ਕੋਰੋਨਾਵਾਇਰਸ ਲੌਕਡਾਊਨ: ਹਰਿਮੰਦਰ ਸਾਹਿਬ ਤੇ ਹੋਰ ਧਾਰਮਿਕ ਅਸਥਾਨਾਂ ਸਣੇ ਸ਼ੌਪਿੰਗ ਮਾਲ ਖੋਲ੍ਹਣ ਸਬੰਧੀ ਇਹ ਹਨ ਨਿਯਮ

06/05/2020 1:48:50 PM

ਚੰਡੀਗੜ੍ਹ ਨੇੜੇ ਪੰਚਕੂਲਾ ਵਿਖੇ ਮਨਸਾ ਦੇਵੀ ਮੰਦਰ ਵਿੱਚ ਪ੍ਰਵੇਸ਼ ਦੁਆਰ ਕੋਲ ਸੈਨੇਟਾਈਜਰ ਦਾ ਟਨਲ ਲਾਇਆ ਜਾ ਰਿਹਾ ਹੈ। ਸਫਾਈ ਅਭਿਆਨ ਵੀ ਜਾਰੀ ਹੈ।

8 ਜੂਨ ਤੋਂ ਪਾਰਿਮਕ ਸਥਾਨ, ਮੌਲਜ਼, ਹੋਟਲ ਆਦਿ ਖੋਲ੍ਹਣ ਦੀ ਵੱਡੇ ਪੱਧਰ ''ਤੇ ਸਾਰੇ ਖੇਤਰ ਵਿੱਚ ਤਿਆਰੀ ਚੱਲ ਰਹੀ ਹੈ। ਸਰਕਾਰ ਵੱਲੋਂ ਦਿਸ਼ਾ ਨਿਰਦੇਸ਼ਾਂ ਦਾ ਇੰਤਜ਼ਾਰ ਸੀ ਉਹ ਵੀ ਹੁਣ ਜਾਰੀ ਕੀਤੇ ਗਏ ਹਨ।

ਮਾਤਾ ਮਨਸਾ ਦੇਵੀ ਸ਼ਰਾਈਨ ਬੋਰਡ ਦੇ ਮੁੱਖ ਕਾਰਜਕਾਰੀ ਅਧਿਕਾਰੀ ਐੱਮਐੱਸ ਯਾਦਵ ਨੇ ਬੀਬੀਸੀ ਪੰਜਾਬੀ ਨੂੰ ਦੱਸਿਆ ਕਿ ਮੰਦਰ ਖੁੱਲ੍ਹਣ ਤੋਂ ਬਾਅਦ ਸਿਰਫ਼ ਲੋਕਾਂ ਨੂੰ ਆਨ ਲਾਈਨ ਰਜਿਸਟਰੇਸ਼ਨ ਕਰਾ ਕੇ ਦਰਸ਼ਨ ਦੀ ਇਜਾਜ਼ਤ ਦਿੱਤੀ ਜਾਵੇਗੀ।

ਇਸ ਦੇ ਨਾਲ, ਭੀੜ ਨੂੰ ਰੋਕਣ ਅਤੇ ਸੋਸ਼ਲ ਡਿਸਟੈਂਸਿੰਗ ਨੂੰ ਯਕੀਨੀ ਬਣਾਉਣ ਲਈ ਰੋਜ਼ਾਨਾ ਲਗਭਗ 6,000 ਵਿਅਕਤੀ ਰਜਿਸਟਰਡ ਹੋਣਗੇ।

ਉਨ੍ਹਾਂ ਕਿਹਾ ਕਿ ਫਾਰਮ ਮੰਦਰ ਦੀ ਵੈੱਬਸਾਈਟ (www.mansadevi.org.in) ''ਤੇ ਉਪਲਬਧ ਕਰਵਾਏ ਜਾਣਗੇ।

