ਭਾਰਤ-ਚੀਨ ਤਣਾਅ: 1962 ਦੀ ਜੰਗ ਵਿੱਚ ਜੰਗੀ ਕੈਦੀ ਬਣੇ ਭਾਰਤੀ ਬ੍ਰਿਗੇਡੀਅਰ ਦੀ ਕਹਾਣੀ
Wednesday, Jun 24, 2020 - 08:04 PM (IST)


"1962 ਵਿਚ ਚੀਨ ਨਾਲ ਜਦੋਂ ਭਾਰਤ ਦੀ ਜੰਗ ਹੋਈ ਤਾਂ ਉਸ ਵੇਲੇ ਮੈਂ 21 ਸਾਲਾ ਦਾ ਸੀ ਅਤੇ ਮਹਿਜ਼ 40 ਜਵਾਨਾਂ ਦੇ ਨਾਲ ਮੋਰਚੇ ਉੱਤੇ ਡਟਿਆ ਹੋਇਆ ਸੀ। ਅਸੀਂ ਚੀਨ ਦੇ ਤਿੰਨ ਹਮਲੇ ਪਛਾੜ ਚੁੱਕੇ ਸੀ ਪਰ ਚੌਥੇ ਹਮਲੇ ਵਿਚ ਅਸੀਂ ਚਾਰੇ ਪਾਸਿਆਂ ਤੋਂ ਘਿਰ ਗਏ ਅਤੇ ਸਾਨੂੰ ਯੁੱਧ ਬੰਦੀ ਬਣਾ ਲਿਆ ਗਿਆ।"
ਇਹ ਕਹਿਣਾ ਹੈ ਭਾਰਤੀ ਫੌਜ ਦੇ ਬ੍ਰਿਗੇਡੀਅਰ (ਸੇਵਾ ਮੁਕਤ) ਅਮਰਜੀਤ ਸਿੰਘ ਬਹਿਲ ਦਾ।
ਭਾਰਤ -ਚੀਨ ਜੰਗ ਸਮੇਂ ਬ੍ਰਿਗੇਡੀਅਰ (ਸੇਵਾ ਮੁਕਤ) ਅਮਰਜੀਤ ਸਿੰਘ ਬਹਿਲ ਸੈਕੰਡ ਲੈਫ਼ਟੀਨੈਂਟ ਦੇ ਅਹੁਦੇ ਉੱਤੇ ਸਨ। ਭਾਰਤ-ਚੀਨ ਵਿਚਾਲੇ ਪੈਦਾ ਹੋਏ ਹਾਲਾਤ ਬਾਰੇ ਬੀਬੀਸੀ ਪੰਜਾਬੀ ਨੇ ਉਨ੍ਹਾਂ ਨਾਲ ਗੱਲਬਾਤ ਕੀਤੀ।
ਚੰਡੀਗੜ੍ਹ ਦੇ ਸੈਕਟਰ 33 ਸਥਿਤ ਆਪਣੇ ਘਰ ਗੱਲਬਾਤ ਦੌਰਾਨ ਬ੍ਰਿਗੇਡੀਅਰ (ਸੇਵਾ ਮੁਕਤ) ਅਮਰਜੀਤ ਸਿੰਘ ਨੇ ਦੱਸਿਆ ਕਿ ਚੀਨ ਦੀ ਸੈਨਾ ਮਨੁੱਖੀ ਲਹਿਰਾਂ (Human waves) ਦੀ ਤਰਜ਼ ਉਤੇ ਹਮਲਾ ਕਰਦੀ ਹੈ ਭਾਵ ਭਾਰੀ ਤਦਾਦ ਵਿਚ ਅਤੇ ਇਹ ਉਨ੍ਹਾਂ ਦੀ ਜੰਗੀ ਰਣਨੀਤੀ ਦਾ ਇੱਕ ਹਿੱਸਾ ਵੀ ਹੈ। ਜੇਕਰ ਹਮਲੇ ਦੌਰਾਨ ਉਨ੍ਹਾਂ ਦੇ ਕੁਝ ਸੈਨਿਕ ਮਾਰੇ ਵੀ ਜਾਂਦੇ ਹਨ ਤਾਂ ਉਨ੍ਹਾਂ ਨੂੰ ਕੋਈ ਫ਼ਰਕ ਨਹੀਂ ਪੈਂਦਾ।
