ਭਾਰਤ-ਚੀਨ ਵਿਵਾਦ: ਗਲਵਾਨ ਘਾਟੀ ਵਿੱਚ ਸੈਨਿਕਾਂ ਦੀ ਝੜਪ ਬਾਰੇ ਫੈਲੀਆਂ ਝੂਠੀਆਂ ਖ਼ਬਰਾਂ ਦਾ ਸੱਚ
Saturday, Jun 20, 2020 - 06:34 PM (IST)


ਇਸ ਹਫਤੇ ਹਿਮਾਲਿਆ ਦੀ ਵਿਵਾਦਿਤ ਘਾਟੀ ਵਿੱਚ ਭਾਰਤ ਅਤੇ ਚੀਨ ਵਿਚਾਲੇ ਹੋਏ ਹਿੰਸਕ ਟਕਰਾਅ ਤੋਂ ਬਾਅਦ ਸੋਸ਼ਲ ਮੀਡੀਆ ''ਤੇ ਕਈ ਨਕਲੀ ਤਸਵੀਰਾਂ ਅਤੇ ਵੀਡੀਓ ਸ਼ੇਅਰ ਕੀਤੇ ਜਾ ਰਹੇ ਹਨ।
ਸਾਨੂੰ ਆਨਲਾਈਨ ਸ਼ੇਅਰ ਕੀਤੀਆਂ ਕੁਝ ਅਜਿਹੀਆਂ ਤਸਵੀਰਾਂ ਅਤੇ ਵਿਡੀਓਜ਼ ਮਿਲੀਆਂ ਹਨ, ਜਿਨ੍ਹਾਂ ਵਿੱਚ ਦਾਅਵਾ ਕੀਤਾ ਜਾਂਦਾ ਹੈ ਕਿ ਉਹ ਗਲਵਾਨ ਵੈਲੀ ਵਿੱਚ ਹੋਏ ਟਕਰਾਅ ਨਾਲ ਸਬੰਧਤ ਹਨ।
Click here to see the BBC interactive1. ਲੜ ਰਹੇ ਸੈਨਿਕਾਂ ਦੀ ਵੀਡੀਓ

ਇਸ ਦਾਅਵੇ ਦੇ ਨਾਲ ਯੂ-ਟਿਊਬ ''ਤੇ ਇਕ ਵੀਡੀਓ ਸਾਂਝਾ ਕੀਤਾ ਜਾ ਰਿਹਾ ਹੈ ਕਿ ਇਹ ਗਲਵਾਨ ਵੈਲੀ ਵਿੱਚ ਹੋਏ ਟਕਰਾਅ ਦੀ ਅਸਲ ਵੀਡੀਓ ਹੈ। ਇਸ ਰਿਪੋਰਟ ਨੂੰ ਲਿਖਣ ਦੇ ਸਮੇਂ, ਇਸ ਵੀਡੀਓ ਨੂੰ ਯੂਟਿਊਬ ''ਤੇ 21 ਹਜ਼ਾਰ ਲੋਕਾਂ ਨੇ ਵੇਖਿਆ ਸੀ ਅਤੇ ਬਹੁਤ ਸਾਰੇ ਲੋਕਾਂ ਨੇ ਟਵਿੱਟਰ ''ਤੇ ਸਾਂਝਾ ਕੀਤਾ ਸੀ।
ਕੁਝ ਪੋਸਟਾਂ ਵਿੱਚ ਕਿਹਾ ਗਿਆ ਸੀ ਕਿ ਭਾਰਤੀ ਸੈਨਿਕ ਚੀਨੀ ਸੈਨਿਕਾਂ ਨੂੰ ਭਜਾ ਰਹੇ ਹਨ। ਇਹ ਵੀਡਿਓ ਦਿਨ ਦਾ ਹੈ ਜਦਕਿ ਗਲਵਾਨ ਘਾਟੀ ਵਿੱਚ ਰਾਤ ਨੂੰ ਝੜਪ ਹੋਈ ਸੀ।
