ਯੂਪੀ ਦੇ ਵਰਤਮਾਨ ਤੋਂ ਪੰਜਾਬ ਦੇ ਇਤਿਹਾਸ ਤੱਕ, ਐਨਕਾਊਂਟਰ ਨਾਲ ਜੁੜੇ ਮੂਲ ਸਵਾਲ ਕੀ - 5 ਅਹਿਮ ਖ਼ਬਰਾਂ

07/11/2020 7:20:29 AM

ਐਨਕਾਂਊਟਰ
Getty Images

ਯੂਪੀ ਵਿੱਚ ਕਈ ਕੇਸਾਂ ਦਾ ਸਾਹਮਣਾ ਕਰਦੇ ਵਿਕਾਸ ਦੂਬੇ ਵਰਗੇ ਕਥਿਤ ਗੈਂਗਸਟਰ ਦਾ ਮਾਮਲਾ ਹੋਵੇ ਤੇ ਭਾਵੇਂ ਆਮ ਬੰਦਾ ਜਿਸ ਨੂੰ ਕਦੇ ਕਿਸੇ ਇਲਜ਼ਾਮ ਤਹਿਤ ਪੁਲਿਸ ਨੇ ਚੁੱਕਿਆ ਹੋਵੇ, ਜਦੋਂ ਪੁਲਿਸ ਹੱਥੋਂ ਕਿਸੇ ਦੀ ਮੌਤ ਹੁੰਦੀ ਹੈ ਤਾਂ ਕਿਸੇ ਮਸਾਲਾ ਫਿਲਮ ਵਾਂਗ ਪੁਲਿਸ ਵਾਲੇ ਦਬੰਗ ਜਾਂ ਸਿੰਘਮ ਹੀ ਨਹੀਂ ਹੁੰਦੇ।

ਸਵਾਲ ਪੁਲਿਸ ਤੋਂ ਲੈ ਕੇ ਨਿਆਂ ਪ੍ਰਣਾਲੀ ਬਾਰੇ ਹੁੰਦੇ ਨੇ, ਪੰਜਾਬ ਵਰਗੇ ਸੂਬੇ ਵਿੱਚ ਇਹ ਸਵਾਲ ਹਜ਼ਾਰਾਂ ਪਰਿਵਾਰਾਂ ਨਾਲ ਜੁੜੇ ਹੋਏ ਨੇ, ਕਿਹੜਾ ਐਨਕਾਊਂਟਰ ਠੀਕ, ਕਿਹੜਾ ਫੇਕ, ਇਸ ਦਾ ਪਤਾ ਕਿਵੇਂ ਲੱਗੇ?

ਜੇ ਤੁਸੀਂ ਸੋਚਣ ਨੂੰ ਤਰਜੀਹ ਦਿੰਦੇ ਹੋ ਤਾਂ ਇਹ ਗੱਲਾਂ ਤੁਹਾਡੇ ਮਨ ਵਿੱਚ ਆਈਆਂ ਹੋਣਗੀਆਂ। ਇਸ ਬਾਰੇ ਵਿਸਥਾਰ ਵਿੱਚ ਜਾਣਕਾਰੀ ਲਈ ਇੱਥੇ ਕਲਿੱਕ ਕਰੋ। ਇਸ ਤੋਂ ਬਾਅਦ ਇਸ ਲਿੰਕ ਉੱਤੇ ਵੀ ਆ ਸਕਦੇ ਹੋ।

