ਕੋਰੋਨਾਵਾਇਰਸ : ਲੱਛਣ ਰਹਿਤ ''''ਸਾਇਲੈਂਟ ਸਪਰੈਡਰਜ਼'''' ਦਾ ਰਹੱਸ

06/04/2020 1:18:48 PM

Illustration: man on train
BBC

ਜਿਵੇਂ ਹੀ ਕੋਰੋਨਾਵਾਇਰਸ ਦਾ ਸੰਕਟ ਸਾਹਮਣੇ ਆਇਆ ਹੈ, ਵਿਗਿਆਨੀਆਂ ਨੇ ਕੋਰੋਨਾਵਾਇਰਸ ਦੀਆਂ ਅਜੀਬ ਅਤੇ ਚਿੰਤਾਜਨਕ ਵਿਸ਼ੇਸ਼ਤਾਵਾਂ ਬਾਰੇ ਕਾਫ਼ੀ ਸਬੂਤ ਲੱਭੇ ਹਨ।

ਹਾਲਾਂਕਿ ਬਹੁਤ ਸਾਰੇ ਲੋਕ ਜੋ ਇਸ ਤੋਂ ਸੰਕਰਮਿਤ ਹੁੰਦੇ ਹਨ। ਉਨ੍ਹਾਂ ਨੂੰ ਖੰਘ, ਬੁਖਾਰ ਹੋਣ ਦੇ ਨਾਲ ਹੀ ਉਨ੍ਹਾਂ ਦੇ ਸੁਆਦ ਅਤੇ ਸੁੰਘਣ ਦੀ ਸ਼ਕਤੀ ਘੱਟ ਹੋ ਜਾਂਦੀ ਹੈ।

ਦੂਜਿਆਂ ਵਿੱਚ ਬਿਲਕੁਲ ਕੋਈ ਲੱਛਣ ਨਹੀਂ ਹੁੰਦੇ ਅਤੇ ਉਨ੍ਹਾਂ ਨੂੰ ਕਦੇ ਇਹ ਅਹਿਸਾਸ ਹੀ ਨਹੀਂ ਹੁੰਦਾ ਕਿ ਉਹ ਕੋਵਿਡ -19 ਤੋਂ ਸੰਕਰਮਿਤ ਹਨ।

ਖੋਜਕਰਤਾਵਾਂ ਦਾ ਕਹਿਣਾ ਹੈ ਕਿ ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਇਸ ਤਰੀਕੇ ਨਾਲ ਕਿੰਨੇ ਲੋਕ ਪ੍ਰਭਾਵਿਤ ਹੋ ਰਹੇ ਹਨ ਅਤੇ ਕੀ "ਸਾਇਲੈਂਟ ਸਪਰੈਡਰ" ਮਹਾਂਮਾਰੀ ਨੂੰ ਵਧਾ ਰਹੇ ਹਨ।

ਸਿੰਗਾਪੁਰ ਵਿੱਚ ਜਦੋਂ ਲੋਕ 19 ਜਨਵਰੀ ਨੂੰ ਇੱਕ ਚਰਚ ਵਿਚ ਇਕੱਠੇ ਹੋਏ ਸਨ ਕਿਸੇ ਨੂੰ ਵੀ ਇਹ ਅਹਿਸਾਸ ਨਹੀਂ ਸੀ ਹੋਇਆ ਕਿ ਇਸ ਸਮਾਗਮ ਦੇ ਕੋਰੋਨਾਵਾਇਰਸ ਦੇ ਫੈਲਣ ਦੇ ਪ੍ਰਭਾਵ ਆਲਮੀ ਹੋਣਗੇ।


ਇਹ ਐਤਵਾਰ ਦਾ ਦਿਨ ਸੀ ਅਤੇ ਹਮੇਸ਼ਾ ਦੀ ਤਰ੍ਹਾਂ ਸੇਵਾ ਭਾਵ ਵਾਲਾ ਪ੍ਰੋਗਰਾਮ ਕੀਤਾ ਜਾ ਰਿਹਾ ਸੀ। ''ਦਿ ਲਾਈਫ ਚਰਚ ਐਂਡ ਮਿਸ਼ਨ'' ਦੀ ਹੇਠਲੀ ਮੰਜ਼ਿਲ ਦੇ ਦਫ਼ਤਰ ਦੀ ਇਮਾਰਤ ਵਿੱਚ ਇੱਕ ਜੋੜਾ ਸੀ। ਦੋਹਾਂ ਦੀ ਉਮਰ 56 ਸਾਲ ਸੀ ਜੋ ਉਸ ਸਵੇਰ ਹੀ ਚੀਨ ਤੋਂ ਆਏ ਸਨ।

ਜਦੋਂ ਉਹ ਆਪਣੀਆਂ ਸੀਟਾਂ ''ਤੇ ਬੈਠੇ ਸਨ ਤਾਂ ਉਹ ਬਿਲਕੁਲ ਤੰਦਰੁਸਤ ਲੱਗ ਰਹੇ ਸਨ, ਇਸ ਲਈ ਇਹ ਸੋਚਣ ਦਾ ਕੋਈ ਕਾਰਨ ਨਹੀਂ ਸੀ ਕਿ ਸ਼ਾਇਦ ਉਹ ਕੋਰੋਨਵਾਇਰਸ ਫੈਲਾ ਰਹੇ ਹੋਣ।

ਉਸ ਸਮੇਂ ਲਗਾਤਾਰ ਖੰਘ ਆਉਣ ਨੂੰ ਹੀ ਕੋਵਿਡ-19 ਦੇ ਸਭ ਤੋਂ ਵਿਸ਼ੇਸ਼ ਲੱਛਣ ਦੇ ਤੌਰ ''ਤੇ ਸਮਝਿਆ ਗਿਆ ਸੀ ਅਤੇ ਵਾਇਰਸ ਫੈਲਾਉਣ ਲਈ ਇਸਨੂੰ ਹੀ ਸਭ ਤੋਂ ਜ਼ਿਆਦਾ ਸੰਭਾਵਿਤ ਰੂਪ ਵਿੱਚ ਦੇਖਿਆ ਗਿਆ ਸੀ। ਬਿਮਾਰੀ ਦੇ ਕੋਈ ਲੱਛਣ ਨਾ ਹੋਣ ਦਾ ਮਤਲਬ ਇਸਦੇ ਫੈਲਣ ਦਾ ਕੋਈ ਕਾਰਨ ਨਹੀਂ ਹੈ।

ਇਹ ਪ੍ਰੋਗਰਾਮ ਖਤਮ ਹੁੰਦਿਆਂ ਹੀ ਜੋੜਾ ਉੱਥੋਂ ਰਵਾਨਾ ਹੋ ਗਿਆ ਪਰ ਥੋੜ੍ਹੀ ਦੇਰ ਬਾਅਦ ਚੀਜ਼ਾਂ ਨੇ ਬਦਤਰ ਰੂਪ ਅਖ਼ਤਿਆਰ ਕਰ ਲਿਆ।

22 ਜਨਵਰੀ ਨੂੰ ਪਤਨੀ ਬਿਮਾਰ ਹੋ ਗਈ ਅਤੇ ਉਸਤੋਂ ਦੋ ਦਿਨਾਂ ਬਾਅਦ ਉਸਦੇ ਪਤੀ ਦੀ ਮੌਤ ਹੋ ਗਈ।

Cyclist in Singapore
Getty Images
ਸ਼ੁਰੂਆਤ ਵਿੱਚ ਕੋਰੋਨਾਵਾਇਰਸ ਨਾਲ ਨਜਿੱਠਣ ਲਈ ਸਿੰਗਾਪੁਰ ਨੂੰ ਉਦਾਹਰਨ ਵਜੋਂ ਦੇਖਿਆ ਜਾ ਰਿਹਾ ਸੀ

ਉਹ ਵੂਹਾਨ ਜਿੱਥੋਂ ਕੋਰੋਨਾਵਾਇਰਸ ਫੈਲਿਆ, ਉੱਥੋਂ ਹਵਾਈ ਯਾਤਰਾ ਰਾਹੀਂ ਇੱਥੇ ਪਹੁੰਚੇ ਸਨ, ਇਸ ਲਈ ਇਹ ਕੋਈ ਹੈਰਾਨੀ ਵਾਲੀ ਗੱਲ ਨਹੀਂ ਸੀ।

ਪਰ ਅਗਲੇ ਹਫ਼ਤੇ ਦੌਰਾਨ ਤਿੰਨ ਸਥਾਨਕ ਲੋਕ ਵੀ ਬਿਨਾਂ ਕਿਸੇ ਸਪਸ਼ਟ ਕਾਰਨ ਬਿਮਾਰੀ ਦਾ ਸ਼ਿਕਾਰ ਹੋ ਗਏ, ਜਿਸ ਕਾਰਨ ਇਹ ਸਿੰਗਾਪੁਰ ਦਾ ਪਹਿਲਾ ਅਤੇ ਸਭ ਤੋਂ ਹੈਰਾਨ ਕਰਨ ਵਾਲਾ ਕੋਰੋਨਾਵਾਇਰਸ ਦਾ ਮਾਮਲਾ ਬਣ ਗਿਆ।

