ਕੋਰੋਨਾਵਾਇਰਸ ਦੇ ਦੌਰ ''''ਚ ਬੱਚੇ ਦੀ ਪੜ੍ਹਾਈ ਨੂੰ ਲੈ ਕੇ ਚਿੰਤਤ ਹੋ ਤਾਂ ਜਾਣੋ ਕੀ ਹੋਵੇਗਾ ਇਸ ਦਾ ਭਵਿੱਖ
Saturday, Jun 27, 2020 - 08:49 AM (IST)

ਅਨੁਰਾਧਾ ਬੈਨੀਵਾਲ ਦੁਨੀਆਂ ਭਰ ਦੇ ਕਈ ਵਿਦਿਆਰਥੀਆਂ ਨੂੰ ਸ਼ਤਰੰਜ ਖੇਡਣਾ ਸਿਖਾਉਂਦੇ ਹਨ ਤੇ ਉਹ ਲੋੜ ਮੁਤਾਬਕ ਲੰਡਨ ਤੇ ਭਾਰਤ ਦੇ ਸਮੇਂ ਅਨੁਸਾਰ ਆਪਣੀਆਂ ਕਲਾਸਾਂ ਦੀ ਵੰਡ ਕਰ ਲੈਂਦੇ ਹਨ।
ਅਨੁਰਾਧਾ ਲੰਡਨ ਦੇ ਵੱਡੇ ਨਿੱਜੀ ਸਕੂਲਾਂ ''ਚ ਪੜ੍ਹ ਰਹੇ ਬੱਚਿਆਂ ਤੋਂ ਲੈ ਕੇ ਭਾਰਤ ਦੇ ਕਬਾਇਲੀ ਇਲਾਕਿਆਂ ਵਿੱਚ ਬਸੇ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਸ਼ਤਰੰਜ ਸਿਖਾਉਂਦੇ ਹਨ। ਪਰ ਕੋਵਿਡ-19 ਤੋਂ ਬਾਅਦ ਉਨ੍ਹਾਂ ਦਾ ਤਜਰਬਾ ਪੂਰੀ ਤਰ੍ਹਾਂ ਬਦਲ ਗਿਆ ਹੈ।
ਭਾਰਤ ਵਿੱਚ ਹਰ ਥਾਂ ''ਤੇ ਇੰਟਰਨੈਟ ਸੇਵਾਵਾਂ ਨਾ ਮੌਜੂਦ ਹੋਣ ਦੀ ਸਮੱਸਿਆ ਕੋਰੋਨਾ ਵਾਇਰਸ ਦੇ ਦੌਰ ''ਚ ਇੱਕ ਨਵੀਂ ਚੁਣੌਤੀ ਬਣ ਗਈ ਹੈ।
ਲੰਡਨ ਤੋਂ ਟੈਲੀਫ਼ੋਨ ''ਤੇ ਗੱਲ ਕਰਦਿਆਂ ਬੈਨੀਵਾਲ ਨੇ ਦੱਸਿਆ ਕਿ ਕਿਵੇਂ ਕੋਰੋਨਾਵਾਇਰਸ ਨੇ ਮਾਹਰਾਂ ਨੂੰ ਸਿੱਖਿਆ ਸਬੰਧੀ ਨੀਤੀਆਂ ਵਿੱਚ ਬਦਲਾਅ ਲਿਆਉਣ ਲਈ ਮਜਬੂਰ ਕਰ ਦਿੱਤਾ ਹੈ।
"ਮੈਂ ਲੰਡਨ ਵਿੱਚ ਇੱਕ ਸਮੇਂ ''ਤੇ ਜ਼ਿਆਦਾ ਤੋਂ ਜ਼ਿਆਦਾ 8 ਬੱਚਿਆਂ ਦੀ ਜ਼ੂਮ ''ਤੇ ਇੱਕ ਕਲਾਸ ਲੈਂਦੀ ਹਾਂ। ਇੱਥੇ ਜ਼ਿਆਦਾਤਰ ਬੱਚਿਆਂ ਦੇ ਆਪਣੇ ਕਮਰੇ ਹਨ, ਚੰਗਾ ਇੰਟਰਨੈਟ ਹੈ..."
