ਕੋਰੋਨਾਵਾਇਰਸ ਵੇਲੇ ਬਾਹਰੋਂ ਮੰਗਾਇਆ ਖਾਣਾ ਖਾਣ ਤੋਂ ਪਹਿਲਾਂ ਇਹ ਰੱਖੋ ਸਾਵਧਾਨੀਆਂ- 5 ਅਹਿਮ ਖ਼ਬਰਾਂ
Wednesday, Jun 24, 2020 - 08:19 AM (IST)


ਦੁਨੀਆਂ ਭਰ ਵਿਚ ਭਾਵੇਂ ਕੋਰੋਨਾਵਾਇਰਸ ਦੀ ਲਾਗ ਦੇ ਮਾਮਲੇ ਲਗਾਤਾਰ ਵਧ ਰਹੇ ਹਨ, ਪਰ ਹੁਣ ਸਰਕਾਰਾਂ ਲੌਕਡਾਊਨ ਦੀਆਂ ਪਾਬੰਦੀਆਂ ਵਿੱਚ ਛੋਟ ਦੇ ਰਹੀਆਂ ਹਨ।
ਲੌਕਡਾਊਨ ਪਾਬੰਦੀਆਂ ਵਿੱਚ ਢਿੱਲ ਮਿਲਣ ਤੋਂ ਬਾਅਦ ਜਨਤਕ ਥਾਵਾਂ ਉੱਤੇ ਚਹਿਲ-ਪਹਿਲ ਦਿਖਣੀ ਸ਼ੁਰੂ ਹੋ ਗਈ ਹੈ। ਲੋਕਾਂ ਦੇ ਜਨਤਕ ਥਾਵਾਂ ਉੱਤੇ ਆਉਣ ਤੋਂ ਬਾਅਦ ਕੇਸਾਂ ਦੀ ਗਿਣਤੀ ਵਿਚ ਵੀ ਇਜ਼ਾਫ਼ਾ ਦਰਜ ਕੀਤਾ ਗਿਆ ਹੈ।
ਅਜਿਹੇ ਵਿੱਚ ਇਹ ਸਵਾਲ ਮਨ ਵਿੱਚ ਆਉਂਦਾ ਹੈ ਕਿ ਖਾਣੇ ਦਾ ਸਮਾਨ ਖਰੀਦਣ ਦਾ ਸਭ ਤੋਂ ਸੁਰੱਖਿਅਤ ਤਰੀਕਾ ਕੀ ਹੈ।
ਕੀ ਬਾਹਰੋਂ ਭੋਜਨ ਮੰਗਾਉਣਾ ਸਹੀ ਜਾਂ ਲੈ ਕੇ ਆਉਣਾ ਕਿੰਨਾ ਕੁ ਸੁਰੱਖਿਅਤ ਹੈ? ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿਕ ਕਰੋ।
ਕੋਰੋਨਾਵਾਇਰਸ ਦੌਰਾਨ ਪੰਜਾਬ ਦੇ ਪ੍ਰਾਈਵੇਟ ਕਲੀਨਿਕ ਅਤੇ ਹਸਪਤਾਲਾਂ ਦੇ ਡਾਕਟਰ ਨਰਾਜ਼ ਕਿਉਂ?
ਪੰਜਾਬ ਦੇ ਪ੍ਰਾਈਵੇਟ ਕਲੀਨਿਕ ਅਤੇ ਹਸਪਤਾਲਾਂ ਦੇ ਡਾਕਟਰ ਅੱਜ ਇੱਕ ਦਿਨ ਦੀ ਹੜਤਾਲ ਉੱਤੇ ਰਹੇ।
ਇਸ ਹੜਤਾਲ ਦਾ ਸੱਦਾ ਆਈ ਐਮ ਏ(ਇੰਡੀਅਨ ਮੈਡੀਕਲ ਐਸੋਸੀਏਸ਼ਨ) ਦੀ ਪੰਜਾਬ ਬਾਡੀ ਵੱਲੋਂ ਦਿੱਤਾ ਗਿਆ । ਇਸ ਹੜਤਾਲ ਪਿੱਛੇ ਪ੍ਰਾਈਵੇਟ ਡਾਕਟਰਾਂ ਦੀ ਮੁੱਖ ਮੰਗ ਕਲੀਨੀਕਲ ਇਸਟੈਬਲਿਸ਼ਮੇਨਟ(ਰਜਿਸਟਰੇਸ਼ਨ ਐਂਡ ਰੈਗੂਲੇਸ਼ਨ) ਆਰਡੀਨੈਂਸ 2020 ਨੂੰ ਲਾਗੂ ਨਾ ਕਰਨ ਦੀ ਹੈ।
