ਹਾਰਲੇ ਡੇਵਿਡਸਨ: ਚੀਫ ਜਸਟਿਸ ਆਫ ਇੰਡੀਆ ਜਿਸ ਦੀ ਸਵਾਰੀ ਦੇ ਸ਼ੌਕੀਨ ਹਨ, ਉਸ ਦਾ ਇਤਿਹਾਸ ਕੀ ਹੈ

Monday, Jun 29, 2020 - 02:19 PM (IST)

ਹਾਰਲੇ ਡੇਵਿਡਸਨ: ਚੀਫ ਜਸਟਿਸ ਆਫ ਇੰਡੀਆ ਜਿਸ ਦੀ ਸਵਾਰੀ ਦੇ ਸ਼ੌਕੀਨ ਹਨ, ਉਸ ਦਾ ਇਤਿਹਾਸ ਕੀ ਹੈ
ਹਾਰਲੇ ਡੇਵਿਡਸਨ
Getty Images
ਫੋਰਬਜ਼ ਮੁਤਾਬਕ ਹਾਰਲੇ-ਡੇਵਿਡਸਨ ਦਾ ਸਾਲ 2018 (ਮਈ) ਵਿੱਚ ਮਾਰਕਿਟ ਕੈਪ 7 ਅਰਬ ਡਾਲਰ ਤੱਕ ਪਹੁੰਚ ਗਿਆ ਸੀ

ਚੀਫ਼ ਜਸਟਿਸ ਆਫ਼ ਇੰਡੀਆ ਐੱਸਏ ਬੋਬੜੇ ਸੋਸ਼ਲ ਮੀਡੀਆ ਉੱਤੇ ਉਦੋਂ ਟਰੈਂਡ ਹੋਣ ਲੱਗੇ ਜਦੋਂ ਉਨ੍ਹਾਂ ਦੀ ਹਾਰਲੇ ਡੇਵਿਡਸਨ ਮੋਟਰਬਾਈਕ ''ਤੇ ਸਵਾਰ ਇੱਕ ਤਸਵੀਰ ਕਾਫੀ ਸ਼ੇਅਰ ਕੀਤੀ ਜਾਣ ਲੱਗੀ।

ਉਹ ਹਾਰਲੇ ਡੇਵਿਡਸਨ ਸੀਵੀਓ 2020 ਉੱਤੇ ਬੈਠੇ ਕਾਫੀ ਖੁਸ਼ ਨਜ਼ਰ ਆ ਰਹੇ ਸਨ। ਚੀਫ਼ ਜਸਟਿਸ ਆਫ਼ ਇੰਡੀਆ ਦਾ ਇਹ ਨਵਾਂ ਅਵਤਾਰ ਦੇਖ ਕੇ ਲੋਕ ਕਾਫੀ ਹੈਰਾਨ ਸਨ।

ਅਦਾਲਤਾਂ ਤੇ ਵਕੀਲਾਂ ਬਾਰੇ ਖ਼ਬਰਾਂ ਛਾਪਣ ਵਾਲੇ ਪੋਰਟਲ ਬਾਰ ਐਂਡ ਬੈਂਚ ਨੇ ਵੀ ਜਸਟਿਸ ਬੋਬੜੇ ਦੀ ਤਸਵੀਰ ਪੋਸਟ ਕੀਤੀ।

https://twitter.com/barandbench/status/1277296873078837248

ਸੋਸ਼ਲ ਮੀਡੀਆ ''ਤੇ ਪ੍ਰਤੀਕਰਮ

ਸੀਜੇਆਈ ਐੱਸਏ ਬੋਬੜੇ ਦੀ ਤਸਵੀਰ ਬਾਰੇ ਅਰਪਿਤ ਭਟਨਾਗਰ ਨੇ ਟਵੀਟ ਕੀਤਾ, "ਸੁਪਰੀਮ ਕੋਰਟ ਵਿਚ ਸਾਡੇ ਚੀਫ਼ ਜਸਟਿਸ ਅਰਵਿੰਦ ਬੋਬਰੜੇ ਜੀ ਹਾਰਲੇ ਡੇਵਿਡਸਨ ''ਤੇ। ਸਵੈਗ ਲੈਵਲ"

https://twitter.com/arpitbhtnagar/status/1277440419459031041

ਹਾਲਾਂਕਿ ਕੁਝ ਲੋਕ ਉਨ੍ਹਾਂ ਦੇ ਮਾਸਕ ਨਾ ਪਾਉਣ ਤੇ ਵੀ ਸਵਾਲ ਚੁੱਕ ਰਹੇ ਹਨ ਤੇ ਪੁੱਛ ਰਹੇ ਹਨ, "ਜੱਜ ਸਾਹਬ ਤੁਹਾਡਾ ਮਾਸਕ ਕਿੱਥੇ ਹੈ?"

