India China Border: ਗਲਵਾਨ ਘਾਟੀ ਦੀਆਂ ਤਾਜ਼ਾ ਸੈਟੇਲਾਈਟ ਤਸਵੀਰਾਂ ਕੀ ਕਹਿੰਦੀਆਂ ਹਨ

Thursday, Jun 25, 2020 - 07:34 PM (IST)

India China Border: ਗਲਵਾਨ ਘਾਟੀ ਦੀਆਂ ਤਾਜ਼ਾ ਸੈਟੇਲਾਈਟ ਤਸਵੀਰਾਂ ਕੀ ਕਹਿੰਦੀਆਂ ਹਨ

ਭਾਰਤ ਦੀਆਂ ਤਮਾਮ ਵੱਡੀਆਂ ਅਖ਼ਬਾਰਾਂ ਨੇ ਇੱਕ ਖ਼ਬਰ ਪ੍ਰਮੁਖਤਾ ਨਾਲ ਛਾਪੀ ਹੈ। ਖ਼ਬਰ ਭਾਰਤ-ਚੀਨ ਸੀਮਾ ''ਤੇ ਤਣਾਅ ਨਾਲ ਜੁੜੀ ਹੈ।

ਇਨ੍ਹਾਂ ਅਖ਼ਬਾਰਾਂ ਵਿੱਚ ਲੱਦਾਖ਼ ਸੀਮਾ ''ਤੇ ਗਲਵਾਨ ਘਾਟੀ ਵਿੱਚ 22 ਜੂਨ 2020 ਦੀਆਂ ਸੈਟੇਲਾਈਟ ਤਸਵੀਰਾਂ ਦਾ ਜ਼ਿਕਰ ਹੈ। ਇਨ੍ਹਾਂ ਤਸਵੀਰਾਂ ਦੇ ਆਧਾਰ ''ਤੇ ਅਖ਼ਬਾਰਾਂ ਨੇ ਛਾਪਿਆ ਹੈ ਕਿ 15-16 ਜੂਨ ਦੀ ਰਾਤ ਗਲਵਾਨ ਘਾਟੀ ਵਿੱਚ ਜਿੱਥੇ ਦੋਵਾਂ ਸੈਨਾਵਾਂ ਵਿਚਾਲੇ ਝੜਪ ਹੋਈ ਸੀ, ਉੱਥੇ ਦੁਬਾਰਾ ਚੀਨੀ ਸੈਨਾ ਦਿਖ ਰਹੀ ਹੈ।

ਸਮਾਚਾਰ ਏਜੰਸੀ ਰਾਇਟਰਸ ਨੇ ਵੀ ਸੈਟੇਲਾਈਟ ਤਸਵੀਰਾਂ ਨੂੰ ਟਵੀਟ ਕੀਤਾ ਹੈ।

https://twitter.com/reuters/status/1276092555822850048?s=21

ਇਹ ਸੈਟੇਲਾਈਟ ਤਸਵੀਰਾਂ ਮੈਕਸਾਰ ਟੈਕਨੋਲਾਜੀ ਨੇ ਖਿੱਚੀਆਂ ਹਨ। ਬੀਬੀਸੀ ਇਨ੍ਹਾਂ ਦੀ ਸੱਚਾਈ ਦੀ ਪੁਸ਼ਟੀ ਨਹੀਂ ਕਰਦਾ।

ਪਰ ਭਾਰਤ ਅਤੇ ਚੀਨ ਵਿਚਾਲੇ ਚੱਲ ਰਹੇ ਸੀਮਾ-ਵਿਵਾਦ ਦੇ ਮੁੱਦੇਨਜ਼ਰ ਇਹ ਕਾਫੀ ਅਹਿਮ ਹਨ, ਇਸ ਲਈ ਅਸੀਂ ਇਨ੍ਹਾਂ ਤਸਵੀਰਾਂ ਦੀ ਅਹਿਮੀਅਤ ਜਾਨਣ ਲਈ ਲੈਫਟੀਨੈਂਟ ਜਨਰਲ ਸੰਜੇ ਕੁਲਕਰਨੀ (ਰਿਟਾਇਰਡ) ਨਾਲ ਗੱਲ ਕੀਤੀ।

