ਕੋਰੋਨਾਵਾਇਰਸ ਸਬੰਧੀ ਅਫਵਾਹਾਂ: ਕੀ ਤੁਹਾਡੇ ਫੋਨ ''''ਚ ਕੋਰੋਨਾਵਾਇਰਸ ਬਾਰੇ ਆਈ ਜਾਣਕਾਰੀ ਸਹੀ ਹੈ, ਕੁਝ ਵੀ ਸ਼ੇਅਰ ਕਰਨ ਤੋਂ ਪਹਿਲਾਂ ਰੱਖੋ 7 ਗੱਲਾਂ ਦਾ ਧਿਆਨ- ਪੰਜ ਖ਼ਬਰਾਂ
Saturday, Jun 27, 2020 - 08:04 AM (IST)


ਜਿੱਥੇ ਕੋਰੋਨਾਵਾਇਰਸ ਦੇ ਦੌਰ ''ਚ ਇਨਫੈਕਸ਼ਨ ਤੇਜ਼ੀ ਨਾਲ ਫੈਲ ਰਿਹਾ ਹੈ, ਉਨੀ ਹੀ ਰਫ਼ਤਾਰ ਨਾਲ ਇੰਟਰਨੈਟ ''ਤੇ ਝੂਠੀਆਂ ਖ਼ਬਰਾਂ ਵੀ ਤੇਜ਼ੀ ਨਾਲ ਲੋਕਾਂ ਨੂੰ ਗੁਮਰਾਹ ਕਰ ਰਹੀਆਂ ਹਨ।
ਲੌਕਡਾਊਨ ਕਰਕੇ ਘਰਾਂ ਵਿੱਚ ਬੈਠੇ ਹੋਣ ਕਾਰਨ ਲੋਕਾਂ ਦੇ ਫ਼ੋਨਾਂ ''ਚ ਕਈ ਤਰ੍ਹਾਂ ਦੀਆਂ ਜਾਣਕਾਰੀਆਂ ਆ ਰਹੀਆਂ ਹਨ। ਪਰ ਹਰ ਆਉਣ ਵਾਲੀ ਖ਼ਬਰ ਜਾਂ ਜਾਣਕਾਰੀ ਸਹੀ ਹੈ ਵੀ ਜਾਂ ਨਹੀਂ, ਇਸ ਦਾ ਫੈਸਲਾ ਕਰਨਾ ਔਖਾ ਹੋ ਜਾਂਦਾ ਹੈ।
ਮਾਹਰਾਂ ਅਨੁਸਾਰ ਲੋਕਾਂ ਨੂੰ ਇੰਟਰਨੈਟ ''ਤੇ ਆਉਣ ਵਾਲੀ ਹਰ ਜਾਣਕਾਰੀ ਉੱਤੇ ਧਿਆਨ ਦਿੰਦਿਆਂ, ਝੂਠੀਆਂ ਖ਼ਬਰਾਂ ਨੂੰ ਨਕਾਰਨਾ ਚਾਹੀਦਾ ਹੈ ਪੂਰੀ ਜਾਣਕਾਰੀ ਲਈ ਇੱਥੇ ਕਲਿਕ ਕਰੋ।

- ਕੋਰੋਨਾ ਮਹਾਮਾਰੀ ਦੇ ਬਹਾਨੇ ਤੁਹਾਡੀ ਜਸੂਸੀ ਇਸ ਹਦ ਤੱਕ ਕੀਤੀ ਜਾ ਸਕਦੀ ਹੈ
- ਕੋਰੋਨਾਵਾਇਰਸ ਨਾਲ ਪੀੜਤ ਹੋਣ ''ਤੇ ਸਰੀਰ ਵਿੱਚ ਕੀ-ਕੀ ਬਦਲਾਅ ਆਉਂਦੇ ਹਨ?
