India China Border: ''''ਸਤਨਾਮ ਦੇ ਨਾਲ ਉਸ ਦੇ ਸੁਪਨੇ ਵੀ ਚਲੇ ਗਏ''''

Friday, Jun 19, 2020 - 10:19 AM (IST)

India China Border: ''''ਸਤਨਾਮ ਦੇ ਨਾਲ ਉਸ ਦੇ ਸੁਪਨੇ ਵੀ ਚਲੇ ਗਏ''''

"ਕਦੇ ਸੋਚਿਆ ਹੀ ਨਹੀਂ ਸੀ ਕਿ ਇਹ ਹਾਲਾਤ ਬਣ ਜਾਣਗੇ ਅਤੇ ਮਨ ''ਚ ਕੋਈ ਡਰ ਵੀ ਨਹੀਂ ਸੀ, ਪਰ ਜੋ ਉਹ ਸ਼ਹਾਦਤ ਪਾ ਗਏ ਉਸ ''ਤੇ ਮਾਣ ਵੀ ਹੈ ਦੁੱਖ ਵੀ ਹੈ।"

ਇਨ੍ਹਾਂ ਲਫ਼ਜ਼ਾਂ ਦਾ ਪ੍ਰਗਟਾਵਾ ਭਾਰਤ-ਚੀਨ ਸਰਹੱਦ ''ਤੇ ਮਾਰੇ ਜਵਾਨਾਂ ਵਿੱਚੋਂ ਇੱਕ ਸਤਨਾਮ ਸਿੰਘ ਦੀ ਪਤਨੀ ਨੇ ਕੀਤਾ।

ਦਰਅਸਲ 15-16 ਜੂਨ ਦੀ ਦਰਮਿਆਨੀ ਰਾਤ ਨੂੰ ਭਾਰਤ-ਚੀਨ ਸਰਹੱਦ ''ਤੇ ਹਿੰਸਕ ਝੜਪ ''ਚ ਭਾਰਤੀ ਫੌਜ ਦੇ 20 ਜਵਾਨ ਮਾਰੇ ਗਏ ਸਨ।

ਇਨ੍ਹਾਂ ਵਿਚੋਂ 4 ਪੰਜਾਬ ਸੂਬੇ ਨਾਲ ਸਬੰਧਿਤ ਹਨ। ਇਸ ਵਿੱਚ ਜ਼ਿਲ੍ਹਾ ਗੁਰਦਾਸਪੁਰ ਨਾਲ ਸਬੰਧਿਤ ਪਿੰਡ ਭੋਜਰਾਜ ਦੇ ਵਸਨੀਕ ਨਾਇਬ ਸੂਬੇਦਾਰ ਸਤਨਾਮ ਸਿੰਘ ਨੇ ਵੀ ਜਾਨ ਗੁਆਈ।

ਇਹ ਵੀ ਪੜ੍ਹੋ-

42 ਸਾਲਾਂ ਸਤਨਾਮ ਸਿੰਘ ਆਪਣੇ ਪਿੱਛੇ ਮਾਤਾ ਪਿਤਾ ਤੋਂ ਇਲਾਵਾ ਪਤਨੀ ਜਸਵਿੰਦਰ ਕੌਰ ਅਤੇ ਇੱਕ ਧੀ ਤੇ ਪੁੱਤਰ ਨੂੰ ਛੱਡ ਗਏ ਹਨ।

ਬੀਤੀ ਸ਼ਾਮ ਨਾਇਬ ਸੂਬੇਦਾਰ ਸਤਨਾਮ ਸਿੰਘ ਦੀ ਮ੍ਰਿਤਕ ਦੇਹ ਉਸ ਦੇ ਜੱਦੀ ਪਿੰਡ ਭੋਜਰਾਜ ਜਿਵੇਂ ਹੀ ਪਹੁਚੀ ਤਾਂ ਉਥੇ ਸੈਂਕੜੇ ਦੀ ਗਿਣਤੀ ''ਚ ਇਕੱਠੇ ਹੋਏ ਲੋਕਾਂ ਦੀਆ ਅੱਖਾਂ ਨਮ ਸਨ।

ਇਸ ਦੌਰਾਨ ਸਤਨਾਮ ਸਿੰਘ ਅਮਰ ਰਹੇ ਤੇ ਚੀਨ ਮੁਰਦਾਬਾਦ ਦੇ ਨਾਅਰੇ ਵੀ ਲਗਾਏ ਗਏ। ਜਿਸ ਤੋਂ ਬਾਅਦ ਸਤਨਾਮ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਅੰਤਮ ਸੰਸਕਾਰ ਕੀਤਾ ਗਿਆ।

