ਐਮਰਜੈਂਸੀ ਦੌਰਾਨ ਜਦੋਂ ਸਾਈਕਲ ''''ਤੇ ਭੱਜੇ ਹਰਕਿਸ਼ਨ ਸੁਰਜੀਤ ਤੇ ਮੰਗਤ ਰਾਮ ਪਾਸਲਾ ਨੇ ਕੀਤਾ ਗੁਪਤ ਵਿਆਹ
Thursday, Jun 25, 2020 - 10:19 AM (IST)


ਜਦੋਂ ਦੇਸ ਵਿੱਚ ਐਮਰਜੈਂਸੀ ਦਾ ਐਲਾਨ 25 ਜੂਨ 1975 ਨੂੰ ਹੋਇਆ ਤਾਂ ਹਰਕਿਸ਼ਨ ਸਿੰਘ ਸੁਰਜੀਤ ਨੂੰ ਸਾਈਕਲ ''ਤੇ ਸਵਾਰ ਹੋ ਕੇ ਭੱਜਣਾ ਪਿਆ ਤਾਂ ਪ੍ਰੇਮ ਸਿੰਘ ਚੰਦੂਮਾਜਰਾ ਨੂੰ ਜੇਲ੍ਹ ਵਿੱਚ ਹੀ ਆਪਣੇ ਪੇਪਰ ਦੀ ਤਿਆਰੀ ਲਈ ਲਾਲਾ ਜਗਤ ਨਰਾਇਣ ਤੋਂ ਗਿਆਨ ਲੈਣਾ ਪਿਆ।
ਐਮਰਜੈਂਸੀ ਦੇ ਐਲਾਨ ਵੇਲੇ ਸਰਗਰਮ ਰਹੀਆਂ ਸ਼ਖਸ਼ੀਅਤਾਂ ਨਾਲ ਬੀਬੀਸੀ ਪੰਜਾਬੀ ਨੇ ਗੱਲਬਾਤ ਕਰਕੇ ਉਨ੍ਹਾਂ ਦੇ ਨਿੱਜੀ ਤਜਰਬੇ ਜਾਣਨ ਦੀ ਕੋਸ਼ਿਸ਼ ਕੀਤੀ।
ਪੰਜਾਬ ਯੂਨੀਵਰਸਿਟੀ ਦੇ ਸਮਾਜਸ਼ਾਸਤਰ ਵਿਭਾਗ ਵਿੱਚੋਂ ਸੇਵਾਮੁਕਤ ਹੋਏ ਪ੍ਰੋਫੈੱਸਰ ਮਨਜੀਤ ਸਿੰਘ ਨੂੰ ਐਮਰਜੈਂਸੀ ਲੱਗਣ ਵਾਲਾ ਦਿਨ ਯਾਦ ਹੈ।
ਸਾਈਕਲ ''ਤੇ ਭੱਜੇ ਹਰਕਿਸ਼ਨ ਸੁਰਜੀਤ
ਉਨ੍ਹਾਂ ਦਿਨਾਂ ਵਿੱਚ ਮਾਰਕਸਵਾਦੀ ਕਮਿਊਨਿਸਟ ਪਾਰਟੀ ਵੱਲੋਂ ਨੌਜਵਾਨਾਂ ਦੀ ਸਿਖਲਾਈ ਲਈ ਕੈਂਪ ਹਰਕਿਸ਼ਨ ਸਿੰਘ ਸੁਰਜੀਤ ਦੇ ਪਿੰਡ ਬਡਾਲਾ ਵਿੱਚ ਚੱਲ ਰਿਹਾ ਸੀ।
- ਜਦੋਂ ਸੰਜੇ ਗਾਂਧੀ ਨੇ ਦਿੱਤੇ ਬੀਬੀਸੀ ਦਫਤਰ ਨੂੰ ''ਬੰਦ'' ਕਰਨ ਦੇ ਹੁਕਮ
- ਬਲੂ ਸਟਾਰ: ਪਹਿਲਾਂ ਤੇ ਬਾਅਦ ''ਚ ਕੀ-ਕੀ ਹੋਇਆ