"ਬੱਚਿਆਂ ਕੋਲ ਲੈਪਟੋਪ, ਟੈਬ ਵਗੈਰਾ ਹਨ ਤੇ ਉਹ ਤਕਨੀਕ ਦੇ ਚੰਗੇ ਜਾਣਕਾਰ ਹਨ"
ਪਰ ਜੇਕਰ ਦਿੱਲੀ ਦੀ ਗੱਲ ਕਰੀਏ, ਤਾਂ ਇੱਥੇ ਵੀ ਬਹੁਤ ਸਕੂਲਾਂ ਤੇ ਯੂਨੀਵਰਸਿਟੀਆਂ ਵਿੱਚ ਆਨਲਾਈਨ ਪੜਾਉਣ ਦੀ ਸੁਵਿਧਾ ਸ਼ੁਰੂ ਕੀਤੀ ਗਈ ਹੈ। ਪਰ ਇਸ ਸਬੰਧੀ ਅਧਿਆਪਕਾਂ ਤੇ ਵਿਦਿਆਰਥੀਆਂ ਦੇ ਰਲਵੇਂ-ਮਿਲਵੇਂ ਵਿਚਾਰ ਹਨ।
ਆਨਲਾਈਨ ਕਲਾਸਾਂ ਦਾ ਤਜਰਬਾ
ਦਿੱਲੀ ਦੇ ਲਾਗੇ ਅਸ਼ੋਕਾ ਯੂਨੀਵਰਸਿਟੀ ਦੇ ਪ੍ਰੋਫੈਸਰ ਸਾਇਕਾਤ ਮਜੂਮਦਾਰ ਦਾ ਕਹਿਣਾ ਹੈ, "ਜ਼ਿਆਦਾਤਰ ਸਮੇਂ ਸਾਡੇ ਲਈ ਆਨਲਾਈਨ ਕਲਾਸਾਂ ਲੈਣਾ ਠੀਕ ਰਿਹਾ। ਲੌਕਡਾਊਨ ਛੁੱਟੀਆਂ ਵਿੱਚ ਹੋਇਆ ਤੇ ਉਸ ਮਗਰੋਂ ਅਸੀਂ ਗੂਗਲ ਮੀਟ ਤੇ ਜ਼ੂਮ ''ਤੇ ਕਲਾਸਾਂ ਲੈਣੀਆਂ ਸ਼ੁਰੂ ਕਰ ਦਿੱਤੀਆਂ।"
"ਪਰ ਯੂਨੀਵਰਸਿਟੀ ਦੇ ਕਈ ਵਿਦਿਆਰਥੀਆਂ ਨੂੰ ਇੰਟਰਨੈਟ ਵਿੱਚ ਦਿੱਕਤ ਆ ਰਹੀ ਸੀ ਖ਼ਾਸਕਰ ਕਸ਼ਮੀਰ ਵਿੱਚ ਰਹਿਣ ਵਾਲਿਆਂ ਨੂੰ ਤੇ ਹੋਰ ਪੇਂਡੂ ਇਲਾਕਿਆਂ ਦੇ ਵਿਦਿਆਰਥੀਆਂ ਨੂੰ।”
ਇਸੇ ਤਰ੍ਹਾਂ ਦੇਸ਼ ਦੇ ਹੋਰ ਕਈ ਉੱਚ ਪੱਧਰੀ ਨਿੱਜੀ ਸਕੂਲਾਂ ਵਿੱਚ ਜ਼ੂਮ ਰਾਹੀਂ ਕਲਾਸਾਂ ਲਈਆਂ ਜਾਂਦੀਆਂ ਹਨ।
ਆਪਣਾ ਨਾਂ ਨਾ ਦੱਸਦਿਆਂ ਸਕੂਲ ਜਾਣ ਵਾਲੇ ਦੋ ਵਿਦਿਆਰਥੀਆਂ ਦੇ ਪਿਤਾ ਨੇ ਕਿਹਾ, "ਮੇਰੇ ਬੱਚਿਆਂ ਦੀਆਂ ਜ਼ੂਮ ''ਤੇ ਰੋਜ਼ ਕਲਾਸਾਂ ਲੱਗਦੀਆਂ ਹਨ। ਪਰ ਇਸ ਵਿੱਚ ਸਿੱਖਿਆ ਦਾ ਤਜਰਬਾ ਠੀਕ-ਠਾਕ ਹੀ ਹੈ। ਆਹੋ-ਸਾਹਮਣੇ ਨਾ ਹੁੰਦਿਆਂ ਹੋਇਆ ਬੱਚਿਆਂ ਦੀ ਸਮੱਸਿਆਵਾਂ ਨਾ ਹੱਲ ਕਰਨਾ ਇੱਕ ਦਿੱਕਤ ਹੈ।”

- ਕੋਰੋਨਾ ਮਹਾਮਾਰੀ ਦੇ ਬਹਾਨੇ ਤੁਹਾਡੀ ਜਸੂਸੀ ਇਸ ਹਦ ਤੱਕ ਕੀਤੀ ਜਾ ਸਕਦੀ ਹੈ
- ਕੋਰੋਨਾਵਾਇਰਸ ਨਾਲ ਪੀੜਤ ਹੋਣ ''ਤੇ ਸਰੀਰ ਵਿੱਚ ਕੀ-ਕੀ ਬਦਲਾਅ ਆਉਂਦੇ ਹਨ?
