ਕੋਰੋਨਾਵਾਇਰਸ ਦੌਰਾਨ ਪਰਵਾਸੀ ਮਜ਼ਦੂਰਾਂ ਦੇ ਸੰਕਟ ’ਤੇ ਕੇਂਦਰੀ ਪੇਂਡੂ ਵਿਕਾਸ ਮੰਤਰੀ ਨੇ ਕਿਹਾ, ''''ਮਜ਼ਦੂਰਾਂ ‘ਚ ਧੀਰਜ ਦੀ ਘਾਟ''''

06/01/2020 6:33:39 PM

ਨਰਿੰਦਰ ਸਿੰਘ ਤੋਮਰ
Getty Images
ਕੇਂਦਰੀ ਮੰਤਰੀ ਨਰਿੰਦਰ ਸਿੰਘ ਤੋਮਰ ਦਾ ਕਹਿਣਾ ਹੈ ਕਿ ਕੇਂਦਰ ਤੇ ਸੂਬਾ ਸਰਕਾਰਾਂ ਨੇ ਇਸ ਔਖੀ ਘੜੀ ''ਚ ਆਪਣੇ ਵੱਲੋਂ ਮਜ਼ਦੂਰਾਂ ਦੀ ਹਰ ਬਣਦੀ ਮਦਦ ਕੀਤੀ ਹੈ

ਕੇਂਦਰੀ ਪੇਂਡੂ ਵਿਕਾਸ, ਖੇਤੀਬਾੜੀ , ਕਿਸਾਨ ਭਲਾਈ ਤੇ ਪੰਚਾਇਤੀ ਰਾਜ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਕਿਹਾ ਹੈ, “ਜਿੰਨ੍ਹਾਂ ਕਾਮਿਆਂ ਨੇ ਸਾਈਕਲ, ਪੈਦਲ ਜਾਂ ਫਿਰ ਭੀੜ ਭਾੜ ਵਾਲੇ ਰੇਲਵੇ ਸਟੇਸ਼ਨਾਂ ਰਾਹੀਂ ਆਪਣੇ ਟਿਕਾਣਿਆਂ ਤੱਕ ਪਹੁੰਚਣ ਦਾ ਰਾਹ ਚੁਣਿਆ ਹੈ, ਮੇਰੇ ਖਿਆਲ ਨਾਲ ਉਹ ਕੁੱਝ ਬੇਸਬਰੇ ਹਨ।”

ਨਰਿੰਦਰ ਸਿੰਘ ਤੋਮਰ ਨੇ ਸ਼ਨੀਵਾਰ ਨੂੰ ਬੀਬੀਸੀ ਨੂੰ ਇੱਕ ਇੰਟਰਵਿਊ ਦਿੱਤੀ, ਜਿਸ ‘ਚ ਉਨ੍ਹਾਂ ਨੇ ਪਰਵਾਸੀ ਮਜ਼ਦੂਰਾਂ ਬਾਰੇ ਸਰਕਾਰ ਦਾ ਪੱਖ ਰੱਖਿਆ।

ਉਨ੍ਹਾਂ ਨੇ ਕਿਹਾ ਕਿ ਮਜ਼ਦੂਰਾਂ ਨੂੰ ਹਾਲਾਤ ਦੀ ਨਜ਼ਾਕਤ ਨੂੰ ਸਮਝਣਾ ਚਾਹੀਦਾ ਸੀ ਅਤੇ ਇੰਨ੍ਹੀ ਜਲਦੀ ਕਿਸੇ ਵੀ ਤਰ੍ਹਾਂ ਦਾ ਫ਼ੈਸਲਾ ਨਹੀਂ ਸੀ ਲੈਣਾ ਚਾਹੀਦਾ ਸੀ।

ਉਨ੍ਹਾਂ ਕੋਲੋਂ ਜਦੋਂ ਪੁੱਛਿਆ ਗਿਆ ਕਿ ਜਦੋਂ ਲੌਕਡਾਊਨ ਦੇ ਪਹਿਲੇ ਪੜਾਅ ਨੂੰ ਲਾਗੂ ਕਰਨ ਦੀ ਯੋਜਨਾ ਬਣਾਈ ਜਾ ਰਹੀ ਸੀ, ਤਾਂ ਕੀ ਉਸ ਸਮੇਂ ਸਰਕਾਰ ਨੇ ਪਰਵਾਸੀ ਮਜ਼ਦੂਰਾਂ ਨੂੰ ਆਉਣ ਵਾਲੀਆਂ ਦਿੱਕਤਾਂ ਬਾਰੇ ਕੀ ਸੋਚਿਆ ਸੀ।

ਇਸ ‘ਤੇ ਕੇਂਦਰੀ ਮੰਤਰੀ ਨੇ ਜਵਾਬ ਦਿੱਤਾ, “ਸਰਕਾਰ ਇਸ ਸਥਿਤੀ ਤੋਂ ਚੰਗੇ ਤਰੀਕੇ ਨਾਲ ਜਾਣੂ ਸੀ। ਬਿਹਤਰ ਆਰਥਿਕ ਸੰਭਾਵਨਾਵਾਂ ਦੀ ਭਾਲ ‘ਚ ਹੀ ਲੋਕ ਇੱਕ ਥਾਂ ਤੋਂ ਦੂਜੀ ਥਾਂ ਵੱਲ ਪਰਵਾਸ ਕਰਦੇ ਹਨ।”

“ਇਸ ਲਈ ਇਹ ਸੁਭਾਵਿਕ ਹੈ ਕਿ ਜਦੋਂ ਲੌਕਡਾਊਨ ਵਰਗੀ ਸਥਿਤੀ ਬਣੀ ਤਾਂ ਅਜਿਹਾ ਤਬਕਾ ਸਭ ਤੋਂ ਪਹਿਲਾਂ ਅਸੁਰੱਖਿਅਤ ਮਹਿਸੂਸ ਕਰਦਾ ਹੈ ਅਤੇ ਇਹ ਲੋਕ ਆਪਣੇ ਘਰਾਂ ਨੂੰ ਵਾਪਸੀ ਕਰਨ ਦੇ ਚਾਹਵਾਨ ਹੁੰਦੇ ਹਨ ਅਤੇ ਇਸ ਵਾਰ ਹੋਇਆ ਵੀ ਅਜਿਹਾ ਹੀ।”

ਕੋਰੋਨਾਵਾਇਰਸ
BBC

ਪਰ ਪਰਵਾਸੀ ਲੋਕਾਂ ਦੀ ਕੁੱਲ ਗਿਣਤੀ, ਮੌਤਾਂ ਅਤੇ ਤਣਾਅ ਨੇ ਲੌਕਡਾਊਨ ਦੀ ਯੋਜਨਾਬੰਦੀ ਅਤੇ ਉਸ ਨੂੰ ਸਹੀ ਢੰਗ ਨਾਲ ਅਮਲ ‘ਚ ਲਿਆਉਣ ਦੀ ਘਾਟ ਨੂੰ ਉਜਾਗਰ ਨਹੀਂ ਕੀਤਾ ਹੈ?