ਪਰਸ਼ਾਦ ਨੂੰ ਲੈ ਕੇ ਕੀ ਹੈ ਵਿਵਸਥਾ

ਪਰਸ਼ਾਦ ਨੂੰ ਲੈ ਕੇ ਵੀ ਕੁਝ ਬਦਲਾਅ ਕੀਤੇ ਜਾ ਰਰੇ ਹਨ? ਉਨ੍ਹਾਂ ਨੇ ਕਿਹਾ ਕਿ ਬਾਹਰੋਂ ਪਰਸ਼ਾਦ ਦੀ ਇਜਾਜ਼ਤ ਨਹੀਂ ਹੋਵੇਗੀ ਕਿ ਨਹੀਂ ਇਸ ''ਤੇ ਫ਼ੈਸਲਾ ਸਰਕਾਰ ਲਏਗੀ ਪਰ ਅੰਦਰੋਂ ਪੁਜਾਰੀ ਵੱਲੋਂ ਪਰਸ਼ਾਦ ਮਿਲੇਗਾ ਤੇ ਉਹ ਪੈਕਟ ਦੇ ਵਿੱਚ ਹੋਵੇਗਾ।

ਪੰਚਕੂਲਾ
BBC
ਪੰਚਕੂਲਾ ਦਾ ਮਨਸਾ ਦੇਵੀ ਮੰਦਿਰ

ਆਨਲਾਈਨ ਫਾਰਮ ਵਿੱਚ ਲੋਕਾਂ ਨੂੰ ਆਪਣਾ ਮੁੱਖ ਵੇਰਵਾ ਭਰਨਾ ਪਏਗਾ ਜਿਵੇਂ ਕਿ ਨਾਮ, ਪਤਾ, ਸੰਪਰਕ ਨੰਬਰ ਆਦਿ।

ਸ਼ਰਧਾਲੂਆਂ ਨੂੰ ਆਪਣੇ ਮੋਬਾਈਲ ਫ਼ੋਨ'' ਤੇ ਦਰਸ਼ਨ ਦੇ ਸਮੇਂ ਦੇ ਸੰਬੰਧ ਵਿੱਚ ਇੱਕ ਸੰਦੇਸ਼ ਜਾਂ ਮੈਸੇਜ ਮਿਲੇਗਾ।

ਇੱਕ ਵਿਅਕਤੀ ਨੂੰ 10-15 ਸੈਕੰਡ ਦਰਸ਼ਨ ਕਰਨ ਦਾ ਟਾਈਮ ਦਿੱਤਾ ਜਾਵੇਗਾ।

ਉਨ੍ਹਾਂ ਨੇ ਦੱਸਿਆ ਕਿ ਜਿਹੜੀਆਂ ਹਦਾਇਤਾਂ ਕੇਂਦਰ ਸਰਕਾਰ ਵੱਲੋਂ ਪਹਿਲਾਂ ਹੀ ਜਾਰੀ ਕੀਤੀਆਂ ਗਈਆਂ ਹਨ ਉਹ ਇੱਥੇ ਵੀ ਲਾਗੂ ਕੀਤੀਆਂ ਜਾਣਗੀਆਂ।

ਕੋਰੋਨਾਵਾਇਰਸ
BBC

ਜਿਵੇਂ ਸਰਕਾਰ ਪਹਿਲਾਂ ਹੀ ਕਹਿ ਚੁੱਕੀ ਹੈ ਕਿ 10 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਅਤੇ 65 ਸਾਲ ਤੋਂ ਉੱਪਰ ਦੇ ਬਜ਼ੁਰਗਾਂ ਤੋਂ ਇਲਾਵਾ ਗਰਭਵਤੀ ਅਤੇ ਗੰਭੀਰ ਤੌਰ ''ਤੇ ਬਿਮਾਰ ਲੋਕਾਂ ਨੂੰ ਮੰਦਰ ਵਿੱਚ ਦਾਖ਼ਲ ਹੋਣ ਦੀ ਆਗਿਆ ਨਹੀਂ ਹੋਵੇਗੀ।