ਇਹ ਜੋ ਸਭ ਕੁਝ ਹੋਇਆ ਇਸ ਨਾਲ ਨਵੀਆਂ ਪਰੇਸ਼ਾਨੀਆਂ ਪੈਦਾ ਹੋਈਆਂ ਕਿ ਵਾਇਰਸ ਕਿਵੇਂ ਸਫਲਤਾਪੂਰਬਕ ਢੰਗ ਨਾਲ ਨਵੇਂ ਲੋਕਾਂ ਨੂੰ ਸ਼ਿਕਾਰ ਬਣਾ ਰਿਹਾ ਹੈ।

''ਬੀਮਾਰੀ ਦੇ ਜਾਸੂਸਾਂ'' ਦਾ ਪਤਾ ਲਗਾਉਣਾ

ਸਿੰਗਾਪੁਰ ਦੇ ਸਿਹਤ ਮੰਤਰਾਲੇ ਵਿੱਚ ਸੰਕਰਮਣ ਰੋਗਾਂ ਦੇ ਮੁਖੀ ਡਾ. ਵਰਨਨ ਲੀ ਕਹਿੰਦੇ ਹਨ, ''ਅਸੀਂ ਬਹੁਤ ਦੁਖੀ ਹੋਏ ਸੀ। ਜੋ ਲੋਕ ਇੱਕ-ਦੂਜੇ ਨੂੰ ਨਹੀਂ ਜਾਣਦੇ ਸਨ, ਉਹ ਬਿਮਾਰੀ ਦਾ ਕੋਈ ਲੱਛਣ ਦਿਖਾਏ ਬਿਨਾਂ ਇੱਕ-ਦੂਜੇ ਨੂੰ ਸੰਕਰਮਿਤ ਕਰਦੇ ਸਨ।''''

ਹੁਣ ਤੱਕ ਕੋਵਿਡ-19 ਬਾਰੇ ਜੋ ਕੁਝ ਜਾਣਦੇ ਸੀ, ਉਸ ਅਨੁਸਾਰ ਨਵੇਂ ਆਏ ਮਾਮਲਿਆਂ ਦਾ ਕੋਈ ਮਤਲਬ ਨਹੀਂ ਬਣਦਾ ਸੀ।

ਇਸ ਲਈ ਡਾ. ਲੀ ਅਤੇ ਉਸਦੇ ਸਾਥੀ ਵਿਗਿਆਨੀਆਂ ਨੇ ਪੁਲਿਸ ਅਧਿਕਾਰੀਆਂ ਅਤੇ ਮਾਹਰ ਬਿਮਾਰੀ ਟਰੈਕਰਾਂ ਨਾਲ ਮਿਲ ਕੇ ਜਾਂਚ ਸ਼ੁਰੂ ਕੀਤੀ, ਉਨ੍ਹਾਂ ਨੇ ਵਿਸਥਾਰ ਨਾਲ ਨਕਸ਼ੇ ਤਿਆਰ ਕਰਦਿਆਂ ਦਿਖਾਇਆ ਕਿ ਕੌਣ ਕਿੱਥੇ ਸੀ ਅਤੇ ਕਦੋਂ ਸੀ।

ਕੋਰੋਨਾਵਾਇਰਸ
BBC

ਇਸ ਵਿੱਚ ਸੰਪਰਕ ਟਰੇਸਿੰਗ ਦੇ ਰੂਪ ਵਿੱਚ ਜਾਣੀ ਜਾਣ ਵਾਲੀ ਬਹੁਤ ਵਧੀਆ ਪ੍ਰਕਿਰਿਆ ਸ਼ਾਮਲ ਕੀਤੀ ਗਈ ਸੀ ਜਿਸ ਦਾ ਵਰਜ਼ਨ ਯੂਕੇ ਵਿੱਚ ਵੀ ਚੱਲ ਰਿਹਾ ਹੈ।

ਇਸ ਪ੍ਰਕੋਪ ਵਿੱਚ ਸ਼ਾਮਲ ਸਾਰੇ ਲੋਕਾਂ ''ਤੇ ਨਜ਼ਰ ਰੱਖਣ ਅਤੇ ਉਨ੍ਹਾਂ ਦੀ ਨਿਸ਼ਾਨਦੇਹੀ ਵਿੱਚ ਮਦਦ ਕਰਨ ਲਈ ਇਸਨੂੰ ਇੱਕ ਅਹਿਮ ਪ੍ਰਣਾਲੀ ਦੇ ਰੂਪ ਵਿੱਚ ਦੇਖਿਆ ਜਾਂਦਾ ਹੈ ਅਤੇ ਸਿੰਗਾਪੁਰ ਉਸ ਹੁਨਰ ਅਤੇ ਗਤੀ ਲਈ ਪ੍ਰਸਿੱਧ ਹੈ ਜਿਸ ਨਾਲ ਇਹ ਕੀਤਾ ਗਿਆ ਹੈ।

ਹੈਰਾਨੀ ਦੀ ਗੱਲ ਹੈ ਕਿ ਜਾਂਚਕਰਤਾਵਾਂ ਨੇ ਕੁਝ ਦਿਨਾਂ ਦੇ ਅੰਦਰ ਹੀ ਚਰਚ ਦੇ ਘੱਟੋ ਘੱਟ 191 ਮੈਂਬਰਾਂ ਨਾਲ ਗੱਲ ਕੀਤੀ ਅਤੇ ਉਨ੍ਹਾਂ ਨੂੰ ਪਤਾ ਲੱਗਿਆ ਕਿ ਉਨ੍ਹਾਂ ਵਿੱਚੋਂ 142 ਉਸ ਐਤਵਾਰ ਉੱਥੇ ਪ੍ਰੋਗਰਾਮ ਵਿੱਚ ਸ਼ਾਮਲ ਹੋਏ ਸਨ।

ਇਸ ਸਬੰਧੀ ਉਨ੍ਹਾਂ ਨੂੰ ਜਲਦੀ ਹੀ ਪਤਾ ਲੱਗ ਗਿਆ ਕਿ ਸਿੰਗਾਪੁਰ ਦੇ ਦੋ ਲੋਕ ਜਿਨ੍ਹਾਂ ਨੂੰ ਲਾਗ ਲੱਗੀ ਸੀ, ਉਹ ਉੱਥੇ ਚੀਨੀ ਜੋੜੇ ਨਾਲ ਸੇਵਾ ਕਰ ਰਹੇ ਸਨ।

ਡਾ. ਲੀ ਨੇ ਦੱਸਿਆ, ''''ਉਨ੍ਹਾਂ ਨੇਚਰਚ ਦੀਆਂ ਸਾਧਾਰਨ ਸੇਵਾ ਗਤੀਵਿਧੀਆਂ ਦੌਰਾਨ ਇੱਕ ਦੂਜੇ ਨਾਲ ਗੱਲਬਾਤ ਕੀਤੀ ਅਤੇ ਇੱਕ ਦੂਜੇ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਸਨ।''''

ਇਹ ਇੱਕ ਉਪਯੋਗੀ ਸ਼ੁਰੂਆਤ ਸੀ ਅਤੇ ਇਹ ਸਿਧਾਂਤ ਬਣਾਇਆ ਕਿ ਇੱਕ ਪ੍ਰਮੁੱਖ ਕਾਰਨ ਤੋਂ ਬਿਨਾਂ ਸੰਕਰਮਣ ਕਿਵੇਂ ਫੈਲ ਸਕਦਾ ਹੈ।

https://www.youtube.com/watch?v=BRcKbFhSgKU

ਇਸ ਨੇ ਇਸ ਅਹਿਮ ਸਵਾਲ ਦਾ ਜਵਾਬ ਨਹੀਂ ਦਿੱਤਾ ਕਿ ਦੋ ਚੀਨੀ ਵਿਅਕਤੀਆਂ ਵਲੋਂ ਵਾਇਰਸ ਨੂੰ ਕਿਵੇਂ ਫੈਲਾਇਆ ਜਾ ਸਕਦਾ ਹੈ ਜਦੋਂ ਉਸ ਪੱਧਰ ''ਤੇ ਉਨ੍ਹਾਂ ਵਿੱਚ ਇਹ ਬਿਮਾਰੀ ਹੋਣ ਦਾ ਕੋਈ ਲੱਛਣ ਹੀ ਦਿਖਾਈ ਨਹੀਂ ਦਿੰਦਾ ਸੀ।

ਇਸ ਤੋਂ ਵੀ ਵੱਡੀ ਇੱਕ ਹੋਰ ਬੁਝਾਰਤ ਸੀ। ਇਸ ਗੱਲ ਦੀ ਪੁਸ਼ਟੀ ਕੀਤੀ ਗਈ ਕਿ ਤੀਜੀ ਸਿੰਗਾਪੁਰ ਦੀ ਲਾਗ ਲੱਗਣ ਵਾਲੀ 52 ਸਾਲਾ ਔਰਤ ਦੂਜਿਆਂ ਵਾਂਗ ਚਰਚ ਦੇ ਉਸ ਸੇਵਾ ਵਾਲੇ ਪ੍ਰੋਗਰਾਮ ਵਿੱਚ ਸ਼ਾਮਲ ਨਹੀਂ ਹੋਈ ਸੀ।

ਇਸਦੀ ਥਾਂ ਉਹ ਉਸ ਦਿਨ ਤੋਂ ਬਾਅਦ ਉਸੇ ਚਰਚ ਵਿੱਚ ਇੱਕ ਹੋਰ ਸਮਾਗਮ ਵਿੱਚ ਸ਼ਾਮਲ ਹੋਈ ਸੀ, ਫਿਰ ਉਹ ਵਾਇਰਸ ਦਾ ਸ਼ਿਕਾਰ ਕਿਵੇਂ ਬਣ ਸਕਦੀ ਸੀ?