- ''ਲਾਸ਼ਾਂ ਨੂੰ ਪਾਰ ਕਰਦੇ ਮੈਂ ਬੱਚਿਆਂ ਨਾਲ ਸੁਰੱਖਿਅਤ ਥਾਂ ਪਹੁੰਚੀ''
ਮਨਜੀਤ ਸਿੰਘ ਨੇ ਦੱਸਿਆ ਕਿ ਕੈਂਪ ਵਿੱਚ ਸਾਰੇ ਪੰਜਾਬ ਤੋਂ ਨੌਜਵਾਨ ਆਏ ਹੋਏ ਸਨ। 25 ਜੂਨ, 2018 ਨੂੰ CPI(M) ਦੇ ਹਰਕਿਸ਼ਨ ਸੁਰਜੀਤ ਤੋਂ ਇਲਾਵਾ ਮੰਗਤ ਰਾਮ ਪਾਸਲਾ ਅਤੇ ਕੌਮੀ ਆਗੂ ਬੀ.ਟੀ. ਰਣਦੀਵੇ ਵੀ ਕੈਂਪ ਵਿੱਚ ਸਨ।
ਕੁਲਵੰਤ ਸਿੰਘ ਸੰਧੂ, ਮੰਡਿਆਲਾ ਵਾਲਾ ਭੱਜਾ-ਭੱਜਾ ਆਇਆ ਅਤੇ ਉਸੇ ਨੇ ਦੱਸਿਆ ਕਿ ਮੁਲਕ ਵਿੱਚ ਐਮਰਜੈਂਸੀ ਲੱਗ ਗਈ ਹੈ।

ਕਾਮਰੇਡਾਂ ਮੁਤਾਬਕ ਤਾਂ ਮੁਲਕ ਦੇ ਹਾਲਾਤ ਪਹਿਲਾਂ ਤੋਂ ਠੀਕ ਨਹੀਂ ਸਨ। ਉਨ੍ਹਾਂ ਦਾ ਪਹਿਲਾ ਸੁਆਲ ਸੀ ਕਿ ਐਮਰਜੈਂਸੀ ਕਿਹੜਾ ਨਵੀਂ ਲੱਗੀ ਹੈ।
ਇਹ ਤਾਂ ਪਹਿਲਾਂ ਦੀ ਲੱਗੀ ਹੋਈ ਹੈ। ਇਸੇ ਦੌਰਾਨ ਰੌਲਾ ਪੈ ਗਿਆ ਕਿ ਪੁਲਿਸ ਦਾ ਛਾਪਾ ਪੈ ਗਿਆ ਤਾਂ ਨੌਜਵਾਨਾਂ ਨੇ ਹਵੇਲੀ ਦਾ ਲੋਹੇ ਵਾਲਾ ਦਰਵਾਜ਼ਾ ਬੰਦ ਕਰ ਲਿਆ।
ਪਿੰਡਾਂ ਵਿੱਚ ਕੋਠਿਆਂ ਨਾਲ ਕੋਠਾ ਜੁੜਿਆ ਹੁੰਦਾ ਸੀ ਅਤੇ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਅਤੇ ਬੀ.ਟੀ ਰਣਦੀਵੇ ਨੂੰ ਕੋਠਿਆਂ ਤੋਂ ਬਾਹਰ ਕੱਢਿਆ ਗਿਆ।
ਮੰਗਤ ਰਾਮ ਪਾਸਲਾ ਆਪਣੇ ਸਾਈਕਲ ਉੱਤੇ ਬਿਠਾ ਕੇ ਹਰਕਿਸ਼ਨ ਸਿੰਘ ਸੁਰਜੀਤ ਨੂੰ ਕੱਢ ਕੇ ਲੈ ਗਏ।