ਹਰ ਵਿਅਕਤੀ ਨੂੰ ਪ੍ਰਵੇਸ਼ ਦੁਆਰ ''ਤੇ ਥਰਮਲ ਸਕੈਨਰ ਨਾਲ ਟੈੱਸਟ ਕੀਤਾ ਜਾਵੇਗਾ। ਸੈਨੇਟਾਈਜਰ ਦਾ ਵੀ ਪ੍ਰਬੰਧ ਬਾਹਰ ਹੀ ਕੀਤਾ ਜਾ ਰਿਹਾ ਹੈ।

ਹਰਿਮੰਦਰ ਸਾਹਿਬ ਤੇ ਗੁਰਦੁਆਰੇ

ਐਸਜੀਪੀਸੀ ਦੇ ਬੁਲਾਰੇ ਕੁਲਵਿੰਦਰ ਸਿੰਘ ਨੇ ਬੀਬੀਸੀ ਨੂੰ ਦੱਸਿਆ ਕਿ ਹਰਿਮੰਦਰ ਸਾਹਿਬ ਸਮੇਤ ਬਾਕੀ ਗੁਰਦੁਆਰੇ ਪਹਿਲਾਂ ਤੋਂ ਹੀ ਖੁਲ੍ਹੇ ਹੋਏ ਹਨ ਤੇ ਲੰਗਰ ਵੀ ਵਰਤਾਇਆ ਦਾ ਰਿਹਾ ਹੈ।

ਉਨ੍ਹਾਂ ਨੇ ਕਿਹਾ ਕਿ ਸੋਸ਼ਲ ਡਿਸਟੈਂਸਿੰਗ ਦਾ ਵੀ ਖ਼ਿਆਲ ਰੱਖਿਆ ਜਾ ਰਿਹਾ ਹੈ ਤੇ ਨਾਲ ਹੀ ਸੈਨੇਟਾਈਜ਼ਰ ਦਾ ਵੀ ਹਰਿਮੰਦਰ ਸਾਹਿਬ ਦੇ ਬਾਹਰ ਤੇ ਅੰਦਰ ਪ੍ਰਬੰਧ ਹੈ।

ਉਨ੍ਹਾਂ ਨੇ ਕਿਹਾ ਕਿ ਲੋਕਾਂ ਦੀ ਗਿਣਤੀ ਨੂੰ ਸੀਮਤ ਕਰਨ ਦੀ ਕੋਈ ਯੋਜਨਾ ਨਹੀਂ ਹੈ ਪਰ ਕਿਉਂਕਿ ਅਜੇ ਬੱਸਾਂ, ਰੇਲਗੱਡੀਆਂ ਵਗ਼ੈਰਾ ਪੂਰੀ ਤਰ੍ਹਾਂ ਨਹੀਂ ਚੱਲ ਰਹੀਆਂ ਤੇ ਬਹੁਤੇ ਲੋਕ ਆਪਣੀ ਗੱਡੀਆਂ ਵਿੱਚ ਹੀ ਆਉਣਗੇ ਇਸ ਕਾਰਨ ਸ਼ੁਰੂ ਵਿੱਚ ਭੀੜ ਆਮ ਦਿਨਾਂ ਵੱਲੋਂ ਘੱਟ ਹੋਣ ਦੀ ਸੰਭਾਵਨਾ ਹੈ।

