ਭਾਰਤ-ਚੀਨ ਤਣਾਅ: ਚੀਨ ਦੇ ਕਬਜ਼ੇ ਵਿੱਚ ਤਿੱਬਤ ਕਦੋਂ ਤੇ ਕਿਵੇਂ ਆਇਆ

Monday, Jun 22, 2020 - 05:04 PM (IST)

ਭਾਰਤ-ਚੀਨ ਤਣਾਅ: ਚੀਨ ਦੇ ਕਬਜ਼ੇ ਵਿੱਚ ਤਿੱਬਤ ਕਦੋਂ ਤੇ ਕਿਵੇਂ ਆਇਆ

ਲੱਦਾਖ ਦੀ ਗਲਵਾਨ ਘਾਟੀ ਵਿੱਚ ਭਾਰਤ ਅਤੇ ਚੀਨ ਦੇ ਸੈਨਿਕਾਂ ਵਿਚਾਲੇ ਹੋਈ ਹਿੰਸਕ ਝੜਪ ਤੋਂ ਤਿੰਨ ਸਾਲ ਪਹਿਲਾਂ ਡੋਕਲਾਮ ਵਿੱਚ ਵੀ ਦੋਵੇਂ ਦੇਸ਼ ਇੱਕ-ਦੂਜੇ ਦੇ ਆਹਮੋ-ਸਾਹਮਣੇ ਹੋਏ ਸਨ।

ਭਾਰਤ-ਚੀਨ ਸੀਮਾ ਵਿਵਾਦ ਦਾ ਦਾਇਰਾ ਲੱਦਾਖ਼, ਡੋਕਲਾਮ, ਨਾਥੂਲਾ ਤੋਂ ਹੁੰਦਿਆਂ ਹੋਇਆ ਅਰੁਣਾਚਲ ਪ੍ਰਦੇਸ਼ ਦੀ ਤਵਾਂਗ ਘਾਟੀ ਤੱਕ ਜਾਂਦਾ ਹੈ।

ਅਰੁਣਾਚਲ ਪ੍ਰਦੇਸ਼ ਦੇ ਤਵਾਂਗ ’ਤੇ ਚੀਨ ਦੀਆਂ ਹਮੇਸ਼ਾ ਨਜ਼ਰਾਂ ਰਹੀਆਂ ਹਨ।

ਇਹਵੀ ਪੜ੍ਹੋ

ਉਹ ਤਵਾਂਗ ਨੂੰ ਤਿੱਬਤ ਦਾ ਹਿੱਸਾ ਮੰਨਦੇ ਹਨ ਅਤੇ ਕਹਿੰਦੇ ਹਨ ਕਿ ਤਵਾਂਗ ਤੇ ਤਿੱਬਤ ਵਿੱਚ ਕਾਫੀ ਜ਼ਿਆਦਾ ਸਭਿਆਚਾਰਕ ਸਮਾਨਤਾਵਾਂ ਹਨ। ਤਵਾਂਗ ਬੋਧੀਆਂ ਦਾ ਧਰਮ ਸਥਾਨ ਵੀ ਹਨ।

ਦਲਾਈ ਲਾਮਾ ਨੇ ਜਦੋਂ ਤਵਾਂਗ ਦੀ ਮੌਨੈਸਟਰੀ ਦਾ ਦੌਰਾ ਕੀਤਾ ਸੀ ਉਦੋਂ ਵੀ ਚੀਨ ਨੇ ਇਸ ਦਾ ਕਾਫੀ ਵਿਰੋਧ ਕੀਤਾ ਸੀ।

ਇੱਥੋਂ ਤੱਕ ਕਿ ਇਸ ਸਾਲ ਫਰਵਰੀ ਵਿੱਚ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਰੁਣਾਚਲ ਪ੍ਰਦੇਸ਼ ਦੇ ਦੌਰੇ ’ਤੇ ਗਏ ਸਨ, ਤਾਂ ਵੀ ਚੀਨ ਨੇ ਉਨ੍ਹਾਂ ਦੀ ਯਾਤਰਾ ਦਾ ਰਸਮੀ ਤੌਰ ’ਤੇ ਵਿਰੋਧ ਦਰਜ ਕਰਵਾਇਆ ਸੀ।

ਚੀਨ, ਤਿੱਬਤ ਦੇ ਨਾਲ ਅਰੁਣਾਚਲ ਪ੍ਰਦੇਸ਼ ’ਤੇ ਵੀ ਦਾਅਵਾ ਕਰਦਾ ਹੈ ਅਤੇ ਇਸ ਨੂੰ ਦੱਖਣੀ ਤਿੱਬਤ ਕਹਿੰਦਾ ਹੈ। ਅਰੁਣਾਚਲ ਪ੍ਰਦੇਸ਼ ਦੀ ਚੀਨ ਦੇ ਨਾਲ 3488 ਕਿਲੋਮੀਟਰ ਲੰਬੀ ਸੀਮਾ ਲਗਦੀ ਹੈ।