ਬੀਬੀਸੀ ਨੇ 28 ਮਈ 2020 ਤੱਕ ਘੱਟੋ-ਘੱਟ 304 ਪਰਵਾਸੀ ਕਾਮਿਆਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ, ਜੋ ਕਿ ਇਸ ਮੁਸ਼ਕਲ ਘੜੀ ‘ਚ ਆਪੋ ਆਪਣੇ ਘਰਾਂ ਤੱਕ ਪਹੁੰਚਣਾ ਚਾਹੁੰਦੇ ਸਨ ਪਰ ਉਹ ਸਭ ਰਸਤੇ ‘ਚ ਹੀ ਮੌਤ ਅੱਗੇ ਆਪਣੀ ਜ਼ਿੰਦਗੀਆਂ ਹਾਰ ਬੈਠੇ।

“ਅਜਿਹੇ ਮੁਸ਼ਕਲ ਸਮੇਂ ‘ਚ ਹਰ ਕਿਸੇ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ, ਪਰ ਫਿਰ ਵੀ ਲੋਕਾਂ ਨੇ ਸਰਕਾਰ ਨੂੰ ਪੂਰਾ ਸਹਿਯੋਗ ਦਿੱਤਾ। ਲੌਕਡਾਊਨ ਜਾਂ ਫਿਰ ਸਿਹਤ ਸਬੰਧੀ ਮਾਮਲਿਆਂ ਲਈ ਜਾਰੀ ਕੀਤੇ ਗਏ ਨਿਰਦੇਸ਼ ਹੋਣ, ਆਮ ਲੋਕਾਂ ਨੇ ਹਰ ਨਿਯਮ ਦੀ ਸ਼ਿੱਦਤ ਨਾਲ ਪਾਲਣਾ ਕੀਤੀ। ਪਰ ਬਦਕਿਸਮਤੀ ਨਾਲ ਕੁਝ ਜਾਨਾਂ ਦਾ ਘਾਟਾ ਵੀ ਪਿਆ।”

“ਇਹ ਬਹੁਤ ਹੀ ਮੰਦਭਾਗਾ ਹੈ। ਹਾਲਾਂਕਿ ਸਾਨੂੰ ਇਹ ਸੋਚਣ ਦੀ ਲੋੜ ਵੀ ਹੈ ਕਿ ਕੋਈ ਵੀ ਇਨਸਾਨ ਹੋਵੇ, ਉਹ ਕਿਸੇ ਵੀ ਕੀਮਤ ‘ਤੇ ਆਪਣੇ ਘਰ ਦੀ ਦਹਿਲੀਜ਼ ‘ਤੇ ਪੈਰ ਰੱਖਣਾ ਚਾਹੁੰਦਾ ਹੈ।”

“ਇਸੇ ਲਈ ਹੁਣ ਇੱਕ ਮੰਜ਼ਿਲ ਲਈ ਟਰੇਨ ਉਪਲਬਧ ਹੈ ਪਰ ਉਸ ਟਰੇਨ ਲਈ ਦਸ ਟਿਕਾਣਿਆਂ ਤੋਂ ਲੋਕ ਇੱਕਠੇ ਹੁੰਦੇ ਹਨ। ਇਸ ਲਈ ਲੋਕਾਂ ਨੂੰ ਅਗਲੀ ਟ੍ਰੇਨ ਦਾ ਇੰਤਜ਼ਾਰ ਕਰਨਾ ਪੈਂਦਾ ਹੈ।”

ਪਰਵਾਸੀ ਮਜ਼ਦੂਰ
Getty Images
28 ਮਈ ਤੱਕ 304 ਪਰਵਾਸੀ ਮਜ਼ਦੂਰਾਂ ਦੀ ਮੌਤ ਹੋਈ ਹੈ

“ਅਜਿਹੇ ‘ਚ ਸਾਡੇ ਕੁਝ ਪਰਵਾਸੀ ਕਾਮੇ ਵੀਰ ਆਪਣਾ ਧੀਰਜ ਖੋਹ ਬੈਠਦੇ ਹਨ ਅਤੇ ਇਸੇ ਲਈ ਹੀ ਉਨ੍ਹਾਂ ‘ਚੋਂ ਕਈਆਂ ਨੇ ਸਾਈਕਲ ਜਾਂ ਫਿਰ ਪੈਦਲ ਹੀ ਆਪਣੇ ਘਰਾਂ ਵੱਲ ਕੂਚ ਕਰਨਾ ਸ਼ੁਰੂ ਕਰ ਦਿੱਤਾ। ਇਸ ਔਖੀ ਘੜੀ ‘ਚ ਹਰ ਕਿਸੇ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਭਾਵੇਂ ਉਹ ਆਪਣੇ ਘਰਾਂ ‘ਚ ਹੀ ਕਿਉਂ ਨਹੀਂ ਬੈਠੇ ਹਨ।”

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਪਰਵਾਸੀ ਮਜ਼ਦੂਰਾਂ ਦੀ ਸਥਿਤੀ ਸਬੰਧੀ ਟਿੱਪਣੀ ਕਰਦਿਆਂ ਲਿਖਿਆ, “ਇਸ ਮੁਸ਼ਕਲ ਸਮੇਂ ‘ਚ, ਇਹ ਦਾਅਵਾ ਅਸੰਭਵ ਹੈ ਕਿ ਇਸ ਨਾਲ ਕੋਈ ਪ੍ਰਭਾਵਤ ਨਹੀਂ ਹੋਇਆ ਹੈ। ਸਾਡੇ ਮਜ਼ਦੂਰਾਂ, ਪਰਵਾਸੀ ਕਾਮਿਆਂ, ਛੋਟੇ ਕਾਰੋਬਾਰਾਂ ਦੇ ਕਾਰੀਗਰਾਂ, ਰੇੜੀਵਾਲਿਆਂ ਅਤੇ ਅਜਿਹੇ ਹੋਰ ਕਈ ਦੇਸ਼ਵਾਸੀਆਂ ਨੂੰ ਬਹੁਤ ਦੁੱਖ ਝੱਲਣੇ ਪਏ ਹਨ।”