ਅੰਤਮ ਯਾਤਰਾ ''ਚ ਸਤਨਾਮ ਸਿੰਘ ਨੂੰ ਮੋਢਾ ਉਸ ਦੀ ਮਾਂ, ਪਤਨੀ ਅਤੇ ਬੇਟੀ ਨੇ ਦਿੱਤਾ ਅਤੇ ਪਤਨੀ ਨੇ ਸਲੂਟ ਕਰ ਆਪਣੇ ਫੌਜੀ ਪਤੀ ਨੂੰ ਆਖ਼ਰੀ ਵਿਦਾਈ ਦਿਤੀ।

ਸਤਨਾਮ ਸਿੰਘ ਦੀ ਮ੍ਰਿਤਕ ਦੇਹ ਨੂੰ ਮੁੱਖਅਗਨੀ ਸਤਨਾਮ ਦੇ ਬਜ਼ੁਰਗ ਪਿਤਾ ਜਾਗੀਰ ਸਿੰਘ ਅਤੇ ਸਤਨਾਮ ਦੇ ਬੇਟੇ ਪ੍ਰਭਜੋਤ ਸਿੰਘ ਨੇ ਦਿਤੀ।

ਇਸ ਮੌਕੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਰਾਜਸਭਾ ਮੈਂਬਰ ਸ਼ਵੇਤ ਮਲਿਕ, ਸਾਬਕਾ ਮੰਤਰੀ ਮਾਸਟਰ ਮੋਹਨ ਲਾਲ ਅਤੇ ਸੁੱਚਾ ਸਿੰਘ ਛੋਟੇਪੁਰ ਤੋਂ ਇਲਾਵਾ ਜ਼ਿਲ੍ਹਾਂ ਗੁਰਦਾਸਪੁਰ ਦੇ ਪ੍ਰਸ਼ਾਸ਼ਨ ਅਧਿਕਾਰੀਆਂ ਦੇ ਨਾਲ-ਨਾਲ ਫੌਜ ਦੇ ਅਧਿਕਾਰੀਆਂ ਨੇ ਵੀ ਸ਼ਰਧਾਂਜਲੀ ਦਿਤੀ।

''ਬੇਟਾ ਫੌਜ ਅਫ਼ਸਰ ਭਰਤੀ ਹੋਵੇ''

ਸਤਨਾਮ ਸਿੰਘ ਦੇ ਛੋਟੇ ਭਰਾ ਸੁਖਚੈਨ ਸਿੰਘ ਵੀ ਸੂਬੇਦਾਰ ਵਜੋਂ ਭਾਰਤੀ ਫੌਜ ''ਚ ਤੈਨਾਤ ਹਨ ਅਤੇ ਹੁਣ ਚੀਨ ਤੋਂ ਆਪਣੇ ਭਰਾ ਦਾ ਬਦਲਾ ਲੈਣਾ ਚਾਹੁੰਦੇ ਹਨ, ਪਰਿਵਾਰ ਦਾ ਪਿਛੋਕੜ ਕਿਸਾਨੀ ਨਾਲ ਜੁੜਿਆ ਹੈ।

https://www.youtube.com/watch?v=cDHefQJ6l2Y

ਪਤੀ ਦਾ ਸੁਪਨਾ ਸੀ ਕਿ ਬੇਟਾ ਫੌਜ ''ਚ ਅਫ਼ਸਰ ਭਰਤੀ ਹੋ ਕੇ, ਉਸੇ ਦੀ ਹੀ ਬਟਾਲੀਅਨ ਵਿੱਚ ਆਵੇ ਅਤੇ ਉਹ ਉਸ ਨੂੰ ਸਲੂਟ ਕਰੇ।

ਸਤਨਾਮ ਸਿੰਘ ਦੀ ਪਤਨੀ ਜਸਵਿੰਦਰ ਕੌਰ ਨੇ ਦੱਸਿਆ ਕਿ ਆਖ਼ਰੀ ਵਾਰ ਪਤੀ ਨਾਲ ਸੋਮਵਾਰ ਦੁਪਹਿਰ ਵੇਲੇ ਫੋਨ ''ਤੇ ਗੱਲ ਹੋਈ ਅਤੇ ਹਾਲ ਚਾਲ ਹੀ ਪੁੱਛਿਆ ਸੀ।