ਤਿੱਬਤ ਨੂੰ ਚੀਨ ਨੇ ਸਾਲ 1951 ਵਿੱਚ ਆਪਣੇ ਕੰਟ੍ਰੋਲ ਵਿੱਚ ਲੈ ਲਿਆ ਸੀ, ਜਦ ਕਿ ਸਾਲ 1938 ਵਿੱਚ ਖਿੱਚੀ ਗਈ ਮੈਕਮੋਹਨ ਲਾਈਨ ਮੁਤਾਬਕ ਅਰੁਣਾਚਲ ਪ੍ਰਦੇਸ਼ ਭਾਰਤ ਦਾ ਹਿੱਸਾ ਹੈ।

ਸ਼ੀ ਜਿਨਪਿੰਗ
Getty Images
ਸ਼ੀ ਜਿਨਪਿੰਗ

ਤਿੱਬਤ ਦਾ ਇਤਿਹਾਸ

ਖਾਸ ਤੌਰ ’ਤੇ ਬੋਧ ਧਰਮ ਨੂੰ ਮੰਨਣ ਵਾਲੇ ਲੋਕਾਂ ਦੇ ਇਸ ਦੂਰ-ਦੁਰਾਡੇ ਇਲਾਕੇ ਨੂੰ ʻਸੰਸਾਰ ਦੀ ਛਤ’ ਵਜੋਂ ਵੀ ਜਾਣਿਆ ਜਾਂਦਾ ਹੈ।

ਚੀਨ ਵਿੱਚ ਤਿੱਬਤ ਦਾ ਦਰਜਾ ਇੱਕ ਖੁਦਮੁਖਤਿਆਰ ਖੇਤਰ ਵਜੋਂ ਹੈ।

ਚੀਨ ਦਾ ਕਹਿਣਾ ਹੈ ਕਿ ਇਸ ਇਲਾਕੇ ’ਤੇ ਸਦੀਆਂ ਤੋਂ ਉਸ ਦਾ ਰਾਜ ਰਿਹਾ ਹੈ ਜਦ ਕਿ ਬਹੁਤ ਸਾਰੇ ਤਿੱਬਤੀ ਲੋਕ ਆਪਣੀ ਵਫਾਦਾਰੀ ਆਪਣੇ ਦੇਸ਼ ਨਿਕਾਲਾ ਦਿੱਤੇ ਹੋਏ ਅਧਿਆਤਮਕ ਨੇਤਾ ਦਲਾਈ ਲਾਮਾ ਵਿੱਚ ਰੱਖਦੇ ਹਨ।

ਦਲਾਈ ਲਾਮਾ ਨੂੰ ਉਨ੍ਹਾਂ ਦੇ ਚੇਲੇ ਇੱਕ ਜੀਵਤ ਈਸ਼ਵਰ ਵਜੋਂ ਦੇਖਦੇ ਹਨ ਤਾਂ ਚੀਨ ਉਨ੍ਹਾਂ ਨੂੰ ਇੱਕ ਵੱਖਵਾਦੀ ਖ਼ਤਰਾ ਮੰਨਦੇ ਹਨ।

ਤਿੱਬਤ ਦਾ ਇਤਿਹਾਸ ਬੇਹੱਦ ਉਥਲ-ਪੁਥਲ ਭਰਿਆ ਰਿਹਾ ਹੈ। ਕਦੇ ਉਹ ਇੱਕ ਖੁਦਮੁਖਤਿਆਰ ਇਲਾਕੇ ਵਜੋਂ ਰਿਹਾ ਤਾਂ ਕਦੇ ਮੰਗੋਲੀਆ ਤੇ ਚੀਨ ਤੇ ਤਾਕਤਵਰ ਰਾਜਵੰਸ਼ਾਂ ਨੇ ਉਸ ’ਤੇ ਹਕੂਮਤ ਕੀਤੀ।

ਪਰ ਸਾਲ 1950 ਵਿੱਚ ਚੀਨ ਨੇ ਇਸ ਇਲਾਕੇ ’ਤੇ ਆਪਣਾ ਝੰਡਾ ਲਹਿਰਾਉਣ ਲਈ ਹਜ਼ਾਰਾਂ ਦੀ ਗਿਣਤੀ ਵਿੱਚ ਸੈਨਿਕ ਭੇਜ ਦਿੱਤੇ।

ਤਿੱਬਤ ਦੇ ਕੁਝ ਇਲਾਕਿਆਂ ਨੂੰ ਖੁਦਮੁਖਤਿਆਰ ਖੇਤਰਾਂ ਵਿੱਚ ਬਦਲ ਦਿੱਤਾ ਗਿਆ ਅਤੇ ਬਾਕੀ ਇਲਾਕਿਆਂ ਨੂੰ ਇਸ ਨਾਲ ਲਗਣ ਵਾਲੇ ਚੀਨੀ ਇਲਾਕਿਆਂ ਵਿੱਚ ਮਿਲਾ ਦਿੱਤਾ ਗਿਆ।