ਕੋਰੋਨਾਵਾਇਰਸ
BBC

28 ਮਈ ਨੂੰ ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ‘ਚ ਕਿਹਾ ਸੀ ਕਿ 1 ਕਰੋੜ ਤੋਂ ਵੀ ਵੱਧ ਪਰਵਾਸੀ ਲੋਕਾਂ ਨੂੰ ਉਨ੍ਹਾਂ ਦੇ ਟਿਕਾਣਿਆਂ ਤੱਕ ਪਹੁੰਚਾਇਆ ਗਿਆ ਹੈ ਅਤੇ ਜਦੋਂ ਤੱਕ ਸਾਰੇ ਚਾਹਵਾਨ ਪਰਵਾਸੀਆਂ ਨੂੰ ਉਨ੍ਹਾਂ ਦੇ ਘਰਾਂ ਤੱਕ ਪਹੁੰਚਾ ਨਹੀਂ ਦਿੱਤਾ ਜਾਂਦਾ, ਉਦੋਂ ਤੱਕ ਇਹ ਕਾਰਜ ਜਾਰੀ ਰਹੇਗਾ।

ਮਾਣਯੋਗ ਅਦਾਲਤ ਨੇ ਪਰਵਾਸੀ ਲੋਕਾਂ ਦੀ ਘਰ ਵਾਪਸੀ ਲਈ ਰਜਿਸਟਰੇਸ਼ਨ, ਆਵਾਜਾਈ ਅਤੇ ਖਾਣ-ਪੀਣ ਦੀਆਂ ਚੀਜ਼ਾਂ ਮੁਹੱਈਆ ਕਰਵਾਉਣ ਦੀ ਪ੍ਰਕਿਰਿਆ ‘ਚ ਕਈ ਤਰ੍ਹਾਂ ਦੀਆਂ ਖਾਮੀਆਂ ਮਿਲੀਆਂ ਹਨ।

ਲੌਕਡਾਊਨ ਦੇ ਐਲਾਨ ਤੋਂ ਬਾਅਦ ਦੇਸ਼ ਭਰ ‘ਚ ਕਈ ਥਾਵਾਂ ‘ਤੇ ਪਰਵਾਸੀ ਕਾਮਿਆਂ ਅਤੇ ਮਜ਼ਦੂਰਾਂ ਦੀ ਭੀੜ੍ਹ ਵੇਖਣ ਨੂੰ ਮਿਲੀ, ਜੋ ਕਿ ਹਰ ਹਾਲਤ ‘ਚ ਆਪੋ ਆਪਣੇ ਘਰਾਂ ਨੂੰ ਜਾਣਾ ਚਾਹੁੰਦੇ ਸਨ।

https://www.youtube.com/watch?v=-fvjTBbsQzs

ਕਈ ਥਾਵਾਂ ‘ਤੇ ਤਾਂ ਪੁਲਿਸ ਨੂੰ ਵੀ ਸਖ਼ਤ ਰੁਖ਼ ਅਖਤਿਆਰ ਕਰਨਾ ਪਿਆ।ਅਜਿਹੀ ਭੀੜ ਦੇ ਇਕੱਠ ਦਾ ਕਾਰਨ ਸਿਰਫ ਤਾਂ ਸਿਰਫ ਸਰਕਾਰੀ ਆਦੇਸ਼ ਸਨ, ਜਿੰਨ੍ਹਾਂ ਨੂੰ ਫੌਰੀ ਤੌਰ ‘ਤੇ ਅਮਲ ‘ਚ ਲਿਆਂਦਾ ਤਾਂ ਗਿਆ ਪਰ ਇਹ ਨਾ ਸੋਚਿਆ ਗਿਆ ਕਿ ਉਸ ਦੇ ਨਤੀਜੇ ਕੀ ਨਿਕਲਣਗੇ।

ਮਿਸਾਲ ਦੇ ਤੌਰ ‘ਤੇ ਪੀਟੀਆਈ ਖ਼ਬਰ ਏਜੰਸੀ ਨੇ 28 ਮਾਰਚ ਨੂੰ ਰਿਪੋਰਟ ਦਿੱਤੀ ਸੀ ਕਿ ਉੱਤਰ ਪ੍ਰਦੇਸ਼ ਪ੍ਰਸ਼ਾਸਨ ਨੇ ਦਿੱਲੀ ਦੇ ਨਜ਼ਦੀਕੀ ਖੇਤਰ ‘ਚ ਫਸੇ ਮਜ਼ਦੂਰਾਂ ਨੂੰ ਵਾਪਸ ਲਿਆਉਣ ਲਈ ਇੱਕ ਹਜ਼ਾਰ ਬੱਸਾਂ ਦਾ ਇੰਤਜ਼ਾਮ ਕੀਤਾ ਹੈ। ਬੀਬੀਸੀ ਨੇ 28 ਮਾਰਚ ਨੂੰ ਰਿਪੋਰਟ ਕੀਤਾ ਸੀ ਕਿ ਇੰਨ੍ਹਾਂ ਹੁਕਮਾਂ ਕਾਰਨ ਹਜ਼ਾਰਾਂ ਦੀ ਗਿਣਤੀ ‘ਚ ਪਰਵਾਸੀ ਲੋਕ ਬੱਸ ਟਰਮੀਨਲ ਤੱਕ ਪਹੁੰਚੇ।

ਕੇਂਦਰ ਸਰਕਾਰ ਵੱਲੋਂ ਵਾਰ-ਵਾਰ ਹਿਦਾਇਤ ਕੀਤੀ ਜਾ ਰਹੀ ਸੀ ਕਿ ਮਜ਼ਦੂਰ ਅਤੇ ਪਰਵਾਸੀ ਲੋਕ ਜਿੱਥੇ ਹਨ ਉੱਥੇ ਹੀ ਰਹਿਣ ਪਰ ਫਿਰ ਵੀ ਪਰਵਾਸੀ ਲੋਕਾਂ ‘ਚ ਆਪਣੇ ਘਰਾਂ ਵੱਲ ਜਾਣ ਦੀ ਇੱਛਾ ਕਾਇਮ ਰਹੀ, ਜੋ ਕਿ ਉਸ ਦਿਨ ਬੱਸ ਟਰਮੀਨਲ ‘ਤੇ ਵਿਖਾਈ ਦਿੱਤੀ।

