ਜ਼ੂਮਰਜ਼: ਟਰੰਪ ਲਈ ਸਿਰਦਰਦੀ ਬਣਨ ਵਾਲੇ ਇਹ ਲੋਕ ਕੌਣ ਹਨ ਤੇ ਦੁਨੀਆਂ ਵਿਚ ਇਨ੍ਹਾਂ ਦੀ ਭੂਮਿਕਾ ਕੀ ਹੈ
Tuesday, Jun 23, 2020 - 05:34 PM (IST)


ਜਨਰੇਸ਼ਨ- Z ਕਹਾਉਣ ਵਾਲੇ ਉਹ ਲੋਕ ਜੋ 1990 ਦੇ ਦਹਾਕੇ ਦੇ ਮੱਧ ਤੋਂ ਲੈ ਕੇ 2010 ਦੇ ਸ਼ੁਰੂਆਤੀ ਸਮੇਂ ਵਿਚਕਾਰ ਪੈਦਾ ਹੋਏ ਹਨ। ਇਹ ਲੋਕ ਡਿਜਿਟਲ ਮਾਹਰ ਦੇ ਨਾਲ ਸਮਾਜਿਕ ਤੌਰ ''ਤੇ ਰੁਝੇ ਹੋਏ ਹਨ।
ਇਨ੍ਹਾਂ ਲੋਕਾਂ ਦੀ ਕੁਸ਼ਲਤਾ ਉਸ ਵੇਲੇ ਸਾਹਮਣੇ ਆਈ ਜਦੋਂ ਟਿੱਕ-ਟੌਕ ਦੇ ਜ਼ਰੀਏ ਇਨ੍ਹਾਂ ਨੇ ਅਮਰੀਕੀ ਰਾਸ਼ਟਰਪਤੀ ਟਰੰਪ ਦੀ ਟੁਲਸਾ ਵਿੱਚ ਹੋਈ ਰੈਲੀ ਵਿੱਚ ਵਰਚੁਅਲ ਤਰੀਕੇ ਨਾਲ ਰੁਕਾਵਟ ਪਾਈ।
ਡੌਨਲਡ ਟਰੰਪ ਦੀ ਰੈਲੀ ਯੋਜਨਾ ਮੁਤਾਬਕ ਨਹੀਂ ਹੋਈ। ਅਮਰੀਕੀ ਰਾਸ਼ਟਰਪਤੀ ਦੀ ਰੈਲੀ ਵਿੱਚ ਰੁਕਾਵਟ ਪਾਉਣ ਲਈ ਕਥਿਤ ਤੌਰ ''ਤੇ ਨੌਜਵਾਨ ਕਾਰਕੁਨਾਂ ਨੂੰ ਜਿੰਮੇਵਾਰ ਠਹਿਰਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ:
- ਭਾਰਤ-ਚੀਨ ਦਾ ਤਣਾਅ ਵਧਣ ਨਾਲ ਕਿਸ ਤਰ੍ਹਾਂ ਦੋਵੇਂ ਦੇਸਾਂ ਨੂੰ ਹੋਵੇਗਾ ਨੁਕਸਾਨ
- ਭਾਰਤ-ਚੀਨ ਤਣਾਅ : ਤਿੱਬਤ ਉੱਤੇ ਚੀਨ ਦੇ ਕਬਜ਼ਾ ਕਰਨ ਦੀ ਪੂਰੀ ਕਹਾਣੀ
- ਕੋਰੋਨਾਵਾਇਰਸ ਸਾਡੀ ਨੀਂਦ ''ਤੇ ਕੀ ਅਸਰ ਪਾ ਰਿਹਾ ਹੈ - 5 ਅਹਿਮ ਖ਼ਬਰਾਂ
ਟਰੰਪ ਦੀ ਚੋਣ ਮੁਹਿੰਮ ਟੀਮ ਨੇ ਕਿਆਸ ਲਾਇਆ ਸੀ ਕਿ ਉਨ੍ਹਾਂ ਦੀ ਟੁਲਸਾ, ਓਕਲਾਹੋਮਾ ਵਿੱਚ ਹੋਈ ਰੈਲੀ ਵਿੱਚ ਭਾਰੀ ਭੀੜ ਦੇਖਣ ਨੂੰ ਮਿਲੇਗੀ।