ਪਰ ਸਾਲ 1959 ਵਿੱਚ ਚੀਨ ਖਿਲਾਫ਼ ਹੋਏ ਇੱਕ ਅਸਫ਼ਲ ਵਿਦਰੋਹ ਤੋਂ ਬਾਅਦ 14ਵੇਂ ਦਲਾਈ ਲਾਮਾ ਨੂੰ ਤਿੱਬਤ ਛੱਡ ਕੇ ਭਾਰਤ ਵਿੱਚ ਲੈਣੀ ਪਈ, ਜਿੱਥੇ ਉਨ੍ਹਾਂ ਨੇ ਜਲਵਤਨੀ ਸਰਕਾਰ ਦਾ ਗਠਨ ਕੀਤਾ।

1960 ਤੇ 70ਵਿਆਂ ਵਿੱਚ ਚੀਨ ਦੀ ਸਭਿਆਚਾਰਕ ਕ੍ਰਾਂਤੀ ਦੌਰਾਨ ਤਿੱਬਤ ਦੇ ਜ਼ਿਆਦਾਤਰ ਬੌਧੀਆਂ ਨੂੰ ਨਸ਼ਟ ਕਰ ਦਿੱਤਾ ਗਿਆ।

ਮੰਨਿਆ ਜਾਂਦਾ ਹੈ ਕਿ ਦਮਨ ਅਤੇ ਸੈਨਿਕ ਸ਼ਾਸਨ ਦੌਰਾਨ ਹਜ਼ਾਰਾਂ ਤਿੱਬਤੀਆਂ ਦੀਆਂ ਜਾਨਾਂ ਗਈਆਂ ਸਨ।

ਚੀਨ ਤਿੱਬਤ ਵਿਵਾਦ ਕਦੋਂ ਸ਼ੁਰੂ ਹੋਇਆ?

ਚੀਨ ਅਤੇ ਤਿੱਬਤ ਵਿਚਾਲੇ ਵਿਵਾਦ, ਤਿੱਬਤ ਦੇ ਕਾਨੂੰਨੀ ਹਾਲਾਤ ਨੂੰ ਲੈ ਕੇ ਹੈ। ਚੀਨ ਕਹਿੰਦਾ ਹੈ ਕਿ ਤਿੱਬਤ ਕੀ ਸਦੀਆਂ ਤੱਕ ਇੱਕ ਆਜ਼ਾਦ ਸੂਬਾ ਸੀ ਅਤੇ ਚੀਨ ਦਾ ਉਸ ’ਤੇ ਲਗਾਤਾਰ ਅਧਿਕਾਰ ਨਹੀਂ ਰਿਹਾ।

ਮੰਗੋਲ ਰਾਜਾ ਕੁਬਲਈ ਖਾਨ ਨੇ ਯੂਆਨ ਰਾਜਵੰਸ਼ ਦੀ ਸਥਾਪਨਾ ਕੀਤੀ ਸੀ ਤੇ ਤਿੱਬਤ ਹੀ ਨਹੀਂ ਬਲਿਕ ਚੀਨ, ਵੀਅਤਨਾਮ ਅਤੇ ਕੋਰੀਆ ਤੱਕ ਆਪਣੇ ਰਾਜ ਦਾ ਵਿਸਥਾਰ ਕੀਤਾ ਸੀ।

ਫਿਰ 17ਵੀ ਸਦੀ ਵਿੱਚ ਚੀਨ ਨੇ ਚਿੰਗ ਰਾਜਵੰਸ਼ ਦੇ ਤਿੱਬਤ ਨਾਲ ਸਬੰਧ ਬਣੇ। 260 ਸਾਲ ਦੇ ਰਿਸ਼ਤਿਆਂ ਦੇ ਬਾਅਦ ਚਿੰਗ ਸੈਨਾ ਨੇ ਤਿੱਬਤ ’ਤੇ ਅਧਿਕਾਰ ਲੈ ਲਿਆ।

ਪਰ ਤਿੰਨ ਸਾਲਾਂ ਅੰਦਰ ਉਸ ਨੂੰ ਤਿੱਬਤੀਆਂ ਨੇ ਖਦੇੜ ਦਿੱਤਾ ਤੇ 1912 ਵਿੱਚ 13ਵੇਂ ਦਲਾਈ ਲਾਮਾ ਨੇ ਤਿੱਬਤ ਦੀ ਆਜ਼ਾਦੀ ਦਾ ਐਲਾਨ ਕਰ ਦਿੱਤਾ।