ਇੱਕ ਪਾਸੇ ਸੋਸ਼ਲ ਦੂਰੀ ‘ਤੇ ਜ਼ੋਰ ਦਿੱਤਾ ਜਾ ਰਿਹਾ ਸੀ ਤੇ ਇੱਕ ਪਾਸੇ ਲੋਕਾਂ ਦਾ ਹਜ਼ੂਮ ਬਿਨ੍ਹਾਂ ਕਿਸੇ ਸੋਸ਼ਲ ਦੂਰੀ ਦਾ ਖਿਆਲ ਕੀਤਿਆਂ ਆਪਣੀ ਮੰਜ਼ਿਲ ਤੱਕ ਪਹੁੰਚਣ ਲਈ ਉਤਸਕ ਸਨ।

31 ਮਾਰਚ ਨੂੰ ਕੇਂਦਰ ਸਰਕਾਰ ਨੇ ਐਲਾਨ ਕੀਤਾ, “ਸਾਰੇ ਸੂਬਿਆਂ ਅਤੇ ਕੇਂਦਰੀ ਸ਼ਾਸਤ ਪ੍ਰਦੇਸ਼ਾਂ ‘ਚ 6 ਲੱਖ ਤੋਂ ਵੀ ਵੱਧ ਪਰਵਾਸੀਆਂ ਦੀ ਰਿਹਾਇਸ਼ ਲਈ 21,064 ਰਾਹਤ ਕੈਂਪ ਸਥਾਪਿਤ ਕੀਤੇ ਗਏ ਹਨ। ਇਸ ਦੇ ਨਾਲ ਹੀ 23 ਲੱਖ ਪਰਵਾਸੀਆਂ ਅਤੇ ਹੋਰ ਲੋੜਵੰਦਾਂ ਨੂੰ ਭੋਜਨ ਵੀ ਦਿੱਤਾ ਜਾ ਰਿਹਾ ਹੈ।

ਇਸ ਦੇ ਨਾਲ ਇਹ ਵੀ ਕਿਹਾ ਗਿਆ ਕਿ ਪਰਵਾਸੀ ਲੋਕਾਂ ਦੇ ਜਿਸ ਹਜ਼ੂਮ ਨੂੰ ਪਹਿਲਾਂ ਸੜਕਾਂ ‘ਤੇ ਵੇਖਿਆ ਗਿਆ ਸੀ ਪਰ ਹੁਣ ਉਸ ਸਥਿਤੀ ‘ਤੇ ਲਗਭਗ ਕਾਬੂ ਪਾ ਲਿਆ ਗਿਆ ਹੈ।

ਜਦੋਂ ਕੇਂਦਰੀ ਮੰਤਰੀ ਤੋਮਰ ਤੋਂ ਸਵਾਲ ਕੀਤਾ ਗਿਆ ਕਿ ਸਰਕਾਰ ਨੇ ਨਕਦੀ ਟ੍ਰਾਂਸਫਰ ਜਾਂ ਬੇਤਰਤੀਬੇ ਬੰਦ ਦੇ ਨਤੀਜਿਆਂ ਨੂੰ ਕਿਉਂ ਨਹੀਂ ਵਿਚਾਰਿਆ, ਜੋ ਕਿ ਪਰਵਾਸੀ ਲੋਕਾਂ ਦੇ ਪਰਵਾਸ ਦਾ ਮੁੱਖ ਕਾਰਨ ਬਣੇ ਤਾਂ ਉਨ੍ਹਾਂ ਕਿਹਾ, “ਉਮੀਦ ਹੈ ਕਿ ਸਰਕਾਰ ਹਰ ਸੰਭਵ ਮਦਦ ਮੁਹੱਈਆ ਕਰੇਗੀ ਅਤੇ ਕੇਂਦਰ ਤੇ ਸੂਬਾ ਸਰਕਾਰਾਂ ਨੇ ਇਸ ਔਖੀ ਘੜੀ ‘ਚ ਆਪਣੇ ਵੱਲੋਂ ਉਨ੍ਹਾਂ ਦੀ ਹਰ ਬਣਦੀ ਮਦਦ ਦਿੱਤੀ ਹੈ।”

https://www.youtube.com/watch?v=Yl-szFd6Sfg

ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦੇ ਪਹਿਲੇ ਸਾਲ ਦੇ ਪੂਰੇ ਹੋਣ ’ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਐਤਵਾਰ ਨੂੰ ਇੱਕ ਮੀਡੀਆ ਇੰਟਰਵਿਊ ਦੌਰਾਨ ਦਾਅਵਾ ਕੀਤਾ ਕਿ ਕੇਂਦਰ ਸਰਕਾਰ ਨੇ ਦੇਸ਼ ਭਰ ‘ਚ ਪਰਵਾਸੀ ਲੋਕਾਂ ਲਈ ਜਾਰੀ ਰਾਹਤ ਕੈਂਪਾਂ ਲਈ 11000 ਕਰੋੜ ਰੁਪਏ ਸੂਬਾ ਸਰਕਾਰਾਂ ਨੂੰ ਜਾਰੀ ਕੀਤੇ ਹਨ।

ਬੀਬੀਸੀ ਦੀ ਟੀਮ ਨੇ ਕਈ ਅਜਿਹੇ ਪਰਵਾਸੀ ਮਜ਼ਦੁਰਾਂ ਨਾਲ ਗੱਲਬਾਤ ਕੀਤੀ, ਜੋ ਕਿ ਕੇਂਦਰ ਅਤੇ ਸੂਬਾ ਸਰਕਾਰਾਂ ਵੱਲੋਂ ਭੋਜਨ ਅਤੇ ਰਿਹਾਇਸ਼ ਬਾਰੇ ਦਿੱਤੇ ਭਰੋਸੇ ਦੇ ਬਾਵਜੂਦ ਪੈਦਲ ਹੀ ਆਪਣੇ ਘਰਾਂ ਲਈ ਰਵਾਨਾ ਹੋਏ। ਲਗਭਗ ਇੰਨ੍ਹਾਂ ਸਾਰਿਆਂ ਨੇ ਇੱਕ ਗੱਲ ਜ਼ਰੂਰ ਕਹੀ ਕਿ ਉਨ੍ਹਾਂ ਨੂੰ ਜਾਂ ਤਾਂ ਬਹੁਤ ਘੱਟ ਰਾਸ਼ਨ ਹਾਸਲ ਹੋ ਰਿਹਾ ਹੈ ਜਾਂ ਫਿਰ ਮਿਲ ਹੀ ਨਹੀਂ ਰਿਹਾ।

