ਪੰਜਾਬ ਟੈਸਟਿੰਗ ''''ਚ ਹਰਿਆਣਾ ਤੋਂ ਅੱਗੇ ਪਰ ਕੀ ਇਹ ਕਾਫ਼ੀ ਹਨ, ਕੀ ਹੈ ਮਾਹਿਰਾਂ ਦਾ ਰਾਇ
Wednesday, Jun 24, 2020 - 12:04 PM (IST)


"ਦਿੱਲੀ ਤੋਂ ਬਹੁਤ ਸਾਰੇ ਲੋਕ ਕੋਵਿਡ ਜਾਂ ਕੋਰੋਨਾਵਾਇਰਸ ਦੇ ਟੈਸਟ ਨਾ ਹੋਣ ਕਾਰਨ ਪੰਜਾਬ ਆ ਰਹੇ ਹਨ।"
ਇਹ ਦਾਅਵਾ ਪਿਛਲੇ ਦਿਨੀਂ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੱਧੂ ਨੇ ਕੀਤਾ ਸੀ। ਪੰਜਾਬ ਨੇ ਪਿਛਲੇ ਦਿਨੀਂ ਸੂਬੇ ਵਿਚ ਕੋਰੋਨਾਵਾਇਰਸ ਟੈਸਟ ਕਾਫ਼ੀ ਵਧਾਏ ਹਨ ਪਰ ਸਵਾਲ ਇਹ ਹੈ ਕਿ ਕੀ ਜਿੰਨੇ ਪੰਜਾਬ ਟੈਸਟ ਕਰ ਰਿਹਾ ਹੈ ਕੀ ਉਹ ਕਾਫ਼ੀ ਹਨ।
ਹੋਰਨਾਂ ਸੂਬਿਆਂ ਦੀ ਤੁਲਨਾ ਕਰਨ ਦਾ ਇੱਕ ਤਰੀਕਾ ਇਹ ਹੈ ਕਿ ਦੇਖਿਆ ਜਾਵੇ ਕਿ ਪ੍ਰਤੀ ਮਿਲੀਅਨ (ਦੱਸ ਲੱਖ) ਲੋਕਾਂ ਪਿੱਛੇ ਕਿੰਨੇ ਲੋਕਾਂ ਦੇ ਟੈਸਟ ਕੀਤੇ ਜਾ ਰਹੇ ਹਨ।
ਪੰਜਾਬ ਵਿਚ ਹਰ 10 ਲੱਖ ਲੋਕਾਂ ਪਿੱਛੇ 7,894 ਵਿਅਕਤੀਆਂ ਦੀ ਜਾਂਚ ਕੀਤੀ ਜਾ ਰਹੀ ਹੈ। ਇਹ ਹਰਿਆਣਾ ਨਾਲੋਂ ਬਿਹਤਰ ਹੈ ਜੋ ਪ੍ਰਤੀ 10 ਲੱਖ 7,596 ਟੈੱਸਟ ਕਰ ਰਿਹਾ ਹੈ।
ਪਰ ਇਸ ਦੇ ਮੁਕਾਬਲੇ ਦਿੱਲੀ ਵਿੱਚ 18,674 ਲੋਕਾਂ ਦੇ ਟੈਸਟ ਹੋ ਰਹੇ ਹਨ ਜੋ ਇਹਨਾਂ ਦੋਹਾਂ ਸੂਬਿਆਂ ਨਾਲੋਂ ਕਾਫ਼ੀ ਵੱਧ ਹਨ।
ਇਹ ਵੀ ਪੜ੍ਹੋ:
- ਭਾਰਤ-ਚੀਨ ਦਾ ਤਣਾਅ ਵਧਣ ਨਾਲ ਕਿਸ ਤਰ੍ਹਾਂ ਦੋਵੇਂ ਦੇਸਾਂ ਨੂੰ ਹੋਵੇਗਾ ਨੁਕਸਾਨ
- ਭਾਰਤ-ਚੀਨ ਤਣਾਅ : ਤਿੱਬਤ ਉੱਤੇ ਚੀਨ ਦੇ ਕਬਜ਼ਾ ਕਰਨ ਦੀ ਪੂਰੀ ਕਹਾਣੀ
