CBSE 10ਵੀਂ ਤੇ 12ਵੀਂ ਦੇ ਰਹਿੰਦੇ ਪਰਚੇ ਰੱਦ ਕਰਨ ਮਗਰੋਂ ਵਿਦਿਆਰਥੀਆਂ ਨੂੰ ਪਾਸ ਕਰਨ ਲਈ ਇਹ ਤਰੀਕਾ ਵਰਤੇਗਾ- ਪੰਜ ਅਹਿਮ ਖ਼ਬਰਾਂ

Friday, Jun 26, 2020 - 08:04 AM (IST)

CBSE 10ਵੀਂ ਤੇ 12ਵੀਂ ਦੇ ਰਹਿੰਦੇ ਪਰਚੇ ਰੱਦ ਕਰਨ ਮਗਰੋਂ ਵਿਦਿਆਰਥੀਆਂ ਨੂੰ ਪਾਸ ਕਰਨ ਲਈ ਇਹ ਤਰੀਕਾ ਵਰਤੇਗਾ- ਪੰਜ ਅਹਿਮ ਖ਼ਬਰਾਂ

ਭਾਰਤ ਸਰਕਾਰ ਅਤੇ CBSE ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਉਹ ਕੋਰੋਨਾਵਾਇਰਸ ਤੋਂ ਸੁਰੱਖਿਆ ਦੇ ਮੱਦੇਨਜ਼ਰ 10ਵੀਂ ਅਤੇ 12ਵੀਂ ਦੀਆਂ ਸਲਾਨਾ ਪ੍ਰਖਿਆਵਾਂ ਰੱਦ ਕਰਨ ਲਈ ਸਹਿਮਤ ਹਨ।

ਦਿ ਹਿੰਦੂ ਦੀ ਖ਼ਬਰ ਮੁਤਾਬਕ, ਪੇਪਰਾਂ ਤੋਂ ਬਿਨਾਂ ਵਿਦਿਆਰਥੀਆਂ ਨੂੰ ਉਨ੍ਹਾਂ ਵੱਲੋਂ ਦਿੱਤੇ ਜਾ ਚੁੱਕੇ ਪੇਪਰਾਂ ਵਿੱਚੋਂ ਸਭ ਤੋਂ ਵਧੀਆ ਨੰਬਰਾਂ ਦੀ ਔਸਤ ਦੇ ਅਧਾਰ ’ਤੇ ਹੀ ਰਹਿ ਗਏ ਪੇਪਰਾਂ ਦਾ ਮੁਲਾਂਕਣ ਕੀਤਾ ਜਾਵੇਗਾ। ਜਦਕਿ ਜਿਨ੍ਹਾਂ ਬੱਚਿਆਂ ਦੇ ਪੇਪਰ ਪੂਰੇ ਹੋ ਚੁੱਕੇ ਹਨ ਉਨ੍ਹਾਂ ਦਾ ਫ਼ੈਸਲਾ ਨਤੀਜਾ ਹੀ ਕਰੇਗਾ।

ਜਿੱਥੇ ਬੱਚਿਆਂ ਦੇ ਹਾਲੇ ਇੱਕ ਜਾਂ ਦੋ ਹੀ ਪੇਪਰ ਹੋਏ ਸਨ। ਜਿਵੇਂ-ਦਿੱਲੀ। ਉੱਥੇ ਇਨ੍ਹਾਂ ਪੇਪਰਾਂ ਦੇ ਨੰਬਰਾਂ ਦੀ ਔਸਤ, ਘਰੇਲੂ ਅਤੇ ਪ੍ਰਯੋਗੀ ਪ੍ਰਖਿਆ ਦੇ ਅੰਕਾਂ ਦੀ ਵਰਤੋਂ ਮੁਲਾਂਕਣ ਲਈ ਕੀਤੀ ਜਾਵੇਗੀ।

ਪਹਿਲੀ ਤੋਂ 15 ਜੁਲਾਈ ਦੌਰਾਨ ਇੱਕ ਵਿਕਲਪੀ ਪ੍ਰਖਿਆ ਵੀ ਲਈ ਜਾਵੇਗੀ। ਜਿਹੜੇ ਬੱਚੇ ਇਹ ਪ੍ਰਖਿਆ ਦੇਣਗੇ ਉਨ੍ਹਾਂ ਦੇ ਇਸ ਵਿੱਚੋਂ ਨੰਬਰ ਘੱਟ ਆਉਣ ਜਾਂ ਵੱਧ ਉਹੀ ਆਖ਼ਰੀ ਮੰਨੇ ਜਾਣਗੇ।

