ਕੋਰੋਨਾਵਾਇਰਸ ਦੇ ਇਲਾਜ ਲਈ ਕਥਿਤ ਕੋਰੋਨਿਲ ਦਵਾਈ ਕੱਢਣ ਵਾਲੇ ਪਤੰਜਲੀ ''''ਤੇ ਆਯੂਸ਼ ਮੰਤਰਾਲੇ ਨੇ ਚੁੱਕੇ ਸਵਾਲ ਅਤੇ ਉੱਤਰਾਖੰਡ ਸਰਕਾਰ ਵੱਲੋਂ ਨੋਟਿਸ- 5 ਅਹਿਮ ਖ਼ਬਰਾਂ
Thursday, Jun 25, 2020 - 07:49 AM (IST)


ਭਾਰਤ ਦੇ ਆਯੂਸ਼ ਮੰਤਰਾਲੇ ਦੇ ਪਤੰਜਲੀ ਵਲੋਂ ਕੋਰੋਨਾ ਦੀ ਦਵਾਈ ਲੱਭਣ ਦੇ ਦਾਅਵਿਆਂ ਉੱਤੇ ਸਵਾਲ ਚੁੱਕਣ ਤੋਂ ਬਾਅਦ ਹੁਣ ਉਤਰਾ ਖੰਡ ਦੇ ਆਯੂਰੈਵਦਿਕ ਵਿਭਾਗ ਨੇ ਕੋਵਿਡ-19 ਦੇ ਇਲਾਜ ਲਈ ਕੋਈ ਵੀ ਦਵਾਈ ਦਾ ਲਾਇਸੰਸ ਜਾਰੀ ਨਾ ਕਰਨ ਦੀ ਗੱਲ ਕਹੀ ਹੈ।
ਏਐਨਆਈ ਮੁਤਾਬਕ ਉੱਤਰਾਖੰਡ ਦੇ ਆਯੁਰਵੈਦਿਕ ਵਿਭਾਗ ਨੇ ਕਿਹਾ ਹੈ ਕਿ ਪੰਤਜਲੀ ਨੂੰ ਵਿਭਾਗ ਵਲੋਂ ਜੋ ਲਾਇਸੰਸ ਜਾਰੀ ਕੀਤਾ ਗਿਆ ਹੈ, ਉਸ ਵਿਚ ਕੋਰੋਨਾਵਾਇਰਸ ਦਾ ਜਿਕਰ ਨਹੀਂ ਹੈ, ਅਰਜੀ ਵਿਚ ਸਿਰਫ਼ ਖੰਘ ਤੇ ਬੁਖਾਰ ਅਤੇ ਇਮੀਊਨਿਟੀ ਬੂਸਟਰ ਦੀ ਪ੍ਰਵਾਨਗੀ ਦਿੱਤੀ ਗਈ ਹੈ। ਅਸੀਂ ਉਨ੍ਹਾਂ ਨੂੰ ਨੋਟਿਸ ਜਾਰੀ ਕਰਕੇ ਪੁੱਛਾਂਗੇ ਕਿ ਕੋਵਿਡ-19 ਦੀ ਕਿਟ ਬਣਾਉਣ ਲਈ ਉਨ੍ਹਾਂ ਪ੍ਰਵਾਨਗੀ ਕਿਵੇਂ ਲਈ।
ਪਤੰਜਲੀ ਨੇ ਮੰਗਲਵਾਰ ਨੂੰ ''ਕੋਰੋਨਿਲ ਗੋਲੀਆਂ'' ਅਤੇ ''ਸ਼ਵਾਸਰੀ ਵਟੀ'' ਨਾਮ ਦੀਆਂ ਦੋ ਦਵਾਈਆਂ ਲਾਂਚ ਕੀਤੀਆਂ, ਜਿਨ੍ਹਾਂ ਬਾਰੇ ਕੰਪਨੀ ਨੇ ਦਾਅਵਾ ਕੀਤਾ ਹੈ ਕਿ ਕੋਵਿਡ -19 ਦੀ ਬਿਮਾਰੀ ਦੇ ਆਯੁਰਵੈਦਿਕ ਇਲਾਜ ਹਨ। ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿਕ ਕਰੋ।
ਭਾਰਤ-ਚੀਨ ਤਣਾਅ: 1962 ਵਿੱਚ ਜੰਗੀ ਕੈਦੀ ਬਣੇ ਭਾਰਤੀ ਬ੍ਰਿਗੇਡੀਅਰ ਦੀ ਕਹਾਣੀ

