ਕੋਰੋਨਾਵਾਇਰਸ: ਹਵਾਈ ਜਹਾਜ਼, ਰੇਲਵੇ ਅਤੇ ਸੜਕਾਂ ਰਾਹੀਂ ਯਾਤਰਾ ''''ਚ ਇਸ ਤਰ੍ਹਾਂ ਦੇ ਬਦਲਾਅ ਆ ਸਕਦੇ ਹਨ

06/06/2020 12:03:55 PM

ਗਰਾਫਿਕਸ
BBC

ਸ਼ਮਸੁਦੀਨ ਪਿਛਲੇ ਚਾਰ ਦਹਾਕਿਆਂ ਤੋਂ ਸਾਡੇ ਗਾਈਡ ਹਨ। ਉਹ ਮਰਹੂਮ ਰਾਜਕੁਮਾਰੀ ਡਾਇਨਾ ਸਮੇਤ ਆਗਰਾ ਵਿੱਚ ਤਾਜ ਮਹਿਲ ਦੀ ਯਾਤਰਾ ''ਤੇ ਆਈਆਂ 40 ਹਸਤੀਆਂ ਨਾਲ ਗਾਈਡ ਵਜੋਂ ਆਪਣੀਆਂ ਸੇਵਾਵਾਂ ਨਿਭਾ ਚੁੱਕੇ ਹਨ।

ਹੁਣ ਜਦੋਂ ਵਿਸ਼ਵ ਸਿਹਤ ਸੰਗਠਨ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਲੋਕਾਂ ਨੂੰ ਕੋਰੋਨਾਵਾਇਰਸ ਨਾਲ ਕਾਫ਼ੀ ਸਮੇਂ ਤੱਕ ਰਹਿਣਾ ਹੋਵੇਗਾ, ਸ਼ਮਸੁਦੀਨ ਦਾ ਮੰਨਣਾ ਹੈ ਕਿ ਸੈਰ ਸਪਾਟੇ ਦਾ ਚਿਹਰਾ ਹੁਣ ਪੂਰੀ ਤਰ੍ਹਾਂ ਬਦਲ ਸਕਦਾ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਲੌਕਡਾਊਨ ਨੂੰ ਹੋਰ ਸਹਿਜ ਬਣਾਉਣ ਦੇ ਬਾਅਦ ਸੈਰ ਸਪਾਟਾ ਉਹ ਨਹੀਂ ਹੋਵੇਗਾ ਜਿਸ ਤਰ੍ਹਾਂ ਦਾ ਪਿਛਲੇ ਸਾਲਾਂ ਵਿੱਚ ਹੁੰਦਾ ਸੀ।

ਜੇਕਰ ਸਾਰੇ ਲੋਕ ਟੂਅਰ ''ਤੇ ਜਾਂਦੇ ਹਨ ਤਾਂ ਉਹ ਗਰੁੱਪਾਂ ਦੀ ਬਜਾਏ ਵਿਅਕਤੀਗਤ ਜਾਂ ਫਿਰ ਜੋੜਿਆਂ ਦੇ ਰੂਪ ਵਿੱਚ ਹੋਣਗੇ।

''''ਭਵਿੱਖ ਦੀ ਕਲਪਨਾ ਕਰੋ ਜਿੱਥੇ ਪ੍ਰਸਿੱਧ ਸੈਰ ਸਪਾਟਾ ਕੇਂਦਰ ਤਾਜ ਮਹਿਲ ਦੇ ਸਾਹਮਣੇ ਤੁਸੀਂ ਆਪਣੇ ਚਿਹਰੇ ਨੂੰ ਮਾਸਕ ਨਾਲ ਢਕ ਕੇ ਤਸਵੀਰ ਲਈ ਪੋਜ ਦੇ ਰਹੇ ਹੋ।''''

ਇਹ ਉਹੀ ਹੈ ਜੋ ਸੰਭਾਵਿਤ ਤੌਰ ''ਤੇ ਦੁਨੀਆ ਭਰ ਦੇ ਸਾਰੇ ਸੈਰ ਸਪਾਟਾ ਸਥਾਨਾਂ ਅਤੇ ਇਤਿਹਾਸਕ ਸਥਾਨਾਂ ''ਤੇ ਪ੍ਰੋਟੋਕਾਲ ਹੋਵੇਗਾ।

