ਸਰੋਜ ਖ਼ਾਨ: ਪਾਕਿਸਤਾਨ ਤੋਂ ਆਇਆ ਪਰਿਵਾਰ ਤੇ ਮੁੰਬਈ ''''ਚ ਚਾਈਲਡ ਆਰਟਿਸਟ ਵਜੋਂ ਮਿਲਿਆ ਕੰਮ
Friday, Jul 03, 2020 - 10:50 PM (IST)


ਇੱਕ ਅਜਿਹੀ ਇੰਡਸਟਰੀ ਜਿੱਥੇ ਹਰ ਹਫ਼ਤੇ ਨਵੇਂ ਸਿਤਾਰੇ ਬਣਦੇ ਹਨ ਅਤੇ ਉਨ੍ਹਾਂ ਸਿਤਾਰਿਆਂ ਦਾ ਬਣਨਾ ਵਿਗੜਣਾ ਨਾ ਸਿਰਫ਼ ਉਨ੍ਹਾਂ ਦੀ ਐਕਟਿੰਗ ਦੀ ਕਾਬਲੀਅਤ ’ਤੇ ਨਿਰਭਰ ਕਰਦਾ ਹੈ, ਸਗੋਂ ਇਸ ਗੱਲ ’ਤੇ ਵੀ ਕਰਦਾ ਹੈ ਕਿ ਉਸ ’ਤੇ ਕਿੰਨੇ ਗਾਣੇ ਫਿਲਮਾਏ ਗਏ ਹਨ ਅਤੇ ਉਹ ਕਿੰਨਾ ਬਿਹਤਰ ਨੱਚਦੇ ਹਨ।
ਅਜਿਹੀ ਫਿਲਮ ਇੰਡਸਟਰੀ ਦੀ ਮਾਸਟਰਜੀ ਸੀ ਡਾਂਸ ਮਾਸਟਰ ਸਰੋਜ ਖਾਨ। ਸਰੋਜ ਖਾਨ ਦੀ 3 ਜੁਲਾਈ ਨੂੰ ਮੁੰਬਈ ਵਿੱਚ ਮੌਤ ਹੋ ਗਈ।
ਸਰੋਜ ਖਾਨ ਉਹ ਡਾਂਸ ਮਾਸਟਰ ਸੀ ਜਿਨ੍ਹਾਂ ਨੇ ਸਾਧਨਾ ਤੋਂ ਲੈ ਕੇ ਆਲੀਆ ਭੱਟ ਨੂੰ ਆਪਣੇ ਇਸ਼ਾਰਿਆਂ ''ਤੇ ਨਚਵਾਇਆ ਸੀ। ਫਿਲਮਾਂ ਵਿੱਚ ਉਨ੍ਹਾਂ ਦੇ ਯੋਗਦਾਨ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਸਰੋਜ ਖਾਨ ਨੇ 70 ਵਿਆਂ ਤੋਂ ਹੁਣ ਤੱਕ ਹਿੰਦੀ ਸਿਨੇਮਾ ਨੂੰ ਇੱਕ ਤੋਂ ਇੱਕ ਵਧੀਆ ਗਾਣੇ ਦਿੱਤੇ ਹਨ।
https://www.youtube.com/watch?v=16cvRs-Al5k
ਤੁਸੀਂ ਸ਼ਾਇਦ ਫਿਲਮ ਦਾ ਨਾਮ ਸੁਣਿਆ ਹੋਵੇਗਾ - ਫਲੈਟ ਨੰਬਰ 9 ਅਤੇ ਗਾਣਾ ਸੀ ਹੈਲਨ ਦਾ- ‘ਆਂਖੋਂ ਸੇ ਮੈਨੇ ਪੀ ਹੈ, ਚੋਰੀ ਤੋ ਨਹੀਂ ਕੀ ਹੈ।’