"1962 ਵਿਚ ਚੀਨ ਨਾਲ ਜਦੋਂ ਭਾਰਤ ਦੀ ਜੰਗ ਹੋਈ ਤਾਂ ਉਸ ਵੇਲੇ ਮੈਂ 21 ਸਾਲਾ ਦਾ ਸੀ ਅਤੇ ਮਹਿਜ਼ 40 ਜਵਾਨਾਂ ਦੇ ਨਾਲ ਮੋਰਚੇ ਉੱਤੇ ਡਟਿਆ ਹੋਇਆ ਸੀ। ਅਸੀਂ ਚੀਨ ਦੇ ਤਿੰਨ ਹਮਲੇ ਪਛਾੜ ਚੁੱਕੇ ਸੀ ਪਰ ਚੌਥੇ ਹਮਲੇ ਵਿਚ ਅਸੀਂ ਚਾਰੇ ਪਾਸਿਆਂ ਤੋਂ ਘਿਰ ਗਏ ਅਤੇ ਸਾਨੂੰ ਯੁੱਧ ਬੰਦੀ ਬਣਾ ਲਿਆ ਗਿਆ।"
ਇਹ ਕਹਿਣਾ ਹੈ ਭਾਰਤੀ ਫੌਜ ਦੇ ਬ੍ਰਿਗੇਡੀਅਰ (ਸੇਵਾ ਮੁਕਤ) ਅਮਰਜੀਤ ਸਿੰਘ ਬਹਿਲ ਦਾ।
ਭਾਰਤ -ਚੀਨ ਜੰਗ ਸਮੇਂ ਬ੍ਰਿਗੇਡੀਅਰ (ਸੇਵਾ ਮੁਕਤ) ਅਮਰਜੀਤ ਸਿੰਘ ਬਹਿਲ ਸੈਕੰਡ ਲੈਫ਼ਟੀਨੈਂਟ ਦੇ ਅਹੁਦੇ ਉੱਤੇ ਸਨ। ਭਾਰਤ-ਚੀਨ ਵਿਚਾਲੇ ਪੈਦਾ ਹੋਏ ਹਾਲਾਤ ਬਾਰੇ ਬੀਬੀਸੀ ਪੰਜਾਬੀ ਨੇ ਉਨ੍ਹਾਂ ਨਾਲ ਗੱਲਬਾਤ ਕੀਤੀ। ਪੂਰੀ ਖ਼ਬਰ ਲਈ ਇੱਥੇ ਕਲਿਕ ਕਰੋ।
ਸੁਸ਼ਾਂਤ ਸਿੰਘ ਰਾਜਪੂਤ ਨੇ ਖੁਦਕੁਸ਼ੀ ਬਾਰੇ ਕਰੀਬੀਆਂ ਦੀ ਰਾਇ

ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਖੁਦਕੁਸ਼ੀ ਦੀ ਗੁੱਥੀ ਹਾਲੇ ਵੀ ਸਵਾਲਾਂ ਦੇ ਘੇਰੇ ਵਿੱਚ ਫ਼ਸੀ ਹੋਈ ਹੈ। ਅਦਾਕਾਰ ਰਣਵੀਰ ਸ਼ੋਰੀ ਨੇ ਸੋਨਚਿਰਯਿਆ ਦੀ ਸ਼ੂਟਿੰਗ ਦੌਰਾਨ ਸੁਸ਼ਾਂਤ ਵੱਲੋਂ ਗ੍ਰਹਿ ਦੇਖਣ ਲਈ ਲਾਈ ਦੂਰਬੀਨ ਦੇ ਅਨੁਭਵ ਬਾਰੇ ਉਨ੍ਹਾਂ ਨੇ ਦੱਸਿਆ ਕਿ ਉਸ ਰਾਤ ਉਨ੍ਹਾਂ ਨੇ ਸ਼ਨੀ ਦੇ ਰਿੰਗ ਨੂੰ ਦੇਖਿਆ ਸੀ। ਉਨ੍ਹਾਂ ਨੇ ਇਹ ਨਜ਼ਾਰਾ ਲੱਖਾਂ ਕਿਲੋਮੀਟਰ ਦੂਰ ਅਸਮਾਨ ''ਚ ਵੇਖਿਆ ਸੀ।
