ਕੋਰੋਨਾਵਾਇਰਸ ਅਤੇ ਇਲਾਜ: ਡੈਕਸਾਮੀਥੇਸੋਨ ਦਵਾਈ ਕੀ ਹੈ ਤੇ ਕਿਵੇਂ ਕੰਮ ਕਰਦੀ ਹੈ, ਜਿਸ ਕਾਰਨ ਵੈਂਟੀਲੇਟਰ ''''ਤੇ ਪਏ ਕੋਵਿਡ ਮਰੀਜ਼ਾਂ ਨੂੰ ਫਾਇਦਾ ਹੋ ਰਿਹਾ ਹੈ- ਪੰਜ ਅਹਿਮ ਖ਼ਬਰਾਂ

Monday, Jun 29, 2020 - 08:19 AM (IST)

ਕੋਰੋਨਾਵਾਇਰਸ ਅਤੇ ਇਲਾਜ: ਡੈਕਸਾਮੀਥੇਸੋਨ ਦਵਾਈ ਕੀ ਹੈ ਤੇ ਕਿਵੇਂ ਕੰਮ ਕਰਦੀ ਹੈ, ਜਿਸ ਕਾਰਨ ਵੈਂਟੀਲੇਟਰ ''''ਤੇ ਪਏ ਕੋਵਿਡ ਮਰੀਜ਼ਾਂ ਨੂੰ ਫਾਇਦਾ ਹੋ ਰਿਹਾ ਹੈ- ਪੰਜ ਅਹਿਮ ਖ਼ਬਰਾਂ
ਕੋਰੋਨਾਵਾਇਰਸ
Getty Images

ਡੈਕਸਾਮੀਥੇਸੋਨ ਨਾਮ ਦੀ ਇੱਕ ਐਂਟੀ-ਇਨਫਲਾਮੈਟਰੀ ਦਵਾਈ ਹਸਪਤਾਲ ਵਿੱਚ ਗੰਭੀਰ ਤੌਰ ''ਤੇ ਬਿਮਾਰ ਕੋਵਿਡ-19 ਦੇ ਮਰੀਜ਼ਾਂ ਦੇ ਇਲਾਜ ਲਈ ਲਾਹੇਵੰਦ ਸਾਬਿਤ ਹੋ ਰਹੀ ਹੈ।

ਬਰਤਾਨੀਆ ਵਿੱਚ ਕੀਤੇ ਗਏ ਟ੍ਰਾਇਲ ਵਿੱਚ ਦੇਖਿਆ ਗਿਆ ਹੈ ਕਿ ਇਹ ਦਵਾਈ ਜਾਨਾਂ ਬਚਾ ਸਕਦੀ ਹੈ, ਕੌਮਾਂਤਰੀ ਪੱਧਰ ''ਤੇ ਇਸ ਦੀ ਵਰਤੋਂ ਪਹਿਲਾਂ ਇਸ ਨੂੰ ਤੁਰੰਤ ਨੈਸ਼ਨਲ ਹੈਲਥ ਸਰਵਿਸ ਵਿੱਚ ਇਸਤੇਮਾਲ ਕੀਤਾ ਜਾ ਸਕਦਾ ਹੈ।

ਡੈਕਸਾਮੀਥੇਸੋਨ ਇੱਕ ਸਟੈਰੌਆਇਡ ਹੈ ਯਾਨਿ ਅਜਿਹੀ ਦਵਾਈ ਜੋ ਸਰੀਰ ਵੱਲੋਂ ਪੈਦਾ ਕੀਤੇ ਗਏ ਸੋਜਿਸ਼ ਵਿਰੋਧੀ ਹਾਰਮੋਨਜ਼ ਦੀ ਨਕਲ ਕਰਕੇ ਸੋਜ ਘੱਟ ਕਰਦੀ ਹੈ।

ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ ''ਤੇ ਕਲਿੱਕ ਕਰੋ।

ਕੋਰੋਨਾਵਾਇਰਸ ਕਹਿਰ: 9 ਹਸਪਤਾਲਾਂ ਵਿੱਚ ਧੱਕੇ ਖਾਣ ਦੇ ਬਾਵਜੂਦ ਉਸ ਦੀ ਮੌਤ ਹੋ ਗਈ

ਪੀ.ਸ਼੍ਰੀਕਾਂਤ 17 ਜੂਨ ਦੀ ਉਸ ਦੁੱਖਦਾਈ ਸਵੇਰ ਨੂੰ ਯਾਦ ਕਰਦੇ ਹਨ ਜਦੋਂ ਉਨ੍ਹਾਂ ਦੀ 41 ਸਾਲਾ ਪਤਨੀ ਰੋਹਿਤਾ ਨੇ ਆਖਰੀ ਸਾਹ ਲਏ ਸਨ।
BBC
ਪੀ.ਸ਼੍ਰੀਕਾਂਤ 17 ਜੂਨ ਦੀ ਉਸ ਦੁੱਖਦਾਈ ਸਵੇਰ ਨੂੰ ਯਾਦ ਕਰਦੇ ਹਨ ਜਦੋਂ ਉਨ੍ਹਾਂ ਦੀ 41 ਸਾਲਾ ਪਤਨੀ ਰੋਹਿਤਾ ਨੇ ਆਖਰੀ ਸਾਹ ਲਏ ਸਨ।

"ਉਹ ਸਾਹ ਲੈਣ ਦੀ ਕੋਸ਼ਿਸ਼ ਕਰ ਰਹੀ ਸੀ, ਪਰ ਉਸ ਨੂੰ ਦਿੱਕਤ ਹੋ ਰਹੀ ਸੀ।ਉਹ ਰੋ ਰਹੀ ਸੀ ਕਿਉਂਕਿ ਉਸ ਨੂੰ ਪਤਾ ਸੀ ਕਿ ਹੁਣ ਉਸ ਦੇ ਹੱਥ ''ਚ ਕੁੱਝ ਨਹੀਂ ਹੈ।ਆਖ਼ਰ ਉਹ ਮਰ ਗਈ ਤੇ ਕੋਈ ਵੀ ਸਾਡੀ ਮਦਦ ਲਈ ਨਾ ਪਹੁੰਚਿਆ।"

"ਅਸੀਂ 9 ਹਸਪਤਾਲਾਂ ਦੇ ਧੱਕੇ ਖਾਦੇ ਪਰ ਕਿਸੇ ਨੇ ਵੀ ਸਾਡੀ ਬਾਂਹ ਨਾ ਫੜੀ।"

ਪੀ.ਸ਼੍ਰੀਕਾਂਤ 17 ਜੂਨ ਦੀ ਉਸ ਦੁੱਖਦਾਈ ਸਵੇਰ ਨੂੰ ਯਾਦ ਕਰਦੇ ਹਨ ਜਦੋਂ ਉਨ੍ਹਾਂ ਦੀ 41 ਸਾਲਾ ਪਤਨੀ ਰੋਹਿਤਾ ਨੇ ਆਖਰੀ ਸਾਹ ਲਏ ਸਨ।

ਰੋਹਿਤਾ ਅਤੇ ਸ਼੍ਰੀਕਾਂਤ ਹੈਦਰਾਬਾਦ ''ਚ ਆਪਣੀ 17 ਸਾਲਾ ਧੀ ਅਤੇ 14 ਸਾਲਾ ਪੁੱਤਰ ਨਾਲ ਰਹਿੰਦੇ ਸਨ।

ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ ''ਤੇ ਕਲਿੱਕ ਕਰੋ।

ਕੋਰੋਨਾਵਾਇਰਸ
BBC

ਲੌਕਡਾਊਨ ਤੋੜਨ ਦਾ ਇਲਜ਼ਾਮ: ਹਿਰਾਸਤ ਵਿਚ ਪੁਲਿਸ ਦੇ ਤਸ਼ੱਦਦ ਕਾਰਨ ਪਿਓ-ਪੁੱਤ ਦੀ ਮੌਤ -ਪਰਿਵਾਰ

ਕੋਰੋਨਾਵਾਇਰਸ
BBC

ਕੋਵਿਡ ਪਾਬੰਦੀਆਂ ਦੀ ਕਥਿਤ ਉਲੰਘਣਾ ਲਈ ਤਮਿਲਨਾਡੂ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਇੱਕ ਪਿਤਾ ਅਤੇ ਪੁੱਤਰ ਦੀ ਹਿਰਾਸਤ ਵਿੱਚ ਹੋਈ ਮੌਤ ਨੇ ਦੇਸ਼ ਨੂੰ ਸੋਗ ਵਿੱਚ ਡੋਬ ਦਿੱਤਾ ਹੈ।