ਇਸ ਤੋਂ ਬਾਅਦ ਹੌਲੀ-ਹੌਲੀ ਸਾਰੇ ਨੌਜਵਾਨ ਆਪਣੇ-ਆਪਣੇ ਘਰਾਂ ਨੂੰ ਚਲੇ ਗਏ।
(ਬੀਬੀਸੀ ਪੱਤਰਕਾਰ ਦਲਜੀਤ ਅਮੀ ਨਾਲ ਗੱਲਬਾਤ ''ਤੇ ਆਧਾਰਿਤ)

ਮੈਨੂੰ ਗੁਪਤ ਵਿਆਹ ਕਰਨਾ ਪਿਆ- ਮੰਗਤ ਰਾਮ ਪਾਸਲਾ
ਮੰਗਤ ਰਾਮ ਪਾਸਲਾ ਨੇ ਵੀ ਐਮਰਜੈਂਸੀ ਨਾਲ ਜੁੜੀਆਂ ਯਾਦਾਂ ਬੀਬੀਸੀ ਪੰਜਾਬੀ ਨਾਲ ਸਾਂਝੀਆਂ ਕੀਤੀਆਂ।
ਪੁਲਿਸ ਦਾ ਛਾਪਾ ਪੈਣ ਸਾਰ ਹੀ ਅਸੀਂ ਸਾਰਿਆਂ ਨੇ ਭੱਜਣਾ ਸ਼ੁਰੂ ਕਰ ਦਿੱਤਾ। ਮੈਂ ਸਾਈਕਲ ''ਤੇ ਹਰਕਿਸ਼ਨ ਸਿੰਘ ਸੁਰਜੀਤ ਨੂੰ ਬਿਠਾਇਆ ਅਤੇ ਪਿੰਡ ਤੋਂ ਬਾਹਰ ਲੈ ਗਿਆ। ਉਸ ਤੋਂ ਬਾਅਦ ਹਰਕਿਸ਼ਨ ਸਿੰਘ ਇੱਕ ਕਾਰ ''ਤੇ ਸਵਾਰ ਹੋ ਕੇ ਅੱਗੇ ਨਿਕਲ ਗਏ।
25 ਜੂਨ ਨੂੰ ਐਮਰਜੈਂਸੀ ਲੱਗੀ ਅਤੇ 12 ਜੁਲਾਈ ਨੂੰ ਮੰਗਤ ਰਾਮ ਪਾਸਲਾ ਦਾ ਵਿਆਹ ਤੈਅ ਸੀ।
ਜਦੋਂ ਪੁਲਿਸ ਲਗਾਤਾਰ ਪਿੰਡਾਂ ਵਿੱਚ ਛਾਪੇ ਮਾਰਨ ਲੱਗੀ ਤਾਂ ਪਿੰਡ ਵਾਲਿਆਂ ਨੇ ਕਿਹਾ ਕਿ ਵਿਆਹ ਦੀ ਤਰੀਖ ਅੱਗੇ ਕਰ ਦਿਓ। ਫਿਰ ਅਸੀਂ ਵਿਆਹ ਦੀਆਂ ਤਰੀਖਾਂ ਬਦਲ ਦਿੱਤੀਆਂ ਪਰ ਵਿਆਹ ਅੱਗੇ ਨਹੀਂ ਕੀਤਾ।
ਅਸੀਂ ਵਿਆਹ ਮੌਕੇ ਕੋਈ ਸਮਾਗਮ ਨਹੀਂ ਰੱਖਿਆ ਸੀ ਅਤੇ ਮੇਰੀ ਮਾਂ ਨੇ ਮੈਨੂੰ ਇਕੱਲੇ ਹੀ ਮੋਟਰ ਸਾਈਕਲ ''ਤੇ ਵਿਆਹ ਕਰਵਾਉਣ ਲਈ ਭੇਜ ਦਿੱਤਾ ਸੀ। ਕੋਈ ਵੀ ਰਿਸ਼ਤੇਦਾਰ ਵਿਆਹ ਵਿੱਚ ਨਹੀਂ ਆਇਆ ਸੀ।
