ਕੋਰੋਨਾਵਾਇਰਸ ਦੇ ਤਾਜ਼ਾ ਅੰਕੜੇ: ਅੱਜ ਪੰਜਾਬ ਅਤੇ ਦੇਸ-ਦੁਨੀਆਂ ਵਿੱਚ ਕੀ ਹਨ ਹਾਲਾਤ
Thursday, Jun 25, 2020 - 01:19 PM (IST)


ਦੁਨੀਆਂ ਭਰ ਵਿੱਚ ਕੋਰੋਨਾਵਾਇਰਸ ਦੀ ਲਾਗ ਦੇ ਮਾਮਲੇ ਵੱਧਦੇ ਹੀ ਜਾ ਰਹੇ ਹਨ। ਹਾਲਾਂਕਿ ਮਰੀਜ਼ਾਂ ਦੇ ਠੀਕ ਹੋਣ ਦੀ ਗਿਣਤੀ ''ਚ ਵੀ ਵਾਧਾ ਹੋ ਰਿਹਾ ਹੈ।
ਅੰਕੜਿਆਂ ਦੇ ਨਾਲ ਆਸ-ਪਾਸ ਅਤੇ ਦੇਸ-ਦੁਨੀਆਂ ਦੀ ਸਥਿਤੀ ਨੂੰ ਬਿਹਤਰ ਢੰਗ ਨਾਲ ਸਮਝਿਆ ਜਾ ਸਕਦਾ ਹੈ।
ਕੋਰੋਨਾਵਾਇਰਸ 25 ਜੂਨ ਦੇ LIVE ਅਪਡੇਟ ਲਈ ਕਲਿੱਕ ਕਰੋ
ਪੰਜਾਬ ਵਿੱਚ ਅੱਜ ਕੀ ਹੈ ਸਥਿਤੀ?
ਸਭ ਤੋਂ ਪਹਿਲਾਂ ਪੰਜਾਬ ਸਰਕਾਰ ਵਲੋਂ ਜਾਰੀ ਕੀਤੇ ਗਏ ਨਕਸ਼ੇ ਰਾਹੀਂ ਜ਼ਿਲ੍ਹਿਆਂ ਦੇ ਹਿਸਾਬ ਨਾਲ ਅਸੀਂ ਪੰਜਾਬ ਦੀ ਸਥਿਤੀ ਨੂੰ ਸਮਝਦੇ ਹਾਂ।
ਪੰਜਾਬ ਵਿੱਚ ਹੁਣ ਤੱਕ 4627 ਮਾਮਲੇ ਸਾਹਮਣੇ ਆ ਚੁੱਕੇ ਹਨ। 3099 ਮਰੀਜ਼ ਠੀਕ ਹੋ ਚੁੱਕੇ ਹਨ ਅਤੇ ਸੂਬੇ ਵਿੱਚ 113 ਲੋਕਾਂ ਦੀ ਮੌਤ ਦਰਜ ਕੀਤੀ ਗਈ ਹੈ।
ਕੁਆਰੰਟੀਨ ਕੀਤੇ ਲੋਕਾਂ ਦਾ ਅੰਕੜਾ ਪੰਜਾਬ ਸਰਕਾਰ ਅਨੁਸਾਰ 22, 426 ਹੈ। ਸਭ ਤੋਂ ਵੱਧ ਮਾਮਲੇ ਅੰਮ੍ਰਿਤਸਰ ਤੋਂ ਸਾਹਮਣੇ ਆਏ ਹਨ।
ਭਾਰਤ ਵਿੱਚ ਅੱਜ ਕੀ ਹਨ ਹਾਲਾਤ?
ਖ਼ਬਰ ਏਜੰਸੀ ਏਐੱਨਆਈ ਨੇ ਭਾਰਤ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਹਵਾਲੇ ਨਾਲ ਦੱਸਿਆ ਹੈ ਕਿ ਪਿਛਲੇ ਚੌਵੀ ਘੰਟਿਆਂ ਦੌਰਾਨ 418 ਮੌਤਾਂ ਹੋਈਆਂ ਹਨ।
ਇਸ ਤੋਂ ਇਲਾਵਾ ਕੇਸਾਂ ਵਿੱਚ ਹੁਣ ਤੱਕ ਦਾ ਸਭ ਤੋਂ ਵੱਡਾ ਵਾਧਾ (16,922) ਦਰਜ ਕੀਤਾ ਗਿਆ।
ਭਾਰਤ ਵਿੱਚ ਕੁੱਲ 4,73,105 ਕੁੱਲ ਮਾਮਲੇ ਹਨ ਜਿਨ੍ਹਾਂ ਵਿੱਚੋਂ 1,86,514 ਸਰਗਰਮ ਕੇਸ ਹਨ ਅਤੇ 14,894 ਮੌਤਾਂ ਹੋਈਆਂ ਹਨ।
ਮਹਾਰਾਸ਼ਟਰ ਤੋਂ ਬਾਅਦ ਦਿੱਲੀ ਸਭ ਤੋਂ ਮੁਹਰੇ ਹੋ ਗਿਆ ਹੈ ਜਿੱਥੇ ਕੇਸਾਂ ਦੀ ਗਿਣਤੀ ਸਭ ਤੋਂ ਵੱਧ ਹੈ।
ਦਿੱਲੀ ਵਿੱਚ ਕੁੱਲ਼ ਕੇਸ 70 ਹਜ਼ਾਰ ਟੱਪ ਗਏ ਹਨ ਅਤੇ ਮੌਤਾਂ ਦੀ ਗਿਣਤੀ 2365 ਹੋ ਗਈ ਹੈ।
ਦੁਨੀਆਂ ਭਰ ਵਿੱਚ ਕੀ ਹਨ ਅੱਜ ਹਾਲਾਤ?
