ਚੰਦਰਮਾ ਗ੍ਰਹਿਣ ਅੱਜ, ਜਾਣੋ ਕਦੋਂ ਸ਼ੁਰੂ ਹੋਵੇਗਾ ਤੇ ਕਿੱਥੇ-ਕਿੱਥੇ ਦਿਖੇਗਾ

06/05/2020 11:18:51 AM

ਚੰਦਰਮਾ ਗ੍ਰਹਿਣ
Getty Images

ਸ਼ੁੱਕਰਵਾਰ ਯਾਨਿ 5 ਜੂਨ ਨੂੰ ਸਾਲ ਦਾ ਦੂਜਾ ਚੰਦਰਮਾ ਗ੍ਰਹਿਣ ਲਗਾਉਣ ਜਾ ਰਹੇ ਹਨ, ਜੋ ਭਾਰਤ ਵਿੱਚ ਵੀ ਦੇਖਿਆ ਜਾ ਸਕੇਗਾ। ਇਸ ਸਾਲ ਦਾ ਪਹਿਲਾਂ ਚੰਦਰ ਗ੍ਰਹਿਣ 10 ਜਨਵਰੀ ਨੂੰ ਲੱਗਿਆ ਸੀ।

ਇਹ ਚੰਦਰਮਾ ਗ੍ਰਹਿਣ 5 ਜੂਨ ਰਾਤ 11 ਵੱਜ ਕੇ 15 ਮਿੰਟ ''ਤੇ ਸ਼ੁਰੂ ਹੋਵੇਗਾ ਅਤੇ 6 ਜੂਨ ਸ਼ਨੀਵਾਰ ਨੂੰ 2 ਵੱਜ ਕੇ 34 ਮਿੰਟ ''ਤੇ ਖ਼ਤਮ ਹੋਵੇਗਾ।

ਦੱਸਿਆ ਜਾ ਰਿਹਾ ਹੈ ਕਿ 12 ਵੱਜ ਕੇ 54 ਮਿੰਟ ਵਿੱਚ ਗ੍ਰਹਿਣ ਦਾ ਅਸਰ ਸਭ ਤੋਂ ਵੱਧ ਰਹੇਗਾ।

ਇਸ ਨੂੰ ਭਾਰਤ ਸਣੇ ਏਸ਼ੀਆ, ਯੂਰਪ, ਆਸਟ੍ਰੇਲੀਆ ਅਤੇ ਅਫਰੀਕਾ ਵਿੱਚ ਦੇਖਿਆ ਜਾ ਸਕੇਗਾ।

ਅੱਜ ਰਾਤ ਹੋਣ ਜਾ ਰਿਹਾ ਹੈ ਚੰਦਰਮਾ ਗ੍ਰਹਿਣ ਪੀਨੰਬ੍ਰਲ ਯਾਨਿ ਉੱਪ ਛਾਇਆ ਗ੍ਰਹਿਣ ਹੈ। ਯਾਨਿ ਪ੍ਰਿਥਵੀ ਦੇ ਮੁੱਖ ਪਰਛਾਵੇਂ ਤੋਂ ਬਾਹਰ ਦਾ ਹਿੱਸਾ ਚੰਦਰਮਾ ''ਤੇ ਪਵੇਗਾ ਜਿਸ ਨਾਲ ਉਸ ਦੀ ਚਮਕ ਫਿੱਕੀ ਜਿਹੀ ਪੈ ਜਾਵੇਗੀ।

ਕੀ ਤੁਸੀਂ ਦੇਖ ਸਕੋਗੇ ਇਹ ਚੰਦਰਮਾ ਗ੍ਰਹਿਣ

ਵਿਗਿਆਨ ਪ੍ਰਸਾਰ ਵਿੱਚ ਸੀਨੀਅਰ ਵਿਗਿਆਨਕ ਟੀਵੀ ਵੈਂਕਟੇਸ਼ਵਰਨ ਮੁਤਾਬਕ, "ਇਹ ਉੱਪ ਛਾਇਆ ਗ੍ਰਹਿਣ ਹੈ, ਇਸ ਲਈ ਗ੍ਰਹਿਣ ਦਾ ਅਸਰ ਬਹੁਤ ਜ਼ਿਆਦਾ ਨਹੀਂ ਦਿਖੇਗਾ। ਚੰਦਰਮਾ ''ਤੇ ਸਿਰਫ਼ ਹਲਕੀ ਜਿਹਾ ਪਰਛਾਵਾਂ ਪੈਂਦਾ ਦਿਖੇਗਾ, ਯਾਨਿ ਚੰਦਰਾ ਦਾ ਬਸ ਥੋੜ੍ਹਾ ਜਿਹਾ ਮਟਮੈਲਾ ਰੰਗ ਦਾ ਦਿਖੇਗਾ। ਨਾਲ ਹੀ, ਇਹ ਸਿਰਫ਼ ਚੰਦਰਮਾ ਦੇ 58 ਫੀਸਦ ਹਿੱਸੇ ਨੂੰ ਕਵਰ ਕਰੇਗਾ।"