ਫਿਰ 1951 ਵਿੱਚ ਚੀਨੀ ਸੈਨਾ ਨੇ ਇੱਕ ਵਾਰ ਫਿਰ ਤਿੱਬਤ ’ਤੇ ਕਾਬੂ ਪਾ ਲਿਆ ਅਤੇ ਤਿੱਬਤ ਦੇ ਇੱਕ ਸ਼ਿਸ਼ਟਮੰਡਲ ਨਾਲ ਸੰਧੀ ’ਤੇ ਹਸਤਾਖ਼ਰ ਕਰਾ ਲਏ, ਜਿਸ ਦੇ ਤਹਿਤ ਤਿੱਬਤ ਦੀ ਪ੍ਰਭੂਸੱਤਾ ਚੀਨ ਨੂੰ ਸੌਂਪ ਦਿੱਤੀ ਗਈ।

ਦਲਾਈ ਲਾਮਾ ਭਾਰਤ ਭੱਜ ਆਏ ਅਤੇ ਉਦੋਂ ਤੋਂ ਉਹ ਤਿੱਬਤ ਦੀ ਖੁਦਮੁਖਤਿਆਰੀ ਲਈ ਸੰਘਰਸ਼ ਕਰ ਰਹੇ ਹਨ।

ਲਹਾਸਾ: ਇੱਕ ਪਾਬੰਦੀਸ਼ੁਦਾ ਸ਼ਹਿਰ

ਜਦੋਂ 1949 ਵਿੱਚ ਚੀਨ ਨੇ ਤਿੱਬਤ ’ਤੇ ਕਬਜ਼ਾ ਕੀਤਾ ਤਾਂ ਉਸ ਨੂੰ ਬਾਹਰੀ ਦੁਨੀਆਂ ਨਾਲੋਂ ਕੱਟ ਦਿੱਤਾ।

ਤਿੱਬਤ ਵਿੱਚ ਚੀਨੀ ਸੈਨਾ ਤੈਨਾਤ ਕਰ ਦਿੱਤੀ ਗਈ, ਸਿਆਸੀ ਸ਼ਾਸਨ ਵਿੱਚ ਦਖ਼ਲ ਕੀਤਾ ਗਿਆ ਜਿਸ ਕਾਰਨ ਤਿੱਬਤ ਦੇ ਨੇਤਾ ਦਲਾਈ ਲਾਮਾ ਨੂੰ ਕਰ ਭਾਰਤ ਵਿੱਚ ਸ਼ਰਨ ਲੈਣੀ ਪਈ।

ਫਿਰ ਤਿੱਬਤ ਦਾ ਚੀਨੀਕਰਨ ਸ਼ੁਰੂ ਹੋਇਆ ਅਤੇ ਤਿੱਬਤ ਦੀ ਭਾਸ਼ਾ, ਸਭਿਆਚਾਰ, ਧਰਮ ਅਤੇ ਪਰੰਪਰਾ ਸਭ ਨੂੰ ਨਿਸ਼ਾਨਾ ਬਣਾਇਆ ਗਿਆ।

ਕਿਸੇ ਬਾਹਰੀ ਵਿਅਕਤੀ ਨੂੰ ਤਿੱਬਤ ਅਤੇ ਉਸ ਦੀ ਰਾਜਧਾਨੀ ਲਹਾਸਾ ਜਾਣ ਦੀ ਆਗਿਆ ਨਹੀਂ ਸੀ, ਇਸ ਲਈ ਉਸ ਨੂੰ ਪਾਬੰਦੀਸ਼ੁਦਾ ਸ਼ਹਿਰ ਕਿਹਾ ਜਾਂਦਾ ਹੈ।

ਵਿਦੇਸ਼ੀ ਲੋਕਾਂ ਤਿੱਬਤ ਆਉਣ ’ਤੇ ਇਹ ਪਾਬੰਦੀ 1963 ਵਿੱਚ ਲਗਾਈ ਗਈ ਸੀ। ਹਾਲਾਂਕਿ 1971 ਵਿੱਚ ਤਿੱਬਤ ਦੇ ਦਰਵਾਜ਼ੇ ਵਿਦੇਸ਼ੀ ਲੋਕਾਂ ਲਈ ਖੋਲ੍ਹ ਦਿੱਤੇ ਗਏ ਸਨ।

ਦਲਾਈ ਲਾਮਾ ਦੀ ਭੂਮਿਕਾ

ਚੀਨ ਅਤੇ ਦਲਾਈ ਲਾਮਾ ਦਾ ਇਤਿਹਾਸ ਹੀ ਚੀਨ ਅਤੇ ਤਿੱਬਤ ਦਾ ਇਤਿਹਾਸ ਹੈ। ਸੰਨ 1490 ਵਿੱਚ ਜਦੋਂ ਸਿਖਾਂਪਾ ਨੇ ਜੇਲਗ ਸਕੂਲ ਦੀ ਸਥਾਪਨਾ ਕੀਤੀ ਸੀ।