ਇੰਨ੍ਹਾਂ ਦੋਵਾਂ ਹਾਲਾਤਾਂ ‘ਚ ਤਪਦੇ ਦਿਨਾਂ ‘ਚ ਲੰਬੀਆਂ ਕਤਾਰਾਂ ‘ਚ ਖੜ੍ਹੇ ਹੋ ਕੇ ਇੱਕ ਡੰਗ ਦਾ ਖਾਣਾ ਹਾਸਲ ਕਰਨਾ ਬਹੁਤ ਮੁਸ਼ਕਲ ਹੈ।

ਉਨ੍ਹਾਂ ਕਿਹਾ ਕਿ ਇਸ ਮੁਸ਼ਕਲ ਦੇ ਸਮੇਂ ‘ਚ ਉਹ ਆਪਣੇ ਪਰਿਵਾਰ ਨਾਲ ਰਹਿਣਾ ਚਾਹੁੰਦੇ ਸਨ।

ਬਹੁਤ ਸਾਰੇ ਪਰਵਾਸੀਆਂ ਨੇ ਇੱਥੋਂ ਤੱਕ ਕਿਹਾ ਕਿ ਉਨ੍ਹਾਂ ਨੂੰ ਮੋਦੀ ਸਰਕਾਰ ਵੱਲੋਂ ਲੌਕਡਾਊਨ-1 ਦੌਰਾਨ ਜਾਰੀ ਵਿੱਤੀ ਮਦਦ ਦੇ ਕੀਤੇ ਗਏ ਐਲਾਨ ਤਹਿਤ ਕੁਝ ਵੀ ਨਹੀਂ ਮਿਲਿਆ ਹੈ।

ਮਾਹਿਰਾਂ ਵੱਲੋਂ ਭਾਰਤ ਦੇ ਗਰੀਬ ਤਬਕੇ ਲਈ ਵਧੇਰੇ ਸਿੱਧੇ ਤੌਰ ‘ਤੇ ਨਕਦੀ ਟਰਾਂਸਫਰ ਦੇ ਸੁਝਾਅ ਦਿੱਤੇ ਗਏ ਹਨ।

‘ਸਮੇਂ ਦੀ ਮੰਗ ਮੁਤਾਬਕ ਨਕਦ ਟਰਾਂਸਫਰ ਦੀ ਸਹੂਲਤ ਬਾਰੇ ਵੀ ਫ਼ੈਸਲਾ ਲਿਆ ਜਾਵੇਗਾ’

26 ਮਾਰਚ ਨੂੰ ਕੇਂਦਰ ਨੇ 20 ਕਰੋੜ ਮਹਿਲਾ ਜਨ ਧਨ ਖਾਤਾ ਧਾਰਕਾਂ ਲਈ ਤਿੰਨ ਮਹੀਨਿਆਂ ਲਈ 500 ਰੁਪਏ ਪ੍ਰਤੀ ਮਹੀਨਾ ਨਕਦ ਟਰਾਂਸਫਰ ਕਰਨ ਦਾ ਐਲਾਨ ਕੀਤਾ ਸੀ, ਜੋ ਕਿ ਜੂਨ ਮਹੀਨੇ ‘ਚ ਖ਼ਤਮ ਹੋ ਜਾਵੇਗਾ।

ਕੀ ਇਸ ਯੋਜਨਾ ਨੂੰ ਅਗਾਂਹ ਵਧਾਇਆ ਜਾਵੇਗਾ?

ਤੋਮਰ ਨੇ ਕਿਹਾ, “ 26 ਮਾਰਚ ਨੂੰ ਸਾਡੀ ਸਰਕਾਰ ਵੱਲੋਂ ਜੋ ਇਕਰਾਰ ਕੀਤਾ ਗਿਆ ਸੀ, ਉਸ ‘ਚ ਹੋਰ ਵੀ ਕਈ ਐਲਾਨ ਕੀਤੇ ਗਏ ਸਨ। ਜਦੋਂ ਲੋਕ ਸਰਕਾਰ ਦੀ ਆਲੋਚਨਾ ਕਰਨਾ ਚਾਹੁੰਦੇ ਹਨ ਤਾਂ ਉਹ ਸਿਰਫ਼ ਇੱਕ ਹੀ ਨੁਕਤੇ ‘ਤੇ ਗੱਲ ਕਰਦੇ ਹਨ।”

“ਲੋਕ ਵਧੇਰੇ ਪੈਸੇ ਦੀ ਮੰਗ ਰੱਖ ਸਕਦੇ ਹਨ ਪਰ ਜਿੱਥੇ ਉਨ੍ਹਾਂ ਦੀਆਂ ਆਪਣੀਆਂ ਸਰਕਾਰਾਂ ਹਨ, ਉਹ ਤਾਂ ਨਹੀਂ ਦਿੰਦੀਆਂ। ਕਾਂਗਰਸ ਆਪਣੀ ਸੱਤਾ ਵਾਲੇ ਸੂਬਿਆਂ ‘ਚ ਵਿੱਤੀ ਮਦਦ ਦੇਣ ਬਾਰੇ ਕਿਉਂ ਪਹਿਲ ਨਹੀਂ ਕਰ ਰਹੀ?”