ਚੰਦਰਮਾ ਗ੍ਰਹਿਣ
Getty Images

ਟੀਵੀ ਵੈਂਕਟੇਸ਼ਵਰਨ ਕਹਿੰਦੇ ਹਨ ਕਿ ਇਹ ਗ੍ਰਹਿਣ ਇੰਨੀ ਆਸਾਨੀ ਨਾਲ ਨਹੀਂ ਦਿਖੇਗਾ। ਜੇਕਰ ਚੰਦਰਮਾ ਗ੍ਰਹਿਣ ਆਪਣੇ ਪੂਰੇ ਅਸਰ ਵਿੱਚ ਹੋਵੇ ਅਤੇ ਤੁਸੀਂ ਬਹੁਤ ਹੀ ਧਿਆਨ ਨਾਲ ਦੇਖੋ।

ਆਸਮਾਨ ਵੀ ਸਾਫ਼ ਹੋਣਾ ਚਾਹੀਦਾ ਹੈ, ਤਾਂ ਜਾ ਕੇ ਤੁਹਾਨੂੰ ਚੰਦਰਮਾ ਦੇ ਉੱਤਰੀ ਅਤੇ ਦੱਖਣੀ ਹਿੱਸਿਆਂ ਦੀ ਬ੍ਰਾਈਟਨੈੱਸ ਵਿੱਚ ਕੁਝ ਅੰਤਰ ਦਿਖੇਗਾ।

ਪੀਨੰਬ੍ਰਲ ਦਾ ਕੀ ਮਤਲਬ ਹੈ?

ਟੀਵੀ ਵੈਂਕਟੇਸ਼ਵਰਨ ਮੁਤਾਬਕ, ਪਹਿਲਾਂ ਇਹ ਸਮਝਣਾ ਜ਼ਰੂਰੀ ਹੈ ਕਿ ਦੋ ਤਰ੍ਹਾਂ ਦਾ ਪਰਛਾਵਾਂ ਹੁੰਦਾ ਹੈ। ਕੋਈ ਵੀ ਵਸਤੂ ਜੋ ਪ੍ਰਕਾਸ਼ ਨੂੰ ਰੋਕਦੀ ਹੈ, ਉਹ ਦੋ ਤਰ੍ਹਾਂ ਦਾ ਪਰਛਾਵਾ ਪੈਦਾ ਕਰੇਗੀ।

ਇੱਕ ਜੋ ਹਨੇਰੀ ਅਤੇ ਸੰਘਣੀ ਹੋਵੇਗੀ, ਉਸ ਨੂੰ ਅੰਬ੍ਰਲ ਕਹਿੰਦੇ ਹਨ। ਦੂਜੀ ਉਹ ਜੋ ਹਲਕੀ ਅਤੇ ਫੈਲੀ ਹੋਈ ਹੋਵੇਗੀ, ਉਸ ਪੀਨੰਬ੍ਰਲ ਕਹਿੰਦੇ ਹਨ।

ਇਨ੍ਹਾਂ ਦੋਵਾਂ ਵਿਚਾਲੇ ਦਾ ਅੰਤਰ ਹੈ। ਜੇਕਰ ਤੁਸੀਂ ਅੰਬ੍ਰਲ ਖੇਤਰ ਵਿੱਚ ਖੇਤਰ ਵਿੱਚ ਖੜ੍ਹੇ ਹਨ, ਤਾਂ ਪੂਰਾ ਪ੍ਰਕਾਸ਼ਨ ਸਰੋਤ ਕਵਰ ਹੋ ਜਾਵੇਗਾ।

ਇਸੇ ਮਹੀਨੇ ਸੂਰਜ ਗ੍ਰਹਿਣ ਵੀ

ਸਾਲ 2020 ਵਿੱਚ ਕੁੱਲ 6 ਗ੍ਰਹਿਣ ਲੱਗਣੇ ਹਨ। ਇਨ੍ਹਾਂ ਵਿੱਚ ਦੋ ਸੂਰਜ ਗ੍ਰਹਿਣ ਹਨ ਅਤੇ ਚਾਰ ਚੰਦਰਮਾ ਗ੍ਰਹਿਣ ਹੋਣਗੇ।