ਪਰ ਰੈਲੀ ਨੇ ਮੀਡੀਆ ਵਿੱਚ ਉਸ ਵੇਲੇ ਸੁਰਖੀਆਂ ਬਣਾਈਆਂ ਜਦੋਂ ਉੱਥੇ ਬਹੁਤੇ ਲੋਕ ਨਹੀਂ ਆਏ। ਦੱਸਿਆ ਗਿਆ ਕਿ ਜਿਸ ਥਾਂ ''ਤੇ ਰੈਲੀ ਹੋਈ, ਉੱਥੇ 19,000 ਲੋਕਾਂ ਦੇ ਬੈਠਣ ਦੀ ਥਾਂ ਸੀ ਪਰ ਇੱਕ-ਤਿਹਾਈ ਸੀਟਾਂ ਉੱਤੇ ਬੈਠਣ ਲਈ ਹੀ ਲੋਕ ਮੌਜੂਦ ਸਨ

ਘੱਟ ਲੋਕਾਂ ਦੇ ਆਉਣ ਦਾ ਕਾਰਨ ਟਿੱਕ-ਟੌਕ ''ਤੇ ਕੇ -ਪੋਪ ''ਤੇ ਮੌਜੂਦ ਨੌਜਵਾਨਾਂ ਦੁਆਰਾ ਕੀਤੀ ਇੱਕ ਸ਼ਰਾਰਤ ਦੱਸੀ ਜਾ ਰਹੀ ਹੈ।
ਪਤਾ ਲੱਗਿਆ ਹੈ ਕਿ ਟਿੱਕ-ਟੌਕ ''ਤੇ ਮੌਜੂਦ ਕਈ ਨੌਜਵਾਨਾਂ ਨੇ ਆਪਣੇ ਸੰਗੀਆਂ ਤੇ ਦੋਸਤਾਂ ਨੂੰ ਟਰੰਪ ਦੀ ਰੈਲੀ ਲਈ ਟਿਕਟ ਖਰੀਦਣ ਲਈ ਤਾਂ ਕਿਹਾ ਪਰ ਨਾਲ ਹੀ ਰਾਸ਼ਟਰਪਤੀ ਨਾਲ ਸ਼ਰਾਰਤ ਕਰਨ ਦੀ ਇਹ ਨੀਤੀ ਬਣਾਈ ਕਿ ਰੈਲੀ ਵਿੱਚ ਕੋਈ ਨਹੀਂ ਜਾਵੇਗਾ।
ਪਰ ਟਰੰਪ ਦੀ ਟੀਮ ਨੇ ਰੈਲੀ ਵਿੱਚ ਘੱਟ ਗਿਣਤੀ ਲੋਕਾਂ ਦੇ ਪਹੁੰਚਣ ਪਿੱਛੇ ਮੀਡੀਆ ''ਤੇ ਮੁਜ਼ਾਹਰਾਕਾਰੀਆਂ ਨੂੰ ਜਿੰਮੇਵਾਰ ਠਹਿਰਾਇਆ ਹੈ। ਉਨ੍ਹਾਂ ਕਿਹਾ ਹੈ ਕਿ ਆਨਲਾਈਨ ਟਿਕਟਾਂ ਖਰੀਦਣ ਵਾਲੇ ਨੌਜਵਾਨ ਇਸ ਘਟਨਾ ਲਈ ਜਿੰਮੇਵਾਰ ਨਹੀਂ ਹੋ ਸਕਦੇ।
ਇਸ ਦੇ ਨਾਲ ਹੀ ਇਸ ਚੀਜ਼ ''ਤੇ ਵੀ ਧਿਆਨ ਮਾਰਿਆ ਜਾ ਰਿਹਾ ਹੈ ਕਿ ਕੋਰੀਆਈ ਪੋਪ ਮਿਊਜ਼ਿਕ (ਕੇ -ਪੋਪ) ਦੇ ਪ੍ਰਸ਼ੰਸਕਾਂ ਨੇ ਵੀ ਟਰੰਪ ਦਾ ਮਜ਼ਾਕ ਉਡਾਇਆ। ਇਸ ਘਟਨਾ ਨੂੰ ਜ਼ੂਮਰਜ਼ ਦੀ ਕੁਸ਼ਲਤਾ ਵਜੋਂ ਵੀ ਦੇਖਿਆ ਜਾ ਰਿਹਾ ਹੈ ਜੋ ਟਰੰਪ ਤੇ ਹੋਰ ਸਿਆਸਤਦਾਨਾਂ ਨੂੰ ਸਿਰ ਦਰਦ ਦੇਣ ਦੀ ਸਮਰਥਾ ਰੱਖਦੇ ਹਨ।
ਜ਼ੂਮਰਜ਼ ਕੌਣ ਹਨ?
