India China Border: ਕੈਪਟਨ ਅਮਰਿੰਦਰ ਨੇ ਚੁੱਕੇ ਸਵਾਲ, ''''ਗਲਵਾਨ ਘਾਟੀ ਹਾਦਸੇ ਲਈ ਕੌਣ ਜ਼ਿੰਮੇਵਾਰ, ਸਾਡੇ ਜਵਾਨਾਂ ਨੇ ਗੋਲੀ ਕਿਉਂ ਨਹੀਂ ਚਲਾਈ''''

Friday, Jun 19, 2020 - 11:49 AM (IST)

India China Border: ਕੈਪਟਨ ਅਮਰਿੰਦਰ ਨੇ ਚੁੱਕੇ ਸਵਾਲ, ''''ਗਲਵਾਨ ਘਾਟੀ ਹਾਦਸੇ ਲਈ ਕੌਣ ਜ਼ਿੰਮੇਵਾਰ, ਸਾਡੇ ਜਵਾਨਾਂ ਨੇ ਗੋਲੀ ਕਿਉਂ ਨਹੀਂ ਚਲਾਈ''''

ਭਾਰਤ-ਚੀਨ ਸਰਹੱਦ ਗਲਵਾਨ ਘਾਟੀ ਵਿੱਚ ਚੀਨੀਆਂ ਵੱਲੋਂ ਜਿਸ ਬੇਰਹਿਮੀ ਨਾਲ 20 ਭਾਰਤੀ ਫੌਜੀਆਂ ਨੂੰ ਮਾਰਿਆ ਗਿਆ, ਉਸ ਨੂੰ ਦਰਦਨਾਕ ਕਰਾਰ ਦਿੰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਹਿੰਸਕ ਝੜਪ ਵਿੱਚ ਕੀਮਤੀ ਜਾਨਾਂ ਜਾਣ ਲਈ ਜ਼ਿੰਮੇਵਾਰੀ ਤੈਅ ਕਰਨ ਦੀ ਮੰਗ ਕੀਤੀ।

ਉਨ੍ਹਾਂ ਕਿਹਾ ਕਿ ਸਾਰੀ ਕੌਮ ਆਪਣੇ ਨਾਗਰਿਕਾਂ ਉੱਪਰ ਹੋਏ ਇਸ ਘਿਨਾਉਣੇ ਹਮਲੇ ਲਈ ਕੇਂਦਰ ਸਰਕਾਰ ਪਾਸੋਂ ਢੁੱਕਵਾਂ ਜਵਾਬ ਦਿੱਤੇ ਜਾਣ ਦੀ ਉਮੀਦ ਕਰ ਰਹੀ ਹੈ।

‘‘ਸਰਹੱਦ ’ਤੇ ਸਾਡੇ ਸੈਨਿਕਾਂ ਨੂੰ ਸਪੱਸ਼ਟ ਰੂਪ ਵਿੱਚ ਕਿਹਾ ਜਾਵੇ ਕਿ ਜੇਕਰ ਉਹ ਸਾਡਾ ਇੱਕ ਮਾਰਦੇ ਹਨ ਤਾਂ ਤੁਸੀਂ ਉਨਾਂ ਦੇ ਤਿੰਨ ਮਾਰੋ।"

ਇਹ ਵੀ ਪੜ੍ਹੋ-

ਕੈਪਟਨ ਅਮਰਿੰਦਰ ਨੇ ਕਿਹਾ ਕਿ ਉਹ ਬਤੌਰ ਸਿਆਸਤਦਾਨ ਇਹ ਸਭ ਨਹੀਂ ਕਹਿ ਰਹੇ ਬਲਕਿ ਉਸ ਵਿਅਕਤੀ ਵਜੋਂ ਕਹਿ ਰਹੇ ਹਨ, ਜੋ ਫੌਜ ਦਾ ਹਿੱਸਾ ਰਿਹਾ ਹੈ ਅਤੇ ਹਾਲੇ ਤੱਕ ਇਸ ਸੰਸਥਾਨ ਨੂੰ ਪਿਆਰ ਕਰਦਾ ਹੈ।