- ਕੋਰੋਨਾਵਾਇਰਸ: ਪੰਜਾਬ ਦੇ ਮਰੀਜ਼ਾਂ ’ਚ ਹਰ 40ਵਾਂ ਬੰਦਾ ਪੁਲਿਸ ਮੁਲਾਜ਼ਮ, ਕੀ ਹਨ ਉਨ੍ਹਾਂ ਦੀਆਂ ਚੁਣੌਤੀਆਂ
ਇਮਰਾਨ ਖ਼ਾਨ ਪ੍ਰਧਾਨਮੰਤਰੀ ਬਣਨ ਮਗਰੋਂ‘ਬੁੱਲਾ ਕੀ ਜਾਣਾ ਵਰਗਾ’ ਸੂਫ਼ੀ ਬਣ ਗਿਆ - ਹਨੀਫ਼ ਦੀ ਟਿੱਪਣੀ

ਕੋਰੋਨਾਵਾਇਰਸ ਦੀ ਵਜ੍ਹਾ ਕਰਕੇ ਆਪਣੇ ਘਰਾਂ ‘ਚ ਕੈਦੀ ਹਾਂ ਅਤੇ ਬਚਪਨ ਦੇ ਵਿਛੜੇ ਯਾਰ ਯਾਦ ਕਰ ਲਈਦੇ ਹਨ। ਕਿਸੇ ਨੂੰ ਯਾਦ ਆਵੇ ਤਾਂ ਉਹ ਵੀ ਫੋਨ ਕਰ ਲੈਂਦਾ ਹੈ।
ਕਈ ਸਾਲਾਂ ਤੋਂ ਵਿਛੜੇ ਪੁਰਾਣੇ ਜਿਗਰ ਚੌਧਰੀ ਨਾਲ ਫੋਨ ‘ਤੇ ਗੱਲ ਹੋਈ ।
ਮੈਨੂੰ ਯਾਦ ਹੈ ਕਿ ਪਿਛਲੀ ਦਫ਼ਾ ਜਦੋਂ ਚੌਧਰੀ ਨੇ ਫੋਨ ਕੀਤਾ ਸੀ ਤਾਂ ਉਹ ਇਸਲਾਮਾਬਾਦ ‘ਚ ਸੀ। ਜਿਹੜਾ ਇਮਰਾਨ ਖ਼ਾਨ ਅਤੇ ਤਾਰੁਲ ਕਾਦਰੀ ਨੇ ਮਿਲ ਕੇ ਧਰਨਾ ਦਿੱਤਾ ਸੀ, ਉਹ ਉਸ ‘ਚ ਬੈਠਾ ਸੀ।
ਮੈਨੂੰ ਫੋਨ ਕਰਕੇ ਕਹਿੰਦਾ ਹੈ ਬਈ ਇੱਥੇ ਇਨਕਲਾਬ ਆ ਰਿਹਾ ਹੈ, ਤਾਰੀਕ ਬਣ ਰਹੀ ਹੈ ਤੇ ਤੂੰ ਕਰਾਚੀ ‘ਚ ਬੈਠਾ ਪੁਰਾਣੀਆਂ ਚਵਲਾਂ ਹੀ ਮਾਰੀ ਜਾ ਰਿਹਾ ਹੈ। ਤੂੰ ਇਸਲਾਮਾਬਾਦ ਪਹੁੰਚ ਫੋਰਨ। ਪੂਰਾ ਨਜ਼ਰੀਆ ਪੜ੍ਹਨ ਲਈ ਇੱਥੇ ਕਿਲਕ ਕਰੋ।
ਦੁਨੀਆਂ ਦੀ ਉਹ ਥਾਂ ਜਿੱਥੇ ਸਭ ਤੋਂ ਜ਼ਿਆਦਾ ਅਸਮਾਨੀ ਬਿਜਲੀ ਡਿਗਦੀ ਹੈ
ਇੱਕ ਕਹਾਵਤ ਹੈ, “ਬਿਜਲੀ ਕਦੇ ਵੀ ਇੱਕ ਥਾਂ ’ਤੇ ਦੂਜੀ ਵਾਰ ਨਹੀਂ ਡਿਗਦੀ” ਪਰ ਵੈਨਜ਼ੂਏਲਾ ਵਿੱਚ ਇਹ ਕਹਾਵਤ ਝੂਠੀ ਸਾਬਤ ਹੋ ਜਾਂਦੀ ਹੈ। ਵੈਨਜ਼ੂਏਲਾ ਦੀ ਲੇਕ ਮਾਰਾਕੈਬੋ (Maracaibo) ਵਿਖੇ ਹਰ ਘੰਟੇ ਹਜ਼ਾਰਾਂ ਵਾਰ ਬਿਜਲੀ ਡਿਗਦੀ ਹੈ।
ਇਸ ਵਰਤਾਰੇ ਨੂੰ ਬੇਕਨ ਆਫ਼ ਮਾਰਾਕੈਬੋ, ਕੈਟਾਟੁੰਬੋ ਲਾਈਟਨਿੰਗ ਅਤੇ ਐਵਰਲਾਸਟਿੰਗ ਸਟੋਰਮ ਵਰਗੇ ਕਈ ਨਾਵਾਂ ਨਾਲ ਜਾਣਿਆਂ ਜਾਂਦਾ ਹੈ।