https://twitter.com/Adv_AnkurSharma/status/1277291154774429696

ਕ੍ਰਿਸ਼ਨਾ ਨਾਮ ਦੇ ਟਵਿੱਟ ਅਕਾਊਂਟ ਤੋਂ ਲਿਖਿਆ, "ਚੀਫ਼ ਜਸਟਿਸ ਆਫ਼ ਇੰਡੀਆ ਕਾਨੂੰਨ ਦੇ ਰਖਵਾਲੇ ਹਨ ਜਾਂ ਕਾਨੂੰਨ ਤੋੜਨ ਵਾਲੇ? ਨਾ ਮਾਸਕ ਅਤੇ ਨਾ ਹੀ ਹੈਲਮੇਟ।"

https://twitter.com/infestedbrain/status/1277293796506529792

ਸੁਚਿਤਰਾ ਮੋਹੰਤੀ ਨੇ ਵੀ ਟਵੀਟ ਕਰਕੇ ਪੁੱਛਿਆ, "ਚੀਫ਼ ਜਸਟਿਸ ਆਫ਼ ਇੰਡੀਆ ਐੱਸਏ ਬੋਬੜੇ ਹਾਰਲੇ ਡੇਵਿਡਸਨ ਇੱਕ ਨਵੇਂ ਅਵਤਾਰ ਵਿਚ ਪਰ ਮਾਸਕ ਕਿੱਥੇ ਹੈ। ਕਿਰਪਾ ਕਰਕੇ ਇਹ ਪੁੱਛਣ ਲਈ ਮੈਨੂੰ ਮਾਫ਼ ਕਰੋ ਕਿਉਂਕਿ ਤੁਸੀਂ ਦੂਜਿਆਂ ਲਈ ਉਦਾਹਰਨ ਬਣਨਾ ਹੈ।"

https://twitter.com/SuchitraMohant1/status/1277290419710078978

ਹਾਰਲੇ ਡੇਵਿਡਸਨ
Getty Images
ਜਦੋਂ ਹਾਰਲੇ ਡੇਵਿਡਸਨ ਨੇ ਅਮਰੀਕਾ ਤੋਂ ਬਾਹਰ ਉਤਪਾਦਨ ਕਰਨ ਦੀ ਗੱਲ ਕੀਤੀ ਸੀ ਤਾਂ ਅਮਰੀਕੀ ਰਾਸ਼ਟਰਪਤੀ ਨਾਰਾਜ਼ ਹੋ ਗਏ ਸਨ

ਕੀ ਖਾਸ ਹੈ ਹਾਰਲੇ-ਡੇਵਿਡਸਨ ਵਿੱਚ?

ਹਾਰਲੇ-ਡੇਵਿਡਸਨ ਦੀ ਕਹਾਣੀ ਦੀ ਸ਼ੁਰੂਆਤ 119 ਸਾਲ ਪਹਿਲਾਂ ਹੋਈ ਸੀ ਅਤੇ ਲੰਮੇਂ ਸਫ਼ਰ ਵਿੱਚ ਇਸ ਬਾਈਕ ਨੇ ਕਈ ਮੀਲ ਦੇ ਪੱਥਰ ਦੇਖੇ ਹਨ।

ਮਸ਼ਹੂਰ ਆਟੋ ਐਕਸਪਰਟ ਟੁਟੂ ਧਵਨ ਨੇ ਬੀਬੀਸੀ ਨੂੰ ਦੱਸਿਆ, "ਇਹ ਨਾਂਹ ਸਿਰਫ਼ ਅੱਜ ਸਗੋਂ ਸੌ ਸਾਲ ਪਹਿਲਾਂ ਵੀ ਸਭ ਤੋਂ ਖਾਸ ਬਾਈਕ ਸੀ। ਪਹਿਲੀ ਵਰਲਡ ਵਾਰ ਹੋਵੇ ਜਾਂ ਫਿਰ ਦੂਜੀ ਹਾਰਲੇ-ਡੇਵਿਡਸਨ ਬਾਈਕ ਨੇ ਦੋਹਾਂ ਵਿੱਚ ਅਹਿਮ ਭੂਮੀਕਾ ਨਿਭਾਈ ਹੈ।"

"ਉਸ ਵੇਲੇ ਸਾਫ਼ ਸੜਕਾਂ ਤਾਂ ਹੁੰਦੀਆਂ ਨਹੀਂ ਸੀ ਅਜਿਹੇ ਵਿੱਚ ਬਾਈਕ ਆਪਣੇ ਵੱਖੋ-ਵੱਖਰੇ ਇਸਤੇਮਾਲ ਅਤੇ ਮਜ਼ਬੂਤੀ ਕਾਰਨ ਕਾਫ਼ੀ ਫਾਇਦੇਮੰਦ ਸਾਬਿਤ ਹੁੰਦੀ ਸੀ। ਦੂਰ-ਦੁਰਾਡੇ ਦੇ ਇਲਾਕਿਆਂ ਵਿੱਚ ਇਹੀ ਮੋਟਰਸਾਈਕਲ ਪਹੁੰਚਿਆ ਕਰਦੀ ਸੀ।"