ਜਦੋਂ ਤੜਕੇ ਸਵੇਰੇ ਮੈਂ ਆਪਣੀ ਪਤਨੀ ਅਤੇ ਦੋ ਕਾਮਰੇਡ ਦੋਸਤਾਂ ਨਾਲ ਵਿਆਹ ਕਰਵਾ ਕੇ ਘਰ ਆਇਆ ਤਾਂ ਮਾਂ ਨੇ ਮੈਨੂੰ ਕਿਹਾ ਕਿ ਤੁਸੀਂ ਫੌਰਨ ਇੱਥੋਂ ਚਲੇ ਜਾਓ ਕਿਉਂਕਿ ਪੁਲਿਸ ਤੁਹਾਡੇ ਬਾਰੇ ਸਾਡੇ ਤੋਂ ਪੁੱਛ ਰਹੀ ਹੈ।
ਫਿਰ ਅਸੀਂ ਮਾਂ ਦੀ ਅਸੀਸ ਲੈ ਕੇ ਫੌਰਨ ਹੀ ਘਰ ਤੋਂ ਚਲੇ ਗਏ ਸੀ। ਪਿੰਡ ਦੇ ਲੋਕ ਹੈਰਾਨ ਸਨ ਕਿ ਵਿਆਹ ਦਾ ਪਤਾ ਨਹੀਂ ਲੱਗਿਆ ਤੇ ਵਿਆਹ ਹੋ ਗਿਆ ਸੀ।
ਅੰਮ੍ਰਿਤਸਰ ''ਚ ਐਮਰਜੈਂਸੀ ਦੌਰਾਨ ਹੋਈ ਹੜਤਾਲ
ਉਸ ਵਕਤ ਮੈਂ ਅੰਮ੍ਰਿਤਸਰ ਵਿੱਚ ਕੰਮ ਕਰਦਾ ਸੀ। ਐਮਰਜੈਂਸੀ ਲਾਗੂ ਹੋਣ ਦੇ ਕੁਝ ਮਹੀਨਿਆਂ ਬਾਅਦ ਅੰਮ੍ਰਿਤਸਰ ਵਿੱਚ ਮਿਲ ਮਾਲਿਕਾਂ ਨੇ ਕਹਿ ਦਿੱਤਾ ਸੀ ਕਿ ਕੋਈ ਹੜਤਾਲ ਨਹੀਂ ਹੋ ਸਕਦੀ। ਉਸੇ ਵਕਤ ਇੱਕ ਮਿਲ ਮਾਲਿਕ ਵੱਲੋਂ ਮਜ਼ਦੂਰ ਨੂੰ ਗੋਲੀ ਮਾਰੀ ਗਈ ਸੀ।

ਮਜ਼ਦੂਰ ਤਾਂ ਬਚ ਗਿਆ ਪਰ ਪੂਰੇ ਅੰਮ੍ਰਿਤਸਰ ਵਿੱਚ ਹੜਤਾਲ ਹੋਈ। ਐਮਰਜੈਂਸੀ ਵੇਲੇ ਹੜਤਾਲ ਨਹੀਂ ਹੋ ਸਕਦੀ ਸੀ ਪਰ ਪੂਰੇ ਅੰਮ੍ਰਿਤਸਰ ਵਿੱਚ ਇਸ ਹੜਤਾਲ ਦੀ ਹਮਾਇਤ ਹੋਈ।
ਸੀਪੀਆਈਐੱਮ ਵਿੱਚ ਸਤਪਾਲ ਡਾਂਗ ਐਮਰਜੈਂਸੀ ਦੇ ਹਮਾਇਤੀ ਸਨ ਪਰ ਉਹ ਵੀ ਸਾਡੇ ਨਾਲ ਮਜ਼ਦੂਰ ''ਤੇ ਗੋਲੀ ਚਲਾਉਣ ਦੇ ਮੁੱਦੇ ''ਤੇ ਆ ਕੇ ਖੜ੍ਹੇ ਹੋਏ ਸਨ। ਹੜਤਾਲ ਦੇ ਨਤੀਜੇ ਵਜੋਂ ਮਿਲ ਮਾਲਿਕ ਦੀ ਗ੍ਰਿਫ਼ਤਾਰੀ ਹੋਈ।