ਉਨ੍ਹਾਂ ਕਿਹਾ ਕਿ ਕੜਾਹ-ਪ੍ਰਸ਼ਾਦ ਤੇ ਲੰਗਰ ਪਹਿਲਾਂ ਦੀ ਤਰ੍ਹਾਂ ਹੀ ਵਰਤਾਇਆ ਜਾ ਰਿਹਾ ਹੈ। ਸਰਾਂਵਾਂ ਨੂੰ ਕੋਵਿਡ ਦੇ ਮਰੀਜ਼ਾਂ ਦੇ ਕੁਆਰੰਟੀਨ ਵਾਸਤੇ ਰੱਖਿਆ ਗਿਆ ਹੈ, ਇਸ ਕਾਰਨ ਆਮ ਜਨਤਾ ਵਾਸਤੇ ਉਪਲਬਧ ਨਹੀਂ ਹੋਣਗੀਆਂ ਪਰ ਜੇ ਕਿਸੇ ਨੂੰ ਲੋੜ ਹੋਈ ਤਾਂ ਮੌਕੇ ''ਤੇ ਫ਼ੈਸਲਾ ਲਿਆ ਜਾਵੇਗਾ।

ਉਨ੍ਹਾਂ ਨੇ ਕਿਹਾ ਕਿ ਸੰਗਤਾਂ ਨੂੰ ਵੀ ਅਪੀਲ ਹੈ ਕਿ ਉਹ ਆਪ ਵੀ ਸਾਰੇ ਨਿਯਮਾਂ ਦਾ ਪਾਲਣ ਕਰਨ ਕਿਉਂਕਿ ਇਹ ਉਨ੍ਹਾਂ ਦੀ ਜ਼ਿੰਦਗੀ ਦਾ ਸਵਾਲ ਹੈ।

ਇਹ ਵੀ ਪੜ੍ਹੋ

ਔਰਤਾਂ, ਪੂਜਾ, ਮੰਦਿਰ
Getty Images

ਸਰਕਾਰ ਵੱਲੋਂ ਜਾਰੀ ਕੀਤੀਆਂ ਗਈਆਂ ਹਦਾਇਤਾਂ ਦੀਆਂ ਮੁੱਖ ਗੱਲਾਂ

  • ਧਾਰਮਿਕ ਸਥਾਨ ''ਚ ਪਰਵੇਸ਼ ਤੋਂ ਪਹਿਲਾਂ ਸੈਨੀਟਾਈਜ਼ਰ ਅਤੇ ਥਰਮਲ ਸਕ੍ਰੀਨਿੰਗ ਲਾਜ਼ਮੀ
  • ਜਿਨਾਂ ਨੂੰ ਕੋਰੋਨਾ ਲੱਛਣ ਨਹੀਂ ਹਨ, ਉਹੀ ਅੰਦਰ ਜਾ ਸਕਣਗੇ
  • ਮਾਸਕ ਪਾਉਣ ''ਤੇ ਸਮਾਜਿਕ ਦੂਰੀ ਜ਼ਰੂਰੀ।
  • ਦਾਖ਼ਲੇ ਅਤੇ ਨਿਕਾਸ ਦੇ ਵੱਖ-ਵੱਖ ਰਸਤੇ
  • ਮੂਰਤੀਆਂ, ਬੁੱਤਾਂ ਅਤੇ ਧਾਰਮਿਕ ਗ੍ਰੰਥਾਂ ਨੂੰ ਹੱਥ ਲਾਉਣ ਤੋਂ ਮਨਾਹੀ ਹੋਵੇਗੀ
  • ਪ੍ਰਸ਼ਾਦ ਵੰਡਣ ਅਤੇ ਪਵਿੱਤਰ ਜਲ ਲੋਕਾਂ ਤੇ ਛਿੜਕਣ ਦੀ ਵੀ ਮਨਾਹੀ ਹੋਵੇਗੀ