ਸਾਨੂੰ ਇਹ ਵੀਡੀਓ ਅਗਸਤ 2017 ਅਤੇ ਸਤੰਬਰ 2019 ਵਿੱਚ ਪ੍ਰਕਾਸ਼ਤ ਵੀ ਮਿਲਿਆ ਹੈ। ਹਰ ਵਾਰ ਇਸ ਨੂੰ ਚੀਨ ਨਾਲ ਸੰਘਰਸ਼ ਵਜੋਂ ਪੇਸ਼ ਕੀਤਾ ਗਿਆ ਹੈ।
2. ਜ਼ਖ਼ਮੀਆਂ ''ਤੇ ਵਿਰਲਾਪ ਕਰਦੇ ਭਾਰਤੀ ਜਵਾਨ

ਇਕ ਹੋਰ ਵੀਡੀਓ ਸੋਸ਼ਲ ਮੀਡੀਆ ''ਤੇ ਘੁੰਮ ਰਹੀ ਹੈ ਜਿਸ ਵਿੱਚ ਭਾਰਤੀ ਸੈਨਿਕ ਭਾਵੁਕ ਹੁੰਦੇ ਨਜ਼ਰ ਆ ਰਹੇ ਹਨ। ਇਸ ਵੀਡੀਓ ਵਿੱਚ ਬਾਡੀ ਬੈਗ ਵੀ ਦਿਖਾਈ ਦੇ ਰਿਹਾ ਹੈ। ਕੁਝ ਲੋਕਾਂ ਨੇ ਪਿਛਲੇ ਹਫਤੇ ਗਲਵਾਨ ਵੈਲੀ ਵਿੱਚ ਹੋਏ ਟਕਰਾਅ ਨਾਲ ਜੋੜ ਕੇ ਇਸ ਨੂੰ ਸਾਂਝਾ ਕੀਤਾ ਹੈ।
ਹਾਲਾਂਕਿ, ਇਹ ਵੀਡੀਓ ਇੱਕ ਸਾਲ ਪਹਿਲਾਂ ਕਸ਼ਮੀਰ ਦੀ ਘਟਨਾ ਨਾਲ ਸਬੰਧਤ ਹੈ। ਭਾਰਤੀ ਫੌਜ ਨੂੰ ਹਥਿਆਰਬੰਦ ਅੱਤਵਾਦੀਆਂ ਨਾਲ ਮੁਕਾਬਲੇ ਵਿੱਚ ਨੁਕਸਾਨ ਝੱਲਣਾ ਪਿਆ ਸੀ। ਇਹ ਵੀਡੀਓ ਕਿਸੇ ਵੀ ਹਾਲ ਦੀ ਘਟਨਾ ਨਾਲ ਜੁੜਿਆ ਨਹੀਂ ਹੈ।
- India China Border: ਵਿਆਹ ਕਰਵਾਉਣ ਲਈ ਛੁੱਟੀ ਲੈਕੇ ਆਉਣ ਵਾਲਾ ਸੀ ਗੁਰਵਿੰਦਰ ਸਿੰਘ
- ਉਹ ਲੜਾਈ ਜਦੋਂ ਭਾਰਤ ਚੀਨ ''ਤੇ ਭਾਰੀ ਪਿਆ
- India China Border: ਪਰਮਾਣੂ ਸ਼ਕਤੀਆਂ ਦੀ ਪੱਥਰਾਂ ਤੇ ਰਾਡਾਂ ਨਾਲ ਲੜਾਈ ਦੇ ਕੀ ਅਰਥ
- ''ਜਿਹੜਾ ਟੈਂਟ ਵਿਆਹ ਦੇ ਚਾਵਾਂ ਲਈ ਲਾਇਆ ਸੀ, ਉਸੇ ਹੇਠਾਂ ਮੇਰੇ ਪੁੱਤਰ ਦਾ ਸ਼ੋਕ ਮਨਾ ਰਹੇ ਹਾਂ''
3. ਫੌਜੀ ਅਧਿਕਾਰੀਆਂ ਵਿਚਕਾਰ ਪੁਰਾਣੀ ਬਹਿਸ

ਚੀਨ ਅਤੇ ਭਾਰਤੀ ਫੌਜੀ ਅਧਿਕਾਰੀਆਂ ਦਰਮਿਆਨ ਬਹਿਸ ਦਾ ਇੱਕ ਵੀਡੀਓ ਟਵਿੱਟਰ ਉੱਤੇ ਪੋਸਟ ਕੀਤਾ ਗਿਆ ਹੈ। ਹਜ਼ਾਰਾਂ ਲੋਕਾਂ ਨੇ ਇਹ ਵੇਖਿਆ ਹੈ।