ਜੰਗ ਖ਼ਤਮ ਹੋਣ ਤੋਂ ਬਾਅਦ ਇਹ ਬਾਈਕ ਇੰਨਾ ਵੱਡਾ ਬ੍ਰਾਂਡ ਕਿਵੇਂ ਬਣ ਗਈ। ਉਨ੍ਹਾਂ ਨੇ ਕਿਹਾ, "ਜੰਗ ਖ਼ਤਮ ਹੋਣ ਤੋਂ ਬਾਅਦ ਇਹ ਮੋਟਰਸਾਈਕਲ ਅਮਰੀਕਾ ਲਈ ਪ੍ਰਤੀਕ ਬਣ ਗਈ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਇਸ ਬਾਈਕ ਦਾ ਇੰਜਨ ਜੋ ਆਵਾਜ਼ ਕਰਦਾ ਹੈ ਉਹ ਵੀ ਪੇਟੈਂਟੇਡ ਹੈ।"

ਇਨ੍ਹਾਂ ਮੋਟਰਸਾਈਕਲਾਂ ਦੀਆਂ ਕੀਮਤਾਂ ਲੱਖਾਂ ਵਿੱਚ ਹਨ, ਜੋ ਇਨ੍ਹਾਂ ਨੂੰ ਖਰੀਦਦੇ ਹਨ ਉਹ ਖਾਸ ਹਨ ਅਤੇ ਜੋ ਨਹੀਂ ਖਰੀਦ ਸਕਦੇ ਉਹ ਵੀ ਇਨ੍ਹਾਂ ਦਾ ਸੁਪਨਾ ਦੇਖਦੇ ਹਨ, ਅਜਿਹੇ ਵਿੱਚ ਇਸ ਕ੍ਰੇਜ਼ ਦੀ ਵਜ੍ਹਾ ਕੀ ਹੈ।

ਟੁਟੂ ਦੱਸਦੇ ਹਨ, "ਭਾਰਤ ਨਹੀਂ ਸਗੋਂ ਪੂਰੀ ਦੁਨੀਆਂ ਵਿੱਚ ਇਸ ਦੀ ਦੀਵਾਨਗੀ ਹੈ ਅਤੇ ਇਸ ਦਾ ਕਾਰਨ ਹੈ ਇਸ ਦਾ ਸਭ ਤੋਂ ਵੱਖ ਨਜ਼ਰ ਆਉਣਾ। ਦਿੱਲੀ ਵਰਗੇ ਸ਼ਹਿਰ ਵਿੱਚ ਫਰਾਰੀ ਲੈ ਕੇ ਕੀ ਕਰੋਗੇ? ਨਾ ਤਾਂ ਠੀਕ ਤਰ੍ਹਾਂ ਚਲਾ ਸਕੋਗੇ ਅਤੇ ਨਾ ਹੀ ਦੌੜਾ ਸਕੋਗੇ, ਫਿਰ ਵੀ ਲੋਕ ਇਸ ਨੂੰ ਖਰੀਦਦੇ ਹਨ। ਅਜਹਿਾ ਹੀ ਹਾਰਲੇ-ਡੇਵਿਡਸਨ ਦੇ ਨਾਲ ਹੈ।''''

''ਖਾਸ ਹਨ ਇਸ ਨੂੰ ਖਰੀਦਣ ਵਾਲੇ''

ਟੁਟੂ ਧਵਨ ਨੇ ਕਿਹਾ ਕਿ ਇਨ੍ਹਾਂ ਮੋਟਰਸਾਈਕਲਾਂ ਨੂੰ ਖਰੀਦਣਾ ਇੱਕ ਸਟੇਟਮੈਂਟ ਤਰ੍ਹਾਂ ਹੈ। "ਇਨ੍ਹਾਂ ਨੂੰ ਖਰੀਦਣ ਵਾਲੇ ਲੋਕ ਵੱਖ ਸਟੇਟਸ ਵਾਲੇ ਹੁੰਦੇ ਹਨ। ਕੋਈ ਆਮ ਆਦਮੀ ਇਹ ਮੋਟਰਸਾਈਕਲ ਨਹੀਂ ਖਰੀਦਦਾ। ਇਸ ਨੂੰ ਖਰੀਦਣ ਵਾਲੇ ਲੋਕਾਂ ਦਾ ਆਪਣਾ ਗਰੁੱਪ ਹੁੰਦਾ ਹੈ। ਉਹ ਲੋਕ ਮਿਲਦੇ ਹਨ, ਗੱਲ ਕਰਦੇ ਹਨ, ਬਾਈਕ ਰਾਈਡ ਕਰਦੇ ਹਨ।"

ਭਾਰਤ ਇਨ੍ਹਾਂ ਮੋਟਰਸਾਈਕਲਾਂ ਲਈ ਕਿੰਨਾ ਅਹਿਮ?