ਸੌਪਿੰਗ ਮੌਲਜ਼ ਵੀ ਤਿਆਰੀ ''ਚ

ਚੰਡੀਗੜ੍ਹ ਦੀ ਇਲਾਂਟੇ ਮੌਲ ਦੇ ਅਧਿਕਾਰੀਆਂ ਨੇ ਇਸ ਨੂੰ ਖੋਲ੍ਹਣ ਦੀ ਤਿਆਰੀ ਪੂਰੀ ਕਰ ਲਈ ਹੈ।

ਨਿਰਦੇਸ਼ਕ ਅਨਿਲ ਮਲਹੋਤਰਾ ਨੇ ਬੀਬੀਸੀ ਪੰਜਾਬੀ ਨੂੰ ਦੱਸਿਆ ਕਿ ਅਸੀਂ ਆਪਣੇ ਵੱਲੋਂ 8 ਜੂਨ ਤੋਂ ਖੋਲ੍ਹਣ ਲਈ ਪੂਰੀ ਤਰ੍ਹਾਂ ਤਿਆਰ ਹਾਂ ਪਰ ਪ੍ਰਸ਼ਾਸਨ ਵੱਲੋਂ ਹਿਦਾਇਤਾਂ ਦਾ ਇੰਤਜ਼ਾਰ ਹੈ। ਕੇਂਦਰ ਸਰਕਾਰ ਨੇ ਆਪਣੇ ਦਿਸ਼ਾ-ਨਿਰਦੇਸ਼ ਵੀਰਵਾਰ ਨੂੰ ਜਾਰੀ ਕੀਤੇ ਸਨ।

ਇਲਾਂਟੇ ਮੌਲ
BBC

ਅਨਿਲ ਮਲਹੋਤਰਾ ਨੇ ਕਿਹਾ ਕਿ ਅਸੀਂ ਸੇਫ਼ਟੀ ਫ਼ਸਟ ਯਾਨਿ ਸਭ ਤੋਂ ਪਹਿਲਾਂ ਸੁਰੱਖਿਆ ਦੇ ਫ਼ਾਰਮੂਲੇ ਨੂੰ ਲੈ ਕੇ ਪ੍ਰੋਗਰਾਮ ਬਣਾਇਆ ਹੈ ਤੇ ਸਾਰੀ ਤਿਆਰੀ ਕਰ ਲਈ ਹੈ।

ਉਨ੍ਹਾਂ ਨੇ ਕਿਹਾ, "ਅਸੀਂ ਦੋ ਮਹੀਨਿਆਂ ਤੋਂ ਹੀ ਇਸ ਦੀ ਤਿਆਰੀ ਵਿੱਚ ਲੱਗੇ ਹੋਏ ਸੀ। ਇਲਾਂਟੇ ਨੇ ਕੰਪਨੀ ਬਿਊਰੋ ਵੈਰੀਟਾਸ ਨਾਲ ਹੱਥ ਮਿਲਾਇਆ ਹੈ ਅਤੇ ਇਸ ਕੰਪਨੀ ਨੂੰ ਅੰਤਰਰਾਸ਼ਟਰੀ ਪੱਧਰ ''ਤੇ ਸਿਹਤ ਅਤੇ ਸਫ਼ਾਈ ਦੇ ਨਿਯਮਾਂ ਦੀ ਤਸਦੀਕ ਕਰਨ ਦਾ ਦਹਾਕਿਆਂ ਦਾ ਤਜਰਬਾ ਹੈ।"

ਇਹ ਪੁੱਛੇ ਜਾਣ ''ਤੇ ਕਿ ਏਅਰ ਕੰਡੀਸ਼ਨ ਦੀ ਇਜਾਜ਼ਤ ਦਿੱਤੀ ਜਾਵੇਗੀ ਉਨ੍ਹਾਂ ਨੇ ਕਿਹਾ ਕਿ ਇਹ ਫ਼ੈਸਲਾ ਤਾਂ ਸਰਕਾਰ ਨੇ ਲੈਣਾ ਹੈ ਪਰ ਜੇ ਹਵਾਈ ਅੱਡਿਆਂ ''ਤੇ ਇਸ ਦੀ ਇਜਾਜ਼ਤ ਹੈ ਤਾਂ ਉਨ੍ਹਾਂ ਨੂੰ ਇੱਥੇ ਵੀ ਕੋਈ ਸਮੱਸਿਆ ਨਜ਼ਰ ਨਹੀਂ ਆਉਂਦੀ।

