ਡਾ. ਬੀ.ਆਰ. ਅੰਬੇਡਕਰ ਦੇ ਘਰ ਦੀ ਭੰਨ ਤੋੜ, ਸੀਸੀਟੀਵੀ ਕੈਮੇਰ ਵੀ ਭੰਨੇ - 5 ਅਹਿਮ ਖ਼ਬਰਾਂ

07/08/2020 7:50:21 AM

ਮਹਾਰਾਸ਼ਟਰਾ ਦੇ ਮੁੰਬਈ ਵਿੱਚ ਡਾ. ਭੀਮਰਾਓ ਅੰਬੇਡਕਰ ਦੇ ਘਰ ''ਰਾਜਗ੍ਰਹਿ'' ਵਿੱਚ ਕੁਝ ਅਣਪਛਾਤੇ ਲੋਕਾਂ ਵੱਲੋਂ ਤੋੜ-ਫੋੜ ਕੀਤੇ ਜਾਣ ਦੀ ਖ਼ਬਰ ਹੈ।

ਖ਼ਬਰ ਏਜੰਸੀ ਏਐੱਨਆਈ ਮੁਤਾਬਕ ਇਸ ਦੌਰਾਨ ਸੀਸੀਟੀਵੀ ਕੈਮਰਿਆਂ ਨੂੰ ਤੋੜਿਆ ਗਿਆ ਹੈ ਅਤੇ ਪੁਲਿਸ ਮੌਕੇ ''ਤੇ ਪਹੁੰਚ ਗਈ ਹੈ।

https://twitter.com/ANI/status/1280565935951118336

ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਅਨਿਲ ਦੇਸ਼ਮੁੱਖ ਨੇ ਇਸ ਹਾਦਸੇ ਨੂੰ ਲੈ ਕੇ ਪੁਲਿਸ ਨੂੰ ਜਾਂਚ ਕਰਨ ਲਈ ਕਿਹਾ ਹੈ ਅਤੇ ਨਾਲ ਹੀ ਉਨ੍ਹਾਂ ਕਿਹਾ ਹੈ ਕਿ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

https://twitter.com/AnilDeshmukhNCP/status/1280565226409127936

ਇਹ ਵੀ ਪੜ੍ਹੋ-

''ਕੋਰੋਨਾਵਾਇਰਸ ਦੀ 5 ਹਜ਼ਾਰ ਦੀ ਜੀਵਨ ਰੱਖਿਅਕ ਦਵਾਈ ਭਾਰਤ ''ਚ 30 ਹਜ਼ਾਰ ਵਿੱਚ ਮਿਲ ਰਹੀ ਹੈ''

ਅਭਿਨਵ ਸ਼ਰਮਾ ਦੇ ਚਾਚੇ ਨੂੰ ਬਹੁਤ ਬੁਖ਼ਾਰ ਸੀ ਅਤੇ ਸਾਹ ਲੈਣ ਵਿੱਚ ਤਕਲੀਫ਼ ਹੋ ਰਹੀ ਸੀ। ਉਨ੍ਹਾਂ ਨੂੰ ਦਿੱਲੀ ਦੇ ਇੱਕ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ।

ਰੈਮਡੈਸੇਵੀਅਰ
Reuters
ਰੈਮਡੈਸੇਵੀਅਰ ਦੀ ਇੱਕ ਸ਼ੀਸ਼ੀ ਦੀ ਕੀਮਤ ਸਰਕਾਰੀ ਤੌਰ ''ਤੇ 5400 ਰੁਪਏ ਹੈ। ਆਮ ਤੌਰ ''ਤੇ ਮਰੀਜ਼ ਨੂੰ ਇਸ ਦੀਆਂ ਪੰਜ ਜਾਂ ਛੇ ਖੁਰਾਕਾਂ ਦੇਣੀਆਂ ਪੈਂਦੀਆਂ ਹਨ।