ਪੀ. ਜੈਰਾਜ (58) ਅਤੇ ਉਨ੍ਹਾਂ ਦੇ ਪੁੱਤਰ ਬੇਨਿਕਸ (38) ਨੂੰ ਕਥਿਤ ਤੌਰ ''ਤੇ ਪ੍ਰਵਾਨਿਤ ਸਮੇਂ ਤੋਂ ਬਾਅਦ ਆਪਣਾ ਸਟੋਰ ਖੁੱਲ੍ਹਾ ਰੱਖਣ ਦੇ ਇਲਜ਼ਾਮ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਤਮਿਲ ਨਾਡੂ ਵਿੱਚ ਕੋਵਿਡ ਦੇ ਪਸਾਰ ਨੂੰ ਰੋਕਣ ਲਈ ਅਜੇ ਵੀ ਲੌਕਡਾਊਨ ਜਾਰੀ ਕੀਤਾ ਗਿਆ ਹੈ।

ਇਨ੍ਹਾਂ ਦੋਵੇਂ ਪਿਉ-ਪੁੱਤ ਨੂੰ ਪੂਰੀ ਰਾਤ ਪੁਲਿਸ ਹਿਰਾਸਤ ਵਿੱਚ ਰੱਖਿਆ ਗਿਆ ਅਤੇ ਦੋ ਦਿਨ ਬਾਅਦ ਘੰਟਿਆਂ ਅੰਦਰ ਹੀ ਉਨ੍ਹਾਂ ਦੀ ਮੌਤ ਹੋ ਗਈ।

ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ ''ਤੇ ਕਲਿੱਕ ਕਰੋ।

ਭਾਰਤ-ਚੀਨ ਜਿਸ ਜ਼ਮੀਨ ਲਈ ਲੜ ਰਹੇ ਉਸ ਦਾ ਮਹਾਰਾਜਾ ਰਣਜੀਤ ਸਿੰਘ ਨਾਲ ਕੀ ਰਿਸ਼ਤਾ ਸੀ

ਲੱਦਾਖ ਆਪਣੀ ਸੁੰਦਰਤਾ ਅਤੇ ਸੰਘਣੇ ਪਹਾੜੀ ਇਲਾਕਿਆਂ ਕਾਰਨ ਪ੍ਰਸਿੱਧ ਹੈ। ਪਿਛਲੇ ਕਈ ਹਫ਼ਤਿਆਂ ਤੋਂ ਇਹ ਖੇਤਰ ਭਾਰਤ ਅਤੇ ਚੀਨ ਵਿਚਾਲੇ ਸਰਹੱਦੀ ਵਿਵਾਦ ਨੂੰ ਲੈ ਕੇ ਚਰਚਾ ਵਿਚ ਹੈ।

ਹਾਲ ਹੀ ਵਿੱਚ, ਕੇਂਦਰ ਸ਼ਾਸਿਤ ਪ੍ਰਦੇਸ਼ ਬਣੇ ਲੱਦਾਖ ਦਾ ਇੱਕ ਵੱਖਰਾ ਭੂਗੋਲਿਕ ਢਾਂਚਾ ਹੈ। ਇੱਥੇ ਦੀਆਂ ਪਹਾੜੀਆਂ ਹਿਮਾਲਿਆਈ ਪਹਾੜੀ ਲੜੀ ਦਾ ਹਿੱਸਾ ਹਨ। ਇੱਥੇ ਝੀਲਾਂ, ਬਰਫ਼ ਨਾਲ ਢੱਕੇ ਪਹਾੜ ਅਤੇ ਤੰਗ ਰਸਤੇ ਹਨ।

ਭਾਰਤ ਅਤੇ ਚੀਨ ਵਿਚਾਲੇ ਮੌਜੂਦਾ ਵਿਵਾਦ ਨੂੰ ਹਿਮਾਲਿਆ ਦੇ ਪ੍ਰਦੇਸ਼ ਨੂੰ ਸਮਝੇ ਬਿਨਾਂ ਸਮਝਣਾ ਮੁਸ਼ਕਲ ਹੈ।

ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ ''ਤੇ ਕਲਿੱਕ ਕਰੋ।

ਕੋਰੋਨਾਵਾਇਰਸ
BBC

ਪਿਛਲੇ ਸਾਲ ਦੇ ਹੜ੍ਹਾਂ ਦੇ ਮਾਰੇ ਪੰਜਾਬ ਦੇ ਲੋਕਾਂ ਨੇ ਕੀ ਕੀਤਾ ਇੰਤਜ਼ਾਮ ਤੇ ਇਸ ਵਾਰ ਕੀ ਹਨ ਹਾਲਾਤ