ਆਸ਼ਾ ਵਰਕਰ
Getty Images

ਉਨ੍ਹਾਂ ਕਿਹਾ, “ਫਿਲਹਾਲ ਕੇਂਦਰ ਸਰਕਾਰ ਵੱਲੋਂ ਜਾਰੀ ਵਿੱਤੀ ਮਦਦ ਦੀ ਤੀਜੀ ਕਿਸ਼ਤ ਜਾਰੀ ਕਰ ਦਿੱਤੀ ਗਈ ਹੈ।

ਆਰਥਿਕ ਗਤੀਵਿਧੀਆਂ ਹੌਲੀ-ਹੌਲੀ ਖੁੱਲ੍ਹ ਰਹੀਆਂ ਹਨ ਅਤੇ ਉਮੀਦ ਹੈ ਕਿ ਜਲਦੀ ਹੀ ਪਹਿਲਾਂ ਵਾਂਗ ਸਭ ਕੁਝ ਲੀਹੇ ਆ ਜਾਵੇਗਾ।ਅਸੀਂ ਕੋਵਿਡ-19 ਮਹਾਂਮਾਰੀ ਨਾਲ ਬਹੁਤ ਹੀ ਬਾਖੂਬੀ ਨਾਲ ਨਜਿੱਠ ਰਹੇ ਹਾਂ।ਇਸ ਲਈ ਸਥਿਤੀ ਤੇ ਹਾਲਾਤਾਂ ਨੂੰ ਵੇਖਦਿਆਂ ਹੀ ਸਰਕਾਰ ਆਪਣਾ ਅਗਲਾ ਫ਼ੈਸਲਾ ਲਵੇਗੀ।”

ਪੇਂਡੂ ਭਾਰਤ ‘ਚ ਕੋਵਿਡ ਦੀ ਸਥਿਤੀ

ਸਿਹਤ ਮੰਤਰਾਲੇ ਮੁਤਾਬਕ 16 ਅਪ੍ਰੈਲ ਤੱਕ ਭਾਰਤ ਦੇ 325 ਜ਼ਿਲ੍ਹਿਆਂ ‘ਚ ਕੋਵਿਡ-19 ਦਾ ਕੋਈ ਵੀ ਮਾਮਲਾ ਮੌਜੂਦ ਨਹੀਂ ਸੀ। ਪਰ ਹੁਣ ਅਜਿਹੇ ਜ਼ਿਲ੍ਹਿਆਂ ਦੀ ਗਿਣਤੀ 168 ਤੋਂ ਵੀ ਘੱਟ ਰਹਿ ਗਈ ਹੈ।

ਜਦੋਂ ਕੇਂਦਰੀ ਮੰਤਰੀ ਨੂੰ ਅਸੀਂ ਪੁੱਛਿਆ ਕਿ ਦੂਰ ਦਰਾਡੇ ਦੇ ਖੇਤਰਾਂ ‘ਚ ਇਸ ਵਿਸ਼ਵਿਆਪੀ ਮਹਾਂਮਾਰੀ ਕਾਰਨ ਕੀ ਸਥਿਤੀ ਹੈ ਅਤੇ ਸਰਕਾਰ ਦੀਆਂ ਕੀ ਯੋਜਨਾਵਾਂ ਹਨ ਤਾਂ ਉਨ੍ਹਾਂ ਕਿਹਾ, “ਇਹ ਸੱਚ ਹੈ ਕਿ ਕੋਵਿਡ ਮੁਕਤ ਜ਼ਿਲ੍ਹਿਆਂ ਦੀ ਗਿਣਤੀ ‘ਚ ਕਮੀ ਦਰਜ ਕੀਤੀ ਗਈ ਹੈ। ਜਦੋਂ ਹਰ ਖੇਤਰ ਨੂੰ ਖੋਲ੍ਹ ਦਿੱਤਾ ਜਾਵੇਗਾ ਤਾਂ ਲਾਗ ਦੇ ਮਾਮਲਿਆਂ ‘ਚ ਵਾਧਾ ਹੋਣਾ ਸੁਭਾਵਕ ਹੀ ਹੈ। ਇਸ ਸਥਿਤੀ ਤੋਂ ਹੈਰਾਨ ਹੋਣ ਦੀ ਲੋੜ ਨਹੀਂ। ਪਰ ਦੇਸ਼ ‘ਚ ਸਿਹਤ ਸਮਰੱਥਾਵਾਂ ‘ਚ ਵਾਧਾ ਹੋਇਆ ਹੈ।”

Click here to see the BBC interactive

ਅਜਿਹੇ ਸਮੇਂ ਜਦੋਂ ਮੁੰਬਈ ਵਰਗੇ ਸ਼ਹਿਰ ਇਸ ਸੰਕਟ ਨਾਲ ਬੇਹੱਦ ਪ੍ਰਭਾਵਤ ਹੋ ਰਹੇ ਹਨ ਤਾਂ ਕੀ ਪੇਂਡੂ ਖੇਤਰ ਘੱਟ ਸਹੂਲਤਾਂ ਦੇ ਨਾਲ ਇਸ ਮਹਾਮਾਰੀ ਨਾਲ ਨਜਿੱਠਣ ਦੇ ਯੋਗ ਹੈ?

ਤੋਮਰ ਨੇ ਕਿਹਾ, “ਹਰੇਕ ਪਿੰਡ ‘ਚ ਲੋੜੀਂਦੇ ਪੱਧਰ ਤੱਕ ਸਿਹਤ ਸਹੂਲਤਾਂ ਦਾ ਹੋਣਾ ਸੰਭਵ ਨਹੀਂ ਹੈ ਅਤੇ ਦੂਜੇ ਦੇਸ਼ਾਂ ‘ਚ ਵੀ ਇਹੀ ਸਥਿਤੀ ਹੈ।ਪਰ ਜ਼ਿਲ੍ਹਾ ਪੱਧਰ ‘ਤੇ ਸਾਡੇ ਕੋਲ ਸਿਹਤ ਸਹੂਲਤਾਂ, ਡਾਕਟਰ, ਪੈਰਾ ਮੈਡੀਕਲ ਸਟਾਫ਼ ਹਨ।”

“ਇਸ ਤੋਂ ਇਲਾਵਾ ਕੋਵਿਡ-19 ਸਬੰਧੀ ਹਰ ਜਾਣਕਾਰੀ ਨੂੰ ਜ਼ਮੀਨੀ ਪੱਧਰ ਤੱਕ ਇੰਨ੍ਹਾਂ ਫੈਲਾਇਆ ਜਾ ਰਿਹਾ ਹੈ ਕਿ ਪੇਂਡੂ ਲੋਕਾਂ ਵੱਲੋਂ ਪੂਰੀ ਅਹਿਤਿਆਦ ਵਰਤਦਿਆਂ ਬਿਮਾਰੀ ਨਾਲ ਮਿਲਦਾ ਜੁਲਦਾ ਕੋਈ ਲੱਛਣ ਵੇਖਦਿਆਂ ਹੀ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਜਾ ਰਿਹਾ ਹੈ।”

