ਕੋਰੋਨਾਵਾਇਰਸ: ਕੀ ਭਾਰਤ ਦੁਨੀਆਂ ਦਾ ਅਗਲਾ ਹੌਟਸਪੌਟ ਬਣਨ ਜਾ ਰਿਹਾ ਹੈ

07/10/2020 5:05:27 PM

ਕੋਰੋਨਾਵਾਇਰਸ
Getty Images
ਕੋਰੋਨਾ ਮਹਾਂਮਾਰੀ ਨੇ ਭਾਰਤ ਵਿੱਚ ਹੌਲੀ-ਹੌਲੀ ਪੈਰ ਪਸਾਰਨਾ ਸ਼ੁਰੂ ਕੀਤਾ ਸੀ ਪਰ ਹੁਣ ਕੇਸਾਂ ਦੇ ਮਾਮਲੇ ਵਿੱਚ ਤੀਜੇ ਨੰਬਰ ''ਤੇ ਆ ਗਿਆ ਹੈ

ਭਾਰਤ ਵਿੱਚ ਕੋਰੋਨਾਵਇਰਸ ਨੇ ਆਪਣੀ ਪਕੜ ਹੌਲੀ-ਹੌਲੀ ਕਸੀ ਹੈ ਪਰ ਪਹਿਲਾ ਕੇਸ ਆਉਣ ਤੋਂ ਛੇ ਮਹੀਨਿਆਂ ਬਾਅਦ ਇਹ ਰੂਸ ਨੂੰ ਪਿੱਛੇ ਛੱਡ ਕੇ ਮਹਾਂਮਾਰੀ ਤੋਂ ਸਭ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਦੇਸ਼ਾਂ ਵਿੱਚ ਤੀਜੇ ਨੰਬਰ ''ਤੇ ਪਹੁੰਚ ਗਿਆ ਹੈ।

ਦੂਜੇ ਸ਼ਬਦਾਂ ਵਿੱਚ ਅਮਰੀਕਾ ਅਤੇ ਬ੍ਰਜ਼ੀਲ ਤੋਂ ਬਾਅਦ ਜੇ ਕਿਸੇ ਦੇਸ਼ ਵਿੱਚ ਕੋਰੋਨਾਵਾਇਰਸ ਮਹਾਂਮਾਰੀ ਦੇ ਜੇ ਸਭ ਤੋਂ ਵੱਧ ਕਿਸੇ ਦੇਸ਼ ਵਿੱਚ ਕੇਸ ਹਨ ਤਾਂ ਉਹ ਹੈ, ਭਾਰਤ।

ਭਾਰਤ ਵਸੋਂ ਦੇ ਮਾਮਲੇ ਵਿੱਚ ਦੁਨੀਆਂ ਦਾ ਦੂਜਾ ਸਭ ਤੋਂ ਵੱਡਾ ਦੇਸ਼ ਹੈ। ਜਿੱਥੇ ਜ਼ਿਆਦਾਤਰ ਲੋਕ ਸ਼ਹਿਰਾਂ ਦੇ ਛੋਟੇ-ਛੋਟੇ ਘਰਾਂ ਵਿੱਚ ਰਹਿੰਦੇ ਹਨ। ਸ਼ਾਇਦ ਭਾਰਤ ਦਾ ਸ਼ੁਰੂ ਤੋਂ ਹੀ ਇਸ ਮਹਾਂਮਾਰੀ ਦਾ ਸਭ ਤੋਂ ਵੱਡਾ ਕੇਂਦਰ ਬਣਨਾ ਤੈਅ ਸੀ।

Click here to see the BBC interactive

ਹਾਲਾਂਕਿ ਭਾਰਤ ਵਿੱਚ ਕੋਰੋਨਾਵਾਇਰਸ ਦੇ ਕੇਸਾਂ ਦੀ ਸੰਖਿਆ ਬਾਰੇ ਭਰੋਸੇਯੋਗਤਾ ਦੀ ਕਮੀ ਹੈ ਕਿਉਂਜੋ ਇੱਥੇ ਢੁਕਵੀਂ ਸੰਖਿਆ ਵਿੱਚ ਟੈਸਟ ਨਹੀਂ ਹੋ ਰਹੇ ਹਨ। ਜਦਕਿ ਨੀਵੀਂ ਮੌਤ ਦਰ ਸਾਇੰਸਦਾਨਾਂ ਨੂੰ ਹੈਰਾਨ ਕਰ ਰਹੀ ਹੈ।

ਅਜਿਹੇ ਵਿੱਚ ਭਾਰਤ ਵਿੱਚ ਕੋਰੋਨਾਵਾਇਰਸ ਮਹਾਂਮਾਰੀ ਦੇ ਫੈਲਾਅ ਬਾਰੇ ਪੰਜ ਨੁਕਤੇ ਹਨ ਜਿਨ੍ਹਾਂ ਨੂੰ ਸਮਝਣ ਦੀ ਲੋੜ ਹੈ।