ਇਹ ਜਨਰੇਸ਼ਨ-Z ਨੂੰ ਦਿੱਤਾ ਗਿਆ ਇੱਕ ਛੋਟਾ ਨਾਂ ਹੈ। ਇਹ ਲੋਕ ਜ਼ਿਆਦਾਤਰ 1990 ਦੇ ਦਹਾਕੇ ਦੇ ਮੱਧ ਤੋਂ ਲੈ ਕੇ 2010 ਦੇ ਸ਼ੁਰੂਆਤ ਤੱਕ ਦੇ ਸਮੇਂ ਵਿੱਚ ਪੈਦਾ ਹੋਏ ਸੀ ਪਰ ਇਨ੍ਹਾਂ ਨੌਜਵਾਨਾਂ ਦੀ ਜਨਮ ਤਾਰੀਕ ਨੂੰ ਲੈ ਕੇ ਅਜੇ ਵੀ ਮਾਹਰਾਂ ਵਿੱਚ ਬਹਿਸ ਜਾਰੀ ਹੈ।
ਜ਼ੂਮਰਜ਼ ''ਬੂਮਰਜ਼'' ਸ਼ਬਦ ਤੋਂ ਬਣਾਇਆ ਗਿਆ ਹੈ। ਬੂਮਰਜ਼ ''ਬੇਬੀ ਬੂਮ'' ਪੀੜ੍ਹੀ ਹੈ ਜੋ 1944 ਤੋਂ 1964 ਵਿੱਚ ਪੈਦਾ ਹੋਈ ਸੀ।

ਇਹ ਲੋਕ ਜ਼ਰੂਰੀ ਕਿਉਂ ਹਨ?
ਸਭ ਤੋਂ ਪਹਿਲੀ ਗੱਲ, ਜ਼ੂਮਰਜ਼ ਅੰਕੜਿਆਂ ਦੇ ਅਧਾਰ ''ਤੇ ਦੁਨੀਆਂ ਵਿੱਚ ਬਹੁਤ ਜ਼ਿਆਦਾ ਹਨ। ਕਈ ਰਿਸਰਚਾਂ ਮੁਤਾਬਕ, ਇਹ ਲੋਕ ਪੂਰੀ ਆਬਾਦੀ ਦਾ 32% ਹਿੱਸਾ ਹਨ।
ਵਿਸ਼ਵ ਬੈਂਕ ਦੇ ਮੁਤਾਬਕ, ਮਿਲੇਨੀਅਲਜ਼ (1981 ਤੋਂ 1996 ਵਿੱਚ ਪੈਦਾ ਹੋਏ ਲੋਕ) ਅਜੇ ਵੀ ਦੁਨੀਆਂ ਦੀ ਸਭ ਤੋਂ ਵੱਡੀ ਬਾਲਗ ਅਬਾਦੀ ਹੈ।
ਉਨ੍ਹਾਂ ਮੁਤਾਬਕ ਦੁਨੀਆਂ ਵਿੱਚ ਔਸਤ ਉਮਰ 30 ਸਾਲਾਂ ਦੇ ਕਰੀਬ ਹੈ ਤੇ ਜ਼ੂਮਰਜ਼ ਵਿਸ਼ਵ ਪੱਧਰੀ ਵਰਕ ਫੋਰਸ ਦਾ 41% ਹਿੱਸਾ ਹਨ।

ਕੀ ਇਹ ਵਾਕਈ ਇੰਨੇ ਅਲੱਗ ਹਨ?
ਸਮਾਜਕ ਵਿਗਿਆਨੀਆਂ ਮੁਤਾਬਕ ਜ਼ੂਮਰਜ਼ ਕਈ ਚੀਜ਼ਾਂ ਕਰਕੇ ਖ਼ਾਸ ਹਨ।
ਇਨ੍ਹਾਂ ਸਾਰੇ ਕਾਰਨਾਂ ਵਿੱਚੋਂ ਸਭ ਤੋਂ ਜ਼ਰੂਰੀ ਚੀਜ਼ ਇਹ ਹੈ ਕਿ ਇਹ ਲੋਕ ''ਡਿਜਿਟਲ ਪੈਦਾ'' ਹੋਏ ਸਨ। ਮਤਲਬ ਜਦੋਂ ਇਹ ਲੋਕ ਪੈਦਾ ਹੋਏ ਤਾਂ ਦੁਨੀਆਂ ਤਕਨੀਕ ਦੇ ਮਾਮਲੇ ਵਿੱਚ ਬਹੁਤ ਤਰੱਕੀ ਕਰ ਚੁੱਕੀ ਸੀ ਜਿਵੇਂ ਕਿ ਇੰਟਰਨੈਟ ਆ ਗਿਆ ਸੀ।
ਜ਼ੂਮਰਜ਼ ਉਹ ਲੋਕ ਹਨ ਜੋ ਦੁਨੀਆਂ ਭਰ ਵਿੱਚ ਸੋਸ਼ਲ ਮੀਡੀਆ ਪਲੇਟਫਾਰਮ ''ਤੇ ਸਭ ਤੋਂ ਜ਼ਿਆਦਾ ਸਮਾਂ ਬਿਤਾਉਂਦੇ ਹਨ।

