Breaking : ਬਿਹਾਰ ਵਿੱਚ ਬਿਜਲੀ ਡਿੱਗਣ ਨਾਲ 83 ਲੋਕਾਂ ਦੀ ਮੌਤ

06/25/2020 8:04:47 PM

Dust Storm
Getty Images

ਬਿਹਾਰ ਵਿੱਚ ਅਧਿਕਾਰਤ ਜਾਣਕਾਰੀ ਮੁਤਾਬਕ ਬਿਜਲੀ ਡਿੱਗਣ ਨਾਲ 83 ਲੋਕਾਂ ਦੀ ਮੌਤ ਹੋ ਗਈ ਹੈ।

ਆਪਦਾ ਪ੍ਰਬੰਧਨ ਵਿਭਾਗ ਮੁਤਾਬਕ 25 ਜੂਨ (ਵੀਰਵਾਰ) ਸ਼ਾਮ ਸਾਢੇ 6 ਵਜੇ ਤੱਕ ਮਿਲੀ ਜਾਣਕਾਰੀ ਮੁਤਾਬਕ 83 ਲੋਕਾਂ ਦੀ ਮੌਤ ਹੋ ਗਈ ਹੈ।

ਸੂਬਾ ਦੇ ਆਪਦਾ ਪ੍ਰਬੰਧਨ ਵਿਭਾਗ ਜ਼ਿਲ੍ਹਿਆਂ ਤੋਂ ਫੋਨ ''ਤੇ ਮਿਲਣ ਵਾਲੀ ਜਾਣਕਾਰੀ ਦੇ ਆਧਾਰ ''ਤੇ ਇਹ ਸੂਚੀ ਜਾਰੀ ਕੀਤੀ ਹੈ।

ਆਪਦਾ ਪ੍ਰਬੰਧਨ ਵਿਭਾਗ ਮੁਤਾਬਕ ਸਭ ਤੋਂ ਜ਼ਿਆਦਾ ਮੌਤਾਂ ਗੋਪਾਲਗੰਜ ਵਿੱਚ ਹੋਈ ਹੈ, ਜਿੱਥੇ 13 ਲੋਕ ਮਾਰੇ ਗਏ ਹਨ।

ਬਿਹਾਰ ਦੇ ਕਰੀਬ 23 ਜ਼ਿਲ੍ਹੇ ਵਿੱਚ ਬਿਜਲੀ ਡਿੱਗਣ ਨਾਲ ਜਾਨ-ਮਾਲ ਦਾ ਨੁਕਸਾਨ ਹੋਇਆ ਹੈ। ਗੋਪਾਲਗੰਜ ਦੇ ਬਾਅਦ ਮਧੁਬਨੀ ਅਤੇ ਨਵਾਦਾ ਵਿੱਚ 8-8 ਲੋਕ ਮਰੇ ਗਏ ਹਨ।

ਇਸ ਤੋਂ ਇਲਾਵਾ ਸਿਵਾਨ ਵਿੱਚ 6, ਭਾਗਲਪੁਰ ਵਿੱਚ 6. ਪੂਰਵੀ ਚੰਪਰਾਣ ਵਿੱਚ 5, ਦਰਭੰਗਾ ਤੇ ਬਾਂਕਾ ਵਿੱਚ 5-5 ਅਤੇ ਪੱਛਮੀ ਚੰਪਾਰਣ ਵਿੱਚ 2 ਲੋਕਾਂ ਦੀ ਮੌਤ ਦੀ ਖ਼ਬਰਾ ਹੈ।

https://twitter.com/ANI/status/1276148876324585473?

ਬਿਹਾਰ ਸਰਕਾਰ ਨੇ ਸਾਰੇ ਮ੍ਰਿਕਤਾਂ ਦੇ ਰਿਸ਼ਤੇਦਾਰਾਂ ਨੂੰ 4-4 ਲੱਖ ਰੁਪਏ ਦਾ ਮੁਆਵਜ਼ਾ ਦੇਣ ਦੀ ਐਲਾਨ ਕੀਤਾ ਹੈ।

ਸਾਬਕਾ ਉੱਪ-ਮੁੱਖ ਮੰਤਰੀ ਤੇਜਸਵੀ ਯਾਦਵ ਨੇ ਲੋਕਾਂ ਦੀ ਮੌਤ ''ਤੇ ਦੁੱਖ ਜਤਾਇਆ ਹੈ।

https://twitter.com/yadavtejashwi/status/1276152620143587330?

ਬਿਹਾਰ ਤੋਂ ਇਲਾਵਾ ਉੱਤਰ ਪ੍ਰਦੇਸ਼ ਵਿੱਚ ਵੀ ਬਿਜਲੀ ਡਿੱਗਣ ਨਾਲ ਕੁਝ ਲੋਕਾਂ ਦੀ ਮੌਤ ਦੀ ਖ਼ਬਰ ਹੈ।

ਦੇਵਰੀਆ ਵਿੱਚ ਬਿਜਲੀ ਡਿੱਗਣ ਨਾਲ 5 ਲੋਕਾਂ ਦੀ ਮੌਤ ਹੋਈ ਹੈ ਅਤੇ ਕਈ ਲੋਕ ਜਖ਼ਮੀ ਹੋਏ ਹਨ।

ਮੌਸਮ ਵਿਭਾਗ ਦੇ ਸੀਨੀਰ ਵਿਗਿਆਨੀ ਆਰ ਕੇ ਜੇਨਾਮਾਨੀ ਨੇ ਸਮਾਚਾਰ ਏਜੰਸੀ ਨੂੰ ਕਿਹਾ ਹੈ ਕਿ ਅਗਲੇ ਤਿੰਨ ਦਿਨਾਂ ਤੱਕ ਅਸਮ, ਮੇਘਾਲਿਆ, ਅਰੁਣਾਚਲ ਪ੍ਰਦੇਸ਼, ਬਿਹਾਰ, ਪੱਛਮੀ ਬੰਗਾਲ ਦਾ ਉੱਪ ਹਿਮਾਲੀ ਇਲਾਕਾ ਖੇਤਰ ਅਤੇ ਸਿੱਕਮ ਵਿੱਚ ਭਾਰੀ ਮੀਂਹ ਹੋਣ ਵਾਲੀ ਹੈ।

ਇਸ ਦੀ ਕਾਰਨ ਹੜ੍ਹ ਆਉਣ ਦੀ ਸੰਭਾਵਨਾ ਵੀ ਹੈ। ਅਸੀਂ ਕੇਂਦਰ ਅਤੇ ਸੂਬਾ ਸਰਕਾਰਾਂ ਨੂੰ ਇਸ ਬਾਰੇ ਸੂਚਿਤ ਕਰ ਦਿੱਤਾ ਹੈ।

https://twitter.com/ANI/status/1276062842848866304?

ਇਹ ਵੀ ਦੇਖੋ:

https://www.youtube.com/watch?v=xWw19z7Edrs&t=1s

https://www.youtube.com/watch?v=sjnU8621zI0

https://www.youtube.com/watch?v=ldHU5glYX0c

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''ab0e0aa6-9758-4f7e-9d86-cdeb8a3a4ba5'',''assetType'': ''STY'',''pageCounter'': ''punjabi.india.story.53182948.page'',''title'': ''Breaking : ਬਿਹਾਰ ਵਿੱਚ ਬਿਜਲੀ ਡਿੱਗਣ ਨਾਲ 83 ਲੋਕਾਂ ਦੀ ਮੌਤ'',''published'': ''2020-06-25T14:20:23Z'',''updated'': ''2020-06-25T14:20:23Z''});s_bbcws(''track'',''pageView'');

Related News