ਇਹ ਵੀ ਪੜ੍ਹੋ:
- ਭਾਰਤ-ਚੀਨ ਦਾ ਤਣਾਅ ਵਧਣ ਨਾਲ ਕਿਸ ਤਰ੍ਹਾਂ ਦੋਵੇਂ ਦੇਸਾਂ ਨੂੰ ਹੋਵੇਗਾ ਨੁਕਸਾਨ
- ਭਾਰਤ-ਚੀਨ ਤਣਾਅ : ਤਿੱਬਤ ਉੱਤੇ ਚੀਨ ਦੇ ਕਬਜ਼ਾ ਕਰਨ ਦੀ ਪੂਰੀ ਕਹਾਣੀ
- ਕੋਰੋਨਾਵਾਇਰਸ ਸਾਡੀ ਨੀਂਦ ''ਤੇ ਕੀ ਅਸਰ ਪਾ ਰਿਹਾ ਹੈ - 5 ਅਹਿਮ ਖ਼ਬਰਾਂ
ਮੌਜੂਦਾ ਸਥਿਤੀ ਉੱਤੇ ਰਾਏ
ਗਲਵਾਨ ਵਾਦੀ ਵਿਚ ਭਾਰਤ-ਚੀਨ ਦੇ ਤਾਜ਼ਾ ਘਟਨਾਕ੍ਰਮ ਉੱਤੇ ਗੱਲਬਾਤ ਕਰਦਿਆਂ ਬ੍ਰਿਗੇਡੀਅਰ (ਸੇਵਾ ਮੁਕਤ) ਅਮਰਜੀਤ ਸਿੰਘ ਬਹਿਲਨੇ ਕਿਹਾ ਕਿ ਚੀਨ ਨੇ ਧੋਖੇ ਨਾਲ ਭਾਰਤੀ ਸੈਨਾ ਉੱਤੇ ਹਮਲਾ ਕੀਤਾ ਹੈ।
ਉਨ੍ਹਾਂ ਕਿਹਾ, "ਭਾਰਤੀ ਸੈਨਾ ਚੀਨ ਨੂੰ ਜਵਾਬ ਦੇਣ ਵਿਚ ਸਮਰੱਥ ਹੈ ਹੁਣ ਗੱਲ 1962 ਵਾਲੀ ਨਹੀਂ ਰਹੀ ਹੈ।"
https://www.youtube.com/watch?v=zq4ZKrvKgNo
ਉਨ੍ਹਾਂ ਅੱਗੇ ਕਿਹਾ, "ਕਰਨਲ ਸੰਤੋਸ਼ ਬਾਬੂ ਬਹੁਤ ਬਹਾਦਰ ਅਫ਼ਸਰ ਸੀ। ਸੰਧੀ ਮੁਤਾਬਕ ਉਹ ਬਿਨਾਂ ਹਥਿਆਰ ਦੇ ਉੱਥੇ ਗਿਆ ਪਰ ਧੋਖੇ ਨਾਲ ਚੀਨੀ ਸੈਨਾ ਨੇ ਉਨ੍ਹਾਂ ਉੱਤੇ ਹਮਲਾ ਕਰ ਦਿੱਤਾ। ਨਿਹੱਥੇ ਹੋਣ ਦੇ ਬਾਵਜੂਦ ਸਾਡੇ ਸੈਨਿਕ ਪਿੱਛੇ ਨਹੀਂ ਹਟੇ, ਪੂਰੀ ਟੱਕਰ ਦਿੱਤੀ।"