ਜਦੋਂ ਉਨ੍ਹਾਂ ਦੀ ਪੜਤਾਲ ਕੀਤੀ ਗਈ ਤਾਂ ਉਹ ਕੋਰੋਨਾ ਪੌਜ਼ਿਟਿਵ ਪਾਏ ਗਏ। ਡਾਕਟਰਾਂ ਨੇ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਰੈਮਡੈਸੇਵੀਅਰ ਲਿਆਉਣ ਲਈ ਕਿਹਾ।

ਨਿਰਾਸ਼ ਅਭਿਨਵ ਸ਼ਰਮਾ ਨੇ ਬਹੁਤ ਸਾਰੇ ਲੋਕਾਂ ਨੂੰ ਇਸ ਦਵਾਈ ਲਈ ਫੋਨ ਕੀਤਾ ਕਿਉਂਕਿ ਉਸ ਦੇ ਚਾਚਾ ਦੀ ਹਾਲਤ ਵਿਗੜ ਰਹੀ ਸੀ।

ਉਨ੍ਹਾਂ ਦੱਸਿਆ, "ਬਹੁਤ ਸਾਰੇ ਲੋਕਾਂ ਨੂੰ ਫੋਨ ਕਰਨ ਤੋਂ ਬਾਅਦ ਮੈਨੂੰ ਰੈਮਡੈਸੇਵੀਅਰ ਮਿਲੀ, ਪਰ ਕੀਮਤ ''ਤੋਂ ਸੱਤ ਗੁਣਾ ਵੱਧ। ਮੈਂ ਦਵਾਈ ਲਈ ਕੋਈ ਵੀ ਕੀਮਤ ਦਾ ਭੁਗਤਾਨ ਕਰਨ ਲਈ ਤਿਆਰ ਸੀ। ਪਰ ਮੈਂ ਉਨ੍ਹਾਂ ਲੋਕਾਂ ਬਾਰੇ ਸੋਚ ਕੇ ਉਦਾਸ ਹੋਇਆ, ਜੋ ਇਹ ਨਹੀਂ ਖਰੀਦ ਸਕਦੇ।" ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

UGC: ਪ੍ਰੀਖਿਆਵਾਂ ਸਬੰਧੀ ਕੀ ਹਨ ਨਵੇਂ ਨਿਰਦੇਸ਼ ਤੇ ਕਿਉਂ ਹੋ ਰਿਹਾ ਹੈ ਵਿਰੋਧ

ਯੂਨੀਵਰਸਿਟੀ ਗਰਾਂਟ ਕਮਿਸ਼ਨ ਯਾਨਿ ਯੂਜੀਸੀ ਨੇ ਕੋਰੋਨਾਵਾਇਰਸ ਮਹਾਂਮਾਰੀ ਕਰਕੇ ਪ੍ਰੀਖਿਆਵਾਂ ਅਤੇ ਨਵੇਂ ਸੈਸ਼ਨ ਲਈ ਸੋਧੇ ਹੋਏ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ, ਜਿਸ ਦੇ ਨਾਲ ਪ੍ਰੀਖਿਆਵਾਂ ਨੂੰ ਹਰੀ ਝੰਡੀ ਦੇ ਦਿੱਤੀ ਗਈ ਹੈ।

ਯੂਜੀਸੀ
PTI
ਸੰਕੇਤਕ ਤਸਵੀਰ

ਕਮਿਸ਼ਨ ਨੇ ਕਿਹਾ ਹੈ ਕਿ ਫਾਈਨਲ ਈਅਰ ਦੇ ਵਿਦਿਆਰਥੀਆਂ ਦੀਆਂ ਮੁਲਤਵੀ ਹੋਈਆਂ ਪ੍ਰੀਖਿਆਵਾਂ ਸਤੰਬਰ ਦੇ ਅਖ਼ੀਰ ਵਿੱਚ ਹੋਣਗੀਆਂ।