- ਕੋਰੋਨਾਵਾਇਰਸ ਸਾਡੀ ਨੀਂਦ ''ਤੇ ਕੀ ਅਸਰ ਪਾ ਰਿਹਾ ਹੈ - 5 ਅਹਿਮ ਖ਼ਬਰਾਂ
ਜੇ ਅਸੀਂ ਸੋਮਵਾਰ ਯਾਨਿ ਕਿ 22 ਜੂਨ ਤੱਕ ਦੀ ਗੱਲ ਕਰੀਏ ਤਾਂ ਪੰਜਾਬ ਨੇ 2,35,700 ਲੋਕਾਂ ਦੀ ਜਾਂਚ ਕੀਤੀ ਹੈ। ਹਰਿਆਣਾ ਨੇ 2,17,797 ਟੈੱਸਟ ਕੀਤੇ ਹਨ। ਦਿੱਲੀ ਨੇ ਇਹਨਾਂ ਨਾਲੋਂ ਕਾਫ਼ੀ ਵੱਧ 3,70,014 ਲੋਕਾਂ ਦੇ ਟੈਸਟ ਕੀਤੇ ਹਨ।
ਮਾਹਿਰਾਂ ਦੀ ਰਾਇ
ਪੀਜੀਆਈ ਦੇ ਸਾਬਕਾ ਨਿਰਦੇਸ਼ਕ ਡਾਕਟਰ ਕੇ ਕੇ ਤਲਵਾਰ ਨੇ ਬੀਬੀਸੀ ਪੰਜਾਬੀ ਨਾਲ ਗੱਲਬਾਤ ਕਰਦਿਆਂ ਦਾਅਵਾ ਕੀਤਾ, "ਪੰਜਾਬ ਦੇ ਇੱਕ ਦਿਨ ਵਿਚ ਲਗਭਗ 9,000 ਟੈਸਟ, ਕੋਈ ਖ਼ਰਾਬ ਸਥਿਤੀ ਨਹੀਂ ਹੈ। ਜੇ ਤੁਸੀਂ ਦੇਖੋਗੇ ਕਿ ਦਸ ਲੱਖ ਦੀ ਆਬਾਦੀ ਪਿੱਛੇ ਅਸੀਂ 7000 ਤੋਂ ਵੱਧ ਲੋਕਾਂ ਦੇ ਟੈੱਸਟ ਕਰ ਰਹੇ ਹਾਂ ਤਾਂ ਇਹ ਠੀਕ ਜਾਪਦਾ ਹੈ ਕਿਉਂਕਿ ਕਿਤੇ-ਕਿਤੇ ਤਾਂ ਇਹ ਅੰਕੜਾ 4000 ਦੇ ਕਰੀਬ ਹੀ ਹੈ।"

ਇਹ ਪੁੱਛੇ ਜਾਣ ''ਤੇ ਕਿ ਕੀ ਇੰਨੇ ਟੈਸਟ ਕਾਫ਼ੀ ਹਨ ਤਾਂ ਉਨ੍ਹਾਂ ਨੇ ਕਿਹਾ ਕਿ ਇਸ ਦੇ ਨਾਲ-ਨਾਲ ਸੂਬਾ ਸਰਕਾਰ ਟੈਸਟਾਂ ਨੂੰ ਵਧਾਉਣ ਦੀ ਕੋਸ਼ਿਸ਼ ਵੀ ਕਰ ਰਹੀ ਹੈ।
ਉਨ੍ਹਾਂ ਨੇ ਕਿਹਾ ਕਿ ਆਉਣ ਵਾਲੇ ਦੋ ਹਫ਼ਤਿਆਂ ਵਿਚ ਸੂਬਾ ਸਰਕਾਰ ਇਸ ਅੰਕੜੇ ਨੂੰ ਵਧਾਕੇ 15,000 ਤੱਕ ਲਿਜਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਪਰ ਕੀ ਸੂਬੇ ਵਿਚ ਇੰਨੇ ਟੈਸਟ ਕਰਨ ਦੀ ਸਮਰੱਥਾ ਹੈ?