ਲੋਕਾਂ ਦੀ ਸੰਖਿਆ ਨੂੰ ਦੇਖਦੇ ਹੋਏ ਸਮਾਜਿਕ ਦੂਰੀ ਨੂੰ ਲਾਜ਼ਮੀ ਬਣਾਇਆ ਜਾਵੇਗਾ।

ਹਵਾਈ ਸਫ਼ਰ

ਗਰਾਫਿਕਸ
BBC

ਏਵੀਏਸ਼ਨ ਮਾਹਿਰ ਅਸ਼ਵਨੀ ਫਡਨੀਸ ਦਾ ਕਹਿਣਾ ਹੈ ਕਿ ਇੰਟਰਨੈਸ਼ਨਲ ਏਅਰ ਟਰਾਂਸਪੋਰਟ ਐਸੋਸੀਏਸ਼ਨ (ਆਈਏਟੀਏ) ਨੇ ਪਹਿਲਾਂ ਹੀ ਪ੍ਰਸਤਾਵਿਤ ਪ੍ਰੋਟੋਕੋਲ ''''ਬਾਇਓਸਕਿਊਰਿਟੀ ਫਾਰ ਏਅਰ ਟਰਾਂਸਪੋਰਟ : ਏ ਰੋਡਮੈਪ ਫਾਰ ਰਿਸਟਾਰਟਿੰਗ ਏਵੀਏਸ਼ਨ'' ਜਾਰੀ ਕਰ ਦਿੱਤਾ ਹੈ ਜਿਸ ਵਿੱਚ ਅੰਤਰਰਾਸ਼ਟਰੀ ਉਡਾਣਾਂ ਲੈਣ ਵਾਲੇ ਯਾਤਰੀਆਂ ਦੀ ਨਿੱਜੀ ਸੁਰੱਖਿਆ ''ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ।

ਭਾਰਤ ਦੇ ਹਵਾਬਾਜ਼ੀ ਮੰਤਰਾਲੇ ਵੱਲੋਂ ਇਸ ਤਰ੍ਹਾਂ ਦੇ ਪ੍ਰੋਟੋਕਾਲ ''ਤੇ ਕੰਮ ਕੀਤਾ ਜਾ ਰਿਹਾ ਹੈ।

ਜਿਵੇਂ ਵਿਦੇਸ਼ਾਂ ਵਿੱਚ ਏਅਰਪੋਰਟਾਂ ਦੀ ਤਰ੍ਹਾਂ ਟਰਮੀਨਲ ਵਿੱਚ ਪ੍ਰਵੇਸ਼ ਕਰਨ ਵਾਲੇ ਯਾਤਰੀਆਂ ਦੀ ਸਕਰੀਨਿੰਗ ਲਈ ਕੰਪਿਊਟਰ ਲਗਾ ਰਹੇ ਹਨ, ਭਾਰਤ ਯਾਤਰੀਆਂ ਨਾਲ ਕਰਮਚਾਰੀਆਂ ਦੀ ਨਜ਼ਦੀਕੀ ਨੂੰ ਦੂਰ ਕਰਨ ''ਤੇ ਵੀ ਕੰਮ ਕਰ ਰਿਹਾ ਹੈ।

ਵੈੱਬ-ਚੈੱਕ-ਇਨ ਲਾਜ਼ਮੀ ਹੋਵੇਗਾ, ਜਿਵੇਂ ਕਿ ਪ੍ਰੋਟੋਕਾਲ ਤੋਂ ਪਤਾ ਲੱਗਦਾ ਹੈ। ਯਾਤਰੀਆਂ ਨੂੰ ਇੱਕ ਪ੍ਰਿੰਟਿਡ ਬੋਰਡਿੰਗ ਪਾਸ ਲੈ ਕੇ ਜਾਣਾ ਲਾਜ਼ਮੀ ਹੋਵੇਗਾ ਅਤੇ ਸਾਮਾਨ ਦੀ ਜਾਂਚ ਵੀ ਆਪਣੇ ਆਪ ਹੀ ਕਰਨੀ ਹੋਵੇਗੀ।

ਕੁਝ ਉਡਾਣਾਂ ਵਿੱਚ ਯਾਤਰੀ ਆਕਰਸ਼ਕ ਏਅਰਹੋਸਟੈੱਸ ਦੀ ਮੁਸਕਾਨ ਨਹੀਂ ਦੇਖ ਸਕਣਗੇ ਕਿਉਂਕਿ ਕੁਝ ਏਅਰਲਾਈਨਜ਼ ਆਪਣੇ ਕੈਬਿਨ ਕਰੂ ਲਈ ਪੀਪੀਈ ਨੂੰ ਲਾਜ਼ਮੀ ਬਣਾਉਣ ''ਤੇ ਵਿਚਾਰ ਕਰ ਰਹੀਆਂ ਹਨ।

ਗਰਾਫਿਕਸ
BBC

ਪਰ ਇਸਦੇ ਨਾਲ ਹੀ ਅਸੀਂ ਦੇਖ ਰਹੇ ਹਾਂ ਕਿ ਇਸ ਸਮੇਂ ਚੱਲ ਰਹੀਆਂ ਉਡਾਣਾਂ ਯਾਤਰੀਆਂ ਨੂੰ ਵਿਚਕਾਰ ਵਾਲੀ ਸੀਟ ''ਤੇ ਵੀ ਲੈ ਕੇ ਜਾ ਰਹੀਆਂ ਹਨ।