ਸੋਧੇ ਹੋਏ ਦਿਸ਼ਾ-ਨਿਰਦੇਸ਼ਾਂ ਮੁਤਾਬਕ ਪ੍ਰੀਖਿਆਵਾਂ ਸਾਲ 2020 ਦੇ ਸਤੰਬਰ ਮਹੀਨੇ ਦੇ ਅੰਤ ਤੱਕ ਆਫਲਾਈਨ/ਆਨਲਾਈਨ ਜਾਂ ਦੋਵੇਂ ਗੀ ਤਰ੍ਹਾਂ ਨਾਲ ਲਈਆਂ ਜਾਣਗੀਆਂ ਪਰ ਇਸ ਫੈਸਲੇ ਦਾ ਕਈ ਲੋਕ ਵਿਰੋਧ ਵੀ ਕਰ ਰਹੇ ਹਨ। ਪੂਰੀ ਖ਼ਬਰ ਪੜ੍ਹੋ।

ਇਹ ਵੀ ਪੜ੍ਹੋ-

ਅਮਰੀਕਾ ਦੇ ਇਸ ਫੈਸਲੇ ਕਾਰਨ ਹਜ਼ਾਰਾਂ ਵਿਦਿਆਰਥੀਆਂ ਨੂੰ ਆਪਣੇ ਮੁਲਕ ਮੁੜਨਾ ਪਵੇਗਾ

ਹੁਣ ਅਮਰੀਕਾ ਵਿੱਚ ਉਨ੍ਹਾਂ ਵਿਦੇਸ਼ੀ ਵਿਦਿਆਰਥੀਆਂ ਨੂੰ ਰਹਿਣ ਦੀ ਆਗਿਆ ਨਹੀਂ ਹੋਵੇਗੀ, ਜਿਨ੍ਹਾਂ ਦੀਆਂ ਯੂਨੀਵਰਸਿਟੀਆਂ ਵਿੱਚ ਕਲਾਸਾਂ ਪੂਰੀ ਤਰ੍ਹਾਂ ਆਨਲਾਈਨ ਹੋ ਗਈਆਂ ਹਨ।

ਜੇ ਉਨ੍ਹਾਂ ਨੂੰ ਇੱਥੇ ਰੁਕਣਾ ਹੈ ਤਾਂ ਉਨ੍ਹਾਂ ਨੂੰ ਆਪਣੇ ਕੋਰਸ ਤਬਦੀਲ ਕਰਨੇ ਹੋਣਗੇ ਤਾਂ ਜੋ ਉਹ ਆਮ ਕਲਾਸਾਂ ਲੈ ਸਕਣ।

ਵਿਦਿਆਰਥੀ
BBC
(ਸੰਕੇਤਕ ਤਸਵੀਰ)

ਅਮਰੀਕਾ ਦੀ ਇਮੀਗ੍ਰੇਸ਼ਨਅ ਅਤੇ ਕਸਟਮ ਇਨਫੋਰਸਮੈਂਟ ਏਜੰਸੀ (ICE) ਨੇ ਕਿਹਾ ਹੈ ਕਿ ਜੇਕਰ ਵਿਦਿਆਰਥੀ ਨਵੇਂ ਨਿਯਮਾਂ ਦਾ ਉਲੰਘਣ ਕਰਦੇ ਮਿਲੇ ਤਾਂ ਉਨ੍ਹਾਂ ਨੂੰ ਵਾਪਸ ਉਨ੍ਹਾਂ ਦੇ ਦੇਸ਼ ਭੇਜ ਜਾ ਸਕਦਾ ਹੈ।

ਅਮਰੀਕਾ ਦੀਆਂ ਕਈ ਯੂਨੀਵਰਸਿਟੀਆਂ ਨੇ ਕੋਰੋਨਾਵਾਇਰਸ ਮਹਾਂਮਾਰੀ ਕਾਰਨ ਆਪਣੀਆਂ ਕਲਾਸਾਂ ਪੂਰੀ ਤਰ੍ਹਾਂ ਆਨਲਾਈਨ ਕਰ ਦਿੱਤੀਆਂ ਸਨ। ਖ਼ਬਰ ਵਿਸਥਾਰ ਵਿੱਚ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਪੰਜਾਬ ਦੇ ਇੰਨ੍ਹਾਂ ਪਿੰਡਾਂ ''ਚ ਆਪਸੀ ਸਾਂਝ ਤੇ ਆਰਥਿਕਤਾ ਦਾ ਗੇੜ ਲਿਆਂਦਾ ਚਰਖ਼ਾ

