ਕੋਰੋਨਾਵਾਇਰਸ ਨੇ ਕਿਵੇਂ ਇੱਕ ਪਰਿਵਾਰ ਦੀਆਂ ਖੁਸ਼ੀਆਂ ਇੱਕ ਝਟਕੇ ''''ਚ ਖ਼ਤਮ ਕਰ ਦਿੱਤੀਆਂ-ਪੰਜ ਖ਼ਬਰਾਂ

06/06/2020 8:03:53 AM

ਮੇਰੀ ਭਤੀਜੀ ਖੁਸ਼ਾਲੀ ਤਮਾਏਚੀ ਆਪਣੀ ਬਾਰਵ੍ਹੀਂ ਦਾ ਨੰਬਰ ਕਾਰਡ ਹੱਥ ਵਿੱਚ ਫੜ ਕੇ ਰੋ ਰਹੀ ਸੀ। ਉਹ ਕਲਾਸ ਦੇ ਕੁਝ ਇੱਕ ਵਿਦਿਆਰਥੀਆਂ ਵਿੱਚੋਂ ਸੀ ਜਿਨ੍ਹਾਂ ਨੇ ਪਹਿਲੇ ਦਰਜੇ ਵਿੱਚ ਪ੍ਰੀਖਿਆ ਪਾਸ ਕੀਤੀ ਸੀ।

ਉਸ ਦੇ ਹੰਝੂਆਂ ਦਾ ਸਬੱਬ ਸਾਰੇ ਜਾਣਦੇ ਸਨ। ਇਹ ਉਸ ਦੇ ਮਰਹੂਮ ਪਿਤਾ ਉਮੇਸ਼ ਤਮਾਏਚੀ ਦੇ ਜੀਵਨ ਦਾ ਮਕਸਦ ਸੀ। ਉਨ੍ਹਾਂ ਦੀ ਕੋਰੋਨਾਵਾਇਰਸ ਕਾਰਨ ਕੁਝ ਦਿਨ ਪਹਿਲਾਂ ਹੀ ਮੌਤ ਹੋਈ ਸੀ।

ਉਮੇਸ਼ ਅਹਿਮਦਾਬਾਦ ਦੀ ਮੈਟਰੋ ਅਦਾਲਤ ਵਿੱਚ ਵਕਾਲਤ ਕਰਦੇ ਸਨ ਅਤੇ 44 ਸਾਲਾਂ ਦੇ ਸਨ। 11 ਮਈ ਨੂੰ ਉਨ੍ਹਾਂ ਨੂੰ ਸਾਹ ਲੈਣ ਵਿੱਚ ਦਿੱਕਤ ਹੋਈ ਅਤੇ 12 ਮਈ ਨੂੰ ਉਨ੍ਹਾਂ ਦਾ ਕੋਰੋਨਾ ਪੌਜ਼ਿਟੀਵ ਦਾ ਨਤੀਜਾ ਆ ਗਿਆ।

ਬੀਬੀਸੀ ਪੱਤਰਕਾਰ ਦੇ ਆਪਣੇ ਨਜ਼ਦੀਕੀ ਰਿਸ਼ਤੇਦਾਰ ਨੂੰ ਗੁਆਉਣ ਦਾ ਦਰਦ ਭੜਿਆ ਸਫੜ ਇੱਥੇ ਕਲਿੱਕ ਕਰਕੇ ਪੜ੍ਹੋ

ਕੋਰੋਨਾਵਾਇਰਸ ਲੌਕਡਾਊਨ: ਧਾਰਮਿਕ ਅਸਥਾਨਾਂ ਸਣੇ ਸ਼ੌਪਿੰਗ ਮਾਲ ਖੋਲ੍ਹਣ ਸਬੰਧੀ ਜਾਣੋ ਕੀ ਹਨ ਨਿਯਮ

ਚੰਡੀਗੜ੍ਹ ਨੇੜੇ ਪੰਚਕੂਲਾ ਵਿਖੇ ਮਨਸਾ ਦੇਵੀ ਮੰਦਰ ਵਿੱਚ ਪ੍ਰਵੇਸ਼ ਦੁਆਰ ਕੋਲ ਸੈਨੇਟਾਈਜਰ ਦਾ ਟਨਲ ਲਾਇਆ ਜਾ ਰਿਹਾ ਹੈ। ਸਫਾਈ ਅਭਿਆਨ ਵੀ ਜਾਰੀ ਹੈ।