ਇਹ ਪਹਿਲਾਂ ਹੀ ਤੈਅ ਕਰ ਲਿਆ ਗਿਆ ਸੀ ਕਿ ਵਿਚਕਾਰ ਵਾਲੀਆਂ ਸੀਟਾਂ ਖਾਲੀਆਂ ਰਹਿਣਗੀਆਂ, ਅਮੀਰਾਤ ਅਤੇ ਏਅਰ ਕਤਰ ਸਮੇਤ ਕਈ ਅੰਤਰਰਾਸ਼ਟਰੀ ਉਡਾਣਾਂ ਵੱਲੋਂ ਇਸ ਦਾ ਪਾਲਣ ਕੀਤਾ ਜਾ ਰਿਹਾ ਹੈ।

ਫਡਨੀਸ ਕਹਿੰਦੇ ਹਨ ਕਿ ਫਲਾਈਟ ਪ੍ਰੋਟੋਕਾਲ ਬਦਲਦਾ ਰਹਿੰਦਾ ਹੈ ਅਤੇ ਆਉਣ ਵਾਲੇ ਹਫ਼ਤਿਆਂ ਅਤੇ ਮਹੀਨਿਆਂ ਵਿੱਚ ਅਸੀਂ ਨਵਾਂ ਪ੍ਰੋਟੋਕਾਲ ਦੇਖ ਸਕਦੇ ਹਾਂ।

ਘਰੇਲੂ ਉਡਾਣਾਂ ਦੀ ਯਾਤਰਾ ਵਿੱਚ ਅੰਤਰਰਾਸ਼ਟਰੀ ਉਡਾਣਾਂ ਦੇ ਮੁਕਾਬਲੇ ਵੱਡੀ ਚੁਣੌਤੀ ਹੋ ਸਕਦੀ ਹੈ ਕਿਉਂਕਿ ਵਿਭਿੰਨ ਰਾਜਾਂ ਦੇ ਆਪਣੇ ਪ੍ਰੋਟੋਕਾਲ ਹਨ।

ਉਦਾਹਰਨ ਲਈ ਜੇਕਰ ਦਿੱਲੀ ਦਾ ਕੋਈ ਯਾਤਰੀ ਘੱਟ ਕੋਵਿਡ ਗ੍ਰਸਤ ਖੇਤਰ ਦੇ ਰਾਜ ਵਿੱਚ ਉਤਰਦਾ ਹੈ, ਤਾਂ ਨਿਯਮ ਵੱਖਰੇ ਹੋਣਗੇ।

Click here to see the BBC interactive

ਹੋ ਸਕਦਾ ਹੈ ਕਿ ਲੌਕਡਾਊਨ ਵਿੱਚ ਢਿੱਲ ਦੇਣ ਦੇ ਮਹੀਨਿਆਂ ਬਾਅਦ ਵੀ 14 ਦਿਨ ਦਾ ਲਾਜ਼ਮੀ ਕੁਆਰੰਟੀਨ ਹੋਵੇ। ਜਦੋਂ ਅਸੀਂ ਇਸ ਬਾਰੇ ਗੱਲ ਕਰਦੇ ਹਾਂ ਕਿ ਆਉਣ ਵਾਲੇ ਮਹੀਨਿਆਂ ਵਿੱਚ ਹਵਾਈ ਜਹਾਜ਼ ਦੇ ਅੰਦਰ ਕੀ ਹੋ ਸਕਦਾ ਹੈ-ਤਾਂ ਆਈਏਟੀਏ ਦੇ ਨਿਰਦੇਸ਼ ''ਤੇ ਸਾਰੇ ਯਾਤਰੀਆਂ ਦੇ ਮਾਸਕ ਪਹਿਨਿਆ ਹੋਣਾ ਜ਼ਰੂਰੀ ਹੋਵੇਗਾ।

ਅਸੀਂ ਯਾਤਰੀਆਂ ਅਤੇ ਚਾਲਕ ਦਲ ਵਿਚਕਾਰ ਗੱਲਬਾਤ ਨੂੰ ਘੱਟ ਕਰਨ ਲਈ ਕੈਬਿਨ ਸੇਵਾਵਾਂ ਨੂੰ ਸਰਲ ਕਰਨ ਅਤੇ ਪ੍ਰੀ-ਪੈਕਡ ਖਾਣ-ਪੀਣ ਦੀਆਂ ਵਸਤਾਂ ਨੂੰ ਦੇਖਦੇ ਹਾਂ।