ਉਹ ਦੱਸਦੇ ਹਨ, “ਉਹ ਵੱਖਰੀ ਗੱਲ ਹੈ ਕਿ ਪ੍ਰਸ਼ਾਸਨ ਵੱਲੋਂ ਕਈ ਮਾਮਲਿਆਂ ਨੂੰ ਕੋਵਿਡ-19 ਤੋਂ ਵੱਖਰੇ ਦੱਸਿਆ ਗਿਆ ਹੈ। ਪਰ ਇਹ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਪੇਂਡੂ ਲੋਕ ਕੋਵਿਡ-19 ਸਬੰਧੀ ਸੁਚੇਤ ਹਨ।”

ਉਨ੍ਹਾਂ ਕਿਹਾ, “ਪ੍ਰਾਇਮਰੀ ਹੈਲਥ ਕੇਅਰ ਸੈਂਟਰ, ਪੀਐਚਸੀ ਕਿਸੇ ਵੀ ਪਿੰਡ ਤੋਂ 15-120 ਕਿਲੋਮੀਟਰ ਦੀ ਦੂਰੀ ਦੇ ਅੰਦਰ-ਅੰਦਰ ਹਨ। ਮੁੱਢਲੀਆਂ ਸਿਹਤ ਸਹੂਲਤਾਂ ਦਾ ਇੰਨ੍ਹਾਂ ਕੇਂਦਰਾਂ ‘ਚ ਪੂਰਾ ਇੰਤਜ਼ਾਮ ਹੈ। ਜ਼ਿਲ੍ਹਾ ਹਸਪਤਾਲਾਂ ‘ਚ ਲੋੜੀਂਦੇ ਸਰੋਤ ਅਤੇ ਸਹੂਲਤਾਂ ਮੌਜੂਦ ਹਨ ਅਤੇ ਜੇਕਰ ਹੋਰ ਸਹੂਲਤਾਂ ਦੀ ਲੋੜ ਪੈਂਦੀ ਹੈ ਤਾਂ ਪ੍ਰਸ਼ਾਸਨ ਤਿਆਰ ਬਰ ਤਿਆਰ ਹੈ।”

ਕੁਝ ਦਿਨਾਂ ਅੰਦਰ ਹੀ ਕਾਰਵਾਈ

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਆਤਮ ਨਿਰਭਰ ਪੈਕੇਜ ਦਾ ਐਲਾਨ ਕਰਦਿਆਂ 1955 ਦੇ ਜ਼ਰੂਰੀ ਵਸਤਾਂ ਸਬੰਧੀ ਐਕਟ ‘ਚ ਸੋਧ ਕਰਨ ਦੀ ਗੱਲ ਕੀਤੀ ਸੀ ਤਾਂ ਜੋ ਕਿਸਾਨਾਂ ਨੂੰ ਬਿਹਤਰ ਕੀਮਤ ਮਿਲ ਸਕੇ ਅਤੇ ਖੇਤੀਬਾੜੀ ਸੈਕਟਰ ਨੂੰ ਉਤਸ਼ਾਹਤ ਕੀਤਾ ਜਾ ਸਕੇ।

ਕੋਰੋਨਾਵਾਇਰਸ
BBC

ਜਦੋਂ ਤੋਮਰ ਤੋਂ ਪੁੱਛਿਆ ਗਿਆ ਕਿ ਇਸ ਕਾਰਵਾਈ ਨੂੰ ਅਮਲ ‘ਚ ਲਿਆਉਣ ਲਈ ਕਿੰਨ੍ਹਾਂ ਸਮਾਂ ਲੱਗੇਗਾ ਤਾਂ ਉਨ੍ਹਾਂ ਕਿਹਾ, “ਖੇਤੀਬਾੜੀ ਸੁਧਾਰਾਂ ‘ਤੇ ਪਹਿਲਾਂ ਹੀ ਕੰਮ ਚੱਲ ਰਿਹਾ ਹੈ।ਜੋ ਐਲਾਨ ਕੀਤੇ ਗਏ ਹਨ, ਉਨ੍ਹਾਂ ‘ਚੋਂ ਕੁਝ ਪਹਿਲਾਂ ਹੀ ਮੰਤਰੀ ਮੰਡਲ ‘ਚ ਵਿਚਾਰੇ ਜਾ ਚੁੱਕੇ ਹਨ ਅਤੇ ਬਾਕੀ ਐਲਾਨਾਂ ਨੂੰ ਵੀ ਜਲਦ ਹੀ ਵਜ਼ਾਰਤ ‘ਚ ਪੇਸ਼ ਕੀਤਾ ਜਾਵੇਗਾ।ਤੁਸੀਂ ਇੰਨ੍ਹਾਂ ਸੁਧਾਰਾਂ ਨੂੰ ਜਲਦ ਹੀ ਜ਼ਮੀਨੀ ਪੱਧਰ ‘ਤੇ ਅਮਲ ‘ਚ ਲਿਆਂਦਾ ਵੇਖੋਗੇ।”

ਇਸ ਮਹਾਮਾਰੀ ਦੇ ਦੌਰ ‘ਚ ਪ੍ਰਧਾਨ ਮੰਤਰੀ ਦੀ ਵਿਸ਼ੇਸ਼ ਪਹਿਲ ਸਾਲ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੇ ਟੀਚੇ ਦੇ ਸਬੰਧ ‘ਚ ਬੋਲਦਿਆਂ ਉਨ੍ਹਾਂ ਕਿਹਾ ਕਿ ਸ਼ਾਇਦ ਇਸ ਟੀਚੇ ਨੂੰ ਹਾਸਲ ਕਰਨ ‘ਚ ਕੁਝ ਦੇਰੀ ਹੋ ਜਾਵੇ ਪਰ ਮੁੱਦੇ ਦੀ ਗੱਲ ਇਹ ਹੈ ਕਿ ਦੇਰ ਹੀ ਸਹੀ ਪਰ ਟੀਚੇ ਨੂੰ ਹਾਸਲ ਜ਼ਰੂਰ ਕੀਤਾ ਜਾਵੇਗਾ।