ਇਸ ਸਕੂਲ ਦੇ ਮਾਧਿਆਮ ਰਾਹੀਂ ਬੌਧੀ ਧਰਮ ਦਾ ਪ੍ਰਚਾਰ ਕੀਤਾ ਜਾਂਦਾ ਸੀ।

ਇਹ ਥਾਂ ਭਾਰਤ ਅਤੇ ਚੀਨ ਵਿਚਾਲੇ ਸੀ, ਜਿਸ ਨੂੰ ਤਿੱਬਤ ਨਾਮ ਤੋਂ ਜਾਣਿਆ ਜਾਂਦਾ ਹੈ। ਇਸੇ ਸਕੂਲ ਦੇ ਸਭ ਤੋਂ ਮਸ਼ਹੂਰ ਵਿਦਿਆਰਥੀ ਸਨ ਗੇਂਦਨ ਦਰੁੱਪ।

ਗੇਂਦਨ ਅੱਗੇ ਚੱਲ ਕੇ ਪਹਿਲਾਂ ਦਲਾਈ ਲਾਮਾ ਬਣਿਆ। ਬੁੱਧ ਮੱਤ ਦੇ ਚੇਲੇ ਦਲਾਈ ਲਾਮਾ ਨੂੰ ਇੱਕ ਰੂਪਕ ਵਾਂਗ ਦੇਖਦੇ ਹਨ।

ਇਨ੍ਹਾਂ ਕਰੁਣਾ ਦੇ ਪ੍ਰਤੀਕ ਵਜੋਂ ਦੇਖਿਆ ਜਾਂਦਾ ਹੈ। ਦੂਜੇ ਪਾਸੇ ਇਨ੍ਹਾਂ ਦੇ ਸਮਰਥਕ ਆਪਣੇ ਨੇਤਾ ਵਜੋਂ ਵੀ ਦੇਖਦੇ ਹਨ। ਦਲਾਈ ਲਾਮਾ ਨੂੰ ਮੁੱਖ ਤੌਰ ’ਤੇ ਅਧਿਆਪਕ ਵਜੋਂ ਦੇਖਿਆ ਜਾਂਦਾ ਹੈ।

ਲਾਮਾ ਦਾ ਮਤਲਬ ਗੁਰੂ ਹੁੰਦਾ ਹੈ। ਲਾਮਾ ਆਪਣੇ ਲੋਕਾਂ ਨੂੰ ਸਹੀ ਰਸਤਾ ’ਤੇ ਤੁਰਨ ਲਈ ਪ੍ਰੇਰਣਾ ਦਿੰਦੇ ਹਨ। ਤਿੱਬਤੀ ਬੁੱਧ ਮਤ ਦੇ ਨੇਤਾ ਦੁਨੀਆਂ ਭਰ ਦੇ ਸਾਰੇ ਬੋਧੀਆਂ ਦਾ ਮਾਰਗ ਦਰਸ਼ਨ ਕਰਦੇ ਹਨ।

1630 ਦੇ ਦਹਾਕੇ ਵਿੱਚ ਤਿੱਬਤ ਦੇ ਏਕੀਕਰਨ ਦੇ ਵੇਲੇ ਤੋਂ ਹੀ ਬੋਧੀਆਂ ਅਤੇ ਤਿੱਬਤੀ ਅਗਵਾਈ ਵਿਚਾਲੇ ਲੜਾਈ ਹੈ। ਮਾਨਚੂ ਮੰਗੋਲ ਅਤੇ ਔਈਰਾਤ ਦੇ ਗੁਟਾਂ ਵਿੱਚ ਇੱਥੇ ਸੱਤਾ ਲਈ ਲੜਾਈ ਹੁੰਦੀ ਰਹੀ ਹੈ।

ਅਖੀਰ ਪੰਜਵੇਂ ਦਲਾਈ ਲਾਮਾ ਤਿੱਬਤ ਨੂੰ ਇੱਕ ਕਰਨ ਵਿੱਚ ਸਫ਼ਲ ਰਹੇ ਸਨ। ਇਸ ਦੇ ਨਾਲ ਹੀ ਤਿੱਬਤ ਸਭਿਆਚਾਰਕ ਵਜੋਂ ਸੰਪੰਨ ਬਣਾ ਕੇ ਉਭਰਿਆ ਸੀ। ਤਿੱਬਤ ਦੇ ਏਕੀਕਰਨ ਦੇ ਨਾਲ ਹੀ ਇੱਥੇ ਬੁੱਧ ਮਤ ਵਿੱਚ ਖੁਸ਼ਹਾਲੀ ਆਈ।

ਜੇਲਗ ਬੋਧੀਆਂ ਨੇ 14ਵੇਂ ਦਲਾਈ ਲਾਮਾ ਨੂੰ ਵੀ ਮਾਨਤਾ ਦਿੱਤੀ। ਦਲਾਈ ਲਾਮਾ ਚੁਣਾਵੀਂ ਪ੍ਰਕਿਰਿਆ ਨੂੰ ਲੈ ਕੇ ਹੀ ਵਿਵਾਦ ਰਿਹਾ ਹੈ।