ਉਹ ਮਿਲੇਨੀਅਲਜ਼ ਨੂੰ ਪ੍ਰਤੀ ਦਿਨ ਸੋਸ਼ਲ ਮੀਡੀਆ ''ਤੇ ਬਿਤਾਉਣ ਵਾਲੇ ਘੰਟਿਆਂ ਦੇ ਲਿਹਾਜ਼ ਨਾਲ ਭਾਰੀ ਮਾਤ ਦਿੰਦੇ ਹਨ। ਅਧਿਐਨਾਂ ਤੋਂ ਪਤਾ ਲੱਗਦਾ ਹੈ ਕਿ 60% ਜ਼ੂਮਰਜ਼ ਖ਼ਬਰਾਂ ਲਈ ਪਹਿਲਾ ਸੋਸ਼ਲ ਮੀਡੀਆ ''ਤੇ ਹੀ ਜਾਂਦੇ ਹਨ।
ਰਿਸਰਚ ਵਿੱਚ ਪਤਾ ਲੱਗਿਆ ਕਿ ਕਈ ਦੇਸਾਂ ਵਿੱਚ ਜ਼ੂਮਰਜ਼ ਆਪਣੀ ਪਿਛਲੀ ਪੀੜ੍ਹੀ ਦੇ ਲੋਕਾਂ ਨਾਲੋਂ ਜ਼ਿਆਦਾ ਉੱਚ-ਪੱਧਰੀ ਪੜ੍ਹਾਈ ਕਰਨਗੇ।
ਮਿਲੇਨੀਅਲਜ਼ ਵਾਂਗ ਇਹ ਲੋਕ ਕੋਈ ਵੀ ਸਮਾਜਕ ਕੰਮ ਲਈ ਅੱਗੇ ਆਉਣ ਤੋਂ ਰੁਕਣਗੇ ਨਹੀਂ।

2018 ਵਿੱਚ ਇੱਕ ਪੋਲ ਵਿੱਚ ਪਤਾ ਲਗਿਆ ਕਿ ਜ਼ੂਮਰਜ਼ ਬੱਚੇ ਮਿਲੇਨੀਅਲਜ਼ ਨਾਲੋਂ ਉਸ ਉਮਰ ਵਿੱਚ ਦੋ ਗੁਣਾ ਜ਼ਿਆਦਾ ਸਹੀ ਤਰੀਕੇ ਨਾਲ ਸਮਾਨ ਖਰੀਦਦੇ ਹਨ।
ਉਨ੍ਹਾਂ ਦੀਆਂ ਦੋ ਹਾਲ ਹੀ ਦੇ ਸਾਲਾਂ ਦੀਆਂ ਮਸ਼ਹੂਰ ਕਾਰਕੁੰਨਾਂ ਹਨ। ਇੱਕ ਹੈ 22 ਸਾਲਾ ਨੋਬਲ ਪੁਸਰਕਾਰ ਜਿੱਤਣ ਵਾਲੀ ਮਲਾਲਾ ਯੂਸਫਜ਼ਾਈ ਤੇ ਦੂਜੀ ਟਾਇਮ ਮੈਗਜ਼ੀਨ 2019 ਦੀ ''ਪਰਸਨ ਆਫ਼ ਦਿ ਏਅਰ'' 16 ਸਾਲਾ ਗਰੇਟਾ ਥਨਬਰਗ।
ਇਹ ਵੀ ਦੇਖੋ:
https://www.youtube.com/watch?v=xWw19z7Edrs&t=2s
https://www.youtube.com/watch?v=P092THVLdPE&t=1s
https://www.youtube.com/watch?v=pZtAzmSK_Sk
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''5e3cf994-dae0-48fc-a8f7-3f03ef15cc2c'',''assetType'': ''STY'',''pageCounter'': ''punjabi.international.story.53150854.page'',''title'': ''ਜ਼ੂਮਰਜ਼: ਟਰੰਪ ਲਈ ਸਿਰਦਰਦੀ ਬਣਨ ਵਾਲੇ ਇਹ ਲੋਕ ਕੌਣ ਹਨ ਤੇ ਦੁਨੀਆਂ ਵਿਚ ਇਨ੍ਹਾਂ ਦੀ ਭੂਮਿਕਾ ਕੀ ਹੈ'',''published'': ''2020-06-23T11:58:32Z'',''updated'': ''2020-06-23T11:58:32Z''});s_bbcws(''track'',''pageView'');