ਇਹ ਵੀ ਪੜ੍ਹੋ-

ਕੋਰੋਨਾਵਾਇਰਸ: ਕੀ ਭਾਰਤ ਦੁਨੀਆਂ ਦਾ ਅਗਲਾ ਹੌਟਸਪੌਟ ਬਣਨ ਜਾ ਰਿਹਾ ਹੈ

ਭਾਰਤ ਵਿੱਚ ਕੋਰੋਨਾਵਇਰਸ ਨੇ ਆਪਣੀ ਪਕੜ ਹੌਲੀ-ਹੌਲੀ ਕਸੀ ਹੈ ਪਰ ਪਹਿਲਾ ਕੇਸ ਆਉਣ ਤੋਂ ਛੇ ਮਹੀਨਿਆਂ ਬਾਅਦ ਇਹ ਰੂਸ ਨੂੰ ਪਿੱਛੇ ਛੱਡ ਕੇ ਮਹਾਂਮਾਰੀ ਤੋਂ ਸਭ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਦੇਸ਼ਾਂ ਵਿੱਚ ਤੀਜੇ ਨੰਬਰ ''ਤੇ ਪਹੁੰਚ ਗਿਆ ਹੈ।

ਦੂਜੇ ਸ਼ਬਦਾਂ ਵਿੱਚ ਅਮਰੀਕਾ ਅਤੇ ਬ੍ਰਜ਼ੀਲ ਤੋਂ ਬਾਅਦ ਜੇ ਕਿਸੇ ਦੇਸ਼ ਵਿੱਚ ਕੋਰੋਨਾਵਾਇਰਸ ਮਹਾਂਮਾਰੀ ਦੇ ਜੇ ਸਭ ਤੋਂ ਵੱਧ ਕਿਸੇ ਦੇਸ਼ ਵਿੱਚ ਕੇਸ ਹਨ ਤਾਂ ਉਹ ਹੈ, ਭਾਰਤ।

ਭਾਰਤ ਵਸੋਂ ਦੇ ਮਾਮਲੇ ਵਿੱਚ ਦੁਨੀਆਂ ਦਾ ਦੂਜਾ ਸਭ ਤੋਂ ਵੱਡਾ ਦੇਸ਼ ਹੈ। ਜਿੱਥੇ ਜ਼ਿਆਦਾਤਰ ਲੋਕ ਸ਼ਹਿਰਾਂ ਦੇ ਛੋਟੇ-ਛੋਟੇ ਘਰਾਂ ਵਿੱਚ ਰਹਿੰਦੇ ਹਨ। ਖ਼ਬਰ ਵਿਸਥਾਰ ਵਿੱਚ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਜਾਨਵਰਾਂ ਦੀ ਜ਼ਿੰਦਗੀ ''ਚ ਦਖਲ ਦੇ ਕੇ ਮਨੁੱਖ ਨੇ ਇੰਝ ਸਹੇੜੀਆਂ ਜਾਨਲੇਵਾ ਬਿਮਾਰੀਆਂ

ਜ਼ੂਨੋਟਿਕ ਬਿਮਾਰੀਆਂ, ਉਹ ਬਿਮਾਰੀਆਂ ਜੋ ਜਾਨਵਰਾਂ ਤੋਂ ਇਨਸਾਨਾਂ ਵਿਚ ਆਉਂਦੀਆਂ ਹਨ, ਜੇਕਰ ਜੰਗਲੀ ਜੀਵਨ ਅਤੇ ਕੁਦਰਤ ਨੂੰ ਨਾ ਬਚਾਇਆਂ ਤਾਂ ਇਹ ਵੱਧਦੀਆਂ ਹੀ ਜਾਣਗੀਆਂ।

ਕੋਰੋਨਾਵਾਇਰਸ
Reuters
ਸੰਯੁਕਤ ਰਾਸ਼ਟਰ ਦੀ ਰਿਪੋਰਟ ਦੇ ਅਨੁਸਾਰ ਪ੍ਰੋਟੀਨ ਦੀ ਵੱਧਦੀ ਮੰਗ ਲਈ ਜਾਨਵਰਾਂ ਨੂੰ ਮਾਰਿਆ ਜਾ ਰਿਹਾ ਹੈ ਅਤੇ ਮਨੁੱਖ ਨੂੰ ਇਸ ਦਾ ਨਤੀਜਾ ਝੱਲਣਾ ਪੈ ਰਿਹਾ ਹੈ।