ਉਨ੍ਹਾਂ ਕਿਹਾ ਕਿ ਅਜਿਹੇ ਮਸਲਿਆਂ ਉੱਪਰ ਉਨ੍ਹਾਂ ਦਾ ਪੱਖ ਹਮੇਸ਼ਾ ਇੱਕ ਰਿਹਾ ਹੈ।

ਪੁਲਵਾਮਾ ਹਮਲੇ ਤੋਂ ਬਾਅਦ ਵੀ ਉਨ੍ਹਾਂ ਨੇ ਐਲਾਨ ਕੀਤਾ ਸੀ ਕਿ ਜੇਕਰ ਉਹ ਸਾਡਾ ਇੱਕ ਮਾਰਦੇ ਹਨ ਤਾਂ ਸਾਨੂੰ ਦੂਜੇ ਦੇ ਦੋ ਮਾਰਨੇ ਚਾਹੀਦੇ ਹਨ।

https://www.youtube.com/watch?v=cDHefQJ6l2Y

ਭਾਰਤੀ ਜਵਾਨਾਂ ’ਤੇ ਹੋਏ ਦਰਦਨਾਕ ਹਮਲੇ ਨੂੰ ਦੇਖਦਿਆਂ ਚੀਨੀਆਂ ’ਤੇ ਗੋਲੀ ਚਲਾਉਣ ਦੇ ਆਦੇਸ਼ ਨਾ ਦਿੱਤੇ ਜਾਣ ਬਾਰੇ ਮੁੱਖ ਮੰਤਰੀ ਨੇ ਕਿਹਾ, ‘‘ਕੋਈ ਉੱਥੇ ਆਪਣੀ ਜ਼ਿੰਮੇਵਾਰੀ ਨਿਭਾਉਣ ‘ਚ ਅਸਫ਼ਲ ਰਿਹਾ ਹੈ ਅਤੇ ਸਾਨੂੰ ਇਹ ਲੱਭਣ ਦੀ ਜ਼ਰੂਰਤ ਹੈ ਕਿ ਉਹ ਕੌਣ ਸੀ।"

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜੇਕਰ ਯੂਨਿਟ ਪਾਸ ਹਥਿਆਰ ਸਨ, ਜਿਵੇਂ ਹੁਣ ਦਾਅਵਾ ਕੀਤਾ ਜਾ ਰਿਹਾ ਹੈ, ਦੂਜੇ ਕਮਾਂਡ ਕਰਨ ਵਾਲੇ ਨੂੰ ਉਸ ਪਲ ਫਾਇਰਿੰਗ ਦੇ ਹੁਕਮ ਦੇਣੇ ਚਾਹੀਦੇ ਸਨ ਜਦੋਂ ਕਮਾਂਡਿੰਗ ਅਫ਼ਸਰ ਚੀਨੀਆਂ ਦੀ ਧੋਖੇਬਾਜ਼ੀ ਦਾ ਸ਼ਿਕਾਰ ਹੋਇਆ।

ਮੁੱਖ ਮੰਤਰੀ ਨੇ ਨਾਲ ਹੀ ਕਿਹਾ ਕਿ ਕੌਮ ਜਾਣਨਾ ਚਾਹੁੰਦੀ ਹੈ ਕਿ ਕਿਉਂ ਸਾਡੇ ਜਵਾਨਾਂ ਵੱਲੋਂ ਮੋੜਵਾਂ ਜਵਾਬ ਨਹੀਂ ਦਿੱਤਾ ਗਿਆ, ਜਿਸ ਲਈ ਉਨ੍ਹਾਂ ਨੂੰ ਟ੍ਰੇਨਿੰਗ ਮਿਲੀ ਹੈ। ਉਨਾਂ ਪੁੱਛਿਆ ਕਿ ਉਹ ਉੱਥੇ ਬੈਠੇ ਕੀ ਕਰ ਰਹੇ ਸਨ ਜਦੋਂ ਉਨ੍ਹਾਂ ਦੇ ਸਾਥੀਆਂ ਨੂੰ ਮਾਰਿਆ ਜਾ ਰਿਹਾ ਸੀ।

ਮੁੱਖ ਮੰਤਰੀ ਨੇ ਇਸ ਘਟਨਾ ਨਾਲ ਇੰਟੈਲੀਜੈਂਸ ਦੇ ਬੁਰੀ ਤਰਾਂ ਫੇਲ੍ਹ ਹੋਣ ਦੀ ਵੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਪਹਾੜਾਂ ’ਤੇ ਬੈਠੇ ਜਵਾਨ ਜਵਾਬ ਦੇ ਹੱਕਦਾਰ ਹਨ ਅਤੇ ਉਨ੍ਹਾਂ ਨੇ ਇਸ ਨੂੰ ਹਰ ਭਾਰਤੀ ਦੀ ਬੇਇਜ਼ਤੀ ਕਿਹਾ ਹੈ।

https://www.youtube.com/watch?v=EluwDoOYfro&t=1s

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇੱਥੇ ਜੋ ਕੁਝ ਹੋਇਆ ਉਹ ਕੋਈ ਮਜ਼ਾਕ ਨਹੀਂ ਸੀ ਅਤੇ ਚੀਨ ਨੂੰ ਇਹ ਸਖ਼ਤ ਸੰਦੇਸ਼ ਜਾਣਾ ਚਾਹੀਦਾ ਹੈ ਕਿ ਭਾਰਤ ਉਨ੍ਹਾਂ ਦੇ ਧੋਖਿਆਂ ਨੂੰ ਅੱਗੇ ਹੋਰ ਬਰਦਾਸ਼ਤ ਨਹੀਂ ਕਰੇਗਾ।