8 ਜੂਨ ਤੋਂ ਧਾਰਿਮਕ ਸਥਾਨ, ਮੌਲਜ਼, ਹੋਟਲ ਆਦਿ ਖੋਲ੍ਹਣ ਦੀ ਵੱਡੇ ਪੱਧਰ ''ਤੇ ਸਾਰੇ ਖੇਤਰ ਵਿੱਚ ਤਿਆਰੀ ਚੱਲ ਰਹੀ ਹੈ। ਸਰਕਾਰ ਵੱਲੋਂ ਦਿਸ਼ਾ ਨਿਰਦੇਸ਼ਾਂ ਦਾ ਇੰਤਜ਼ਾਰ ਸੀ ਉਹ ਵੀ ਹੁਣ ਜਾਰੀ ਕੀਤੇ ਗਏ ਹਨ।

ਮਾਤਾ ਮਨਸਾ ਦੇਵੀ ਸ਼ਰਾਈਨ ਬੋਰਡ ਦੇ ਮੁੱਖ ਕਾਰਜਕਾਰੀ ਅਧਿਕਾਰੀ ਐੱਮਐੱਸ ਯਾਦਵ ਨੇ ਬੀਬੀਸੀ ਪੰਜਾਬੀ ਨੂੰ ਦੱਸਿਆ ਕਿ ਮੰਦਰ ਖੁੱਲ੍ਹਣ ਤੋਂ ਬਾਅਦ ਸਿਰਫ਼ ਲੋਕਾਂ ਨੂੰ ਆਨ ਲਾਈਨ ਰਜਿਸਟਰੇਸ਼ਨ ਕਰਾ ਕੇ ਦਰਸ਼ਨ ਦੀ ਇਜਾਜ਼ਤ ਦਿੱਤੀ ਜਾਵੇਗੀ।

ਇਸ ਦੇ ਨਾਲ, ਭੀੜ ਨੂੰ ਰੋਕਣ ਅਤੇ ਸੋਸ਼ਲ ਡਿਸਟੈਂਸਿੰਗ ਨੂੰ ਯਕੀਨੀ ਬਣਾਉਣ ਲਈ ਰੋਜ਼ਾਨਾ ਲਗਭਗ 6,000 ਵਿਅਕਤੀ ਰਜਿਸਟਰਡ ਹੋਣਗੇ। ਹੋਰ ਧਾਰਮਿਕ ਥਾਵਾਂ ਸਮੇਤ ਮੌਲਜ਼ ਦੇ ਨਿਯਮਾਂ ਬਾਰੇ ਜਾਣਨ ਲਈ ਕਲਿੱਕ ਕਰੋ

ਕੋਰੋਨਾਵਾਇਰਸ
BBC

ਕੋਰੋਨਾਵਾਇਰਸ ਮਹਾਮਾਰੀ: ਧੁੱਪ ਸੇਕਣ ਤੇ ਕੀਟਾਣੂ ਨਾਸ਼ਕ ਟੀਕੇ ਨਾਲ ਇਲਾਜ ਕਿੰਨਾ ਕਾਰਗਰ

ਕੋਰੋਨਾਵਾਇਰਸ
Getty Images

ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਦਾਅਵਾ ਕੀਤਾ ਸੀ ਕਿ ਕੀਟਾਣੂਨਾਸ਼ਕਾਂ ਦੇ ਟੀਕੇ ਲਗਾਉਣ ਤੇ ਅਲਟਰਾ ਵਾਇਲਟ ਰੇਅ (ਪਰਾਬੈਂਗਣੀ ਕਿਰਨਾਂ) ਨਾਲ ਕੋਰੋਨਾਵਾਇਰਸ ਦੇ ਮਰੀਜ਼ਾਂ ਦਾ ਇਲਾਜ਼ ਕੀਤਾ ਜਾ ਸਕਦਾ ਹੈ।

ਇਸ ਬਾਰੇ ਲਗਾਤਾਰ ਦਾਅਵੇ ਹੋ ਰਹੇ ਹਨ, ਬਹੁਤ ਸਾਰੇ ਮੁਲਕਾਂ ਵਿਚ ਸੋਸ਼ਲ ਮੀਡੀਆ ਉੱਤੇ ਅਜਿਹੇ ਦਾਅਵੇ ਹੋ ਰਹੇ ਹਨ।

