ਕੋਰੋਨਾਵਾਇਰਸ: ''''5 ਹਜ਼ਾਰ ਦੀ ਦਵਾਈ ਭਾਰਤ ''''ਚ 30 ਹਜ਼ਾਰ ਵਿੱਚ ਮਿਲ ਰਹੀ ਹੈ'''' - 5 ਅਹਿਮ ਖ਼ਬਰਾਂ
Thursday, Jul 09, 2020 - 07:50 AM (IST)


ਅਭਿਨਵ ਸ਼ਰਮਾ ਦੇ ਚਾਚੇ ਨੂੰ ਬਹੁਤ ਬੁਖ਼ਾਰ ਸੀ ਅਤੇ ਸਾਹ ਲੈਣ ਵਿੱਚ ਤਕਲੀਫ਼ ਹੋ ਰਹੀ ਸੀ। ਉਨ੍ਹਾਂ ਨੂੰ ਦਿੱਲੀ ਦੇ ਇੱਕ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ।
ਜਦੋਂ ਉਨ੍ਹਾਂ ਦੀ ਪੜਤਾਲ ਕੀਤੀ ਗਈ ਤਾਂ ਉਹ ਕੋਰੋਨਾ ਪੌਜ਼ਿਟਿਵ ਪਾਏ ਗਏ। ਡਾਕਟਰਾਂ ਨੇ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਰੈਮਡੈਸੇਵੀਅਰ ਲਿਆਉਣ ਲਈ ਕਿਹਾ।
ਨਿਰਾਸ਼ ਅਭਿਨਵ ਸ਼ਰਮਾ ਨੇ ਬਹੁਤ ਸਾਰੇ ਲੋਕਾਂ ਨੂੰ ਇਸ ਦਵਾਈ ਲਈ ਫੋਨ ਕੀਤਾ ਕਿਉਂਕਿ ਉਸ ਦੇ ਚਾਚਾ ਦੀ ਹਾਲਤ ਵਿਗੜ ਰਹੀ ਸੀ।
ਉਨ੍ਹਾਂ ਦੱਸਿਆ, "ਬਹੁਤ ਸਾਰੇ ਲੋਕਾਂ ਨੂੰ ਫੋਨ ਕਰਨ ਤੋਂ ਬਾਅਦ ਮੈਨੂੰ ਰੈਮਡੈਸੇਵੀਅਰ ਮਿਲੀ, ਪਰ ਕੀਮਤ ''ਤੋਂ ਸੱਤ ਗੁਣਾ ਵੱਧ। ਮੈਂ ਦਵਾਈ ਲਈ ਕੋਈ ਵੀ ਕੀਮਤ ਦਾ ਭੁਗਤਾਨ ਕਰਨ ਲਈ ਤਿਆਰ ਸੀ। ਪਰ ਮੈਂ ਉਨ੍ਹਾਂ ਲੋਕਾਂ ਬਾਰੇ ਸੋਚ ਕੇ ਉਦਾਸ ਹੋਇਆ, ਜੋ ਇਹ ਨਹੀਂ ਖਰੀਦ ਸਕਦੇ।" ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

- ਕੋਰੋਨਾਵਾਇਰਸ ਨਾਲ ਜੰਗ ''ਚ ਆਰਟੀਫੀਸ਼ੀਅਲ ਇੰਟੈਲੀਜੈਂਸ ਕਿੰਨੀ ਕਾਰਗਰ ਹੋਵੇਗੀ
- ਕੀ ਭਾਰਤ ਦੇ ਇਸ ਸੂਬੇ ''ਚ ਵੈਂਟੀਲੇਟਰ ਦੇ ਨਾਂ ''ਤੇ ਕੋਈ ਹੀ ਮਸ਼ੀਨਾਂ ਖ਼ਰੀਦੀਆਂ ਗਈਆਂ, ਪੰਜ ਸਵਾਲ ਵੀ ਉੱਠੇ
- ਕੋਰੋਨਾਵਾਇਰਸ ਨਾਲ ਪੀੜਤ ਹੋਣ ''ਤੇ ਸਰੀਰ ਵਿੱਚ ਕੀ-ਕੀ ਬਦਲਾਅ ਆਉਂਦੇ ਹਨ?