ਕੇ ਕੇ ਤਲਵਾਰ ਨੇ ਕਿਹਾ ਕਿ ਮਾਰਚ ਦੇ ਵਿਚ ਇੱਕ ਦਿਨ ਵਿਚ 50 ਟੈੱਸਟ ਕੀਤੇ ਜਾਂਦੇ ਸਨ ਜੋ ਕਿ ਵਧਾ ਕੇ 9000 ਤੱਕ ਪਹੁੰਚ ਗਏ ਹਨ।
ਸਰਕਾਰ ਦੇ ਕੋਵਿਡ ਲਈ ਬੁਲਾਰੇ ਡਾਕਟਰ ਰਾਜੇਸ਼ ਭਾਸਕਰ ਨੇ ਕਿਹਾ, "ਇਸ ਵੇਲੇ ਸਰਕਾਰ 9000-10000 ਤੱਕ ਟੈਸਟ ਕਰ ਰਹੀ ਹੈ ਜੋ ਕਿ ਕਾਫ਼ੀ ਹਨ। ਉਨ੍ਹਾਂ ਨੇ ਦੱਸਿਆ ਕਿ ਹਰ 100 ਲੋਕਾਂ ਪਿੱਛੇ ਇੱਕ ਵਿਅਕਤੀ ਦਾ ਟੈੱਸਟ ਪੌਜ਼ਿਟਿਵ ਆਉਂਦਾ ਹੈ ਜਦੋਂ ਕਿ ਦਿਲੀ ਵਿਚ ਤਿੰਨ ਵਿਚੋਂ ਇੱਕ ਪੌਜ਼ਿਟਿਵ ਕੇਸ ਹੈ।"

ਉਨ੍ਹਾਂ ਨੇ ਇਹ ਵੀ ਦੱਸਿਆ ਕਿ ਕਿਸ-ਕਿਸ ਦਾ ਟੈੱਸਟ ਕੀਤਾ ਜਾਂਦਾ ਹੈ।
ਉਨ੍ਹਾਂ ਨੇ ਕਿਹਾ, "ਆਈਸੀਐਮਆਰ ਦੀਆਂ ਟੈਸਟਿੰਗ ਬਾਰੇ ਹਿਦਾਇਤਾਂ ਹਨ। ਇਸ ਤੋਂ ਇਲਾਵਾ ਸਾਰੇ ਫ਼ਰੰਟ ਲਾਈਨ ਵਰਕਰ ਜੋ ਕੋਵਿਡ ਦੇ ਮਰੀਜਾਂ ਦੇ ਸੰਪਰਕ ਵਿਚ ਆਉਂਦੇ ਹਨ ਉਨ੍ਹਾਂ ਦਾ ਟੈਸਟ ਕੀਤਾ ਜਾਂਦਾ ਹੈ।"
ਉਨ੍ਹਾਂ ਨੇ ਕਿਹਾ ਕਿ ਜੇ ਕਿਸੇ ਵੀ ਵਿਅਕਤੀ ਨੂੰ ਲੱਗਦਾ ਹੈ ਕਿ ਉਹ ਕੋਵਿਡ ਦੇ ਮਰੀਜ਼ ਦੇ ਸੰਪਰਕ ਵਿਚ ਆਇਆ ਹੈ ਤਾਂ ਉਹ ਵੀ ਮੁਫ਼ਤ ਟੈਸਟ ਲਈ ਆ ਸਕਦਾ ਹੈ।
ICMR ਦੇ ਦਿਸ਼ਾ-ਨਿਰਦੇਸ਼ਾਂ ਦੇ ਮੁਤਾਬਿਕ ਜਿੰਨਾ ਲੋਕਾਂ ਦਾ ਟੈਸਟ ਕੀਤਾ ਜਾਂਦਾ ਹੈ ਉਨ੍ਹਾਂ ਵਿਚ ਇਹ ਸਾਰੇ ਲੋਕ ਹਨ-
ਜੋ ਪਿਛਲੇ 14 ਦਿਨਾਂ ਵਿੱਚ ਕੌਮਾਂਤਰੀ ਯਾਤਰਾ ਕਰਕੇ ਆਏ ਹਨ ਤੇ ਉਨ੍ਹਾਂ ਵਿਚ ਇਸ ਦੇ ਲੱਛਣ ਹਨ, ਲੈਬਾਂ ਤੋਂ ਪੁਸ਼ਟੀ ਵਾਲੇ ਕੇਸਾਂ ਦੇ ਸੰਪਰਕ ਵਿਚ ਆਉਣ ਵਾਲੇ ਲੱਛਣਾਂ ਵਾਲੇ ਲੋਕ ਅਤੇ ਕੋਵਿਡ ਦੇ ਮਰੀਜਾਂ ਦੇ ਇਲਾਜ ਤੇ ਦੇਖਭਾਲ ਕਰਨ ਵਾਲੇ ਕਰਮਚਾਰੀ ਤੇ ਫ਼ਰੰਟ ਲਾਈਨ ਵਰਕਰ ਜਿੰਨਾ ਵਿਚ ਲੱਛਣ ਹਨ।