ਵੈਸੇ ਮਾਲ ਵਿੱਚ ਲੋਕਾਂ ਦੀ ਭੀੜ ਲਈ ਕਾਫੀ ਹੱਦ ਤਕ ਸਿਨੇਮਾ ਹਾਲਾਂ ਦਾ ਹੱਥ ਹੁੰਦਾ ਹੈ ਪਰ ਉਹ ਫਿਲਹਾਲ ਨਹੀ ਖੋਲ੍ਹੇ ਜਾ ਰਹੇ।

ਹੋਟਲ ਤੇ ਰੈਸਟੋਰੈਂਟ

ਹੋਟਲਾਂ ਦੇ ਬੰਦ ਹੋਣ ਦਾ ਸਮਾਂ ਕੀ ਹੋਵੇਗਾ। ਕਿੰਨੇ ਲੋਕ ਇੱਕ ਵਕਤ ''ਤੇ ਹੋਟਲ ਤੇ ਰੈਸਟੋਰੈਂਟ ਵਿੱਚ ਆ ਸਕਣਗੇ ਇਹ ਹੋਟਲ ਤੇ ਰੈਸਟੋਰੈਂਟ ਦੇ ਮਾਲਕਾਂ ਦੇ ਆਮ ਸਵਾਲ ਸਨ।

ਕੁਝ ਸਵਾਲਾਂ ਦੇ ਜਵਾਬ ਤਾਂ ਸਰਕਾਰ ਦੇ ਦਿਸ਼ ਨਿਰਦੇਸ਼ਾਂ ਵਿੱਚ ਜਵਾਬ ਮਿਲ ਗਏ ਹਨ ਤੇ ਕੁਝ ਦਾ ਇੰਤਜ਼ਾਰ ਹੈ।

ਚੰਡੀਗੜ੍ਹ ਦੇ ਇੱਕ ਹੋਟਲ ਦੀ ਚੇਨ ਦੇ ਮਾਲਕ ਨੇ ਬੀਬੀਸੀ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਕਿਉਂਕਿ ਹੋਟਲ ਦਾ ਕਾਰੋਬਾਰ ਰਾਤ ਦੇ ਖਾਣੇ ਉੱਤੇ ਖ਼ਾਸ ਤੌਰ ''ਤੇ ਨਿਰਭਰ ਹੁੰਦਾ ਹੈ ਉਹ ਇਸ ਗੱਲ ਦਾ ਇੰਤਜ਼ਾਰ ਕਰ ਰਹੇ ਹਨ ਕਿ ਉਨ੍ਹਾਂ ਨੂੰ ਰਾਤ ਦੇਰ ਤੱਕ ਖੋਲ੍ਹਣ ਦੀ ਇਜਾਜ਼ਤ ਹੋਵੇਗੀ ਜਾਂ ਨਹੀਂ।

"ਜੇ ਇਹ ਨਾ ਹੋਇਆ ਤਾਂ ਸਾਡਾ ਕੰਮ ਚਲਣਾ ਮੁਸ਼ਕਲ ਹੈ। ਕੇਵਲ ਦੁਪਹਿਰ ਦੇ ਖਾਣੇ ਤੇ ਸਾਨੂੰ ਰੈਸਟੋਰੈਂਟ ਖੋਲ੍ਹਣੇ ਵਾਰਾ ਨਹੀਂ ਖਾਣਗੇ। ਫ਼ਿਲਹਾਲ ਰਾਤ ਅੱਠ ਵਜੇ ਤੱਕ ਹੀ ਦੁਕਾਨਾਂ ਆਦਿ ਖੋਲੀਆਂ ਜਾ ਸਕਦੀਆਂ ਹਨ।"