13ਵੇਂ ਦਲਾਈ ਲਾਮਾ ਨੇ 1912 ਵਿੱਚ ਤਿੱਬਤ ਨੂੰ ਸੁਤੰਤਰ ਐਲਾਨ ਦਿੱਤਾ ਸੀ। ਕਰੀਬ 40 ਸਾਲਾਂ ਤੋਂ ਬਾਅਦ ਚੀਨ ਲੋਕਾਂ ਨੇ ਤਿੱਬਤ ’ਤੇ ਹਮਲਾ ਕੀਤਾ।

ਚੀਨ ਦਾ ਇਹ ਹਮਲਾ ਉਦੋਂ ਹੋਇਆ ਜਦੋਂ ਉੱਥੇ 14ਵੇਂ ਦਲਾਈ ਲਾਮਾ ਨੂੰ ਚੁਣਨ ਦੀ ਪ੍ਰਕਿਰਿਆ ਚੱਲ ਰਹੀ ਸੀ।

ਤਿੱਬਤ ਨੂੰ ਇਸ ਲੜਾਈ ਵਿੱਚ ਹਾਰ ਦਾ ਸਾਹਮਣੇ ਕਰਨਾ ਪਿਆ। ਕੁਝ ਸਾਲਾਂ ਬਾਅਦ ਤਿੱਬਤ ਦੇ ਲੋਕਾਂ ਨੇ ਚੀਨੀ ਸ਼ਾਸਨ ਦੇ ਖਿਲਾਫ਼ ਵਿਦਰੋਹ ਕਰ ਦਿੱਤਾ। ਇਹ ਆਪਣੀ ਪ੍ਰਭੂਸੱਤਾ ਦੀ ਮੰਗ ਕਰਨ ਲੱਗੇ।

ਹਾਲਾਂਕਿ, ਵਿਦਰੋਹੀਆਂ ਨੂੰ ਇਸ ਵਿੱਚ ਸਫ਼ਲਤਾ ਨਹੀਂ ਮਿਲੀ। ਦਲਾਈ ਲਾਮਾ ਨੂੰ ਲੱਗਾ ਕਿ ਉਹ ਬੁਰੀ ਤਰ੍ਹਾਂ ਚੀਨੀ ਚੰਗੁਲ ਵਿੱਚ ਫਸ ਜਾਣਗੇ।

ਇਸ ਦੌਰਾਨ ਉਨ੍ਹਾਂ ਨੇ ਭਾਰਤ ਦਾ ਰੁਖ ਕੀਤਾ। ਦਲਾਈ ਲਾਮਾ ਦੇ ਨਾਲ ਵੱਡੀ ਗਿਣਤੀ ਵਿੱਚ ਤਿੱਬਤੀ ਵੀ ਭਾਰਤ ਆਏ ਸਨ।

ਇਹ ਸਾਲ 1959 ਸੀ, ਚੀਨ ਨੂੰ ਭਾਰਤ ਵਿੱਚ ਦਲਾਈ ਲਾਮਾ ਨੂੰ ਸ਼ਰਨ ਮਿਲਣਾ ਚੰਗਾ ਨਹੀਂ ਲੱਗਾ। ਉਦੋਂ ਚੀਨ ਵਿੱਚ ਮਾਓਤਸੋ ਤੁੰਗ ਦਾ ਸ਼ਾਸਨ ਸੀ।

ਦਲਾਈ ਲਾਮਾ ਤੇ ਚੀਨ ਦੇ ਕਮਿਊਨਿਸਟ ਸ਼ਾਸਨ ਵਿਚਾਲੇ ਤਣਾਅ ਵਧਦਾ ਗਿਆ। ਦਲਾਈ ਲਾਮਾ ਨੂੰ ਦੁਨੀਆਂ ਭਰ ਤੋਂ ਹਮਦਰਦੀ ਮਿਲੀ ਪਰ ਹੁਣ ਤੱਕ ਉਹ ਜਲਾਵਤਨੀ ਦੀ ਜ਼ਿੰਦਗੀ ਹੀ ਜੀਅ ਰਹੇ ਹਨ।

Click here to see the BBC interactive

ਕੀ ਤਿੱਬਤ ਚੀਨ ਦਾ ਹਿੱਸਾ ਹੈ?

ਚੀਨ-ਤਿੱਬਤ ਸੰਬਧਾਂ ਨਾਲ ਜੁੜੇ ਕਈ ਸਵਾਲ ਹਨ ਜੋ ਲੋਕਾਂ ਦੇ ਮਨ ਵਿੱਚ ਆਕਸਰ ਆਉਂਦੇ ਹਨ, ਜਿਵੇਂ ਕਿ ਕੀ ਤਿੱਬਤ ਚੀਨ ਦਾ ਹਿੱਸਾ ਹੈ?

