ਯੂਕੇ ਵਿੱਚ ਹੈਵਲੌਕ ਰੋਡ ਦਾ ਨਾਂ ਬਦਲ ਕੇ ਗੁਰੂ ਨਾਨਕ ਰੋਡ ਰੱਖਣ ਦੀ ਕਿਉਂ ਹੋ ਰਹੀ ਮੰਗ

Monday, Jun 29, 2020 - 06:49 PM (IST)

ਯੂਕੇ ਵਿੱਚ ਹੈਵਲੌਕ ਰੋਡ ਦਾ ਨਾਂ ਬਦਲ ਕੇ ਗੁਰੂ ਨਾਨਕ ਰੋਡ ਰੱਖਣ ਦੀ ਕਿਉਂ ਹੋ ਰਹੀ ਮੰਗ
ਲੰਡਨ ਦਾ ਗੁਰਦੁਆਰਾ
BBC

ਯੂਕੇ ਦਾ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਦਾ ਪੂਰੇ ਯੂਰਪ ਦੇ ਪ੍ਰਮੁੱਖ ਗੁਰਦੁਆਰਿਆਂ ਵਿਚੋਂ ਇੱਕ ਹੈ। ਇਹ ਗੁਰਦੁਆਰਾ ਲੰਡਨ ਦੇ ਸਾਊਥਹਾਲ (ਈਲਿੰਗ) ਇਲਾਕੇ ''ਚ ਪੈਂਦਾ ਹੈ।

ਪਿਛਲੇ ਦੋ ਦਹਾਕਿਆਂ ਤੋਂ ਇਹ ਗੁਰੂ ਘਰ ਲੋਕਾਂ ਲਈ ਅਮਨ ਤੇ ਸੇਵਾ ਦਾ ਪ੍ਰਤੀਕ ਹੈ , ਪਰ ਇਹ ਜਿਸ ਸੜਕ ਉੱਤੇ ਹੈ, ਉਸ ਦੇ ਨਾਂ ਨੂੰ ਲੈ ਕੇ ਵਿਵਾਦ ਕਾਫ਼ੀ ਗਰਮ ਹੈ।

ਜਿਸ ਸੜਕ ਉੱਤੇ ਇਹ ਗੁਰਦੁਆਰਾ ਮੌਜੂਦ ਹੈ, ਉਸ ਦਾ ਨਾਮ ਬਦਲਣ ਦੀ ਮੰਗ ਹੋ ਰਹੀ ਹੈ।

https://www.youtube.com/watch?v=3MfAkv2xyvU

ਸਥਾਨਕ ਲੋਕਾਂ ਦੀ ਮੰਗ ਹੈ ਕਿ ਇਸ ਸੜਕ ਦਾ ਨਾਂ ਹੈਵਲੋਕ ਰੋਡ ਚੋਂ ਬਦਲ ਕੇ ''ਗੁਰੂ ਨਾਨਕ ਰੋਡ'' ਕੀਤਾ ਜਾਵੇ।

ਇਹ ਵੀ ਪੜ੍ਹੋ:

ਸੜਕ ਦਾ ਨਾ ਬਦਲਣ ਦੀ ਕਿਉਂ ਹੋ ਰਹੀ ਮੰਗ

ਭਾਵੇਂ ਕਿ ਇਹ ਮੰਗ ਕਾਫ਼ੀ ਪੁਰਾਣੀ ਹੈ, ਹੁਣ ਜਦੋਂ ਅਮਰੀਕਾ ਵਿੱਚ ਇੱਕ ਅਫ਼ਰੀਕੀ ਮੂਲ ਦੇ ਅਮਰੀਕੀ ਜੌਰਜ ਫਲਾਇਡ ਦੀ ਪੁਲਿਸ ਹਿਰਾਸਤ ''ਚ ਮੌਤ ਹੋਈ ਹੈ।