ਨਵੇਂ ਟੈਸਟ ਕੇਂਦਰ
ਟੈਸਟਾਂ ਦਾ ਮਾਮਲਾ ਸੋਮਵਾਰ ਨੂੰ ਕੈਬਿਨਟ ਦੀ ਬੈਠਕ ਵਿਚ ਵੀ ਗੂੰਜਿਆ ਤੇ ਕਈ ਅਹਿਮ ਫ਼ੈਸਲੇ ਲਏ ਗਏ।
ਕੋਵਿਡ ਵਿਰੁੱਧ ਲੜਾਈ ਨੂੰ ਹੋਰ ਮਜ਼ਬੂਤ ਬਣਾਉਣ ਲਈ ਪੰਜਾਬ ਸਰਕਾਰ ਨੇ ਚਾਰ ਨਵੀਆਂ ਟੈਸਟਿੰਗ ਲੈਬਾਰਟਰੀਆਂ ਸਥਾਪਤ ਕਰਨ ਅਤੇ ਇਨ੍ਹਾਂ ਲੈਬਾਂ ਲਈ 131 ਲੋੜੀਂਦੇ ਸਟਾਫ਼ ਦੀ ਪਹਿਲ ਦੇ ਆਧਾਰ ''ਤੇ ਨਿਯੁਕਤੀ ਕਰਨ ਦਾ ਫ਼ੈਸਲਾ ਕੀਤਾ ਹੈ।
ਇਸੇ ਦੌਰਾਨ ਮੰਤਰੀ ਮੰਡਲ ਨੇ ਇਨ੍ਹਾਂ ਚਾਰ ਵਾਇਰਲ ਟੈਸਟਿੰਗ ਲੈਬੋਰੇਟਰੀਆਂ ਵਿੱਚ ਸਹਾਇਕ ਪ੍ਰੋਫੈਸਰ (ਮਾਇਕ੍ਰੋਬਾਇਓਲੌਜੀ) ਦੀਆਂ ਚਾਰ ਅਸਾਮੀਆਂ ਸਿਰਜਣ ਅਤੇ ਭਰਨ ਲਈ ਮੈਡੀਕਲ ਸਿੱਖਿਆ ਤੇ ਖੋਜ ਵਿਭਾਗ ਦੇ ਪ੍ਰਸਤਾਵ ਨੂੰ ਵੀ ਮਨਜ਼ੂਰੀ ਦੇ ਦਿੱਤੀ ਹੈ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਹੋਈ ਮੰਤਰੀ ਮੰਡਲ ਦੀ ਮੀਟਿੰਗ ਦੌਰਾਨ ਲੁਧਿਆਣਾ, ਜਲੰਧਰ ਅਤੇ ਮੋਹਾਲੀ ਵਿੱਚ ਚਾਰ ਟੈਸਟਿੰਗ ਲੈਬਜ਼ ਦੀ ਸਥਾਪਨਾ ਨੂੰ ਹਰੀ ਝੰਡੀ ਦੇ ਦਿੱਤੀ ਹੈ।
ਇਸ ਨਾਲ ਪ੍ਰਤੀ ਦਿਨ 13000 ਟੈਸਟ ਕਰਨ ਦੀ ਸਮਰੱਥਾ ਹੋ ਜਾਵੇਗੀ। ਇਸ ਵੇਲੇ ਪਟਿਆਲਾ, ਅੰਮ੍ਰਿਤਸਰ ਅਤੇ ਫ਼ਰੀਦਕੋਟ ਦੇ ਮੈਡੀਕਲ ਕਾਲਜਾਂ ਵਿੱਚ ਪ੍ਰਤੀ ਦਿਨ 9000 ਟੈਸਟ ਕਰਨ ਦੀ ਸਮਰੱਥਾ ਹੈ।
ਇਹ ਚਾਰ ਲੈਬਜ਼ ਸ੍ਰੀ ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਲੁਧਿਆਣਾ, ਪੰਜਾਬ ਸਟੇਟ ਫੋਰੈਂਸਿਕ ਸਾਇੰਸਜ਼ ਲੈਬਾਰਟਰੀ ਮੋਹਾਲੀ, ਨਾਰਦਨ ਰਿਜਨਲ ਡਜੀਜ਼ ਡਾਇਗੌਨੈਸਟਿਕ ਲੈਬੋਰੇਟਰੀ ਜਲੰਧਰ ਅਤੇ ਪੰਜਾਬ ਬਾਇਓ ਟੈਕਨਾਲੋਜੀ ਇੰਕੂਬੇਟਰ ਮੋਹਾਲੀ ਵਿਖੇ ਸਥਾਪਤ ਹੋਣੀਆਂ ਹਨ।