ਅਜਿਹਾ ਸਬੂਤ ਜਿਸਦੀ ਕਿਸੇ ਨੇ ਉਮੀਦ ਨਹੀਂ ਕੀਤੀ ਸੀ?

ਜਾਂਚਕਰਤਾਵਾਂ ਨੇ ਇਸਦਾ ਕੋਈ ਸੁਰਾਗ ਲੱਭਣ ਲਈ ਉਸ ਐਤਵਾਰ ਦੀ ਚਰਚ ਦੀ ਸੀਸੀਟੀਵੀ ਰਿਕਾਰਡਿੰਗ ਦਾ ਸਹਾਰਾ ਲਿਆ।

ਫਿਰ ਉਨ੍ਹਾਂ ਨੂੰ ਕੁਝ ਅਜਿਹਾ ਪਤਾ ਲੱਗਿਆ ਜਿਸ ਦੀ ਉਨ੍ਹਾਂ ਨੂੰ ਕੋਈ ਉਮੀਦ ਵੀ ਨਹੀਂ ਸੀ- ਉਹ ਔਰਤ ਜੋ ਉਨ੍ਹਾਂ ਤੋਂ ਬਾਅਦ ਦੇ ਸਮਾਗਮ ਵਿੱਚ ਸ਼ਾਮਲ ਹੋਈ ਸੀ, ਉਹ ਚੀਨੀ ਜੋੜੇ ਦੇ ਜਾਣ ਤੋਂ ਬਾਅਦ ਉਨ੍ਹਾਂ ਸੀਟਾਂ ''ਤੇ ਬੈਠ ਗਈ ਜਿਨ੍ਹਾਂ ਦੀ ਚੀਨੀ ਜੋੜੇ ਨੇ ਕਈ ਘੰਟੇ ਪਹਿਲਾਂ ਵਰਤੋਂ ਕੀਤੀ ਸੀ। ਇਸ ਤਰ੍ਹਾਂ ਕੋਈ ਲੱਛਣ ਨਾ ਹੋਣ ਅਤੇ ਬਿਮਾਰੀ ਮਹਿਸੂਸ ਨਾ ਹੋਣ ਦੇ ਬਾਵਜੂਦ, ਉਹ ਚੀਨੀ ਪਤੀ-ਪਤਨੀ ਵਾਇਰਸ ਫੈਲਾਉਣ ਵਿੱਚ ਕਾਮਯਾਬ ਹੋ ਗਏ ਸਨ।

ਹੋ ਸਕਦਾ ਹੈ ਕਿ ਉਨ੍ਹਾਂ ਨੇ ਆਪਣੇ ਹੱਥਾਂ ਨਾਲ ਸੀਟਾਂ ਨੂੰ ਛੂਹ ਲਿਆ ਹੋਵੇ ਜਾਂ ਹੋ ਸਕਦਾ ਹੈ ਕਿ ਉਨ੍ਹਾਂ ਦੇ ਸਾਹ ਵਿੱਚ ਸੰਕਰਮਣ ਹੋਵੇ ਅਤੇ ਇਹ ਸਤਹ ''ਤੇ ਆ ਗਿਆ ਹੋਵੇ, ਇਹ ਸਪੱਸ਼ਟ ਨਹੀਂ ਹੈ ਪਰ ਇਸਦੇ ਪ੍ਰਭਾਵ ਬਹੁਤ ਵੱਡੇ ਸਨ।

Two women walking wearing face masks
Getty Images

ਡਾ. ਲੀ ਲਈ ਇਹ ਸਭ ਇਕੱਠਾ ਕਰਕੇ ਇਹ ਨਤੀਜਾ ਦੇਣਾ ਸੰਭਵ ਹੋਇਆ ਕਿ ਇਹ ਵਾਇਰਸ ਉਨ੍ਹਾਂ ਲੋਕਾਂ ਵੱਲੋਂ ਅੱਗੇ ਫੈਲਾਇਆ ਜਾ ਰਿਹਾ ਸੀ ਜਿਨ੍ਹਾਂ ਨੂੰ ਇਹ ਪਤਾ ਵੀ ਨਹੀਂ ਹੈ ਕਿ ਉਹ ਇਸਦਾ ਸ਼ਿਕਾਰ ਹੋ ਚੁੱਕੇ ਹਨ।

ਇਹ ਇੱਕ ਰਹੱਸ ਦਾ ਪ੍ਰਗਟਾਵਾ ਸੀ ਜੋ ਦੁਨੀਆਂ ਭਰ ਵਿੱਚ ਪ੍ਰਸੰਗਿਕ ਸੀ ਕਿਉਂਕਿ ਕੋਰੋਨਾਵਾਇਰਸ ''ਤੇ ਸਾਰੀਆਂ ਜਨਤਕ ਸਿਹਤ ਅਡਵਾਈਜ਼ਰੀਜ਼ ਦਾ ਕੇਂਦਰੀ ਸੁਨੇਹਾ ਹਮੇਸ਼ਾ ਇਹ ਹੀ ਸੀ ਕਿ ਆਪਣੇ ਅਤੇ ਦੂਜਿਆਂ ਵਿਚਕਾਰ ਲੱਛਣਾਂ ਨੂੰ ਦੇਖਣਾ।

ਪਰ ਜੇ ਵਾਇਰਸ ਲੋਕਾਂ ਵਿੱਚ ਬਿਨਾਂ ਲੱਛਣਾਂ ਦੇ ਚੁੱਪ-ਚਾਪ ਅਤੇ ਅਦਿੱਖ ਰੂਪ ਵਿੱਚ ਫੈਲ ਰਿਹਾ ਸੀ, ਤਾਂ ਬਿਮਾਰੀ ਨੂੰ ਕਿਵੇਂ ਰੋਕਿਆ ਜਾ ਸਕਦਾ ਸੀ?

ਉਹ ਉਸ ਪਲ ਨੂੰ ਯਾਦ ਕਰਦੇ ਹਨ ਜਦੋਂ ਉਹ ਆਪਣੇ ਦਫ਼ਤਰ ਵਿੱਚ ਕੰਮ ਕਰ ਰਹੇ ਸਨ ਜਿਸ ਦੌਰਾਨ ਉਨ੍ਹਾਂ ਦੇ ਮਨ ਵਿੱਚ ਇਹ ਸਵਾਲ ਆਇਆ।

''ਜਦੋਂ ਵੀ ਤੁਸੀਂ ਵਿਗਿਆਨਕ ਖੋਜ ਕਰਦੇ ਹੋ, ਇਹ ਇੱਕ ਖ਼ਾਸ ਪਲ ਦੀ ਤਰ੍ਹਾਂ ਹੁੰਦਾ ਹੈ ਜਦੋਂ ਤੁਹਾਨੂੰ ਅਹਿਸਾਸ ਹੁੰਦਾ ਹੈ ਕਿ ਬਹੁਤ ਸਾਰੇ ਵਿਅਕਤੀਆਂ ਅਤੇ ਟੀਮਾਂ ਦੀ ਸਖ਼ਤ ਮਿਹਨਤ ਰਾਹੀਂ ਤੁਹਾਨੂੰ ਕੁਝ ਅਜਿਹਾ ਪਤਾ ਲੱਗਿਆ ਹੈ ਜੋ ਬਹੁਤ ਮਹੱਤਵਪੂਰਣ ਹੈ।

ਲੱਛਣ ਦਿਖਾਈ ਦੇਣ ਤੋਂ ਪਹਿਲਾਂ ਫੈਲ ਜਾਣਾ

ਇਸ ਖੋਜ ਤੋਂ ਜੋ ਖੁਲਾਸਾ ਹੋਇਆ ਉਹ ਇਹ ਸੀ ਜਿਸ ਨੂੰ ''ਲੱਛਣਾਂ ਤੋਂ ਪਹਿਲਾਂ ਫੈਲ ਜਾਣਾ'' ਕਿਹਾ ਜਾਂਦਾ ਹੈ ਜਿੱਥੇ ਕੋਈ ਵਿਅਕਤੀ ਖੁਦ ਨੂੰ ਹੋਏ ਸੰਕਰਮਣ ਤੋਂ ਅਣਜਾਣ ਹੈ ਕਿਉਂਕਿ ਉਸ ਵਿੱਚ ਖੰਘ, ਬੁਖਾਰ ਅਤੇ ਹੋਰ ਲੱਛਣ ਅਜੇ ਦਿਖਾਈ ਨਹੀਂ ਦਿੰਦੇ।

ਇਸ ਅਧਿਐਨ ਨੂੰ ਕਈ ਹੋਰ ਲੋਕਾਂ ਨਾਲ ਕਰਨ ''ਤੇ ਰੋਗ ਦੀ ਸ਼ੁਰੂਆਤ ਤੋਂ ਪਹਿਲਾਂ 24 ਤੋਂ 48 ਘੰਟਿਆਂ ਦੇ ਅਹਿਮ ਸਮੇਂ ਨੂੰ ਉੁਜਾਗਰ ਕੀਤਾ ਜਿਸ ਵਿੱਚ ਲੋਕ ਬਹੁਤ ਜ਼ਿਆਦਾ ਸੰਕਰਮਿਤ ਹੋ ਸਕਦੇ ਹਨ, ਸ਼ਾਇਦ ਬੇਹੱਦ ਜ਼ਿਆਦਾ ਸੰਕਰਮਿਤ ਵੀ।