ਚੰਦਰਮਾ ਵੀ ਦਿਖਾਈ ਦੇ ਰਿਹਾ ਸੀ। ਇਹ ਦ੍ਰਿਸ਼ ਉਨ੍ਹਾਂ ਨੇ ਉਸ ਦੂਰਬੀਨ ਨਾਲ ਦੇਖਿਆ ਜੋ ਉਨ੍ਹਾਂ ਨੇ ਚੰਬਲ ਦੀਆਂ ਘਾਟੀਆਂ ''ਚ ਵਸੇ ਛੋਟੇ ਜਿਹੇ ਕਸਬੇ ਧੋਲਪੁਰ ''ਚ ਲਗਾਈ ਸੀ। ਸੁਸ਼ਾਂਤ ਵੀ ਇੱਕ ਵੱਖਰੀ ਸਖ਼ਸੀਅਤ ਦੇ ਮਾਲਕ ਸਨ। ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿਕ ਕਰੋ।
ਪੰਜਾਬ ''ਚ ਟੈਸਟਿੰਗ ਬਾਰੇ ਕੀ ਹੈ ਮਾਹਿਰਾਂ ਦੀ ਰਾਇ
ਪੀਜੀਆਈ ਦੇ ਸਾਬਕਾ ਨਿਰਦੇਸ਼ਕ ਡਾਕਟਰ ਕੇ ਕੇ ਤਲਵਾਰ ਨੇ ਬੀਬੀਸੀ ਪੰਜਾਬੀ ਨਾਲ ਗੱਲਬਾਤ ਕਰਦਿਆਂ ਦਾਅਵਾ ਕੀਤਾ, "ਪੰਜਾਬ ਦੇ ਇੱਕ ਦਿਨ ਵਿਚ ਲਗਭਗ 9,000 ਟੈਸਟ, ਕੋਈ ਖ਼ਰਾਬ ਸਥਿਤੀ ਨਹੀਂ ਹੈ। ਜੇ ਤੁਸੀਂ ਦੇਖੋਗੇ ਕਿ ਦਸ ਲੱਖ ਦੀ ਆਬਾਦੀ ਪਿੱਛੇ ਅਸੀਂ 7000 ਤੋਂ ਵੱਧ ਲੋਕਾਂ ਦੇ ਟੈੱਸਟ ਕਰ ਰਹੇ ਹਾਂ ਤਾਂ ਇਹ ਠੀਕ ਜਾਪਦਾ ਹੈ ਕਿਉਂਕਿ ਕਿਤੇ-ਕਿਤੇ ਤਾਂ ਇਹ ਅੰਕੜਾ 4000 ਦੇ ਕਰੀਬ ਹੀ ਹੈ।"
ਇਹ ਪੁੱਛੇ ਜਾਣ ''ਤੇ ਕਿ ਕੀ ਇੰਨੇ ਟੈਸਟ ਕਾਫ਼ੀ ਹਨ ਤਾਂ ਉਨ੍ਹਾਂ ਨੇ ਕਿਹਾ ਕਿ ਇਸ ਦੇ ਨਾਲ-ਨਾਲ ਸੂਬਾ ਸਰਕਾਰ ਟੈਸਟਾਂ ਨੂੰ ਵਧਾਉਣ ਦੀ ਕੋਸ਼ਿਸ਼ ਵੀ ਕਰ ਰਹੀ ਹੈ।
ਉਨ੍ਹਾਂ ਨੇ ਕਿਹਾ ਕਿ ਆਉਣ ਵਾਲੇ ਦੋ ਹਫ਼ਤਿਆਂ ਵਿਚ ਸੂਬਾ ਸਰਕਾਰ ਇਸ ਅੰਕੜੇ ਨੂੰ ਵਧਾਕੇ 15,000 ਤੱਕ ਲਿਜਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿਕ ਕਰੋ।
- ਕੋਰੋਨਾ ਮਹਾਮਾਰੀ ਦੇ ਬਹਾਨੇ ਤੁਹਾਡੀ ਜਸੂਸੀ ਇਸ ਹਦ ਤੱਕ ਕੀਤੀ ਜਾ ਸਕਦੀ ਹੈ
- ਕੋਰੋਨਾਵਾਇਰਸ ਨਾਲ ਪੀੜਤ ਹੋਣ ''ਤੇ ਸਰੀਰ ਵਿੱਚ ਕੀ-ਕੀ ਬਦਲਾਅ ਆਉਂਦੇ ਹਨ?
