ਚੀਨ-ਭਾਰਤ ਵਿਵਾਦ ਬਾਰੇ ਪ੍ਰਧਾਨ ਮੰਤਰੀ ਨੂੰ ਸੰਭਲ ਕੇ ਬੋਲਣਾ ਚਾਹੀਦਾ ਹੈ - ਮਨਮੋਹਨ ਸਿੰਘ ਦੀ ਪੀਐੱਮ ਨੂੰ ਨਸੀਹਤ

Monday, Jun 22, 2020 - 11:34 AM (IST)

ਚੀਨ-ਭਾਰਤ ਵਿਵਾਦ ਬਾਰੇ ਪ੍ਰਧਾਨ ਮੰਤਰੀ ਨੂੰ ਸੰਭਲ ਕੇ ਬੋਲਣਾ ਚਾਹੀਦਾ ਹੈ - ਮਨਮੋਹਨ ਸਿੰਘ ਦੀ ਪੀਐੱਮ ਨੂੰ ਨਸੀਹਤ
ਚੀਨ-ਭਾਰਤ ਵਿਵਾਦ
Getty Images
ਚੀਨ-ਭਾਰਤ ਦੇ ਚਲ ਰਹੇ ਵਿਵਾਦ ''ਤੇ ਡਾ. ਮਨਮੋਹਨ ਸਿੰਘ ਨੇ ਨਰਿੰਦਰ ਮੋਦੀ ਉੱਤੇ ਨਿਸ਼ਾਨਾ ਲਗਾਇਆ

"ਪ੍ਰਧਾਨ ਮੰਤਰੀ ਨੂੰ ਆਪਣੇ ਬਚਨਾਂ ਅਤੇ ਐਲਾਨਾਂ ਰਾਹੀਂ ਦੇਸ਼ ਦੇ ਸੁਰੱਖਿਆ ਅਤੇ ਰਣਨੀਤਕ ਹਿੱਤਾਂ ਉੱਤੇ ਪੈਣ ਵਾਲੇ ਪ੍ਰਭਾਵ ਬਾਰੇ ਹਮੇਸ਼ਾਂ ਬਹੁਤ ਧਿਆਨ ਰੱਖਣਾ ਚਾਹੀਦਾ ਹੈ।"

ਇਹ ਸ਼ਬਦ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਹਨ ਜੋ ਉਨ੍ਹਾਂ ਨੇ ਭਾਰਤ-ਚੀਨ ਦੇ ਚੱਲ ਰਹੇ ਵਿਵਾਦ ਬਾਰੇ ਬੋਲੇ ਹਨ।

Click here to see the BBC interactive

ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ-ਚੀਨ ਸਰਹੱਦੀ ਵਿਵਾਦ ''ਤੇ ਸਰਬ ਪਾਰਟੀ ਬੈਠਕ ਬੁਲਾਈ ਸੀ ਜਿਸ ਵਿਚ ਵੱਖ-ਵੱਖ ਪਾਰਟੀਆਂ ਦੇ ਆਗੂ ਆਨਲਾਈਨ ਸ਼ਾਮਲ ਹੋਏ ਸਨ। ਮੀਟਿੰਗ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ "ਕੋਈ ਵੀ ਸਾਡੇ ਖੇਤਰ ਵਿੱਚ ਦਾਖ਼ਲ ਨਹੀਂ ਹੋਇਆ ਹੈ ਅਤੇ ਨਾ ਹੀ ਕਿਸੀ ਜ਼ਮੀਨ ''ਤੇ ਕਬਜ਼ਾ ਕੀਤਾ ਹੈ।"

ਪ੍ਰਧਾਨਮੰਤਰੀ ਨੇ ਇਸ ਬਿਆਨ ਤੋਂ ਬਾਅਦ ਨਵੀਂ ਚਰਚਾ ਛਿੜ ਗਈ ਸੀ।

ਇਹ ਵੀ ਪੜ੍ਹੋ

ਡਾ. ਮਨਮੋਹਨ ਸਿੰਘ ਨੇ ਕਿਹਾ, ''''ਅੱਜ ਅਸੀਂ ਇਤਿਹਾਸ ਦੇ ਇਕ ਨਾਜ਼ੁਕ ਮੋੜ ''ਤੇ ਖੜੇ ਹਾਂ। ਸਾਡੀ ਸਰਕਾਰ ਦਾ ਫੈਸਲਾ ਅਤੇ ਸਰਕਾਰ ਵੱਲੋਂ ਚੁੱਕੇ ਗਏ ਕਦਮਾਂ ਦੇ ਅਧਾਰ ਉੱਤੇ ਸਾਡੀ ਆਉਣ ਵਾਲੀਆਂ ਪੀੜ੍ਹੀਆਂ ਸਾਡਾ ਮੁਲਾਂਕਣ ਕਰਨਗੀਆਂ।''''