ਚੀਨ ਦੇ ਕਬਜ਼ੇ ਵਿੱਚ ਆਉਣ ਤੋਂ ਪਹਿਲਾਂ ਤਿੱਬਤ ਕਿਹੋ-ਜਿਹਾ ਸੀ? ਅਤੇ ਇਸ ਤੋਂ ਬਾਅਦ ਕੀ ਬਦਲ ਗਿਆ?

ਤਿੱਬਤ ਦੀ ਜਲਾਵਤਨੀ ਸਰਕਾਰ ਦੀ ਕਹਿਣਾ ਹੈ, "ਇਸ ਗੱਲ ’ਤੇ ਕੋਈ ਵਿਵਾਦ ਨਹੀਂ ਹੈ ਕਿ ਇਤਿਹਾਸ ਦੇ ਵੱਖ-ਵੱਖ ਕਾਲਖੰਡਾਂ ਵਿੱਚ ਤਿੱਬਤ ’ਤੇ ਕਈ ਵਿਦੇਸ਼ੀ ਸ਼ਕਤੀਆਂ ਦਾ ਅਸਰ ਰਿਹਾ ਸੀ। ਮੰਗੋਲਾਂ, ਨੇਪਾਲ ਦੇ ਗੋਰਖਾ, ਚੀਨ ਦੇ ਮੰਚੂ ਰਾਜਵੰਸ਼ਾਂ ਅਤੇ ਭਾਰਤ ’ਤੇ ਰਾਜ ਕਰਨ ਵਾਲੇ ਬਰਤਾਨੀ ਸ਼ਾਸਕ, ਸਾਰਿਆਂ ਦੀਆਂ ਹੀ ਤਿੱਬਤ ਦੇ ਇਤਿਹਾਸ ਵਿੱਚ ਭੂਮਿਕਾਵਾਂ ਰਹੀਆਂ ਹਨ।"

"ਪਰ ਇਤਿਹਾਸ ਦੇ ਦੂਜੇ ਕਾਲਖੰਡਾਂ ਵਿੱਚ ਉਹ ਤਿੱਬਤ ਸੀ, ਜਿਸ ਨੇ ਆਪਣੇ ਗੁਆਂਢੀਆਂ ’ਤੇ ਤਾਕਤ ਅਤੇ ਅਸਰ ਦਾ ਇਸਤੇਮਾਲ ਕੀਤਾ ਤੇ ਇਨ੍ਹਾਂ ਗੁਆਂਢੀਆਂ ਵਿੱਚ ਚੀਨ ਵੀ ਸ਼ਾਮਿਲ ਸੀ।"

"ਦੁਨੀਆਂ ਵਿੱਚ ਅੱਜ ਕੋਈ ਅਜਿਹਾ ਦੇਸ਼ ਲੱਭਣਾ ਮੁਸ਼ਕਲ ਹੈ, ਜਿਸ ’ਤੇ ਇਤਿਹਾਸ ਦੇ ਕਿਸੇ ਦੌਰ ਵਿੱਚ ਕਿਸੇ ਵਿਦੇਸ਼ੀ ਤਾਕਤ ਦਾ ਅਸਰ ਜਾਂ ਅਧਿਕਾਰ ਨਾ ਰਿਹਾ ਹੋਵੇ। ਤਿੱਬਤ ਦੇ ਮਾਮਲੇ ਵਿੱਚ ਵਿਦੇਸ਼ੀ ਅਸਰ ਜਾਂ ਦਖ਼ਲ-ਅੰਦਾਜੀ ਤੁਲਨਾਤਮਕ ਤੌਰ ’ਤੇ ਬਹੁਤ ਹੀ ਸੀਮਤ ਸਮੇਂ ਲਈ ਰਹੀ ਸੀ।"

ਪਰ ਚੀਨ ਦਾ ਕਹਿਣਾ ਹੈ, "700 ਸਾਲ ਤੋਂ ਵੀ ਵੱਧ ਸਮੇਂ ਤੋਂ ਤਿੱਬਤ ’ਤੇ ਚੀਨ ਦੀ ਪ੍ਰਭੂਸੱਤਾ ਰਹੀ ਹੈ ਤੇ ਤਿੱਬਤ ਕਦੇ ਵੀ ਇੱਕ ਸੁਤੰਤਰ ਦੇਸ਼ ਰਿਹਾ ਹੈ। ਦੁਨੀਆਂ ਦੇ ਕਿਸੇ ਵੀ ਦੇਸ਼ ਨੇ ਕਦੇ ਵੀ ਤਿੱਬਤ ਨੂੰ ਇੱਕ ਸੁਤੰਤਰ ਦੇਸ਼ ਵਜੋਂ ਮਾਨਤਾ ਨਹੀਂ ਦਿੱਤੀ ਹੈ।"