1. ਭਾਰਤ ਵਿੱਚ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ

ਭਾਰਤ ਵਿੱਚ ਪਿਛਲੇ ਕੁਝ ਦਿਨਾਂ ਤੋਂ ਰੋਜ਼ਾਨਾ ਦੇ ਮਾਮਲਿਆਂ ਵਿੱਚ ਰਿਕਾਰਡ ਵਾਧੇ ਹੋਏ ਹਨ। ਲਗਭਗ 20 ਹਜ਼ਾਰ ਕੇਸ ਰੋਜ਼ਾਨਾ। ਸਖ਼ਤ ਲੌਕਡਾਊਨ ਖੁੱਲ੍ਹਣ ਤੋਂ ਕੁਝ ਹਫ਼ਤਿਆਂ ਦੇ ਅੰਦਰ ਹੀ ਜੂਨ ਵਿੱਚ ਸਭ ਤੋਂ ਵਧੇਰੇ ਮਾਮਲੇ ਰਿਪੋਰਟ ਕੀਤੇ ਗਏ।

ਸੱਤ ਜੁਲਾਈ ਤੱਕ ਭਾਰਤ ਵਿੱਚ ਕੋਰੋਨਾਵਇਰਸ ਦੇ 7,19,664 ਪੁਸ਼ਟ ਕੇਸ ਸਨ।

ਕੋਰੋਨਾਵਾਇਰਸ
BBC

ਵਾਇਰਸ ਵਿਗਿਆਨੀ ਸ਼ਾਹਿਦ ਜ਼ਮੀਲ ਦਾ ਕਹਿਣਾ ਹੈ ਕਿ ਵਸੋਂ ਵਿੱਚ ਲਾਗ ਦੀ ਦਰ ਬਾਰੇ ਸਟੀਕ ਜਾਣਕਾਰੀ ਨਹੀਂ ਹੈ।

ਭਾਰਤ ਸਰਕਾਰ ਨੇ ਮਈ ਵਿੱਚ 26,000 ਨਾਗਰਿਕਾਂ ਦਾ ਇੱਕ ਰੈਂਡਮ ਸੈਂਪਲ ਲਿਆ ਜਿਸ ਦੀ ਜਾਂਚ ਨੇ ਦਰਸਾਇਆ ਕਿ 0.73% ਵਿੱਚ ਲਾਗ ਮੌਜੂਦ ਸੀ।

ਕੁਝ ਮਾਹਰਾਂ ਨੂੰ ਵੰਨਗੀ ਦੇ ਅਕਾਰ ਬਾਰੇ ਸੰਤੁਸ਼ਟੀ ਨਹੀਂ ਹੈ ਜਦਕਿ ਦੂਜੇ ਜਿਵੇਂ ਡਾ. ਜਮੀਲ, ਉਨ੍ਹਾਂ ਦਾ ਕਹਿਣਾ ਹੈ ਕਿ ਦੇਸ਼ ਵਿੱਚ ਉਨ੍ਹਾਂ ਨੂੰ ਦੇਸ਼ ਵਿਆਪੀ ਪੱਧਰ ''ਤੇ ਇਹੀ ਇੱਕ ਸੰਕੇਤ ਸੀ ਜਿਸ ਨਾਲ ਉਨ੍ਹਾਂ ਨੇ ਕੰਮ ਕਰਨਾ ਸੀ।

"ਜੇ ਅਸੀਂ ਇਸ ਨੂੰ ਪੂਰੀ ਵਸੋਂ ਉੱਪਰ ਲਾਗੂ ਕਰੀਏ ਤਾਂ ਸਾਡੇ ਕੋਲ ਮਈ ਦੇ ਮੱਧ ਵਿੱਚ ਹੀ ਲਾਗ ਦੇ 1 ਕਰੋੜ ਮਾਮਲੇ ਹੁੰਦੇ।"

ਭਾਰਤ ਵਿੱਚ ਹਰ 20 ਦਿਨਾਂ ਵਿੱਚ ਕੇਸਾਂ ਦੀ ਗਿਣਤੀ ਦੁੱਗਣੀ ਹੋ ਰਹੀ ਹੈ ਜਿਸ ਮੁਤਾਬਕ ਮੌਜੂਦਾ ਜੋੜ 30 ਤੋਂ 40 ਲੱਖ ਹੋਣਾ ਚਾਹੀਦਾ ਹੈ।

ਪੁਸ਼ਟ ਮਾਮਲਿਆਂ ਅਤੇ ਅਸਲੀ ਲਾਗ ਵਿੱਚ ਖੱਪਾ ਹਰ ਦੇਸ਼ ਵਿੱਚ ਹੁੰਦਾ ਹੈ ਪਰ ਦਰਜੇ ਦਾ ਅੰਤਰ ਹੁੰਦਾ ਹੈ। ਇਸ ਨੂੰ ਭਰਨ ਦਾ ਇੱਕੋ ਤਰੀਕਾ ਹੈ ਕਿ ਵਧ-ਤੋਂ-ਵਧ ਟੈਸਟ ਕੀਤੇ ਜਾਣ। ਡਾ. ਜਮੀਲ ਦਾ ਕਹਿਣਾ ਹੈ, "ਜੇ ਤੁਸੀਂ ਜ਼ਿਆਦਾ ਟੈਸਟ ਕਰੋਗੇ ਤਾਂ ਜ਼ਿਆਦਾ ਪਾਓਗੇ।"