ਸਰੋਜ ਖਾਨ ਉਦੋਂ ਸਿਰਫ਼ 12 ਸਾਲਾਂ ਦੀ ਸੀ। ਸਰੋਜ ਦੇ ਗੁਰੂ ਸੋਹਨਲਾਲ ਨੇ ਉਨ੍ਹਾਂ ਨੂੰ ਇਸ ਗਾਣੇ ''ਤੇ ਡਾਂਸ ਕਰਨ ਲਈ ਕਿਹਾ ਅਤੇ ਉਹ ਇੰਨੇ ਪ੍ਰਭਾਵਿਤ ਹੋਏ ਕਿ ਉਨ੍ਹਾਂ ਨੇ ਉਸ ਨੂੰ ਆਪਣਾ ਅਸਿਸਟੈਂਟ ਬਣਾ ਲਿਆ।
ਫਿਰ 12 ਸਾਲ ਦੀ ਉਮਰ ਤੋਂ ਹੀ ਸਰੋਜ ਖਾਨ ਨੇ ਡਾਂਸ ਸਿਖਾਉਣਾ ਸ਼ੁਰੂ ਕਰ ਦਿੱਤਾ।
ਇਹ ਵੀ ਪੜ੍ਹੋ:-
- ਸਰੋਜ ਖ਼ਾਨ ਦੀ ਡਾਂਸ ਕਰਨ ਦੀ ਆਦਤ ਤੋਂ ਪਰੇਸ਼ਾਨ ਮਾਂ ਜਦੋਂ ਉਨ੍ਹਾਂ ਨੂੰ ਡਾਕਟਰ ਕੋਲ ਲੈ ਕੇ ਗਏ
- ਕਾਰਡੀਐਕ ਅਰੈਸਟ ਕੀ ਹੈ ਜਿਸ ਕਾਰਨ ਸਰੋਜ ਖ਼ਾਨ ਦੀ ਮੌਤ ਹੋਈ
- ਸੁਸ਼ਾਂਤ ਰਾਜਪੂਤ ਨੇ ਜਦੋਂ ਆਪਣੇ ਨਾਂ ਤੋਂ ‘ਰਾਜਪੂਤ’ ਹਟਾ ਲਿਆ ਸੀ
ਪਾਕਿਸਤਾਨ ਤੋਂ ਆਇਆ ਪਰਿਵਾਰ
ਅਤੀਤ ਦੀ ਗੱਲ ਕਰੀਏ ਤਾਂ ਵੰਡ ਦੇ ਦੁਖਾਂਤ ਤੋਂ ਬਾਅਦ ਉਨ੍ਹਾਂ ਦਾ ਪਰਿਵਾਰ ਪਾਕਿਸਤਾਨ ਤੋਂ ਮੁੰਬਈ ਆਇਆ ਸੀ ਅਤੇ ਉਨ੍ਹਾਂ ਦਾ ਜਨਮ 1948 ਵਿੱਚ ਮੁੰਬਈ ਵਿੱਚ ਹੋਇਆ ਸੀ।
ਉਹ ਬਚਪਨ ਤੋਂ ਹੀ ਡਾਂਸ ਦਾ ਸ਼ੌਕੀਨ ਸੀ ਤਾਂ ਸਲਾਹ ਮਸ਼ਵਰੇ ਤੋਂ ਬਾਅਦ ਉਨ੍ਹਾਂ ਨੂੰ ਬਾਲ ਕਲਾਕਾਰ ਵਜੋਂ ਫਿਲਮਾਂ ਵਿਚ ਭੇਜਿਆ ਗਿਆ ।