ਲੈਫਟੀਨੈਂਟ ਜਨਰਲ (ਰਿਟਾ.) ਸੰਜੇ ਕੁਲਕਰਨੀ ਲੱਦਾਖ ਵਿੱਚ ਐੱਲਏਸੀ ''ਤੇ 1982 ਤੋਂ 1984 ਤੱਕ ਤੈਨਾਤ ਸਨ।

ਫਿਰ 2013 ਨਾਲ 2014 ਤੱਕ ਉਨ੍ਹਾਂ ਨੇ ਭਾਰਤੀ ਫੌਜ ਦੇ 14 ਕੋਰ ਦੇ ਚੀਫ ਆਫ ਸਟਾਫ ਵਜੋਂ ਵੀ ਕੰਮ ਕੀਤਾ। 2014 ਤੋਂ 2016 ਤੱਕ ਉਹ ਫੌਜ ਦੇ ਇਨਫੈਨਟ੍ਰੀ ਵਿਭਾਗ ਵਿੱਚ ਡੀਜੀ ਦੇ ਅਹੁਦੇ ''ਤੇ ਵੀ ਰਹੇ ਹਨ।

ਇਹ ਵੀ ਪੜ੍ਹੋ-

ਉਨ੍ਹਾਂ ਦੇ ਸ਼ਬਦਾਂ ਵਿੱਚ ਜਾਣੋ ਕਿ ਇਨ੍ਹਾਂ ਤਸਵੀਰਾਂ ਨਾਲ ਇਲਾਕੇ ਵਿੱਚ ਤਣਾਅ ''ਤੇ ਕੀ ਕਿਹਾ ਜਾ ਸਕਦਾ ਹੈ। ਉਨ੍ਹਾਂ ਨਾਲ ਬੀਬੀਸੀ ਪੱਤਰਕਾਰ ਸਰੋਜ ਸਿੰਘ ਨੇ ਗੱਲਬਾਤ-

ਇਸ ਤਰ੍ਹਾਂ ਦੀਆਂ ਸੈਟੇਲਾਈਟ ਇਮੇਜ ਕਿੰਨੀਆਂ ਸਹੀ ਹੁੰਦੀਆਂ ਹਨ ਇਸ ਬਾਰੇ ਉਨ੍ਹਾਂ ਨੇ ਕਿਹਾ ਕਿ ਅਜਿਹੀਆਂ ਤਸਵੀਰਾਂ ਦੀ ਵਿਆਖਿਆ ਕਰਨਾ ਬੇਹੱਦ ਜ਼ਰੂਰੀ ਹੈ, ਤਸਵੀਰਾਂ ਕਿੰਨੀ ਉਚਾਈ ਤੋਂ ਲਈਆਂ ਗਈਆਂ ਹਨ, ਕਿੰਨੀ ਦੂਰੋਂ ਲਈਆਂ ਗਈਆਂ ਹਨ।

ਲੈਫਟੀਨੈਂਟ ਜਨਰਲ ਸੰਜੇ ਕੁਲਕਰਨੀ (ਰਿਟਾ.)
BBC
ਲੈਫਟੀਨੈਂਟ ਜਨਰਲ ਸੰਜੇ ਕੁਲਕਰਨੀ (ਰਿਟਾ.) ਲੱਦਾਖ ਵਿੱਚ ਐੱਲਓਸੀ ''ਤੇ 1982 ਤੋਂ 1984 ਤੱਕ ਤੈਨਾਤ ਸਨ

ਤਸਵੀਰਾਂ ਵਿੱਚ ਤੁਹਾਨੂੰ ਚੀਜ਼ਾਂ ਜਿੰਨੀਆਂ ਭਿਆਨਕ ਦਿਖ ਰਹੀਆਂ ਹਨ, ਸੀਮਾ ''ਤੇ ਉਨੀ ਨਹੀਂ ਹੈ। ਹਾਲਾਤ ਚਿੰਤਾਜਨਕ ਹਨ, ਪਰ ਸੀਮਾ ਦੇ ਦੋਵੇ ਪਾਸੇ ਫੌਜਾਂ ਹਨ। ਭਾਰਤ ਵਾਲੇ ਪਾਸਿਓਂ ਵੀ ਅਤੇ ਚੀਨ ਵਲੋਂ ਵੀ।