ਕੁੱਲ ਟੈਸਟਿੰਗ ਸਹੂਲਤਾਂ
ਪੰਜਾਬ ਵਿੱਚ ਇਸ ਵੇਲੇ ਕੁੱਲ 24 ਟੈਸਟਿੰਗ ਸਹੂਲਤਾਂ ਹਨ ਜਿਸ ਵਿੱਚ 20 ਸਰਕਾਰੀ ਅਤੇ ਚਾਰ ਨਿੱਜੀ ਹਨ।
ਇਸ ਦੇ ਮੁਕਾਬਲੇ ਗੁਆਂਢੀ ਸੂਬੇ ਹਰਿਆਣਾ ਵਿਚ 22 ਟੈਸਟਿੰਗ ਲੈਬਜ਼ ਹਨ। ਇਹਨਾਂ ਦੇ ਮੁਕਾਬਲੇ ਦਿੱਲੀ ਕੋਲ ਕੁੱਲ 44 ਟੈਸਟਿੰਗ ਸਹੂਲਤਾਂ ਹਨ, ਚੰਡੀਗੜ੍ਹ ਵਿੱਚ ਤਿੰਨ ਟੈਸਟਿੰਗ ਸਹੂਲਤਾਂ ਹਨ।

ਪੰਜਾਬ ਵਿੱਚ ਟੈਸਟਿੰਗ ਸਹੂਲਤਾਂ ਦੀ ਸੂਚੀ:
- ਸਰਕਾਰੀ ਮੈਡੀਕਲ ਕਾਲਜ, ਅੰਮ੍ਰਿਤਸਰ
- ਸਰਕਾਰੀ ਮੈਡੀਕਲ ਕਾਲਜ, ਪਟਿਆਲਾ
- ਗੁਰੂ ਗੋਬਿੰਦ ਸਿੰਘ ਮੈਡੀਕਲ ਯੂਨੀਵਰਸਿਟੀ
- ਫ਼ਰੀਦਕੋਟ, ਜ਼ਿਲ੍ਹਾ ਹਸਪਤਾਲ
- ਬਰਨਾਲਾ, ਜ਼ਿਲ੍ਹਾ ਹਸਪਤਾਲ
- ਜਲੰਧਰ, ਜ਼ਿਲ੍ਹਾ ਹਸਪਤਾਲ
- ਲੁਧਿਆਣਾ, ਜ਼ਿਲ੍ਹਾ ਹਸਪਤਾਲ, ਮਾਨਸਾ
- ਜ਼ਿਲ੍ਹਾ ਹਸਪਤਾਲ, ਪਠਾਨਕੋਟ
- ਜ਼ਿਲ੍ਹਾ ਹਸਪਤਾਲ, ਬਠਿੰਡਾ
- ਜ਼ਿਲ੍ਹਾ ਹਸਪਤਾਲ, ਫ਼ਾਜ਼ਿਲਕਾ
- ਜ਼ਿਲ੍ਹਾ ਹਸਪਤਾਲ, ਗੁਰਦਾਸਪੁਰ
- ਜ਼ਿਲ੍ਹਾ ਹਸਪਤਾਲ, ਹੁਸ਼ਿਆਰਪੁਰ
- ਜ਼ਿਲ੍ਹਾ ਹਸਪਤਾਲ, ਕਪੂਰਥਲਾ
- ਜ਼ਿਲ੍ਹਾ ਹਸਪਤਾਲ, ਮੋਗਾ
- ਜ਼ਿਲ੍ਹਾ ਹਸਪਤਾਲ, ਰੂਪਨਗਰ
- ਜ਼ਿਲ੍ਹਾ ਹਸਪਤਾਲ, ਸੰਗਰੂਰ
- ਜ਼ਿਲ੍ਹਾ ਹਸਪਤਾਲ, ਐਸ ਬੀ ਐਸ ਨਗਰ
- ਜ਼ਿਲ੍ਹਾ ਹਸਪਤਾਲ, ਮੁਕਤਸਰ ਸਾਹਿਬ
- ਤੁਲੀ ਨਿਦਾਨ ਕੇਂਦਰ, ਅੰਮ੍ਰਿਤਸਰ
- ਕ੍ਰਿਸ਼ਚੀਅਨ ਮੈਡੀਕਲ ਕਾਲਜ
- ਲੁਧਿਆਣਾ, ਇੰਟਰਮੀਡੀਏਟ ਰੈਫਰੈਂਸ ਲੈਬਾਰਟਰੀ