ਚੀਨੀ ਅਧਿਕਾਰੀ ਭਾਰਤੀ ਅਧਿਕਾਰੀ ਨੂੰ ਕਹਿ ਰਹੇ ਹਨ ਕਿ ਉਨ੍ਹਾਂ ਨੂੰ ਪਿੱਛੇ ਹਟਣਾ ਚਾਹੀਦਾ ਹੈ।
ਵੀਡੀਓ ਟਿਕਟੋਕ ਦੀ ਚੀਨੀ ਭਾਸ਼ਾ ਦੀ ਵੈੱਬਸਾਈਟ ''ਤੇ ਵੀ ਪੋਸਟ ਕੀਤਾ ਗਿਆ ਹੈ ਜਿੱਥੇ ਇਸ ਨੂੰ 33,000 ਤੋਂ ਜ਼ਿਆਦਾ ਲੋਕਾਂ ਨੇ ਪਸੰਦ ਕੀਤਾ ਹੈ।
ਇਸ ਵੀਡੀਓ ਨੂੰ ਵਿਰੋਧੀ ਪਾਰਟੀ ਕਾਂਗਰਸ ਦੇ ਬੁਲਾਰੇ ਨੇ ਵੀ ਟਵੀਟ ਕੀਤਾ ਹੈ। ਹਾਲਾਂਕਿ, ਇਹ ਵੀਡੀਓ ਮਈ ਦੇ ਸ਼ੁਰੂ ਵਿਚ ਸੋਸ਼ਲ ਮੀਡੀਆ ''ਤੇ ਵੀ ਪੋਸਟ ਕੀਤੀ ਗਈ ਸੀ।
ਇਸ ਵੀਡੀਓ ਨੂੰ ਇਸ ਸਾਲ ਜਨਵਰੀ ਵਿੱਚ ਯੂਟਿਊਬ ਉੱਤੇ ਵੀ ਅਪਲੋਡ ਕੀਤਾ ਗਿਆ ਸੀ। ਵੀਡੀਓ ਵਿੱਚ ਵੇਖੇ ਗਏ ਖੇਤਰ ਤੋਂ ਇਹ ਵੀ ਸਾਫ ਹੋ ਗਿਆ ਹੈ ਕਿ ਇਹ ਲੱਦਾਖ ਦਾ ਨਹੀਂ ਹੈ।
ਅਸੀਂ ਇਸ ਵੀਡੀਓ ਦੀ ਸਹੀ ਥਾਂ ਨਹੀਂ ਦੱਸ ਸਕਦੇ, ਪਰ ਇਹ ਲੱਦਾਖ ਤੋਂ ਹਜ਼ਾਰ ਮੀਲ ਦੂਰ ਅਰੁਣਾਚਲ ਪ੍ਰਦੇਸ਼ ਤੋਂ ਲੱਗਦਾ ਹੈ।
4. ਭਾਰਤੀ ਸਿਪਾਹੀ ਦਾ ਅੰਤਮ ਸਸਕਾਰ
ਇੱਕ ਭਾਰਤੀ ਫੌਜੀ ਦੇ ਅੰਤਮ ਸਸਕਾਰ ਦੀ ਵੀਡੀਓ ਸੋਸ਼ਲ ਮੀਡੀਆ ''ਤੇ ਚੰਗੀ ਤਰ੍ਹਾਂ ਸ਼ੇਅਰ ਕੀਤੀ ਜਾ ਰਹੀ ਹੈ। ਇਸ ਵੀਡੀਓ ਵਿੱਚ ਸਿਪਾਹੀ ਨਾਅਰੇਬਾਜ਼ੀ ਕਰਦੇ ਹੋਏ ਸੁਣਾਈ ਦੇ ਰਹੇ ਹਨ।

ਇਸ ਵੀਡੀਓ ਨੂੰ ਗਲਵਾਨ ਵੈਲੀ ਟਕਰਾਅ ਨਾਲ ਵੀ ਜੁੜਿਆ ਦੱਸਿਆ ਜਾ ਰਿਹਾ ਹੈ ਅਤੇ ਇਸ ਵਿੱਚ ਭਾਰਤੀ ਫੌਜ ਦੀ ਤਾਰੀਫ਼ ਕੀਤੀ ਗਈ ਹੈ।