ਉਨ੍ਹਾਂ ਨੇ ਦੱਸਿਆ ਕਿ ਬਾਅਦ ''ਚ ਅਧਿਕਾਰੀਆਂ ਦਾ ਹੀ ਫੋਨ ਆਇਆ ਕਿ ਸਤਨਾਮ ਨੂੰ ਸੱਟਾਂ ਜ਼ਿਆਦਾ ਲੱਗੀਆਂ ਸਨ ਅਤੇ ਇਹ ਸੁਨੇਹਾ ਮਿਲਿਆ ਕਿ ਉਹ ਸਭ ਨੂੰ ਅਲਵਿਦਾ ਆਖ ਗਿਆ।

ਜਸਵਿੰਦਰ ਕੌਰ ਦੱਸਦੀ ਹੈ, "ਕਦੇ ਸੋਚਿਆ ਹੀ ਨਹੀਂ ਸੀ ਕਿ ਇਹ ਹਾਲਾਤ ਬਣ ਜਾਣਗੇ ਅਤੇ ਮਨ ''ਚ ਕੋਈ ਡਰ ਵੀ ਨਹੀਂ ਸੀ ਪਰ ਜੋ ਉਹ ਸ਼ਹਾਦਤ ਪਾ ਗਏ ਉਸ ''ਤੇ ਮਾਣ ਵੀ ਹੈ ਦੁੱਖ ਵੀ ਹੈ।"

ਉਨ੍ਹਾਂ ਦੱਸਿਆ ਕਿ ਸਤਨਾਮ ਸਿੰਘ ਕਹਿੰਦੇ ਸਨ ਕਿ ਹੁਣ ਅੱਗੇ ਨੌਕਰੀ ਤੋਂ ਜਲਦ ਸੇਵਾ ਮੁਕਤ ਹੋ ਜਾਣਾ ਹੈ।

ਉਨ੍ਹਾਂ ਕਿਹਾ ਕਿ ਪਤੀ ਸਤਨਾਮ ਨੇ ਬਹੁਤ ਸੁਪਨੇ ਸੰਜੋਏ ਸਨ ਪਰ ਪੂਰੇ ਨਹੀਂ ਹੋਏ। ਸਤਨਾਮ ਦੀ ਚਾਹ ਸੀ ਕਿ ਉਸ ਦਾ ਬੇਟਾ ਫੌਜ ''ਚ ਅਫਸਰ ਹੋਵੇ ਅਤੇ ਉਹ ਖੁਦ ਉਸ ਨੂੰ ਸਲੂਟ ਕਰੇ ਪਰ ਬੇਟਾ ਵਿਦੇਸ਼ ਜਾਣਾ ਚਾਹਦਾ ਹੈ ਅਤੇ ਹੁਣ ਤਾਂ ਇੰਝ ਹੈ ਕਿ ਸਤਨਾਮ ਦੇ ਨਾਲ ਉਸ ਦੇ ਸੁਪਨੇ ਵੀ ਚਲੇ ਗਏ।

ਉਥੇ ਹੀ ਸਤਨਾਮ ਸਿੰਘ ਦੀ ਬੇਟੀ ਸੰਦੀਪ ਨੇ ਆਖਿਆ ਕਿ ਪਿਤਾ ਦਾ ਦੁੱਖ ਤਾਂ ਹੈ ਉਨ੍ਹਾਂ ਦੀ ਥਾਂ ਕੋਈ ਨਹੀਂ ਲੈ ਸਕਦਾ ਲੇਕਿਨ ਜੋ ਉਹ ਕਰ ਗਏ ਜਿੱਥੇ ਉਹ ਆਪਣਾ ਨਾਮ ਰੌਸ਼ਨ ਕਰ ਗਏ ਉਥੇ ਹੀ ਉਨ੍ਹਾਂ ਨੂੰ ਵੀ ਇੱਕ ਵੱਖ ਪਛਾਣ ਦੇ ਗਏ ਅਤੇ ਉਸ ਨੂੰ ਕਮੀ ਤਾਂ ਹਮੇਸ਼ਾ ਰਹੇਗੀ ਲੇਕਿਨ ਪਿਤਾ ''ਤੇ ਮਾਣ ਵੀ ਹੈ।