ਦਹਾਕਿਆਂ ਤੋਂ ਉਡਾਣ ਕਵਰ ਕਰ ਰਹੇ ਫਡਨੀਸ ਦਾ ਇਹ ਵੀ ਕਹਿਣਾ ਹੈ ਕਿ ਭਾਰਤ ਬੋਰਡਿੰਗ ਲਈ ਤਿਆਰ ਹੋਣ ਤੋਂ ਪਹਿਲਾਂ ਅਲਟਰਾ-ਵੌਇਲਟ ਤਕਨੀਕ ਦਾ ਉਪਯੋਗ ਕਰਕੇ ਹਵਾਈ ਜਹਾਜ਼ਾਂ ਨੂੰ ਸਾਫ਼ ਕਰਨ ਲਈ ਏਅਰਲਾਈਨਜ਼ ਨੂੰ ਦਿਸ਼ਾ ਦਿਨਰਦੇਸ਼ ਜਾਰੀ ਕਰਨ ''ਤੇ ਵਿਚਾਰ ਕਰ ਰਿਹਾ ਹੈ।

ਹਾਲਾਂਕਿ ਮੰਤਰਾਲੇ ਦੇ ਸੂਤਰਾਂ ਦਾ ਕਹਿਣਾ ਹੈ ਕਿ ਉਹ ਯਾਤਰੀਆਂ ਲਈ ਅਤੇ ਕੈਬਿਨ ਕਰੂ ਲਈ ਫੇਸ ਸ਼ੀਲਡ ਲਾਜ਼ਮੀ ਬਣਾਉਣ ''ਤੇ ਵਿਚਾਰ ਕਰ ਰਹੇ ਹਨ।

ਰੇਲਵੇ

ਦੇਸ਼ ਦੀ ਜੀਵਨ ਰੇਖਾ ਕਹੀ ਜਾਣ ਵਾਲੀ ਰੇਲਵੇ ''ਤੇ ਯਾਤਰਾ ਦਾ ਪ੍ਰਬੰਧਨ ਕਰਨਾ ਭਾਰਤ ਲਈ ਬਹੁਤ ਮੁਸ਼ਕਿਲ ਹੋ ਸਕਦਾ ਹੈ।

ਰੇਲ ਮੰਤਰਾਲੇ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਭਵਿੱਖ ਵਿੱਚ ਰੇਲਵੇ ਦੇ ਡੱਬਿਆਂ ਦੇ ਨਾਲ-ਨਾਲ ਪਲੈਟਫਾਰਮਾਂ ''ਤੇ ਵੀ ਯਾਤਰੀਆਂ ਦੀ ਸੰਖਿਆ ਘੱਟ ਕਰਕੇ ਭੌਤਿਕ ਪੱਧਰ ''ਤੇ ਉਚਿਤ ਦੂਰੀ ਯਕੀਨੀ ਬਣਾਈ ਜਾਵੇਗੀ।

ਜ਼ਿਆਦਾਤਰ ਰੇਲਾਂ ਤਿੰਨ ਟੀਅਰ ਸਲੀਪਰਾਂ ਵਾਲੀਆਂ ਹਨ, ਉਨ੍ਹਾਂ ਵਿੱਚੋਂ ਵਿਚਕਾਰਲੀ ਬਰਥ ਨੂੰ ਹਟਾ ਕੇ ਯਾਤਰੀਆਂ ਵਿਚਕਾਰ ਜ਼ਿਆਦਾ ਦੂਰੀ ਨੂੰ ਯਕੀਨੀ ਬਣਾਇਆ ਜਾਵੇਗਾ।

ਕੋਚਾਂ ਵਿੱਚ ਤਬਦੀਲੀ ਕਰਨ ਦੇ ਵੀ ਯਤਨ ਕੀਤੇ ਜਾ ਰਹੇ ਹਨ ਤਾਂ ਕਿ ਯਾਤਰੀਆਂ ਨੂੰ ਪਤਾ ਲੱਗ ਸਕੇ ਕਿ ਪਖਾਨਾ ਬੁੱਕ ਹੈ ਜਾਂ ਖਾਲੀ ਹੈ ਤਾਂ ਕਿ ਉਨ੍ਹਾਂ ਨੂੰ ਕਤਾਰ ਵਿੱਚ ਨਾ ਲੱਗਣਾ ਪਵੇ।

ਗਰਾਫਿਕਸ
BBC

ਇਹ ਸਪੱਸ਼ਟ ਨਹੀਂ ਹੈ ਕਿ ਖਾਣਾ ਪਰੋਸਣ ਲਈ ਪੈਂਟਰੀ ਕਾਰਾਂ ਦੀਆਂ ਸੇਵਾਵਾਂ ਜਾਰੀ ਰਹਿਣਗੀਆਂ ਜਾਂ ਨਹੀਂ। ਜੇਕਰ ਉਹ ਅਜਿਹਾ ਕਰਦੇ ਹਨ ਤਾਂ ਉਹ ਸਿਰਫ਼ ਪੈਕੇਟ ਬੰਦ ਭੋਜਨ ਅਤੇ ਪਾਣੀ ਦੀ ਸਪਲਾਈ ਕਰਨਗੇ।