1962 ਦੀ ਸਥਿਤੀ ਨੂੰ ਯਾਦ ਕਰਦਿਆਂ ਬ੍ਰਿਗੇਡੀਅਰ (ਸੇਵਾ ਮੁਕਤ) ਅਮਰਜੀਤ ਸਿੰਘ ਬਹਿਲ ਨੇ ਦੱਸਿਆ ਉਨ੍ਹਾਂ ਨੇ ਆਪਣੇ ਸੀਨੀਅਰ ਨੂੰ ਲੜਾਈ ਵਿਚ ਜਾਣ ਦੀ ਖ਼ੁਦ ਅਪੀਲ ਕੀਤੀ ਸੀ ਜਿਸ ਨੂੰ ਸਵੀਕਾਰ ਕਰਨ ਤੋਂ ਬਾਅਦ ਉਹ ਆਗਰਾ ਤੋਂ ਨੇਫ਼ਾ (ਮੌਜੂਦਾ ਅਰੁਣਾਚਲ ਪ੍ਰਦੇਸ਼) ਲਈ ਰਵਾਨਾ ਹੋਏ।
ਹਮਲੇ ਵਾਲਾ ਦਿਨ
19 ਅਕਤੂਬਰ ਦੀ ਉਹ ਸਵੇਰੇ ਬਹਿਲ ਅਜੇ ਵੀ ਨਹੀਂ ਭੁੱਲ ਪਾਏ।
ਬਹਿਲ ਦੱਸਦੇ ਹਨ ਕਿ ਉਨ੍ਹਾਂ ਦੀ ਟੁਕੜੀ ਉੱਤੇ ਇੱਕ ਦਮ ਚੀਨ ਨੇ ਹਮਲਾ ਬੋਲ ਦਿੱਤਾ, ਜਿਸ ਵਿਚ ਤੋਪਖ਼ਾਨਾ ਅਤੇ ਹੋਰ ਹਥਿਆਰ ਸ਼ਾਮਲ ਸਨ।
ਉਨ੍ਹਾਂ ਦੱਸਿਆ ਕਿ 40 ਜਵਾਨਾਂ ਨੇ ਪਿੱਛੇ ਹਟਣ ਦੀ ਬਜਾਏ ਚੀਨ ਨਾਲ ਦੋ-ਦੋ ਹੱਥ ਕਰਨ ਨੂੰ ਤਰਜੀਹ ਦਿੱਤੀ। ਚੀਨ ਦੇ ਤਿੰਨ ਹਮਲਿਆਂ ਦਾ ਬਹਿਲ ਅਤੇ ਉਸ ਦੇ ਸਾਥੀਆਂ ਨੇ ਬਹਾਦਰੀ ਨਾਲ ਡਟ ਕੇ ਜਵਾਬ ਦਿੱਤਾ।

"ਅਸੀਂ ਚੀਨ ਦੇ ਹਮਲੇ ਦਾ ਜਵਾਬ ਦੇ ਰਹੇ ਸੀ ਪਰ ਸਾਡੇ ਉੱਤੇ ਲਗਾਤਾਰ ਹੋ ਰਹੀ ਫਾਇਰਿੰਗ ਅਤੇ ਪਿੱਛੇ ਤੋਂ ਕੋਈ ਮਦਦ ਨਾਲ ਮਿਲਣ ਕਾਰਨ ਸਾਡੇ ਲਈ ਜ਼ਿਆਦਾ ਦੇਰ ਟਿਕਣਾ ਔਖਾ ਹੋ ਰਿਹਾ ਸੀ। ਕੁਝ ਸਾਥੀਆਂ ਦੇ ਜ਼ਖਮੀ ਹੋ ਜਾਣ, ਹਥਿਆਰਾਂ ਦੀ ਘਾਟ ਅਤੇ ਬੇਸ ਨਾਲ ਸੰਪਰਕ ਟੁੱਟਣ ਕਾਰਨ ਚੀਨ ਦੀ ਸੈਨਾ ਆਪਣਾ ਘੇਰਾ ਮਜ਼ਬੂਤ ਕਰਦੀ ਗਈ।"