ਕੀਟਾਣੂ ਨਾਸ਼ਕਾਂ ਦੀ ਵਰਤੋਂ ਨਾਲ ਸਰੀਰ ਜਾਂ ਸਤ੍ਹਾ ਉੱਤੇ ਹੀ ਵਾਇਰਸ ਨਸ਼ਟ ਕੀਤੇ ਜਾ ਸਕਦੇ ਹਨ।

ਕੀਟਾਣੂ ਨਾਸ਼ਕਾਂ ਨੂੰ ਪੀਣਾ ਜਾਂ ਇਸ ਦੇ ਟੀਕੇ ਲਗਾਉਣ ਨਾਲ ਸਰੀਰ ਵਿਚ ਜ਼ਹਿਰ ਫ਼ੈਲ ਸਕਦਾ ਹੈ ਅਤੇ ਮੌਤ ਹੋ ਸਕਦੀ ਹੈ। ਵਧੇਰੇ ਜਾਣਕਾਰੀ ਲਈ ਕਲਿੱਕ ਕਰੋ

ਇਹ ਵੀ ਪੜ੍ਹੋ

ਕੋਰੋਨਾਵਾਇਰਸ ਦਾ ਪਹਿਲੀ ਵਾਰ ਪਤਾ ਲਗਾਉਣ ਵਾਲੀ ਔਰਤ ਬਾਰੇ ਜਾਣੋ

ਮਨੁੱਖ ਵਿੱਚ ਕੋਰੋਨਾਵਾਇਰਸ ਦਾ ਪਤਾ ਲਾਉਣ ਵਾਲੀ ਪਹਿਲੀ ਔਰਤ ਸਕਾਟਲੈਂਡ ਦੇ ਇੱਕ ਬੱਸ ਡਰਾਈਵਰ ਦੀ ਧੀ ਸੀ।

ਉਸ ਨੇ 16 ਸਾਲਾਂ ਦੀ ਉਮਰ ਵਿੱਚ ਸਕੂਲ ਛੱਡ ਦਿੱਤਾ ਤੇ ਉਸ ਦਾ ਨਾਮ ਜੂਨ ਅਲਮੇਡਾ ਸੀ। ਉਹ ਵਾਇਰਸ ਇਮੇਜਿੰਗ ਦੇ ਮਾਹਰਾਂ ਵਿੱਚ ਸ਼ੁਮਾਰ ਹੋਣਾ ਚਾਹੁੰਦੀ ਸੀ।

ਕੋਰੋਨਾਵਾਇਰਸ
Getty Images

ਕੋਵਿਡ-19 ਮਹਾਮਾਂਰੀ ਦੇ ਸਮੇਂ ਜੂਨ ਦੀ ਚਰਚਾ ਹੋ ਰਹੀ ਹੈ ਤੇ ਉਨ੍ਹਾਂ ਦੀ ਖੋਜ ਚਰਚਾ ਦੇ ਕੇਂਦਰ ਵਿੱਚ ਹੈ।

ਕੋਵਿਡ-19 ਇੱਕ ਨਵਾਂ ਵਾਇਰਸ ਹੈ, ਪਰ ਕੋਰੋਨਾਵਾਇਰਸ ਦਾ ਹੀ ਇੱਕ ਮੈਂਬਰ ਹੈ। ਕੋਰੋਨਾਵਾਇਰਸ ਦੀ ਖੋਜ ਡਾਕਟਰ ਅਲਮੇਡਾ ਨੇ ਹੀ ਸਭ ਤੋਂ ਪਹਿਲਾਂ 1964 ਵਿੱਚ ਲੰਡਨ ਦੇ ਸੈਂਟ ਥੌਮਸ ਹਸਪਤਾਲ ਦੀ ਲੈਬ ਵਿੱਚ ਕੀਤੀ ਸੀ।

16 ਸਾਲ ਦੀ ਉਮਰ ਵਿੱਚ ਸਕੂਲੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਅਲਮੇਡਾ ਨੇ ਗਲਾਸਗੋ ਦੀ ਇੱਕ ਲੈਬ ਵਿੱਚ ਬਤੌਰ ਤਕਨੀਸ਼ੀਅਨ ਨੌਕਰੀ ਦੀ ਸ਼ੁਰੂਆਤ ਕੀਤੀ। ਵਧੇਰੇ ਪੜ੍ਹਨ ਲਈ ਕਲਿੱਕ ਕਰੋ

