ਕੋਰੋਨਾਵਾਇਰਸ ਕਰਕੇ ਇਹ ਜੋੜਾ ''''ਲੰਬੇ'''' ਹਨੀਮੂਨ ''''ਚ ਕਿੱਥੇ ਫਸਿਆ- ਪੰਜ ਖ਼ਬਰਾਂ

06/04/2020 8:03:46 AM

ਮਿਸਰ ਦੀ ਰਾਜਧਾਨੀ ਕਾਇਰੋ ਵਿੱਚ 6 ਮਾਰਚ ਨੂੰ ਇੱਕ ਵਿਆਹ ਹੋਇਆ। ਪਹਿਲੀ ਮੁਲਾਕਾਤ ਦੇ ਅੱਠ ਸਾਲਾਂ ਬਾਅਦ ਖਾਲਿਦ ਅਤੇ ਪੈਰੀ ਨੇ ਆਪਣੇ ਦੋਸਤਾਂ ਅਤੇ ਪਰਿਵਾਰਾਂ ਦੇ ਸਾਹਮਣੇ ਵਿਆਹ ਕਰਵਾਇਆ।

ਕੁਝ ਦਿਨ ਬਾਅਦ, ਦੁਬਈ ਦਾ ਇਹ ਜੋੜਾ ਕੈਨਕਨ, ਮੈਕਸੀਕੋ ਲਈ ਹਨੀਮੂਨ ਟਰਿੱਪ ''ਤੇ ਰਵਾਨਾ ਹੋਇਆ। ਕੋਰੋਨਾਵਾਇਰਸ ਤਾਂ ਇੱਕ ਦੂਰ ਦੀ ਚਿੰਤਾ ਜਾਪਦੀ ਸੀ, ਕਿਉਂਕਿ ਅਜੇ ਤੱਕ ਇਹ ਪੂਰੀ ਦੁਨੀਆਂ ਵਿੱਚ ਨਹੀਂ ਫੈਲਿਆ ਸੀ।

ਉਹ ਕਹਿੰਦੇ ਹਨ ਕਿ ਉਨ੍ਹਾਂ ਨੇ ਅਜਿਹੀਆਂ ਸਖ਼ਤ ਪਾਬੰਦੀਆਂ ਦੀ "ਕਦੇ ਉਮੀਦ ਨਹੀਂ ਕੀਤੀ" ਸੀ।

ਹਾਲਾਂਕਿ ਇਹ ਜੋੜਾ ਭੀੜ ਵਾਲੀਆਂ ਥਾਵਾਂ ਤੋਂ ਪਰਹੇਜ਼ ਕਰ ਰਿਹਾ ਸੀ, ਪਰ ਜਦੋਂ ਉਹ 19 ਮਾਰਚ ਨੂੰ ਤੁਰਕੀ ਦੇ ਰਸਤੇ ਸੰਯੁਕਤ ਅਰਬ ਅਮੀਰਾਤ (ਯੂਏਈ) ਵੱਲ ਜਾ ਰਹੇ ਸਨ, ਪੂਰੀ ਸਥਿਤੀ ਹੀ ਜਿਵੇਂ ਬਦਲ ਗਈ।

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਕੋਰੋਨਾਵਾਇਰਸ
BBC

ਪੰਜਾਬ ਦੇ ਇਸ ਜੋੜੇ ਨੂੰ ਵਿਆਹ ਸਮੇਂ ਮਾਸਕ ਨਾ ਪਾਉਣ ਕਰਕੇ 10,000 ਰੁਪਏ ਜੁਰਮਾਨਾ

"ਮੈਂ ਮਾਸਕ ਤਾਂ ਪਾਉਂਦਾ ਹਾਂ ਪਰ ਵਿਆਹ ਕਰਕੇ ਇਸ ਦਾ ਧਿਆਨ ਨਹੀਂ ਰਿਹਾ।" ਇਹ ਕਹਿਣਾ ਹੈ ਪਵਨਦੀਪ ਸਿੰਘ ਦਾ, ਜਿਸ ਦਾ ਹੁਣੇ ਵਿਆਹ ਹੋਇਆ ਹੈ।

ਇਸ ਨਵ ਵਿਆਹੇ ਜੋੜੇ ਨੂੰ ਵਿਆਹ ਦੌਰਾਨ ਮਾਸਕ ਨਾ ਪਾਉਣ ਕਾਰਨ 10 ਹਜ਼ਾਰ ਰੁਪਏ ਜੁਰਮਾਨਾ ਲਾਇਆ ਗਿਆ ਹੈ।

