ਕੋਰੋਨਾਵਾਇਰਸ: ਪੰਜਾਬ ਵਿੱਚ ਮਾਮਲੇ ਕਾਬੂ ਵਿੱਚ ਕਿਸ ਤਰ੍ਹਾਂ ਨਜ਼ਰ ਆ ਰਹੇ ਹਨ- 5 ਅਹਿਮ ਖ਼ਬਰਾਂ

06/03/2020 8:18:43 AM

Amarinder
BBC

ਇੱਕ ਪਾਸੇ ਜਿੱਥੇ ਭਾਰਤ ਦੇ ਵਿੱਚ ਕੋਰੋਨਾਵਾਇਰਸ ਦੀ ਗਿਣਤੀ ਦਿਨੋਂ ਦਿਨ ਵਧਦੀ ਜਾ ਰਹੀ ਹੈ, ਪੰਜਾਬ ਵਿੱਚ ਇਸ ਤਰੀਕੇ ਦੇ ਅੰਕੜੇ ਇੱਕ ਵਾਰੀ ਤਾਂ ਹੈਰਾਨ ਕਰ ਦਿੰਦੇ ਹਨ।

ਚੰਡੀਗੜ੍ਹ ਦੇ ਪੀਜੀਆਈ ਦੇ ਮਹਾਂਮਾਰੀ ਦੇ ਇੱਕ ਜਾਣਕਾਰ ਵੀ ਮੰਨਦੇ ਹਨ ਕਿ ਪੰਜਾਬ ਵਿੱਚ ਹਾਲਾਤ ਅੱਗੇ ਨਾਲੋਂ ਕਾਫ਼ੀ ਬਿਹਤਰ ਹੋਏ ਹਨ।

ਪਰ ਕੀ ਇਹ ਮੰਨ ਲਿਆ ਜਾਵੇ ਕਿ ਇਸ ਸੂਬੇ ਨੇ ਕੋਰੋਨਾਵਾਇਰਸ ਉੱਤੇ ਕਾਬੂ ਪਾ ਲਿਆ ਹੈ?

ਇਸ ਤੋਂ ਪਹਿਲਾਂ ਤੁਸੀਂ ਸੋਚੋ ਕਿ ਪੰਜਾਬ ਨੇ ਕੋਵਿਡ ਤੇ ਪੂਰੇ ਤਰੀਕੇ ਨਾਲ ਕਾਬੂ ਪਾ ਲਿਆ ਹੈ, ਡਾਕਟਰ ਇੱਕ ਸੁਚੇਤ ਕਰਨ ਵਾਲੀ ਗਲ ਵੀ ਕਰਦੇ ਹਨ।

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ

ਭਾਰਤ ਨੂੰ ਲੌਕਡਾਉਨ ਖੋਲ੍ਹਣ ਦੀ ਕਾਹਲ ਕਿਉਂ ਹੈ?

ਭਾਰਤ ਸਰਕਾਰ ਨੇ 25 ਮਾਰਚ ਤੋਂ ਸ਼ੁਰੂ ਹੋਏ ਲੌਕਡਾਊਨ ਨੂੰ ਪੜਾਅਵਾਰ ਖ਼ਤਮ ਕਰਨ ਦੀ ਯੋਜਨਾ ਦਾ ਐਲਾਨ ਕਰ ਦਿੱਤਾ ਹੈ।

ਪਿਛਲੇ 10 ਦਿਨਾਂ ਦੌਰਾਨ ਜਦੋਂ ਦੋ ਮਹੀਨਿਆਂ ਤੋਂ ਜਾਰੀ ਦੇਸ਼ ਵਿਆਪੀ ਲੌਕਡਾਊਨ ਵਿੱਚ ਕੁਝ ਢਿੱਲੀ ਦਿੱਤੀ ਗਈ ਤਾਂ ਸੜਕਾਂ ਅਤੇ ਆਸਮਾਨ ਵਿੱਚ ਰੁਝੇਵੇਂ ਸ਼ੁਰੂ ਹੋ ਗਏ।