- ਕੋਰੋਨਾਵਾਇਰਸ: ਉਹ 13 ਸਵਾਲ ਜਿਨ੍ਹਾਂ ਦੇ ਜਵਾਬ ਤੁਸੀਂ ਲੱਭ ਰਹੇ ਹੋ
- ਕੋਰੋਨਾਵਾਇਰਸ ਦਾ ਇਲਾਜ ਲੱਭਣ ਵਿੱਚ ਹੋਰ ਕਿੰਨੀ ਦੇਰ ਲੱਗੇਗੀ
ਕਈ ਅਧਿਆਪਕਾਂ, ਵਿਦਿਆਰਥੀਆਂ ਤੇ ਮਾਪਿਆਂ ਦਾ ਵੀ ਇਹੋ ਜਿਹਾ ਹੀ ਮੰਨਣਾ ਹੈ। ਮਹਾਮਾਰੀ ਨੇ ਸਕੂਲ ਤੇ ਯੂਨੀਵਰਸਿਟੀ ਜਾਣ ਦਾ ਤਜਰਬਾ ਪੂਰੀ ਤਰ੍ਹਾਂ ਬਦਲ ਦਿੱਤਾ ਹੈ।
ਸਾਇਕਾਤ ਅਨੁਸਾਰ ਉਮੀਦ ਹੈ ਕਿ ਉਨ੍ਹਾਂ ਦਾ ਅਗਲਾ ਸਮੈਸਟਰ ਆਨਲਾਈਨ ਹੋਵੇ। ਅਸੀਂ ਵਿਦਿਆਰਥੀਆਂ ਨੂੰ ਪੜ੍ਹਨ ਵਾਲਾ ਮਟੀਰੀਅਲ ਆਨਲਾਈਨ ਹੀ ਦੇ ਰਹੇ ਹਾਂ।
"ਪਰ ਵਿਗਿਆਨ ਦੇ ਉਨ੍ਹਾਂ ਵਿਸ਼ਿਆਂ ਵਿੱਚ ਥੋੜ੍ਹਾ ਔਖਾ ਹੋਵੇਗਾ ਜਿੱਥੇ ਲੈਬੋਰਟਰੀ ਦੀ ਵੀ ਲੋੜ ਪੈਂਦੀ ਹੈ।”
ਸਕੂਲ ਤੇ ਯੂਨੀਵਰਸਿਟੀਆਂ ਵੀ ਖੁੱਲ੍ਹਣ ਮਗਰੋਂ ਆਪਣੇ ਕੰਮ ਕਰਨ ਦੇ ਢੰਗ ਬਾਰੇ ਵਿਉਂਤ ਬਣਾ ਰਹੀਆਂ ਹਨ।
ਸਮਾਜਿਕ ਦੂਰੀ ਬਣਾ ਕੇ ਰੱਖਣਾ ਬਹੁਤ ਜ਼ਰੂਰੀ ਹੈ। ਸਿੱਖਿਆ ਅਦਾਰੇ ਯੂਰਪ, ਦੱਖਣੀ ਕੋਰੀਆ ਤੇ ਚੀਨ ਤੋਂ ਸਕੂਲ ਤੇ ਕਾਲਜ ਖੋਲ੍ਹਣ ਦੇ ਸਬਕ ਲੈ ਰਹੇ ਹਨ।
ਕਈ ਸਕੂਲਾਂ ਨੇ ਬੱਚਿਆਂ ਨੂੰ ਗਲਾਸ ਸ਼ੀਟ ਪਾਉਣ ਦੀਆਂ ਹਦਾਇਤਾਂ ਦਿੱਤੀਆਂ ਹਨ ਤੇ ਕਈਆਂ ਨੇ ਬੱਚਿਆਂ ਦਾ ਤਾਪਮਾਨ ਚੈੱਕ ਕਰਨਾ ਲਾਜ਼ਮੀ ਕਰ ਦਿੱਤਾ ਹੈ।
ਪਰ ਭਾਰਤ ਵਰਗੇ ਦੇਸ਼ ਵਿੱਚ ਜਿੱਥੇ ਸੋਸ਼ਲ ਤੇ ਆਰਥਿਕ ਵਿਭਿੰਨਤਾਵਾਂ ਹਨ, ਉੱਥੇ ਸਿੱਖਿਆ ਦਾ ਭਵਿੱਖ ਕਿਵੇਂ ਦਾ ਹੋਵੇਗਾ।
ਸਧਾਰਨ ਪਰਿਵਾਰਾਂ ਤੋਂ ਆਉਣ ਵਾਲੇ ਬੱਚਿਆਂ ਲਈ ਸਿੱਖਿਆ ਦਾ ਭਵਿੱਖ
ਚਾਹੇ ਆਨਲਾਈਨ ਸਿੱਖਿਆ ਪੜ੍ਹਾਈ ਦਾ ਇੱਕ ਨਵਾਂ ਸਾਧਨ ਬਣ ਗਿਆ ਹੈ ਪਰ ਸਧਾਰਨ ਪਰਿਵਾਰਾਂ ਤੋਂ ਆਉਣ ਵਾਲੇ ਬੱਚਿਆਂ ਲਈ ਸਿੱਖਿਆ ਕਿਵੇਂ ਬਦਲੇਗੀ?
ਅਨੁਰਾਧਾ ਦੱਸਦੇ ਹਨ ਕਿ ਕਈ ਵਿਦਿਆਰਥਣਾਂ ਲਈ ਸਕੂਲ ਆਉਣਾ ਆਪਣੇ ਘੇਰਲੂ ਦਿਨਚਰਿਆ ਤੋਂ ਇੱਕ ਛੁਟਕਾਰੇ ਵਰਗਾ ਸੀ।
"ਪੜ੍ਹਾਈ ਦੇ ਨਾਲ ਕਈ ਬੱਚਿਆਂ ਲਈ ਸਕੂਲ ਦੇ ਮਾਅਨੇ ਆਪਣੇ ਦੋਸਤਾਂ ਨੂੰ ਮਿਲਣਾ, ਗੱਲ-ਬਾਤ ਕਰਨਾ ਤੇ ਇੱਕ ਵੇਲੇ ਦੀ ਰੋਟੀ ਮਿਲਣਾ ਵੀ ਸੀ। ਪਰ ਹੁਣ ਇਹ ਸਭ ਖ਼ਤਮ ਹੁੰਦਾ ਜਾ ਰਿਹਾ ਹੈ।”
