏਡਜ਼ ਨਹੀਂ ਰੋਕ ਸਕਿਆ, ਕੋਰੋਨਾਵਾਇਰਸ ਕੀ ਕਰੇਗਾ\'''',''author'': ''ਚਿੰਕੀ ਸਿਨਹਾ'',''published'': ''2020-07-11T03:12:18Z'',''updated'': ''2020-07-11T03:17:54Z''});s_bbcws(''track'',''pageView'');

Related News