1961 ਵਿਚ ਸਰੋਜ ਖਾਨ ਨੇ ਫਿਲਮ ਨਜ਼ਾਰਾ ਵਿਚ ਇੱਕ ਬਾਲ ਕਲਾਕਾਰ ਵਜੋਂ ਕੰਮ ਕੀਤਾ। ਸਰੋਜ ਲਗਭਗ 10 ਸਾਲ ਦੀ ਸੀ ਜਦੋਂ ਪਿਤਾ ਦੀ ਮੌਤ ਹੋ ਗਈ ਅਤੇ 10 ਸਾਲ ਦੀ ਉਮਰ ਵਿਚ ਪਰਿਵਾਰ ਦਾ ਬੋਝ ਉਨ੍ਹਾਂ ਦੇ ਮੋਢਿਆਂ ’ਤੇ ਪੈ ਗਿਆ ਅਤੇ ਉਨ੍ਹਾਂ ਨੇ ਇੱਕ ਗਰੁੱਪ ਡਾਂਸਰ ਵਜੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ।
https://www.youtube.com/watch?v=iTHvpPBS9Q8&t=26s
ਉਨ੍ਹਾਂ ਦੀ ਜ਼ਿੰਦਗੀ ਵਿਚ ਇੱਕ ਨਵਾਂ ਮੋੜ ਉਦੋਂ ਆਇਆ ਜਦੋਂ ਡਾਂਸ ਗੁਰੂ ਸੋਹਨਲਾਲ ਨੇ ਉਨ੍ਹਾਂ ਨੂੰ ਦੇਖਿਆ ਅਤੇ ਉਨ੍ਹਾਂ ਨੂੰ ਆਪਣਾ ਅਸਿਸਟੈਂਟ ਬਣਾ ਲਿਆ।
70 ਦੇ ਦਹਾਕੇ ਵਿਚ ਅਦਾਕਾਰਾ ਸਾਧਨਾ ਨੇ ‘ਗੀਤਾ ਮੇਰਾ ਨਾਮ’ ਵਿਚ ਬਤੌਰ ਇੱਕ ਡਾਂਸ ਨਿਰਦੇਸ਼ਕ ਬਰੇਕ ਦਿੱਤਾ। ਸਾਧਨਾ ਨੇ ਖੁਦ ਫਿਲਮ ਬਣਾਈ ਪਰ ਉਨ੍ਹਾਂ ਨੂੰ ਪਛਾਣ ਮਿਲੀ ਸੁਭਾਸ਼ ਘਈ ਦੀਆਂ ਫਿਲਮਾਂ ‘ਵਿਧਾਤਾ’ ਅਤੇ ‘ਹੀਰੋ’ ਰਾਹੀਂ ਜਦੋ ਮੀਨਾਕਸ਼ੀ ਸੇਸ਼ਾਦਰੀ ਦਾ ਗਾਣਾ ਇਆ -ਤੂੰ ਮੇਰਾ ਹੀਰੋ ਹੈ…।
ਹਾਲਾਂਕਿ ਸਰੋਜ ਖਾਨ ਸੱਚਮੁੱਚ ਵੱਡੀ ਲੀਗ ਵਿਚ ਸ਼ਾਮਲ ਹੋਈ ਸੀ ਜਦੋਂ ਉਨ੍ਹਾਂ ਨੇ ਸ਼੍ਰੀਦੇਵੀ ਅਤੇ ਮਾਧੁਰੀ ਦੀਕਸ਼ਿਤ ਦੇ ਨਾਲ ਮਿਲ ਕੇ ਜ਼ਬਰਦਸਤ ਗਾਣੇ ਦਿੱਤੇ।