- ਕੋਰੋਨਾਵਾਇਰਸ: ਉਹ 13 ਸਵਾਲ ਜਿਨ੍ਹਾਂ ਦੇ ਜਵਾਬ ਤੁਸੀਂ ਲੱਭ ਰਹੇ ਹੋ
COVAXIN : ਕੋਰੋਨਾਵਾਇਰਸ ਦੇ ਟੀਕੇ ਦਾ ਭਾਰਤ ਵਿਚ ਹੋਣ ਜਾ ਰਿਹਾ ਮਨੁੱਖੀ ਟਰਾਇਲ
ਭਾਰਤ ਵਿਚ ਜੁਲਾਈ ''ਚ ਸਥਾਨਕ ਤੌਰ ''ਤੇ ਬਣੇ ਕੋਰੋਨਾਵਾਇਰਸ ਵੈਕਸੀਨ ਨਾਲ ਵਲੰਟੀਅਰਾਂ ਦਾ ਟੀਕਾਕਰਨ ਕੀਤਾ ਜਾਵੇਗਾ।

ਹੈਦਰਾਬਾਦ ਸਥਿਤ ਫਰਮ ਭਾਰਤ ਬਾਇਓਟੈਕ ਦੁਆਰਾ ਕੀਤੇ ਜਾ ਰਹੇ ਟਰਾਇਲ਼ ਵਜੋਂ ਕੁਝ ਮਰੀਜਾਂ ਨੂੰ ਟੀਕਾ ਲਗਾਇਆ ਜਾਵੇਗਾ।
ਪਸ਼ੂਆਂ ਤੇ ਕੀਤੇ ਗਏ ਟੈਸਟ ਤੋਂ ਪਤਾ ਲੱਗਦਾ ਹੈ ਕਿ ਟੀਕਾ ਸੁਰੱਖਿਅਤ ਹੈ ਅਤੇ ਇਮਿਉਨਿਟੀ ਦਾ ਪ੍ਰਭਾਵਸ਼ਾਲੀ ਪ੍ਰਤੀਕਰਮ ਪੈਦਾ ਕਰਦਾ ਹੈ।
ਪੂਰੀ ਦੁਨੀਆਂ ਵਿੱਚ ਵੈਕਸੀਨ ਦੇ ਲਈ ਟਰਾਇਲ ਕੀਤੇ ਜਾ ਰਹੇ ਹਨ। ਲਗਭਗ 120 ਵੈਕਸੀਨ ਪ੍ਰੋਗਰਾਮ ਚੱਲ ਰਹੇ ਹਨ। ਕਰੀਬ ਅੱਧਾ ਦਰਜਨ ਭਾਰਤੀ ਫਰਮਾਂ ਟੀਕਾ ਲੱਭ ਰਹੀਆਂ ਹਨ। ਪੂਰੀ ਜਾਣਕਾਰੀ ਲਈ ਇੱਥੇ ਕਲਿੱਕ ਕਰੋ।
ਕੋਰੋਨਾਵਾਇਰਸ: ਜਪਾਨ ਵਿੱਚ ਬਿਨਾਂ ਸਖ਼ਤ ਲੌਕਡਾਊਨ ਕਰੇ ਵੀ ਮੌਤਾਂ ਘੱਟ ਕਿਉਂ
ਜਪਾਨ ਵਿੱਚ ਕੋਵਿਡ-19 ਨਾਲ ਜ਼ਿਆਦਾ ਲੋਕਾਂ ਦੀ ਮੌਤ ਕਿਉਂ ਨਹੀਂ ਹੋਈ? ਇਹ ਇੱਕ ਗੁੰਝਲਦਾਰ ਪ੍ਰਸ਼ਨ ਹੈ ਜਿਸ ਰਾਹੀਂ ਜਪਾਨੀ ਸ਼ਿਸ਼ਟਾਚਾਰ ਤੋਂ ਲੈ ਕੇ ਜਪਾਨੀਆਂ ਦੀ ਬਿਹਤਰ ਪ੍ਰਤੀਰੋਧਕ ਸਮਰੱਥਾ ਤੱਕ ਦਰਜਨਾਂ ਸਿਧਾਂਤਾਂ ਦਾ ਦਾਅਵਾ ਕੀਤਾ ਜਾ ਰਿਹਾ ਹੈ।

ਇਸ ਖੇਤਰ ਵਿੱਚ ਕੋਵਿਡ-19 ਕਾਰਨ ਜਪਾਨ ਵਿੱਚ ਸਭ ਤੋਂ ਘੱਟ ਮੌਤ ਦਰ ਨਹੀਂ ਹੈ ਸਗੋਂ ਦੱਖਣੀ ਕੋਰੀਆ, ਤਾਇਵਾਨ, ਹਾਂਗਕਾਂਗ ਅਤੇ ਵੀਅਤਨਾਮ ਇਹ ਸਾਰੇ ਘੱਟ ਮੌਤ ਦਰ ਹੋਣ ਦਾ ਦਾਅਵਾ ਕਰ ਸਕਦੇ ਹਨ।
ਵਿਸ਼ੇਸ਼ ਤੌਰ ''ਤੇ ਇਹ ਹੈਰਾਨ ਕਰਨ ਵਾਲੀ ਗੱਲ ਹੈ ਕਿਉਂਕਿ ਜਪਾਨ ਵਿੱਚ ਅਜਿਹੀਆਂ ਬਹੁਤ ਸਾਰੀਆਂ ਸਥਿਤੀਆਂ ਹਨ ਜੋ ਇਸਨੂੰ ਕੋਵਿਡ-19 ਲਈ ਖਤਰਨਾਕ ਬਣਾਉਂਦੀਆਂ ਹਨ।