ਨਤੀਜਾ 15 ਜੁਲਾਈ ਨੂੰ ਜਾਰੀ ਕੀਤਾ ਜਾਵੇਗਾ। ਅਦਾਲਤ 26 ਜੂਨ ਨੂੰ ਇਸ ਬਾਰੇ ਆਪਣਾ ਫ਼ੈਸਲਾ ਸੁਣਾਵੇਗੀ।

ਇਹ ਵੀ ਪੜ੍ਹੋ:

ਗਲਵਾਨ ਘਾਟੀ ਦੀਆਂ ਤਾਜ਼ਾ ਸੈਟੇਲਾਈਟ ਤਸਵੀਰਾਂ ਕੀ ਕਹਿੰਦੀਆਂ ਹਨ

ਇਨ੍ਹਾਂ ਅਖ਼ਬਾਰਾਂ ਵਿੱਚ ਲੱਦਾਖ਼ ਸੀਮਾ ''ਤੇ ਗਲਵਾਨ ਘਾਟੀ ਵਿੱਚ 22 ਜੂਨ 2020 ਦੀਆਂ ਸੈਟੇਲਾਈਟ ਤਸਵੀਰਾਂ ਦਾ ਜ਼ਿਕਰ ਹੈ।

ਇਨ੍ਹਾਂ ਤਸਵੀਰਾਂ ਦੇ ਆਧਾਰ ''ਤੇ ਅਖ਼ਬਾਰਾਂ ਨੇ ਛਾਪਿਆ ਹੈ ਕਿ 15-16 ਜੂਨ ਦੀ ਰਾਤ ਗਲਵਾਨ ਘਾਟੀ ਵਿੱਚ ਜਿੱਥੇ ਦੋਵਾਂ ਸੈਨਾਵਾਂ ਵਿਚਾਲੇ ਝੜਪ ਹੋਈ ਸੀ, ਉੱਥੇ ਦੁਬਾਰਾ ਚੀਨੀ ਸੈਨਾ ਦਿਖ ਰਹੀ ਹੈ।

ਸਮਾਚਾਰ ਏਜੰਸੀ ਰਾਇਟਰਸ ਨੇ ਵੀ ਸੈਟੇਲਾਈਟ ਤਸਵੀਰਾਂ ਨੂੰ ਟਵੀਟ ਕੀਤਾ ਹੈ।

ਇਹ ਸੈਟੇਲਾਈਟ ਤਸਵੀਰਾਂ ਮੈਕਸਾਰ ਟੈਕਨੋਲਾਜੀ ਨੇ ਖਿੱਚੀਆਂ ਹਨ। ਬੀਬੀਸੀ ਇਨ੍ਹਾਂ ਦੀ ਸੱਚਾਈ ਦੀ ਪੁਸ਼ਟੀ ਨਹੀਂ ਕਰਦਾ।

ਪਰ ਭਾਰਤ ਅਤੇ ਚੀਨ ਵਿਚਾਲੇ ਚੱਲ ਰਹੇ ਸੀਮਾ-ਵਿਵਾਦ ਦੇ ਮੁੱਦੇਨਜ਼ਰ ਇਹ ਕਾਫੀ ਅਹਿਮ ਹਨ, ਪੜ੍ਹੋ ਇਨ੍ਹਾਂ ਤਸਵੀਰਾਂ ਤੋਂ ਉਠਦੇ ਪ੍ਰਮੁੱਖ ਸਵਾਲਾਂ ਦੇ ਜਵਾਬ

ਭਾਰਤ ਵਿਚ ਬਿਜਲੀ ਡਿੱਗਣ ਨਾਲ ਹੀ ਇੰਨੀਆਂ ਮੌਤਾਂ ਦਾ ਸਬੱਬ ਕਿਉਂ

ਅਸਮਾਨੀ ਬਿਜਲੀ
GETTY IMAGES
ਅਸਮਾਨੀ ਬਿਜਲੀ

ਬਿਹਾਰ ਵਿੱਚ ਅਧਿਕਾਰਤ ਜਾਣਕਾਰੀ ਮੁਤਾਬਕ ਬਿਜਲੀ ਡਿੱਗਣ ਨਾਲ 83 ਲੋਕਾਂ ਦੀ ਮੌਤ ਹੋ ਗਈ ਹੈ। ਉੱਤਰ ਪ੍ਰਦੇਸ਼ ਵਿਚ 24 ਜਣਿਆਂ ਦੇ ਮਾਰੇ ਜਾਣ ਦੀਆਂ ਰਿਪੋਰਟਾਂ ਹਨ।