ਇਸ ਆਰਡੀਨੈਂਸ ਮੁਤਾਬਿਕ ਪੰਜਾਬ ਸਰਕਾਰ ਵੱਲੋਂ ਪੰਜਾਬ ਸਟੇਟ ਕੌਂਸਲ ਫ਼ਾਰ ਕਲੀਨੀਕਲ ਇਸਟੈਬਲਿਸ਼ਮੈਂਟ ਨਾਂ ਦੀ ਕੌਂਸਲ ਹੋਂਦ ਵਿੱਚ ਆ ਜਾਵੇਗੀ ਜੋ ਕਿ ਪ੍ਰਾਈਵੇਟ ਕਲੀਨਿਕ, ਹਸਪਤਾਲਾਂ, ਲੈਬਾਰਟਰੀਆਂ ਆਦਿ ਦੀ ਨਿਗਰਾਨੀ ਕਰੇਗੀ। ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿਕ ਕਰੋ।

ਪਤੰਜਲੀ ਦੀ ''ਕੋਰੋਨਾ ਲਈ ਦਵਾਈ'' ਦਾ ਕੀ ਹੈ ਰੇੜਕਾ
ਆਯੁਸ਼ ਮੰਤਰਾਲੇ ਨੇ ਪਤੰਜਲੀ ਵਲੋਂ ਕੋਰੋਨਾ ਦੀ ਦਵਾਈ ਲੱਭਣ ਦੇ ਦਾਅਵਿਆਂ ''ਤੇ ਮੀਡੀਆ ਵਿਚ ਛਾਪੀ ਗਈ ਰਿਪੋਰਟ ਦਾ ਨੋਟਿਸ ਲਿਆ ਹੈ। ਮੰਤਰਾਲੇ ਨੇ ਸਾਫ਼ ਕਿਹਾ ਹੈ ਕਿ ਮੰਤਰਾਲੇ ਕੋਲ ਕਥਿਤ ਵਿਗਿਆਨਕ ਅਧਿਐਨ ਦੇ ਦਾਅਵਿਆਂ ਦੀ ਸੱਚਾਈ ਅਤੇ ਵੇਰਵਿਆਂ ਬਾਰੇ ਕੋਈ ਜਾਣਕਾਰੀ ਨਹੀਂ ਹੈ।
ਪਤੰਜਲੀ ਨੇ ਮੰਗਲਵਾਰ ਨੂੰ ''ਕੋਰੋਨਿਲ ਗੋਲੀਆਂ'' ਅਤੇ ''ਸ਼ਵਾਸਰੀ ਵਟੀ'' ਨਾਮ ਦੀਆਂ ਦੋ ਦਵਾਈਆਂ ਲਾਂਚ ਕੀਤੀਆਂ, ਜਿਨ੍ਹਾਂ ਬਾਰੇ ਕੰਪਨੀ ਨੇ ਦਾਅਵਾ ਕੀਤਾ ਹੈ ਕਿ ਕੋਵਿਡ -19 ਦੀ ਬਿਮਾਰੀ ਦੇ ਆਯੁਰਵੈਦਿਕ ਇਲਾਜ ਹਨ।
ਮੰਤਰਾਲੇ ਦੇ ਬਿਆਨ ਦੇ ਅਨੁਸਾਰ, ਪਤੰਜਲੀ ਨੂੰ ਇਸ ਬਾਰੇ ਸੂਚਨਾ ਦੇ ਦਿੱਤੀ ਗਈ ਹੈ ਕਿ ਆਯੁਰਵੈਦਿਕ ਦਵਾਈ ਸਮੇਤ ਇਸ ਤਰ੍ਹਾਂ ਦੇ ਇਸ਼ਤਿਹਾਰ ਜਿਸ ਵਿੱਚ ਆਯੁਰਵੈਦਿਕ ਦਵਾਈ ਸ਼ਾਮਿਲ ਹੈ, ਉਹ ਡਰੱਗ ਐਂਡ ਮੈਜਿਕ ਰੈਮੇਡੀਜ਼ (ਇਤਰਾਜ਼ਯੋਗ ਇਸ਼ਤਿਹਾਰ) ਐਕਟ, 1954 ਅਤੇ ਕੋਰੋਨਾ ਮਹਾਮਾਰੀ ਬਾਰੇ ਕੇਂਦਰ ਸਰਕਾਰ ਦੀਆਂ ਹਦਾਇਤਾਂ ਅਧੀਨ ਆਉਂਦਾ ਹੈ।
ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿਕ ਕਰੋ।

ਡੈਕਸਾਮੀਥੇਸੋਨ ਦਵਾਈ ਬਾਰੇ ਜਾਣੋ ਜੋ ਵੈਂਟੀਲੇਟਰ ਉੱਤੇ ਪਏ ਮਰੀਜ਼ਾਂ ਨੂੰ ਠੀਕ ਕਰ ਦਿੰਦੀ ਹੈ
ਡੈਕਸਾਮੀਥੇਸੋਨ ਨਾਮ ਦੀ ਇੱਕ ਐਂਟੀ-ਇਨਫਲਾਮੈਟਰੀ ਦਵਾਈ ਹਸਪਤਾਲ ਵਿੱਚ ਗੰਭੀਰ ਤੌਰ ''ਤੇ ਬਿਮਾਰ ਕੋਵਿਡ-19 ਦੇ ਮਰੀਜ਼ਾਂ ਦੇ ਇਲਾਜ ਲਈ ਲਾਹੇਵੰਦ ਸਾਬਿਤ ਹੋ ਰਹੀ ਹੈ (ਵੀਡੀਓ)।