ਅਸੀਂ ਸਫ਼ਰ ਦੇ ਉਨ੍ਹਾਂ ਦਿਨਾਂ ਵਿੱਚ ਵਾਪਸ ਜਾ ਸਕਦੇ ਹਾਂ ਜਦੋਂ ਯਾਤਰੀ ਲੰਬੀ ਯਾਤਰਾ ਲਈ ਬੱਸਾਂ ਅਤੇ ਰੇਲਾਂ ਵਿੱਚ ਆਪਣੇ ਸਿਰਹਾਣੇ ਅਤੇ ਚਾਦਰਾਂ ਜਾਂ ਕੰਬਲ ਨਾਲ ਲੈ ਕੇ ਜਾਂਦੇ ਸਨ। ਉਨ੍ਹਾਂ ਨੇ ਕਿਹਾ ''''ਰੇਲਵੇ ਸਟੇਸ਼ਨ ਹੁਣ ਹਵਾਈ ਅੱਡਿਆਂ ਵਰਗੇ ਹੋਣਗੇ।

ਰਵਾਨਗੀ ਤੋਂ ਚਾਰ ਘੰਟੇ ਪਹਿਲਾਂ ਯਾਤਰੀਆਂ ਨੂੰ ਰਿਪੋਰਟ ਕਰਨ ਦਾ ਪ੍ਰੋਟੋਕਾਲ ਲਾਗੂ ਹੋਵੇਗਾ। ਪੂਰੀ ਸਕਰੀਨਿੰਗ ਪ੍ਰਕਿਰਿਆ ਵੀ ਉਸੀ ਤਰ੍ਹਾਂ ਹੋਵੇਗੀ ਜਿਵੇਂ ਕਿ ਹਵਾਈ ਅੱਡਿਆਂ ''ਤੇ ਹੁੰਦੀ ਹੈ।''''

ਹਾਲਾਂਕਿ ਰੇਲਵੇ ਪਖਾਨਿਆਂ ਦੇ ਬਾਹਰ ਸੈਨੇਟਾਈਜ਼ਰ ਪ੍ਰਦਾਨ ਕਰ ਸਕਦਾ ਹੈ, ਪਰ ਯਾਤਰੀਆਂ ਨੂੰ ਆਪਣੇ ਨਾਲ ਇਹ ਇੱਕ ਨਿਰਧਾਰਤ ਮਾਤਰਾ ਵਿੱਚ ਲੈ ਕੇ ਜਾਣਾ ਲਾਜ਼ਮੀ ਹੋਵੇਗਾ।

ਲੌਕਡਾਊਨ ਦੌਰਾਨ ਟਰੇਨ ਦੀ ਆਵਾਜਾਈ ਪੂਰੀ ਤਰ੍ਹਾਂ ਨਾਲ ਬੰਦ ਕੀਤੀ ਗਈ ਸੀ। ਪਰ ਹੌਲੀ ਹੌਲੀ ਕੁਝ ਟਰੇਨਾਂ ਫਿਰ ਤੋਂ ਚੱਲਣ ਲੱਗੀਆਂ।

ਹਾਲਾਂਕਿ ਆਮ ਆਵਾਜਾਈ ਬਹਾਲ ਹੋਣ ''ਤੇ ਅਧਿਕਾਰੀ ਨਿਯਮਾਂ ਦੇ ਨਵੇਂ ਸੈੱਟ ਪੇਸ਼ ਕਰ ਸਕਦੇ ਹਨ।

ਹਾਈਵੇਜ਼

ਹਾਈਵੇਜ਼ ਭਾਰਤ ਦੀ ਸਪਲਾਈ ਚੇਨ ਅਤੇ ਲੋਕਾਂ ਦੀ ਅੰਤਰ-ਰਾਜ ਆਵਾਜਾਈ ਲਈ ਮਹੱਤਵਪੂਰਨ ਹਨ। ਸੜਕ ਕਿਨਾਰੇ ਸਥਿਤ ਢਾਬਿਆਂ ਦਾ ਕਦੇ ਮਹਾਂਨਗਰਾਂ ਦੇ ਲੋਕਾਂ ਵਿੱਚ ਵੀ ਸਫ਼ਰ ਦੌਰਾਨ ਬਹੁਤ ਸ਼ੁਦਾਅ ਹੁੰਦਾ ਸੀ।

ਹਾਈਵੇਜ਼ ''ਤੇ ਸਫ਼ਰ ਦੌਰਾਨ ਲੋਕਾਂ ਦੀ ਰੁਮਾਂਸ ਦੀ ਭਾਵਨਾ ਵੀ ਜੁੜੀ ਹੋਈ ਹੈ। ਪਰ ਭਵਿੱਖ ਸ਼ਾਇਦ ਇਸਤੋਂ ਅਲੱਗ ਹੋਵੇਗਾ।