‘ਨਾਗੀਨਾ’ ਵਿਚ ‘ਮੈਂ ਤੇਰੀ ਦੁਸ਼ਮਣ’, ‘ਤੇਜਾਬ’ ਵਿਚ ‘ਇੱਕ-ਦੋ-ਤਿੰਨ’, ਜਾਂ ‘ਚਾਂਦਨੀ’ ਵਿਚ ‘ਮੇਰੇ ਹਾਥੋਂ ਮੇਂ ਨੌ-ਨੌ ਚੂੜੀਆਂ ਹੈਂ’। ਇਨ੍ਹਾਂ ਗਾਣਿਆ ਵਿਚ ਸ਼ਲਾਘਾ ਭਲੇ ਹੀ ਮਾਧੁਰੀ ਦੀਕਸ਼ਿਤ ਜਾਂ ਸ਼੍ਰੀਦੇਵੀ ਦੀ ਹੋਈ ਹੋਵੇ ਪਰ ਪਰਦੇ ਦੇ ਪਿੱਛੇ ਸਖ਼ਤ ਮਿਹਨਤ ਸਰੋਜ ਖਾਨ ਦੀ ਸੀ।
ਸਰੋਜ ਖਾਨ ਦੀ ਖਾਸੀਅਤ ਇਹ ਸੀ ਕਿ ਉਨ੍ਹਾਂ ਨੇ ਆਪਣੀ ਕੋਰੀਓਗ੍ਰਾਫੀ ਵਿਚ ਕਲਾਸੀਕਲ ਤੋਂ ਲੈ ਕੇ ਪੱਛਮੀ, ਗਰਬਾ, ਲਾਵਨੀ, ਭੰਗੜਾ ਤੱਕ ਦੇ ਰੰਗ ਪਾਏ ਹਨ।
ਮਾਧੁਰੀ ਦੀਕਸ਼ਿਤ ਰਹੀ ਮਨਪਸੰਦ
90 ਦੇ ਦਹਾਕੇ ਦੀ ਗੱਲ ਕਰੀਏ ਤਾਂ ਕਈ ਵੱਡੇ ਹੀਰੋ-ਹੀਰੋਇਨਾਂ ਨੇ ਉਨ੍ਹਾਂ ਦੇ ਡਾਂਸ ਨਿਰਦੇਸ਼ਨ ਹੇਠ ਕੰਮ ਕੀਤਾ। ‘ਬੇਟਾ, ਡਰ, ਬਾਜੀਗਰ, ਮੋਹਰਾ, ਦਿਲਵਾਲੇ ਦੁਲਹਨੀਆ ਲੇ ਜਾਏਂਗੇ’ – ਇਨ੍ਹਾਂ ਸਾਰੀਆਂ ਫਿਲਮਾਂ ਵਿੱਚ ਜੋ ਗਾਣੇ ਹਿੱਟ ਹੋਏ ਸੀ ਉਨ੍ਹਾਂ ਵਿਚ ਸਰੋਜ ਦੇ ਡਾਂਸ ਦਾ ਜਾਦੂ ਸੀ।

ਜਿਵੇਂ ਹਰ ਗੁਰੂ ਦਾ ਇੱਕ ਮਨਪਸੰਦ ਵਿਦਿਆਰਥੀ ਹੁੰਦਾ ਹੈ, ਸਰੋਜ ਖਾਨ ਵਲੋਂ ਇਹ ਸਨਮਾਨ ਮਾਧੁਰੀ ਦੀਕਸ਼ਿਤ ਨੂੰ ਮਿਲਿਆ ਹੈ।
ਮਾਧੁਰੀ ਦੇ ਨਾਲ ਉਨ੍ਹਾਂ ਨੇ ‘ਇੱਕ ਦੋ ਤੀਨ’ ਗਾਣੇ ਵਿਚ ਕੰਮ ਕੀਤਾ ਅਤੇ ਫਿਰ ‘ਧਕ-ਧਕ ਕਰਨੇ ਲਗਾ’ ‘ਮੇਰੇ ਪਿਆ ਘਰ ਆਯੇ’ ‘ਦੀਦੀ ਤੇਰਾ ਦੇਵਰ ਦੀਵਾਨਾ’ ਵਰਗੇ ਦੀਦੀ ਗਾਣੇ ਕੀਤੇ।
ਜੇ ਤੁਸੀਂ ਮਾਧੁਰੀ ਨੂੰ ਤੇਜ਼ਾਬ ਫਿਲਮ ਦੇ ‘ਇੱਕ ਦੋ ਤੀਨ’ ਵਿਚ ਨੱਚਦੇ ਹੋਏ ਦੇਖਦੇ ਹੋ ਤਾਂ ਤਾੜੀਆਂ ਭਲੇ ਹੀ ਮਾਧੁਰੀ ਦੇ ਹਿੱਸੇ ਗਈਆਂ ਹੋਣ ਪਰ ਕਮਾਲ ਜਿੰਨਾ ਮਾਧੁਰੀ ਦਾ ਸੀ ਓਨਾ ਹੀ ਸਰੋਜ ਖਾਨ ਦਾ ਸੀ।