ਜੇਲ੍ਹ ਵਿੱਚ ਮੈਨੂੰ ਲਾਲਾ ਜਗਤ ਨਰਾਇਣ ਨੇ ਪੜ੍ਹਾਇਆ -ਪ੍ਰੇਮ ਸਿੰਘ ਚੰਦੂਮਾਜਰਾ
ਜਦੋਂ ਐਮਰਜੈਂਸੀ ਐਲਾਨੀ ਗਈ ਤਾਂ ਮੈਂ ਪੰਜਾਬੀ ਯੂਨੀਵਰਸਿਟੀ ਦੇ ਸ਼ਹੀਦ ਭਗਤ ਸਿੰਘ ਹੋਸਟਲ ਵਿੱਚ ਸੀ। ਸਾਨੂੰ ਇਸ ਗੱਲ ਦਾ ਅੰਦਾਜ਼ਾ ਨਹੀਂ ਸੀ ਕਿ ਐਮਰਜੈਂਸੀ ਦੇ ਐਲਾਨ ਦਾ ਇੰਨਾ ਵਿਆਪਕ ਅਸਰ ਹੋਵੇਗਾ।
ਜਦੋਂ ਬਾਦਲ ਕਾਂਗਰਸ ਦੀ ਟਿਕਟ ''ਤੇ ਚੋਣ ਲੜੇ ਅਤੇ ਜਿੱਤੇ
ਉਹ ਤਾਂ ਜਦੋਂ ਅਗਲੀ ਸਵੇਰ ਸਾਰੇ ਅਖ਼ਬਾਰ ਬੰਦ ਦੇਖੇ, ਪੁਲਿਸ ਦੀ ਸਖ਼ਤੀ ਤੇ ਚਾਰੇ ਪਾਸੇ ਸਹਿਮ ਦਾ ਮਾਹੌਲ ਦੇਖਿਆ ਤਾਂ ਸਾਨੂੰ ਐਮਰਜੈਂਸੀ ਦੀ ਗੰਭੀਰਤਾ ਦਾ ਅਹਿਸਾਸ ਹੋਇਆ।
ਅਸੀਂ ਯੂਨੀਵਰਸਿਟੀ ਵਿੱਚ ਮੀਟਿੰਗ ਕੀਤੀ ਤੇ ਐਮਰਜੈਂਸੀ ਨੂੰ ਲੋਕਰਾਜ ਦਾ ਕਤਲ ਕਰਾਰ ਦਿੱਤਾ। ਫਿਰ ਅਸੀਂ ਐਮਰਜੈਂਸੀ ਦੇ ਖਿਲਾਫ਼ ਲਿਖੇ ਪੋਸਟਰ ਤਿਆਰ ਕਰਵਾਏ ਜਿਨ੍ਹਾਂ ਨੂੰ ਅਸੀਂ ਯੂਨੀਵਰਸਿਟੀ ਦੇ ਬਾਹਰ ਅਤੇ ਸ਼ਹਿਰ ਵਿੱਚ ਕਈ ਥਾਂਵਾਂ ''ਤੇ ਲਗਾਇਆ।

ਪੁਲਿਸ ਸਾਡੀ ਭਾਲ ਕਰਨ ਲੱਗ ਪਈ ਸੀ। 4-5 ਦਿਨਾਂ ਬਾਅਦ ਪੁਲਿਸ ਨੇ ਮੈਨੂੰ ਗ੍ਰਿਫ਼ਤਾਰ ਕਰ ਲਿਆ। ਮੈਨੂੰ ਪਟਿਆਲਾ ਜੇਲ੍ਹ ਵਿੱਚ ਰੱਖਿਆ ਗਿਆ ਸੀ।