ਬੀਬੀਸੀ ਵੈਦਰ ਸੈਂਟਰ ਦੇ ਹੇਲੇਨ ਵੇਲੇਨ ਦੀ ਰਿਪੋਰਟ ਮੁਤਾਬਕ ਭਾਰਤ ਵਿਚ ਹਰ ਸਾਲ ਬਿਜਲੀ ਦੀ ਵਜ੍ਹਾ ਨਾਲ ਬਹੁਤ ਸਾਰੇ ਲੋਕ ਮਰਦੇ ਹਨ।

ਇਹ ਮੌਤਾਂ ਖ਼ਾਸਕਰ ਉੱਤਰ ਭਾਰਤ ਦੇ ਰਾਜਾਂ ਵਿੱਚ ਹੁੰਦੀਆਂ ਹਨ।

ਭਾਰਤ ਵਿੱਚ ਹਰ ਸਾਲ ਵਿੱਚ ਦੋ ਹਜ਼ਾਰ ਲੋਕਾਂ ਦੀ ਮੌਤ ਬਿਜਲੀ ਡਿੱਗਣ ਨਾਲ ਹੁੰਦੀ ਹੈ।

ਇਹ ਸਪੱਸ਼ਟ ਹੈ ਕਿ ਬਿਜਲੀ ਵੀ ਵਿਸ਼ਵ ਦੇ ਹੋਰ ਹਿੱਸਿਆਂ ਵਿੱਚ ਵੀ ਪੈਂਦੀ ਹੈ, ਤਾਂ ਭਾਰਤ ਵਿੱਚ ਸਭ ਤੋਂ ਵੱਧ ਮੌਤਾਂ ਕਿਉਂ ਹੁੰਦੀਆਂ ਹਨ? ਪੜ੍ਹਨ ਲਈ ਇੱਥੇ ਕਲਿਕ ਕਰੋ।

ਪੁਤਿਨ ਰਾਸ਼ਟਰਪਤੀ ਚੋਣਾਂ ਤੋਂ ਪਹਿਲਾ ਕਿਉਂ ਕਰਵਾ ਰਹੇ ਨੇ ਰਾਇਸ਼ੁਮਾਰੀ

ਵਲਾਦੀਮੀਰ ਪੁਤਿਨ
AFP
ਬੀਤੇ 20 ਸਾਲਾਂ ਤੋਂ ਵਲਾਦੀਮੀਰ ਪੁਤਿਨ ਰੂਸੀ ਸਿਆਸਤ ਦਾ ਅਹਿਮ ਹਿੱਸਾ ਰਹੇ ਹਨ

''ਰੂਸ ਦਾ ਮਤਲਬ ਪੁਤਿਨ ਅਤੇ ਪੁਤਿਨ ਦਾ ਮਤਲਬ ਰੂਸ ਹੈ''

ਬੀਤੇ ਕਈ ਸਾਲਾਂ ਤੋਂ ਚੋਣਾਂ ਵਿੱਚ ਵਾਰ-ਵਾਰ ਪੁਤਿਨ ''ਤੇ ਭਰੋਸਾ ਪ੍ਰਗਟ ਕਰ ਰਹੇ ਲੱਖਾਂ ਰੂਸੀ ਨਾਗਰਿਕਾਂ ਦਾ ਵੀ ਇਹੀ ਮੰਨਣਾ ਹੈ।

ਲੋਕ ਪੁਤਿਨ ਨੂੰ ਜਾਂ ਤਾ ਦੇਸ਼ ਦੇ ਰਾਸ਼ਟਰਪਤੀ ਦੇ ਤੌਰ ''ਤੇ ਦੇਖਣਾ ਚਾਹੁੰਦੇ ਹਨ ਜਾਂ ਫਿਰ ਪ੍ਰਧਾਨ ਮੰਤਰੀ ਦੇ ਰੂਪ ਵਿੱਚ।