ਤੇਜਾਬ ਦੀ ‘ਮੋਹਿਨੀ’ ਨੂੰ ਸਰੋਜ ਖਾਨ ਨੇ ਦੇਵਦਾਸ ਵਿਚ ‘ਚੰਦਰਮੁਖੀ’ ਬਣਾ ਦਿੱਤਾ। ਸਰੋਜ ਖਾਨ ਨੂੰ ਮਾਧੁਰੀ ਦੇ ਨਾਲ ਦੇਵਦਾਸ ਲਈ ਨੈਸ਼ਨਲ ਐਵਾਰਡ ਵੀ ਮਿਲਿਆ।
ਇਸ ਤਰ੍ਹਾਂ ਸ਼੍ਰੀਦੇਵੀ ਵੀ ਉਨ੍ਹਾਂ ਦੀ ਮਨਪਸੰਦ ਸੀ ਜਿਸ ਨੂੰ ਸਰੋਜ ਖਾਨ ਨੇ ‘ਹਿੰਮਤਵਾਲਾ’ ਵਿਚ ਦੇਖਿਆ ਅਤੇ ਚਾਹੁੰਦੀ ਸੀ ਕਿ ਉਹ ਇੱਕ ਅਜਿਹੀ ਹੀ ਡਾਂਸਰ ਨਾਲ ਫਿਲਮ ਕਰੇ। ਉਦੋਂ ਸਰੋਜ ਖਾਨ ਦਾ ਉਹ ਨਾਮ ਨਹੀਂ ਸੀ।
1986 ਵਿਚ ਫਿਲਮ ਕਰਮਾ ਲਈ ਸੁਭਾਸ਼ ਘਈ ਨੇ ਉਨ੍ਹਾਂ ਨੂੰ ਸ਼੍ਰੀਦਵੀ ਨਾਲ ਕੰਮ ਕਰਨ ਦਾ ਮੌਕਾ ਦਿੱਤਾ।
ਸ੍ਰੀਦੇਵੀ ਦੇ ਗਾਣੇ ‘ਹਵਾ ਹਵਾਈ’ ਦੀ ਕੋਰੀਓਗ੍ਰਾਫ਼ੀ ਸਰੋਜ ਖ਼ਾਨ ਨੇ ਇੰਨੀ ਕਮਾਲ ਦੀ ਕੀਤੀ ਸੀ ਕਿ ਡਾਇਰੈਕਟਰ ਸ਼ੇਖ਼ਰ ਕਪੂਰ ਕਹਿੰਦੇ ਸਨ ਕਿ ਉਹ ਸ੍ਰੀਦੇਵੀ ਦਾ ਨੇੜਿਓ ਸ਼ੌਟ ਦਿਖਾਉਣਾ ਚਾਹੁੰਦੇ ਸਨ ਪਰ ਜਦੋਂ ਡਾਂਸ ਦੇਖਦੇ ਤਾਂ ਲਾਂਗ ਸ਼ਾਟ ਲੈਣ ਲਈ ਮਜਬੂਰ ਹੋ ਜਾਂਦੇ ਸਨ।
ਜਦੋਂ ਰਵੀਨਾ ਟੰਡਨ ਨੇ ਨਮਸਕਾਰ ਨਹੀਂ ਕੀਤਾ
ਸਰੋਜ ਖ਼ਾਨ ਆਪਣੇ ਨਾਚ ਲਈ ਤਾਂ ਮਸ਼ਹੂਰ ਸਨ ਹੀ ਸਗੋਂ ਸੈਟ ਉੱਪਰ ਆਪਣੇ ਕੜਕ ਅੰਦਾਜ਼ ਅਤੇ ਅਨੁਸ਼ਾਸਨ ਲਈ ਵੀ ਜਾਣੇ ਜਾਂਦੇ ਸਨ।
