ਖੁਦਕੁਸ਼ੀ ਮਾਮਲਾ:ਮ੍ਰਿਤਕ ਨੇ ਵੀਡੀਓ ਚ ਲਿਆ ਨਾਂ, ਵਿਧਾਇਕ ਦੇ ਰਿਹਾ ਸਫ਼ਾਈ ਤੇ ਪੁਲਿਸ ਕਹਿੰਦੀ ਪੁੱਛਗਿੱਛ ਦੀ ਲੋੜ ਨਹੀਂ

07/08/2020 1:05:23 PM

"ਰੂੜੀਆਂ ਦਾ ਝਗੜਾ ਕਿਸੇ ਦਾ ਪੁੱਤ ਵੀ ਖਾ ਸਕਦਾ ਹੈ ਅਜਿਹਾ ਕਦੇਂ ਵੀ ਚਿੱਤ ਖਿਆਲ ਨਹੀਂ ਸੀ ਆਇਆ। ਵਰਿੰਦਰ ਸਿੰਘ ਦਾ ਅਸੀਂ 5 ਜੁਲਾਈ ਨੂੰ ਭੋਗ ਵੀ ਪਾ ਦਿੱਤਾ ਹੈ। ਪੁਲਿਸ ਜੇ ਇਨਸਾਫ਼ ਕਰਦੀ ਤਾਂ ਉਨ੍ਹਾਂ ਦਾ ਪੁੱਤ ਨਾ ਮਰਦਾ।"

ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਮ੍ਰਿਤਕ ਵਰਿੰਦਰ ਸਿੰਘ ਦੇ ਪਿਤਾ ਨਿਰਮਲ ਸਿੰਘ ਨੇ ਕਿਹਾ ਕਿ ਭਾਵੇਂ ਪੁਲਿਸ ਨੇ ਪੰਜ ਦੋਸ਼ੀ ਫੜ ਲਏ ਹਨ ਪਰ ਅਸਲ ਦੋਸ਼ੀ ਅਜੇ ਵੀ ਬਾਹਰ ਫਿਰ ਰਹੇ ਹਨ।

ਉਨ੍ਹਾਂ ਇਹ ਵੀ ਕਿਹਾ ਕਿ ਕਾਂਗਰਸੀ ਵਿਧਾਇਕ ਅੰਗਦ ਸਿੰਘ ਵੀ ਵਰਿੰਦਰ ਸਿੰਘ ਦੀ ਮੌਤ ''ਤੇ ਦੁੱਖ ਪ੍ਰਗਟਾਉਣ ਲਈ ਉਨ੍ਹਾਂ ਦੇ ਕੁਝ ਸਮੇਂ ਲਈ ਘਰ ਆਏ ਸਨ।

ਪੁਲਿਸ ਨੇ 30 ਜੂਨ ਨਿਰਮਲ ਸਿੰਘ ਦੇ ਬਿਆਨਾਂ ''ਤੇ ਥਾਣਾ ਰਾਹੋਂ ਵਿੱਚ ਕੇਸ ਦਰਜ ਕੀਤਾ ਹੈ। ਇਸ ਵਿੱਚ 17 ਜਣਿਆਂ ਦੇ ਨਾਂ ਐਫਆਰਆਈ ਵਿੱਚ ਸ਼ਾਮਿਲ ਹਨ।

ਇਹ ਵੀ ਪੜੋ-

ਇਸ ਵਿੱਚ ਸਰਪੰਚ ਦਾ ਨਾਂਅ ਵੀ ਸ਼ਾਮਿਲ ਹੈ। ਕੁਝ ਅਣਪਛਾਤੇ ਵੀ ਹਨ। ਪੁਲਿਸ ਨੇ ਇਸ ਮਾਮਲੇ ਵਿੱਚ 306 ਤੇ 295 (ਆਤਮ ਹੱਤਿਆ ਲਈ ਉਕਸਾਉਣਾ ਤੇ ਧਾਰਮਿਕ ਬੇਅਦਬੀ) ਆਈਪੀਸੀ ਦੀਆਂ ਧਾਰਵਾਂ ਲਾਈਆਂ ਹਨ।

ਕੀ ਸੀ ਮਾਮਲਾ?

ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਨੰਗਲ ਛਾਂਗਾ ਵਿੱਚ 11 ਜੂਨ ਨੂੰ ਪਿੰਡ ਦੀਆਂ ਰੂੜੀਆਂ ਵਾਲੇ ਥਾਂ ਨੂੰ ਧੱਕੇ ਨਾਲ ਵਹਾਉਣ ਤੋਂ ਦੁਖੀ ਹੋ ਕੇ ਇਸ ਲੜਾਈ ਵਿੱਚ ਆਪਣੇ ਪਰਿਵਾਰ ਦੇ ਜ਼ਖਮੀ ਹੋਣ ਦੇ ਬਾਵਜੂਦ ਇਨਸਾਫ਼ ਨਾ ਮਿਲਦਾ ਦੇਖਕੇ ਇੱਕ 22/23 ਸਾਲ ਦਾ ਨੌਜਵਾਨ ਵਰਿੰਦਰ ਸਿੰਘ ਨੇ 29 ਜੂਨ ਨੂੰ ਇਸ ਕਰਕੇ ਆਤਮ ਹੱਤਿਆ ਕਰ ਲਈ ਸੀ।

ਮ੍ਰਿਤਕ ਵਰਿੰਦਰ ਸਿੰਘ ਦੇ ਪਿਤਾ ਨਿਰਮਲ ਸਿੰਘ ਦਾ ਇਲਜ਼ਾਮ ਹੈ ਕਿ ਇਸ ਘਟਨਾ ਦੀ ਵਜ੍ਹਾ ਇਹ ਦੱਸ ਕੇ ਪ੍ਰਚਾਰੀ ਜਾ ਰਹੀ ਕਿ ਪੰਚਾਇਤ ਦੀ ਜ਼ਮੀਨ ਠੇਕੇ ''ਤੇ ਕੋਈ ਹੋਰ ਨੇ ਲੈ ਲਈ ਸੀ।

ਜਦ ਕਿ ਅਸਲ ਗੱਲ ਇਹ ਹੋਈ ਸੀ ਕਿ ਪਿੰਡ ਵਿੱਚ ਸਾਰਿਆਂ ਨੂੰ ਰੂੜੀਆਂ ਸੁੱਟਣ ਲਈ ਦੋ-ਦੋ ਚਾਰ-ਚਾਰ ਮਰਲੇ ਦੀ ਜਗ੍ਹਾਂ ਪੰਚਾਇਤ ਨੇ ਚਿਰਾਂ ਤੋਂ ਦਿੱਤੀ ਹੋਈ ਹੈ।

11 ਜੂਨ ਨੂੰ ਉਨ੍ਹਾਂ ਦੇ ਚਾਰ ਭਰਾਵਾਂ ਦੀ ਰੂੜੀਆਂ ਵਾਲੀ ਥਾਂ ''ਤੇ ਜੇਸੀਬੀ ਮਸ਼ੀਨ ਨਾਲ ਤੇ ਟ੍ਰੈਕਟਰਾਂ ਨਾਲ ਵਾਹ ਦਿੱਤਾ ਗਿਆ।

ਉਥੇ ਝਗੜਾ ਵੀ ਹੋਇਆ ਸੀ ਪਰ ਉਸੇ ਦਿਨ ਰਾਤ ਨੂੰ ਕਰੀਬ ਸਾਢੇ ਵਜੇ ਦੇ ਕਰੀਬ 35/40 ਬੰਦੇ ਤੇ ਔਰਤਾਂ ਨੇ ਉਨ੍ਹਾਂ ਦੇ ਘਰ ''ਤੇ ਹਮਲਾ ਕਰ ਦਿੱਤਾ ਸੀ। ਇਸ ਹਮਲੇ ਵਿੱਚ ਉਸ ਦੇ ਪਰਿਵਾਰ ਦੇ ਤਿੰਨ ਮੈਂਬਰ ਜ਼ਖਮੀ ਹੋ ਗਏ ਸੀ।

ਨਿਰਮਲ ਸਿੰਘ ਨੇ ਦੱਸਿਆ ਕਿ ਇਸ ਲੜਾਈ ਦੌਰਾਨ ਹਮਲਾਵਰਾਂ ਨੇ ਉਨ੍ਹਾਂ ਦੇ ਬੱਚਿਆਂ ਦੇ ਵਾਲ ਪੁੱਟੇ ਤੇ ਦਸਤਾਰਾਂ ਵੀ ਲੈ ਗਏ।