ਕੋਰੋਨਾਵਾਇਰਸ
BBC

ਪਿਛਲੇ ਹਫ਼ਤਿਆਂ ਦੌਰਾਨ ਭਾਰਤ ਵਿੱਚ ਵੀ ਅਜਿਹਾ ਹੀ ਹੋਇਆ ਹੈ। ਜਿਵੇਂ ਹੀ ਸਰਕਾਰ ਨੇ ਟੈਸਟਿੰਗ ਤੇਜ਼ ਕੀਤੀ ਅਚਾਨਕ ਸੰਖਿਆ ਵਧਣੀ ਸ਼ੁਰੂ ਹੋ ਗਈ।

ਭਾਰਤ ਨੇ 13 ਮਾਰਚ ਤੋਂ ਲੈ ਕੇ ਇੱਕ ਕਰੋੜ ਟੈਸਟ ਕੀਤੇ ਹਨ। ਜਿਨ੍ਹਾਂ ਵਿੱਚੋਂ ਅੱਧੇ ਤੋਂ ਜ਼ਿਆਦਾ ਪਹਿਲੀ ਜੂਨ ਤੋਂ ਬਾਅਦ ਹੋਏ ਹਨ।

ਕੋਰੋਨਾਵਾਇਰਸ
BBC

2. ਭਾਰਤ ਵਿੱਚ ਟੈਸਟ ਘੱਟ ਹੋ ਰਹੇ ਹਨ

ਹਾਲਾਂਕਿ ਭਾਰਤ ਵਿੱਚ ਕੇਸਾਂ ਦਾ ਸਰਕਾਰੀ ਅੰਕੜਾ ਬਹੁਤ ਜ਼ਿਆਦਾ ਹੈ ਪਰ ਪ੍ਰਤੀ ਜੀਅ ਦੇ ਹਿਸਾਬ ਨਾਲ ਇਹ ਬਹੁਤ ਘੱਟ ਹੈ। ਸਰਕਾਰ ਨੇ ਹਾਲ ਹੀ ਵਿੱਚ ਇਸ ਤੱਥ ਵੱਲ ਧਿਆਨ ਦਵਾਇਆ ਹੈ ਕਿ ਦੁਨੀਆਂ ਵਿੱਚ ਔਸਤ ਪ੍ਰਤੀ ਜੀਅ ਅੰਕੜਾ ਭਾਰਤ ਨਾਲੋਂ ਤਿੰਨ ਗੁਣਾਂ ਹੈ।

ਜਦਕਿ ਡਾ. ਜਮੀਲ ਮੁਤਾਬਕ ਭਾਰਤ ਵਿੱਚ ਪ੍ਰਤੀ ਜੀਅ ਕੇਸ ਘੱਟ ਹਨ ਕਿਉਂਕਿ ਟੈਸਟ ਘੱਟ ਹੋ ਰਹੇ ਹਨ।

ਭਾਰਤ ਦੀ ਤੁਲਨਾ ਉਨ੍ਹਾਂ ਦੇਸ਼ਾਂ ਨਾਲ ਕਰੋ ਜਿੱਥੇ ਪ੍ਰਤੀ ਜੀਅ ਕੇਸ ਜ਼ਿਆਦਾ ਹਨ ਤੁਸੀਂ ਦੇਖੋਗੇ ਕਿ ਉਹ ਬਹੁਤ ਜ਼ਿਆਦਾ ਟੈਸਟ ਕਰ ਰਹੇ ਹਨ।

ਭਾਰਤ ਵਿੱਚ ਪ੍ਰਤੀ ਜੀਅ ਮਾਮਲੇ ਘੱਟ ਹਨ ਕਿਉਂਕਿ ਟੈਸਟ ਘੱਟ ਹੋ ਰਹੇ ਹਨ।

ਕੋਰੋਨਾਵਾਇਰਸ
BBC

ਇਸ ਦਾ ਸੰਬੰਧ ਸਿਰਫ਼ ਇਸੇ ਨਾਲ ਨਹੀਂ ਕਿ ਤੁਸੀਂ ਕਿੰਨੇ ਟੈਸਟ ਕਰਦੇ ਹੋ ਸਗੋਂ ਇਸ ਨਾਲ ਵੀ ਹੈ ਕਿ ਤੁਸੀਂ ਕਿੰਨ੍ਹਾਂ ਦੇ ਟੈਸਟ ਕਰਦੇ ਹੋ।

ਭਾਰਤ ਸਿਰਫ਼ ਉਨ੍ਹਾਂ ਲੋਕਾਂ ਦੇ ਟੈਸਟ ਕਰਦਾ ਰਿਹਾ ਹੈ ਜਿਨ੍ਹਾਂ ਨੂੰ ਲਾਗ ਦਾ ਬਹੁਤ ਜ਼ਿਆਦਾ ਖ਼ਤਰਾ ਹੈ। ਟੈਸਟਿੰਗ ਦਾ ਘੇਰਾ ਵਧਾਉਣ ਤੋਂ ਭਾਰਤ ਟਲਦਾ ਰਿਹਾ ਹੈ।