ਇੱਕ ਇੰਟਰਵਿਊ ਵਿਚ ਉਨ੍ਹਾਂ ਨੇ ਦੱਸਿਆ ਸੀ ਕਿ ਸੈੱਟ ਉੱਪਰ ਇੱਕ ਡਾਂਸ ਤੋਂ ਪਹਿਲਾਂ ਰਵੀਨਾ ਟੰਡਨ ਨੇ ਗੁਰੂ ਨੂੰ ਨਮਸਕਾਰ ਨਹੀਂ ਕੀਤਾ ਜਿਸ ਤੋਂ ਬਾਅਦ ਸਰੋਜ ਖ਼ਾਨ ਨੇ ਉਹ ਫਿਲਮ ਹੀ ਛੱਡ ਦਿੱਤੀ ਸੀ।

ਹਾਲਾਂਕਿ ਰਵੀਨਾ ਨਾਲ ਉਨ੍ਹਾਂ ਦੇ ਰਿਸ਼ਤੇ ਹਮੇਸ਼ਾ ਵਧੀਆ ਰਹੇ। ਬਦਲਦੇ ਸਮੇਂ ਨਾਲ ਸਰੋਜ ਖ਼ਾਨ ਨੇ ਆਪਣੀ ਗਤੀ ਕੁਝ ਮੱਧਮ ਕੀਤੀ ਜਾਂ ਕਹਿ ਲਈਏ ਕਿ ਨਵੇਂ-ਨਵੇਂ ਕੋਰੀਓਗ੍ਰਾਫ਼ਰ ਵੀ ਫਿਲਮਾਂ ਵਿਚ ਆਉਣ ਲੱਗੇ।
ਪਿਛਲੇ ਦਸ ਸਾਲਾਂ ਦੌਰਾਨ ਸਰੋਜ ਖ਼ਾਨ ਨੇ ਬਹੁਤ ਘੱਟ ਫਿਲਮਾਂ ਕੀਤੀਆਂ। ਜਿਨ੍ਹਾਂ ਵਿੱਚ ‘ਕਲੰਕ’, ‘ਤਨੂੰ ਵੈਡਸ ਮਨੂ’, ‘ਲਵ ਆਜਕੱਲ’, ‘ਰਾਊਡੀ ਰਾਠੌਰ’ ਸ਼ਾਮਲ ਹਨ।
1948 ਵਿਚ ਜਨਮੇ ਸਰੋਜ ਖ਼ਾਨ ਕਿਹਾ ਕਰਦੇ ਸੀ ਕਿ ਬਿਹਤਰੀਨ ਡਾਂਸ ਕਰਨ ਵਾਲਿਆਂ ਨਾਲ ਕੰਮ ਕਰਨਾ ਪਸੰਦ ਹੈ ਪਰ ਉਸ ਤੋਂ ਕਿਤੇ ਜ਼ਿਆਦਾ ਸੰਤੁਸ਼ਟੀ ਉਨ੍ਹਾਂ ਨੂੰ ਅਜਿਹੇ ਕਿਸੇ ਨੂੰ ਨਚਾ ਕੇ ਮਿਲਦੀ ਹੈ ਜਿਸ ਤੋਂ ਨੱਚਣ ਦੀ ਉਮੀਦ ਨਾ ਹੋਵੇ।
ਇਹ ਵੀ ਪੜ੍ਹੋ:-
- ਪਾਕਿਸਤਾਨ ਦੀ ਰਾਜਧਾਨੀ ’ਚ ਪਹਿਲੇ ਹਿੰਦੂ ਮੰਦਿਰ ਦੀ ਉਸਾਰੀ: ਅਦਾਲਤ ਕਿਉਂ ਪਹੁੰਚਿਆ ਮਾਮਲਾ
- ਪਾਕਿਸਤਾਨ: ਸਿੱਖ ਪਰਿਵਾਰ ਦੇ 19 ਜੀਆਂ ਦੀ ਟਰੇਨ ਤੇ ਵੈਨ ਦੀ ਟੱਕਰ ''ਚ ਹੋਈ ਮੌਤ
- ਪੀਐੱਮ ਮੋਦੀ ਨੇ ਲੇਹ ਵਿੱਚ ਕਿਹਾ ਗਲਵਾਨ ਘਾਟੀ ਸਾਡੀ ਹੈ, ਬਿਨਾਂ ਨਾਮ ਲਏ ਚੀਨ ਨੂੰ ਦਿੱਤੇ ਜਵਾਬ