- ਪਟਿਆਲਾ, ਮਿਲਟਰੀ ਹਸਪਤਾਲ, ਜਲੰਧਰ
- ਮਾਈਕਰੋਬਾਇਓਲੋਜੀ ਵਿਭਾਗ
- ਦਯਾਨੰਦ ਮੈਡੀਕਲ ਕਾਲਜ ਅਤੇ ਹਸਪਤਾਲ
- ਟੈਗੋਰ ਨਗਰ, ਸਿਵਲ ਲਾਈਨਜ਼, ਲੁਧਿਆਣਾ
- ਭਸੀਨ ਪਾਥ ਲੈਬਜ਼, ਅੰਮ੍ਰਿਤਸਰ
ਟੈਸਟਿੰਗ ਦਾ ਮਹੱਤਵ
ਕਰੋਨਾਵਾਇਰਸ ਲਈ ਟੈਸਟਿੰਗ ਦੀ ਖ਼ਾਸ ਅਹਿਮੀਅਤ ਹੈ। ਸੂਬਾ ਸਰਕਾਰ ਦੇ ਬੁਲਾਰੇ ਡਾਕਟਰ ਰਾਜੇਸ਼ ਭਾਸਕਰ ਦਾ ਕਹਿਣਾ ਹੈ ਕਿ ਕੋਰੋਨਾ ਦੇ ਇਲਾਜ ਦਾ ਸਿਧਾਂਤ ਹੈ ਕਿ ਪਹਿਲਾਂ ਟੈੱਸਟ, ਫਿਰ ਟਰੇਸ ਤੇ ਫਿਰ ਇਲਾਜ। ਯਾਨੀ ਕਿ ਟੈਸਟ, ਟਰੇਸ, ਟਰੀਟ। ਬੀਬੀਸੀ ਪੰਜਾਬੀ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਕਿਹਾ, "ਟੈਸਟਿੰਗ ਨਾਲ ਅਸੀਂ ਮਰੀਜ਼ ਤੱਕ ਜਲਦੀ ਪਹੁੰਚ ਸਕਦੇ ਹਾਂ ਤੇ ਉਸ ਨੂੰ ਆਈਸੋਲੇਟ ਕਰ ਕੇ ਉਸ ਦਾ ਇਲਾਜ ਕਰ ਸਕਦੇ ਹਾਂ ਤੇ ਵਾਇਰਸ ਨੂੰ ਫੈਲਣ ਤੋਂ ਵੀ ਰੋਕ ਸਕਦੇ ਹਾਂ।"
ਟੈਸਟਿੰਗ ਦੀ ਅਹਿਮੀਅਤ ਬਾਰੇ ਗੱਲ ਕਰਦੇ ਹੋਏ ਯੂਕੇ ਸਬੰਧੀ ਬੀਬੀਸੀ ਦੇ ਸਿਹਤ ਪੱਤਰਕਾਰ ਰੇਸ਼ਲ ਸ਼੍ਰਰੇਅਰ ਲਿਖਦੇ ਹਨ, "ਜੇ ਹੁਣ ਸਾਰੇ ਯੂਕੇ ਵਿੱਚ ਸੰਪਰਕ ਟਰੇਸਿੰਗ ਪ੍ਰਣਾਲੀ ਨੂੰ ਪ੍ਰਭਾਵਸ਼ਾਲੀ ਬਣਾਉਣਾ ਹੈ ਤਾਂ ਟੈਸਟਿੰਗ ਲਾਜ਼ਮੀ ਹੈ। ਇਹ ਵਾਇਰਸ ਦੇ ਫੈਲਣ ਨੂੰ ਰੋਕਣ ਲਈ ਅਤੇ ਨਾਲ ਹੀ ਦੇਸ਼-ਵਿਆਪੀ ਲੌਕਡਾਊਨ ਦੀ ਲੋੜ ਤੋਂ ਬਚਣ ਲਈ ਵੀ ਲਾਜ਼ਮੀ ਹੈ।"

- ਕੋਰੋਨਾ ਮਹਾਮਾਰੀ ਦੇ ਬਹਾਨੇ ਤੁਹਾਡੀ ਜਸੂਸੀ ਇਸ ਹਦ ਤੱਕ ਕੀਤੀ ਜਾ ਸਕਦੀ ਹੈ
- ਕੋਰੋਨਾਵਾਇਰਸ ਨਾਲ ਪੀੜਤ ਹੋਣ ''ਤੇ ਸਰੀਰ ਵਿੱਚ ਕੀ-ਕੀ ਬਦਲਾਅ ਆਉਂਦੇ ਹਨ?