ਦੂਜੇ ਪਾਸੇ ਜਪਾਨ ਨੇ ਵਾਇਰਸ ਨਾਲ ਨਜਿੱਠਣ ਲਈ ਅਜਿਹੀ ਕੋਈ ਵੀ ਅਸਰਦਾਰ ਤਕਨੀਕ ਦੀ ਵਰਤੋਂ ਜਾਂ ਕੋਸ਼ਿਸ਼ ਨਹੀਂ ਕੀਤੀ ਜੋ ਇਸਦੇ ਗੁਆਂਢੀ ਮੁਲਕਾਂ ਨੇ ਕੀਤੀ। ਪੂਰੀ ਖ਼ਬਰ ਇੱਥੇ ਕਲਿੱਕ ਕਰਕੇ ਪੜ੍ਹੋ।
ਭਾਰਤ ਚੀਨ ਸਰਹੱਦ ਵਿਵਾਦ: ਚੀਨ ਦੇ ਬਿਆਨ ਵਿੱਚ ਅਜਿਹਾ ਕੀ ਹੈ ਜਿਸ ਨਾਲ ਮੋਦੀ ਸਰਕਾਰ ''ਤੇ ਸਵਾਲ ਉੱਠ ਰਹੇ ਹਨ
ਭਾਰਤ ਚੀਨ ਸਰਹੱਦ ਵਿਵਾਦ ਦੇ ਬਾਅਦ ਦੋਵੇਂ ਪਾਸੇ ਸ਼ਾਂਤੀ ਬਹਾਲ ਕਰਨ ਦੀਆਂ ਕੋਸ਼ਿਸ਼ਾਂ ਸ਼ੁਰੂ ਹੋ ਗਈਆਂ ਹਨ।
ਇਹ ਕੋਸ਼ਿਸ਼ਾਂ ਭਾਰਤ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਅਤੇ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਵਿਚਕਾਰ ਐਤਵਾਰ ਨੂੰ ਟੈਲੀਫੋਨ ''ਤੇ ਹੋਈ ਗੱਲਬਾਤ ਦੇ ਬਾਅਦ ਸ਼ੁਰੂ ਹੋਈਆਂ ਹਨ।
ਇਸ ਸ਼ਾਂਤੀ ਬਹਾਲੀ ਪ੍ਰਕਿਰਿਆ ਨੂੰ ਲੈ ਕੇ ਦੋਵੇਂ ਦੇਸ਼ਾਂ ਵੱਲੋਂ ਬਿਆਨ ਜਾਰੀ ਕੀਤੇ ਗਏ ਹਨ। ਭਾਰਤ ਵੱਲੋਂ ਜਾਰੀ ਬਿਆਨ ਵਿੱਚ ਤਿੰਨ ਮੁੱਖ ਬਿੰਦੂਆਂ ''ਤੇ ਗੱਲ ਕਹੀ ਗਈ ਹੈ। ਇਨ੍ਹਾਂ ਬਿੰਦੂਆਂ ਨੂੰ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਇਹ ਵੀ ਪੜ੍ਹੋ-
- ਵਿਕਾਸ ਦੂਬੇ ਦਾ ਕਤਲ ਵਰਗੇ ਕਈ ਸੰਗੀਨ ਮਾਮਲਿਆਂ ’ਚ ਨਾਂ, ਫ਼ਿਰ ਵੀ ਕਿਵੇਂ ਬਚਦਾ ਰਿਹਾ
- ਕੁਵੈਤ ਦੇ ਨਵੇਂ ਕਾਨੂੰਨ ਕਾਰਨ ਲੱਖਾਂ ਭਾਰਤੀਆਂ ਨੂੰ ਛੱਡਣਾ ਪੈ ਸਕਦਾ ਹੈ ਦੇਸ
- ਚੀਨ ''ਚ ਬਿਊਬੌਨਿਕ ਪਲੇਗ ਦਾ ਮਰੀਜ਼ ਮਿਲਿਆ, ਇਸ ਨੂੰ ਬਲੈਕ ਡੈੱਥ ਵੀ ਕਿਹਾ ਜਾਂਦਾ ਸੀ
- ਕੋਰੋਨਾ: ਰੈਮਡੈਸੇਵੀਅਰ ਨਾਂ ਦੀ ਦਵਾਈ ਦੀ ਭਾਰਤ ਵਿੱਚ ਕਿੱਲਤ ਕਿਉਂ ਹੋ ਰਹੀ ਹੈ?