ਦਰਅਸਲ ਰਿਸ਼ਤੇਦਾਰਾਂ ਤੋਂ ਜਾਨ ਦਾ ਖ਼ਤਰਾ ਹੋਣ ''ਤੇ ਸੁਰੱਖਿਆ ਲਈ ਅਦਾਲਤ ਪਹੁੰਚਿਆ ਇੱਕ ਜੋੜਾ ਇਹ ਭੁੱਲ ਗਿਆ ਕਿ ਮਾਸਕ ਨਾ ਪਾਉਣਾ ਵੀ ਉਨ੍ਹਾਂ ਲਈ ਖ਼ਤਰਾ ਹੋ ਸਕਦਾ ਹੈ।

ਦੇਸ ਵਿੱਚ ਕੋਰੋਨਾਵਾਇਰਸ ਦੇ ਕਾਰਨ ਮਾਸਕ ਪਾਉਣਾ ਜ਼ਰੂਰੀ ਕੀਤਾ ਗਿਆ ਹੈ। ਪੰਜਾਬ ਦੇ ਨਵੇਂ ਵਿਆਹੇ ਇਸ ਜੋੜੇ ਨੂੰ ਵਿਆਹ ਦੌਰਾਨ ਮਾਸਕ ਨਾ ਪਾਉਣਾ ਕਾਫ਼ੀ ਮਹਿੰਗਾ ਪਿਆ।

ਦਰਅਸਲ ਇਹ ਜੋੜਾ ਚੰਡੀਗੜ੍ਹ ਵਿਖੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਆਇਆ ਸੀ।

ਪੂਰੀ ਖ਼ਬਰ ਨੂੰ ਤਫ਼ਸੀਲ ਵਿੱਚ ਪੜ੍ਹੋ, ਇੱਥੇ ਕਲਿੱਕ ਕਰੋ

ਇਹ ਵੀ ਪੜ੍ਹੋ

ਕੋਰੋਨਾ ਦੇ ਵਧਦੇ ਕੇਸਾਂ ਵਿਚਾਲੇ ਭਾਰਤ ਨੂੰ ਲੌਕਡਾਊਨ ਖੋਲ੍ਹਣ ਦੀ ਕਾਹਲ ਕਿਉਂ?

ਢਿੱਲ ਮਿਲਣ ਤੋਂ ਕੁਝ ਦਿਨਾਂ ਦੇ ਅੰਦਰ ਹੀ ਕੇਸਾਂ ਵਿੱਚ ਵਾਧਾ ਦਰਜ ਕੀਤਾ ਗਿਆ ਹੈ
Getty Images
ਢਿੱਲ ਮਿਲਣ ਤੋਂ ਕੁਝ ਦਿਨਾਂ ਦੇ ਅੰਦਰ ਹੀ ਕੇਸਾਂ ਵਿੱਚ ਵਾਧਾ ਦਰਜ ਕੀਤਾ ਗਿਆ ਹੈ

30 ਮਈ ਨੂੰ ਭਾਰਤ ਸਰਕਾਰ ਨੇ 25 ਮਾਰਚ ਤੋਂ ਸ਼ੁਰੂ ਹੋਏ ਲੌਕਡਾਊਨ ਨੂੰ ਪੜਾਅਵਾਰ ਖ਼ਤਮ ਕਰਨ ਦੀ ਯੋਜਨਾ ਦਾ ਐਲਾਨ ਕੀਤਾ ਸੀ।

ਜਦਕਿ ਭਾਰਤ ਕੋਰੋਨਾਵਾਇਰਸ ਦੇ ਕੇਸਾਂ ਦੀ ਗਿਣਤੀ ਵਿੱਚ ਰਿਕਾਰਡ ਵਾਧਾ ਹੋਣਾ ਜਾਰੀ ਹੈ। ਸਰਕਾਰ ਦੀ ਇਸ ਕਾਹਲ ਬਾਰੇ ਬੀਬੀਸੀ ਨੇ ਪਤਾ ਕਰਨ ਦੀ ਕੋਸ਼ਿਸ਼ ਕੀਤੀ।