ਪਿਛਲੇ ਸਾਲ ਦੀਆਂ ਮੀਡੀਆ ਰਿਪੋਰਟਾਂ ਮੁਤਾਬਕ ਪੰਜਾਬ ਨੂੰ 1500 ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਹੋਇਆ ਸੀ।
Getty Images
ਪਿਛਲੇ ਸਾਲ ਦੀਆਂ ਮੀਡੀਆ ਰਿਪੋਰਟਾਂ ਮੁਤਾਬਕ ਪੰਜਾਬ ਨੂੰ 1500 ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਹੋਇਆ ਸੀ।

ਮਾਨਸੂਨ ਦੌਰਾਨ ਪੰਜਾਬ ਦੇ ਦਰਿਆਵਾਂ ਨੇੜਲੇ ਇਲਾਕੇ ਹੜ੍ਹਾਂ ਦੇ ਪ੍ਰਭਾਵ ਹੇਠ ਨਾ ਆਉਣ ਇਸ ਲਈ ਕੀ ਕਦਮ ਚੁੱਕੇ ਜਾ ਰਹੇ ਹਨ, ਇਹ ਜਾਨਣ ਦੀ ਅਸੀਂ ਕੋਸ਼ਿਸ਼ ਕੀਤੀ।

ਪੰਜਾਬ ਦੇ ਸਤਲੁਜ ਅਤੇ ਘੱਗਰ ਦੇ ਨੇੜਲੇ ਇਲਾਕੇ ਹਰ ਸਾਲ ਹੀ ਮਾਨਸੂਨ ਦੌਰਾਨ ਹੜ੍ਹਾਂ ਦੇ ਖ਼ਤਰੇ ਵਿੱਚ ਰਹਿੰਦੇ ਹਨ, ਪਰ ਪਿਛਲੇ ਸਾਲ ਹੜ੍ਹਾਂ ਨੇ ਇਨ੍ਹਾਂ ਇਲਾਕਿਆਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਸੀ।

ਰੋਪੜ, ਜਲੰਧਰ, ਕਪੂਰਥਲਾ, ਫਿਰੋਜ਼ਪੁਰ, ਫ਼ਾਜ਼ਿਲਕਾ, ਮੋਗਾ, ਪਟਿਆਲਾ ਅਤੇ ਸੰਗਰੂਰ ਜਿਲ੍ਹਿਆਂ ਦੇ ਕਈ ਪਿੰਡ ਪ੍ਰਭਾਵਿਤ ਹੋਏ ਸੀ। ਪਿਛਲੇ ਸਾਲ ਦੀਆਂ ਮੀਡੀਆ ਰਿਪੋਰਟਾਂ ਮੁਤਾਬਕ ਪੰਜਾਬ ਨੂੰ 1500 ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਹੋਇਆ ਸੀ। ਜਾਨੀ ਅਤੇ ਪਸ਼ੂਧਨ ਦਾ ਨੁਕਸਾਨ ਵੀ ਪੰਜਾਬ ਨੂੰ ਝੱਲਣਾ ਪਿਆ ਸੀ।

ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ ''ਤੇ ਕਲਿੱਕ ਕਰੋ।

ਹੈਲਪਲਾਈਨ ਨੰਬਰ
BBC
ਕੋਰੋਨਾਵਾਇਰਸ
BBC

ਇਹ ਵੀ ਦੇਖੋ:

https://www.youtube.com/watch?v=5bVXd_eb1Ws

https://www.youtube.com/watch?v=MBgq2KfvjLw&t=5s

https://www.youtube.com/watch?v=2hZ1bxjS8ds&t=9s

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''274a3826-68f5-4807-863f-a380cc27bbb2'',''assetType'': ''STY'',''pageCounter'': ''punjabi.india.story.53216000.page'',''title'': ''ਕੋਰੋਨਾਵਾਇਰਸ ਅਤੇ ਇਲਾਜ: ਡੈਕਸਾਮੀਥੇਸੋਨ ਦਵਾਈ ਕੀ ਹੈ ਤੇ ਕਿਵੇਂ ਕੰਮ ਕਰਦੀ ਹੈ, ਜਿਸ ਕਾਰਨ ਵੈਂਟੀਲੇਟਰ \''ਤੇ ਪਏ ਕੋਵਿਡ ਮਰੀਜ਼ਾਂ ਨੂੰ ਫਾਇਦਾ ਹੋ ਰਿਹਾ ਹੈ- ਪੰਜ ਅਹਿਮ ਖ਼ਬਰਾਂ'',''published'': ''2020-06-29T02:36:15Z'',''updated'': ''2020-06-29T02:36:15Z''});s_bbcws(''track'',''pageView'');

Related News