ਅਜਿਹੀਆਂ ਤਸਵੀਰਾਂ ਲੈਣ ਵਾਲੇ ਕਈ ਵਾਰ ਗ਼ਲਤੀ ਕਰ ਜਾਂਦੇ ਹਨ। ਇਹ ਪਤਾ ਲਗਾਉਣ ਵਿੱਚ ਦਿੱਕਤ ਆਉਂਦੀ ਹੈ ਕਿ ਜਿੱਥੇ ਫੌਜ ਦਾ ਜਮਾਵੜਾ ਦਿਖ ਰਿਹਾ ਹੈ, ਦਰਅਸਲ ਉਹ ਚੀਨੀ ਫੌਜੀ ਹਨ ਜਾਂ ਭਾਰਤੀ।

ਇਹ ਪਤਾ ਲਗਾਉਣ ਵਿੱਚ ਦਿੱਕਤ ਇਸ ਲਈ ਵੀ ਆਉਂਦੀ ਹੈ ਕਿਉਂਕਿ ਐੱਲਏਸੀ ਦੀ ਲਾਈਨ ਖ਼ੁਦ ਵਿੱਚ ਇੱਕ ਪਰਸੈਪਸ਼ਨ ਹੈ। ਦੋਵਾਂ ਦੇ ਦਾਅਵੇ ਆਪਣੇ-ਆਪਣੇ ਹਨ।

ਇਸ ਲਈ ਮੇਰਾ ਮੰਨਣਾ ਹੈ ਕਿ ਸੈਟੇਲਾਈਟ ਤਸਵੀਰਾਂ ਕੁਝ ਹਦ ਤੱਕ ਹੀ ਸਹੀ ਹੁੰਦੀਆਂ ਹਨ ਪਰ ਪੂਰੀ ਤਰ੍ਹਾਂ ਨਹੀਂ। ਜੇ ਤੁਹਾਨੂੰ ਇਸਨੂੰ ਸਹੀ ਤਰ੍ਹਾਂ ਦੀ ਪੜ੍ਹਨਾ ਨਹੀਂ ਆਉਂਦਾ ਤਾਂ ਦਿੱਕਤ ਹੋ ਸਕਦੀ ਹੈ।

ਸਵਾਲ- ਮੈਕਸਾਰ ਟੈਕਨਾਲੋਜੀ ਨੇ ਤਸਵੀਰਾਂ ਬੁੱਧਵਾਰ ਨੂੰ ਜਾਰੀ ਕੀਤੀਆਂ ਹਨ, ਕੀ ਉਨ੍ਹਾਂ ਨੂੰ ਦੇਖ ਕੇ ਕਹਿ ਸਕਦੇ ਹਾਂ ਕਿ 15 ਜੂਨ ਨੂੰ ਜਿੱਥੇ ਹਿੰਸਕ ਝੜਪ ਹੋਈ ਸੀ, ਉੱਤੇ ਚੀਨੀ ਫੌਜ ਦੀ ਮੌਜੂਦਗੀ ਹੁਣ ਵੀ ਹੈ?

ਲੈਫਟੀਨੈਂਟ ਜਨਰਲ ਸੰਜੇ ਕੁਲਕਰਨੀ (ਰਿਟਾ.)- ਬਿਲਕੁਲ ਕਹਿ ਸਕਦੇ ਹਾਂ। ਗਲਵਾਨ ਘਾਟੀ ਦੇ ਪੈਟ੍ਰੋਲਿੰਗ ਸਾਈਟ 14, ''ਤੇ ਥੋੜ੍ਹਾ ਕਨਫਿਊਜ਼ਨ ਹੋ ਸਕਦਾ ਹੈ। ਪਰ ਉਸ ਦੀ ਦੂਜੇ ਪਾਸੇ ਹਾਈਵੇ ਜੀ 219 ਦਾ ਇਲਾਕਾ ਹੈ, ਜਿੱਥੇ ਚੀਨੀ ਫੌਜ ਦਾ ਜਮਾਵੜਾ ਦਿਖ ਰਿਹਾ ਹੈ।