ਕੋਵਿਡ-19 ਦੀ ਟੈਸਟਿੰਗ ਰਣਨੀਤੀ ਦਾ ਅਧਿਐਨ ਕਰਨ ਵਾਲੇ ਹਿਮਾਂਸ਼ੂ ਤਿਆਗੀ ਅਤੇ ਆਦਿਤਿਆ ਗੋਪਾਲਨ ਦਾ ਕਹਿਣਾ ਹੈ, ਜਦੋਂ ਲਾਗ ਗਤੀ ਫੜ ਲੈਂਦੀ ਹੈ ਤਾਂ ਟੈਸਟਿੰਗ ਅਤੇ ਟਰੇਸਿੰਗ ਬੇਅਸਰ ਹੋ ਜਾਂਦੀ ਹੈ। ਇਹ ਦੋਵੇਂ ਗਣਿਤ ਦੇ ਮਾਹਰ ਹਨ।

ਦੋਵਾਂ ਦਾ ਕਹਿਣਾ ਹੈ ਕਿ ਇਸ ਤੋਂ ਕੰਟੇਨਮੈਂਟ ਵਿੱਚ ਮਦਦ ਮਿਲਦੀ ਹੈ ਪਰ ਇਸ ਨਾਲ ਸਮਾਜ ਵਿੱਚ ਲੁਕਵੇਂ ਰੂਪ ਨਾਲ ਸਾਹਮਣੇ ਆਉਣ ਵਾਲੇ ਕੇਸਾਂ ਵਿੱਚ ਕੋਈ ਮਦਦ ਨਹੀਂ ਮਿਲਦੀ।

ਇਸ ਲਈ ਭਾਰਤ ਨੂੰ ਜ਼ਿਆਦਾ ਲੋਕਾਂ ਦੇ ਟੈਸਟ ਕਰਨੇ ਚਾਹੀਦੇ ਸਨ। ਦੇਸ਼ਾਂ ਦੇ ਟੈਸਟਿੰਗ ਦੀ ਸੰਖਿਆ ਦੀ ਤੁਲਨਾ ਕਰਨਾ ਕਠਿਨ ਹੈ ਕਿਉਂਕਿ ਕੁਝ ਕੀਤੇ ਗਏ ਟੈਸਟਾਂ ਦੀ ਗਿਣਤੀ ਦਿੰਦੇ ਹਨ ਤਾਂ ਕੁਝ ਉਨ੍ਹਾਂ ਲੋਕਾਂ ਦੀ ਜਿਨ੍ਹਾਂ ਦੇ ਉਨ੍ਹਾਂ ਨੇ ਟੈਸਟ ਕੀਤੇ ਹਨ।

ਭਾਰਤ ਦੂਜੀ ਵਿਧੀ ਅਪਣਾਉਂਦਾ ਹੈ ਇਸ ਲਈ ਇਹ ਗਿਣਤੀ ਕੁਝ ਜ਼ਿਆਦਾ ਦਿਖਦੀ ਹੈ ਕਿਉਂਕਿ ਕੁਝ ਲੋਕ ਇੱਕ ਤੋਂ ਬਹੁਤੀ ਵਾਰ ਟੈਸਟ ਹੋ ਜਾਂਦੇ ਹਨ।

ਇਸ ਲਈ ਸਾਇੰਸਦਾਨ ਇਹ ਗਿਣਤੀ ਕਰਨ ਵਿੱਚ ਦਿਲਚਸਪੀ ਰੱਖਦੇ ਹਨ ਕਿ ਇੱਕ ਪੁਸ਼ਟ ਮਾਮਲੇ ਲਈ ਕਿੰਨੇ ਟੈਸਟ ਕਰਨੇ ਪਏ।

ਜਿੰਨੀ ਜ਼ਿਆਦਾ ਟੈਸਟਾਂ ਦੀ ਗਿਣਤੀ ਹੋਏਗੀ ਤੁਹਾਡਾ ਨੈਟ ਉਨ੍ਹਾਂ ਹੀ ਵੱਡਾ ਹੋਵੇਗਾ। ਇੱਥੇ ਭਾਰਤ ਦੀ ਕਾਰਗੁਜ਼ਾਰੀ ਉਨ੍ਹਾਂ ਦੇਸ਼ਾਂ ਦੇ ਮੁਕਾਬਲੇ ਮਾੜੀ ਹੈ ਜਿਨ੍ਹਾਂ ਨੇ ਲਾਗ ਨੂੰ ਕਾਬੂ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ।

ਕੋਰੋਨਾਵਾਇਰਸ
BBC

ਜਿੰਨੇ ਜ਼ਿਆਦਾ ਟੈਸਟ ਕਰੋਗੇ ਅਤੇ ਉਸ ਵਿੱਚੋਂ ਉਨੇਂ ਹੀ ਘੱਟ ਮਾਲਿਆਂ ਦੀ ਪੁਸ਼ਟੀ ਹੋਵੇਗੀ। ਇਸੇ ਕਾਰਨ ਨਿਊਜ਼ੀਲੈਂਡ ਅਤੇ ਤਾਇਵਾਨ ਵਿੱਚ ਇਹ ਦਰ 1% ਤੋਂ ਘੱਟ ਹੈ।