ਉਨ੍ਹਾਂ ਕਿਹਾ, "ਇਹ ਕੋਈ ਖਾਸ ਮਾਰਕੀਟ ਪ੍ਰੋਡਕਟ ਨਹੀਂ ਹੈ। ਜੇ ਸਾਲ ਵਿੱਚ ਤਿੰਨ-ਚਾਰ ਹਜ਼ਾਰ ਵੀ ਅਜਿਹੀਆਂ ਬਾਈਕ ਵਿੱਕ ਜਾਂਦੀਆਂ ਹਨ ਤਾਂ ਕੰਪਨੀ ਲਈ ਚੰਗਾ ਹੈ।"

ਖਬਰਾਂ ਇਹ ਵੀ ਆਈਆਂ ਕਿ ਅਮਰੀਕਾ ਤੋਂ ਬਾਹਰ ਪ੍ਰੋਡਕਸ਼ਨ ਬਾਰੇ ਸੋਚ ਰਹੀ ਹਾਰਲੇ-ਡੇਵਿਡਸਨ ਭਾਰਤ ਨੂੰ ਆਪਣਾ ਹਬ ਬਣਾ ਸਕਦੀ ਹੈ ਪਰ ਜਾਣਕਾਰ ਇਸ ਨਾਲ ਇਤੇਫਾਕ ਨਹੀਂ ਰਖਦੇ।

harley davidson
Getty Images
8 ਮਾਰਚ 2015: ਮਹਿਲਾ ਰਾਈਡਰਜ਼ ਨੇ ਇੰਦੌਰ ਵਿੱਚ ਬਾਈਕ-ਰੈਲੀ ਵਿੱਚ ਹਿੱਸਾ ਲਿਆ।

ਟੁਟੂ ਧਵਨ ਦਾ ਕਹਿਣਾ ਹੈ, "ਮੈਨੂੰ ਨਹੀਂ ਲਗਦਾ ਅਜਿਹਾ ਹੋਵੇਗਾ, ਸਗੋਂ ਕੰਪਨੀ ਯੂਰਪ ਨੂੰ ਹਬ ਬਣਾ ਸਕਦੀ ਹੈ।"

ਪਰ ਜਿਸ ਹਾਰਲੇ-ਡੇਵਿਡਸਨ ਨੂੰ ਖਰੀਦ ਕੇ ਲੋਕ ਅੱਜ ਖਾਸ ਹੋ ਜਾਂਦੇ ਹਨ ਉਸ ਦਾ ਇੰਨਾ ਖਾਸ ਹੋ ਜਾਣਾ ਕੋਈ ਇਤੇਫ਼ਾਕ ਨਹੀਂ ਹੈ।

ਹਾਰਲੇ-ਡੇਵਿਡਸਨ ਮੁਤਾਬਕ ਵਿਲੀਅਮ ਹਾਰਲੇ ਨੇ ਸਾਲ 1901 ਵਿੱਚ ਹੀ ਉਸ ਇੰਜਨ ਦਾ ਬਲੂਪ੍ਰਿੰਟ ਤਿਆਰ ਕਰ ਲਿਆ ਸੀ ਜੋ ਇੱਕ ਸਾਈਕਲ ਵਿੱਚ ਫਿਟ ਹੋ ਸਕਦਾ ਸੀ।

ਕਿੱਥੋਂ ਕਿੱਥੇ ਪਹੁੰਚੀ ਹਾਰਲੇ?