ਇੰਨੇ ਜ਼ਿਆਦਾ ਬੰਦਿਆਂ ਅੱਗੇ ਸਾਡੀ ਵਾਹ ਪੇਸ਼ ਨਾ ਗਈ। ਥਾਣਾ ਰਾਹੋਂ ਗਏ ਵਿਚ ਦੋਹਾਂ ਧਿਰਾਂ ''ਤੇ ਪਰਚਾ ਤਾਂ ਹੋ ਗਿਆ ਸੀ ਪਰ ਸਿਆਸੀ ਦਬਾਅ ਕਾਰਨ ਸਾਡੇ ਪਰਚੇ ''ਤੇ ਕਾਰਵਾਈ ਕੋਈ ਨਹੀਂ ਹੋਈ ਉਲਟਾ ਸਾਨੂੰ ਹੀ ਥਾਣੇ ਲੈ ਗਏ।

ਨਿਰਮਲ ਸਿੰਘ ਦਾ ਇਹ ਵੀ ਇਲਜ਼ਾਮ ਸੀ ਕਿ ਪੁਲਿਸ ਨੇ ਉਸ ਨੂੰ 24 ਘੰਟੇ ਥਾਣੇ ਰੱਖਿਆ। ਸਾਡੇ ਪਰਚੇ ''ਤੇ ਜਦੋਂ ਕੋਈ ਕਾਰਵਾਈ ਨਹੀਂ ਹੋਈ ਤਾਂ ਐਸਐਸਪੀ ਨੂੰ ਸ਼ਿਕਾਇਤ ਕੀਤੀ ਪਰ ਫਿਰ ਵੀ ਕੋਈ ਹੱਲ ਨਹੀਂ ਨਿਕਲਿਆ।

ਇੰਨ੍ਹਾਂ ਗੱਲਾਂ ਤੋਂ ਦੁੱਖੀ ਹੋ ਕੇ ਉਨ੍ਹਾਂ ਦੇ 22 ਸਾਲਾਂ ਪੁੱਤ ਨੇ ਆਤਮ ਹੱਤਿਆ ਕੀਤੀ ਸੀ। ਉਸ ਨੇ ਮਰਨ ਤੋਂ ਪਹਿਲਾਂ ਜਿਹੜੀ ਵੀਡੀਓ ਬਣਾਈ ਸੀ, ਉਸ ਵਿੱਚ ਸਭ ਕੁਝ ਸਾਫ਼ ਕਰ ਦਿੱਤਾ ਸੀ ਕਿ ਉਨ੍ਹਾਂ ਦੇ ਪਰਿਵਾਰ ਨਾਲ ਹੋ ਕੀ ਰਿਹਾ ਹੈ।

ਆਤਮ ਹੱਤਿਆ ਕਰਨ ਵਾਲੇ ਵਰਿੰਦਰ ਸਿੰਘ ਦੀ ਵੀਡੀਓ ਹੋਈ ਵਾਇਰਲ

ਇਸ ਘਟਨਾ ਵਿੱਚ ਦੋਸ਼ੀਆਂ ਨੂੰ ਵੀ ਉਦੋਂ ਹੀ ਫੜਿਆ ਜਾਂਦਾ ਹੈ ਜਦੋਂ ਨੌਜਵਾਨ ਵੱਲੋਂ ਆਤਮ ਹੱਤਿਆ ਕਰਨ ਤੋਂ ਬਾਅਦ ਉਸ ਦੀ ਵੀਡੀਓ ਵਾਈਰਲ ਹੋ ਜਾਂਦੀ ਹੈ।

ਵੀਡੀਓ ਵਿੱਚ ਵਰਿੰਦਰ ਸਿੰਘ ਕਹਿੰਦਾ ਹੈ ਕਿ ਇਨਸਾਫ਼ ਦੀ ਕੋਈ ਉਮੀਦ ਨਹੀਂ।

ਵਰਿੰਦਰ ਸਿੰਘ ਨੇ ਖੁਦਕੁਸ਼ੀ ਤੋਂ ਪਹਿਲਾਂ ਇੱਕ ਵੀਡੀਓ ਬਣਾਈ ਸੀ, ਜਿਸ ''ਚ ਉਹ ਧੱਕੇਸ਼ਾਹੀ ਕਰਨ ਵਾਲਿਆ ਦੇ ਨਾਂ ਲੈਂਦਾ ਹੈ।