ਰੋਡ ਟਰਾਂਸਪੋਰਟ ਐਸੋਸੀਏਸ਼ਨ ਦੇ ਮੈਂਬਰ ਰਾਜੀਵ ਅਰੋੜਾ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ''ਕੋਈ ਢਾਬੇ ''ਤੇ ਬੱਸ ਨਹੀਂ ਰੋਕ ਸਕਦਾ ਅਤੇ ਢਾਬੇ ਤੋਂ ਮੰਜਾ ਖਿੱਚ ਕੇ ਬਾਹਰ ਨਹੀਂ ਕੱਢ ਸਕਦਾ।''''

ਗਰਾਫਿਕਸ
BBC

ਉਨ੍ਹਾਂ ਨੇ ਕਿਹਾ ''''ਸਮਾਜਿਕ ਦੂਰੀ ਬਣਾ ਕੇ ਰੱਖਣ ਲਈ ਪਾਬੰਦੀਆਂ ਹੋਣਗੀਆਂ ਅਤੇ ਘੱਟ ਤੋਂ ਘੱਟ ਮਨੁੱਖੀ ਸੰਪਰਕ ਯਕੀਨੀ ਬਣਾਉਣ ਦੀ ਕੋਸ਼ਿਸ ਕੀਤੀ ਜਾਵੇਗੀ। ਹੋ ਸਕਦਾ ਹੈ ਕਿ ਤੁਸੀਂ ਇੱਕ ਕੱਪ ਚਾਹ ਦਾ ਆਰਡਰ ਕਰੋ ਅਤੇ ਵੇਟਰ ਦੀ ਬਜਾਏ ਤੁਹਾਡਾ ਆਰਡਰ ਦੇਣ ਲਈ ਤੁਹਾਡੇ ਇੱਕ ਲੰਬੀ ਲੱਕੜ ਦੀ ਡੰਡੀ ਆ ਜਾਵੇ।ਹਾਈਵੇਜ਼ ''ਤੇ ਜੀਵਨ ਸਮਾਨ ਨਹੀਂ ਹੋਵੇਗਾ।''''

ਉਨ੍ਹਾਂ ਨੇ ਅੱਗੇ ਕਿਹਾ ਕਿ ਹਾਈਵੇਜ਼ ਢਾਬਿਆਂ ਨੂੰ ਟਰੱਕ ਚਾਲਕਾਂ ਅਤੇ ਕਰਮਚਾਰੀਆਂ ਦੇ ਨਾਲ-ਨਾਲ ਆਮ ਲੋਕਾਂ ਲਈ ਅਲੱਗ ਵਿਵਸਥਾ ਕਰਨੀ ਹੋਵੇਗੀ। ਕਿਉਂਕਿ ਹਾਈਵੇਜ਼ ਵਿਭਿੰਨ ਰਾਜਾਂ ਤੋਂ ਹੋ ਕੇ ਗੁਜ਼ਰਦੇ ਹਨ।

ਇਸ ਲਈ ਇਹ ਸਪੱਸ਼ਟ ਹੈ ਕਿ ਹਰੇਕ ਰਾਜ ਕੋਲ ਆਪਣੇ ਦਿਸ਼ਾ ਨਿਰਦੇਸ਼ਾਂ ਦਾ ਇੱਕ ਸੈੱਟ ਹੋਵੇਗਾ ਕਿ ਢਾਬੇ ਕਿਵੇਂ ਕਾਰਜ ਕਰਨਗੇ।

ਮੈਟਰੋ ''ਤੇ ਜ਼ਿੰਦਗੀ

ਅਨੁਜ ਦਿਆਲ ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਦੇ ਬੁਲਾਰੇ ਹਨ ਜੋ ਇਹ ਪਤਾ ਲਗਾਉਣ ਲਈ ਕੰਮ ਕਰ ਰਹੇ ਹਨ ਕਿ ਇੱਕ ਵਾਰ ਮੈਟਰੋ ਸੇਵਾ ਬਹਾਲ ਹੋਣ ਦੇ ਬਾਅਦ ਦਿੱਲੀ ਵਾਸੀ ਕਿਵੇਂ ਯਾਤਰਾ ਕਰਨਗੇ।

ਬੀਬੀਸੀ ਨਾਲ ਗੱਲ ਕਰਦੇ ਹੋਏ ਦਿਆਲ ਨੇ ਦੱਸਿਆ ਕਿ ਯਾਤਰੀਆਂ ਨੂੰ ਵਿਕਲਪਿਕ ਸੀਟਾਂ ''ਤੇ ਬੈਠਣ ਲਈ ਕਿਹਾ ਜਾਵੇਗਾ ਅਤੇ ਬਸ ਕੁੱਝ ਨੂੰ ਹੀ ਖੜ੍ਹੇ ਹੋਣ ਦੀ ਆਗਿਆ ਦਿੱਤੀ ਜਾਵੇਗੀ।