ਇਸ ਵਿੱਚ ਕੋਈ ਸ਼ੱਕ ਨਹੀਂ ਹੈ। ਇਹ ਇਮੇਜ ਬਿਲਕੁਲ ਸਹੀ ਲਗ ਰਹੇ ਹਨ। 2500 ਕਿਲੋਮੀਟਰ ਦਾ ਇਹ ਹਾਈਵੇ ਲੱਦਾਖ਼ ਦੇ ਪੂਰਵੀ ਇਲਾਕੇ ਵਿੱਚ ਹੈ, ਜਿਸ ਵਿੱਚੋਂ 180 ਕਿਲੋਮੀਟਰ ਅਕਸਾਈ ਚਿਨ ''ਚੋਂ ਲੰਘਦਾ ਹੈ।

ਐੱਲਏਸੀ ਤੋਂ ਇਸ ਦੀ ਦੂਰੀ 100 ਕਿਲੋਮੀਟਰ ਹੈ। ਭਾਰਤ ਨੇ ਵੀ ਇਸ ਇਲਾਕੇ ਵਿੱਚ ਬਿਲਡਅੱਪ (ਨਿਰਮਾਣ) ਕੀਤਾ ਹੈ, ਜਿੰਨਾ ਉਹ ਕਰ ਸਕਦਾ ਹੈ।

ਸਵਾਲ- ਮਿਲਟਰੀ ਆਪਰੇਸ਼ ਵਿੱਚ ਕੀ ਇਸ ਤਰ੍ਹਾਂ ਦੀਆਂ ਤਸਵੀਰਾਂ ਦੀ ਵਰਤੋਂ ਸੈਨਾਵਾਂ ਕਰਦੀਆਂ ਹਨ?

ਲੈਫਟੀਨੈਂਟ ਜਨਰਲ ਸੰਜੇ ਕੁਲਕਰਨੀ (ਰਿਟਾ.)-ਐੱਲਏ ਸੀ ''ਤੇ ਤੈਨਾਤ ਸੈਨਿਕਾਂ ਤੱਕ ਅਜਿਹੀਆਂ ਤਸਵੀਰਾਂ ਆਮ ਤੌਰ ''ਤੇ ਨਹੀਂ ਪਹੁੰਚਦੀਆਂ। ਪਰ ਹਾਂ, ਕਮਾਂਡ ਦੇ ਪੱਧਰ ''ਤੇ ਅਜਿਹੀਆਂ ਜਾਣਕਾਰੀਆਂ ਜ਼ਰੂਰ ਸਾਂਝੀਆਂ ਕੀਤੀਆਂ ਜਾਂਦੀਆਂ ਹਨ। ਅਕਸਰ ਉਪਰਲੇ ਅਧਿਕਾਰੀ (ਮੰਤਰਾਲੇ ਤੋਂ ਬ੍ਰਿਗੇਡੀਅਰ ਤੱਕ) ਇਨ੍ਹਾਂ ਜਾਣਕਾਰੀਆਂ ''ਤੇ ਅਮਲ ਕਰਦੇ ਹਨ।

ਉਨ੍ਹਾਂ ਤੱਕ ਹੀ ਤਸਵੀਰਾਂ ਪਹੁੰਚਦੀਆਂ ਹਨ ਅਤੇ ਰਣਨੀਤੀ ਬਣਾਈ ਜਾਂਦੀ ਹੈ।

ਸਵਾਲ- ਕੀ ਇਨ੍ਹਾਂ ਤਸਵੀਰਾਂ ਤੋਂ ਪਤਾ ਲਗ ਸਕਦਾ ਹੈ ਕਿ ਭਾਰਤ-ਚੀਨ ਗਲਵਾਨ ਸੀਮਾ ''ਤੇ ਤਣਾਅ ਘੱਟ ਨਹੀਂ ਹੋਇਆ ਹੈ?