ਪਾਕਿਸਤਾਨ: ਕੁਲਭੂਸ਼ਣ ਜਾਧਵ ਨੇ ਸਜ਼ਾ ਖਿਲਾਫ਼ ਰਿਵਿਊ ਪਟੀਸ਼ਨ ਦਾਇਰ ਕਰਨ ਤੋਂ ਕੀਤਾ ਇਨਕਾਰ
ਪਾਕਿਸਤਾਨ ਦੇ ਐਡੀਸ਼ਨਲ ਅਟਾਰਨੀ ਜਨਰਲ ਅਹਿਮਦ ਇਰਫ਼ਾਨ ਨੇ ਕਿਹਾ ਹੈ ਕਿ ਪਾਕਿਸਤਾਨੀ ਜੇਲ੍ਹ ਵਿੱਚ ਬੰਦ ਕਥਿਤ ਭਾਰਤੀ ਜਾਸੂਸ ਕੁਲਭੂਸ਼ਣ ਜਾਧਵ ਨੇ ਆਪਣੀ ਸਜ਼ਾ ਦੇ ਵਿਰੁੱਧ ਰਿਵਿਊ ਪਟੀਸ਼ਨ ਦਾਇਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ।

ਅਟਾਰਨੀ ਜਨਰਲ ਨੇ ਕਿਹਾ ਕਿ ਕੁਲਭੂਸ਼ਣ ਜਾਧਵ ਆਪਣੀ ਮਰਸੀ ਪਟੀਸ਼ਨ ਦੀ ਪੈਰਵੀ ਕਰਦੇ ਰਹਿਣਗੇ।
ਦੂਜੇ ਪਾਸੇ ਭਾਰਤ ਨੇ ਕਿਹਾ ਹੈ ਕਿ ਜਾਧਵ ਨੂੰ ਪਟੀਸ਼ਨ ਦਾਇਰ ਨਾ ਕਰਨ ਲਈ ਮਜਬੂਰ ਕੀਤਾ ਗਿਆ ਹੈ।
ਪਾਕਿਸਤਾਨ ਦੀ ਇੱਕ ਸੈਨਿਕ ਅਦਾਲਤ ਨੇ ਕੁਲਭੂਸ਼ਣ ਜਾਧਵ ਨੂੰ ਜਾਸੂਸੀ ਦੇ ਇਲਜ਼ਾਮਾਂ ਵਿਚ ਮੌਤ ਦੀ ਸਜ਼ਾ ਸੁਣਾਈ ਹੋਈ ਹੈ। ਵਿਸਥਾਰ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਇਹ ਵੀਡੀਓਜ਼ ਵੀ ਦੇਖੋ:
https://www.youtube.com/watch?v=xWw19z7Edrs&t=1s
https://www.youtube.com/watch?v=MZY07Bkm3K0
https://www.youtube.com/watch?v=D6TZloCgw9A
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''a8bf17f3-3819-47fb-9310-3c032eb21f6c'',''assetType'': ''STY'',''pageCounter'': ''punjabi.india.story.53344277.page'',''title'': ''ਕੋਰੋਨਾਵਾਇਰਸ: \''5 ਹਜ਼ਾਰ ਦੀ ਦਵਾਈ ਭਾਰਤ \''ਚ 30 ਹਜ਼ਾਰ ਵਿੱਚ ਮਿਲ ਰਹੀ ਹੈ\'' - 5 ਅਹਿਮ ਖ਼ਬਰਾਂ'',''published'': ''2020-07-09T02:10:43Z'',''updated'': ''2020-07-09T02:10:43Z''});s_bbcws(''track'',''pageView'');