ਭਾਰਤ ਵਿੱਚ ਪੁਸ਼ਟੀ ਦੀ ਦਰ ਅਪ੍ਰੈਲ ਵਿੱਚ 3.8% ਸੀ ਜੋ ਕਿ ਜੁਲਾਈ ਵਿੱਚ ਵੱਧ ਕੇ 6.4% ਹੋ ਗਈ ਹੈ। ਇਹ ਵਧਦੀ ਜਾ ਰਹੀ ਹੈ ਕਿਉਂਕਿ ਹਾਲੇ ਵੀ ਟੈਸਟਿੰਗ ਉਨ੍ਹਾਂ ਲੋਕਾਂ ਦੀ ਹੀ ਹੋ ਰਹੀ ਹੈ ਜਿਨ੍ਹਾਂ ਨੂੰ ਲਾਗ ਦਾ ਜ਼ਿਆਦਾ ਖ਼ਤਰਾ ਹੈ।

3. ਭਾਰਤ ਵਿੱਚ ਠੀਕ ਹੋਣ ਵਾਲਿਆਂ ਦੀ ਸੰਖਿਆ ਉਮੀਦ ਜਗਾਉਂਦੀ ਹੈ

ਡੇਟਾ ਤੋਂ ਪਤਾ ਲਗਦਾ ਹੈ ਕਿ ਵਸੋਂ ਲਾਗ ਲੱਗਣ ਜਾਂ ਮਰਨ ਨਾਲੋਂ ਜ਼ਿਆਦਾ ਗਿਣਤੀ ਵਿੱਚ ਠੀਕ ਹੋ ਰਹੀ ਹੈ। ਵਾਇਰਸ ਦੀ ਮਾਰ ਬਾਰੇ ਭਵਿੱਖਬਾਣੀ ਕਰਨ ਲਈ ਸਾਇੰਸਦਾਨ ਧਿਆਨ ਰਖਦੇ ਹਨ ਕਿ ਪੁਸ਼ਟ ਕੇਸਾਂ ਦੇ, ਠੀਕ ਹੋਣ ਦੇ ਮਾਮਲਿਆ ਅਤੇ ਮੌਤਾਂ ਦੇ ਅੰਕੜੇ ਨੂੰ ਦੁੱਗਣੇ ਹੋਣ ਵਿੱਚ ਕਿੰਨੇ ਦਿਨ ਲਗਦੇ ਹਨ। ਇਹ ਦਿਨ ਜਿੰਨੇ ਜ਼ਿਆਦਾ ਹੋਣਗੇ ਉਨਾਂ ਹੀ ਬਿਹਤਰ ਹੋਵੇਗਾ।

ਕੋਰੋਨਾਵਾਇਰਸ
BBC

ਸਾਇੰਸਦਾਨਾਂ ਨੂੰ ਭਾਰਤ ਦੀ ਦੁੱਗਣੇ ਹੋਣ ਦੀ ਦਰ ਉੱਪਰ ਸ਼ੰਕੇ ਹਨ। ਘੱਟ ਟੈਸਟਿੰਗ ਦਾ ਮਤਲਬ ਹੈ ਕਿ ਪੁਸ਼ਟ ਕੇਸ ਘੱਟ ਰਿਕਾਰਡ ਹੋ ਰਹੇ ਹਨ ਅਤੇ ਉਨ੍ਹਾਂ ਦੇ ਰਿਕਾਰਡ ਹੋਣ ਦੀ ਗਤੀ ਵੀ ਮੱਧਮ ਹੈ।

ਇਸ ਨਾਲ ਠੀਕ ਹੋਣ ਵਾਲਿਆਂ ਦੀ ਦਰ ਪੁਸ਼ਟ ਹੋਣ ਵਾਲਿਆਂ ਦੀ ਦਰ ਦੇ ਮੁਕਾਬਲੇ ਜ਼ਿਆਦਾ ਦਿਖੇਗੀ।

ਅਜਿਹੇ ਵਿੱਚ ਧਿਆਨ ਦੇਣ ਯੋਗ ਹੈ ਮੌਤਾਂ ਦੇ ਦੁੱਗਣੇ ਹੋਣ ਦੀ ਦਰ। ਡਾ. ਜਮੀਲ ਨੇ ਕਿਹਾ ਫਿਲਹਾਲ ਇਹ ਦਰ 26 ਦਿਨ ਹੈ। ਜੇ ਇਹ ਦਿਨ ਘਟਦੀ ਹੈ ਤਾਂ ਹਸਪਤਾਲਾਂ ਉੱਪਰ ਬੋਝ ਪਏਗਾ ਅਤੇ ਮੌਤ ਦਰ ਵਧੇਗੀ।

ਵਿਸ਼ਵ ਪੱਧਰ ''ਤੇ ਭਾਰਤ ਵਿੱਚ ਮਰੀਜ਼ਾਂ ਦੇ ਠੀਕ ਹੋਣ ਦੀ ਵਕਰ ਦੂਜੇ ਬੁਰੀ ਤਰ੍ਹਾਂ ਪ੍ਰਭਾਵਿਤ ਦੇਸ਼ਾਂ ਦੇ ਮੁਕਾਬਲੇ ਜ਼ਿਆਦਾ ਤਿੱਖੇ ਰੁਝਾਨ ਨਾਲ ਉੱਪਰ ਵੱਲ ਹੈ ਜੋ ਕਿ ਇੱਕ ਚੰਗੀ ਗੱਲ ਹੈ।