ਕੋਰੋਨਾਵਾਇਰਸ: ਉਹ ਮਰੀਜ਼ ਜਿਸ ਦਾ ਮਰਨ ਤੋਂ ਕੁਝ ਘੰਟਿਆਂ ਪਹਿਲਾਂ ਹੋਇਆ ਵਿਆਹ

ਕੋਰੋਨਾਵਾਇਰਸ
BBC

ਡਾ. ਜੌਨ ਰਾਈਟ ਨੇ ਇੱਕ ਖ਼ੂਬਸੂਰਤ ਪ੍ਰੇਮ ਕਹਾਣੀ ਲਿਖੀ ਹੈ ਕੋਰੋਨਾਵਾਇਰਸ ਦੇ ਇਕ ਮਰੀਜ਼ ਦੀ, ਜਿਸ ਨੇ ਆਪਣੇ ਮਰਨ ਤੋਂ ਕੁਝ ਘੰਟਿਆਂ ਪਹਿਲਾਂ ਆਪਣੀ ਮੰਗੇਤਰ ਨਾਲ ਵਿਆਹ ਰਚਿਆ।

ਇਹ ਅਜਿਹਾ ਸਮਾਂ ਹੈ ਜਿਸ ਵਿੱਚ ਡਰ ਅਤੇ ਇਕੱਲਤਾ ਦੋਵੇਂ ਮਹਿਸੂਸ ਕੀਤੇ ਜਾ ਸਕਦੇ ਹਨ, ਪਰ ਇਹ ਸਮਾਂ ਅਸਾਧਾਰਣ ਪਿਆਰ ਦਾ ਵੀ ਹੈ।

ਜਦੋਂ ਸਟਾਫ਼ ਨਰਸ ਸੋਫ਼ੀ ਬ੍ਰਾਇੰਟ-ਮਾਈਲਸ ਵਾਰਡ ਵਨ ਵਿਖੇ ਨਾਈਟ ਸ਼ਿਫਟ ਲਈ ਪਹੁੰਚੀ, ਉਸ ਨੂੰ ਦੱਸਿਆ ਗਿਆ ਕਿ ਕੋਵਿਡ -19 ਦੇ ਸ਼ੱਕੀ ਮਰੀਜ਼ ਜਿਸ ਨੂੰ ਹੋਰ ਵੀ ਕਈ ਸਮੱਸਿਆਵਾਂ ਹਨ ਅਤੇ ਜਿਸ ਦੇ ਬਚਣ ਦੀ ਉਮੀਦ ਨਹੀਂ ਕੀਤੀ ਜਾ ਰਹੀ ਸੀ, ਉਸ ਨੂੰ ਹੁਣ ਖ਼ਾਸ ਦੇਖ਼ਭਾਲ ਦਿੱਤੀ ਜਾ ਰਹੀ ਹੈ।

ਪੂਰਾ ਪੜ੍ਹਨ ਲਈ ਕਲਿੱਕ ਕਰੋ

ਹੈਲਪਲਾਈਨ ਨੰਬਰ
BBC
ਕੋਰੋਨਾਵਾਇਰਸ
BBC

ਇਹ ਵੀਡੀਓਜ਼ ਵੀ ਦੇਖੋ

https://www.youtube.com/watch?v=t7JtI_6ZTWE

https://www.youtube.com/watch?v=c5IDQUpVhyE

https://www.youtube.com/watch?v=k098486Wzew

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''f40d4e06-1091-44c5-b6c7-cb4b9ffd75a7'',''assetType'': ''STY'',''pageCounter'': ''punjabi.india.story.52945848.page'',''title'': ''ਕੋਰੋਨਾਵਾਇਰਸ ਨੇ ਕਿਵੇਂ ਇੱਕ ਪਰਿਵਾਰ ਦੀਆਂ ਖੁਸ਼ੀਆਂ ਇੱਕ ਝਟਕੇ \''ਚ ਖ਼ਤਮ ਕਰ ਦਿੱਤੀਆਂ-ਪੰਜ ਖ਼ਬਰਾਂ'',''published'': ''2020-06-06T02:27:06Z'',''updated'': ''2020-06-06T02:27:06Z''});s_bbcws(''track'',''pageView'');

Related News