ਸੰਯੁਕਤ ਰਾਸ਼ਟਰ ਦੀ ਇੱਕ ਰਿਪੋਰਟ ਦੇ ਅਨੁਸਾਰ ਪ੍ਰੋਟੀਨ ਦੀ ਵੱਧਦੀ ਮੰਗ ਲਈ ਜਾਨਵਰਾਂ ਨੂੰ ਮਾਰਿਆ ਜਾ ਰਿਹਾ ਹੈ ਅਤੇ ਮਨੁੱਖ ਨੂੰ ਇਸ ਦਾ ਨਤੀਜਾ ਝੱਲਣਾ ਪੈ ਰਿਹਾ ਹੈ।

ਮਾਹਰ ਕਹਿੰਦੇ ਹਨ ਕਿ ਹਰ ਸਾਲ ਲਗਭਗ 20 ਲੱਖ ਲੋਕ ਜਾਨਵਰਾਂ ਦੁਆਰਾ ਹੋਣ ਵਾਲੀਆਂ ਵੱਖ-ਵੱਖ ਬਿਮਾਰੀਆਂ ਕਾਰਨ ਮਰਦੇ ਹਨ। ਵਿਸਥਾਰ ਵਿੱਚ ਜਾਣਕਾਰੀ ਲਈ ਇੱਥੇ ਕਲਿੱਕ ਕਰੋ।

ਜਪਾਨੀਆਂ ਦੇ ਖਾਣੇ ''ਚ ਅਜਿਹਾ ਕੀ ਹੈ ਜੋ ਉਹ ਲੰਬੀ ਉਮਰ ਜਿਉਂਦੇ ਹਨ

ਜਪਾਨ ਇੱਕ ਅਜਿਹਾ ਦੇਸ਼ ਹੈ ਜਿੱਥੇ ਦੁਨੀਆਂ ਦੇ ਸਭ ਤੋਂ ਵੱਧ ਸੌ ਸਾਲ ਦੀ ਉਮਰ ਪੂਰੀ ਕਰਨ ਵਾਲੇ ਲੋਕ ਹਨ। ਇੱਥੇ 1 ਲੱਖ ਦੀ ਆਬਾਦੀ ''ਤੇ 48 ਲੋਕ ਅਜਿਹੇ ਹਨ ਜਿੰਨ੍ਹਾਂ ਨੇ 100 ਦਾ ਅੰਕੜਾ ਪੂਰਾ ਕੀਤਾ ਹੈ।

ਜਪਾਨ ਦਾ ਖਾਣਾ
Getty Images
ਮਾਂਸ ਦੀ ਥਾਂ ਮੱਛੀ, ਕਣਕ ਦੀ ਥਾਂ ਚੌਲ ਜਪਾਨੀ ਲੋਕਾਂ ਦੇ ਖਾਣੇ ਦਾ ਮੁੱਖ ਹਿੱਸਾ ਹਨ

ਦੁਨੀਆ ''ਚ ਇਸ ਅੰਕੜੇ ਦੇ ਨੇੜੇ-ਤੇੜੇ ਕੋਈ ਹੋਰ ਦੂਜਾ ਦੇਸ਼ ਨਹੀਂ ਹੈ।

ਅਜਿਹੇ ਅੰਕੜੇ ਸਾਨੂੰ ਸੋਚਣ ਲਈ ਮਜ਼ਬੂਰ ਕਰਦੇ ਹਨ ਕਿ ਇਸ ਪਿੱਛੇ ਕੀ ਰਾਜ਼ ਹੈ? ਉਨ੍ਹਾਂ ਕੋਲ ਅਜਿਹਾ ਕੀ ਹੈ ਜਿਸ ਤੋਂ ਅਸੀਂ ਵਾਂਝੇ ਹਾਂ?