  • ਸਾਲ 1903 ਵਿੱਚ ਅਮਰੀਕਾ ਸ਼ਹਿਰ ਵਿਸਕੋਂਸਿਨ ਦੇ ਮਿਲਵਾਕੀ ਵਿੱਚ ਵਿਲੀਅਮ ਐੱਸ ਹਾਰਲੇ, ਆਰਥਰ ਅਤੇ ਵਾਰਲਟਰ (ਡੇਵਿਡਸਨ ਭਰਾਵਾਂ) ਨੇ ਮਿਲ ਕੇ ਇੱਕ ਛੋਟੇ ਜਿਹੇ ਸ਼ੈੱਡ ਵਿੱਚ ਹਾਰਲੇ-ਡੇਵਿਡਸਨ ਕੰਪਨੀ ਦੀ ਨੀਂਹ ਰੱਖੀ।
  • ਇਹ ਮੋਟਰਸਾਈਕਲ ਜਿਸ ਫੈਕਟਰੀ ਵਿੱਚ ਬਣੀ ਉਹ 10/15 ਫੁੱਟ ਦਾ ਕਮਰਾ ਸੀ ਜਿਸ ''ਤੇ ਲਕੜ ਦੀ ਛੱਤ ਸੀ ਅਤੇ ਇਸ ਦੇ ਦਰਵਾਜ਼ੇ ''ਤੇ ਲਿਖਿਆ ਹੋਇਆ ਸੀ ਹਾਰਲੇ-ਡੇਵਿਡਸਨ ਮੋਟਰ ਕੰਪਨੀ।
  • ਸ਼ੁਰੂਆਤ ਵਿਲੀਅਮ ਅਤੇ ਆਰਥਰ ਨੇ ਕੀਤੀ ਸੀ ਅਤੇ ਉਨ੍ਹਾਂ ਦੇ ਭਰਾ ਵਾਲਟਰ ਵੀ ਅੱਗੇ ਚੱਲ ਕੇ ਇਨ੍ਹਾਂ ਕੋਸ਼ਿਸ਼ਾਂ ਵਿੱਚ ਜੁਟੇ।
  • ਜਦੋਂ ਮੋਟਰਸਾਈਕਲ ਤਿਆਰ ਹੋਈ ਤਾਂ ਖਰੀਰਦਾਰ ਮਿਲਿਆ ਹੈਨਰੀ ਮੇਅਰ ਜੋ ਇਨ੍ਹਾਂ ਨੌਜਵਾਨਾਂ ਦੇ ਨਾਲ ਪੜ੍ਹਦਾ ਸੀ ਅਤੇ 1903 ਵਿੱਚ ਆਇਆ ਮਾਡਲ ਉਨ੍ਹਾਂ ਨੇ ਸਿੱਧਾ ਕੰਪਨੀ ਸੰਸਥਾਪਕਾਂ ਤੋਂ ਖਰੀਦਿਆ।
  • ਇਸ ਤੋਂ ਅਗਲੇ ਸਾਲ ਹਾਰਲੇ-ਡੇਵਿਡਸਨ ਨੂੰ ਪਹਿਲਾ ਡੀਲਰ ਮਿਲਿਆ ਸ਼ਿਕਾਗੋ ਦੇ ਸੀਐੱਚ ਲੈਂਗ ਦੇ ਰੂਪ ਵਿੱਚ ਜਿਨ੍ਹਾਂ ਨੇ ਬਿਜ਼ਨੈੱਸ ਸ਼ੁਰੂ ਕੀਤਾ ਅਤੇ ਇਸ ਦੀਆਂ ਸ਼ੁਰੂਆਤੀ ਤਿੰਨ ਮੋਟਰਸਾਈਕਲਾਂ ਵਿੱਚੋਂ ਇੱਕ ਵੇਚੀ।
  • ਸਾਲ 1905 ਇਸ ਬ੍ਰਾਂਡ ਲਈ ਕਾਫ਼ੀ ਅਹਿਮੀਅਤ ਰਖਦਾ ਹੈ ਕਿਉਂਕਿ ਇਸੇ ਸਾਲ ਹਾਰਲੇ-ਡੇਵਿਡਸਨ ਦੀ ਬਾਈਕ ਨੇ ਸ਼ਿਕਾਗੋ ਵਿੱਚ 15 ਮੀਲ ਦੀ ਰੇਸ ਜਿੱਤੀ ਅਤੇ ਇਸ ਵਿੱਚ ਉਸ ਨੂੰ 19 ਮਿੰਟ ਲੱਗੇ ਸੀ।

ਅਮਰੀਕਾ ਤੋਂ ਜਾਪਾਨ ਤੱਕ

ਸਾਲ 1907 ਵਿੱਚ ਹਾਰਲੇ-ਡੇਵਿਡਸਨ ਮੋਟਰ ਕੰਪਨੀ ਵਜੂਦ ਵਿੱਚ ਆਈ। ਇਸ ਦਾ ਸਟਾਕ ਚਾਰ ਸੰਸਥਾਪਕਾਂ ਵਿੱਚ ਵੰਡਿਆ ਗਿਆ ਅਤੇ ਸਟਾਫ਼ ਦਾ ਆਕਾਰ ਵਧਾ ਕੇ ਦੁਗੁਣਾ ਕਰ ਦਿੱਤਾ ਗਿਆ ਸੀ। ਫੈਕਟਰੀ ਸਾਈਜ਼ ਵੀ ਵੱਧ ਕੇ ਦੁਗੁਣਾ ਹੋ ਗਿਆ।

ਇਸੇ ਸਾਲ ਆਰਥਰ ਅਤੇ ਵਾਲਟਰ ਦੇ ਤੀਜੇ ਭਰਾ ਵਿਲੀਅਮ ਏ ਡੇਵਿਡਸਨ ਨੇ ਆਪਣੀ ਨੌਕਰੀ ਛੱਡ ਕੇ ਮੋਟਰ ਕੰਪਨੀ ਜੁਆਇਨ ਕੀਤੀ।