ਹੈਵਲੋਕ ਰੋਡ
BBC

ਉਸ ਤੋਂ ਬਾਅਦ ਨਸਲਵਾਦ ਤੇ ਵਿਤਕਰੇ ਖਿਲਾਫ਼ ਲਹਿਰ ਚੱਲੀ ਹੈ ਤਾਂ ਇਸ ਦਾ ਨਾਮ ਬਦਲਣ ਦੀ ਮੰਗ ਮੁੜ ਸੁਰਖੀਆਂ ''ਚ ਹੈ। ਦੋ ਦਹਾਕਿਆਂ ਨਾਲ ਇਸ ਮੁਹਿੰਮ ਨਾਲ ਜੁੜੇ ਹੋਏ ਲੋਕਾਂ ਨੇ ਹੁਣ ਮੁੜ ਆਪਣੀ ਮੰਗ ਨੂੰ ਦੁਹਰਾਇਆ ਹੈ। ਪੱਛਮੀ ਲੰਡਨ ਦੇ ਲੋਕਾਂ ਦਾ ਕਹਿਣਾ ਹੈ ਕਿ ਸਾਉਥਹਾਲ ਦਾ ਗੁਰਦੁਆਰਾ ਸਿੰਘ ਸਭਾ ਯੂਰਪ ਦਾ ਸਭ ਤੋਂ ਵੱਡਾ ਗੁਰਦੁਆਰਾ ਹੈ।

ਗੁਰਦੁਆਰਾ ਕਮੇਟੀ ਦੇ ਜਨਰਲ ਸਕੱਤਰ ਹਰਮੀਤ ਸਿੰਘ ਗਿੱਲ ਕਹਿੰਦੇ ਹਨ. ''''200 ਸਾਲ ਪਹਿਲਾਂ ਸਿੱਖਾਂ ਨੇ ਭਾਰਤ ਵਿੱਚ ਬਰਤਾਨਵੀ ਹਕੂਮਤ ਖਿਲਾਫ਼ ਕਈ ਜੰਗਾਂ ਲੜੀਆਂ ਹਨ ਅਤੇ ਕੁਝ ਜਨਰਲ ਹੈਵਲੌਕ ਦੇ ਖ਼ਿਲਾਫ਼ ਵੀ ਸਨ। ਅਸੀਂ ਉਮੀਦ ਕਰ ਰਹੇ ਹਾਂ ਕਿ ਆਧੁਨਿਕ ਇਤਿਹਾਸ ਮੁਤਾਬਕ ਇਸ ਵਿਚ ਬਦਲਾਅ ਹੋਵੇਗਾ ਇਹ ਇੱਕ ਚੰਗਾ ਕਦਮ ਹੋਵੇਗਾ''''।

ਹਰਮੀਤ ਸਿੰਘ ਮੁਤਾਬਕ ਇਸ ਕਦਮ ਨਾਲ ਇਸ ਸ਼ਹਿਰ ਅਤੇ ਮੁਲਕ ਵਿੱਚ ਸਿੱਖਾਂ ਦਾ ਇਤਿਹਾਸ ਨਜ਼ਰ ਆਵੇਗਾ।

ਸਥਾਨਕ ਪ੍ਰਸਾਸ਼ਨ ਕੀ ਕਹਿੰਦਾ ਹੈ

ਹੁਣ ਜਦੋਂ ਨਸਲੀ ਵਿਤਕਰੇ ਖ਼ਿਲਾਫ਼ ਮੁਹਿੰਮ ਚੱਲ ਰਹੀ ਹੈ ਤਾਂ ਬਸਤੀਵਾਦੀ ਸਮੇਂ ਦੇ ਮਿਲਟਰੀ ਸਾਸ਼ਨ ਨਾਲ ਜੁੜੇ ਜਰਨੈਲਾਂ ਦੇ ਬੁੱਤ ਹਟਾਉਣ ਅਤੇ ਸੜਕਾਂ ਦੇ ਨਾਂ ਬਦਲ਼ਣ ਦੀ ਮੰਗ ਜੋਰ ਫੜ ਰਹੀ ਹੈ ਤਾਂ ਇਸ ਸੜਕ ਦਾ ਨਾਂ ਵੀ ਬਦਲਿਆਂ ਜਾਣਾ ਚਾਹੀਦਾ ਹੈ।