“60 ਸਾਲਾਂ ਦੀ ਕੂਟਨੀਤੀ ਕੰਮ ਨਹੀਂ ਕਰ ਸਕੀ”

‘ਹਿੰਦੀ-ਚੀਨੀ ਭਾਈ ਭਾਈ’ ਦੇ ਨਾਅਰੇ ਨੂੰ ਖ਼ਤਮ ਕਰਨ ਦਾ ਸੱਦਾ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਭਾਰਤ ਨੂੰ ਇਸ ਮੁੱਦੇ ’ਤੇ ਗੁੰਝਲਦਾਰ ਨਹੀਂ ਹੋਣਾ ਚਾਹੀਦਾ।

ਉਨ੍ਹਾਂ ਕਿਹਾ, “ਜੇਕਰ ਚੀਨ ਵਿਸ਼ਵ ਸ਼ਕਤੀ ਹੈ, ਤਾਂ ਫਿਰ ਅਸੀਂ ਵੀ ਹਾਂ।”

ਮੁੱਖ ਮੰਤਰੀ ਨੇ ਐਨਡੀਟੀਵੀ ਨਾਲ ਇੰਟਰਵਿਊ ਦੌਰਾਨ ਕਿਹਾ ਕਿ ਸਾਨੂੰ ਆਪਣੀ ਨੀਤੀ ਵਿੱਚ ਬਦਲਾਅ ਲਿਆਉਣ ਦੀ ਲੋੜ ਹੈ। ਜੇਕਰ ਅਸੀਂ ਪਾਕਿਸਤਾਨ ਦੇ ਨਾਲ ਲੱਗਦੀ ਸਰਹੱਦ ’ਤੇ ਹਥਿਆਰਬੰਦ ਸੈਨਿਕ ਤਾਇਨਾਤ ਕਰ ਸਕਦੇ ਹਾਂ ਤਾਂ ਚੀਨ ਦੀ ਸਰਹੱਦ ’ਤੇ ਕਿਉਂ ਨਹੀਂ।

ਉਨ੍ਹਾਂ ਟਿੱਪਣੀ ਕੀਤੀ ਕਿ ਚੀਨੀ ਲੋਕਾਂ ’ਤੇ ਭਰੋਸਾ ਨਹੀਂ ਕੀਤਾ ਜਾ ਸਕਦਾ ਅਤੇ ਕਿਹਾ ਕਿ 1962 ਤੋਂ ਕਈ ਭਾਰਤੀ ਖੇਤਰ ਚੀਨ ਦੇ ਕਬਜ਼ੇ ਵਿੱਚ ਹਨ ਅਤੇ ਉਹ ਸਪੱਸ਼ਟ ਤੌਰ ’ਤੇ ਹੁਣ ਹੋਰ ਹਿੱਸੇ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

Amarinder
BBC
ਕੈਪਟਨ ਨੇ ਕਿਹਾ ਕਿ ਜੇਕਰ ਪਾਕਿਸਤਾਨ ਦੇ ਨਾਲ ਲੱਗਦੀ ਸਰਹੱਦ ''ਤੇ ਹਥਿਆਰਬੰਦ ਸੈਨਿਕ ਤਾਇਨਾਤ ਕਰ ਸਕਦੇ ਹਾਂ ਤਾਂ ਚੀਨ ''ਤੇ ਕਿਉਂ ਨਹੀਂ

ਕੈਪਟਨ ਨੇ ਐਨਡੀਟੀਵੀ ਦੀ ਇੰਟਰਵਿਊ ਵਿੱਚ ਕਿਹਾ ਕਿ ਜਿਵੇਂ ਅਸੀਂ ਪਾਕਿਸਤਾਨ ਦੀ ਕਿਸੇ ਵੀ ਹਰਕਤ ਦਾ ਜਵਾਬ ਉਸੇ ਵਕਤ ਦਿੰਦੇ ਹਾਂ, ਉਸੇ ਤਰ੍ਹਾਂ ਸਾਨੂੰ ਚੀਨ ਨੂੰ ਵੀ ਜਵਾਬ ਦੇਣਾ ਚਾਹੀਦਾ ਹੈ। "ਸਾਨੂੰ ਕੋਈ ਵੀ ਜਵਾਬ ਦੇਣ ਤੋਂ ਪਹਿਲਾਂ 6 ਦਿਨਾਂ ਤੱਕ ਰੁਕਣ ਦੀ ਲੋੜ ਨਹੀਂ ਹੈ, ਜੋ ਕਰਨਾ ਹੈ ਹੁਣੇ ਕਰਨਾ ਚਾਹੀਦਾ ਹੈ।”