ਜੁਲਾਈ ਵਿੱਚ ਇਹ ਭਰੋਸਾ ਇੱਕ ਹੋਰ ਵਾਰ ਉਸ ਵਕਤ ਪੁਖ਼ਤਾ ਹੋ ਜਾਵੇਗਾ ਜਦੋਂ ਦੇਸ਼ ਵਿੱਚ ਰੂਸੀ ਸੰਵਿਧਾਨ ਵਿੱਚ ਤਬਦੀਲੀ ਕਰਨ ਦੇ ਇੱਕ ਪ੍ਰਸਤਾਵ ''ਤੇ ਰਾਇਸ਼ੁਮਾਰੀ ਕਰਾਈਆ ਜਾਵੇਗੀ।

ਸਵਾਲ ਇਹ ਹੈ ਕਿ ਜਦੋਂ ਰੂਸੀ ਨਾਗਰਿਕਾਂ ਨੂੰ ਪੂਤਿਨ ਵਿੱਚ ਅਤੇ ਪੂਤਿਨ ਨੂੰ ਲੋਕਾਂ ਵਿੱਚ ਭਰੋਸਾ ਹੈ ਤਾਂ ਆਖ਼ਰ ਰਾਇਸ਼ੁਮਾਰੀ ਕਿਉਂ ਕਰਵਾਈ ਜਾ ਰਹੀ ਹੈ? ਪੜ੍ਹਨ ਲਈ ਇੱਥੇ ਕਲਿਕ ਕਰੋ।

ਬਠਿੰਡਾ ਥਰਮਲ ਪਲਾਂਟ ਬੰਦ ਕਰਕੇ ਪੰਜਾਬ ਸਰਕਾਰ ਕੀ ਕਰਨਾ ਚਾਹੁੰਦੀ ਹੈ

ਬਠਿੰਡਾ ਦੇ ਗੁਰੂ ਨਾਨਕ ਦੇਵ ਥਰਮਲ ਪਲਾਂਟ ਦੀਆਂ ਚਿਮਨੀਆਂ ਵਿਚੋਂ ਨਿਕਲਣ ਵਾਲਾ ਧੂੰਆਂ ਇਤਿਹਾਸ ਬਣ ਗਿਆ ਹੈ ਕਿਉਂਕਿ ਪੰਜਾਬ ਸਰਕਾਰ ਨੇ ਇਸ ਨੂੰ ਬੰਦ ਕਰਨ ਦਾ ਐਲਾਨ ਕਰ ਦਿੱਤਾ ਹੈ।

ਥਰਮਲ ਪਲਾਂਟ ਬੰਦ ਕਰਨ ਨੂੰ ਲੈ ਕੇ ਪੰਜਾਬ ਦੀ ਸਿਆਸਤ ਵੀ ਗਰਮਾਈ ਹੋਈ ਹੈ ਕਿਉਂਕਿ ਸੂਬੇ ਦੀ ਮੁੱਖ ਵਿਰੋਧੀ ਧਿਰ ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਪੰਜਾਬ ਸਰਕਾਰ, ਖ਼ਾਸ ਤੌਰ ਉੱਤੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਘੇਰ ਰਹੀ ਹੈ।

ਉਂਝ ਇਹ ਥਰਮਲ ਪਲਾਂਟ ਤਿੰਨ ਸਾਲ ਪਹਿਲਾਂ ਬੰਦ ਹੋ ਗਿਆ ਸੀ ਹੁਣ ਤਾਂ ਸਰਕਾਰ ਨੇ ਇਸ ਵਿਚ ਲੱਗਣ ਵਾਲੇ ਨਵੇਂ ਪ੍ਰੋਜੈਕਟਾਂ ਦਾ ਐਲਾਨ ਕੀਤਾ ਹੈ।ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿਕ ਕਰੋ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''5763a460-c51d-4599-a63e-26af23f0a5ed'',''assetType'': ''STY'',''pageCounter'': ''punjabi.india.story.53188574.page'',''title'': ''CBSE 10ਵੀਂ ਤੇ 12ਵੀਂ ਦੇ ਰਹਿੰਦੇ ਪਰਚੇ ਰੱਦ ਕਰਨ ਮਗਰੋਂ ਵਿਦਿਆਰਥੀਆਂ ਨੂੰ ਪਾਸ ਕਰਨ ਲਈ ਇਹ ਤਰੀਕਾ ਵਰਤੇਗਾ- ਪੰਜ ਅਹਿਮ ਖ਼ਬਰਾਂ'',''published'': ''2020-06-26T02:20:49Z'',''updated'': ''2020-06-26T02:26:14Z''});s_bbcws(''track'',''pageView'');

Related News