ਬਰਤਾਨੀਆ ਵਿੱਚ ਕੀਤੇ ਗਏ ਟ੍ਰਾਇਲ ਵਿੱਚ ਦੇਖਿਆ ਗਿਆ ਹੈ ਕਿ ਇਹ ਦਵਾਈ ਜਾਨਾਂ ਬਚਾ ਸਕਦੀ ਹੈ, ਕੌਮਾਂਤਰੀ ਪੱਧਰ ''ਤੇ ਇਸ ਦੀ ਵਰਤੋਂ ਪਹਿਲਾਂ ਇਸ ਨੂੰ ਤੁਰੰਤ ਨੈਸ਼ਨਲ ਹੈਲਥ ਸਰਵਿਸ ਵਿੱਚ ਇਸਤੇਮਾਲ ਕੀਤਾ ਜਾ ਸਕਦਾ ਹੈ।
ਡੈਕਸਾਮੀਥੇਸੋਨ ਇੱਕ ਸਟੈਰੌਆਇਡ ਹੈ ਯਾਨਿ ਅਜਿਹੀ ਦਵਾਈ ਜੋ ਸਰੀਰ ਵੱਲੋਂ ਪੈਦਾ ਕੀਤੇ ਗਏ ਸੋਜਿਸ਼ ਵਿਰੋਧੀ ਹਾਰਮੋਨਜ਼ ਦੀ ਨਕਲ ਕਰਕੇ ਸੋਜ ਘੱਟ ਕਰਦੀ ਹੈ। ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿਕ ਕਰੋ।

ਜੰਗਲੀ ਜੀਵਾਂ ਤੋਂ ਵਾਇਰਸ ਫੈਲਣ ਦੇ ਖ਼ਤਰੇ ਬਾਰੇ ਨਵੇਂ ਸਬੂਤ ਕੀ ਕਹਿੰਦੇ ਹਨ
ਇੱਕ ਨਵੇਂ ਅਧਿਐਨ ਵਿੱਚ ਸਾਹਮਣੇ ਆਇਆ ਹੈ ਕਿ ਦੱਖਣੀ ਏਸ਼ੀਆ ਦੇ ਕਈ ਬਜ਼ਾਰਾਂ ਅਤੇ ਰੈਸਟੋਰੈਂਟਾਂ ਵਿੱਚ ਵੇਚੇ ਜਾਂਦੇ ਚੂਹਿਆਂ ਵਿੱਚ ਕਈ ਕਿਸਮ ਦੇ ਕੋਰੋਨਾਵਾਇਰਸ ਹੁੰਦਾ ਹੈ।
ਇਨ੍ਹਾਂ ਜੀਵਾਂ ਵਿੱਚ ਵਾਇਰਸ ਪ੍ਰੋਸੈਸਿੰਗ ਦੌਰਾਨ ਆ ਰਿਹਾ ਸੀ।
ਵਾਇਰਸ ਦੇ ਜਿਹੜੇ ਸਟਰੇਨ ਇਨ੍ਹਾਂ ਜੀਵਾਂ ਵਿੱਚ ਮਿਲੇ ਹਨ, ਉਹ ਕੋਵਿਡ-19 ਤੋਂ ਵੱਖਰੇ ਹਨ ਅਤੇ ਉਨ੍ਹਾਂ ਨੂੰ ਮਨੁੱਖੀ ਸਿਹਤ ਲਈ ਨੁਕਸਾਨਦੇਹ ਨਹੀਂ ਸਮਝਿਆ ਜਾ ਰਿਹਾ।
ਹਾਲਾਂਕਿ ਸਾਇੰਸਦਾਨ ਲੰਮੇ ਸਮੇਂ ਤੋਂ ਸੁਚੇਤ ਕਰਦੇ ਆ ਰਹੇ ਹਨ ਕਿ ਜੰਗਲੀ-ਜੀਵਾਂ ਦੇ ਕਾਰੋਬਾਰ ਤੋਂ ਲਾਗ (ਇਨਫ਼ੈਕਸ਼ਨ) ਫ਼ੈਲ ਸਕਦੀ ਹੈ। ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿਕ ਕਰੋ।
ਇਹ ਵੀ ਪੜ੍ਹੋ:
- ਦਵਾਈ ਜਿਸ ਬਾਰੇ ਦਾਅਵਾ ਹੈ ਕਿ ਕੋਵਿਡ-19 ਖ਼ਿਲਾਫ਼ ਇਸ ਦੇ ਨਤੀਜੇ ''ਬਹੁਤ ਵਧੀਆ'' ਹਨ
- ‘ਨਾ ਘਰ ਹੈ ਨਾ ਕੰਮ, ਕੀ ਕਰਾਂਗੇ ਇੱਥੇ ਰਹਿ ਕੇ? ਪੈਦਲ ਤੁਰੇ ਹਾਂ ਕਦੇ ਤਾਂ ਘਰੇ ਪਹੁੰਚਾਂਗੇ''