9 ਸਾਲਾਂ ਦੀ ਰਾਣੀ ਰਾਜਪੂਤ ਦੱਖਣੀ ਦਿੱਲੀ ਦੇ ਬਾਹਰੀ ਇਲਾਕੇ ਵਿੱਚ ਪੈਂਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਪੜ੍ਹਨ ਜਾਂਦੀ ਸੀ। ਪਰ ਹੁਣ, ਲੌਕਡਾਊਨ ਮਗਰੋਂ ਉਸ ਦੀ ਮਾਂ ਰਾਧਾ ਰਾਜਪੂਤ ਦਾ ਕਹਿਣਾ ਹੈ ਕਿ ਰਾਣੀ ਫਿਲਹਾਲ ਘਰ ਵੇਹਲੀ ਬੈਠੀ ਹੈ।
ਰਾਧਾ ਨੇ ਕਿਹਾ, "ਅਸੀਂ ਯੂਪੀ ਤੋਂ ਦਿੱਲੀ ਕੰਮ ਦੀ ਭਾਲ ਵਿੱਚ ਆਏ ਸੀ। ਮੇਰਾ ਪਤੀ ਆਟੋ-ਰਿਕਸ਼ਾ ਚਲਾਉਂਦਾ ਹੈ ਤੇ ਮੈਂ ਲੋਕਾਂ ਦੇ ਘਰਾਂ ਵਿੱਚ ਕੰਮ ਕਰਦੀ ਹਾਂ। ਅਸੀਂ ਸੁਣਿਆ ਹੈ ਕਿ ਵੱਡੇ ਸਕੂਲਾਂ ਵਿੱਚ ਪੜ੍ਹਨ ਵਾਲੇ ਬੱਚੇ ਕੰਪਿਊਟਰਾਂ ''ਤੇ ਪੜ੍ਹ ਰਹੇ ਹਨ।”
"ਪਰ ਸਾਡੇ ਕੋਲ ਤਾਂ ਸਮਾਰਟ ਫ਼ੋਨ ਵੀ ਨਹੀਂ ਹਨ। ਜਦੋਂ ਦਾ ਲੌਕਡਾਊਨ ਲੱਗਿਆ ਹੈ, ਮੇਰੇ ਧੀ ਦੇ ਸਕੂਲ ਵਲੋਂ ਕੋਈ ਖ਼ਬਰ ਨਹੀਂ ਆਈ। ਉਸਦਾ ਇੱਕ ਕਮਰੇ ਦੇ ਘਰ ਵਿੱਚ ਸਾਰਾ ਦਿਨ ਬੈਠਿਆ ਦਮ ਘੁੱਟਦਾ ਹੈ।”
Click here to see the BBC interactiveਹਰ ਵਿਦਿਆਰਥੀ ਲਈ ਆਨਲਾਈਨ ਸਿੱਖਿਆ ਦੇ ਬਦਲਦੇ ਮਾਅਨੇ
ਅਨੁਰਾਧਾ ਤੇ ਰਾਧਾ ਦੀ ਕਹਾਣੀ ਵਿਚਕਾਰ, ਕੋਰੋਨਾਵਾਇਰਸ ਕਰਕੇ ਸਿੱਖਿਆ ਦੇ ਭਵਿੱਖ ਵਿੱਚ ਆਉਣ ਵਾਲੀਆਂ ਕਈ ਚੁਣੌਤੀਆਂ ਸਾਹਮਣੇ ਆਈਆਂ।
ਇੰਟਰਨੈਟ ਕਰਕੇ ਆ ਰਹੀਆਂ ਪਰੇਸ਼ਾਨੀਆਂ ਤੋਂ ਇਲਾਵਾ, ਦੇਸ਼ ਭਰ ਦੇ ਸਿੱਖਿਅਕ ਭਾਰਤ ਵਿੱਚ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਪੜਾਉਣ ਦੇ ਨਵੇਂ ਤਰੀਕੇ ਖੋਜ ਰਹੇ ਹਨ।
ਐਕੋਵੇਸ਼ਨ ਨਾਂ ਦਾ ਇੱਕ ਸੋਸ਼ਲ ਲਰਨਿੰਗ ਪਲੇਟਫਾਰਮ ਹੈ। ਰਿਤੇਸ਼ ਸਿੰਘ ਇਸਦੇ ਸੰਸਥਾਪਕ ਹਨ।
ਉਨ੍ਹਾਂ ਨੇ ਕਿਹਾ,"ਆਨਲਾਈਨ ਸਿੱਖਿਆ ਆਉਣ ਵਾਲੇ ਸਮੇਂ ਵਿੱਚ ਵੀ ਵਰਤੀ ਜਾਵੇਗੀ ਪਰ ਇਹ ਸਕੂਲਾਂ ਦਾ ਬਦਲ ਨਹੀਂ ਹੈ"
ਰਿਤੇਸ਼ ਨੇ ਉਨਾਯਾਨ ਨਾਂ ਦੀ ਇੱਕ ਪੜ੍ਹਾਈ ਸਬੰਧੀ ਐਪ ਬਣਾਈ ਹੈ ਜਿਸ ਕਰਕੇ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਵਲੋਂ ਪੁਰਸਕਾਰ ਵੀ ਮਿਲਿਆ ਹੈ। ਇਸ ਐਪ ਦੀ ਵਰਤੋਂ ਦੇਸ਼ ਦੇ 8 ਸੂਬਿਆਂ ਵਿੱਚ 12 ਲੱਖ ਵਿਦਿਆਰਥੀ ਕਰ ਰਹੇ ਹਨ।