ਇਸ ਤੋਂ ਅਗਲੇ ਸਾਲ ਵਾਲਟਰ ਨੇ 7ਵੇਂ ''ਐਨੁਅਲ ਫੈਡਰੇਸ਼ਨ ਆਫ਼ ਅਮਰੀਕਨ ਮੋਟਰਸਾਈਕਲਿਸਟ ਐਂਡ ਯੋਰੇਂਸ ਅਤੇ ਰਿਲਾਇਬਿਲਿਟੀ ਕਾਂਟੈਸਟ'' ਵਿੱਚ ਪਰਫੈਕਟ 7000 ਪੁਆਇੰਟ ਤੱਕ ਪਹੁੰਚਣ ਦਾ ਕਾਰਨਾਮਾ ਕਰ ਦਿਖਾਇਆ ਅਤੇ ਇਸ ਦੇ ਤਿੰਨ ਦਿਨ ਬਾਅਦ ਉਹ FAM ਦਾ ਰਿਕਾਰਡ 188.234 ਮੀਲ ਪ੍ਰਤੀ ਗੈਲਨ ਤੱਕ ਲੈ ਗਏ। ਇਸ ਨਾਲ ਇਹ ਫਾਇਦਾ ਹੋਇਆ ਕਿ ਹਾਰਲੇ-ਡੇਵਿਡਸਨ ਦੀ ਮਜ਼ਬੂਤ ਮੋਟਰਸਾਈਕਲ ਦੀ ਚਰਚਾ ਦੂਰ-ਦੂਰ ਤੱਕ ਫੈਲਨ ਲੱਗੀ।

ਕੰਪਨੀ ਜਦੋਂ ਛੇ ਸਾਲ ਦੀ ਹੋਈ ਤਾਂ ਵੀ-ਟਵਿੱਨ ਪਾਵਰਡ ਮੋਟਰਸਾਈਕਲ ਪੇਸ਼ ਕੀਤੀ ਗਈ। ਹਾਰਲੇ-ਡੇਵਿਡਸਨ ਦੇ ਇਤਿਹਾਸ ਵਿੱਚ 45 ਡਿਗਰੀ ਕੰਫਿਗ੍ਰੇਸ਼ਨ ਵਿੱਚ ਦੋ ਸਿਲੰਡਰ ਦੀ ਇਹ ਤਸਵੀਰ ਮੀਲ ਦਾ ਪੱਥਰ ਸਾਬਿਤ ਹੋਈ।

ਸਾਲ 1910 ਵਿੱਚ ਬਾਰ ਐਂਡ ਸ਼ੀਲਡ ਦਾ ਲੋਗੋ ਪਹਿਲੀ ਵਾਰੀ ਇਸਤੇਮਾਲ ਕੀਤਾ ਗਿਆ। ਇਸ ਦੇ ਅਗਲੇ ਸਾਲ ਅਮਰੀਕੀ ਪੇਟੇਂਟ ਆਫਿਸ ਵਿੱਚ ਇਸ ਨੂੰ ਟਰੇਡਮਾਰਕ ਕਰਵਾ ਲਿਆ ਗਿਆ।

ਵਿਸ਼ਵ ਜੰਗ ਨਾਲ ਬਾਈਕ ਦਾ ਕੁਨੈਕਸ਼ਨ

ਸ਼ੈੱਡ ਵਿੱਚ ਕੰਪਨੀ ਬਣਨ ਅਤੇ ਖੜ੍ਹੇ ਹੋਣ ਦੇ 10 ਸਾਲ ਅੰਦਰ ਇਸ ਕੰਪਨੀ ਨੇ ਸਾਲ 1912 ਵਿੱਚ ਪਹਿਲੀ ਵਾਰੀ ਜਾਪਾਨ ਨੂੰ ਆਪਣੀ ਮੋਟਰਸਾਈਕਲ ਬਰਾਮਦ ਕੀਤੀ। ਇਹ ਅਮਰੀਕਾ ਤੋਂ ਬਾਹਰ ਹਾਰਲੇ-ਡੇਵਿਡਸਨ ਦੀ ਪਹਿਲੀ ਵਿਕਰੀ ਸੀ।

ਜਾਣਕਾਰਾਂ ਦਾ ਕਹਿਣਾ ਹੈ ਕਿ ਹਾਰਲੇ-ਡੇਵਿਡਸਨ ਵਿਸ਼ਵ ਜੰਗ ਦੌਰਾਨ ਕਾਫ਼ੀ ਖਾਸ ਹੋ ਗਈ ਸੀ। ਇਸ ਦਾ ਇੱਕ ਸਬੂਤ ਸਾਲ 1917 ਦਿੰਦਾ ਹੈ ਜਦੋਂ ਇਸ ਸਾਲ ਬਣੀ ਕੰਪਨੀ ਦੀ ਇੱਕ-ਤਿਹਾਈ ਬਾਈਕ ਫੌਜ ਨੂੰ ਵੇਚੀ ਗਈ।