ਤ੍ਰਿੰਞਣ ਨੂੰ ਪੰਜਾਬੀ ਸੱਭਿਆਚਾਰ ਵਿੱਚ ਬੀਬੀਆਂ ਦੀ ਸੱਥ ਕਿਹਾ ਜਾਂਦਾ ਸੀ।

ਸਮਾਜ ਸੇਵਿਕਾ ਰੂਪਸੀ ਗਰਗ ਇਸ ਰਵਾਇਤੀ ਪਰੰਪਰਾ ਨੂੰ ਮੁੜ ਸੁਰਜੀਤ ਕਰਨ ਵਿੱਚ ਲੱਗੀ ਹੋਈ ਹੈ। ਉਹ ਤ੍ਰਿੰਞਣ ਨੂੰ ਔਰਤਾਂ ਦੇ ਸਸ਼ਕਤੀਕਰਨ ਦਾ ਹਥਿਆਰ ਵੀ ਮੰਨਦੀ ਹੈ।

ਤ੍ਰਿੰਞਣ ਜ਼ਰੀਏ ਪਿੰਡ ਦੀਆਂ ਔਰਤਾਂ ਆਤਮ-ਨਿਰਭਰ ਬਣ ਰਹੀਆਂ ਹਨ
BBC
ਤ੍ਰਿੰਞਣ ਜ਼ਰੀਏ ਪਿੰਡ ਦੀਆਂ ਔਰਤਾਂ ਆਤਮ-ਨਿਰਭਰ ਬਣ ਰਹੀਆਂ ਹਨ

ਫਰੀਦਕੋਟ ਦੇ ਜੈਤੋਂ ਕਸਬੇ ਲਾਗਲੇ ਕਈ ਪਿੰਡਾਂ ਵਿੱਚ ਰੂਪਸੀ ਨੇ 250 ਦੇ ਕਰੀਬ ਬੀਬੀਆਂ ਦਾ ਇੱਕ ਗਰੁੱਪ ਤਿਆਰ ਕੀਤਾ ਹੈ।

ਜੋ ਇਲਾਕੇ ਵਿੱਚ ਦੇਸੀ ਕਪਾਹ ਦੀ ਕੁਦਰਤੀ ਖੇਤੀ ਕਰਨ ਵਾਲੇ ਕਿਸਾਨਾਂ ਤੋਂ ਕਪਾਹ ਖਰੀਦ ਕੇ ਤ੍ਰਿੰਞਣ ਰਾਹੀਂ ਬੀਬੀਆਂ ਤੋਂ ਸੂਤ ਕਤਵਾਉਂਦਾ ਹੈ ਅਤੇ ਇਸ ਤੋਂ ਕੱਪੜਾ ਤਿਆਰ ਕਰਵਾ ਰਿਹਾ ਹੈ। ਵਿਸਥਾਰ ਵਿੱਚ ਜਾਣਕਾਰੀ ਲਈ ਇੱਥੇ ਕਲਿੱਕ ਕਰੋ।

ਇਹ ਵੀਡੀਓਜ਼ ਵੀ ਦੇਖੋ:

https://www.youtube.com/watch?v=xWw19z7Edrs&t=1s

https://www.youtube.com/watch?v=9PmvR_KzTQ4

https://www.youtube.com/watch?v=xmlaJvw5xv8

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''5c9928a9-b8af-4b1f-bed7-1aa4d3068766'',''assetType'': ''STY'',''pageCounter'': ''punjabi.india.story.53330660.page'',''title'': ''ਡਾ. ਬੀ.ਆਰ. ਅੰਬੇਡਕਰ ਦੇ ਘਰ ਦੀ ਭੰਨ ਤੋੜ, ਸੀਸੀਟੀਵੀ ਕੈਮੇਰ ਵੀ ਭੰਨੇ - 5 ਅਹਿਮ ਖ਼ਬਰਾਂ'',''published'': ''2020-07-08T02:07:26Z'',''updated'': ''2020-07-08T02:07:26Z''});s_bbcws(''track'',''pageView'');

Related News