ਕੋਰੋਨਾਵਾਇਰਸ
BBC

ਹਾਲਾਂਕਿ ਦੇਸ਼ ਵਿੱਚ ਮਹਾਂਮਾਰੀ ਦਾ ਫ਼ੈਲਾਅ ਲਗਾਤਾਰ ਜਾਰੀ ਹੈ। ਜਦੋਂ ਲੌਕਡਾਊਨ ਲਾਇਆ ਗਿਆ ਸੀ ਤਾਂ ਉਸ ਵੇਲੇ ਭਾਰਤ ਵਿੱਚ 519 ਕੇਸ ਅਤੇ 10 ਮੌਤਾਂ ਹੋਈਆਂ ਸਨ। ਪਰ ਹੁਣ ਕੇਸਾਂ ਦੀ ਗਿਣਤੀ 2 ਲੱਖ ਦੇ ਨੇੜੇ ਪਹੁੰਚ ਗਈ ਹੈ। ਆਖ਼ਰ ਲੌਕਡਾਉਨ ਖੋਲ੍ਹਣ ਦੀ ਕਾਹਲ ਕਿਉਂ ਹੈ?

ਪੂਰਾ ਪੜ੍ਹਨ ਲਈ ਕਲਿਕ ਕਰੋ।

ਜੌਰਜ ਫਲਾਇਡ : ਮੌਤ ਤੋਂ ਪਹਿਲਾਂ ਦੇ 30 ਮਿੰਟਾਂ ''ਚ ਕੀ ਕੁਝ ਵਾਪਰਿਆ

ਅਫ਼ਰੀਕੀ ਮੂਲ ਦੇ -ਅਮਰੀਕੀ ਜੌਰਜ ਫਲਾਇਡ ਦੀ ਪੁਲਿਸ ਹਿਰਾਸਤ ਵਿੱਚ ਮੌਤ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਅਮਰੀਕਾ ਦੇ ਕਈ ਸ਼ਹਿਰਾਂ ਤੱਕ ਫ਼ੈਲ ਗਏ ਹਨ।

ਪੂਰੇ ਅਮਰੀਕਾ ਵਿਚ ਹਿੰਸਕ ਮੁਜ਼ਾਹਰੇ ਹੋ ਰਹੇ ਹਨ। 40 ਸ਼ਹਿਰਾਂ ਵਿਚ ਕਰਫਿਊ ਲਗਾਇਆ ਗਿਆ ਹੈ ਅਤੇ ਰਾਸ਼ਟਰਪਤੀ ਟਰੰਪ ਫੌਜ ਤਾਇਨਾਤ ਕਰਨ ਦੀਆਂ ਧਮਕੀਆਂ ਦੇ ਰਹੇ ਹਨ।

अन्तिफा समूह
Alex Wong/Getty Images

46 ਸਾਲ ਦੇ ਜੌਰਜ ਫਲਾਇਡ ਨੂੰ ਮਿਨੀਆਪੋਲਿਸ, ਮਿਨੇਸੋਟਾ ਦੀ ਇੱਕ ਦੁਕਾਨ ਦੇ ਬਾਹਰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਗਿਆ ਸੀ।

ਫਲਾਇਡ ਦੀ ਮੌਤ ਲਗਭਗ 30 ਮਿੰਟਾਂ ਵਿੱਚ ਹੋਈ। ਚਸ਼ਮਦੀਦਾਂ, ਵੀਡੀਓ ਤੇ ਅਧਿਕਾਰੀਆਂ ਦੇ ਬਿਆਨ ਮਗਰੋਂ ਫਲਾਇਡ ਦੀ ਮੌਤ ਦੇ ਕੁਝ ਤੱਥ ਸਾਹਮਣੇ ਆਏ ਹਨ। ਜੌਰਜ ਫਲਾਇਡ ਦੀ ਜ਼ਿੰਦਗੀ ਦੇ ਆਖ਼ਰੀ ਅੱਧੇ ਘੰਟੇ ਦਾ ਹਾਲ ਪੜ੍ਹਨ ਲਈ ਇੱਥੇ ਕਲਿੱਕ ਕਰੋ

ਭਾਰਤ ਦੀ ਕੋਰੋਨਾਵਾਇਰਸ ਨਾਲ ਲੜਾਈ ਬਾਰੇ ਭਾਜਪਾ ਆਗੂ ਨੇ ਕੀ ਕਿਹਾ?