ਹੈਨਰੀ ਹੈਵਲੋਕ
BBC

ਲੰਡਨ ਦੀ ਈਲਿੰਗ ਕੌਂਸਲ ਦੇ ਮੈਂਬਰ ਜੂਲੀਅਨ ਬੈੱਲ ਨੇ ਬੀਬੀਸੀ ਨਾਲ ਗੱਲਬਾਤ ਵਿੱਚ ਕਿਹਾ , ''''ਮੇਰੇ ਕੋਲ ਦੋ ਮਹੀਨੇ ਪਹਿਲਾਂ ਵੀ ਕੁਝ ਮੰਗਾਂ ਆਈਆਂ ਸਨ ਕਿ ਹੈਵਲੋਕ ਸੜਕ ਦਾ ਨਾਮ ਬਦਲ ਕੇ ''ਗੁਰੂ ਨਾਨਕ ਰੋਡ'' ਰੱਖਿਆ ਜਾਵੇ।ਉਦੋਂ ਮੇਅਰ ਸਾਦਿਕ ਖ਼ਾਨ ਨੇ ਕਿਹਾ ਸੀ ਕਿ ਲੰਡਨ ਦੇ ਈਲਿੰਗ ਇਲਾਕੇ ''ਚ ਜਨਤਕ ਥਾਵਾਂ ''ਤੇ ਇਨ੍ਹਾਂ ਚੀਜ਼ ਵੱਲ ਧਿਆਨ ਦੇਣ ਦੀ ਲੋੜ ਹੈ... ਕਿ ਗੁਲਾਮੀ ਦੀ ਪ੍ਰਥਾ ਅਤੇ ਬਸਤੀਵਾਦ ਵਰਗੇ ਮਾੜੇ ਇਤਿਹਾਸ ਨਾਲ ਜੁੜੀਆਂ ਕੋਈ ਨਿਸ਼ਾਨੀਆਂ ਇੱਥੇ ਅਜੇ ਵੀ ਮੌਜੂਦ ਤਾਂ ਨਹੀਂ ਪਰ ਕੁਝ ਲੋਕ ਇਸ ਮੰਗ ਤੋਂ ਨਾਖ਼ੁਸ਼ ਵੀ ਹੋਣਗੇ ਅਤੇ ਇਸੇ ਲਈ ਅਸੀਂ ਸਲਾਹ ਕਰਨਾ ਚਾਹ ਰਹੇ ਹਾਂ ''''।

ਕੋਰੋਨਾਵਾਇਰਸ
BBC

ਕੌਣ ਹੈ ਹੈਨਰੀ ਹੈਵਲੌਕ

ਹੈਵਲੌਕ ਦਾ ਪੂਰਾ ਨਾਂ ਮੇਜਰ ਜਨਰਲ ਸਰ ਹੈਨਰੀ ਹੈਵਲੌਕ ਸੀ। ਉਨ੍ਹਾਂ ਦਾ ਨਾਂ ਭਾਰਤ ਦੀ ਅਜ਼ਾਦੀ ਦੀ ਲੜਾਈ ਲਈ ਹੋਈ ਪਹਿਲੀ ਹਥਿਆਰਬੰਦ ਲੜਾਈ, ਜਿਸ ਨੂੰ 1857 ਦੀ ਬਗਾਵਤ ਵਜੋਂ ਜਾਣਿਆ ਜਾਂਦਾ ਹੈ, ਨੂੰ ਦਬਾਉਣ ਲਈ ਚਰਚਾ ਵਿਚ ਆਇਆ ਸੀ।