ਕੀ ਉਨ੍ਹਾਂ ਦੀ ਲੰਬੀ ਉਮਰ ਦਾ ਭੇਤ ਉਨ੍ਹਾਂ ਦਾ ਖਾਣ-ਪੀਣ ਹੈ, ਇਹ ਜਾਣਨ ਲਈ ਇੱਥੇ ਕਲਿੱਕ ਕਰੋ।

ਕੋਰੋਨਾ ਸੰਕਟ: ਘਰੋਂ ਕੰਮ ਕਰਦੀਆਂ ਔਰਤਾਂ ਕਿਵੇਂ ਹੋ ਰਹੀਆਂ ਨੇ ਸ਼ੋਸ਼ਣ ਦਾ ਸ਼ਿਕਾਰ

ਲੌਕਡਾਊਨ ਕਾਰਨ ਦਫ਼ਤਰ ਘਰ ਸ਼ਿਫਟ ਹੋ ਗਿਆ ਹੈ ਪਰ ਇਸ ਦੇ ਨਾਲ ਹੀ ਜਿਨਸੀ ਸ਼ੋਸ਼ਣ ਦੇ ਮਾਮਲੇ ਵੀ ਹੁਣ ਦਫ਼ਤਰ ਤੋਂ ਘਰ ਤੱਕ ਪਹੁੰਚ ਗਏ ਹਨ।

ਜਿਨਸੀ ਸ਼ੋਸ਼ਣ
Getty Images

ਲੋਕ ਵੀਡੀਓ ਕਾਨਫਰੰਸ ਵਿੱਚ ਮੀਟਿੰਗ ਕਰ ਰਹੇ ਹਨ, ਮੈਸਜ ਜਾਂ ਆਨਲਾਈਨ ਮਾਧਿਅਮ ਰਾਹੀਂ ਜ਼ਿਆਦਾ ਤੋਂ ਜ਼ਿਆਦਾ ਸੰਪਰਕ ਕਰ ਰਹੇ ਹਨ।

ਅਜਿਹੇ ਵਿੱਚ ਔਰਤਾਂ ਜਿਨਸੀ ਸ਼ੋਸ਼ਣ ਦੇ ਮਾਮਲਿਆਂ ਵਿੱਚ ਇੱਕ ਨਵੀਂ ਤਰ੍ਹਾਂ ਦੀ ਸਥਿਤੀ ਦਾ ਸਾਹਮਣਾ ਕਰ ਰਹੀਆਂ ਹਨ।

ਪਰ, ਇਸ ਨੂੰ ਲੈ ਕੇ ਜਾਗਰੂਕਤਾ ਘੱਟ ਹੈ ਕਿ ਜੇਕਰ ਘਰੋਂ ਕੰਮ ਕਰਦਿਆਂ ਹੋਇਆ ਜਿਨਸੀ ਸ਼ੋਸ਼ਣ ਹੁੰਦਾ ਹੈ ਤਾਂ ਉਹ ਕਿਸ ਕਾਨੂੰਨ ਤਹਿਤ ਆਵੇਗਾ। ਔਰਤਾਂ ਅਜਿਹੇ ਵਿੱਚ ਕੀ ਕਰ ਸਕਦੀਆਂ ਹਨ,ਇਹ ਸਭ ਵਿਸਥਾਰ ਵਿੱਚ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਇਹ ਵੀਡੀਓਜ਼ ਵੀ ਦੇਖੋ:

https://www.youtube.com/watch?v=kSEHfdL_w5w&t=1s

https://www.youtube.com/watch?v=yTElEzZFbcs

https://www.youtube.com/watch?v=GFZgc6O0QxA

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''6cc0e8ed-bfe2-4239-9d8f-29f4922668dc'',''assetType'': ''STY'',''pageCounter'': ''punjabi.india.story.53371967.page'',''title'': ''ਯੂਪੀ ਦੇ ਵਰਤਮਾਨ ਤੋਂ ਪੰਜਾਬ ਦੇ ਇਤਿਹਾਸ ਤੱਕ, ਐਨਕਾਊਂਟਰ ਨਾਲ ਜੁੜੇ ਮੂਲ ਸਵਾਲ ਕੀ - 5 ਅਹਿਮ ਖ਼ਬਰਾਂ'',''published'': ''2020-07-11T01:46:30Z'',''updated'': ''2020-07-11T01:46:30Z''});s_bbcws(''track'',''pageView'');

Related News