ਰਿਤੇਸ਼ ਨੇ ਕਿਹਾ, "ਜੇਕਰ ਤੁਸੀਂ ਆਨਲਾਈਨ ਸਿੱਖਿਆ ਨੂੰ ਕਾਮਯਾਬ ਬਣਾਉਣਾ ਚਾਹੁੰਦੇ ਹੋ ਤਾਂ, ਸਿੱਖਿਆ ਨੂੰ ਹਰ ਵਿਦਿਆਰਥੀ ਲਈ ਸੀਮਿਤ ਤੇ ਨਿਜੀ ਕਰਨਾ ਪਵੇਗਾ"
"ਉਦਾਹਰਣ ਵਲੋਂ, ਇੱਕ ਵੀਡੀਓ ਜੋ ਦਿੱਲੀ ਵਿੱਚ ਰਹਿ ਰਹੇ ਵਿਦਿਆਰਥੀਆਂ ਲਈ ਬਣਾਇਆ ਗਿਆ ਹੈ, ਉਹ ਕਿਸੇ ਪਿੰਡ ਦੇ ਵਿਦਿਆਰਥੀਆਂ ਲਈ ਉਨ੍ਹਾਂ ਕਾਮਯਾਬ ਨਹੀਂ ਹੋਵੇਗਾ।"
ਰਿਤੇਸ਼ ਤੇ ਉਨ੍ਹਾਂ ਦੀ ਟੀਮ ਵੱਖੋ-ਵੱਖਰੇ ਖੇਤਰਾਂ ਅਨੁਸਾਰ ਪੜ੍ਹਾਈ ਦਾ ਮਟੀਰੀਅਲ ਬਣਾ ਰਹੀ ਹੈ।
ਉਨਾਯਾਨ ਐਪ ਦਾ ਨਾਅਰਾ ''ਮੇਰਾ ਮੋਬਾਈਲ ਮੇਰਾ ਵਿਦਿਆਲੇ'' ਹੈ। ਇਸ ਐਪ ਵਿੱਚ ਵਿਦਿਆਰਥੀ ਦੇ ਸਮਰਥਾ ਦਾ ਹਿਸਾਬ ਲਗਾ ਕੇ ਉਸ ਨੂੰ ਅਗਲੇ ਪੱਧਰ ''ਤੇ ਭੇਜਿਆ ਜਾਂਦਾ ਹੈ।
ਟੀਵੀ ਬਣਿਆ ਪੜ੍ਹਾਈ ਦਾ ਸਾਧਨ
ਪਰ ਇੱਥੇ ਸਵਾਲ ਇਹ ਉੱਠਦਾ ਹੈ ਕਿ ਮੋਬਾਈਲ ''ਤੇ ਚੱਲਣ ਵਾਲੀ ਇਹ ਐਪ ਉਨ੍ਹਾਂ ਵੱਡੀ ਗਿਣਤੀ ਵਿੱਚ ਮੌਜੂਦ ਬੱਚਿਆਂ ਕੋਲ ਕਿਵੇਂ ਪਹੁੰਚੇਗੀ ਜਿਨ੍ਹਾਂ ਕੋਲ ਇੰਟਰਨੈਟ ਜਾਂ ਫਿਰ ਸਮਾਰਟ ਫੋਨ ਨਹੀਂ ਹਨ?
ਇਸ ਕਰਕੇ ਹੀ ਰਿਤੇਸ਼ ਤੇ ਉਨ੍ਹਾਂ ਦੀ ਟੀਮ ਨੇ ਇਸ ਐਪ ਨੂੰ ਟੀਵੀ ''ਤੇ ਚਲਾਉਣ ਲਈ ਵੀ ਡਿਜ਼ਾਇਨ ਕੀਤਾ ਹੈ।
ਉਨ੍ਹਾਂ ਨੇ ਇਸਨੂੰ ਐਪੀਸੋਡ ਵਿੱਚ ਬਦਲ ਦਿੱਤਾ ਹੈ, ਜਿਸ ਵਿੱਚ ਵੱਖਰੇ ਐਪੀਸੋਡ ਵੱਖਰੇ ਸੂਬਿਆਂ ਵਿੱਚ ਚੱਲਦੇ ਹਨ।
ਰਿਤੇਸ਼ ਨੇ ਕਿਹਾ, "ਜਮਾਤ 9ਵੀਂ ਤੋਂ ਲੈ ਕੇ 12ਵੀਂ ਤੱਕ ਦੇ ਪੜ੍ਹਾਈ ਸਬੰਧੀ ਐਪੀਸੋਡ DD ਬਿਹਾਰ ਤੇ ਝਾਰਖੰਡ ਵਿੱਚ 20 ਅਪ੍ਰੈਲ ਤੋਂ ਸ਼ੁਰੂ ਹੋ ਗਏ ਸੀ। ਇਨ੍ਹਾਂ ਨੂੰ ਬਹੁਤ ਲੋਕਾਂ ਨੇ ਸਰਹਾਇਆ ਜਿਸ ਕਰਕੇ ਅਸੀਂ ਹੁਣ ਹੋਰ ਕਲਾਸਾਂ ਲਈ ਵੀ ਮਟੀਰੀਅਲ ਬਣਾ ਰਹੇ ਹਾਂ।”
"ਅਸੀਂ ਰਾਜਸਥਾਨ ਸਰਕਾਰ ਨਾਲ ਵੀ ਕੰਮ ਕਰ ਰਹੇ ਹਾਂ ਤੇ 6ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਟੀਵੀ ''ਤੇ ਕਲਾਸਾਂ ਸ਼ੁਰੂ ਹੋ ਗਈਆਂ ਹਨ।”
ਪਰ ਇਸ ਗੱਲ ਤੋਂ ਪਿੱਛੇ ਨਹੀਂ ਹਟਿਆ ਜਾ ਸਕਦਾ ਕਿ ਬੱਚਿਆਂ ਲਈ ਟੀਵੀ ਤੋਂ ਪੜ੍ਹਾਈ ਕਰਨਾ ਇੰਨਾ ਸੌਖਾ ਨਹੀਂ ਹੋਵੇਗਾ। ਇਸ ਲਈ ਬੱਚਿਆਂ ਨੂੰ ਸਹੀ ਘਰੇਲੂ ਮਾਹੌਲ, ਇਕਾਗਰਤਾ ਤੇ ਸਭ ਤੋਂ ਜ਼ਰੂਰੀ ਟੀਵੀ ਦੀ ਲੋੜ ਪਵੇਗੀ।