ਇਨਸਾਫ਼ ਨਾ ਮਿਲਣ ਦੀ ਗੱਲ ਕਰਦਾ ਹੈ। ਇਸ ਪਿੱਛੇ ਪੁਲਿਸ ਅਤੇ ਹਲਕੇ ਦੇ ਕਾਂਗਰਸੀ ਵਿਧਾਇਕ ਦੀ ਗੱਲ ਵੀ ਕਰਦਾ ਹੈ।

ਪਿੰਡ ਦੇ ਸਰਪੰਚ ''ਤੇ ਵੀ ਦੋਸ਼ ਵੀ ਇਸ ਵੀਡੀਓ ਵਿੱਚ ਲਗਾਏ ਗਏ ਹਨ

ਵਰਿੰਦਰ ਸਿੰਘ ਦੀ ਵਾਇਰਲ ਹੋਈ ਵੀਡੀਓ ਵਿੱਚ ਕਹਿੰਦਾ ਹੈ ਕਿ ਜਦੋਂ ਲੜਾਈ ਹੋਈ ਤਾਂ ਸਾਰਿਆ ਕੋਲ ਹਥਿਆਰ ਸਨ। ਪੁਲਿਸ ਨੂੰ ਫੋਨ ਕਰਨ ਦਾ ਕੋਈ ਫਾਇਦਾ ਨਹੀਂ।

ਐਸਐਸਪੀ ਨੂੰ ਇਨਕੁਆਰੀ ਲਾਈ ਸੀ, ਕੁਝ ਨਹੀਂ ਹੋਇਆ। ਸਾਡੇ ''ਤੇ ਹੀ ਪਰਚਾ ਕਰ ਦਿੱਤਾ। ਵੀਡੀਓ ਵਿੱਚ ਇਹ ਦੋਸ਼ ਵੀ ਲਾਇਆ ਕਿ ਪੁਲਿਸ ਨੇ ਸਹੀ ਬਿਆਨ ਨਹੀਂ ਲਿਖੇ। ਇੱਥੇ ਸੱਚੇ ਬੰਦੇ ਦੀ ਇੱਥੇ ਕੋਈ ਕਦਰ ਨਹੀਂ ਹੈ।

ਮੇਰੀ ਪੱਗ ਮੇਰੇ ਘਰਦਿਆਂ ਨੂੰ ਵਾਪਸ ਦੁਆ ਦਿੱਤੀ ਜਾਵੇ। ਆਤਮ ਹੱਤਿਆ ਕਰਨ ਵਾਲੇ ਮੁੰਡੇ ਨੇ ਆਪਣੀ ਇਹ ਆਖਰੀ ਇੱਛਾ ਦਾ ਪ੍ਰਗਟਾਵਾ ਵੀ ਕੀਤਾ ਹੈ।

https://www.youtube.com/watch?v=2C01uzHI5Dk&t=4s

ਐਸਐਸਪੀ ਦਾ ਪੱਖ

ਐਸਐਸਪੀ ਅਲਕਾ ਮੀਨਾ ਦਾ ਕਹਿਣਾ ਸੀ ਕਿ ਇਸ ਮਾਮਲੇ ਵਿੱਚ 5 ਜਣਿਆਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਬਾਕੀਆਂ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

ਪੁਲਿਸ ਇਹ ਪਤਾ ਲਗਾਉਣ ਦੇ ਯਤਨ ਵਿੱਚ ਹੈ ਕਿ ਕੀ ਇਸ ਵੀਡੀਓ ਨਾਲ ਕੋਈ ਛੇੜਛਾੜ ਤਾਂ ਨਹੀਂ ਹੋਈ।

ਜਿਸ ਮੋਬਾਇਲ ਤੋਂ ਇਹ ਵੀਡੀਓ ਬਣਾਈ ਗਈ ਸੀ ਉਹ ਵੀ ਪੁਲਿਸ ਨੂੰ ਅਜੇ ਤੱਕ ਨਹੀਂ ਮਿਲਿਆ ਉਸ ਦੀ ਫੋਰੈਸਿਕ ਜਾਂਚ ਕਰਵਾਈ ਜਾਵੇਗੀ।