ਜਦ ਸਤਨਾਮ ਦਾ ਸੁਨੇਹਾ ਮਿਲਿਆ ਤਾਂ ਪੈਰਾਂ ਹੇਠ ਜਮੀਨ ਨਿਕਲ ਗਈ

ਨਾਇਬ ਸੂਬੇਦਾਰ ਸਤਨਾਮ ਸਿੰਘ ਦੀ ਮੌਤ ''ਤੇ ਇਸ ਦੁੱਖ ਚ ਸ਼ਰੀਕ ਹੋਣ ਉਨ੍ਹਾਂ ਦੇ ਪਰਿਵਾਰ ਨਾਲ ਦੁੱਖ ਵੰਡਾਉਣ ਪਹੁੰਚੇ ਸਤਨਾਮ ਸਿੰਘ ਦੇ ਫੌਜੀ ਸਾਥੀ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਹ ਪਿਛਲੇ ਸਾਲ ਸੇਵਾ ਮੁਕਤ ਹੋਏ ਹਨ ਲੇਕਿਨ ਉਨ੍ਹਾਂ ਸਤਨਾਮ ਸਿੰਘ ਨਾਲ ਬਹੁਤ ਸਮੇਂ ਤੱਕ ਇਕੱਠੇ ਨੌਕਰੀ ਕੀਤੀ ਸੀ।

ਉਹ ਖੁਦ ਵੀ ਡਰਾਈਵਰ ਸੀ ਤੇ ਸਤਨਾਮ ਸਿੰਘ ਵੀ ਡਰਾਈਵਰ ਸੀ ਅਤੇ ਵੱਡੇ ਅਧਿਕਾਰੀਆਂ ਨਾਲ ਡਰਾਈਵਰ ਰਿਹਾ। ਸਤਨਾਮ ਆਪਣੀ ਹਰ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਂਦਾ ਰਿਹਾ।"

https://www.youtube.com/watch?v=EluwDoOYfro&t=1s

ਦੁੱਖ ਸਾਂਝਾ ਕਰਨ ਪਹੁੰਚੇ ਸਤਨਾਮ ਸਿੰਘ ਦੇ ਸਾਥੀਆਂ ਨੇ ਕਿਹਾ, "ਜਦ ਸਤਨਾਮ ਦਾ ਸੁਨੇਹਾ ਮਿਲਿਆ ਤਾ ਪੈਰਾਂ ਹੇਠ ਜ਼ਮੀਨ ਨਿਕਲ ਗਈ।"

''ਪੰਜਾਬ ਸਰਕਾਰ ਸਤਨਾਮ ਦੇ ਪਰਿਵਾਰ ਨਾਲ ਹਮੇਸ਼ਾ ਖੜੀ ਹੈ''

ਸਤਨਾਮ ਸਿੰਘ ਨੂੰ ਸ਼ਰਧਾਂਜਲੀ ਦੇਣ ਪਹੁੰਚੇ ਪੰਜਾਬ ਦੇ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਉਨ੍ਹਾਂ ਨੂੰ ਮੁੱਖ ਮੰਤਰੀ ਪੰਜਾਬ ਨੇ ਇਸ ਦੁੱਖ ਦੀ ਘੜੀ ਪੰਜਾਬ ਸਰਕਾਰ ਵੱਲੋਂ ਪਰਿਵਾਰ ਕੋਲ ਭੇਜਿਆ ਹੈ।

ਰੰਧਾਵਾ ਨੇ ਕਿਹਾ, "ਸਤਨਾਮ ਸਿੰਘ ਦੀ ਸ਼ਹਾਦਤ ਭੁਲਾਈ ਨਹੀਂ ਜਾ ਸਕਦੀ ਅਤੇ ਉਹ ਪਰਿਵਾਰ ਨੂੰ ਸਤਨਾਮ ਤਾਂ ਵਾਪਸ ਨਹੀਂ ਦੇ ਸਕਦੇ ਲੇਕਿਨ ਸਰਕਾਰ ਹਰ ਤਰ੍ਹਾਂ ਪਰਿਵਾਰ ਦੇ ਨਾਲ ਹੈ ਅਤੇ ਜਿੱਥੇ ਪਰਿਵਾਰ ਨੂੰ ਐਕਸ ਗ੍ਰੇਸ਼ੀਆ ਗ੍ਰਾਂਟ ਜਲਦ ਜਾਰੀ ਕੀਤੀ ਜਾਵੇਗੀ, ਉਥੇ ਹੀ ਪਰਿਵਾਰ ਦੇ ਇਕ ਜੀਅ ਨੂੰ ਨੌਕਰੀ ਅਤੇ ਸਤਨਾਮ ਸਿੰਘ ਦੀ ਯਾਦ ''ਚ ਪਿੰਡ ''ਚ ਇੱਕ ਯਾਦਗਾਰੀ ਗੇਟ ਵੀ ਬਣਾਇਆ ਜਾਵੇਗਾ।"