ਵਿਦਿਆਰਥੀ ਲੀਡਰਾਂ ਵਿੱਚ ਮੈਂ ਪਹਿਲਾਂ ਸੀ ਜਿਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਅਜਿਹਾ ਦਹਿਸ਼ਤ ਦਾ ਮਾਹੌਲ ਸੀ ਕਿ ਮੇਰੀ ਗ੍ਰਿਫ਼ਤਾਰੀ ਤੋਂ ਬਾਅਦ ਕਈ ਕਰੀਬੀ ਲੋਕ ਮੇਰਾ ਸਾਥ ਛੱਡ ਗਏ ਸਨ। ਉਨ੍ਹਾਂ ਨੂੰ ਲੱਗਦਾ ਸੀ ਕਿ ਹੁਣ ਮੈਂ ਬਾਹਰ ਨਹੀਂ ਆਉਂਦਾ।
ਮੇਰੀ ਮੰਗਣੀ ਵਿੱਚ ਹੋਈ ਸੀ ਤਾਂ ਲੋਕ ਮੇਰੇ ਸਹੁਰੇ ਪਰਿਵਾਰ ਨੂੰ ਕਹਿ ਰਹੇ ਸੀ ਕਿ ਤੁਸੀਂ ਇਹ ਮੰਗਣੀ ਕਿਉਂ ਕੀਤੀ, ਹੁਣ ਤਾਂ ਇਸ ਨੇ ਬਾਹਰ ਨਹੀਂ ਆਉਣਾ।
ਮੈਂ ਯੂਨੀਵਰਸਿਟੀ ਤੋਂ ਅਰਥ-ਸ਼ਾਸਤਰ ਵਿੱਚ ਮਾਸਟਰਜ਼ ਦੀ ਡਿਗਰੀ ਕਰ ਲਈ ਸੀ। ਉਸ ਵੇਲੇ ਮੈਨੂੰ ਲੱਗ ਰਿਹਾ ਸੀ ਕਿ ਮੈਂ ਛੇਤੀ ਬਾਹਰ ਨਹੀਂ ਨਿਕਲ ਸਕਣਾ ਇਸ ਲਈ ਮੈਂ ਜੇਲ੍ਹ ਦੇ ਅੰਦਰੋਂ ਰਾਜਨੀਤਿਕ ਵਿਗਿਆਨ ਵਿੱਚ ਐੱਮਏ ਕਰਨ ਦਾ ਫੈਸਲਾ ਲਿਆ।

ਜੇਲ੍ਹ ਵਿੱਚ ਨਾਂ ਕਿਤਾਬਾਂ ਅੰਦਰ ਆਉਣ ਦਿੰਦੇ ਸਨ ਅਤੇ ਨਾ ਹੀ ਕਾਗਜ਼, ਗਿਣਤੀ ਦੇ ਕਾਗਜ਼ ਹੀ ਆਉਣ ਦਿੰਦੇ ਸਨ। ਪੋਲਿਟਿਕਲ ਥੌਟ ਦਾ ਪੇਪਰ ਮੈਂ ਬਿਨਾਂ ਕਿਤਾਬ ਪੜ੍ਹੇ ਦਿੱਤਾ ਸੀ।
ਜੇਲ੍ਹ ਵਿੱਚ ਬੰਦ ਸਿਆਸੀ ਲੋਕਾਂ ਨਾਲ ਗੱਲਬਾਤ ਕਰਕੇ ਮੈਂ ਪੇਪਰ ਦੀ ਤਿਆਰੀ ਕੀਤੀ ਸੀ। ਸੋਸ਼ਲਿਸਟ ਪਾਰਟੀ ਦੇ ਕਿਰਪਾਲ ਸਿੰਘ ਨੇ ਮੈਨੂੰ ਗੁਰੂ ਨਾਨਕ ਅਤੇ ਗੁਰੂ ਗੋਬਿੰਦ ਸਿੰਘ ਜੀ ਬਾਰੇ ਸਿਲੇਬਸ ਤਿਆਰ ਕਰਵਾਇਆ ਸੀ। ਮਹਾਤਮਾ ਗਾਂਧੀ ਬਾਰੇ ਲਾਲਾ ਜਗਤ ਨਰਾਇਣ ਨੇ ਮੈਨੂੰ ਸਿਲੇਬਸ ਤਿਆਰ ਕਰਵਾਇਆ ਸੀ।