ਜਦੋਂ ਉਨ੍ਹਾਂ ਇਹ ਪੁੱਛਿਆ ਗਿਆ ਕਿ ਪੁਲਿਸ ਕੋਲੋ ਇਨਸਾਫ਼ ਦੀ ਉਮੀਦ ਨਹੀਂ ਕੀਤੀ ਜਾ ਸਕਦੀ ਤਾਂ ਇਸ ਦੇ ਜਵਾਬ ਵਿੱਚ ਐਸਐਸਪੀ ਨੇ ਦੱਸਿਆ ਕਿ 11 ਜੂਨ ਲੜਾਈ ਹੋਈ ਸੀ ਤਾਂ 12 ਜੂਨ ਨੂੰ ਦੋਹਾਂ ਧਿਰਾਂ ''ਤੇ ਕਰਾਸ ਪਰਚਾ ਹੋ ਗਿਆ ਸੀ।

ਪੁਲਿਸ ਵੱਲੋਂ ਤਾਂ ਬਣਦੀ ਕਾਰਵਾਈ ਕੀਤੀ ਗਈ ਸੀ ਫਿਰ ਕਿਉਂ ਉਸ ਨੇ ਵੀਡੀਓ ਵਿੱਚ ਅਜਿਹੀ ਗੱਲ ਕੀਤੀ ਹੈ ਇਸ ਬਾਰੇ ਕੁਝ ਨਹੀਂ ਕਹਿ ਸਕਦੇ।

ਐਸਐਪੀ ਨੇ ਦੱਸਿਆ ਕਿ ਲੜਕੇ ਵੱਲੋਂ ਆਤਮ ਹੱਤਿਆ 29 ਜੂਨ ਨੂੰ ਕੀਤੀ ਜਾਂਦੀ ਹੈ ਤੇ ਇਹ ਵੀਡੀਓ 16 ਜਾਂ 17 ਜੂਨ ਨੂੰ ਬਣਾਈ ਹੋ ਸਕਦੀ ਹੈ।

ਇਸ ਬਾਰੇ ਜਾਂਚ ਕਰ ਰਹੇ ਹਾਂ ਤੇ ਪੁਰੀ ਵੀਡੀਓ ਦੇਖਾਂਗੇ ਕਿ ਅਸਲ ਵਿੱਚ ਸੱਚ ਕੀ ਹੈ।

ਵੀਡੀਓ ਵਿੱਚ ਹਲਕੇ ਦੇ ਵਿਧਾਇਕ ਦਾ ਨਾਂ ਲਏ ਜਾਣ ਬਾਰੇ ਉਨ੍ਹਾਂ ਦੱਸਿਆ, "ਵੀਡੀਓ ਵਿੱਚ ਜਰੂਰ ਵਿਧਾਇਕ ਦਾ ਨਾਂਅ ਲਿਆ ਗਿਆ ਹੈ ਪਰ ਉਸ ਦੇ ਘਰਦਿਆ ਵੱਲੋਂ ਜੋ ਬਿਆਨ ਦਿੱਤੇ ਗਏ ਹਨ ਉਸ ਵਿੱਚ ਵਿਧਾਇਕ ਦਾ ਨਾਂ ਨਹੀਂ ਹੈ।"

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਭੂਮਿਕਾ

ਸ਼੍ਰੋਮਣੀ ਕਮੇਟੀ ਦੇ ਜੂਨੀਅਰ ਮੀਤ ਪ੍ਰਧਾਨ ਗੁਰਬਖਸ਼ ਸਿੰਘ ਨੇ ਦੱਸਿਆ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਉਨ੍ਹਾਂ ਦੀ ਡਿਊਟੀ ਲਗਾਈ ਹੈ ਕਿ ਇਸ ਕੇਸ ਦੀ ਪੈਰਵਾਈ ਕਰਨੀ ਹੈ।

ਪਰਿਵਾਰ ਜੇ ਹਾਈਕੋਰਟ ਜਾਣਾ ਚਾਹੇਗਾ ਤਾਂ ਉਨ੍ਹਾ ਨੂੰ ਵਕੀਲ ਕਰਕੇ ਦੇਣ ਦਾ ਸਾਰਾ ਖ਼ਰਚਾ ਚੁੱਕਿਆ ਜਾਵੇਗਾ। ਪੁਲਿਸ ਨੇ ਹਲਕੇ ਦੇ ਵਿਧਾਇਕ ਦਾ ਨਾਂ ਇਸ ਕੇਸ ਵਿੱਚ ਸ਼ਾਮਿਲ ਨਹੀਂ ਕੀਤਾ ਜਦ ਕਿ ਵੀਡੀਓ ਵਿੱਚ ਵਰਿੰਦਰ ਸਿੰਘ ਸਾਫ਼ ਕਹਿੰਦਾ ਹੈ ਕਿ ਵਿਧਾਇਕ ਦਾ ਪੁਲਿਸ ''ਤੇ ਦਬਾਅ ਪਾਇਆ ਜਾ ਰਿਹਾ ਹੈ।