ਗੁਜਰਾਤ ਦੇ ਚਿਕੋਦਾਰਾ ਪਿੰਡ ਵਿੱਚ ਕੁੜੀਆਂ ਦੇ ਸਰਕਾਰੀ ਸਕੂਲ ਵਿੱਚ ਕੰਮ ਕਰਨ ਵਾਲੀ ਅਧਿਆਪਕਾ ਛਾਇਆ ਬੇਨ ਦਾ ਕਹਿਣਾ ਹੈ, "ਅਸੀਂ ਬੱਚਿਆਂ ਨੂੰ ਵਾਅਟਸਐਪ ਰਾਹੀਂ ਮਟੀਰੀਅਲ ਭੇਜਣ ਬਾਰੇ ਸੋਚ ਰਹੇ ਹਾਂ। ਪਰ ਇਸ ਤਰੀਕੇ ਨਾਲ ਅਸੀਂ ਸਿਰਫ਼ 30% ਬੱਚਿਆਂ ਤੱਕ ਪਹੁੰਚ ਪਾ ਰਹੇ ਹਾਂ।”
"ਇਸ ਸਕੂਲ ਵਿੱਚ ਕੁਲ 380 ਵਿਦਿਆਰਥਣਾਂ ਪੜ੍ਹਦੀਆਂ ਹਨ ਤੇ ਜ਼ਿਆਦਾ ਤਰ ਗਰੀਬ ਪਰਿਵਾਰਾਂ ਤੋਂ ਆਉਂਦੀਆਂ ਹਨ। ਉਨ੍ਹਾਂ ਦੇ ਮਾਪਿਆਂ ਕੋਲ ਨਾ ਤਾਂ ਸਮਾਰਟ ਫ਼ੋਨ ਹਨ ਤੇ ਨਾ ਉਨ੍ਹਾਂ ਨੂੰ ਆਪਣੀਆਂ ਬੱਚੀਆਂ ਦੀ ਪੜ੍ਹਾਈ ਦਾ ਬਹੁਤਾ ਫ਼ਿਕਰ ਹੈ।”
ਛਾਇਆ ਦਾ ਮੰਨਣਾ ਹੈ ਕਿ ਬਹੁਤੇ ਗਰੀਬ ਬੱਚਿਆਂ ਲਈ ਕੋਵਿਡ-19 ਦਾ ਅਰਥ ਹੋਵੇਗਾ ਕਿ ਇੱਕ ਸਾਲ ਜਾਂ ਵੱਧ ਲਈ ਪੜ੍ਹਾਈ ਵਿੱਚ ਵਿਘਨ ਪੈਣਾ"
24 ਸਾਲ ਦੇ ਆਨੰਦ ਪ੍ਰਧਾਨ ਭਾਰਤ ਦੇ ਸਭ ਤੋਂ ਛੋਟੀ ਉਮਰ ਦੇ ਸਿੱਖਿਅਕਾਂ ਵਿੱਚੋਂ ਇੱਕ ਹਨ। ਉਨ੍ਹਾਂ ਨੇ ਆਪਣੇ ਜੱਦੀ ਸੂਬੇ ਓਡੀਸ਼ਾ ਵਿੱਚ ਇੰਟਰਨੈਸ਼ਨਲ ਪਬਲਿਕ ਸਕੂਲ ਆਫ਼ ਰੂਰਲ ਇੰਨੋਵੇਸ਼ਨ ਬਣਾਇਆ ਹੈ।
ਉਨ੍ਹਾਂ ਦਾ ਮੰਨਣਾ ਹੈ ਕਿ ਕੋਵਿਡ-19 ਦੇ ਮਗਰੋਂ ਸਕੂਲਾਂ ਨੂੰ ਆਪਣੇ ਆਪ ਨੂੰ ਢੁਕਵਾਂ ਸਾਬਤ ਕਰਨ ਲਈ ਬਦਲਾਅ ਲਿਆਉਣੇ ਪੈਣਗੇ।”
ਆਨੰਦ ਦੇ ਸਕੂਲ ਵਿੱਚ ਨਵਾਂ ਸੋਚਣ ਤੇ ਕੋਈ ਕਲਾ ਵਿਕਸਿਤ ਕਰਨ ''ਤੇ ਜ਼ੋਰ ਦਿੱਤਾ ਜਾਂਦਾ ਹੈ। ਬੱਚੇ ਵਿਗਿਆਨਿਕ ਢੰਗ ਨਾਲ ਖੇਤੀ ਕਰਨ ਤੇ ਉਦਯੋਗ ਖੋਲ੍ਹਣ ਦੇ ਢੰਗ ਆਦਿ ਸਿੱਖਦੇ ਹਨ।
ਆਨੰਦ ਨੂੰ ਲੱਗਦਾ ਹੈ ਕਿ ਅਜਿਹੇ ਸਮੇਂ ਵਿੱਚ ਬੱਚਿਆਂ ਨੂੰ ਨੌਕਰੀਆਂ ਪੈਦਾ ਕਰਨ ਜੋਗੇ ਬਣਾਉਣਾ ਚਾਹੀਦਾ ਹੈ ਨਾ ਕਿ ਨੌਕਰੀਆਂ ਲੱਭਣ ਜੋਗੇ।

- ਕੋਰੋਨਾਵਾਇਰਸ ਨਾਲ ਜੰਗ ''ਚ ਆਰਟੀਫੀਸ਼ੀਅਲ ਇੰਟੈਲੀਜੈਂਸ ਕਿੰਨੀ ਕਾਰਗਰ ਹੋਵੇਗੀ
- ਕੀ ਭਾਰਤ ਦੇ ਇਸ ਸੂਬੇ ''ਚ ਵੈਂਟੀਲੇਟਰ ਦੇ ਨਾਂ ''ਤੇ ਕੋਈ ਹੀ ਮਸ਼ੀਨਾਂ ਖ਼ਰੀਦੀਆਂ ਗਈਆਂ, ਪੰਜ ਸਵਾਲ ਵੀ ਉੱਠੇ
- ਕੋਰੋਨਾਵਾਇਰਸ ਨਾਲ ਪੀੜਤ ਹੋਣ ''ਤੇ ਸਰੀਰ ਵਿੱਚ ਕੀ-ਕੀ ਬਦਲਾਅ ਆਉਂਦੇ ਹਨ?