Mary Mallon
Getty Images

ਇਸ ਬਾਰੇ ਜਾਗਰੂਕ ਹੋਣਾ ਸੰਭਾਵਤ ਤੌਰ ''ਤੇ ਬਹੁਤ ਅਹਿਮ ਹੈ ਕਿਉਂਕਿ ਜਿਵੇਂ ਹੀ ਤੁਹਾਨੂੰ ਇਹ ਅਹਿਸਾਸ ਹੁੰਦਾ ਹੈ ਕਿ ਤੁਸੀਂ ਬਿਮਾਰ ਹੋ ਤਾਂ ਹਰ ਕੋਈ ਜਿਸ ਨਾਲ ਤੁਸੀਂ ਨਜ਼ਦੀਕੀ ਸੰਪਰਕ ਵਿੱਚ ਰਹੇ ਹੋ, ਉਨ੍ਹਾਂ ਨੂੰ ਘਰ ਵਿੱਚ ਰਹਿਣ ਦੀ ਚਿਤਾਵਨੀ ਦਿੱਤੀ ਜਾ ਸਕਦੀ ਹੈ।

ਇਸਦਾ ਮਤਲਬ ਇਹ ਹੋਵੇਗਾ ਕਿ ਉਹ ਖੁਦ ਵਿੱਚ ਲੱਛਣ ਸ਼ੁਰੂ ਹੋਣ ਤੋਂ ਪਹਿਲਾਂ ਸੰਕਰਮਣ ਦੇ ਪ੍ਰਮੁੱਖ ਫੇਜ਼ ਦੌਰਾਨ ਆਈਸੋਲੇਟ ਹੋ ਜਾਣਗੇ। ਪਰ ਅਸਲ ਵਿੱਚ ਇਹ ਬੀਮਾਰੀ ਖੰਘ ਤੋਂ ਬਿਨਾਂ ਕਿਵੇਂ ਫੈਲ ਸਕਦੀ ਹੈ ਜਿਸ ਬਾਰੇ ਕਿਹਾ ਜਾਂਦਾ ਹੈ ਕਿ ਬੂੰਦਾਂ ਵਾਇਰਸ ਨੂੰ ਫੈਲਾਉਂਦੀਆਂ ਹਨ, ਇਹ ਸਵਾਲ ਅਜੇ ਵੀ ਖੁੱਲ੍ਹੀ ਬਹਿਸ ਦਾ ਮੁੱਦਾ ਹੈ।

ਇਸਦਾ ਇੱਕ ਬਦਲ ਇਹ ਹੈ ਕਿ ਉਹ ਸਾਹ ਲੈਣ ਜਾਂ ਕਿਸੇ ਨਾਲ ਗੱਲ ਕਰਨ ਨਾਲ ਹੋ ਸਕਦਾ ਹੈ। ਜੇਕਰ ਵਾਇਰਸ ਉਸ ਸਮੇਂ ਸਾਹ ਦੀ ਉੱਪਰਲੀ ਪ੍ਰਣਾਲੀ ਵਿੱਚ ਮੌਜੂਦ ਹੈ ਤਾਂ ਇਹ ਸੰਭਵ ਹੈ ਕਿ ਉਹ ਵਿਅਕਤੀ ਆਪਣੇ ਹਰੇਕ ਸਾਹ ਨਾਲ ਇਸਨੂੰ ਬਾਹਰ ਕੱਢੇਗਾ।

https://www.youtube.com/watch?v=K0CHdnnkvM8&t=62s

ਕੋਈ ਵੀ ਅਜਿਹੇ ਵਿਅਕਤੀ ਦੇ ਜ਼ਿਆਦਾ ਨਜ਼ਦੀਕ ਹੋਵੇਗਾ, ਵਿਸ਼ੇਸ਼ ਤੌਰ ''ਤੇ ਘਰ ਦੇ ਅੰਦਰ, ਤਾਂ ਉਹ ਇਸਨੂੰ ਆਸਾਨੀ ਨਾਲ ਹੋ ਸਕਦਾ ਹੈ।

ਵਾਇਰਸ ਨੂੰ ਫੈਲਾਉਣ ਦਾ ਇੱਕ ਹੋਰ ਸੰਭਾਵਿਤ ਰੂਪ ਛੂਹਣ ਰਾਹੀਂ ਹੈ-ਵਾਇਰਸ ਕਿਸੇ ਦੇ ਹੱਥਾਂ ਵਿੱਚ ਹੋ ਸਕਦਾ ਹੈ ਅਤੇ ਉਹ ਕਿਸੇ ਹੋਰ ਵਿਅਕਤੀ ਜਾਂ ਕਿਸੇ ਦਰਵਾਜ਼ੇ ਦੇ ਹੈਂਡਲ ਜਾਂ ਚਰਚ ਦੀ ਇੱਕ ਸੀਟ ਨੂੰ ਛੂੰਹਦਾ ਹੈ।

ਇਸਦਾ ਕੋਈ ਵੀ ਰਸਤਾ ਹੋਵੇ, ਵਾਇਰਸ ਸਪਸ਼ਟ ਰੂਪ ਨਾਲ ਇਸ ਤੱਥ ਰਾਹੀਂ ਲੋਕਾਂ ਦਾ ਸ਼ੋਸ਼ਣ ਕਰ ਰਿਹਾ ਹੈ ਕਿ ਲੋਕ ਘੱਟ ਜਾਗਰੂਕ ਹੋਣ ਲਈ ਪਾਬੰਦ ਹਨ, ਜੇਕਰ ਉਹ ਇਸ ਬਾਰੇ ਨਹੀਂ ਜਾਣਦੇ ਕਿ ਉਹ ਸੰਕਰਮਿਤ ਹੋ ਸਕਦੇ ਹਨ।

ਕਈ ਵਿਅਕਤੀਆਂ ਵਿੱਚ ਕਦੇ ਵੀ ਲੱਛਣ ਦਿਖਾਈ ਨਹੀਂ ਦਿੰਦੇ

ਇਹ ਸਥਿਤੀ ਹੋਰ ਵੀ ਰਹੱਸਮਈ ਹੈ, ਇਹ ਕੁਝ ਅਜਿਹਾ ਹੈ ਜਿਸ ਦਾ ਵਿਗਿਆਨੀਆਂ ਕੋਲ ਵੀ ਨਿਰਧਾਰਤ ਜਵਾਬ ਨਹੀਂ ਹੈ।

ਇਹ ਹੋਰ ਗੱਲ ਜਿਹੜੀ ਜਾਣਨੀ ਜ਼ਰੂਰੀ ਹੈ ਕਿ ਲੋਕ ਇਸਦੇ ਲੱਛਣ ਦਿਖਾਉਣ ਤੋਂ ਪਹਿਲਾਂ ਇਸ ਨੂੰ ਫੈਲਾਉਣਾ ਸ਼ੁਰੂ ਕਰ ਸਕਦੇ ਹਨ, ਜਦੋਂ ਉਹ ਲਾਗ ਦਾ ਸ਼ਿਕਾਰ ਹੋ ਜਾਂਦੇ ਹਨ, ਪਰ ਉਨ੍ਹਾਂ ਵਿੱਚ ਇਸਦਾ ਕਦੇ ਕੋਈ ਲੱਛਣ ਨਹੀਂ ਹੁੰਦਾ।

ਇਹ ਉਹੋ ਹੁੰਦਾ ਹੈ ਜਿਸਨੂੰ ''ਲੱਛਣ ਰਹਿਤ'' ਕਿਹਾ ਜਾਂਦਾ ਹੈ ਕਿਉਂਕਿ ਤੁਸੀਂ ਬਿਮਾਰੀ ਦੇ ਵਾਹਕ ਹੋ, ਪਰ ਤੁਹਾਨੂੰ ਖੁਦ ਨੂੰ ਕੋਈ ਬਿਮਾਰੀ ਮਹਿਸੂਸ ਨਹੀਂ ਹੁੰਦੀ। ਸਭ ਤੋਂ ਮਸ਼ਹੂਰ ਮਾਮਲਾ ਆਇਰਿਸ਼ ਔਰਤ ਦਾ ਹੈ ਜੋ ਪਿਛਲੀ ਸਦੀ ਦੀ ਸ਼ੁਰੂਆਤ ਵਿਚ ਨਿਊਯਾਰਕ ਵਿਚ ਇੱਕ ਰਸੋਈਏ ਵਜੋਂ ਕੰਮ ਕਰਦੀ ਸੀ।

ਮੈਰੀ ਮੈਲਨ ਜਿੱਥੇ ਵੀ ਕੰਮ ਕਰਦੀ ਸੀ, ਉੱਥੇ ਘਰ-ਘਰ ਲੋਕ ਟਾਈਫਾਈਡ ਨਾਲ ਬਿਮਾਰ ਹੋ ਗਏ ਅਤੇ ਘੱਟੋ ਘੱਟ ਤਿੰਨ, ਸ਼ਾਇਦ ਇਸਤੋਂ ਵੀ ਜ਼ਿਆਦਾ ਲੋਕਾਂ ਦੀ ਇਸ ਨਾਲ ਮੌਤ ਹੋ ਗਈ, ਪਰ ਉਸਨੂੰ ਖੁਦ ਕੁਝ ਨਹੀਂ ਹੋਇਆ ਸੀ।

https://www.youtube.com/watch?v=84WHci1ZV7k

ਅੰਤ ਇਨ੍ਹਾਂ ਸੰਪਰਕਾਂ ਦਾ ਪਤਾ ਲੱਗਿਆ ਅਤੇ ਇਸਦੀ ਪੁਸ਼ਟੀ ਕੀਤੀ ਗਈ ਕਿ ਉਹ ਬਿਮਾਰੀ ਦੀ ਅਣਜਾਣ ਵਾਹਕ ਸੀ।