ਮੂੰਹ-ਜੁਬਾਨੀ ਹੀ ਮੈਂ ਪੌਲਟਿਕਲ ਥੌਟ ਦਾ ਪੂਰਾ ਪੇਪਰ ਤਿਆਰ ਕੀਤਾ ਸੀ ਅਤੇ ਉਸ ਵਿੱਚ ਮੇਰੇ 76 ਫੀਸਦ ਨੰਬਰ ਆਏ ਸਨ।
(ਮੰਗਤ ਰਾਮ ਪਾਸਲਾ ਤੇ ਪ੍ਰੇਮ ਸਿੰਘ ਚੰਦੂਮਾਜਰਾ ਨਾਲ ਬੀਬੀਸੀ ਪੱਤਰਕਾਰ ਜਸਪਾਲ ਸਿੰਘ ਦੀ ਗੱਲਬਾਤ ''ਤੇ ਆਧਾਰਿਤ)
ਬਲਰਾਮਜੀ ਦਾਸ ਟੰਡਨ ਰਹੇ ਜੇਲ੍ਹ ''ਚ ਵੀ ਸਰਗਰਮ
25 ਜੂਨ ਨੂੰ ਜਿਵੇਂ ਹੀ ਐਮਰਜੈਂਸੀ ਦਾ ਐਲਾਨ ਹੋਇਆ ਤਾਂ ਪੂਰੇ ਦੇਸ ਦੇ ਵਿਰੋਧੀ ਧਿਰ ਦੇ ਆਗੂਆਂ ਨੂੰ ਗ੍ਰਿਫ਼ਤਾਰ ਕੀਤਾ ਜਾਣ ਲੱਗਿਆ। ਅੰਮ੍ਰਿਤਸਰ ਤੋਂ ਬਲਰਾਮਜੀ ਦਾਸ ਟੰਡਨ ਤੇ ਹਰਬੰਸ ਲਾਲ ਖੰਨਾ ਸਣੇ ਕਈ ਆਗੂਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ।
ਬਲਰਾਮਜੀ ਦਾਸ ਟੰਡਨ ਨੂੰ ਪਟਿਆਲਾ ਜੇਲ੍ਹ ਵਿੱਚ ਰੱਖਿਆ ਗਿਆ ਸੀ। ਉੱਥੇ ਅੰਮ੍ਰਿਤਸਰ ਤੋਂ ਇੱਕ ਅਫ਼ਸਰ ਬੇਦੀ ਆਇਆ। ਜੇਲ੍ਹ ਅਧਿਕਾਰੀ ਨੇ ਬਲਰਾਮਜੀ ਦਾਸ ਟੰਡਨ ਸਣੇ ਕੁਝ ਲੋਕਾਂ ਨੂੰ ਆਪਣੇ ਕਮਰੇ ਵਿੱਚ ਬੁਲਾਇਆ।
ਜੇਲ੍ਹ ਅਧਿਕਾਰੀ ਨੇ ਕਿਹਾ ਕਿ ਤੁਹਾਡੇ ਸਾਰਿਆਂ ਦੀ ਨਜ਼ਰਬੰਦੀ ਦੇ ਵਾਰੰਟ ਆਏ ਹਨ, ਆਪਣੇ-ਆਪਣੇ ਵਾਰੰਟ ''ਤੇ ਦਸਤਾਖ਼ਤ ਕਰ ਦਿਓ।

ਸਾਰੇ ਦਸਤਾਖ਼ਤ ਕਰਨ ਨੂੰ ਤਿਆਰ ਹੋ ਗਏ ਪਰ ਅਚਾਨਕ ਬਲਰਾਮਜੀ ਦਾਸ ਟੰਡਨ ਨੇ ਅਫ਼ਸਰ ਨੂੰ ਕਿਹਾ, "ਤੁਸੀਂ ਸਾਨੂੰ ਕਿੱਥੇ ਮਿਲ ਰਹੇ ਹੋ?''''