ਜਦੋਂ ਬਣਨਾ ਪਿਆ ਜੰਗੀ ਕੈਦੀ
ਸੈਕੰਡ ਲੈਫ਼ਟੀਨੈਂਟ ਬਹਿਲ ਅਤੇ ਉਨ੍ਹਾਂ ਦੇ ਸਾਥੀਆਂ ਦਾ ਅਸਲਾ ਖ਼ਤਮ ਹੋਣ ਲੱਗਾ ਅਤੇ ਇਸ ਤੋਂ ਬਾਅਦ ਚੀਨ ਨੇ ਉਹਨਾਂ ਨੂੰ ਜੰਗੀ ਕੈਦੀ ਬਣਾ ਲਿਆ।
ਲੜਾਈ ਦੇ ਮੈਦਾਨ ਵਿਚ ਦੂਜੀ ਸੈਨਾ ਦੇ ਹੱਥ ਵਿਚ ਆ ਜਾਣਾ ਇੱਕ ਸੈਨਿਕ ਲਈ ਸਭ ਤੋਂ ਔਖਾ ਹੁੰਦਾ ਹੈ ਪਰ ਬਹਿਲ ਨੂੰ ਇਸ ਗੱਲ ਦਾ ਮਾਣ ਹੈ ਕਿ ਉਨ੍ਹਾਂ ਦੇ ਜਵਾਨਾਂ ਨੇ ਪਿੱਛੇ ਹਟਣ ਦੀ ਬਜਾਏ ਚੀਨ ਨਾਲ ਦੋ-ਦੋ ਹੱਥ ਕੀਤੇ।
https://www.youtube.com/watch?v=mRBn6w4thiA
ਬਹਿਲ ਦੱਸਦੇ ਹਨ ਕਿ ਚੀਨ ਦੇ ਸੈਨਿਕ ਨੇ ਜੰਗੀ ਕੈਦੀ ਬਣਾਉਣ ਤੋਂ ਬਾਅਦ ਉਨ੍ਹਾਂ ਦੇ ਹਥਿਆਰ ਖੋਹ ਲਏ ਅਤੇ ਕੁੱਟ ਮਾਰ ਵੀ ਕੀਤੀ ਅਤੇ ਇਸ ਤੋ ਬਾਅਦ ਜੰਗੀ ਕੈਦੀਆਂ ਲਈ ਬਣਾਏ ਗਏ ਕੈਂਪ ਵਿਚ ਉਨ੍ਹਾਂ ਨੂੰ ਭੇਜ ਦਿੱਤਾ।
"ਇਸ ਕੈਂਪ ਵਿਚ ਹੋਰ ਵੀ ਬਹੁਤ ਸਾਰੇ ਭਾਰਤੀ ਜੰਗੀ ਕੈਦੀ ਸੀ। ਕੈਂਪ ਵਿਚ ਖਾਣੇ ਵਿਚ ਤਿੰਨ ਵਕਤ ਮੂਲੀ ਦੀ ਸਬਜ਼ੀ ਮਿਲਦੀ ਸੀ ਅਤੇ ਚਾਹ ਬਿਨਾ ਦੁੱਧ ਅਤੇ ਚੀਨੀ ਦੇ ਮਿਲਦੀ ਸੀ।
ਕੈਂਪ ਦੇ ਅੰਦਰ ਦਾ ਮਾਹੌਲ
ਉਨ੍ਹਾਂ ਦੱਸਿਆ ਕਿ ਚੀਨ ਵਾਲਿਆਂ ਨੂੰ ਜਿਸ ਤਰੀਕੇ ਨਾਲ ਉਨ੍ਹਾਂ ਦੇ ਸੀਨੀਅਰ ਨਿਰਦੇਸ਼ ਦਿੰਦੇ ਸੀ, ਉਸੇ ਤਰ੍ਹਾਂ ਉਹ ਸਾਡੇ ਨਾਲ ਵਿਵਹਾਰ ਕਰਦੇ ਸਨ।