ਪਿਛਲੇ 10 ਦਿਨਾਂ ਦੌਰਾਨ ਜਦੋਂ ਦੋ ਮਹੀਨਿਆਂ ਤੋਂ ਜਾਰੀ ਦੇਸ਼ ਵਿਆਪੀ ਲੌਕਡਾਊਨ ਵਿੱਚ ਕੁਝ ਢਿੱਲੀ ਦਿੱਤੀ ਗਈ ਤਾਂ ਸੜਕਾਂ ਅਤੇ ਆਸਮਾਨ ਵਿੱਚ ਰੁਝੇਵੇਂ ਸ਼ੁਰੂ ਹੋ ਗਏ।

ਕਈ ਵਪਾਰਕ ਅਦਾਰੇ ਅਤੇ ਕੰਮਕਾਜ ਦੀਆਂ ਥਾਵਾਂ ਪਹਿਲਾਂ ਹੀ ਖੁੱਲ੍ਹ ਗਈਆਂ ਸਨ, ਉਸਾਰੀ ਦਾ ਕੰਮ ਸ਼ੁਰੂ ਹੋ ਗਿਆ ਸੀ, ਬਜ਼ਾਰਾਂ ਤੇ ਪਾਰਕਾਂ ਵਿੱਚ ਵੀ ਲੋਕਾਂ ਦੀ ਭੀੜ ਲੱਗਣੀ ਸ਼ੁਰੂ ਹੋ ਗਈ।

ਹੁਣ ਛੇਤੀ ਹੀ ਹੋਟਲ, ਰੈਸਟੋਰੈਂਟ, ਸ਼ੌਪਿੰਗ ਮਾਲ, ਧਾਰਮਿਕ ਸਥਾਨ, ਸਕੂਲ ਤੇ ਕਾਲਜ ਖੋਲ੍ਹੇ ਜਾਣਗੇ। ਇਸ ਖ਼ਬਰ ਨੂੰ ਹੋਰ ਤਫ਼ਸੀਲ ਵਿੱਚ ਇੱਥੇ ਪੜ੍ਹੋ

Click here to see the BBC interactive

ਜੌਰਜ ਫਲਾਇਡ: ਕੀ ਰਾਸ਼ਟਰਪਤੀ ਟਰੰਪ ਫ਼ੌਜ ਤੈਨਾਤ ਕਰ ਸਕਦੇ ਹਨ?

ਅਮਰੀਕਾ ਵਿੱਚ ਅਫ਼ਰੀਕੀ ਮੂਲ ਦੇ ਅਮਰੀਕੀ ਨਾਗਰਿਕ ਜੌਰਜ ਫਲਾਇਡ ਦੀ ਮੌਤ ਤੋਂ ਬਾਅਦ ਹੋ ਰਹੇ ਮੁਜ਼ਾਹਰਿਆਂ ਕਾਰਨ ਅਮਨ-ਕਾਨੂੰਨ ਦੇ ਹਾਲਾਤ ਲਗਾਤਾਰ ਵਿਗੜਦੇ ਜਾ ਰਹੇ ਹਨ। ਹਿੰਸਾ ਲਗਾਤਾਰ ਵਧ ਰਹੀ ਹੈ।

ਟਰੰਪ
EPA

ਰਾਸ਼ਟਰਪਤੀ ਡੌਨਲਡ ਟਰੰਪ ਨੇ ਧਮਕੀ ਦਿੱਤੀ ਹੈ ਕਿ ਜੇ ਸੂਬਿਆਂ ਦੇ ਪ੍ਰਸ਼ਾਸਨਾਂ ਤੋਂ ਅਤੇ ਸ਼ਹਿਰਾਂ ਦੀ ਪੁਲਿਸ ਤੋਂ ਹਾਲਤ ਕਾਬੂ ਨਾ ਕੀਤੇ ਜਾ ਸਕੇ ਤਾਂ ਉਹ ਫ਼ੌਜ ਤੈਨਾਤ ਕਰ ਦੇਣਗੇ।

ਕਰੀਬ ਹਫ਼ਤਾ ਪਹਿਲਾ ਜੌਰਜ ਫਲਾਇਡ ਨਾਂ ਦੇ ਇੱਕ ਅਫ਼ਰੀਕੀ ਮੂਲ ਦੇ ਅਮਰੀਕੀ ਦੀ ਪੁਲਿਸ ਹਿਰਾਸਤ ਦੌਰਾਨ ਮੌਤ ਹੋ ਗਈ , ਜਿਸ ਤੋਂ ਬਾਅਦ ਅਮਰੀਕਾ ਵਿਚ ਹਿੰਸਾ ਭੜਕੀ ਹੋਈ ਹੈ।