- ਕੋਰੋਨਾਵਾਇਰਸ: ਰੈੱਡ ਜ਼ੋਨ, ਗ੍ਰੀਨ ਜ਼ੋਨ ਅਤੇ ਔਰੈਂਜ ਜ਼ੋਨ ਕਿਵੇਂ ਤੈਅ ਕੀਤੇ ਜਾਂਦੇ ਹਨ
ਕੋਰੋਨਾਵਾਇਰਸ ਬਾਰੇ ਤੁਹਾਡੇ 13 ਸਵਾਲਾਂ ਦੇ ਜਾਣੋ ਜਵਾਬ
ਭਾਰਤ ਅਤੇ ਦੁਨੀਆਂ ਭਰ ਵਿੱਚ ਕੋਰੋਨਾਵਾਇਰਸ ਦੇ ਕੇਸ ਲਗਾਤਾਰ ਵਧਦੇ ਜਾ ਰਹੇ ਹਨ। ਅਜਿਹਾ ਲਗਭਗ 100 ਸਾਲ ਬਾਅਦ ਹੋ ਰਿਹਾ ਹੈ ਕਿ ਦੁਨੀਆਂ ਕਿਸੇ ਮਹਾਮਾਰੀ ਨਾਲ ਦੋ-ਚਾਰ ਹੋ ਰਿਹਾ ਹੈ।
ਇਸ ਪ੍ਰਕਾਰ ਦੀ ਵਿਲੋਕਿੱਤਰੀ ਸਥਿਤੀ ਵਿੱਚ ਸਾਡੇ ਮਨਾਂ ਵਿੱਚ ਬਹੁਤ ਸਾਰੇ ਸਵਾਲ ਇਸ ਬਿਮਾਰੀ ਅਤੇ ਇਸ ਦੇ ਲੱਛਣਾਂ ਅਤ ਬਚਾਅ ਆਦਿ ਬਾਰੇ ਉੱਠਣੇ ਸੁਭਾਵਿਕ ਹੀ ਹਨ।
ਇੱਥੇ ਅਸੀਂ ਤੁਹਾਡੇ ਮਨ ਦੀਆਂ ਕੁਝ ਦੁਬਿਧਾਵਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿਕ ਕਰੋ।
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)
ਇਹ ਵੀਡੀਓਜ਼ ਵੀ ਦੇਖੋ:
https://www.youtube.com/watch?v=bHP_8yTtGfI
https://www.youtube.com/watch?v=2LA1FhsGado
https://www.youtube.com/watch?v=pVP-jHPdMIw
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''821da8cb-0e3e-48d1-ae7b-f00bfa4a6493'',''assetType'': ''STY'',''pageCounter'': ''punjabi.india.story.53160202.page'',''title'': ''ਕੋਰੋਨਾਵਾਇਰਸ ਵੇਲੇ ਬਾਹਰੋਂ ਮੰਗਾਇਆ ਖਾਣਾ ਖਾਣ ਤੋਂ ਪਹਿਲਾਂ ਇਹ ਰੱਖੋ ਸਾਵਧਾਨੀਆਂ- 5 ਅਹਿਮ ਖ਼ਬਰਾਂ'',''published'': ''2020-06-24T02:42:29Z'',''updated'': ''2020-06-24T02:42:29Z''});s_bbcws(''track'',''pageView'');