ਕੈਪਟਨ ਨੇ ਪਹਿਲਾਂ ਨਥੂ ਲਾ ਤੇ ਜੇਲੇਪ ਲਾ ਪਾਸ ''ਤੇ ਹੋਏ ਹਮਲਿਆਂ ਬਾਰੇ ਗੱਲ ਕਰਦਿਆਂ ਕਿਹਾ ਕਿ ਉਸ ਵੇਲੇ ਜਨਰਲ ਸਗਤ ਸਿੰਘ ਨੇ ਚੀਨੀਆਂ ਦੇ 4 ਦਿਨਾਂ ਵਿੱਚ ਕਈ ਫ਼ੌਜੀ ਮਾਰ ਸੁੱਟੇ ਸੀ। ਜੇਕਰ ਉਹ ਹੁਣ ਵੀ ਹੁੰਦੇ ਤਾਂ ਇਹੋ ਕਰਦੇ।

ਕੈਪਟਨ ਅਮਰਿੰਦਰ ਸਿੰਘ ਨੇ ਐਕਚੁਅਲ ਕੰਟਰੋਲ ਰੇਖਾ (ਐਲ.ਏ.ਸੀ.) ’ਤੇ ਸਿਪਾਹੀਆਂ ਦੀ ਹੋਈ ਹਿੰਸਕ ਝੜਪ ਦਾ ਸਖ਼ਤ ਨੋਟਿਸ ਲੈਂਦਿਆਂ ਕਿਹਾ ਕਿ ਜੇ ਭਾਰਤ ਸਰਕਾਰ ਚੀਨੀਆਂ ਨਾਲ ਹੱਥਾਂ ਜਾਂ ਲਾਠੀਆਂ ਵਾਲੀ ਲੜਾਈ ਲੜਨਾ ਚਾਹੁੰਦੀ ਹੈ ਤਾਂ ਉਸ ਨੂੰ ਆਰ.ਐਸ.ਐਸ. ਕਾਡਰ ਨੂੰ ਲੜਾਈ ਦੇ ਮੈਦਾਨ ਵਿੱਚ ਭੇਜਣਾ ਚਾਹੀਦਾ ਹੈ।

"ਸਾਡੇ ਜਵਾਨਾਂ ਨੂੰ ਹਥਿਆਰਾਂ ਦੀ ਲੋੜ ਹੈ ਅਤੇ ਉਨਾਂ ਨੂੰ ਸਪੱਸ਼ਟ ਆਦੇਸ਼ ਹੋਣੇ ਚਾਹੀਦੇ ਹਨ ਕਿ ਉਹ ਆਪਣੇ ਆਪ ਨੂੰ ਬਚਾਉਣ ਅਤੇ ਕਿਸੇ ਵੀ ਕੀਮਤ ’ਤੇ ਦੇਸ ਦੀ ਰੱਖਿਆ ਕਰਨ ਲਈ ਇਨ੍ਹਾਂ ਹਥਿਆਰਾਂ ਦੀ ਵਰਤੋਂ ਕਰਨ ਲਈ ਤਿਆਰ ਰਹਿਣ।"

ਹੈਲਪਲਾਈਨ ਨੰਬਰ
BBC

ਇਹ ਵੀਡੀਓ ਵੀ ਦੇਖੋ

https://www.youtube.com/watch?v=mRBn6w4thiA&t=19s

https://www.youtube.com/watch?v=T6VqHbsuPSw&t=50s

https://www.youtube.com/watch?v=d73wI1yDySQ&t=12s

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''ba238fe8-53dd-4c88-ba90-71134c944843'',''assetType'': ''STY'',''pageCounter'': ''punjabi.india.story.53104312.page'',''title'': ''India China Border: ਕੈਪਟਨ ਅਮਰਿੰਦਰ ਨੇ ਚੁੱਕੇ ਸਵਾਲ, \''ਗਲਵਾਨ ਘਾਟੀ ਹਾਦਸੇ ਲਈ ਕੌਣ ਜ਼ਿੰਮੇਵਾਰ, ਸਾਡੇ ਜਵਾਨਾਂ ਨੇ ਗੋਲੀ ਕਿਉਂ ਨਹੀਂ ਚਲਾਈ\'''',''published'': ''2020-06-19T06:16:49Z'',''updated'': ''2020-06-19T06:16:49Z''});s_bbcws(''track'',''pageView'');

Related News