ਸਵਾਲ ਸੁਣ ਕੇ ਅਫਸਰ ਹੈਰਾਨ ਹੋਇਆ ਤੇ ਕਿਹਾ, "ਮੈਂ ਸਮਝਿਆ ਨਹੀਂ'''', ਤਾਂ ਬਲਰਾਮਜੀ ਦਾਸ ਨੇ ਕਿਹਾ, "ਬੇਦੀ ਸਾਹਬ ਇਹ ਵਾਰੰਟ ਲੈ ਕੇ ਤੁਸੀਂ ਸਾਨੂੰ ਘਰ ''ਤੇ ਮਿਲ ਰਹੇ ਹੋ ਜਾਂ ਅੰਮ੍ਰਿਤਸਰ ਦੇ ਮਾਲ ਰੋਡ ''ਤੇ ਜਾਂ ਗੋਲ ਬਾਗ ਵਿੱਚ ਮਿਲ ਰਹੇ ਹੋ।''''
ਪੁਲਿਸ ਅਫ਼ਸਰ ਨੇ ਕਿਹਾ, "ਜੇਲ੍ਹ ਵਿੱਚ ਮਿਲ ਰਿਹਾ ਹਾਂ।'''' ਇਸ ''ਤੇ ਬਲਰਾਮਜੀ ਟੰਡਨ ਨੇ ਕਿਹਾ, "ਇਹ ਵਾਰੰਟ ਠੀਕ ਨਹੀਂ ਹੈ ਕਿਉਂਕਿ ਇਸ ਵਾਰੰਟ ''ਤੇ ਲਿਖਿਆ ਹੈ ਕਿ ਇਸ ਵਿਅਕਤੀ ਦੀਆਂ ਗਤੀਵਿਧੀਆਂ ਕਾਨੂੰਨ ਦੀ ਨਜ਼ਰ ਵਿੱਚ ਠੀਕ ਨਹੀਂ ਹਨ ਇਸ ਲਈ ਇਸ ਨੂੰ ਮੀਸਾ (Maintenance of Internal Security) ਤਹਿਤ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜਿਆ ਜਾਵੇ।''''
"ਪਰ ਅਸੀਂ ਤਾਂ ਪਹਿਲਾਂ ਤੋਂ ਹੀ ਗ੍ਰਿਫ਼ਤਾਰ ਹਾਂ ਤੇ ਜੇਲ੍ਹ ਵਿੱਚ ਹਾਂ। ਇਹ ਵਾਰੰਟ ਗਲਤ ਹੈ ਅਸੀਂ ਇਸ ''ਤੇ ਦਸਤਖ਼ਤ ਨਹੀਂ ਕਰ ਸਕਦੇ। ਜੇਲ੍ਹ ਅਫ਼ਸਰ ਨੇ ਵੀ ਗੱਲ ਜਾਇਜ਼ ਠਹਿਰਾਈ ਅਤੇ ਅਫਸਰ ਵਾਰੰਟ ਲੈ ਕੇ ਵਾਪਸ ਮੁੜ ਗਿਆ।
(ਸੰਜੇ ਟੰਡਨ ਦੀ ਕਿਤਾਬ ਬਲਰਾਮਜੀ ਟੰਡਨ- ਇੱਕ ਪ੍ਰੇਰਕ ਚਰਿੱਤਰ ''ਤੇ ਆਧਾਰਿਤ)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''f590012a-6aae-074c-9860-f075e01022fa'',''assetType'': ''STY'',''pageCounter'': ''punjabi.india.story.44593716.page'',''title'': ''ਐਮਰਜੈਂਸੀ ਦੌਰਾਨ ਜਦੋਂ ਸਾਈਕਲ \''ਤੇ ਭੱਜੇ ਹਰਕਿਸ਼ਨ ਸੁਰਜੀਤ ਤੇ ਮੰਗਤ ਰਾਮ ਪਾਸਲਾ ਨੇ ਕੀਤਾ ਗੁਪਤ ਵਿਆਹ'',''published'': ''2018-06-25T01:59:53Z'',''updated'': ''2020-06-25T04:35:49Z''});s_bbcws(''track'',''pageView'');