ਭਾਰਤ ਵਿੱਚ ਅਚਾਨਕ ਲਗਾਏ ਗਏ ਲੌਕਡਾਊਨ ਦਾ ਅਸਰ, ਤਬਲੀਗੀ ਜਮਾਤ ਦਾ ਵਿਵਾਦ, ਮਜ਼ਦੂਰਾਂ ਦੀ ਵੱਡੀ ਗਿਣਤੀ ਵਿੱਚ ਹਿਜਰਤ, ਸੰਕਟ ਦੇ ਦੌਰ ਵਿੱਚ ਸਰਹੱਦ ''ਤੇ ਤਣਾਅ ਅਤੇ ਕੋਰੋਨਾਵਾਇਰਸ ਦੇ ਕੇਸਾਂ ਵਿੱਚ ਲਗਾਤਾਰ ਵਾਧੇ ਬਾਰੇ ਰਣਨੀਤੀ।

ਅਜਿਹੇ ਕਈ ਮਸਲਿਆਂ ''ਤੇ ਬੀਬੀਸੀ ਦੇ ਖਾਸ ਪ੍ਰੋਗਰਾਮ ''ਹਾਰਡ ਟਾਕ'' ਵਿੱਚ ਪੱਤਰਕਾਰ ਸਟੀਫ਼ਨ ਸੈਕਰ ਨੇ ਭਾਜਪਾ ਦੇ ਜਨਰਲ ਸਕੱਤਰ ਰਾਮ ਮਾਧਵ ਨਾਲ ਗੱਲਬਾਤ ਕੀਤੀ।

ਜਿਵੇਂ ਭਾਰਤ ਵਿੱਚ ਲੌਕਡਾਊਨ ਵਿੱਚ ਢਿੱਲ ਦਿੱਤੀ ਜਾ ਰਹੀ ਹੈ ਉਸੇ ਤਰ੍ਹਾਂ ਦਿਨੋਂ ਦਿਨ ਮਾਮਲਿਆਂ ਵਿੱਚ ਰਿਕਾਰਡ ਵਾਧਾ ਵੀ ਦੇਖਣ ਨੂੰ ਮਿਲ ਰਿਹਾ ਹੈ।

ਹਾਲਾਤ ਇਹ ਹਨ ਕਿ ਚੀਨ, ਜਿੱਥੋਂ ਮੰਨਿਆ ਜਾਂਦਾ ਹੈ ਕਿ ਵਾਇਰਸ ਸਭ ਤੋਂ ਪਹਿਲਾਂ ਸਾਹਮਣੇ ਆਇਆ ਉਸ ਨਾਲੋਂ ਵੀ ਵੱਧ ਮੌਤਾਂ ਹੁਣ ਭਾਰਤ ਵਿੱਚ ਹੋ ਗਈਆਂ ਹਨ। ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ

ਕੋਰੋਨਾਵਾਇਰਸ
BBC

ਮੋਗਾ ਦੇ ਸੋਨੂੰ ਸੂਦ ਮੁੰਬਈ ਦੀਆਂ ਸੜਕਾਂ ''ਤੇ ਬਣੇ ਨਾਇਕ

ਬਾਲੀਵੁੱਡ ਅਭਿਨੇਤਾ ਸੋਨੂੰ ਸੂਦ ਨੇ ਫ਼ਿਲਮਾਂ ''ਚ ਤਾਂ ਜ਼ਿਆਦਾਤਰ ''ਵੀਲੇਨ'' ਦਾ ਕਿਰਦਾਰ ਹੀ ਨਿਭਾਇਆ ਹੈ, ਪਰ ਅਸਲ-ਜ਼ਿੰਦਗੀ ਵਿਚ ਉਨ੍ਹਾਂ ਨੂੰ ''ਰੀਅਲ ਹੀਰੋ'' ਕਿਹਾ ਜਾ ਰਿਹਾ ਹੈ।

