ਭਾਰਤ ਵਿੱਚ ਸੂਰਜ ਗ੍ਰਹਿਣ ਕਿਸ ਸਮੇਂ ਲੱਗੇਗਾ ਤੇ ਇਹ ਕਿਉਂ ਹੁੰਦਾ ਹੈ

Saturday, Jun 20, 2020 - 07:19 PM (IST)

ਭਾਰਤ ਵਿੱਚ ਸੂਰਜ ਗ੍ਰਹਿਣ ਕਿਸ ਸਮੇਂ ਲੱਗੇਗਾ ਤੇ ਇਹ ਕਿਉਂ ਹੁੰਦਾ ਹੈ
ਸੂਰਜ ਗ੍ਰਹਿਣ
Getty Images

ਐਤਵਾਰ 21 ਜੂਨ ਨੂੰ ਸੂਰਜ ਗ੍ਰਹਿਣ ਲੱਗਣ ਜਾ ਰਿਹਾ ਹੈ।

ਦੇਸ਼ ਦੇ ਕੁਝ ਹਿੱਸਿਆਂ ਵਿੱਚ ਪੁਲਾੜ ਵਿੱਚ ਦਿਲਚਸਪੀ ਰੱਖਣ ਵਾਲੇ ਲੋਕ ਰਿੰਗ ਆਫ਼ ਫਾਇਰ ਜਾਂ ਅੱਗ ਦੇ ਛੱਲਾ ਦੇਖ ਸਕਣਗੇ।

ਹਾਲਾਂਕਿ ਦੇਸ਼ ਦੇ ਵਧੇਰੇ ਹਿੱਸਿਆਂ ਵਿੱਚ ਇਹ ਸੂਰਜ ਗ੍ਰਹਿਣ ਆਂਸ਼ਿਕ ਹੀ ਹੋਵੇਗਾ।

Click here to see the BBC interactive

ਸੂਰਜ ਗ੍ਰਹਿਣ ਕਦੋਂ ਦੇਖਿਆ ਜਾ ਸਕੇਗਾ?

ਖ਼ਬਰ ਏਜੰਸੀ ਪੀਟੀਆਈ ਨੇ ਕੋਲਕਾਤਾ ਸਥਿਤ ਐੱਮਪੀ ਬਿਰਲਾ ਤਾਰਾਮੰਡਲ ਦੇ ਨਿਰਦੇਸ਼ਕ ਦੇਬੀ ਪ੍ਰਸਾਦ ਦਵਾਰੀ ਦੇ ਹਵਾਲੇ ਨਾਲ ਦੱਸਿਆ ਕਿ ਸੂਰਜ ਗ੍ਰਹਿਣ ਦੀ ਸ਼ੁਰੂਆਤ ਰਾਜਸਥਾਨ ਦੇ ਘਰਸਾਣਾ ਵਿੱਚ ਸਵੇਰੇ 10:12 ਮਿੰਟ ਉੱਪਰ ਹੋਵੇਗੀ ਅਤੇ ਇਹ 11:49 ਵਜੇ ਤੋਂ ਦਿਖਣਾ ਸ਼ੁਰੂ ਹੋ ਜਾਵੇਗਾ ਅਤੇ 11:50 ਵਜੇ ਖ਼ਤਮ ਹੋ ਜਾਵੇਗਾ।

ਰਾਜਸਥਾਨ ਦੇ ਸੂਰਤਗੜ੍ਹ ਅਤੇ ਅਨੂਪਗੜ੍ਹ, ਹਰਿਆਣਾ ਦੇ ਸਿਰਸਾ, ਰਤੀਆ ਅਤੇ ਕੁਰਕਸ਼ੇਤਰ, ਉੱਤਰਾਖੰਡ ਦੇ ਦੇਹਰਾਦੂਨ, ਚੰਬਾ, ਚਮੇਲੀ ਅਤੇ ਜੋਸ਼ੀ ਮੱਠ ਵਰਗੀਆਂ ਥਾਵਾਂ ''ਤੇ ਇਹ ਅੱਗ ਦੇ ਛੱਲਾ ਇੱਕ ਮਿੰਟ ਤੱਕ ਦੇਖਿਆ ਜਾ ਸਕੇਗਾ।

ਹਾਲਾਂਕਿ ਪਿਛਲੇ ਸਾਲ 26 ਦਸੰਬਰ ਵਾਂਗ, ਇਸ ਵਾਰ ਇਹ ਅੱਗ ਦਾ ਛੱਲਾ ਉਨ੍ਹਾਂ ਉਘੜਵਾਂ ਨਹੀਂ ਦਿਖੇਗਾ। ਦੇਬੀ ਪ੍ਰਸਾਦ ਦਵਾਰੀ ਦਾ ਕਹਿਣਾ ਹੈ ਕਿ ਇਸ ਵਾਰ ਇਹ ਛੱਲਾ ਕੁਝ ਤੰਗ ਹੋਵੇਗਾ।

ਉਨ੍ਹਾਂ ਨੇ ਦੱਸਿਆ, "ਰਿੰਗ ਆਫ਼ ਫ਼ਾਇਰ ਸੂਰਜ ਗ੍ਰਹਿਣ ਉਦੋਂ ਹੁੰਦਾ ਹੈ ਜਦੋਂ ਸੂਰਜ, ਚੰਦ ਅਤੇ ਧਰਤੀ ਇੱਕ ਸੇਧ ਵਿੱਚ ਆਉਂਦੇ ਹਨ।"

ਅਸਲ ਵਿੱਚ ਇਹ ਪੁਲਾੜੀ ਘਟਨਾ ਚੰਦ ਦੇ ਸੂਰਜ ਅਤੇ ਧਰਤੀ ਦੇ ਵਿਚਕਾਰ ਆ ਜਾਣ ਕਾਰਨ ਵਾਪਰਦੀ ਹੈ।"

ਜਿਸ ਦੌਰਾਨ ਧਰਤੀ ਦੇ ਕੁਝ ਹਿੱਸਿਆਂ ਤੱਕ ਸੂਰਜ ਦੀ ਰੌਸ਼ਨੀ ਨਹੀਂ ਪਹੁੰਚਦੀ ਅਤੇ ਹਨੇਰਾ ਛਾ ਜਾਂਦਾ ਹੈ।

ਦੁਨੀਆਂ ਵਿੱਚ ਸਭ ਤੋਂ ਪਹਿਲਾਂ ਕਿੱਥੇ ਦਿਖੇਗਾ?