- ਕੋਰੋਨਾਵਾਇਰਸ: ਉਹ 13 ਸਵਾਲ ਜਿਨ੍ਹਾਂ ਦੇ ਜਵਾਬ ਤੁਸੀਂ ਲੱਭ ਰਹੇ ਹੋ
"ਅਸੀਂ ਵਿਦਿਆਰਥੀਆਂ ਨੂੰ ਇੰਨੇ ਸਮਰਥ ਬਣਾਉਣਾ ਚਾਹੁੰਦੇ ਹਾਂ ਕਿ ਉਹ ਕੰਮ ਵਿੱਚ ਆਉਣ ਵਾਲੀ ਕੋਈ ਵੀ ਪਰੇਸ਼ਾਨੀ ਨੂੰ ਨਾ ਸਿਰਫ਼ ਆਪਣੇ-ਆਪ ਲੱਭਣ ਸਗੋਂ ਉਸਦਾ ਹੱਲ ਵੀ ਖੋਜ ਲੈਣ।”
ਪਰ ਇੱਥੇ ਸਵਾਲ ਇਹ ਵੀ ਪੈਦਾ ਹੁੰਦਾ ਹੈ ਕਿ ਸਕੂਲ ਪੜ੍ਹਾਈ ਤੋਂ ਇਲਾਵਾ ਹੋਰ ਗਤਿਵਿਧਿਆਂ ਜਿਵੇਂ ਡਾਂਸ, ਸੰਗੀਤ, ਖੇਡਾਂ, ਕਲਾ ਆਦਿ ਜਾਰੀ ਕਿਵੇਂ ਰੱਖਣਗੇ। ਇਨ੍ਹਾਂ ਸਾਰੀਆਂ ਚੀਜ਼ਾਂ ਵਿੱਚ ਵੀ ਇੱਕ ਵੱਡਾ ਬਦਲਾਅ ਦੇਖਣ ਨੂੰ ਮਿਲੇਗਾ।
ਹੁਣ ਵੀ ਅਸੀਂ ਕਈ ਖੇਡ ਦੇ ਮੈਦਾਨਾਂ ਵਿੱਚ ਬੱਚਿਆਂ ਨੂੰ ਇੱਕ-ਦੂਜੇ ਤੋਂ ਸਮਾਜਕ ਦੂਰੀ ਬਣਾ ਕੇ ਮਾਸਕ ਪਾਇਆ ਅਭਿਆਸ ਕਰਦੇ ਦੇਖਦੇ ਹਾਂ।
ਇੰਟਰਨੈਟ ਦੀ ਕਮੀ ਨੂੰ ਪੂਰੀ ਕਰਨ ਦੀ ਕੋਸ਼ਿਸ਼
ਹਰਿਆਣਾ ਦੇ ਰੋਹਤਕ ਜ਼ਿਲ੍ਹੇ ਵਿੱਚ ਸਿੱਖਿਆ ਦੀ ਇੱਕ ਹੋਰ ਤਸਵੀਰ ਦੇਖਣ ਨੂੰ ਮਿਲਦੀ ਹੈ। ਬਿਜੇਂਦਰ ਹੁਡਾ ਇੱਕ ਬਲਾਕ ਪੱਧਰ ਦੇ ਸਿੱਖਿਆ ਅਫ਼ਸਰ ਹਨ ਜੋ ਮਹਿਮ ਬਲਾਕ ਵਿੱਚ ਤਾਇਨਾਤ ਹਨ। ਉਹ ਆਪਣੀ ਟੀਮ ਸਮੇਤ ਇੰਟਰਨੈਟ ਦੀ ਕਮੀ ਨੂੰ ਪੂਰੀ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
"ਅਸੀਂ ਜ਼ਿਆਦਾ ਤੋਂ ਜ਼ਿਆਦਾ ਬੱਚਿਆਂ ਨੂੰ ਵਾਅਟਸਐਪ ''ਤੇ ਜੋੜਨ ਦੀ ਕੋਸ਼ਿਸ਼ ਕਰਦੇ ਹਾਂ। ਅਸੀਂ ਵੀਡੀਓ ਤੇ ਆਡੀਓ ਲੈਕਚਰ ਭੇਜਦੇ ਹਾਂ।”
ਪਰ ਬਿਜੇਂਦਰ ਦੱਸਦੇ ਹਨ ਕਿ ਜ਼ਿਆਦਾਤਰ ਬੱਚੇ ਗਰੀਬ ਪਰਿਵਾਰਾਂ ਵਿੱਚੋਂ ਹਨ ਤੇ ਉਨ੍ਹਾਂ ਦੇ ਮਾਪੇ ਕੰਮ ''ਤੇ ਜਾਣ ਵੇਲਿਆਂ ਫੋਨ ਲੈ ਜਾਂਦੇ ਹਨ। ਇਹੋ ਜਿਹੇ ਬੱਚੇ ਸ਼ਾਮ ਨੂੰ ਹੀ ਫੋਨ ਵਰਤਦੇ ਹਨ।
"ਅਸੀਂ ਉਨ੍ਹਾਂ ਦੇ ਪੜ੍ਹਾਈ ਸਬੰਧੀ ਕੋਈ ਵੀ ਪਰੇਸ਼ਾਨੀ ਦੂਰ ਕਰਨ ਲਈ ਦੇਰ ਰਾਤ ਤੱਕ ਕੰਮ ਕਰਦੇ ਹਾਂ। ਸਾਡੇ ਅਧਿਆਪਕ ਵੀ ਆਡੀਓ ਤੇ ਵੀਡੀਓ ਦੀ ਵਰਤੋਂ ਕਰਨਾ ਸਿੱਖ ਰਹੇ ਹਨ।”