ਲੈਫਟੀਨੈਂਟ ਜਨਰਲ ਸੰਜੇ ਕੁਲਕਰਨੀ (ਰਿਟਾ.)- ਸਾਨੂੰ ਇਹ ਸਮਝਣਾ ਹੋਵੇਗਾ ਕਿ ਡਿਸਐਂਗਜਮੈਂਟ ਹੋਵੇਗਾ ਤੇ ਤਣਾਅ ਘੱਟ ਹੋਵੇਗਾ। ਦੋਵੇਂ ਇੱਕ-ਦੂਜੇ ''ਤੇ ਨਿਰਭਰ ਹਨ। ਡਿਸਐਂਗਜਮੈਂਟ ਦਾ ਮਤਲਬ ਹੈ ਸੈਨਾਵਾਂ ਆਪਸ ਵਿੱਚ ਆਹਮੋ-ਸਾਹਮਣੇ ਨਾ ਹੋਣ ਅਤੇ ਤਾਂ ਹੀ ਤਣਾਅ ਦੂਰ ਹੋਵੇਗਾ।

ਇਨ੍ਹਾਂ ਤਾਜ਼ਾ ਤਸਵੀਰਾਂ ਨੂੰ ਦੇਖ ਕੇ ਲਗ ਰਿਹਾ ਹੈ ਕਿ ਦੋਵਾਂ ਸੈਨਾਵਾਂ ਵਿੱਚ ਦੂਰੀ ਹੈ।

ਸਵਾਲ- ਕੀ ਸੈਟੇਲਾਈਟ ਇਮੇਜ ਤੋਂ ਪਤਾ ਲਗ ਸਕਦਾ ਹੈ 15 ਜੂਨ ਤੋਂ ਬਾਅਦ ਗਲਵਾਨ ਘਾਟੀ ਵਿੱਚ ਝੜਪ ਵਾਲੀ ਥਾਂ ਨਿਰਮਾਣ ਕਾਰਜ ਹੋਇਆ ਹੈ ਜਾਂ ਨਹੀਂ?

ਲੈਫਟੀਨੈਂਟ ਜਨਰਲ ਸੰਜੇ ਕੁਲਕਰਨੀ (ਰਿਟਾ.)- ਪਤਾ ਲਗ ਸਕਦਾ ਹੈ ਪਰ ਇਸ ਵਿੱਚ ਦੋ ਦਿੱਕਤਾਂ ਆ ਸਕਦੀਆਂ ਹਨ।

ਪਹਿਲੀ ਇਹ ਕਿ ਸੈਟੇਲਾਈਟ ਇਮੇਜ ਨੂੰ ਪੜ੍ਹਨ ਵਾਲਾ ਚੰਗਾ ਹੋਣਾ ਚਾਹੀਦਾ ਹੈ, ਨਹੀਂ ਤਾਂ ਗ਼ਲਤੀਆਂ ਹੋ ਸਕਦੀਆਂ ਹਨ।

ਦੂਜੀ ਗੱਲ ਇਹ ਹੈ ਕਿ ਚੀਨ ਭਾਰਤ ਨੂੰ ਬੁੱਧੂ ਨਾਲ ਬਣਾ ਰਿਹਾ ਹੋਵੇ। ਅਜਿਹਾ ਨਾਲ ਹੋਵੇ ਕਿ ਗੱਤੇ ਦੀ ਗੱਡੀ ਬਣਾ ਕੇ ਰੱਖੀ ਹੋਵੇ ਅਤੇ ਤਸਵੀਰ ਵਿੱਚ ਇੱਕ ਪਰਛਾਵਾ ਦਿਖ ਰਿਹਾ ਹੋਵੇ।