ਇਸ ਲਈ ਗੋਵਿੰਦਾ ਨਾਲ ਕੰਮ ਕਰਨਾ ਉਨ੍ਹਾਂ ਨੂੰ ਪੰਸਦ ਸੀ ਕਿਉਂਕਿ ਉਹ ਵਧੀਆ ਡਾਂਸਰ ਸਨ ਪਰ ਸੰਨੀ ਦਿਓਲ ਨੂੰ ਨਚਾ ਕੇ ਉਨ੍ਹਾਂ ਨੂੰ ਵੱਖਰੀ ਖ਼ੁਸ਼ੀ ਮਿਲਦੀ ਸੀ।
‘ਉਹ ਮੁਸ਼ਕਲ ਡਾਂਸ ਸਟੈਪਸ ਨੂੰ ਵੀ ਸੌਖਾ ਬਣਾ ਦਿੰਦੇ ਸਨ, ਜਿਵੇਂ ਹਰ ਕੋਈ ਡਾਂਸ ਕਰ ਸਕਦਾ ਹੈ’- ਅਕਸ਼ੇ ਕੁਮਾਰ ਦਾ ਇਹ ਟਵੀਟ ਸਰੋਜ ਖ਼ਾਨ ਦੀ ਸਖ਼ਸ਼ੀਅਤ ਨੂੰ ਇੱਕ ਵਾਕ ਵਿੱਚ ਬੰਨ੍ਹ ਦਿੰਦਾ ਹੈ।
2019 ਵਿੱਚ ਆਈ ਫਿਲਮ ਕਲੰਕ ਉਨ੍ਹਾਂ ਦੀਆਂ ਆਖ਼ਰੀ ਫਿਲਮਾਂ ਵਿੱਚੋ ਸੀ। ਕਿਸਮਤ ਦੀ ਗੱਲ ਹੈ ਕਿ ਆਪਣੀ ਆਖ਼ਰੀ ਫਿਲਮ ਵਿੱਚ ਉਨ੍ਹਾਂ ਨੂੰ ਆਪਣੀ ਪਿਆਰੀ ਵਿਦਿਆਰਥਣ ਮਾਧੁਰੀ ਨਾਲ ਕੰਮ ਕਰਨ ਦਾ ਮੌਕਾ ਮਿਲਿਆ- ਗਾਣਾ ਸੀ ‘ਤਬਾਹ ਹੋ ਗਏ’।
ਸਰੋਜ ਖਾਨ ਦਾ ਅਸਲੀ ਨਾਂ
ਹਾਲਾਂਕਿ ਉਨ੍ਹਾਂ ਦਾ ਨਾਂਅ ਨਿਰਮਲਾ ਨਾਗਪਾਲ ਸੀ ਪਰ ਲੋਕ ਉਨ੍ਹਾਂ ਨੂੰ ਉਸਤਾਦਾਂ ਦੀ ਉਸਤਾਦ ‘ਮਾਸਟਰ ਜੀ’ ਦੇ ਨਾਂਅ ਨਾਲ ਹੀ ਯਾਦ ਰੱਖਣਗੇ।
https://www.youtube.com/watch?v=beTEbbK2NWQ
50ਵਿਆਂ ਵਿਚ ਬਣੀ ਫਿਲਮ ਮਧੂਮਤੀ ਵਿੱਚ ਉਹ ਬੈਕਗਰਾਊਂਡ ਡਾਂਸਰ ਸਨ- ਜੋ ਕਿ ਇੱਕ ਡਾਂਸ ਡਾਇਰੈਕਟਰ ਦੀ ਹੋਣੀ ਵੀ ਹੁੰਦੀ ਹੈ।