- ਦੁਨੀਆਂ ਭਰ ਵਿੱਚ 94.31 ਲੱਖ ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ ਮਰਨ ਵਾਲਿਆਂ ਦੀ ਗਿਣਤੀ 4.82 ਲੱਖ ਤੋਂ ਪਾਰ ਹੋ ਗਈ ਹੈ।
- 25 ਜੂਨ ਦੁਪਹਿਰ ਤੱਕ ਅਮਰੀਕਾ ਵਿੱਚ ਇੱਕ ਦਿਨ ਵਿੱਚ ਕੋਰੋਨਾਵਾਇਰਸ ਦੀ ਲਾਗ ਦੇ 34,700 ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਅਪਰੈਲ ਦੇ ਅੰਤ ਤੋਂ ਬਾਅਦ ਦਰਜ ਕੀਤੇ ਮਾਮਲਿਆਂ ਦਾ ਇੱਕ ਨਵਾਂ ਰਿਕਾਰਡ ਹੈ। ਜੌਹਨ ਹੌਪਕਿਨਸ ਯੂਨੀਵਰਸਿਟੀ ਮੁਤਾਬਕ ਪਿਛਲਾ ਰਿਕਾਰਡ 36,400 ਮਾਮਲਿਆਂ ਦਾ ਸੀ।
- ਅਮਰੀਕਾ ਵਿੱਚ 23.81 ਲੱਖ ਤੋਂ ਵੱਧ ਕੇਸ ਹਨ ਅਤੇ ਮੌਤਾਂ ਦੀ ਗਿਣਤੀ 1.22 ਲੱਖ ਦੇ ਨੇੜੇ ਹੈ।
- ਇਸ ਤੋਂ ਬਾਅਦ ਬ੍ਰਾਜ਼ੀਲ ਵਿੱਚ 11.88 ਲੱਖ ਤੋਂ ਵੱਧ ਕੇਸ ਹਨ ਅਤੇ ਮੌਤਾਂ ਦੀ ਗਿਣਤੀ 53, 800 ਤੋਂ ਵੱਧ ਹੋ ਗਈ ਹੈ।
- ਰੂਸ ਵਿੱਚ 6.06 ਲੱਖ ਤੋਂ ਵੱਧ ਕੇਸ ਹਨ ਅਤੇ ਮੌਤਾਂ ਦੀ ਗਿਣਤੀ 8500 ਤੋਂ ਪਾਰ ਹੋ ਗਈ ਹੈ।
- ਯੂਕੇ ਵਿੱਚ ਕੁੱਲ਼ ਕੇਸ 3.08 ਲੱਖ ਤੋਂ ਪਾਰ ਹੋ ਗਏ ਹਨ ਅਥੇ ਮ੍ਰਿਤਕਾਂ ਦੀ ਗਿਣਤੀ 43 ਹਜ਼ਾਰ ਟੱਪ ਗਈ ਹੈ।


ਇਹ ਵੀਡੀਓਜ਼ ਵੀ ਦੇਖੋ
https://www.youtube.com/watch?v=iSKH7RfQhfg&t=24s
https://www.youtube.com/watch?v=ZStxGa41Q0Q
https://www.youtube.com/watch?v=DDkueNPTNS8&t=23s
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''d8ceaf85-8f31-474c-aa68-912dac71e55c'',''assetType'': ''STY'',''pageCounter'': ''punjabi.india.story.53161791.page'',''title'': ''ਕੋਰੋਨਾਵਾਇਰਸ ਦੇ ਤਾਜ਼ਾ ਅੰਕੜੇ: ਅੱਜ ਪੰਜਾਬ ਅਤੇ ਦੇਸ-ਦੁਨੀਆਂ ਵਿੱਚ ਕੀ ਹਨ ਹਾਲਾਤ'',''published'': ''2020-06-25T07:46:23Z'',''updated'': ''2020-06-25T07:46:23Z''});s_bbcws(''track'',''pageView'');