ਇਸਦਾ ਮਤਲਬ ਉਨ੍ਹਾਂ ਕਰਮਚਾਰੀਆਂ ਲਈ ਇਹ ਬਹੁਤ ਵੱਡਾ ਮੁਸ਼ਕਿਲਾਂ ਭਰਿਆ ਕਾਰਜ ਹੋਵੇਗਾ ਜਿਨ੍ਹਾਂ ਨੂੰ ਪੀਕ ਸਮੇਂ ''ਤੇ ਦਫ਼ਤਰਾਂ ਨਾਲ ਜਾਣ ਵਾਲੀ ਭੀੜ ਨਾਲ ਨਜਿੱਠਣਾ ਪੈਂਦਾ ਹੈ। ਮੈਟਰੋ ਸਟੇਸ਼ਨਾਂ ਦੇ ਪ੍ਰਵੇਸ਼ ਸਥਾਨ ਵਿੱਚ ਏਅਰ ਪੋਰਟ ਦੇ ਸਮਾਨ ਪ੍ਰੋਟੋਕਾਲ ਹੋਣਗੇ।

ਪ੍ਰਵੇਸ਼ ਕਰਨ ਲਈ ਕਤਾਰ ਵਿੱਚ ਰਹਿੰਦੇ ਹੋਏ ਸਮਾਜਿਕ ਦੂਰੀ ਲਾਜ਼ਮੀ ਹੋਵੇਗੀ ਅਤੇ ਜ਼ਮੀਨ ''ਤੇ ਗੋਲ ਘੇਰੇ ਯਾਤਰੀਆਂ ਨੂੰ ਸੈਨੇਟਾਈਜ਼ਿੰਗ ਟਨਲ ਵੱਲ ਜਾਣ ਤੋਂ ਪਹਿਲਾਂ ਹੀ ਦਿਖਾਈ ਦੇ ਜਾਣਗੇ। ਥਰਮਲ ਸਕਰੀਨਿੰਗ ਅਤੇ ਐਕਸ-ਰੇ ਬੈਗੇਜ਼ ਸਕਰੀਨਿੰਗ ਜਾਰੀ ਰਹੇਗੀ।

ਗਰਾਫਿਕਸ
BBC

ਹਾਲਾਂਕਿ ਇਸਦਾ ਮਤਲਬ ਹੋਵੇਗਾ ਕਿ ਮੈਟਰੋ ਟਰੇਨਾਂ ਦੇ ਮੌਜੂਦਾ ਬੇੜੇ ਵਿੱਚ ਹੋਰ ਜ਼ਿਆਦਾ ਰੈਕ ਬਣਾਏ ਜਾਣਗੇ। ਹਰੇਕ ਕੋਚ ਵਿੱਚ ਇੱਕ ਜਾਂ ਦੋ ਸੁਰੱਖਿਆ ਗਾਰਡ ਹੋਣਗੇ ਤਾਂ ਕਿ ਇਹ ਯਕੀਨੀ ਬਣਾਇਆ ਜਾ ਸਕੇ ਕਿ ਲੋਕ ਕੋਚਾਂ ਵਿੱਚ ਭੀੜ ਤਾਂ ਜਮ੍ਹਾਂ ਨਹੀਂ ਕਰ ਰਹੇ।

ਮੈਟਰੋ ਕਾਰਪੋਰੇਸ਼ਨ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਰਾਜੀਵ ਚੌਕ ਵਰਗੇ ਕੁਝ ਸਟੇਸ਼ਨਾਂ ਵਿੱਚ ਜਿੱਥੇ ਅਕਸਰ ਭੀੜ ਨੂੰ ਕੰਟਰੋਲ ਕਰਨ ਲਈ ਗਾਰਡ ਹੁੰਦੇ ਹਨ, ਇਨ੍ਹਾਂ ਸਥਿਤੀਆਂ ਵਿੱਚ ਲੋਕਾਂ ਨੂੰ ਕੰਟਰੋਲ ਕਰਨ ਦੀ ਚੁਣੌਤੀ ਹੋਰ ਵੀ ਵੱਡੀ ਹੋਵੇਗੀ। ਕਾਰਪੋਰੇਸ਼ਨ ਇਨ੍ਹਾਂ ਪਹਿਲੂਆਂ ਨੂੰ ਹੱਲ ਕਰਨ ''ਤੇ ਕੰਮ ਕਰ ਰਿਹਾ ਹੈ।

ਬੀਮਾ

ਭਵਿੱਖ ਵਿੱਚ ਸਾਰੇ ਯਾਤਰੀਆਂ ਲਈ ਬੀਮਾ ਹੋਵੇਗਾ-ਇਹ ਕਹਿਣਾ ਹੈ ਦੁਬਈ ਸਥਿਤ ਇੰਸ਼ੋਰੈਂਸ ਬਿਜ਼ਨਸ ਗਰੁੱਪ ਦੇ ਸਕੱਤਰ ਜਨਰਲ ਆਫ਼ਤਾਬ ਹਸਨ ਦਾ।