1918 ਵਿੱਚ ਕੁਝ ਅਜਿਹਾ ਹੀ ਸੀ। ਪਹਿਲੀ ਵਿਸ਼ਵ ਜੰਗ ਦੌਰਾਨ ਹਾਰਲੇ-ਡੇਵਿਡਸਵਨ ਦੀਆਂ ਤਕਰੀਬਨ ਅੱਧੀਆਂ ਮੋਟਰਸਾਈਕਲ ਫੌਜ ਨੂੰ ਦਿੱਤੀ ਗਈ ਸੀ। ਫੌਜ ਨੇ ਕੁੱਲ 20 ਹਜ਼ਾਰ ਮੋਟਰਸਾਈਕਲ ਇਸਤੇਮਾਲ ਕੀਤੀਆਂ ਜਿਨ੍ਹਾਂ ਵਿੱਚ ਵਧੇਰੇ ਹਾਰਲੇ ਸਨ।

ਸਾਲ 1920 ਵਿੱਚ ਹਾਰਲੇ-ਡੇਵਿਡਸਨ ਦੁਨੀਆਂ ਦੀ ਸਭ ਤੋਂ ਵੱਡੀ ਮੋਟਰਸਾਈਕਲ ਬਣਨ ਵਾਲੀ ਕੰਪਨੀ ਬਣ ਗਈ। ਇਹ ਉਹ ਦੌਰ ਸੀ ਜਦੋਂ 67 ਦੇਸਾਂ ਵਿੱਚ ਦੋ ਹਜ਼ਾਰ ਤੋਂ ਵੱਧ ਡੀਲਰ ਹਾਰਲੇ-ਡੇਵਿਡਸਨ ਵੇਚ ਰਹੇ ਸਨ।