ਕੋਰੋਨਾਵਾਇਰਸ
BBC

ਜਦੋਂ ਭਾਰਤ ਨੇ ਤਿੱਬਤ ਨੂੰ ਚੀਨ ਦਾ ਹਿੱਸਾ ਮੰਨਿਆ

ਸਾਲ 2003 ਦੇ ਜੂਨ ਮਹੀਨੇ ਵਿੱਚ ਭਾਰਤ ਨੇ ਇਹ ਅਧਿਕਾਰਤ ਤੌਰ ’ਤੇ ਮੰਨ ਲਿਆ ਸੀ ਕਿ ਤਿੱਬਤ ਚੀਨ ਦਾ ਹਿੱਸਾ ਹੈ।

ਚੀਨ ਦੇ ਰਾਸ਼ਟਰਪਤੀ ਜਿਆਂਗ ਜੇਮਿਨ ਦੇ ਨਾਲ ਤਤਕਾਲੀ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਈ ਦੀ ਮੁਲਾਕਾਤ ਤੋਂ ਬਾਦ ਭਾਰਤ ਨੇ ਪਹਿਲੀ ਵਾਰ ਤਿੱਬਤ ਨੂੰ ਚੀਨ ਦਾ ਅੰਗ ਮੰਨ ਲਿਆ ਸੀ।

ਹਾਲਾਂਕਿ, ਉਦੋਂ ਇਹ ਕਿਹਾ ਗਿਆ ਸੀ ਕਿ ਇਹ ਮਾਨਤਾ ਅਸਿੱਧੇ ਤੌਰ ’ਤੇ ਹੈ, ਪਰ ਦੋਵਾਂ ਦੇਸਾਂ ਵਿਚਾਲੇ ਰਿਸ਼ਤਿਆਂ ਵਿੱਚ ਇਸ ਨੂੰ ਇੱਕ ਮਹੱਤਵਪੂਰਨ ਕਦਮ ਵਜੋਂ ਦੇਖਿਆ ਗਿਆ ਸੀ।

ਵਾਜਪਈ-ਜਿਆਂਗ ਜੇਮਿਨ ਦੀ ਗੱਲਬਾਤ ਤੋਂ ਬਾਅਦ ਚੀਨ ਨੇ ਵੀ ਭਾਰਤ ਨਾਲ ਸਿੱਕਮ ਦੇ ਰਸਤੇ ਵਪਾਰ ਕਰਨ ਦੀ ਸ਼ਰਤ ਮੰਨ ਲਈ ਸੀ। ਉਦੋਂ ਇਸ ਕਦਮ ਨੂੰ ਇੰਝ ਦੇਖਿਆ ਗਿਆ ਕਿ ਚੀਨ ਨੇ ਵੀ ਸਿੱਕਮ ਨੂੰ ਭਾਰਤ ਦੇ ਹਿੱਸੇ ਵਜੋਂ ਸਵੀਕਾਰ ਕਰ ਲਿਆ ਹੈ।

ਭਾਰਤੀ ਅਧਿਕਾਰੀਆਂ ਨੇ ਉਸ ਵੇਲੇ ਇਹ ਕਿਹਾ ਸੀ ਕਿ ਭਾਰਤ ਨੇ ਪੂਰੇ ਤਿੱਬਤ ਨੂੰ ਮਾਨਤਾ ਨਹੀਂ ਦਿੱਤੀ ਹੈ ਜੋ ਕਿ ਚੀਨ ਦਾ ਇੱਕ ਵੱਡਾ ਹਿੱਸਾ ਹੈ। ਬਲਕਿ ਭਾਰਤ ਨੇ ਉਸ ਹਿੱਸੇ ਨੂੰ ਹੀ ਮਾਨਤਾ ਦਿੱਤੀ ਹੈ, ਜਿਸ ਨੂੰ ਖੁਦਮੁਖਤਿਆਰ ਤਿੱਬਤ ਇਲਾਕਾ ਮੰਨਿਆ ਜਾਂਦਾ ਹੈ।

ਕੋਰੋਨਾਵਾਇਰਸ
BBC

ਹੈਲਪਲਾਈਨ ਨੰਬਰ
BBC

ਇਹ ਵੀਡੀਓ ਵੀ ਦੇਖੋ

https://www.youtube.com/watch?v=mRBn6w4thiA

https://www.youtube.com/watch?v=F6wdbaUGTu0

https://www.youtube.com/watch?v=NWDc_rNWk7A

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''9678116d-79a9-460b-a24b-1cc6fb44b848'',''assetType'': ''STY'',''pageCounter'': ''punjabi.india.story.53126292.page'',''title'': ''ਭਾਰਤ-ਚੀਨ ਤਣਾਅ: ਚੀਨ ਦੇ ਕਬਜ਼ੇ ਵਿੱਚ ਤਿੱਬਤ ਕਦੋਂ ਤੇ ਕਿਵੇਂ ਆਇਆ'',''published'': ''2020-06-22T11:29:29Z'',''updated'': ''2020-06-22T11:29:29Z''});s_bbcws(''track'',''pageView'');

Related News