ਇਸ ਦਾ ਮਤਲਬ ਹੈ ਕਿ ਭਾਰਤ ਵਿੱਚ ਮਰੀਜ਼ ਅਮਰੀਕਾ ਅਤੇ ਬ੍ਰਾਜ਼ੀਲ ਦੇ ਮੁਕਾਬਲੇ ਜਲਦੀ ਠੀਕ ਹੋ ਰਹੇ ਹਨ।

ਭਾਰਤ ਵਿੱਚ ਪੁਸ਼ਟ ਮਰੀਜ਼ਾਂ ਵਿੱਚੋਂ ਠੀਕ ਹੋਣ ਵਾਲਿਆਂ ਦੀ ਫ਼ੀਸਦ ਵੀ ਉੱਚੀ ਹੈ। ਭਾਰਤ ਵਿੱਚ ਇਹ ਲਗਭਗ 60% ਹੈ ਜੋ ਕਿ ਅਮਰੀਕਾ ਵਿੱਚ 27% ਹੈ।

ਕੋਰੋਨਾਵਾਇਰਸ
BBC

ਜਦੋਂ ਠੀਕ ਹੋਣ ਵਾਲਿਆਂ ਦੀ ਗੱਲ ਆਉਂਦੀ ਹੈ ਤਾਂ ਮਾਮਲਾ ਉਘੜ-ਦੁਗੜਾ ਹੈ ਅਤੇ ਪਰਿਭਾਸ਼ਾਵਾਂ ਵਿੱਚ ਅੰਤਰ ਹਨ।

ਭਾਰਤ ਵਿੱਚ ਜਿਸ ਵਿਅਕਤੀ ਦਾ ਟੈਸਟ ਪੌਜ਼ਿਟਿਵ ਆਇਆ ਅਤੇ ਕੁਝ ਹਫ਼ਤਿਆਂ ਬਾਅਦ ਉਸ ਦਾ ਟੈਸਟ ਨੈਗੇਟਿਵ ਆਇਆ ਉਸ ਨੂੰ ਠੀਕ ਹੋਇਆ ਮੰਨਿਆਂ ਜਾਂਦਾ ਹੈ।

ਕੁਝ ਦੇਸ਼ਾਂ ਵਿੱਚ ਸਿਰਫ਼ ਹਸਪਤਾਲਾਂ ਵਿੱਚ ਭਰਤੀ ਲੋਕ ਜਿਹੜੇ ਪੂਰੀ ਤਰ੍ਹਾਂ ਠੀਕ ਹੋ ਜਾਂਦੇ ਹਨ, ਉਨ੍ਹਾਂ ਨੂੰ ਹੀ ਠੀਕ ਹੋਏ ਮੰਨਿਆ ਜਾਂਦਾ ਹੈ। ਇਸ ਤੋਂ ਸ਼ਾਇਦ ਸਾਡੇ ਸਮਝ ਆ ਸਕਦੀ ਹੈ ਕਿ ਬ੍ਰਿਟੇਨ ਵਿੱਚ ਠਕ ਹੋਣ ਦੀ ਦਰ ਇੰਨੀ ਘੱਟ ਕਿਉਂ ਹੈ।

ਕੋਰੋਨਾਵਾਇਰਸ
BBC

ਵੱਡੀ ਗੱਲ ਤਾਂ ਇਹ ਹੈ ਕਿ ਭਾਵੇਂ ਲੋਕ ਕਿਵੇਂ ਵੀ ਠੀਕ ਹੋ ਰਹੇ ਹੋਣ ਭਾਰਤ ਵਿੱਚ ਲੋਕਾਂ ਦੇ ਠੀਕ ਹੋਣ ਦੀ ਦਰ ਬਾਕੀ ਮੁਲਕਾਂ ਨਾਲੋਂ ਉੱਚੀ ਹੈ।

ਇਸ ਦੀ ਵਜ੍ਹਾ ਇਹ ਹੈ ਕਿ ਭਾਰਤ ਵਿੱਚ ਰਿਪੋਰਟ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਬਹੁਤ ਥੋੜ੍ਹੀ ਹੈ।

4. ਭਾਰਤ ਦੀ ਮੌਤ ਦਰ ਬਹੁਤ ਥੋੜ੍ਹੀ ਹੈ

ਭਾਰਤ ਨੇ ਹੁਣ ਤੱਕ ਕੋਵਿਡ-19 ਨਾਲ 20,160 ਮੌਤਾਂ ਰਿਕਾਰਡ ਕੀਤੀਆਂ ਹਨ। ਸਟੀਕ ਰੂਪ ਵਿੱਚ ਦੇਖਿਆ ਜਾਵੇ ਤਾਂ ਇਸ ਹਿਸਾਬ ਨਾਲ ਭਾਰਤ ਦੁਨੀਆਂ ਵਿੱਚ ਅੱਠਵੇਂ ਨੰਬਰ ''ਤੇ ਹੈ। ਜੇ ਇਸ ਨੂੰ ਪ੍ਰਤੀ ਦਸ ਲੱਖ ਵਸੋਂ ਮਗਰ ਦੇਖਿਆ ਜਾਵੇ ਤਾਂ ਇਹ ਬਹੁਤ ਘੱਟ ਹੈ।