ਪਰ ਪਿਛੋਕੜ ਵਿੱਚ ਰਹਿੰਦੇ ਹੋਏ ਵੀ ਲੋਕ ਸਰੋਜ ਖ਼ਾਨ ਨੂੰ ਉਨ੍ਹਾਂ ਅਣਗਿਣਤ ਗਾਣਿਆਂ ਲਈ ਯਾਦ ਕਰਨਗੇ ਜਿਨ੍ਹਾਂ ਨਾਲ ਅੱਜ ਵੀ ਵਿਆਹਾਂ ਅਤੇ ਪਾਰਟੀਆਂ ਵਿੱਚ ਮਹਿਫ਼ਲਾਂ ਸਜਦੀਆਂ ਹਨ।
ਸਰੋਜ ਖਾਨ ਨੂੰ ਤਿੰਨ ਵਾਰ ਨੈਸ਼ਨਲ ਫਿਲਮ ਐਵਾਰਡ ਮਿਲ ਚੁੱਕਿਆ ਹੈ।
ਉਨ੍ਹਾਂ ਨੂੰ ਸਾਲ 2006 ਵਿਚ ਤਮਿਲ ਫਿਲਮ ਸ੍ਰੀਗੰਗਾਰਾਮ ਲਈ ਐਵਾਰਡ ਮਿਲਿਆ ਸੀ।
ਦੇਵਦਾਸ ਫਿਲਮ ਦੇ ਗੀਤ ਡੋਲਾ ਰੇ ਡੋਲਾ ਤੇ ਜਬ ਵੀ ਮੈੱਟ ਫਿਲਮ ਲਈ ਯੇ ਇਸ਼ਕ ਹਾਏ ਲਈ ਐਵਾਰਡ ਮਿਲਿਆ।
ਇਹ ਵੀਡੀਓ ਵੀ ਦੇਖੋ
https://www.youtube.com/watch?v=W5nFkv8EUwU
https://www.youtube.com/watch?v=gbXOn44_ujQ
https://www.youtube.com/watch?v=ePpHVKenfh0
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''623b040c-3ab1-490d-a1a9-2c2037fa277c'',''assetType'': ''STY'',''pageCounter'': ''punjabi.india.story.53276632.page'',''title'': ''ਸਰੋਜ ਖ਼ਾਨ: ਪਾਕਿਸਤਾਨ ਤੋਂ ਆਇਆ ਪਰਿਵਾਰ ਤੇ ਮੁੰਬਈ \''ਚ ਚਾਈਲਡ ਆਰਟਿਸਟ ਵਜੋਂ ਮਿਲਿਆ ਕੰਮ'',''published'': ''2020-07-03T17:06:18Z'',''updated'': ''2020-07-03T17:06:18Z''});s_bbcws(''track'',''pageView'');