ਭਾਰਤ ਸਰਕਾਰ ਨੇ 24 ਮਾਰਚ ਨੂੰ ਜਦੋ ਕੋਰੋਨਾਵਾਇਰਸ ਦੇ ਚਲਦਿਆਂ ਲੌਕਡਾਊਨ ਦੀ ਘੋਸ਼ਣਾ ਕੀਤੀ ਤਾਂ ਪਰਵਾਸੀਆਂ ਲਈ ਜਿਵੇਂ ਮੁਸ਼ਕਲਾਂ ਦਾ ਪਹਾੜ ਖੜਾ ਹੋ ਗਿਆ।

ਹਜ਼ਾਰਾਂ ਆਦਮੀ, ਔਰਤਾਂ ਅਤੇ ਬੱਚਿਆਂ ਨੂੰ ਤੁਰਨ ਤੋਂ ਇਲਾਵਾ ਹੋਰ ਕੋਈ ਵਿਕਲਪ ਨਹੀਂ ਬੱਚਿਆ। ਹਜ਼ਾਰਾਂ ਕਿਲੋਮੀਟਰ ਦਾ ਸਫ਼ਰ ਉਨ੍ਹਾਂ ਨੇ ਪੈਦਲ ਹੀ ਤੈਅ ਸ਼ੁਰੂ ਕਰ ਦਿੱਤਾ।

ਸੂਦ ਮੁੰਬਈ ਵਿੱਚ ਕੋਵਿਡ -19 ਕਾਰਨ ਲੱਗੇ ਲੌਕਡਾਊਨ ਕਰਕੇ ਫਸੇ ਹੋਏ ਹਜ਼ਾਰਾਂ ਪਰਵਾਸੀ ਮਜ਼ਦੂਰਾਂ ਦੀ ਘਰ ਵਾਪਸ ਪਰਤਣ ਵਿਚ ਮਦਦ ਕਰ ਰਹੇ ਹਨ।

ਆਖ਼ਰ ਸੋਨੂ ਸੂਦ ਨੂੰ ਕਿਸ ਗੱਲ ਨੇ ਮਜਬੂਰ ਕਰ ਦਿੱਤਾ ਕਿ ਉਹ ਪਰਵਾਸੀ ਮਜ਼ਦੂਰਾਂ ਦੀ ਮਦਦ ਕਰਨ ਲਈ ਪੱਲਿਓਂ ਪੈਸੇ ਖ਼ਰਚਣ ਲੱਗੇ। ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਹੈਲਪਲਾਈਨ ਨੰਬਰ
BBC
ਕੋਰੋਨਾਵਾਇਰਸ
BBC

ਇਹ ਵੀਡੀਓਜ਼ ਵੀ ਦੇਖੋ

https://www.youtube.com/watch?v=8jDOqATdeQE

https://www.youtube.com/watch?v=CgwhNlKY-2s

https://www.youtube.com/watch?v=0407oU19Sl0

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''6ffd2413-f9b5-4b16-86ed-c5cf9b2256f9'',''assetType'': ''STY'',''pageCounter'': ''punjabi.india.story.52901189.page'',''title'': ''ਕੋਰੋਨਾਵਾਇਰਸ: ਪੰਜਾਬ ਵਿੱਚ ਮਾਮਲੇ ਕਾਬੂ ਵਿੱਚ ਕਿਸ ਤਰ੍ਹਾਂ ਨਜ਼ਰ ਆ ਰਹੇ ਹਨ- 5 ਅਹਿਮ ਖ਼ਬਰਾਂ'',''published'': ''2020-06-03T02:13:31Z'',''updated'': ''2020-06-03T02:13:31Z''});s_bbcws(''track'',''pageView'');

Related News