ਪੁਲਿਸ ਨੇ ਅਜੇ ਤੱਕ ਦੋਵਾਂ ਭਰਾਵਾਂ ਦੀਆ ਦਸਤਾਰਾਂ ਲੈ ਕੇ ਨਹੀਂ ਦਿੱਤੀਆਂ ਜਿਹੜੀਆਂ ਹਮਲਾਵਰਾਂ ਨੇ ਲੜਾਈ ਸਮੇਂ ਆਪਣੇ ਨਾਲ ਲੈ ਗਏ ਸਨ।

ਇਸ ਮਾਮਲੇ ਵਿੱਚ ਕੇਸਾਂ ਦੀ ਬੇਅਦਬੀ ਕੀਤੀ ਗਈ ਹੈ ਇਹ ਸੰਵੇਦਸ਼ੀਲ ਮਾਮਲਾ ਹੈ।

ਵਰਿੰਦਰ ਸਿੰਘ ਦੇ 5 ਜੁਲਾਈ ਨੂੰ ਭੋਗ ''ਤੇ ਵੀ ਸ਼੍ਰੋਮਣੀ ਕਮੇਟੀ ਨੇ 75000 ਹਜ਼ਾਰ ਦੀ ਸਹਾਇਤਾ ਕੀਤੀ।

ਵਿਧਾਇਕ ਦਾ ਪੱਖ

ਉਧਰ ਕਾਂਗਰਸੀ ਵਿਧਾਇਕ ਅੰਗਦ ਸਿੰਘ ਨੇ ਵੀ ਪੱਤਰਕਾਰਾਂ ਅੱਗੇ ਆਪਣਾ ਪੱਖ ਰੱਖਣ ਵਾਲੀ ਵੀਡੀਓ ਆਈ ਹੈ।

ਇਸ ਵੀਡੀਓ ਵਿੱਚ ਅੰਗਦ ਸਿੰਘ ਕਹਿੰਦੇ ਹਨ ਕਿ ਉਹ ਨਾ ਤਾਂ ਵਰਿੰਦਰ ਸਿੰਘ ਨੂੰ ਤੇ ਨਾ ਹੀ ਉਨ੍ਹਾਂ ਦੇ ਪਿਤਾ ਨਿਰਮਲ ਸਿੰਘ ਨੂੰ ਤੇ ਜਿੰਨ੍ਹਾਂ ਨਾਲ ਇੰਨ੍ਹਾਂ ਦੀ ਲੜਾਈ ਹੋਈ ਹੈ ਪ੍ਰਕਾਸ਼ ਰਾਮ ਨੂੰ ਨਿੱਜੀ ਤੌਰ ''ਤੇ ਨਹੀਂ ਜਾਣਦੇ।

ਉਨ੍ਹਾਂ ਨੂੰ ਇਹ ਦੱਸਿਆ ਗਿਆ ਸੀ ਕਿ ਨਿਰਮਲ ਸਿੰਘ ਲੰਮੇ ਸਮੇਂ ਪੰਚਾਇਤ ਦੀ 57 ਕਨਾਲ ਜ਼ਮੀਨ ਵਾਹ ਰਹੇ ਸਨ।

ਉਨ੍ਹਾਂ ਨੇ ਇਹ ਜ਼ਮੀਨ 65,000 ਰੁਪਏ ਦੇ ਹਿਸਾਬ ਨਾਲ ਠੇਕੇ ''ਤੇ ਲਈ ਸੀ । ਪਰ ਉਸੇ ਪਿੰਡ ਦੇ ਪ੍ਰਕਾਸ਼ ਰਾਮ ਨੇ ਇਹ ਜ਼ਮੀਨ 97,000 ਵਿੱਚ ਠੇਕੇ ''ਤੇ ਲੈ ਲਈ ਸੀ।