ਰਾਸ਼ਟਰਪਤੀ ਦੇ ਇਸ ਦਾਅਵੇ ਦੇ ਉਲਟ ਕਈ ਅਮਰੀਕੀ ਸੂਬਿਆਂ ਦੇ ਗਵਰਨਰਾਂ ਦਾ ਕਹਿਣਾ ਹੈ ਕਿ ਰਾਸ਼ਟਰਪਤੀ ਕੋਲ ਉਨ੍ਹਾਂ ਦੀ ਪ੍ਰਵਾਨਗੀ ਤੋਂ ਬਿਨਾਂ ਫ਼ੌਜ ਤੈਨਾਤ ਕਰਨ ਦਾ ਕੋਈ ਅਧਿਕਾਰ ਨਹੀਂ ਹੈ।

ਇਸ ਮਾਮਲੇ ਨੂੰ ਹੋਰ ਸਮਝਣ ਲਈ ਖ਼ਬਰ ਨੂੰ ਪੂਰੀ ਪੜ੍ਹੋ, ਇੱਥੇ ਕਲਿੱਕ ਕਰੋ

ਇਹ ਵੀ ਪੜੋ:

ਜੌਰਜ ਫਲਾਇਡ: ਮੌਤ ਤੋਂ ਪਹਿਲਾਂ ਦੇ 30 ਮਿੰਟਾਂ ''ਚ ਕੀ ਕੁਝ ਵਾਪਰਿਆ

ਅਫ਼ਰੀਕੀ ਮੂਲ ਦੇ -ਅਮਰੀਕੀ ਜੌਰਜ ਫਲਾਇਡ ਦੀ ਪੁਲਿਸ ਹਿਰਾਸਤ ਵਿੱਚ ਮੌਤ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਅਮਰੀਕਾ ਦੇ ਕਈ ਸ਼ਹਿਰਾਂ ਤੱਕ ਫ਼ੈਲ ਗਏ ਹਨ।

ਪੂਰੇ ਅਮਰੀਕਾ ਵਿਚ ਹਿੰਸਕ ਮੁਜ਼ਾਹਰੇ ਹੋ ਰਹੇ ਹਨ। 40 ਸ਼ਹਿਰਾਂ ਵਿਚ ਕਰਫਿਊ ਲਗਾਇਆ ਗਿਆ ਹੈ ਅਤੇ ਰਾਸ਼ਟਰਪਤੀ ਟਰੰਪ ਫੌਜ ਤਾਇਨਾਤ ਕਰਨ ਦੀਆਂ ਧਮਕੀਆਂ ਦੇ ਰਹੇ ਹਨ।

46 ਸਾਲ ਦੇ ਜੌਰਜ ਫਲਾਇਡ ਨੂੰ ਮਿਨੀਆਪੋਲਿਸ, ਮਿਨੇਸੋਟਾ ਦੀ ਇੱਕ ਦੁਕਾਨ ਦੇ ਬਾਹਰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਗਿਆ ਸੀ।

ਇਸ ਤੋਂ ਬਾਅਦ ਕੀ ਹੋਇਆ, ਜਾਣਨ ਲਈ ਇੱਥੇ ਕਲਿੱਕ ਕਰੋ।

ਹੈਲਪਲਾਈਨ ਨੰਬਰ
BBC
ਕੋਰੋਨਾਵਾਇਰਸ
BBC

ਇਹ ਵੀਡੀਓਜ਼ ਵੀ ਦੇਖੋ

https://www.youtube.com/watch?v=8jDOqATdeQE

https://www.youtube.com/watch?v=CgwhNlKY-2s

https://www.youtube.com/watch?v=0407oU19Sl0

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''1bff7335-c5b2-494e-be58-7c073959d60a'',''assetType'': ''STY'',''pageCounter'': ''punjabi.india.story.52916269.page'',''title'': ''ਕੋਰੋਨਾਵਾਇਰਸ ਕਰਕੇ ਇਹ ਜੋੜਾ \''ਲੰਬੇ\'' ਹਨੀਮੂਨ \''ਚ ਕਿੱਥੇ ਫਸਿਆ- ਪੰਜ ਖ਼ਬਰਾਂ'',''published'': ''2020-06-04T02:26:30Z'',''updated'': ''2020-06-04T02:26:30Z''});s_bbcws(''track'',''pageView'');

Related News