ਰਿਪੋਰਟਰਾਂ ਨੇ ਉਸ ਨੂੰ ''ਟਾਈਫਾਈਡ ਮੈਰੀ'' ਕਿਹਾ। ਇੱਕ ਅਜਿਹਾ ਲੇਬਲ ਜਿਸਤੋਂ ਉਹ ਹਮੇਸ਼ਾ ਨਾਰਾਜ਼ ਰਹੀ ਪਰ ਅਧਿਕਾਰੀਆਂ ਨੇ ਕੋਈ ਅਣਗਹਿਲੀ ਨਹੀਂ ਕੀਤੀ ਅਤੇ 1938 ਵਿੱਚ ਉਸਦੀ ਮੌਤ ਤੱਕ 23 ਸਾਲਾਂ ਤੱਕ ਉਸਨੂੰ ਨਿਗਰਾਨੀ ਵਿੱਚ ਰੱਖਿਆ।

ਧਾਰਨਾਵਾਂ ਨੂੰ ਹਲਕੇ ਵਿੱਚ ਲਿਆ

ਸਟਾਫ ਨਰਸ ਅਮੇਲਿਆ ਪਾਵੇਲ ਹੈਰਾਨ ਰਹਿ ਗਈ ਜਦੋਂ ਉਸ ਨੂੰ ਪਤਾ ਲੱਗਿਆ ਕਿ ਉਹ ਲੱਛਣ ਰਹਿਤ ਹੈ। ਉਹ ਅਪ੍ਰੈਲ ਵਿੱਚ ਕੈਂਬ੍ਰਿਜ ਦੇ ਐਡੇਨਬਰੁਕ''ਜ਼ ਹਸਪਤਾਲ ਵਿੱਚ ਆਪਣੇ ਹਸਪਤਾਲ ਦੇ ਵਾਰਡ ਵਿੱਚ ਕੰਮ ਕਰ ਰਹੀ ਸੀ ਜਦੋਂ ਇੱਕ ਡਾਕਟਰ ਉਸ ਨੂੰ ਇੱਕ ਸਵੈਬ ਟੈਸਟ ਦਾ ਨਤੀਜਾ ਦੇਣ ਲਈ ਆਇਆ।

ਉਹ ਕੋਵਿਡ -19 ਦੇ ਮਰੀਜ਼ਾਂ ਦੀ ਦੇਖਭਾਲ ਕਰਦਿਆਂ ਨਿੱਜੀ ਸੁਰੱਖਿਆ ਉਪਕਰਨ ਪਹਿਨ ਕੇ ਖੁਦ ਨੂੰ ਸੁਰੱਖਿਅਤ ਮਹਿਸੂਸ ਕਰ ਰਹੀ ਸੀ ਪਰ ਅਚਾਨਕ ਉਸ ਅੱਗੇ ਇਸ ਸਬੰਧੀ ਪਾਈਆਂ ਜਾਂਦੀਆਂ ਸਾਰੀਆਂ ਧਾਰਨਾਵਾਂ ਕਮਜ਼ੋਰ ਹੋ ਗਈਆਂ ਕਿਉਂਕਿ ਆਪਣਾ ਟੈਸਟ ਪਾਜ਼ੇਟਿਵ ਆਉਣ ਕਾਰਨ ਉਹ ਬਹੁਤ ਡਰ ਗਈ।

23 ਸਾਲਾ ਅਮੇਲਿਆ ਕਹਿੰਦੀ ਹੈ, ''''ਇਹ ਸੁਣ ਕੇ ਕੁਝ ਅਜਿਹਾ ਲੱਗਿਆ ਜਿਵੇਂ ਮੇਰਾ ਕੋਈ ਪਰਿਵਾਰਕ ਮੈਂਬਰ ਗੁਜ਼ਰ ਗਿਆ ਹੋਵੇ, ਇਹ ਸਚਮੁੱਚ ਅਜਿਹਾ ਹੀ ਸੀ।

ਮੈਂ ਸੋਚਿਆ, ''ਇਹ ਸਹੀ ਨਹੀਂ ਹੋ ਸਕਦਾ ਕਿਉਂਕਿ ਮੈਂ ਬਿਲਕੁਲ ਠੀਕ ਹਾਂ।''''

ਉਸਨੂੰ ਘਰ ਵਿੱਚ ਆਈਸੋਲੇਟ ਰਹਿਣ ਲਈ ਉੱਥੋਂ ਤੁਰੰਤ ਜਾਣਾ ਪਿਆ।

https://www.youtube.com/watch?v=FOXl0nI5SRk

"ਮੈਂ ਬਹੁਤ ਚਿੰਤਾ ਵਿੱਚ ਸੀ ਕਿਉਂਕਿ ਮੈਂ ਇਸਦਾ ਦੂਸਰਾ ਪਾਸਾ ਵੇਖਿਆ ਹੈ, ਮਰੀਜ਼ਾਂ ਦੀ ਸਿਹਤ ਇਸ ਨਾਲ ਬਹੁਤ ਤੇਜ਼ੀ ਨਾਲ ਵਿਗੜ ਰਹੀ ਸੀ, ਇਸ ਲਈ ਮੈਂ ਡਰ ਗਈ ਕਿ ਕੀ ਇਹ ਮੇਰੇ ਨਾਲ ਵੀ ਵਾਪਰੇਗਾ।''''

ਪਰ ਉਹ ਇਸ ਗੱਲੋਂ ਹੈਰਾਨ ਸੀ ਕਿ ਉਹ ਕਿਸੇ ਵੀ ਪੱਖੋਂ ਬਿਮਾਰ ਨਹੀਂ ਮਹਿਸੂਸ ਕਰ ਰਹੀ ਸੀ। ''''ਅਸਲ ਵਿੱਚ ਮੇਰੇ ਕੋਲ ਕੁਝ ਨਹੀਂ ਸੀ - ਮੈਂ ਘਰ ਦੇ ਅੰਦਰ ਕਸਰਤ ਕਰਦੀ ਸੀ, ਆਮ ਖਾ-ਪੀ ਰਹੀ ਸੀ, ਅਤੇ ਆਮ ਢੰਗ ਨਾਲ ਸੌਂ ਰਹੀ ਸੀ।''''

ਫਿਲਹਾਲ ਇਹ ਜਾਣਨਾ ਅਸੰਭਵ ਹੈ ਕਿ ਲਾਗ ਦੀਆਂ ਕਿੰਨੀਆਂ ਕਿਸਮਾਂ ਹਨ, ਪਰ ਇਹ ਨਜ਼ਰਾਂ ਤੋਂ ਲੁਕੀਆਂ ਹੋਈਆਂ ਹਨ।

ਅਮੇਲਿਆ ਦੇ ਸੰਕਰਮਣ ਦਾ ਖੁਲਾਸਾ ਇਸ ਲਈ ਹੋਇਆ ਕਿਉਂਕਿ ਉਹ ਆਪਣੇ ਹਸਪਤਾਲ ਦੇ ਸਾਰੇ ਕਰਮਚਾਰੀਆਂ ਦੇ ਅਧਿਐਨ ਦਾ ਹਿੱਸਾ ਸੀ। ਇਸ ਨਾਲ ਇਹ ਹੈਰਾਨੀਜਨਕ ਨਤੀਜਾ ਸਾਹਮਣੇ ਆਇਆ ਕਿ 1,000 ਤੋਂ ਵੱਧ ਲੋਕਾਂ ਵਿਚੋਂ 3% ਪਾਜ਼ੇਟਿਵ ਸਨ ਜਦੋਂ ਕਿ ਟੈਸਟ ਦੇ ਸਮੇਂ ਇਨ੍ਹਾਂ ਦੇ ਕੋਈ ਲੱਛਣ ਨਹੀਂ ਦਿਖਾਈ ਦਿੱਤਾ।

ਡਾਇਮੰਡ ਪ੍ਰਿੰਸੇਜ਼ ਕਰੂਜ ਸ਼ਿਪ ''ਤੇ ਲੱਛਣ ਰਹਿਤ ਮਾਮਲਿਆਂ ਦੀ ਵੱਡੀ ਗਿਣਤੀ ਸਾਹਮਣੇ ਆਈ ਜੋ ਇਸ ਸਾਲ ਦੀ ਸ਼ੁਰੂਆਤ ਵਿੱਚ ਜਪਾਨ ਦੇ ਤੱਟ ਤੋਂ ਜਾ ਰਿਹਾ ਸੀ। ਬਾਅਦ ਵਿੱਚ ਇਸ ''ਤੇ ''ਪ੍ਰੈਟੀ ਡਿਸ਼ ਫਾਰ ਇਨਫੈਕਸ਼ਨ'' ਦਾ ਲੇਬਲ ਲੱਗਿਆ। ਇਸ ਵਿੱਚ ਲਗਭਗ 700 ਮਾਮਲੇ ਸਨ।

ਖੋਜਕਰਤਾਵਾਂ ਨੇ ਦੇਖਿਆ ਕਿ ਜਿਨ੍ਹਾਂ ਤਿੰਨ ਲੋਕਾਂ ਦੇ ਪਾਜ਼ੇਟਿਵ ਟੈਸਟ ਆਏ ਸਨ, ਉਨ੍ਹਾਂ ਵਿੱਚ ਕੋਈ ਲੱਛਣ ਨਹੀਂ ਸਨ।