ਹਾਲਾਂਕਿ, ਇਸ ਵੀਡੀਓ ਦਾ ਉਨ੍ਹਾਂ ਭਾਰਤੀ ਸੈਨਿਕਾਂ ਨਾਲ ਕੋਈ ਸਬੰਧ ਨਹੀਂ ਹੈ, ਜਿਨ੍ਹਾਂ ਨੇ ਗਲਵਾਨ ਘਾਟੀ ਵਿੱਚ ਆਪਣੀ ਜਾਨ ਗੁਆ ਦਿੱਤੀ।
ਖੋਜ ਦੱਸਦੀ ਹੈ ਕਿ ਇਸ ਵੀਡੀਓ ਨੂੰ ਇਸ ਸਾਲ ਮਈ ਵਿੱਚ ਸੋਸ਼ਲ ਮੀਡੀਆ ਉੱਤੇ ਵੀ ਪੋਸਟ ਕੀਤਾ ਗਿਆ ਸੀ।
ਵੀਡੀਓ ਵਿੱਚ ਆਪਣੀ ਜਾਨ ਗੁਆਉਣ ਵਾਲੇ ਸਿਪਾਹੀ ਦਾ ਨਾਮ ਸੁਣਾਈ ਦਿੰਦਾ ਹੈ ਅਤੇ ਇੱਕ ਗੂਗਲ ਸਰਚ ਤੋਂ ਪਤਾ ਚੱਲਦਾ ਹੈ ਕਿ ਇਸ ਸੈਨਿਕ ਦੀ ਮਈ ਵਿੱਚ ਇੱਕ ਹਾਦਸੇ ਵਿੱਚ ਲੇਹ-ਲੱਦਾਖ ਵਿੱਚ ਮੌਤ ਹੋ ਗਈ ਸੀ।
ਇਸ ਸਿਪਾਹੀ ਦਾ ਸਸਕਾਰ ਮਹਾਰਾਸ਼ਟਰ ਸੂਬੇ ਵਿੱਚ ਕੀਤਾ ਗਿਆ ਸੀ। ਇੱਥੇ ਹੀ ਉਸਨੂੰ ਅੰਤਮ ਵਿਦਾਇਗੀ ਅਤੇ ਸਲਾਮੀ ਦਿੱਤੀ ਗਈ।
5. ਲਾਸ਼ਾਂ ਅਤੇ ਤਾਬੂਤ ਦੀਆਂ ਇਹ ਤਸਵੀਰਾਂ ਕਿਸੇ ਹੋਰ ਮਹਾਂਦੀਪ ਦੀਆਂ ਹਨ

ਚੀਨੀ ਭਾਸਾ ਵਿੱਚ ਪ੍ਰਕਾਸ਼ਤ ਇੱਕ ਲੇਖ ਵਿੱਚ, ਗਲਵਾਨ ਘਾਟੀ ਵਿੱਚ ਤਾਜ਼ਾ ਸੰਘਰਸ਼ ਵਿੱਚ ਮਾਰੇ ਗਏ ਭਾਰਤੀ ਸੈਨਿਕਾਂ ਦੀਆਂ ਲਾਸ਼ਾਂ ਦੀਆਂ ਕਥਿਤ ਤਸਵੀਰਾਂ ਪ੍ਰਕਾਸ਼ਤ ਕੀਤੀਆਂ ਗਈਆਂ ਸਨ।
ਇਹ ਲੇਖ ਇੱਕ ਲੱਖ ਤੋਂ ਵੱਧ ਵਾਰ ਪੜ੍ਹਿਆ ਗਿਆ ਹੈ ਅਤੇ ਇਸ ਤਰ੍ਹਾਂ ਦੇ ਲੇਖ ਪਾਕਿਸਤਾਨੀ ਵੈਬਸਾਈਟ ''ਤੇ ਵੀ ਪ੍ਰਕਾਸ਼ਤ ਕੀਤੇ ਗਏ ਹਨ।
ਇਹ ਫੋਟੋ ਨੂੰ ਵੀ ਸੋਸ਼ਲ ਮੀਡੀਆ ''ਤੇ ਸ਼ੇਅਰ ਕੀਤਾ ਗਿਆ ਹੈ। ਹਾਲਾਂਕਿ, ਗੂਗਲ ''ਤੇ ਰਿਵਰਸ ਚਿੱਤਰ ਖੋਜ ਦਰਸਾਉਂਦੀ ਹੈ ਕਿ ਇਹ ਫੋਟੋਆਂ 2015 ਵਿੱਚ ਨਾਈਜੀਰੀਆ ਵਿੱਚ ਹੋਏ ਹਮਲੇ ਦੀਆਂ ਹਨ। ਬੋਕੋ ਹਰਾਮ ਨੇ ਨਾਈਜੀਰੀਆ ਦੇ ਸੈਨਿਕਾਂ ਨੂੰ ਮਾਰ ਦਿੱਤਾ ਸੀ।