ਇਸ ਦੇ ਨਾਲ ਹੀ ਉਨ੍ਹਾਂ ਆਖਿਆ ਕਿ ਦੇਸ਼ ''ਚ ਫੌਜੀ ਜਵਾਨ ਅਤੇ ਅਧਿਕਾਰੀ ਸ਼ਹੀਦ ਹੋ ਰਹੇ ਹਨ ਅਤੇ ਹੁਣ ਸਮਾਂ ਹੈ ਠੋਸ ਕਾਰਵਾਈ ਦਾ। ਇਸ ਦੇ ਨਾਲ ਹੀ ਉਨ੍ਹਾਂ ਆਖਿਆ ਕਿ ਪਿਛਲਾ ਇਤਿਹਾਸ ਵੀ ਦੇਖ ਲਿਆ ਜਾਵੇ ਤਾਂ ਹਰ ਵਾਰ ਚੀਨ ਨੇ ਭਾਰਤ ਨੂੰ ਧੋਖਾ ਦਿੱਤਾ ਹੈ।

ਸਤਨਾਮ ਸਿੰਘ ਨਾਇਬ ਸੂਬੇਦਾਰ ਦਾ ਜਨਮ ਪਿਤਾ ਜਗੀਰ ਸਿੰਘ ਦੇ ਘਰ ਮਾਤਾ ਜਸਵੀਰ ਕੌਰ ਦੀ ਕੁੱਖੋਂ 18 ਜਨਵਰੀ 1979 ਨੂੰ ਹੋਇਆ।

ਸਤਨਾਮ ਸਿੰਘ ਨੇ ਮੈਟ੍ਰਿਕ ਤੱਕ ਦੀ ਪੜ੍ਹਾਈ ਸਰਕਾਰੀ ਹਾਈ ਸਕੂਲ ਭੰਡਾਲ ਅਤੇ ਬਾਰਵੀਂ ਸੀਨੀਅਰ ਸਕੈਂਡਰੀ ਸਕੂਲ ਬਾਂਗੋਵਾਣੀ ਤੋਂ ਪਾਸ ਕੀਤੀ ਅਤੇ 1995 ''ਚ ਫੌਜ ਦੀ 3 ਮੀਡੀਅਮ ਆਰਟੀ ''ਚ ਭਰਤੀ ਹੋਏ।

ਹੁਣ ਉਨ੍ਹਾਂ ਦੀ ਪੋਸਟਿੰਗ ਭਾਰਤ-ਚੀਨ ਸਰਹੱਦ ''ਤੇ ਸੀ। ਉਨ੍ਹਾਂ ਦੀ ਪਤਨੀ ਜਸਵਿੰਦਰ ਕੌਰ ਅਤੇ ਉਸ ਦੀ ਬੇਟੀ ਸੰਦੀਪ ਕੌਰ (19) ਤੇ ਬੇਟਾ ਪ੍ਰਭਜੋਤ ਸਿੰਘ (17) ਪਿੰਡ ਭੋਜਰਾਜ ਵਿਖੇ ਹੀ ਰਹਿ ਰਹੇ ਹਨ ।

ਹੈਲਪਲਾਈਨ ਨੰਬਰ
BBC

ਇਹ ਵੀਡੀਓ ਵੀ ਦੇਖੋ

https://www.youtube.com/watch?v=mRBn6w4thiA&t=19s

https://www.youtube.com/watch?v=T6VqHbsuPSw&t=50s

https://www.youtube.com/watch?v=d73wI1yDySQ&t=12s

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''94ef0f7c-475e-472b-9437-b91581ea8f00'',''assetType'': ''STY'',''pageCounter'': ''punjabi.india.story.53103901.page'',''title'': ''India China Border: \''ਸਤਨਾਮ ਦੇ ਨਾਲ ਉਸ ਦੇ ਸੁਪਨੇ ਵੀ ਚਲੇ ਗਏ\'''',''author'': ''ਗੁਰਪ੍ਰੀਤ ਸਿੰਘ ਚਾਵਲਾ'',''published'': ''2020-06-19T04:40:07Z'',''updated'': ''2020-06-19T04:40:07Z''});s_bbcws(''track'',''pageView'');

Related News