ਇਸ ਤਰ੍ਹਾਂ ਹੀ ਵਾਸ਼ਿੰਗਟਨ ਰਾਜ ਵਿੱਚ ਇੱਕ ਕੇਅਰ ਹੋਮ ਵਿੱਚ ਅੱਧੇ ਤੋਂ ਜ਼ਿਆਦਾ ਵਾਸੀ ਪਾਜ਼ੇਟਿਵ ਸਨ, ਪਰ ਕਿਸੇ ਵਿੱਚ ਵੀ ਬਿਮਾਰੀ ਦਾ ਕੋਈ ਲੱਛਣ ਨਹੀਂ ਸੀ।

People on Singapore underground
Getty Images

ਕੋਈ ਵੀ ਭਰੋਸੇਯੋਗ ਅਧਿਐਨ ਨਹੀਂ

ਵਿਭਿੰਨ ਅਧਿਐਨਾਂ ਤੋਂ ਪਤਾ ਲੱਗਦਾ ਹੈ ਕਿ ਕਿੰਨੇ ਹੀ ਮਾਮਲਿਆਂ ਵਿੱਚ 5 ਫੀਸਦੀ ਤੋਂ 80 ਫੀਸਦੀ ਵਿੱਚ ਲੱਛਣ ਰਹਿਤ ਮਾਮਲਿਆਂ ਦੀ ਸੰਭਾਵਨਾ ਹੁੰਦੀ ਹੈ। ਇਹ ਔਕਸਫੋਰਡ ਯੂਨੀਵਰਸਿਟੀ ਦੇ ਪ੍ਰੋਫੈਸਰ ਕਾਰਲ ਹੇਨੇਗਨ ਅਤੇ ਸਹਿਕਰਮੀਆਂ ਨੇ 21 ਖੋਜ ਪ੍ਰਾਜੈਕਟਾਂ ਦੇ ਵਿਸ਼ਲੇਸ਼ਣ ਤੋਂ ਬਾਅਦ ਕੱਢਿਆ ਨਤੀਜਾ ਸੀ।

ਉਨ੍ਹਾਂ ਨੇ ਕਿਹਾ, ''''ਲੱਛਣ ਰਹਿਤ ਵਿਅਕਤੀਆਂ ਦੀ ਗਿਣਤੀ ਨਿਰਧਾਰਤ ਕਰਨ ਲਈ ਇੱਕ ਵੀ ਅਧਿਐਨ ਭਰੋਸੇਯੋਗ ਨਹੀਂ ਹੈ।''''

ਉਨ੍ਹਾਂ ਨੇ ਕਿਹਾ, ''''ਜੇਕਰ ਕੋਵਿਡ-19 ਲਈ ਸਰਕੀਨਿੰਗ ਸਿਰਫ਼ ਲੱਛਣਾਂ ਵਾਲੇ ਲੋਕਾਂ ''ਤੇ ਕੀਤੀ ਜਾਂਦੀ ਹੈ-ਜੋ ਯੂਕੇ ਦੀ ਟੈਸਟ ਨੀਤੀ ਦਾ ਮੁੱਖ ਕੇਂਦਰ ਬਿੰਦੂ ਰਿਹਾ ਹੈ ਤਾਂ ਬਹੁਤੇ ਮਾਮਲੇ ਰਹਿ ਜਾਣਗੇ, ਸ਼ਾਇਦ ਬਹੁਤ ਸਾਰੇ। ''''

''ਸਾਇਲੈਂਟ ਸਪਰੈਡਰਜ਼'' ਦਾ ਖਤਰਾ

ਨਰਸ ਅਮੇਲਿਆ ਦੀ ਸਭ ਤੋਂ ਵੱਡੀ ਚਿੰਤਾ ਇਹ ਸੀ ਕਿ ਉਸਨੇ ਅਣਜਾਣੇ ਵਿੱਚ ਜਾਂ ਤਾਂ ਉਨ੍ਹਾਂ ਲੋਕਾਂ ਨੂੰ ਸੰਕਰਮਿਤ ਕਰ ਦਿੱਤਾ ਹੋਵੇਗਾ ਜਿਨ੍ਹਾਂ ਨਾਲ ਉਹ ਕੰਮ ਕਰ ਰਹੀ ਹੈ ਅਤੇ ਜਾਂ ਉਨ੍ਹਾਂ ਮਰੀਜ਼ਾਂ ਨੂੰ ਜੋ ਉਸਦੀ ਮਦਦ ''ਤੇ ਨਿਰਭਰ ਹਨ।

ਉਹ ਕਹਿੰਦੀ ਹੈ,'''' ਮੈਨੂੰ ਨਹੀਂ ਲੱਗਦਾ ਕਿ ਮੈਂ ਇਸਨੂੰ ਫੈਲਾਇਆ ਕਿਉਂਕਿ ਸਾਰੇ ਸਹਿਕਰਮੀਆਂ ਦਾ ਟੈਸਟ ਨੈਗੇਟਿਵ ਆਇਆ ਹੈ ਪਰ ਇਹ ਸੋਚਣਾ ਚਿੰਤਾਜਨਕ ਹੈ ਕਿ ਮੈਂ ਕਿੰਨੇ ਸਮੇਂ ਤੋਂ ਪਾਜ਼ੀਟਿਵ ਰਹੀ।''''

ਉਹ ਅੱਗੇ ਕਹਿੰਦੀ ਹੈ, ''''ਪਰ ਅਸੀਂ ਅਜੇ ਵੀ ਨਹੀਂ ਜਾਣਦੇ ਕਿ ਜੋ ਲੋਕ ਲੱਛਣ ਰਹਿਤ ਹਨ, ਉਹ ਛੂਤਕਾਰੀ ਹਨ ਜਾਂ ਨਹੀਂ- ਇਹ ਬਹੁਤ ਅਜੀਬ ਹੈ ਅਤੇ ਫਿਲਹਾਲ ਇਸ ਬਾਰੇ ਜਾਣਕਾਰੀ ਬਹੁਤ ਘੱਟ ਹੈ।''''

ਚੀਨ ਵਿੱਚ ਇੱਕ ਅਧਿਐਨ ਵਿੱਚ ਸਾਹਮਣੇ ਆਇਆ ਕਿ ਲੱਛਣ ਰਹਿਤ ਮਾਮਲਿਆਂ ਦੀ ਗਿਣਤੀ ਅਸਲ ਵਿੱਚ ਲੱਛਣਾਂ ਵਾਲਿਆਂ ਤੋਂ ਜ਼ਿਆਦਾ ਸੀ ਜੋ ਅਧਿਕਾਰੀਆਂ ਲਈ ਚੇਤਾਵਨੀ ਸੀ।

''''ਜਿਵੇਂ ਵਿਗਿਆਨਕਾਂ ਨੇ ਲਿਖਿਆ, ''ਸਾਇਲੈਂਟ ਸਪਰੈਡਰਜ਼'' ਰੋਗ ਦੀ ਰੋਕਥਾਮ ਅਤੇ ਨਿਯੰਤਰਣ ਦੀ ਬਜਾਏ ਲੱਛਣ ਰਹਿਤ ਵਾਹਕਾਂ ਨੇ ਜ਼ਿਆਦਾ ਧਿਆਨ ਖਿੱਚਿਆ।''''

ਟੀਮ ਨੇ ਡਾਇਮੰਡ ਪ੍ਰਿੰਸੇਜ਼ ਦਾ ਜੋ ਅਧਿਐਨ ਕੀਤਾ, ਉਸ ਟੀਮ ਨੇ ਕਿਹਾ ਕਿ ਲੱਛਣ ਰਹਿਤ ਮਾਮਿਲਆਂ ਵਿੱਚ ਲੱਛਣਾਂ ਵਾਲੇ ਲੋਕਾਂ ਦੀ ਤੁਲਨਾ ਵਿੱਚ ਘੱਟ ਛੂਤਕਾਰੀ ਹੋਣ ਦੀ ਸੰਭਾਵਨਾ ਸੀ, ਪਰ ਇਨ੍ਹਾਂ ਮਾਮਲਿਆਂ ਦੀ ਗਿਣਤੀ ਜ਼ਿਆਦਾ ਹੋਣ ਦਾ ਅਨੁਮਾਨ ਹੈ।

Amelia Powell
BBC

ਲੱਛਣ ਰਹਿਤ ਸੰਕਰਮਣ ਦਾ ''ਡਾਰਕ ਮੈਟਰ''

ਇੱਕ ਉੱਤਰ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਨ ਲਈ ਨੌਰਵਿਚ ਵਿੱਚ ਵਿਗਿਆਨਕ ਪੂਰੇ ਸ਼ਹਿਰ ਦੀ ਆਬਾਦੀ ਦਾ ਟੈਸਟ ਕਰਨ ''ਤੇ ਜ਼ੋਰ ਦੇ ਰਹੇ ਹਨ।

ਮੋਹਰੀ ਲਾਈਫ ਸਾਇੰਸ ਰਿਸਰਚ ਸੈਂਟਰ ਅਰਲਹੈਮ ਇੰਸਟੀਚਿਊਟ ਦੇ ਮੁਖੀ ਪ੍ਰੋ. ਨੀਲ ਹਾਲ ਅਨੁਸਾਰ, ''''ਲੱਛਣ ਰਹਿਤ ਮਾਮਲੇ ਮਹਾਂਮਾਰੀ ਦਾ ''ਡਾਰਕ ਮੈਟਰ'' ਹੋ ਸਕਦੇ ਹਨ।''''