"ਕੈਂਪ ਵਿਚ ਹਰ ਸਮੇਂ ਹਿੰਦੀ ਚੀਨੀ ਭਾਈ ਭਾਈ ਦੇ ਗਾਣੇ ਸਪੀਕਰਾਂ ਉੱਤੇ ਉੱਚੀ ਆਵਾਜ਼ ਵਿਚ ਵੱਜਦੇ ਰਹਿੰਦੇ ਸਨ ਜਿਸ ਤੋਂ ਉਨ੍ਹਾਂ ਨੂੰ ਗ਼ੁੱਸਾ ਵੀ ਆਉਂਦਾ ਸੀ। ਕਿਉਂਕਿ ਇਸ ਨਾਲ ਰਿਸ਼ਤਿਆਂ ਵਿਚ ਤਾਂ ਕੋਈ ਸੁਧਾਰ ਨਹੀਂ ਸੀ ਹੁੰਦਾ। ਚੀਨ ਸਿਰਫ ਭਾਰਤੀ ਜਵਾਨਾਂ ਨੂੰ ਚੰਗਾ ਦਿਖਾਉਣ ਲਈ ਗਾਣਾ ਵਜਾਉਂਦਾ ਸੀ ਜਦੋਕਿ ਅਜਿਹਾ ਅਸਲ ਹੈ ਨਹੀਂ ਸੀ।"

ਉਨ੍ਹਾਂ ਦੱਸਿਆ ਕਿ ਜੰਗੀ ਕੈਦੀ ਦੇ ਤੌਰ ਉੱਤੇ ਉਨ੍ਹਾਂ ਨੇ ਕੈਂਪ ਵਿਚੋਂ ਭੱਜਣ ਦੀ ਵੀ ਯੋਜਨਾ ਬਣਾਈ ਸੀ। ਇਸ ਦੇ ਲਈ ਉਹ ਰਾਸ਼ਨ ਅਤੇ ਦਵਾਈਆਂ ਵੀ ਇਕੱਠੀਆਂ ਕਰ ਰਹੇ ਸਨ ਤਾਂ ਜੋ ਭੱਜਣ ਤੋਂ ਬਾਅਦ ਇਹ ਚੀਜ਼ਾਂ ਉਨ੍ਹਾਂ ਦੇ ਕੰਮ ਆ ਸਕਣ।
ਪਰ ਇਸ ਤੋਂ ਪਹਿਲਾਂ ਕਿ ਉਹ ਕੈਂਪ ਵਿਚੋਂ ਫ਼ਰਾਰ ਹੁੰਦੇ ਉਨ੍ਹਾਂ ਦੀ ਰਿਹਾਈ ਦੇ ਹੁਕਮ ਆ ਗਏ ਸਨ। ਇਸ ਤਰੀਕੇ ਨਾਲ ਕਰੀਬ ਸੱਤ ਮਹੀਨੇ ਚੀਨ ਵਿਚ ਰਹਿਣ ਤੋਂ ਬਾਅਦ ਉਨ੍ਹਾਂ ਨੇ ਦੇਸ਼ ਵਾਪਸੀ ਕੀਤੀ।

- ਕੋਰੋਨਾ ਮਹਾਮਾਰੀ ਦੇ ਬਹਾਨੇ ਤੁਹਾਡੀ ਜਸੂਸੀ ਇਸ ਹਦ ਤੱਕ ਕੀਤੀ ਜਾ ਸਕਦੀ ਹੈ
- ਕੋਰੋਨਾਵਾਇਰਸ ਨਾਲ ਪੀੜਤ ਹੋਣ ''ਤੇ ਸਰੀਰ ਵਿੱਚ ਕੀ-ਕੀ ਬਦਲਾਅ ਆਉਂਦੇ ਹਨ?