- ਕੋਰੋਨਾਵਾਇਰਸ: ਉਹ 13 ਸਵਾਲ ਜਿਨ੍ਹਾਂ ਦੇ ਜਵਾਬ ਤੁਸੀਂ ਲੱਭ ਰਹੇ ਹੋ
- ਕੋਰੋਨਾਵਾਇਰਸ ਦਾ ਇਲਾਜ ਲੱਭਣ ਵਿੱਚ ਹੋਰ ਕਿੰਨੀ ਦੇਰ ਲੱਗੇਗੀ
ਉਹ ਅੱਗੇ ਲਿਖਦੇ ਹਨ ਕਿ ਸਿਧਾਂਤਕ ਤੌਰ ''ਤੇ ਇਹ ਸਿਹਤ ਮਹਿਕਮੇ ਦੇ ਕਰਮਚਾਰੀਆਂ ਸਮੇਤ ਬਾਕੀ ਲੋਕਾਂ ਦੀ ਇਹ ਜਾਣਨ ਵਿਚ ਮਦਦ ਕਰ ਸਕਦਾ ਹੈ ਕਿ ਉਹ ਕੰਮ ''ਤੇ ਜਾਣ ਲਈ ਸੁਰੱਖਿਅਤ ਹਨ ਜਾਂ ਨਹੀਂ।
ਪਰ ਹਸਪਤਾਲ ਦੇ ਟਰੱਸਟਾਂ ਅਤੇ ਕੇਅਰ ਹੋਮ ਦੇ ਨੁਮਾਇੰਦੇ ਕਹਿੰਦੇ ਹਨ ਕਿ ਇਸ ਨੂੰ ਯਕੀਨੀ ਬਣਾਉਣ ਲਈ ਸਟਾਫ਼ ਨੂੰ ਰੈਗੁਲਰ ਤੌਰ ''ਤੇ ਟੈਸਟ ਕਰਨ ਦੀ ਜ਼ਰੂਰਤ ਹੁੰਦੀ ਹੈ, ਨਾ ਕਿ ਸਿਰਫ਼ ਇੱਕ ਵਾਰੀ।
ਉਹ ਅੱਗੇ ਕਹਿੰਦੇ ਹਨ ਕਿ ਟੈਸਟਿੰਗ ਸਿਹਤ ਸੇਵਾ ਦੇ ਕੰਮ ਵੀ ਆਉਂਦੀ ਹੈ ਤਾਂ ਕਿ ਉਹ ਆਪਣੀ ਵਾਧੂ ਮੰਗ ਲਈ ਯੋਜਨਾ ਬਣਾ ਸਕੇ।
ਇਹ ਵੀ ਦੇਖੋ:
https://www.youtube.com/watch?v=xWw19z7Edrs&t=2s
https://www.youtube.com/watch?v=P092THVLdPE&t=1s
https://www.youtube.com/watch?v=pZtAzmSK_Sk
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''8683db28-b0dd-4169-8d39-6825993d6832'',''assetType'': ''STY'',''pageCounter'': ''punjabi.india.story.53157759.page'',''title'': ''ਪੰਜਾਬ ਟੈਸਟਿੰਗ \''ਚ ਹਰਿਆਣਾ ਤੋਂ ਅੱਗੇ ਪਰ ਕੀ ਇਹ ਕਾਫ਼ੀ ਹਨ, ਕੀ ਹੈ ਮਾਹਿਰਾਂ ਦਾ ਰਾਇ'',''author'': ''ਅਰਵਿੰਦ ਛਾਬੜਾ'',''published'': ''2020-06-24T06:21:15Z'',''updated'': ''2020-06-24T06:21:15Z''});s_bbcws(''track'',''pageView'');