ਹਾਲਾਂਕਿ ਐਵਰਲਾਸਟਿੰਗ ਵਾਲੀ ਗੱਲ ਥੋੜ੍ਹੀ ਅਤਿਕਥਨੀ ਲੱਗ ਸਕਦੀ ਹੈ ਪਰ ਜਿੱਥੇ ਜਾ ਕੇ ਕੈਟਾਟੁੰਬੋ ਨਦੀ ਮਾਰਾਕੈਬੋ ਝੀਲ ਵਿੱਚ ਮਿਲਦੀ ਹੈ ਉੱਥੇ ਹਰ ਸਾਲ ਔਸਤ 260 ਤੂਫ਼ਾਨ ਆਉਂਦੇ ਹਨ। ਪੂਰਾ ਪੜ੍ਹਨ ਲਈ ਇੱਥੇ ਕਲਿਕ ਕਰੋ।
ਬਿਜਲੀ ਡਿੱਗਣਾ ਇੱਕ ਭਿਆਨਕ ਅਨੁਭਵ ਹੋ ਸਕਦਾ ਹੈ ਪਰ ਕੁਝ ਗੱਲਾਂ ਦਾ ਧਿਆਨ ਰੱਖ ਕੇ ਬਚਾਅ ਕੀਤਾ ਜਾ ਸਕਦਾ ਹੈ। ਪੜ੍ਹੋ ਇਹ 7 ਸਾਵਧਾਨੀਆਂ।
ਪੰਜਾਬ ਦੀ ਪਹਿਲੀ ਮਹਿਲਾ ਮੁੱਖ ਸਕੱਤਰ ਬਣੀ ਵਿਨੀ ਮਹਾਜਨ, ਜਾਣੋ ਉਨ੍ਹਾਂ ਬਾਰੇ ਖ਼ਾਸ ਗੱਲਾਂ
ਵਿਨੀ ਮਹਾਜਨ ਨੂੰ ਪੰਜਾਬ ਦੀ ਮੁੱਖ ਸਕੱਤਰ ਨਿਯੁਕਤ ਕੀਤਾ ਗਿਆ ਹੈ। ਵਿਨੀ ਮਹਾਜਨ ਇਸ ਅਹੁਦੇ ''ਤੇ ਨਿਯੁਕਤ ਹੋਣ ਵਾਲੀ ਪਹਿਲਾ ਮਹਿਲਾ ਹਨ।
1995 ਵਿੱਚ ਜਦੋਂ ਉਹ ਰੋਪੜ ਦੇ ਡੀਸੀ ਬਣੇ ਸਨ ਤਾਂ ਵੀ ਉਹ ਪੰਜਾਬ ਦੀ ਪਹਿਲੀ ਮਹਿਲਾ ਡੀਸੀ ਵਜੋਂ ਤਾਇਨਾਤ ਹੋਏ ਸਨ।
ਵਿਨੀ ਮਹਾਜਨ ਨੂੰ ਕਰਨ ਅਵਤਾਰ ਸਿੰਘ ਦੀ ਥਾਂ ਨਿਯੁਕਤ ਕੀਤਾ ਗਿਆ ਹੈ। ਵਿਨੀ ਮਹਾਜਨ ਨੂੰ ਪਰਸੋਨਲ ਅਤੇ ਵਿਜੀਲੈਂਸ ਵਿਭਾਗ ਦੀ ਐਡੀਸ਼ਨਲ ਪ੍ਰਿੰਸੀਪਲ ਸਕੱਤਰ ਵੀ ਨਿਯੁਕਤ ਕੀਤਾ ਗਿਆ ਹੈ। ਇਸ ਲਿੰਕ ’ਤੇ ਕਲਿਕ ਕਰ ਕੇ ਜਾਣੋ ਉਨ੍ਹਾਂ ਬਾਰੇ ਖ਼ਾਸ ਗੱਲਾਂ।
ਕੋਰੋਨਾਵਾਇਰਸ: ਪੰਜਾਬ ਦੇ ਮਰੀਜ਼ਾਂ ’ਚ ਹਰ 40ਵਾਂ ਬੰਦਾ ਪੁਲਿਸ ਮੁਲਾਜ਼ਮ

23 ਜੂਨ ਦਾ ਮੀਡੀਆ ਬੁਲੇਟਿਨ ਜਾਰੀ ਕਰਦੇ ਹੋਏ ਪੰਜਾਬ ਪੁਲਿਸ ਦੇ ਡਾਈਰੈਕਟਰ ਜਰਨਲ ਦਿਨਕਰ ਗੁਪਤਾ ਨੇ ਦੱਸਿਆ ਕਿ ਤਕਰੀਬਨ 23 ਹਜ਼ਾਰ ਪੁਲਿਸ ਮੁਲਾਜ਼ਮਾਂ ਦਾ ਕੋਰੋਨਾਵਾਇਰਸ ਟੈਸਟ ਕੀਤਾ ਗਿਆ ਹੈ।