ਦੇਸ਼ ਦੇ ਬਹੁਤੇ ਹਿੱਸਿਆਂ ਵਿੱਚ ਇਹ ਸੂਰਜ ਗ੍ਰਹਿਣ ਆਂਸ਼ਿਕ ਤੌਰ ''ਤੇ ਹੀ ਦੇਖਿਆ ਜਾ ਸਕੇਗਾ। ਕੋਲਕਾਤਾ ਵਿੱਚ ਆਂਸ਼ਿਕ ਸੂਰਜ ਗ੍ਰਹਿਣ ਦੀ ਸ਼ੁਰੂਆਤ ਸਵੇਰੇ 10:46 ਵਜੇ ਹੋਵੇਗੀ ਅਤੇ ਇਹ 2:17 ਵਜੇ ਖ਼ਤਮ ਹੋ ਜਾਵੇਗਾ।

ਦਿੱਲੀ ਵਿੱਚ ਇਸ ਦੀ ਸ਼ੁਰੂਆਤ ਸਵੇਰੇ 10:20 ਵਜੇ ਹੋਵੇਗੀ ਅਤੇ ਇਹ 1:48 ਵਜੇ ਖ਼ਤਮ ਹੋ ਜਾਵੇਗਾ। ਪੰਜਾਬ ਵਿੱਚ ਵੀ ਲਗਭਗ ਇਸੇ ਸਮੇਂ ਹੋਵੇਗਾ।

ਮੁੰਬਈ ਵਿੱਚ ਇਸ ਦਾ ਸਮਾਂ 10 ਵਜੇ ਤੋਂ ਦੁਪਹਿਰ 1:27 ਵਜੇ ਤੱਕ ਹੈ। ਚੇਨਈ ਵਿੱਚ 10:22 ਤੋਂ 1:41 ਵਜੇ ਤੱਕ ਅਤੇ ਬੈਂਗਲੂਰੂ ਵਿੱਚ 10:31 ਵਜੇ ਤੱਕ ਇਹ ਸੂਰਜ ਗ੍ਰਹਿਣ ਦਿਖੇਗਾ।

ਅਫ਼ਰੀਕਾ ਮਹਾਂਦੀਪ ਵਿੱਚ ਕੌਂਗੋ ਦੇ ਲੋਕ ਦੁਨੀਆਂ ਵਿੱਚ ਸਭ ਤੋਂ ਪਹਿਲਾਂ ''ਅੱਗ ਦੇ ਛੱਲੇ'' ਸੂਰਜ ਗ੍ਰਹਿਣ ਦੇਖ ਸਕਣਗੇ ਅਤੇ ਇਹ ਭਾਰਤ ਦੇ ਰਾਜਸਥਾਨ ਪਹੁੰਚਣ ਤੋਂ ਪਹਿਲਾਂ ਦੱਖਣੀ ਸੂਡਾਨ, ਇਥੋਪੀਆ, ਯਮਨ, ਓਮਾਨ, ਸਾਊਦੀ ਅਰਬ, ਹਿੰਦ ਮਹਾਂਸਾਗਰ ਅਤੇ ਪਾਕਿਸਤਾਨ ਤੋਂ ਹੋ ਕੇ ਗ਼ੁਜ਼ਰੇਗਾ।

ਭਾਰਤ ਤੋਂ ਬਾਅਦ ਤਿੱਬਤ, ਚੀਨ ਅਤੇ ਤਾਇਵਾਨ ਦੇ ਲੋਕ ਵੀ ਇਸ ਨੂੰ ਦੇਖ ਸਕਣਗੇ। ਪ੍ਰਸ਼ਾਂਤ ਮਹਾਸਾਗਰ ਦੇ ਵਿਚਕਾਰ ਪਹੁੰਚ ਕੇ ਸਮਾਪਤ ਹੋ ਜਾਵੇਗਾ।

ਕੋਰੋਨਾਵਾਇਰਸ
BBC

ਹੈਲਪਲਾਈਨ ਨੰਬਰ
BBC

ਇਹ ਵੀਡੀਓ ਵੀ ਦੇਖੋ

https://www.youtube.com/watch?v=-bDuv5pHNQ0

https://www.youtube.com/watch?v=CBzWkgppzl8

https://www.youtube.com/watch?v=0PUpCwk3ULo

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''e4a7ddde-ef54-4dca-bde9-8d271faf59ba'',''assetType'': ''STY'',''pageCounter'': ''punjabi.india.story.53121578.page'',''title'': ''ਭਾਰਤ ਵਿੱਚ ਸੂਰਜ ਗ੍ਰਹਿਣ ਕਿਸ ਸਮੇਂ ਲੱਗੇਗਾ ਤੇ ਇਹ ਕਿਉਂ ਹੁੰਦਾ ਹੈ'',''published'': ''2020-06-20T13:47:17Z'',''updated'': ''2020-06-20T13:47:17Z''});s_bbcws(''track'',''pageView'');

Related News