ਪਰ ਭਾਰਤ ਵਿੱਚ ਉਨ੍ਹਾਂ ਦੀ ਗੱਲ ਇੱਕ ਖਲਨਾਇਕ ਵਜੋਂ ਹੁੰਦੀ ਹੈ ਅਤੇ ਉਨ੍ਹਾਂ ਉੱਤੇ ਬੇਕਸੂਰ ਮੁਜ਼ਾਹਰਾਕਾਰੀਆਂ ਦੇ ਕਤਲ ਕਰਨ ਦੇ ਇਲਜ਼ਾਮ ਲੱਗੇ ਸਨ। ਉਨ੍ਹਾਂ ਦੀ ਇੱਕ ਬਿਮਾਰੀ ਨਾਲ ਮੌਤ ਹੋ ਗਈ ਸੀ।

ਪਰ ਕੁਝ ਲੋਕਾਂ ਦਾ ਮੰਨਣਾ ਹੈ ਕਿ ਬਹੁਤ ਸਾਰੇ ਸਿੱਖਾਂ ਨੇ ਹੈਵਲੌਕ ਦੀ ਕਮਾਂਡ ਹੇਠ ਕੰਮ ਕੀਤਾ ਸੀ। ਸਿੱਖ ਫੌਜ ਵਿਚ ਬਰਤਾਨਵੀਂ ਹੁਕਮਤ ਦੇ ਵਫ਼ਾਦਾਰ ਰਹੇ ਹਨ।

ਜਦੋਂ ਇਹ ਮਾਮਲਾ 2002 ਵਿਚ ਸਾਹਮਣੇ ਆਇਆ ਸੀ ਤਾਂ ਬੀਬੀਸੀ ਨੇ ਹੈਵਲੌਕ ਦੇ ਪੜਪੌਤੇ ਮਾਰਕ ਹੈਵਲੌਕ ਐਲਨ ਨਾਲ ਗੱਲਬਾਤ ਕੀਤੀ ਸੀ।

ਐਲਨ ਨੇ ਕਿਹਾ ਸੀ, ''''ਜੇਕਰ ਕੋਈ ਸੜ੍ਹਕ ਦਾ ਨਾਂ ਬਦਲਣ ਦੀ ਮੰਗ ਕਰਦਾ ਹੈ ਤਾਂ ਮੈਨੂੰ ਨਿੱਜੀ ਤੌਰ ਉੱਤੇ ਇਸ ਵਿੱਚ ਕੋਈ ਇਤਰਾਜ਼ ਨਹੀਂ ਹੈ''''।

ਹੈਵਲੌਕ ਦੇ ਕਈ ਥਾਂ ਬੁੱਤ ਵੀ ਲੱਗੇ ਹੋਏ ਹਨ, ਜੇਕਰ ਸੜਕ ਦਾ ਨਾ ਬਦਲਿਆ ਗਿਆ ਤਾਂ ਫਿਰ ਉਨ੍ਹਾਂ ਦੀਆਂ ਹੋ ਯਾਦਾ ਬਾਰੇ ਵੀ ਗੱਲ ਛਿੜੇਗੀ।

ਇਹ ਵੀ ਪੜ੍ਹੋ :

https://www.youtube.com/watch?v=_V8dKXG8AXU&t=48s

https://www.youtube.com/watch?v=NbKFkC51ukM&t=29s

https://www.youtube.com/watch?v=mVWSaSPbpLI&t=5s

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''6f5a5695-eb93-4ef9-a711-9b3356675aec'',''assetType'': ''STY'',''pageCounter'': ''punjabi.international.story.53220196.page'',''title'': ''ਯੂਕੇ ਵਿੱਚ ਹੈਵਲੌਕ ਰੋਡ ਦਾ ਨਾਂ ਬਦਲ ਕੇ ਗੁਰੂ ਨਾਨਕ ਰੋਡ ਰੱਖਣ ਦੀ ਕਿਉਂ ਹੋ ਰਹੀ ਮੰਗ'',''published'': ''2020-06-29T13:19:37Z'',''updated'': ''2020-06-29T13:19:54Z''});s_bbcws(''track'',''pageView'');

Related News