ਵਿਧਾਇਕ ਨੇ ਕਹਿ ਰਿਹਾ ਹੈ ਕਿ ਪਿੰਡ ਦੇ ਸਰਪੰਚ ਨੇ ਉਸਨੂੰ ਦੱਸਿਆ ਸੀ ਕਿ ਪੁਰਾਣੇ ਬੰਦੇ ਪੰਚਾਇਤ ਦੀ ਜ਼ਮੀਨ ਨਹੀਂ ਛੱਡ ਰਹੇ। ਪਿੰਡ ਦਾ ਜੋ ਸਰਪੰਚ ਹੁੰਦਾ ਹੈ ਉਹ ਲੋਕਾਂ ਦਾ ਚੁਣਿਆ ਹੋਇਆ ਨੁਮਾਇੰਦਾ ਹੁੰਦਾ ਹੈ।

ਇਸ ਕਰਕੇ ਮੈਂ ਉਨ੍ਹਾਂ ਦੀ ਮਦਦ ਕੀਤੀ ਸੀ ਕਿਉਂਕਿ ਗ਼ੈਰ-ਕਾਨੂੰਨੀ ਕੰਮ ਨਹੀਂ ਹੋਣਾ ਚਾਹੀਦਾ। ਨਿਰਮਲ ਸਿੰਘ ਦੇ ਪਰਿਵਾਰ ਨਾਲ ਵੀ ਪੂਰੀ ਹਮਦਰਦੀ ਹੈ।ਉਨ੍ਹਾਂ ਨਾਲ ਡੱਟ ਕੇ ਖੜ੍ਹੇ ਹਾਂ।

ਪੁਲਿਸ ਇਸ ਮਾਮਲੇ ਵਿੱਚ ਜਾਂਚ ਕਰ ਰਹੀ ਹੈ ਮੈਂ ਉਸ ਵਿੱਚ ਪੂਰਾ ਸਹਿਯੋਗ ਦੇਵਾਂਗਾ ਪਰ ਕਿਸੇ ਰਾਜਨੀਤਿਕ ਪਾਰਟੀ ਨੂੰ ਮੌਤ ''ਤੇ ਰਾਜਨੀਤੀ ਨਹੀਂ ਕਰਨੀ ਚਾਹੀਦੀ।

ਸਰਪੰਚ ਸੀਤਾ ਦੇਵੀ ਤੇ ਉਸ ਦੇ ਪਤੀ ਸੁੱਚਾ ਰਾਮ ਅਤੇ ਪ੍ਰਕਾਸ਼ ਰਾਮ ਨਾਲ ਵਾਰ ਵਾਰ ਫੋਨ ਕਰਨ ਉੱਤੇ ਸੰਪਰਕ ਨਹੀਂ ਹੋ ਸਕਿਆ। ਉਨ੍ਹਾਂ ਦਾ ਵੀ ਇਸ ਐਫਆਈਆਰ ਵਿੱਚ ਨਾਂ ਸ਼ਾਮਿਲ ਹੈ ਤੇ ਉਹ ਪਿੰਡ ਨਹੀਂ ਸਨ।

ਇਹ ਵੀਡੀਓਜ਼ ਵੀ ਦੇਖੋ:

https://www.youtube.com/watch?v=xWw19z7Edrs&t=1s

https://www.youtube.com/watch?v=QiFJ1uzSSXk&t=5s

https://www.youtube.com/watch?v=MSos3FjqTJo

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''6b790444-00ef-44ee-8aad-155826aa89f6'',''assetType'': ''STY'',''pageCounter'': ''punjabi.india.story.53317883.page'',''title'': ''ਖੁਦਕੁਸ਼ੀ ਮਾਮਲਾ:ਮ੍ਰਿਤਕ ਨੇ ਵੀਡੀਓ ਚ ਲਿਆ ਨਾਂ, ਵਿਧਾਇਕ ਦੇ ਰਿਹਾ ਸਫ਼ਾਈ ਤੇ ਪੁਲਿਸ ਕਹਿੰਦੀ ਪੁੱਛਗਿੱਛ ਦੀ ਲੋੜ ਨਹੀਂ'',''author'': ''ਪਾਲ ਸਿੰਘ ਨੌਲੀ '',''published'': ''2020-07-08T07:27:06Z'',''updated'': ''2020-07-08T07:27:06Z''});s_bbcws(''track'',''pageView'');

Related News