ਉਨ੍ਹਾਂ ਕਿਹਾ, "ਜਿਹੜੇ ਦੇਸ਼ ਦੀ ਅਗਵਾਈ ਕਰ ਰਹੇ ਹਨ ਉਨ੍ਹਾਂ ਦੇ ਮੋਢਿਆਂ ''ਤੇ ਸਾਰੀ ਜ਼ਿੰਮੇਵਾਰੀ ਹੈ। ਸਾਡੇ ਲੋਕਤੰਤਰ ਵਿੱਚ, ਇਹ ਜ਼ਿੰਮੇਵਾਰੀ ਦੇਸ਼ ਦੇ ਪ੍ਰਧਾਨ ਮੰਤਰੀ ਦੀ ਹੈ। ਪ੍ਰਧਾਨ ਮੰਤਰੀ ਨੂੰ ਆਪਣੇ ਬਚਨਾਂ ਅਤੇ ਘੋਸ਼ਣਾਵਾਂ ਰਾਹੀਂ ਦੇਸ਼ ਦੇ ਸੁਰੱਖਿਆ ਅਤੇ ਰਣਨੀਤਕ ਹਿੱਤਾਂ ਉੱਤੇ ਪੈਣ ਵਾਲੇ ਪ੍ਰਭਾਵ ਬਾਰੇ ਹਮੇਸ਼ਾ ਬਹੁਤ ਧਿਆਨ ਰੱਖਣਾ ਚਾਹੀਦਾ ਹੈ।''''

ਉਨ੍ਹਾਂ ਕਿਹਾ, ''''ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਜਿਹੇ ਬਿਆਨ ਨਹੀਂ ਦੇਣੇ ਚਾਹੀਦੇ ਹਨ ਜਿਸ ਨਾਲ ਚੀਨ ਦੀ ਸਾਜ਼ਿਸ਼ ਵਾਲੀ ਨੀਤੀ ਨੂੰ ਬਲ ਮਿਲੇ। ਸਰਕਾਰ ਦੇ ਸਾਰੇ ਅੰਗਾਂ ਨੂੰ ਇਕਜੁੱਟ ਹੋ ਕੇ ਇਸ ਖ਼ਤਰੇ ਦਾ ਸਾਹਮਣਾ ਕਰਨ ਅਤੇ ਹਾਲਾਤ ਨੂੰ ਗੰਭੀਰ ਹੋਣ ਤੋਂ ਰੋਕਣ ਵੱਲ ਕੰਮ ਕਰਨਾ ਚਾਹੀਦਾ ਹੈ।''''

ਡਾ. ਮਨਮੋਹਨ ਸਿੰਘ ਨੇ ਅੱਗੇ ਕਿਹਾ, ''''ਅਸੀਂ ਸਰਕਾਰ ਨੂੰ ਅਗਾਹ ਕਰਦੇ ਹਾਂ ਕਿ ਗੁੰਮਰਾਹਕੁਨ ਪ੍ਰਚਾਰ ਕਦੇ ਵੀ ਕੂਟਨੀਤੀ ਅਤੇ ਮਜ਼ਬੂਤ ਲੀਡਰਸ਼ਿਪ ਦਾ ਬਦਲ ਨਹੀਂ ਹੋ ਸਕਦਾ। ਜੀ ਹਜ਼ੂਰੀ ਕਰਨ ਵਾਲੇ ਸਹਿਯੋਗੀਆਂ ਦੁਆਰਾ ਝੂਠ ਦੇ ਪ੍ਰਚਾਰ ਨਾਲ ਸੱਚ ਨੂੰ ਦਬਾਇਆ ਨਹੀਂ ਜਾ ਸਕਦਾ।''''

ਉਨ੍ਹਾਂ ਅੱਗੇ ਕਿਹਾ, ''''ਅਸੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਉਹ ਵਕਤ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਅਤੇ ਉਨ੍ਹਾਂ ਫੌਜੀਆਂ ਦੀਆਂ ਕੁਰਬਾਨੀਆਂ ਦੀ ਕਸਵਟੀ ਉੱਤੇ ਖਰਾ ਉਤਰਨ ਜਿਨ੍ਹਾਂ ਨੇ ਕੌਮੀ ਸੁਰੱਖਿਆ ਤੇ ਦੇਸ ਦੀ ਅਖੰਡਤਾ ਲਈ ਆਪਣੀ ਕੁਰਬਾਣੀ ਦੇ ਦਿੱਤੀ ਹੈ।''''

ਕੋਰੋਨਾਵਾਇਰਸ
BBC

ਹੈਲਪਲਾਈਨ ਨੰਬਰ
BBC

ਇਹ ਵੀਡੀਓ ਵੀ ਦੇਖੋ

https://www.youtube.com/watch?v=mRBn6w4thiA&t=23s

https://www.youtube.com/watch?v=EluwDoOYfro&t=6s

https://www.youtube.com/watch?v=zq4ZKrvKgNo

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''c0ae6816-d6b9-4a2b-a2c4-0ae5a5ef83d5'',''assetType'': ''STY'',''pageCounter'': ''punjabi.india.story.53133592.page'',''title'': ''ਚੀਨ-ਭਾਰਤ ਵਿਵਾਦ ਬਾਰੇ ਪ੍ਰਧਾਨ ਮੰਤਰੀ ਨੂੰ ਸੰਭਲ ਕੇ ਬੋਲਣਾ ਚਾਹੀਦਾ ਹੈ - ਮਨਮੋਹਨ ਸਿੰਘ ਦੀ ਪੀਐੱਮ ਨੂੰ ਨਸੀਹਤ'',''published'': ''2020-06-22T05:52:41Z'',''updated'': ''2020-06-22T05:52:41Z''});s_bbcws(''track'',''pageView'');

Related News