ਇਸੇ ਲੇਖ ਵਿੱਚ ਪ੍ਰਕਾਸ਼ਤ ਇੱਕ ਹੋਰ ਫੋਟੋ ਸਾਲ 2019 ਵਿੱਚ ਪੁਲਵਾਮਾ ਵਿੱਚ ਭਾਰਤੀ ਸੈਨਿਕਾਂ ''ਤੇ ਹੋਏ ਹਮਲੇ ਬਾਰੇ ਹੈ।

- ਦਵਾਈ ਜਿਸ ਬਾਰੇ ਦਾਅਵਾ ਹੈ ਕਿ ਕੋਵਿਡ-19 ਖ਼ਿਲਾਫ਼ ਇਸ ਦੇ ਨਤੀਜੇ ''ਬਹੁਤ ਵਧੀਆ'' ਹਨ
- ‘ਨਾ ਘਰ ਹੈ ਨਾ ਕੰਮ, ਕੀ ਕਰਾਂਗੇ ਇੱਥੇ ਰਹਿ ਕੇ? ਪੈਦਲ ਤੁਰੇ ਹਾਂ ਕਦੇ ਤਾਂ ਘਰੇ ਪਹੁੰਚਾਂਗੇ''
- ਕੋਰੋਨਾਵਾਇਰਸ: ਰੈੱਡ ਜ਼ੋਨ, ਗ੍ਰੀਨ ਜ਼ੋਨ ਅਤੇ ਔਰੈਂਜ ਜ਼ੋਨ ਕਿਵੇਂ ਤੈਅ ਕੀਤੇ ਜਾਂਦੇ ਹਨ

ਇਹ ਵੀਡੀਓ ਵੀ ਦੇਖੋ
https://www.youtube.com/watch?v=1SxE6g0nW00
https://www.youtube.com/watch?v=izBz9r0meUQ&t=6s
https://www.youtube.com/watch?v=MqtqAKl2ssg
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''8659127e-bb69-4c70-84a5-d216a212ac20'',''assetType'': ''STY'',''pageCounter'': ''punjabi.india.story.53119918.page'',''title'': ''ਭਾਰਤ-ਚੀਨ ਵਿਵਾਦ: ਗਲਵਾਨ ਘਾਟੀ ਵਿੱਚ ਸੈਨਿਕਾਂ ਦੀ ਝੜਪ ਬਾਰੇ ਫੈਲੀਆਂ ਝੂਠੀਆਂ ਖ਼ਬਰਾਂ ਦਾ ਸੱਚ'',''author'': ''ਰਿਐਲਟੀ ਚੈੱਕ ਟੀਮ'',''published'': ''2020-06-20T13:00:39Z'',''updated'': ''2020-06-20T13:00:39Z''});s_bbcws(''track'',''pageView'');