- ਕੋਰੋਨਾਵਾਇਰਸ ਦਾ ਇਲਾਜ ਲੱਭਣ ਵਿੱਚ ਹੋਰ ਕਿੰਨੀ ਦੇਰ ਲੱਗੇਗੀ
ਘਰੋਂ ਭੱਜ ਕੇ ਵਿਆਹ ਕਰਵਾਉਣ ਵਾਲੇ ਜੋੜਿਆਂ ਨੂੰ ਅਦਾਲਤ ਕਿਉਂ ਜਾਣਾ ਪੈਂਦਾ ਹੈ

ਮਾਪਿਆਂ ਦੇ ਬੰਧੇਜ਼ ਤੋਂ ਬਾਹਰ ਜਾ ਕੇ ਵਿਆਹ ਕਰਵਾਉਣ ਵਾਲੇ ਜੋੜਿਆਂ ਨੂੰ ਆਪਣੀ ਸੁਰੱਖਿਆ ਲਈ ਹਾਈ ਕੋਰਟ ਕਿਉਂ ਜਾਣਾ ਪੈਂਦਾ ਹੈ?"
"ਇਨ੍ਹਾਂ ਜੋੜਿਆਂ ਨੂੰ ਵਿਆਹ ਦੇ ਸਬੂਤ ਵਜੋਂ ਫੋਟੋਆਂ ਲਗਾਉਣ ਦੀ ਕੀ ਲੋੜ ਹੈ?"
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਇੱਕ ਫ਼ੈਸਲੇ ਵਿੱਚ ਇਹ ਦੋ ਸੁਆਲ ਪੁੱਛੇ ਗਏ ਹਨ ਅਤੇ ਇਨ੍ਹਾਂ ਦੇ ਜੁਆਬ ਦਿੱਤੇ ਗਏ ਹਨ। ਹਰਦੀਪ ਕੌਰ ਅਤੇ ਹੋਰ ਬਨਾਮ ਪੰਜਾਬ ਸਰਕਾਰ ਅਤੇ ਹੋਰ ਮਾਮਲੇ ਵਿੱਚ ਅਦਾਲਤੀ ਫ਼ੈਸਲਾ ਜਸਟਿਸ ਰਾਜੀਵ ਰੰਜਨ ਰੈਨਾ ਨੇ ਸੁਣਾਇਆ ਹੈ।
ਕੋਰੋਨਾਵਾਇਰਸ ਦੀ ਮਹਾਂਮਾਰੀ ਕਾਰਨ ਲੱਗੀਆਂ ਪਾਬੰਦੀਆਂ ਵਿੱਚ ਇਹ ਫ਼ੈਸਲਾ ਵੀਡੀਓ ਕਾਂਨਫਰਾਂਸਿੰਗ ਰਾਹੀਂ ਸੁਣਾਇਆ ਗਿਆ ਹੈ ਅਤੇ ਇਸ ਫ਼ੈਸਲੇ ਦੀ ਪਹੁੰਚ ਸੁਰੱਖਿਆ ਦੀ ਮੰਗ ਕਰਨ ਵਾਲੇ ਜੋੜੇ ਤੱਕ ਮਹਿਦੂਦ ਨਹੀਂ ਹੈ। ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿਕ ਕਰੋ।
ਇਹ ਵੀਡੀਓ ਵੀ ਦੇਖੋ
https://www.youtube.com/watch?v=mRBn6w4thiA&t=23s
https://www.youtube.com/watch?v=EluwDoOYfro&t=6s
https://www.youtube.com/watch?v=zq4ZKrvKgNo
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''cad28411-4004-46ab-ab22-ca34cbb0da13'',''assetType'': ''STY'',''pageCounter'': ''punjabi.india.story.53174199.page'',''title'': ''ਕੋਰੋਨਾਵਾਇਰਸ ਦੇ ਇਲਾਜ ਲਈ ਕਥਿਤ ਕੋਰੋਨਿਲ ਦਵਾਈ ਕੱਢਣ ਵਾਲੇ ਪਤੰਜਲੀ \''ਤੇ ਆਯੂਸ਼ ਮੰਤਰਾਲੇ ਨੇ ਚੁੱਕੇ ਸਵਾਲ ਅਤੇ ਉੱਤਰਾਖੰਡ ਸਰਕਾਰ ਵੱਲੋਂ ਨੋਟਿਸ- 5 ਅਹਿਮ ਖ਼ਬਰਾਂ'',''published'': ''2020-06-25T02:14:15Z'',''updated'': ''2020-06-25T02:14:15Z''});s_bbcws(''track'',''pageView'');