ਬਰੂਕਿੰਗਸ ਇੰਸਟੀਟਿਊਸ਼ਨ ਦੇ ਸੀਨੀਅਰ ਫੈਲੋ ਅਤੇ ਅਰਥਸ਼ਾਸਤਰੀ ਸ਼ਮਿਕਾ ਰਵੀ ਦਾ ਕਹਿਣਾ ਹੈ, "ਇਹ ਉਸ ਦਾ ਇੱਕ ਹਿੱਸਾ ਭਰ ਹੀ ਹੈ ਜੋ ਤੁਹਾਨੂੰ ਪੱਛਮੀ ਯੂਰਪ ਵਿੱਚ ਨਜ਼ਰ ਆਉਂਦਾ ਹੈ।"

ਲੇਕਿਨ ਡਾ. ਰਵੀ ਦਾ ਕਹਿਣਾ ਹੈ ਕਿ ਮੌਤਾਂ ਘੱਟ ਹੋਣ ਦੀ ਸੰਭਾਵਨਾ ਭਾਰਤ ਅਤੇ ਯੂਰਪ ਦੀਆਂ ਮੌਤ ਦਰਾਂ ਦੇ ਅੰਤਰ ਨੂੰ ਸਪਸ਼ਟ ਨਹੀਂ ਕਰਦੀ।

ਕੋਰੋਨਾਵਾਇਰਸ
BBC

ਡਾ਼ ਰਵੀ ਦਾ ਕਹਿਣਾ ਹੈ, "ਜੇ ਸਾਡੀ ਮੌਤ ਦਰ ਉਚੀ ਹੁੰਦੀ ਤਾਂ ਇਸ ਨੂੰ ਕੋਈ ਵੀ ਡੇਟਾ ਲਕੋ ਨਹੀਂ ਸੀ ਸਕਦਾ। ਇਹ 20-40 ਗੁਣਾਂ ਵਧੇਰੇ ਮੌਤਾਂ ਹਨ।"

ਭਾਰਤ ਦੀ ਮੌਤ ਦਰ ਖੇਤਰ ਦੇ ਹੋਰ ਦੇਸ਼ਾਂ ਨਾਲੋਂ ਵੀ ਘੱਟ ਹੈ। ਜਿਵੇਂ ਪਾਕਿਸਤਾਨ ਜਾਂ ਇੰਡੋਨੇਸ਼ੀਆ।

ਇਸ ਬਾਰੇ ਧਾਰਣਾ ਹੈ ਕਿ ਸ਼ਾਇਦ ਇਸ ਦੀ ਵਜ੍ਹਾ ਇਹ ਹੈ ਕਿ ਖੇਤਰ ਵਿੱਚ ਵਾਇਰਸ ਦਾ ਜਿਹੜਾ ਸਟਰੇਨ ਨੌਜਵਾਨਾਂ ਵਿੱਚ ਘੁੰਮ ਰਿਹਾ ਹੈ ਉਹ ਫੈਲਣ ਵਿੱਚ ਉਨਾਂ ਤੇਜ਼ ਨਹੀਂ ਹੈ ਜਿੰਨਾ ਯੂਰਪੀ ਦੇਸ਼ਾਂ ਵਿੱਚ ਫੈਲਣ ਵਾਲਾ ਸਟਰੇਨ।

ਜਦਕਿ ਪੱਛਮੀ ਦੇਸ਼ਾਂ ਵਿੱਚ ਇਸ ਨੇ ਬਜ਼ੁਰਗ ਵਸੋਂ ਨੂੰ ਆਪਣਾ ਨਿਸ਼ਾਨਾ ਬਣਾਇਆ ਸੀ।

ਡਾ. ਜਮੀਲ ਦਾ ਕਹਿਣਾ ਹੈ ਕਿ ਹਰੇਕ ਦੇਸ਼ ਤਾਂ ''ਡੇਟਾ ਨਾਲ ਖਿਲਵਾੜ ਨਹੀਂ ਨਾ ਕਰ ਸਕਦਾ''। ਸ਼ਾਇਦ ਹੋਰ ਲਾਗਾਂ ਕਾਰਨ ਇਨ੍ਹਾਂ "ਸਮਾਜਾਂ ਵਿੱਚ ਇਮਿਊਨਿਟੀ ਉੱਚੀ ਹੈ। ਫਿਰ ਵੀ ਅਸੀਂ ਇਸ ਦੀ ਵਜ੍ਹਾ ਨਹੀਂ ਦੱਸ ਸਕਦੇ ਕਿ ਨੀਵੀਂ ਮੌਤ ਦਰ ਦੀ ਅਸਲ ਵਜ੍ਹਾ ਕੀ ਹੈ"।

5. ਭਾਰਤ ਦਾ ਹਰ ਸੂਬਾ ਇੱਕ ਵੱਖਰੀ ਕਹਾਣੀ ਕਹਿੰਦਾ ਹੈ

ਅਮਰੀਕਾ ਅਤੇ ਯੂਰਪ ਵਾਂਗ ਹੀ ਭਾਰਤ ਵਿੱਚ ਵੀ ਕੋਰੋਨਾਵਾਇਰਸ ਦੇ ਅੰਕੜਿਆਂ ਵਿੱਚ ਖੇਤਰੀ ਵਿਭਿੰਨਤਾ ਦੇਖਣ ਨੂੰ ਮਿਲਦੀ ਹੈ। ਤਿੰਨ ਸੂਬੇ- ਦਿੱਲੀ, ਮਹਾਰਾਸ਼ਟਰ ਅਤੇ ਤਾਮਿਲ ਨਾਡੂ ਵਿੱਚ ਇਸ ਸਮੇਂ ਲਾਗ ਦੇ 60 ਫ਼ੀਸਦੀ ਮਾਮਲੇ ਹਨ।