ਡਾਰਕ ਮੈਟਰ ਬ੍ਰਹਿਮੰਡ ਵਿੱਚ ਜ਼ਿਆਦਾ ਪਾਇਆ ਜਾਣ ਵਾਲਾ ਅਦ੍ਰਿਸ਼ ਪਦਾਰਥ ਹੈ ਅਤੇ ਇਸਦੀ ਪਛਾਣ ਹੋਣੀ ਅਜੇ ਬਾਕੀ ਹੈ।

ਪ੍ਰੋ. ਹਾਲ ਚਿੰਤਾ ਕਰਦੇ ਹਨ ਕਿ ਲੱਛਣ ਰਹਿਤ ਮਾਮਲੇ ਅਸਲ ਵਿੱਚ ਮਹਾਂਮਾਰੀ ਨੂੰ ਵਧਾ ਸਕਦੇ ਹਨ, ਇਹ ਜਨਤਕ ਸਿਹਤ ਉਪਾਪਾਂ ਦੇ ਬਾਵਜੂਦ ਜਾਰੀ ਰਹਿ ਸਕਦੇ ਹਨ।

ਉਹ ਕਹਿੰਦੇ ਹਨ, ''''ਜੇਕਰ ਤੁਹਾਡੇ ਕੋਲ ਅਜਿਹੇ ਲੋਕ ਹਨ ਜੋ ਨਹੀਂ ਜਾਣਦੇ ਕਿ ਉਹ ਜਨਤਕ ਆਵਾਜਾਈ ਅਤੇ ਸਿਹਤ ਦੇਖਭਾਲ ਸੁਵਿਧਾਵਾਂ ਦਾ ਉਪਯੋਗ ਕਰਦੇ ਸਮੇਂ ਬਿਮਾਰ ਹੋ ਗਏ ਤਾਂ ਜ਼ਰੂਰੀ ਰੂਪ ਨਾਲ ਉਹ ਸੰਕਰਮਣ ਨੂੰ ਵਧਾਉਣ ਜਾ ਰਹੇ ਹਨ।''''

''''ਕੋਈ ਵੀ ਮਾਮਲਾ ਜੋ ਸਿਰਫ਼ ਮੁੱਢਲੀ ਸਿਹਤ ਦੇਖਭਾਲ ਲਈ ਆਉਣ ਵਾਲੇ ਲੋਕਾਂ ''ਤੇ ਆਧਾਰਿਤ ਹੁੰਦਾ ਹੈ, ਜਦੋਂ ਉਨ੍ਹਾਂ ਦੇ ਲੱਛਣ ਹੁੰਦੇ ਹਨ ਤਾਂ ਤੁਸੀਂ ਅੱਧੀ ਸਮੱਸਿਆ ਨੂੰ ਨਜਿੱਠ ਲੈਂਦੇ ਹੋ।''''

ਕੈਲੀਫੋਰਨੀਆ ਵਿੱਚ ਵਿਗਿਆਨਕਾਂ ਦੀ ਇੱਕ ਟੀਮ ਦਾ ਮੰਨਣਾ ਹੈ ਕਿ ਬਿਨਾਂ ਲੱਛਣਾਂ ਦੇ ਵਾਇਰਸ ਨੂੰ ਲੈ ਜਾਣੇ ਵਾਲੇ ਮਹਾਂਮਾਰੀ ਖਿਲਾਫ਼ ਲੜਾਈ ਦਾ ''ਕਮਜ਼ੋਰ ਪੱਖ'' ਹਨ।

ਉਨ੍ਹਾਂ ਦੇ ਵਿਚਾਰ ਵਿੱਚ ਬਿਮਾਰੀ ਨੂੰ ਫੈਲਣ ਤੋਂ ਰੋਕਣ ਦਾ ਇਕਲੌਤਾ ਤਰੀਕਾ ਇਹ ਪਤਾ ਲਗਾਉਣਾ ਹੈ ਕਿ ਕੌਣ ਇਸਤੋਂ ਸੰਕਰਮਿਤ ਹੈ ਚਾਹੇ ਉਨ੍ਹਾਂ ਨੂੰ ਪਤਾ ਹੈ ਜਾਂ ਨਹੀਂ।

ਯੂਕੇ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੂੰ ਲਿਖੇ ਇੱਕ ਪੱਤਰ ਵਿੱਚ ਕਾਮਨਜ਼ ਵਿਗਿਆਨ ਅਤੇ ਤਕਨਾਲੋਜੀ ਕਮੇਟੀ ''ਤੇ ਸੰਸਦ ਮੈਂਬਰਾਂ ਨੇ ਸਿਫਾਰਸ਼ ਕੀਤੀ ਸੀ।

ਉਨ੍ਹਾਂ ਨੇ ਲਿਖਿਆ ਹੈ ਕਿ ਲੱਛਣ ਰਹਿਤ ਪਸਾਰ ਦੇ ''ਮਹਾਂਮਾਰੀ ਦੇ ਪ੍ਰਬੰਧਨ ਦੌਰਾਨ ਗੰਭੀਰ ਨਤੀਜੇ ਹੋ ਸਕਦੇ ਹਨ''।

ਉਨ੍ਹਾਂ ਨੇ ਕਿਹਾ ਕਿ ਕਮਜ਼ੋਰ ਲੋਕਾਂ ਦੀ ਦੇਖਭਾਲ ਕਰਨ ਵਾਲੇ ਕਿਸੇ ਵੀ ਵਿਅਕਤੀ-ਜਿਵੇਂ ਕਿ ਸਿਹਤ ਕਰਮਚਾਰੀ ਜਾਂ ਦੇਖਭਾਲ ਕਰਮਚਾਰੀ ਦਾ ਨਿਯਮਤ ਟੈਸਟ ਕੀਤਾ ਜਾਣਾ ਚਾਹੀਦਾ ਹੈ। ਚੀਨ ਦੇ ਸ਼ਹਿਰ ਵੂਹਾਨ ਜਿੱਥੋਂ ਮਹਾਂਮਾਰੀ ਦੀ ਸ਼ੁਰੂਆਤ ਹੋਈ, ਵਿੱਚ ਵੱਡੇ ਪੱਧਰ ''ਤੇ ਇੱਕ ਸਮਾਨ ਦ੍ਰਿਸ਼ਟੀਕੋਣ ਅਪਣਾਇਆ ਜਾ ਰਿਹਾ ਹੈ।

ਬਿਮਾਰੀ ਦਾ ਪਤਾ ਲਗਾਉਣ ਲਈ ਤਿਆਰ ਕੀਤੇ ਗਏ ਮਾਸ ਸਕਰੀਨਿੰਗ ਪ੍ਰੋਗਰਾਮ ਵਿੱਚ ਲਗਭਗ 6.5 ਮਿਲੀਅਨ ਲੋਕਾਂ ਦਾ ਨੌ ਦਿਨਾਂ ਵਿੱਚ ਟੈਸਟ ਕੀਤਾ ਗਿਆ ਸੀ-ਇਨ੍ਹਾਂ ਵਿੱਚ ਉਹ ਵੀ ਸ਼ਾਮਲ ਸਨ ਜਿਨ੍ਹਾਂ ਵਿੱਚ ਕੋਈ ਲੱਛਣ ਨਹੀਂ ਸਨ।

https://www.youtube.com/watch?v=cU1V5EZ4oVc

ਲੌਕਡਾਊਨ ਵਿੱਚ ਢਿੱਲ

ਜਿਵੇਂ ਹੀ ਲੌਕਡਾਊਨ ਦੇ ਉਪਾਵਾਂ ਵਿੱਚ ਢਿੱਲ ਦਿੱਤੀ ਜਾਂਦੀ ਹੈ ਅਤੇ ਜ਼ਿਆਦਾ ਲੋਕ ਜਨਤਕ ਆਵਾਜਾਈ ਦਾ ਉਪਯੋਗ ਕਰਨਾ ਸ਼ੁਰੂ ਕਰ ਦਿੰਦੇ ਹਨ, ਕੰਮ ''ਤੇ ਵਾਪਸ ਜਾਂਦੇ ਹਨ ਜਾਂ ਖਰੀਦਦਾਰੀ ਕਰਨ ਜਾਂਦੇ ਹਨ, ਤਾਂ ਲੱਛਣ ਰਹਿਤ ਮਾਮਲਿਆਂ ਦਾ ਖਤਰਾ ਜ਼ਿਆਦਾ ਵੱਧ ਜਾਂਦਾ ਹੈ।

ਫਿਲਹਾਲ ਇਹ ਦੱਸਣ ਦਾ ਕੋਈ ਤਰੀਕਾ ਨਹੀਂ ਹੈ ਕਿ ਵਧਦੀ ਭੀੜ ਵਿੱਚੋਂ ਕੌਣ ਬਿਨਾਂ ਜਾਣੇ ਵਾਇਰਸ ਦਾ ਵਾਹਕ ਹੋ ਸਕਦਾ ਹੈ।