ਸ਼ੌਪਿੰਗ ਮੌਲਜ਼ ਤੇ ਹੋਟਲਾਂ ਲਈ ਹਦਾਇਤਾਂ

  • ਮੌਲ ਦੇ ਅੰਦਰ ਦੁਕਾਨਾਂ ਖੁੱਲ੍ਹਣਗੀਆਂ, ਪਰ ਗੇਮਿੰਗ ਆਰਕੇਡਸ, ਖੇਡ ਖੇਤਰ ਅਤੇ ਸਿਨੇਮਾ ਹਾਲ ਬੰਦ ਰਹਿਣਗੇ।
  • ਸ਼ੌਪਿੰਗ ਮੌਲਜ਼ ਵਿੱਚ ਏਅਰ ਕੰਡੀਸ਼ਨਿਸ਼ਰ ਨੂੰ 24 ਤੋਂ 30 ਡਿਗਰੀ ਤੇ ਨਮੀ 40 ਤੋਂ 70 ਪ੍ਰਤੀਸ਼ਤ ਤੱਕ ਰੱਖਣ ਦੇ ਨਿਰਦੇਸ਼ ।
  • ਰੈਸਟੋਰੈਂਟ ਦੇ ਪ੍ਰਵੇਸ਼ ਤੇ ਹੈਂਡ ਸੈਨੀਟਾਈਜ਼ੇਸ਼ਨ ਤੇ ਥਰਮਲ ਸਕ੍ਰੀਨਿੰਗ ਹੋਣੀ ਚਾਹੀਦੀ ਹੈ
  • 50 ਪ੍ਰਤੀਸ਼ਤ ਸਮਰੱਥਾ ਨਾਲ ਖੁਲਣਗੇ ਰੈਸਟੋਰੈਂਟ
  • ਹੋਟਲਾਂ ਵਿੱਚ ਖਾਣਾ ਕਮਰਿਆਂ ਵਿੱਚ ਦੇਣ ''ਤੇ ਜ਼ੋਰ ਦਿੱਤਾ ਜਾਵੇ
  • ਮੌਲਜ਼ ਵਿੱਚ ਦੁਕਾਨਦਾਰ ਸਰੀਰਕ ਦੂਰੀ ਦੇ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ, ਭੀੜ ਇਕੱਠੀ ਨਾ ਹੋਣ ਦੇਣ
  • ਲਿਫਟਾਂ ''ਚ ਸੀਮਤ ਗਿਣਤੀ ਵਾਲੇ ਲੋਕਾਂ
ਹੈਲਪਲਾਈਨ ਨੰਬਰ
BBC
ਕੋਰੋਨਾਵਾਇਰਸ
BBC

ਇਹ ਵੀਡੀਓਜ਼ ਵੀ ਦੇਖੋ

https://www.youtube.com/watch?v=t7JtI_6ZTWE

https://www.youtube.com/watch?v=c5IDQUpVhyE

https://www.youtube.com/watch?v=k098486Wzew

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''9b96062f-68b0-744f-9c6c-c993c4982af8'',''assetType'': ''STY'',''pageCounter'': ''punjabi.india.story.52932535.page'',''title'': ''ਕੋਰੋਨਾਵਾਇਰਸ ਲੌਕਡਾਊਨ: ਹਰਿਮੰਦਰ ਸਾਹਿਬ ਤੇ ਹੋਰ ਧਾਰਮਿਕ ਅਸਥਾਨਾਂ ਸਣੇ ਸ਼ੌਪਿੰਗ ਮਾਲ ਖੋਲ੍ਹਣ ਸਬੰਧੀ ਇਹ ਹਨ ਨਿਯਮ'',''author'': ''ਅਰਵਿੰਦ ਛਾਬੜਾ'',''published'': ''2020-06-05T08:13:29Z'',''updated'': ''2020-06-05T08:16:43Z''});s_bbcws(''track'',''pageView'');

Related News