ਉਨ੍ਹਾਂ ਦਾ ਕਹਿਣਾ ਹੈ, ''''ਕੋਵਿਡ ਤੋਂ ਬਾਅਦ ਦੁਨੀਆ ਬਹੁਤ ਵੱਖਰੀ ਹੋਵੇਗੀ। ਆਮ ਤੌਰ ''ਤੇ ਅਸੀਂ ਫਲਾਈਟ ਦੀ ਟਿਕਟ ਬਚਾਉਣ ਲਈ ਨੌਜਵਾਨ ਯਾਤਰਾ ਬੀਮਾ ਨਹੀਂ ਕਰਾਉਂਦੇ ਹਨ, ਪਰ ਹੁਣ ਆਲਮੀ ਦ੍ਰਿਸ਼ ਬਦਲ ਗਿਆ ਹੈ। ਇਹ ਇੱਕ ਮਹੱਤਵਪੂਰਨ ਹਿੱਸਾ ਹੋਣ ਜਾ ਰਿਹਾ ਹੈ ਕਿ ਜਦੋਂ ਕੋਈ ਵੀ ਯਾਤਰਾ ਕਰਨ ਦੀ ਯੋਜਨਾ ਬਣਾ ਰਿਹਾ ਹੈ ਤਾਂ ਉਹ ਕੰਮ ਲਈ ਹੈ ਜਾਂ ਛੁੱਟੀ ਲਈ ਹੈ।''''

ਗਰਾਫਿਕਸ
BBC

ਆਮ ਤੌਰ ''ਤੇ ਮਹਾਂਮਾਰੀਆਂ ਯਾਤਰਾ ਬੀਮਾ ਤਹਿਤ ਨਹੀਂ ਆਉਂਦੀ ਹੈ।

ਹਸਨ ਅਨੁਸਾਰ ਮਹਾਂਮਾਰੀ ਲਈ ਕਵਰੇਜ਼ ਜਲਦੀ ਹੀ ਭਵਿੱਖ ਦੀ ਬੀਮਾ ਯਾਤਰਾ ਦਾ ਇੱਕ ਲਾਜ਼ਮੀ ਹਿੱਸਾ ਬਣ ਸਕਦਾ ਹੈ।

ਸ਼ਮਸੁਦੀਨ ਲਈ ਭਵਿੱਖ ਉਹ ਹੈ, ਜਿਸਦਾ ਅਸੀਂ ਸਾਹਮਣਾ ਕਰ ਰਹੇ ਹਾਂ, ਜਿਸਦੀ ਕਿਸੇ ਨੇ ਉਮੀਦ ਨਹੀਂ ਕੀਤੀ ਸੀ।''''

ਉਹ ਕਹਿੰਦੇ ਹਨ ''''ਜੇਕਰ ਸਾਡੇ ਕੋਲ ਸਮੇਂ ''ਤੇ ਵੈਕਸੀਨ ਨਹੀਂ ਆਉਂਦੀ, ਤਾਂ ਮੈਨੂੰ ਡਰ ਲੱਗਦਾ ਹੈ, ਯਾਤਰੀਆਂ ਲਈ ਸਭ ਕੁਝ ਬਦਲਣ ਵਾਲਾ ਹੈ। ਪਰ ਜੇਕਰ ਚਮਤਕਾਰੀ ਵੈਕਸੀਨ ਜਲਦੀ ਹੀ ਆ ਜਾਂਦੀ ਹੈ ਤਾਂ ਅਸੀਂ ਉਸ ਜੀਵਨ ਵਿੱਚ ਵਾਪਸ ਜਾ ਸਕਦੇ ਹਾਂ ਜਿਹੜਾ ਅਸੀਂ ਪਹਿਲਾਂ ਜਿਉਂਦੇ ਸੀ।''''

ਹੈਲਪਲਾਈਨ ਨੰਬਰ
BBC

ਕੋਰੋਨਾਵਾਇਰਸ
BBC

ਇਹ ਵੀਡੀਓਜ਼ ਵੀ ਦੇਖੋ

https://www.youtube.com/watch?v=8jDOqATdeQE

https://www.youtube.com/watch?v=CgwhNlKY-2s

https://www.youtube.com/watch?v=0407oU19Sl0

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''ae0c008c-101f-014f-94c7-1787c200cbec'',''assetType'': ''STY'',''pageCounter'': ''punjabi.india.story.52942766.page'',''title'': ''ਕੋਰੋਨਾਵਾਇਰਸ: ਹਵਾਈ ਜਹਾਜ਼, ਰੇਲਵੇ ਅਤੇ ਸੜਕਾਂ ਰਾਹੀਂ ਯਾਤਰਾ \''ਚ ਇਸ ਤਰ੍ਹਾਂ ਦੇ ਬਦਲਾਅ ਆ ਸਕਦੇ ਹਨ'',''published'': ''2020-06-06T06:21:41Z'',''updated'': ''2020-06-06T06:31:54Z''});s_bbcws(''track'',''pageView'');

Related News