- ਕੋਰੋਨਾਵਾਇਰਸ: ਉਹ 13 ਸਵਾਲ ਜਿਨ੍ਹਾਂ ਦੇ ਜਵਾਬ ਤੁਸੀਂ ਲੱਭ ਰਹੇ ਹੋ
- ਕੋਰੋਨਾਵਾਇਰਸ ਦਾ ਇਲਾਜ ਲੱਭਣ ਵਿੱਚ ਹੋਰ ਕਿੰਨੀ ਦੇਰ ਲੱਗੇਗੀ
ਦੇਸ਼ ਪਰਤਣ ਦੀ ਖ਼ੁਸ਼ੀ ਘਰ ਦਾ ਮਾਹੌਲ
ਅਮਰਜੀਤ ਸਿੰਘ ਬਹਿਲ ਦੱਸਦੇ ਹਨ ਕਿ ਉਨ੍ਹਾਂ ਦੇ ਘਰ ਵਾਲਿਆਂ ਨੂੰ ਨਹੀਂ ਸੀ ਪਤਾ ਕਿ ਉਹ ਜਿੰਦਾ ਹਨ।
ਉਨ੍ਹਾਂ ਕਿਹਾ, "ਸੈਨਾ ਨੇ ਘਰ ਵਾਲਿਆਂ ਨੂੰ ਜੰਗ ਦੌਰਾਨ ਮੇਰੇ ਲਾਪਤਾ ਹੋਣ ਦੀ ਸੂਚਨਾ ਦਿੱਤੀ ਸੀ ਅਤੇ ਮੰਨਿਆ ਜਾ ਰਿਹਾ ਸੀ ਮੇਰੀ ਮੌਤ ਹੋ ਗਈ ਹੈ। ਖ਼ੈਰ ਤਾਰ ਰਾਹੀਂ ਮੈ ਆਪਣੇ ਜਿੰਦਾ ਹੋਣ ਦੀ ਸੂਚਨਾ ਘਰ ਵਾਲਿਆਂ ਨੂੰ ਦਿੱਤੀ ਤਾਂ ਉਹ ਬਹੁਤ ਖ਼ੁਸ਼ ਹੋਏ।"
ਉਹ ਦੱਸਦੇ ਹਨ ਦੇਸ ਦੀ ਸਰਹੱਦ ਦੇ ਅੰਦਰ ਆਉਣ ਤੋਂ ਬਾਅਦ ਸਾਰੇ ਜਵਾਨਾਂ ਨੇ ਆਪਣੀ ਮਿੱਟੀ ਨੂੰ ਮੱਥਾ ਟੇਕਿਆ। ਆਖ਼ਰਕਾਰ ਇਸੇ ਕਰਕੇ ਤਾਂ ਉਹ ਜਾਨ ਦੇਣ ਲਈ ਤਿਆਰ ਹੋਏ ਸੀ।
ਉਨ੍ਹਾਂ ਦੱਸਿਆ ਕਿ ਦੇਸ ਪਰਤਣ ਉੱਤੇ ਸਭ ਤੋਂ ਪਹਿਲਾਂ ਉਨ੍ਹਾਂ ਚਾਹ ਪੀਤੀ ਜੋ ਕਿ ਦੁੱਧ ਅਤੇ ਚੀਨੀ ਵਾਲੀ ਸੀ। ਬਹਿਲ ਦੱਸਦੇ ਹਨ ਕਿ ਉਸ ਦਾ ਚਾਹ ਦਾ ਸਵਾਦ ਅੱਜ ਵੀ ਉਨ੍ਹਾਂ ਨੂੰ ਯਾਦ ਹੈ ਅਤੇ ਇਹ ਉਸ ਸਮੇਂ ਕਿਸੇ ਅਮ੍ਰਿਤ ਤੋਂ ਘੱਟ ਨਹੀਂ ਸੀ।
ਇਹ ਵੀ ਦੇਖੋ:
https://www.youtube.com/watch?v=xWw19z7Edrs&t=2s
https://www.youtube.com/watch?v=P092THVLdPE&t=1s
https://www.youtube.com/watch?v=pZtAzmSK_Sk
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''5f66e3e4-de90-453e-9160-ea6887ff2a15'',''assetType'': ''STY'',''pageCounter'': ''punjabi.india.story.53156330.page'',''title'': ''ਭਾਰਤ-ਚੀਨ ਤਣਾਅ: 1962 ਦੀ ਜੰਗ ਵਿੱਚ ਜੰਗੀ ਕੈਦੀ ਬਣੇ ਭਾਰਤੀ ਬ੍ਰਿਗੇਡੀਅਰ ਦੀ ਕਹਾਣੀ'',''author'': ''ਸਰਬਜੀਤ ਧਾਲੀਵਾਲ'',''published'': ''2020-06-24T14:29:12Z'',''updated'': ''2020-06-24T14:29:12Z''});s_bbcws(''track'',''pageView'');