ਜੇ ਸੈਟੇਲਾਈਟ ਤਸਵੀਰਾਂ ਨੂੰ ਸਹੀ ਤਰ੍ਹਾਂ ਨਾਲ ਪੜ੍ਹਨ ਵਾਲਾ ਨਹੀਂ ਹੋਇਆ ਤਾਂ ਹਰ ਪਰਛਾਵਾ ਤੇ ਗੱਡੀ ਜਾਂ ਤੰਬੂ ਨਹੀਂ ਸਮਝਿਆ ਆ ਸਕਦਾ ਹੈ।

ਸਵਾਲ- ਇੱਕ ਪਾਸੇ ਸੈਟੇਲਾਈਟ ਤਸਵੀਰਾਂ ਨੂੰ ਦੇਖਣ ਅਤੇ ਦੂਜੇ ਪਾਸੇ ਦੋਵਾਂ ਦੇਸ਼ ਗੱਲਬਾਤ ਦੇ ਟੇਬਲ ''ਤੇ ਬੈਠੇ ਹੋਣ, ਕੀ ਇਕੋ ਵੇਲੇ ਦੋਵਾਂ ਗੱਲਾਂ ਸੰਭਵ ਹਨ ?

ਲੈਫਟੀਨੈਂਟ ਜਨਰਲ ਸੰਜੇ ਕੁਲਕਰਨੀ (ਰਿਟਾ.)- ਗੱਲਬਾਤ ਹੋ ਰਹੀ ਹੈ ਅਤੇ ਗੱਲਬਾਤ ਹੁੰਦੀ ਰਹਿਣੀ ਚਾਹੀਦੀ ਹੈ।

ਗੱਲਬਾਤ ''ਤੇ ਚੀਨ ਅਮਲ ਕਰੇ ਜਾਂ ਨਾ ਕਰੇ, ਅਜਿਹੇ ਹਾਲਾਤ ਲਈ ਭਾਰਤ ਸਰਕਾਰ ਦੀ ਤਿਆਰੀ ਪੂਰੀ ਹੋਣੀ ਚਾਹੀਦੀ ਹੈ।

ਇਹ ਸੋਚ ਕੇ ਕਿ ਗੱਲਬਾਤ ਅਸਫ਼ਲ ਹੋ, ਉਸ ਹਾਲਾਤ ਵਿੱਚ ਕੀ ਬਦਲ ਬਚਦੇ ਹਨ, ਕਿਸੇ ਦੇਸ਼ ਨੂੰ ਉਸ ਮੌਕੇ ਲਈ ਹਮੇਸ਼ਾ ਤਿਆਰ ਚਾਹੀਦਾ ਹੈ।

ਮੇਰੀ ਰਾਇ ਵਿੱਚ ਚੀਨ ਇਸ ਵੇਲੇ ਗੱਲਬਾਤ ਦੀ ਟੇਬਲ ''ਤੇ ਅਤੇ ਟਾਈਮ ਬਾਇ (ਸਮਾਂ ਮੰਗਣ) ਦੀ ਰਣਨੀਤੀ ਅਪਣਾ ਰਿਹਾ ਹੈ। ਇਸ ਤੋਂ ਵੱਧ ਉਸ ਦੀ ਕੋਸ਼ਿਸ਼ ਕੁਝ ਹੋਰ ਕਰਨ ਦੀ ਮੈਨੂੰ ਤਾਂ ਨਹੀਂ ਦਿਸਦੀ।

ਇਹ ਵੀ ਦੇਖੋ:

https://www.youtube.com/watch?v=xWw19z7Edrs&t=1s

https://www.youtube.com/watch?v=sjnU8621zI0

https://www.youtube.com/watch?v=ldHU5glYX0c

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''f2fb6258-3326-4547-aabb-893aca6cdebe'',''assetType'': ''STY'',''pageCounter'': ''punjabi.india.story.53181656.page'',''title'': ''India China Border: ਗਲਵਾਨ ਘਾਟੀ ਦੀਆਂ ਤਾਜ਼ਾ ਸੈਟੇਲਾਈਟ ਤਸਵੀਰਾਂ ਕੀ ਕਹਿੰਦੀਆਂ ਹਨ'',''published'': ''2020-06-25T14:03:40Z'',''updated'': ''2020-06-25T14:03:40Z''});s_bbcws(''track'',''pageView'');

Related News