ਇਨ੍ਹਾਂ ਵਿੱਚ 111 ਮੁਲਾਜ਼ਮਾਂ ਨੂੰ ਕੋਰੋਨਾਵਾਇਰਸ ਦੀ ਲਾਗ ਹੋਣ ਦੀ ਤਸਦੀਕ ਹੋਈ ਹੈ। ਡੀਜੀਪੀ ਦਿਨਕਰ ਗੁਪਤਾ ਵੱਲੋਂ ਜਾਰੀ ਕੀਤੇ ਮੀਡੀਆ ਬੁਲੇਟਿਨ ਵਿੱਚ ਸੂਬੇ ਵਿੱਚ ਦਰਜ ਹੋਏ ਕੋਰੋਨਾਵਾਇਰਸ ਦੇ ਕੁੱਲ ਮਾਮਲਿਆਂ ਦੀ ਗਿਣਤੀ 4397 ਸੀ।
ਇਨ੍ਹਾਂ ਅੰਕੜਿਆਂ ਮੁਤਾਬਕ ਕੋਰੋਨਾਵਾਇਰਸ ਦੀ ਲਾਗ ਦੇ ਘੇਰੇ ਵਿੱਚ ਆਉਣ ਵਾਲਾ ਹਰ 40ਵਾਂ ਪੰਜਾਬੀ ਜੀਅ ਪੁਲਿਸ ਮੁਲਾਜ਼ਮ ਸੀ।
ਮਹਾਮਾਰੀ ਦੇ ਇਸ ਦੌਰ ਵਿੱਚ ਇਸ ਲਿੰਕ ’ਤੇ ਕਲਿਕ ਕਰ ਕੇ ਜਾਣੋ ਕੀ ਹਨ ਪੰਜਾਬ ਪੁਲਿਸ ਦੀਆਂ ਚੁਣੌਤੀਆਂ

- ਕੋਰੋਨਾਵਾਇਰਸ ਨਾਲ ਜੰਗ ''ਚ ਆਰਟੀਫੀਸ਼ੀਅਲ ਇੰਟੈਲੀਜੈਂਸ ਕਿੰਨੀ ਕਾਰਗਰ ਹੋਵੇਗੀ
- ਕੀ ਭਾਰਤ ਦੇ ਇਸ ਸੂਬੇ ''ਚ ਵੈਂਟੀਲੇਟਰ ਦੇ ਨਾਂ ''ਤੇ ਕੋਈ ਹੀ ਮਸ਼ੀਨਾਂ ਖ਼ਰੀਦੀਆਂ ਗਈਆਂ, ਪੰਜ ਸਵਾਲ ਵੀ ਉੱਠੇ


ਇਹ ਵੀ ਦੇਖੋ:
https://www.youtube.com/watch?v=xWw19z7Edrs&t=1s
https://www.youtube.com/watch?v=sjnU8621zI0
https://www.youtube.com/watch?v=ldHU5glYX0c
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''b7f5a8bc-4d98-47ee-942f-17d2b0be2da1'',''assetType'': ''STY'',''pageCounter'': ''punjabi.india.story.53202164.page'',''title'': ''ਕੋਰੋਨਾਵਾਇਰਸ ਸਬੰਧੀ ਅਫਵਾਹਾਂ: ਕੀ ਤੁਹਾਡੇ ਫੋਨ \''ਚ ਕੋਰੋਨਾਵਾਇਰਸ ਬਾਰੇ ਆਈ ਜਾਣਕਾਰੀ ਸਹੀ ਹੈ, ਕੁਝ ਵੀ ਸ਼ੇਅਰ ਕਰਨ ਤੋਂ ਪਹਿਲਾਂ ਰੱਖੋ 7 ਗੱਲਾਂ ਦਾ ਧਿਆਨ- ਪੰਜ ਖ਼ਬਰਾਂ'',''published'': ''2020-06-27T02:28:56Z'',''updated'': ''2020-06-27T02:28:56Z''});s_bbcws(''track'',''pageView'');