“ਅਸੀਂ ਮਹਾਮਾਰੀ ਕਰਕੇ ਖਰਾਬ ਹੋਏ ਸਮੇਂ ਦੀ ਪੂਰਤੀ ਕਰਾਂਗੇ ਅਤੇ ਟੀਚੇ ਨੂੰ ਨਿਸ਼ਚਿਤ ਹੀ ਹਾਸਲ ਕਰਾਂਗੇ।”

‘ਕੀ ਟਿੱਡੀ ਹਮਲੇ ਕਰਕੇ ਸਥਿਤੀ ‘ਚ ਵਿਗਾੜ ਆਵੇਗਾ’

ਕੇਂਦਰੀ ਮੰਤਰੀ ਨੇ ਗੱਲਬਾਤ ਦੌਰਾਨ ਇਹ ਵੀ ਦੱਸਿਆ ਕਿ ਮੋਦੀ ਸਰਕਾਰ ਭਾਰਤ ‘ਚ ਟਿੱਡੀ ਹਮਲੇ ਨਾਲ ਨਜਿੱਠਣ ਲਈ ਤਿਆਰ ਬਰ ਤਿਆਰ ਹੈ। ਗੁਜਰਾਤ, ਰਾਜਸਥਾਨ ਅਤੇ ਮੱਧ ਪ੍ਰਦੇਸ਼ ਵਰਗੇ ਸੂਬਿਆਂ ਦੇ ਪਿੰਡਾਂ ਅਤੇ ਸ਼ਹਿਰਾਂ ‘ਚ ਟਿੱਡੀਆਂ ਨੇ ਤਬਾਹੀ ਮਚਾਈ ਹੋਈ ਹੈ।

ਤੋਮਰ ਮੁਤਾਬਕ ਸਰਕਾਰ ਇੰਨ੍ਹਾਂ ਹਮਲਿਆਂ ਦੇ ਟਾਕਰੇ ਲਈ ਤਿਆਰ ਸੀ।

“ਕੇਂਦਰ ਸਰਕਾਰ ਦੀਆਂ 50 ਟੀਮਾਂ ਇਸ ਸਮੇਂ ਇਸ ਮਸਲੇ ਨਾਲ ਨਜਿੱਠਣ ਲਈ ਕੰਮ ਕਰ ਰਹੀਆਂ ਹਨ।”

ਉਨ੍ਹਾਂ ਦੱਸਿਆ, “ਰਾਜਸਥਾਨ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼ ਅਤੇ ਗੁਜਰਾਤ ਟਿੱਡੀ ਹਮਲੇ ਨਾਲ ਸਭ ਤੋਂ ਵੱਧ ਪ੍ਰਭਾਵਿਤ ਸੂਬੇ ਹਨ। ਇਹ ਉਮੀਦ ਨਾਲੋਂ ਵੱਧ ਖੇਤਰਾਂ ਨੂੰ ਆਪਣੇ ਘੇਰੇ ‘ਚ ਲੈ ਰਹੇ ਹਨ। ਇਸ ਲਈ ਬ੍ਰਿਟੇਨ ਤੋਂ 60 ਹੋਰ ਸਪ੍ਰੇਅ ਮਸ਼ੀਨਾਂ ਦੀ ਮੰਗ ਕੀਤੀ ਗਈ ਸੀ ਪਰ ਲੌਕਡਾਊਨ ਦੇ ਮੱਦੇਨਜ਼ਰ ਇੰਨ੍ਹਾਂ ਮਸ਼ੀਨਾਂ ਦੇ ਪਹੁੰਚ ‘ਚ ਦੇਰੀ ਹੋਈ।”

“ਸਪ੍ਰੇਅ ਲਈ ਡਰੋਨ, ਹੈਲੀਕਾਪਟਰਾਂ ਅਤੇ ਏਅਰਕ੍ਰਾਫਟ ਦੀ ਵਰਤੋਂ ਕੀਤੀ ਜਾਵੇਗੀ। ਸਿਤੰਬਰ ਤੱਕ ਟਿੱਡੀ ਹਮਲਿਆਂ ਦੇ ਅੰਤ ਹੋਣ ਦੀ ਉਮੀਦ ਹੈ।”

ਟਿੱਡੀ ਹਮਲਿਆਂ ਨਾਲ ਹੁਣ ਤੱਕ ਕਿੰਨ੍ਹਾਂ ਖੇਤਰ ਪ੍ਰਭਾਵਤ ਹੋਇਆ ਹੈ?

ਕੇਂਦਰੀ ਮੰਤਰੀ ਨੇ ਇਸ ਸਵਾਲ ਦੇ ਜਵਾਬ ‘ਚ ਦੱਸਿਆ ਕਿ ਹੁਣ ਤੱਕ ਅਸੀਂ 4 ਲੱਖ ਏਕੜ ਖੇਤਰ ‘ਚ ਟਿੱਡੀਆਂ ਦੇ ਹਮਲੇ ਦਾ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਹੈ।

ਹੈਲਪਲਾਈਨ ਨੰਬਰ
BBC

ਕੋਰੋਨਾਵਾਇਰਸ
BBC

ਇਹ ਵੀਡੀਓਜ਼ ਵੀ ਦੇਖੋ

https://www.youtube.com/watch?v=8jDOqATdeQE

https://www.youtube.com/watch?v=CgwhNlKY-2s

https://www.youtube.com/watch?v=0407oU19Sl0

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''bcb687c9-3166-434e-a82a-2b6c8c673f2a'',''assetType'': ''STY'',''pageCounter'': ''punjabi.india.story.52873303.page'',''title'': ''ਕੋਰੋਨਾਵਾਇਰਸ ਦੌਰਾਨ ਪਰਵਾਸੀ ਮਜ਼ਦੂਰਾਂ ਦੇ ਸੰਕਟ ’ਤੇ ਕੇਂਦਰੀ ਪੇਂਡੂ ਵਿਕਾਸ ਮੰਤਰੀ ਨੇ ਕਿਹਾ, \''ਮਜ਼ਦੂਰਾਂ ‘ਚ ਧੀਰਜ ਦੀ ਘਾਟ\'''',''author'': ''ਜੁਗਲ ਪੁਰੋਹਿਤ'',''published'': ''2020-06-01T12:53:16Z'',''updated'': ''2020-06-01T12:53:16Z''});s_bbcws(''track'',''pageView'');

Related News