ਇਸ ਲਈ ਦੁਨੀਆ ਭਰ ਦੀਆਂ ਸਰਕਾਰਾਂ ਕਹਿੰਦੀਆਂ ਹਨ ਕਿ ਇਹ ਜ਼ਰੂਰੀ ਹੈ ਕਿ ਹਰ ਕੋਈ ਸੰਕਰਮਿਤ ਹੋਏ ਵਿਅਕਤੀਆਂ ਦਾ ਪਤਾ ਲਗਾਉਣ ਲਈ ਯਤਨ ਕਰੇ ਅਤੇ ਤੁਰੰਤ ਖੁਦ ਨੂੰ ਆਇਸੋਲੇਟ ਕਰ ਲੈਣ ਵਿੱਚ ਸਹਿਯੋਗ ਕਰਨ।

ਉਹ ਇਹ ਸਲਾਹ ਵੀ ਦਿੰਦੇ ਹਨ ਕਿ ਸਭ ਤੋਂ ਚੰਗੀ ਸੁਰੱਖਿਆ ਸਮਾਜਿਕ ਦੂਰੀ ਬਣੀ ਹੋਈ ਹੈ-ਜਿੱਥੇ ਵੀ ਤੁਸੀਂ ਕਰ ਸਕਦੇ ਹੋ, ਉੱਥੇ ਦੂਜਿਆਂ ਤੋਂ ਦੂਰ ਹੀ ਰਹੋ।

ਪਰ ਜਿੱਥੇ ਇਹ ਸੰਭਵ ਨਹੀਂ ਹੈ, ਤਾਂ ਤੁਸੀਂ ਆਪਣਾ ਚਿਹਰਾ ਕਵਰ ਕਰਕੇ ਰੱਖੋ, ਘਰ ਵਿੱਚ ਬਣਾਏ ਹੋਏ ਮਾਸਕ ਨਾਲ ਮੂੰਹ ਨੂੰ ਢਕ ਲਓ।

ਜਦੋਂ ਅਮਰੀਕੀ ਸਰਕਾਰ ਨੇ ਇਸ ਨੀਤੀ ਦਾ ਐਲਾਨ ਕੀਤਾ ਤਾਂ ਉਸਨੇ ਜਨਵਰੀ ਵਿੱਚ ਸਿੰਗਾਪੁਰ ਵਿੱਚ ਚਰਚ ਵਿੱਚ ਕੀਤੀਆਂ ਗਈਆਂ ਖੋਜਾਂ ਨੂੰ ਉਜਾਗਰ ਕੀਤਾ।

ਤਰਕ ਇਹ ਹੈ ਕਿ ਇਹ ਖੁਦ ਨੂੰ ਬਚਾਉਣ ਬਾਰੇ ਨਹੀਂ ਹੈ, ਇਹ ਤੁਹਾਡੇ ਤੋਂ ਦੂਜਿਆ ਦੀ ਰਾਖੀ ਕਰਨ ਬਾਰੇ ਹੈ, ਜੇਕਰ ਤੁਸੀਂ ਸੰਕਰਮਿਤ ਹੋ, ਪਰ ਤੁਹਾਨੂੰ ਇਹ ਪਤਾ ਨਹੀਂ ਹੈ।

ਕਈ ਸਿਹਤ ਪੇਸ਼ੇਵਰਾਂ ਨੂੰ ਚਿੰਤਾ ਹੈ ਕਿ ਮਾਸਕ ਲੋਕਾਂ ਦਾ ਹੱਥ ਧੋਣ ਜਾਂ ਸਮਾਜਿਕ ਦੂਰੀ ਤੋਂ ਧਿਆਨ ਭਟਕਾ ਸਕਦੇ ਹਨ, ਜਾਂ ਜੇਕਰ ਉਹ ਮੂਰਖਤਾ ਨਾਲ ਪੇਸ਼ ਆਉਂਦੇ ਹਨ ਤਾਂ ਉਹ ਖਤਰੇ ਨੂੰ ਵਧਾ ਸਕਦੇ ਹਨ। ਪਰ ਜ਼ਿਆਦਾ ਤੋਂ ਜ਼ਿਆਦਾ ਸਰਕਾਰਾਂ ਹਾਲ ਹੀ ਵਿੱਚ ਯੂਕੇ ਲਾਭ ਬਾਰੇ ਯਕੀਨੀ ਹੋ ਗਈਆਂ ਹਨ।

ਕੋਰੋਨਾਵਾਇਰਸ
BBC

ਅਜਿਹਾ ਨਹੀਂ ਹੈ ਕਿ ਚਿਹਰੇ ਨੂੰ ਢਕਣ ਨਾਲ ਮਹਾਂਮਾਰੀ ਖਤਮ ਹੋ ਜਾਵੇਗੀ ਪਰ ਕਿਉਂਕਿ ਅਸੀਂ ਅਜੇ ਵੀ ਲੱਛਣ ਰਹਿਤ ਪਸਾਰ ਬਾਰੇ ਬਹੁਤ ਘੱਟ ਜਾਣਦੇ ਹਾਂ, ਇਸ ਲਈ ਹਰੇਕ ਕੋਸ਼ਿਸ਼ ਜ਼ਰੂਰੀ ਹੈ।

ਜਦੋਂ ਤੁਸੀਂ ਯੂਕੇ ਵਿੱਚ ਗਹਿਰੇ ਅਧਿਐਨ ਕਰਨ ਵਾਲੇ ਡਾਕਟਰਾਂ ਨਾਲ ਗੱਲਬਾਤ ਕਰਦੇ ਹੋ ਤਾਂ ਉਹ ਕੋਵਿਡ-19 ਦੇ ਲਗਾਤਾਰ ਵਧਦੇ ਮਰੀਜ਼ਾਂ ਨਾਲ ਥੱਕ ਜਾਂਦੇ ਹਨ ਤਾਂ ਉਨ੍ਹਾਂ ਦੇ ਮੂੰਹੋਂ ਇੱਕ ਹੀ ਗੱਲ ਨਿਕਲਦੀ ਹੈ : ''''ਅਸੀਂ ਪਹਿਲਾਂ ਕਦੇ ਇਸ ਤਰ੍ਹਾਂ ਦਾ ਕੁਝ ਨਹੀਂ ਦੇਖਿਆ।''''

ਉਹ ਜਾਣਦੇ ਹਨ ਕਿ ਇੱਕ ਨਵੀਂ ਬਿਮਾਰੀ ਆ ਰਹੀ ਹੈ ਅਤੇ ਉਹ ਸਰੋਤਾਂ ਦੀ ਉਮੀਦ ਕਰ ਰਹੇ ਸਨ ਕਿ ਉਹ ਇੱਕ ਸਾਹ ਪ੍ਰਣਾਲੀ ਵਿੱਚ ਸੰਕਰਮਣ ਫੈਲਾ ਸਕਦੇ ਹਨ, ਜੋ ਪਿਛਲੇ ਸਾਲ ਦੇ ਅੰਤ ਵਿੱਚ ਪਹਿਲੀ ਵਾਰ ਚੀਨ ਵਿੱਚ ਸਾਹਮਣੇ ਆਇਆ ਸੀ।

ਗਲਾਸਗੋ ਰੌਇਲ ਇਨਫਿਰਮਰੀ ਵਿੱਚ ਇਨਟੈਂਸਿਵ ਕੇਅਰ ਦੇ ਕਲੀਨਿਕਲ ਡਾਇਰੈਕਟ ਬਾਰਬਰਾ ਮਾਈਲਜ਼ ਕਹਿੰਦੇ ਹਨ, ''''ਇਹ ਕੁਝ ਮਾਅਨਿਆਂ ਵਿੱਚ ਅਜਿਹਾ ਸੀ ਜਿਸਨੂੰ ਅਸੀਂ ਡੀ-ਡੇ ਲੈਂਡਿੰਗ ਲਈ ਤਿਆਰ ਹੋਣ ਦੀ ਕੋਸ਼ਿਸ਼ ਕਰ ਰਹੇ ਸੀ। ਤਿਆਰੀ ਕਰਨ ਲਈ ਤਿੰਨ ਹਫ਼ਤਿਆਂ ਦਾ ਸਮਾਂ ਅਤੇ ਗਿਆਨ ਦੀ ਘਾਟ ਕਿ ਅਸੀਂ ਕਿਸਦਾ ਕਿਵੇਂ ਸਾਹਮਣਾ ਕਰਾਂਗੇ, ਕੋਈ ਸੌਖਾ ਕੰਮ ਨਹੀਂ ਹੈ।''''

ਹੈਲਪਲਾਈਨ ਨੰਬਰ
BBC
ਕੋਰੋਨਾਵਾਇਰਸ
BBC

ਇਹ ਵੀਡੀਓ ਵੀ ਦੇਖੋ

https://www.youtube.com/watch?v=xWw19z7Edrs&t=1s

https://www.youtube.com/watch?v=ImIJYEmtZ7s

https://www.youtube.com/watch?v=tusJc3xYi1Q

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''d6c0b6bd-0903-964e-b581-80def091220e'',''assetType'': ''STY'',''pageCounter'': ''punjabi.international.story.52913866.page'',''title'': ''ਕੋਰੋਨਾਵਾਇਰਸ : ਲੱਛਣ ਰਹਿਤ \''ਸਾਇਲੈਂਟ ਸਪਰੈਡਰਜ਼\'' ਦਾ ਰਹੱਸ'',''author'': ''ਡੇਵਿਡ ਸ਼ੁਖਮਨ'',''published'': ''2020-06-04T07:41:04Z'',''updated'': ''2020-06-04T07:41:04Z''});s_bbcws(''track'',''pageView'');

Related News