ਇਨ੍ਹਾਂ ਵਿਚੋਂ ਇੱਕ ਚੰਦਰਮਾ ਇਸ ਸਾਲ ਦੀ ਸ਼ੁਰੂਆਤ ਵਿੱਚ 10 ਜਨਵਰੀ ਨੂੰ ਲੱਗਿਆ ਸੀ, ਉਸ ਤੋਂ ਬਾਅਦ 5 ਜੂਨ ਨੂੰ ਲੱਗਣ ਜਾ ਰਿਹਾ ਹੈ।

ਅੱਜ ਹੋਣ ਵਾਲੇ ਚੰਦਰਮਾ ਗ੍ਰਹਿਣ ਤੋਂ ਬਾਅਦ 5 ਜੁਲਾਈ ਅਤੇ 30 ਨਵੰਬਰ ਨੂੰ ਵੀ ਚੰਦਰਮਾ ਗ੍ਰਹਿਣ ਦੇਖਿਆ ਜਾ ਸਕੇਗਾ।

ਚੰਦਰਮਾ
Getty Images

ਇਸ ਤੋਂ ਇਲਾਵਾ ਇੱਕ ਸੂਰਜ ਗ੍ਰਹਿਣ 21 ਜੂਨ ਹੋਵੇਗਾ ਅਤੇ ਦੂਜਾ 14 ਦਸੰਬਰ ਨੂੰ।

ਕਦੋਂ ਲਗਦਾ ਹੈ ਚੰਦਰਗ੍ਰਹਿਣ?

ਸੂਰਜ ਦੀ ਪਰੀਕਰਮਾ ਦੌਰਾਨ ਧਰਤੀ, ਚੰਦਰਮਾ ਅਤੇ ਸੂਰਜ ਵਿਚਾਲੇ ਇਸ ਤਰ੍ਹਾਂ ਦਾ ਆ ਜਾਂਦੀ ਹੈ ਕਿ ਚੰਦਰਮਾ ਧਰਤੀ ਦੇ ਪਰਛਾਵੇਂ ਨਾਲ ਲੁਕ ਜਾਂਦਾ ਹੈ।

ਇਹ ਤਾਂ ਹੀ ਸੰਭਵ ਹੈ ਜਦੋਂ ਸੂਰਜ,ਧਰਤੀ ਅਤੇ ਚੰਦਰਮਾ ਆਪਣੀ ਕਲਾਸ ਵਿੱਚ ਇੱਕ-ਦੂਜੇ ਦੀ ਬਿਲਕੁੱਲ ਸੀਧ ''ਤੇ ਹੋਵੇ।

ਪੂਰਨਮਾਸ਼ੀ ਵਾਲੇ ਦਿਨ ਜਦੋਂ ਸੂਰਜ ਅਤੇ ਚੰਦਰਮਾ ਵਿਚਾਲੇ ਪ੍ਰਿਥਵੀ ਆ ਜਾਂਦੀ ਹੈ ਤਾਂ ਉਸ ਦਾ ਪਰਛਾਵਾਂ ਚੰਦਰਮਾ ''ਤੇ ਪੈਂਦਾ ਹੈ। ਇਸ ਨਾਲ ਚੰਦਰਮਾ ਦੇ ਪਰਛਾਵੇਂ ਵਾਲਾ ਭਾਗ ਹਨੇਰੇ ਵਿੱਚ ਰਹਿੰਦਾ ਹੈ।

ਜਦੋਂ ਅਸੀਂ ਇਸ ਹਾਲਾਤ ਵਿੱਚ ਧਰਤੀ ਤੋਂ ਚੰਦ ਦੇਖਦੇ ਹਾਂ ਤਾਂ ਉਹ ਹਿੱਸਾ ਸਾਨੂੰ ਕਾਲਾ ਨਜ਼ਰ ਆਉਂਦਾ ਹੈ।

ਹੈਲਪਲਾਈਨ ਨੰਬਰ
BBC

ਕੋਰੋਨਾਵਾਇਰਸ
BBC

ਇਹ ਵੀਡੀਓਜ਼ ਵੀ ਦੇਖੋ

https://www.youtube.com/watch?v=8jDOqATdeQE

https://www.youtube.com/watch?v=CgwhNlKY-2s

https://www.youtube.com/watch?v=0407oU19Sl0

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''cf63ca76-3f0a-7446-ac0b-6efcfa9bea52'',''assetType'': ''STY'',''pageCounter'': ''punjabi.india.story.52932500.page'',''title'': ''ਚੰਦਰਮਾ ਗ੍ਰਹਿਣ ਅੱਜ, ਜਾਣੋ ਕਦੋਂ ਸ਼ੁਰੂ ਹੋਵੇਗਾ ਤੇ ਕਿੱਥੇ-ਕਿੱਥੇ ਦਿਖੇਗਾ'',''published'': ''2020-06-05T05:38:35Z'',''updated'': ''2020-06-05T05:38:35Z''});s_bbcws(''track'',''pageView'');

Related News