ਜੰਗ ਵਿੱਚ ਇਸ ਕੰਪਨੀ ਨੂੰ ਵਾਰੀ-ਵਾਰੀ ਫਾਇਦਾ ਹੋਇਆ।

ਅੱਜ ਵੀ ਕਾਇਮ ਹੈ ਜਲਵਾ

  • 1941 ਵਿੱਚ ਅਮਰੀਕਾ ਦੂਜੀ ਵਿਸ਼ਵ ਜੰਗ ਵਿੱਚ ਦਾਖਿਲ ਹੋਇਆ। ਗੈਰ-ਫੌਜੀ ਮੋਟਰਸਾਈਕਲ ਦਾ ਉਤਪਾਦਨ ਰੋਕ ਦਿੱਤਾ ਗਿਆ ਕਿਉਂਕਿ ਇਸ ਦੌਰਾਨ ਫੌਜ ਲਈ ਬਣਾਈ ਜਾ ਰਹੀ ਸੀ।
  • 1945 ਵਿੱਚ ਜਦੋਂ ਜੰਗ ਦਾ ਅੰਤ ਹੋਇਆ ਤਾਂ ਬਿਨਾਂ ਸਮਾਂ ਗਵਾਏ ਕੰਪਨੀ ਨੇ ਆਮ ਲੋਕਾਂ ਲਈ ਮੋਟਰਸਾਈਕਲ ਬਣਾਉਣੀ ਸ਼ੁਰੂ ਕਰ ਦਿੱਤੀ।
harley davidson
Getty Images
1980 ਅਤੇ 1990 ਦੇ ਦਹਾਕੇ ਵਿੱਚ ਕੰਪਨੀ ਨੇ ਉਹ ਮਾਡਲ ਲਾਂਚ ਕੀਤੇ ਜਿਨ੍ਹਾਂ ਨੇ ਅੱਜ ਵੀ ਮਾਰਕਿਟ ਵਿੱਚ ਕਬਜ਼ਾ ਕੀਤਾ ਹੋਇਆ ਹੈ।
  • 1940 ਤੋਂ ਲੈ ਕੇ 1980 ਵਿੱਚ ਹਾਰਲੇ-ਡੇਵਿਡਸਨ ਦੀ ਬਾਈਕ ਮੋਟਰ ਰੇਸ ਵਿੱਚ ਜਿੱਤ ਹਾਸਿਲ ਕਰਦੀ ਰਹੀ ਅਤੇ ਵੱਖ-ਵੱਖ ਪਾਵਰਫੁੱਲ ਇੰਜਨ, ਨਵੇਂ ਮਾਡਲ ਦੀ ਮਦਦ ਨਾਲ ਉਹ ਬਾਜ਼ਾਰ ਦੀ ਰੇਸ ਵਿੱਚ ਦੂਜੀਆਂ ਕੰਪਨੀਆਂ ਤੋਂ ਅੱਦੇ ਨਿਕਲਦੀ ਰਹੀ।
  • ਮੋਟਰਸਾਈਕਲ ਯੂਐੱਸ ਮੁਤਾਬਕ ਦੂਜੀ ਵਿਸ਼ਵ ਜੰਗ ਤੋਂ ਬਾਅਦ ਆਈ ਹਾਰਲੇ-ਡੇਵਿਡਸਵ ਦੀਆਂ ਚੰਗੀਆਂ ਮੋਟਰਸਾਈਕਲ ਵਿੱਚ 1957 ਦੀ ਸਪੋਰਟਸਟਰ ਖਾਸ ਹੈ ਜੋ ਕਿ ਮੌਜੂਦਾ ਲਾਈਨ-ਅਪ ਵਿੱਚ ਸਭ ਤੋਂ ਪੁਰਾਣਾ ਮਾਡਲ ਹੈ।
  • 1960 ਦੇ ਦਹਾਕੇ ਵਿੱਚ ਕੰਪਨੀ ਸਭ ਤੋਂ ਉੱਪਰ ਵਾਲੇ ਪੱਧਰ ''ਤੇ ਦੇਖਣ ਨੂੰ ਮਿਲੀ। 1965 ਵਿੱਚ ਉਹ ਸ਼ੇਅਰ ਬਾਜ਼ਾਰ ਪਹੁੰਚੀ ਅਤੇ 1969 ਵਿੱਚ ਅਮਰੀਕਨ ਮਸ਼ੀਨ ਐਂਡ ਫਾਉਂਡ੍ਰੀ (ਏਐੱਮਐੱਫ਼) ਨਾਲ ਮਿਲ ਗਈ।
  • ਪਰ ਹਾਲਾਤ ਬਦਲਣ ਲੱਗੇ ਅਤੇ 1980 ਦੇ ਦਹਾਕੇ ਦੀ ਸ਼ੁਰੂਆਤ ਏਐੱਮਐੱਫ਼ ਨੇ ਮਾਲਕਾਣਾ ਹੱਕ ਮੌਜੂਦਾ ਲਾਡਰਸ਼ਿਪ ਨੂੰ ਵਾਪਸ ਕਰ ਦਿੱਤਾ ਜਿਨ੍ਹਾਂ ਵਿੱਚ ਸੰਸਥਾਪਕਾਂ ਦੇ ਪਰਿਵਾਰ ਵੀ ਸ਼ਾਮਿਲ ਸਨ।
  • 1980 ਅਤੇ 1990 ਦੇ ਦਹਾਕੇ ਵਿੱਚ ਕੰਪਨੀ ਨੇ ਉਹ ਮਾਡਲ ਲਾਂਚ ਕੀਤੇ ਜਿਨ੍ਹਾਂ ਨੇ ਅੱਜ ਵੀ ਮਾਰਕਿਟ ਵਿੱਚ ਕਬਜ਼ਾ ਕੀਤਾ ਹੋਇਆ ਹੈ। ਸਦੀ ਬਦਲੀ ਪਰ ਹਾਰਲੇ ਦਾ ਰੁਤਬਾ ਨਹੀਂ ਬਦਲਿਆ।

ਕਈ ਕੰਪਨੀਆਂ ਆਈਆਂ ਅਤੇ ਗਈਆਂ ਪਰ ਹਾਰਲੇ ਦਾ ਜਲਵਾ ਕੱਲ੍ਹ ਵੀ ਸੀ ਅਤੇ ਅੱਜ ਵੀ ਹੈ ਅਤੇ ਸ਼ਾਇਦ ਕੱਲ੍ਹ ਵੀ ਬਰਕਰਾਰ ਰਹੇ।

ਇਹ ਵੀ ਦੇਖੋ:

https://www.youtube.com/watch?v=xWw19z7Edrs&t=1s

https://www.youtube.com/watch?v=MBgq2KfvjLw&t=5s

https://www.youtube.com/watch?v=2hZ1bxjS8ds&t=9s

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''3bb3df40-f5e2-41cd-b71e-26c976260f5d'',''assetType'': ''STY'',''pageCounter'': ''punjabi.international.story.53217236.page'',''title'': ''ਹਾਰਲੇ ਡੇਵਿਡਸਨ: ਚੀਫ ਜਸਟਿਸ ਆਫ ਇੰਡੀਆ ਜਿਸ ਦੀ ਸਵਾਰੀ ਦੇ ਸ਼ੌਕੀਨ ਹਨ, ਉਸ ਦਾ ਇਤਿਹਾਸ ਕੀ ਹੈ'',''published'': ''2020-06-29T08:36:26Z'',''updated'': ''2020-06-29T08:36:26Z''});s_bbcws(''track'',''pageView'');

Related News