ਕੋਰੋਨਾਵਾਇਰਸ
BBC

ਜਿੱਥੇ ਕੁਝ ਖੇਤਰਾਂ ਵਿੱਚ ਲਾਗ ਦੇ ਮਾਮਲਿਆਂ ਵਿੱਚ ਕਮੀ ਆਈ ਤਾਂ ਕੁਝ ਦੂਜੇ ਖੇਤਰਾਂ ਵਿੱਚ ਮਾਮਲੇ ਵੱਧ ਰਹੇ ਹਨ।

ਹਾਲੀਆ ਵਾਧਾ ਕਰਨਾਟਕ ਅਤੇ ਤੇਲੰਗਾਨਾ ਵਿੱਚ ਹੋਇਆ ਹੈ। ਦੱਖਣੀ ਭਾਰਤ ਦੇ ਦੂਜੇ ਸੂਬੇ- ਆਂਧਰ ਪ੍ਰਦੇਸ਼ ਵਿੱਚ ਮਾਮਲੇ ਨਿਰੰਤਰ ਵਾਧੇ ਵੱਲ ਹਨ।

ਕੋਰੋਨਾਵਾਇਰਸ
BBC

ਮਾਹਰਾਂ ਦਾ ਕਹਿਣਾ ਹੈ ਕਿ ਵਾਇਰਸ ਖ਼ਿਲਾਫ਼ ਭਾਰਤ ਦਾ ਪੈਂਤੜਾ ਹੁਣ ਤੱਕ ਕੇਂਦਰ-ਮੁਖੀ ਰਿਹਾ ਹੈ ਜੋ ਕਿ ਬਦਲਣਾ ਚਾਹੀਦਾ ਹੈ।

ਵਾਇਰਸ ਖ਼ਿਲਾਫ਼ ਸਫ਼ਲ ਪੈਂਤੜੇ ਲਈ ਭਾਰਤ ਨੂੰ "ਜ਼ਿਲ੍ਹਿਆ ਵਿੱਚ ਤੋੜਿਆ ਜਾਣਾ ਚਾਹੀਦਾ ਸੀ" ਇਸ ਦੀ ਵਜ੍ਹਾ ਡਾ. ਜਮੀਲ ਦਸਦੇ ਹਨ," ਦੂਜਾ ਦੇਸ਼ ਵਿਆਪੀ ਲੌਕਡਾਊਨ ਪਹਿਲੇ ਨਾਲੋਂ ਵੀ ਘੱਟ ਕਾਰਗਰ ਹੋਵੇਗਾ।''''

ਡਾ. ਸ਼ਾਮਿਕਾ ਰਵੀ ਦੀ ਰਾਇ ਵਿੱਚ ਸੂਬਿਆਂ ਦੇ ਹਿਸਾਬ ਨਾਲ ਰਣਨੀਤੀ ਬਣਾਉਣ ਦੀ ਬਜਾਇ ਪ੍ਰਸ਼ਾਸਨ ਨੂੰ ਸਥਾਨਕ ਅੰਕੜਿਆਂ ਦੀ ਲੋੜ ਹੋਵੇਗੀ। ਹਰੇਕ ਬਲਾਕ ਵਿੱਚ ਜੇਕਰ ਕਿਸੇ ਵਿੱਚ ਵਾਇਰਸ ਦੇ ਲੱਛਣ ਹੋਣਗੇ ਤਾਂ ਇਸਦੀ ਜਾਣਕਾਰੀ ਸਾਨੂੰ ਹੋਵੇਗੀ।

ਹੈਲਪਲਾਈਨ ਨੰਬਰ
BBC
ਕੋਰੋਨਾਵਾਇਰਸ
BBC

ਇਹ ਵੀਡੀਓਜ਼ ਵੀ ਦੇਖੋ:

https://www.youtube.com/watch?v=xWw19z7Edrs&t=1s

https://www.youtube.com/watch?v=vE5bLsuQ01w

https://www.youtube.com/watch?v=eqalAOF37C0

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''986373b7-80e8-4507-8949-e65a701453b7'',''assetType'': ''STY'',''pageCounter'': ''punjabi.india.story.53349771.page'',''title'': ''ਕੋਰੋਨਾਵਾਇਰਸ: ਕੀ ਭਾਰਤ ਦੁਨੀਆਂ ਦਾ ਅਗਲਾ ਹੌਟਸਪੌਟ ਬਣਨ ਜਾ ਰਿਹਾ ਹੈ'',''author'': ''ਅਪਰਣਾ ਅਲੂਰੀ ਅਤੇ ਸ਼ਾਦਾਬ ਨਜ਼ਮੀ'',''published'': ''2020-07-10T11:21:43Z'',''updated'': ''2020-07-10T11:21:43Z''});s_bbcws(''track'',''pageView'');

Related News