"ਇਹ ਥੋੜ੍ਹਾ ਔਖਾ ਜ਼ਰੂਰ ਹੈ ਪਰ ਸਾਡੇ ਕੋਲ ਕੋਈ ਹੋਰ ਰਸਤਾ ਨਹੀਂ ਹੈ"
https://www.youtube.com/watch?v=2hZ1bxjS8ds&t=15s
ਬਿਜੇਂਦਰ ਦੀ ਟੀਮ ਨੇ ਪਿੰਡ ਵਿੱਚ ਸੁੱਖਾ ਦੁੱਧ ਤੇ ਮਿਡ-ਡੇਅ ਮੀਲ ਦਾ ਰਾਸ਼ਨ ਵੰਡਣ ਵੇਲਿਆਂ ਬੱਚਿਆਂ ਦੀ ਪੜਾਈ ਬਾਰੇ ਜਾਣਨ ਦੀ ਕੋਸ਼ਿਸ ਕੀਤੀ।
ਉਨ੍ਹਾਂ ਨੇ ਦੱਸਿਆ,"ਜੇਕਰ ਕਿਸੇ ਕੋਲ ਇੰਟਰਨੈਟ ਨਹੀਂ ਹੈ, ਤਾਂ ਅਸੀਂ ਉਨ੍ਹਾਂ ਨੂੰ ਪਿੰਡ ਦੇ ਲੋਕਾਂ ਦੇ ਜ਼ਰੀਏ ਪੜ੍ਹਾਈ ਦੇ ਨੋਟਸ ਭੇਜਣ ਦੇ ਇੰਤਜ਼ਾਮ ਕੀਤੇ।”
"ਪਰ ਫਿਰ ਵੀ ਇੱਕ-ਇੱਕ ਬੱਚੇ ਕੋਲ ਜਾ ਕੇ ਪੁੱਛਣਾ ਤਾਂ ਬਹੁਤ ਚੁਣੌਤੀ ਭਰਿਆ ਕੰਮ ਹੈ"
ਮਾਹਰਾਂ ਅਨੁਸਾਰ ਕੋਵਿਡ-19 ਤੋਂ ਬਾਅਦ ਇਹ ਇੱਕ ਚਣੌਤੀ ਬਣਿਆ ਹੀ ਰਹੇਗਾ, ਫਿਰ ਚਾਹੇ ਸਕੂਲ ਕਿੰਨਾ ਵੱਡਾ ਜਾਂ ਛੋਟਾ ਕਿਉਂ ਨਾ ਹੋਵੇ।
ਸਿੱਖਿਆ ਇੱਕ ਬਦਲਾਅ ਵਿੱਚੋਂ ਗੁਜ਼ਰ ਰਹੀ ਹੈ ਤੇ ਆਉਣ ਵਾਲਾ ਸਮਾਂ ਹੀ ਦਸੇਗਾ ਕਿ ਵਿਦਿਆਰਥੀਆਂ ’ਤੇ ਇਸਦਾ ਕੀ ਅਸਰ ਪਿਆ ਹੈ।


ਇਹ ਵੀ ਦੇਖੋ:
https://www.youtube.com/watch?v=xWw19z7Edrs&t=1s
https://www.youtube.com/watch?v=MBgq2KfvjLw&t=5s
https://www.youtube.com/watch?v=2hZ1bxjS8ds&t=9s
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''0f6dbd30-c7ed-4143-b409-ffa9ac41ef2b'',''assetType'': ''STY'',''pageCounter'': ''punjabi.india.story.53196494.page'',''title'': ''ਕੋਰੋਨਾਵਾਇਰਸ ਦੇ ਦੌਰ \''ਚ ਬੱਚੇ ਦੀ ਪੜ੍ਹਾਈ ਨੂੰ ਲੈ ਕੇ ਚਿੰਤਤ ਹੋ ਤਾਂ ਜਾਣੋ ਕੀ ਹੋਵੇਗਾ ਇਸ ਦਾ ਭਵਿੱਖ'',''author'': ''ਪ੍ਰਿਅੰਕਾ ਦੂਬੇ '',''published'': ''2020-06-27T03:19:12Z'',''updated'': ''2020-06-27T03:19:12Z''});s_bbcws(''track'',''pageView'');