ਕੋਰੋਨਾਵਾਇਰਸ: ਪੰਜਾਬ ਵਿੱਚ ਮਾਮਲੇ ਕਾਬੂ ਵਿੱਚ ਕਿਉਂ ਨਜ਼ਰ ਆ ਰਹੇ ਹਨ

Saturday, May 30, 2020 - 03:33 PM (IST)

ਕੋਰੋਨਾਵਾਇਰਸ: ਪੰਜਾਬ ਵਿੱਚ ਮਾਮਲੇ ਕਾਬੂ ਵਿੱਚ ਕਿਉਂ ਨਜ਼ਰ ਆ ਰਹੇ ਹਨ
ਕੋਰੋਨਾਵਾਇਰਸ
BBC

ਪਹਿਲਾਂ ਇਨ੍ਹਾਂ ਤੱਥਾਂ ‘ਤੇ ਗ਼ੌਰ ਕਰ ਲਵੋ:

  • 29 ਮਈ ਤੱਕ ਪੰਜਾਬ ਵਿੱਚ ਕੋਰੋਨਾਵਾਇਰਸ ਦੇ ਕੁਲ 206 ਐਕਟਿਵ ਮਾਮਲੇ ਹਨ
  • 5 ਜ਼ਿਲ੍ਹਿਆਂ - ਫ਼ਤਿਹਗੜ੍ਹ ਸਾਹਿਬ, ਫ਼ਿਰੋਜ਼ਪੁਰ, ਫ਼ਾਜ਼ਿਲਕਾ, ਮਾਨਸਾ ਤੇ ਕਪੂਰਥਲਾ - ਵਿੱਚ ਇੱਕ ਵੀ ਕੋਰੋਨਾਵਾਇਰਸ ਦਾ ਮਾਮਲਾ ਨਹੀਂ ਹੈ
  • ਇਵੇਂ ਹੀ 3 ਹੋਰ ਜ਼ਿਲ੍ਹਿਆਂ ਵਿੱਚ ਬੱਸ ਇੱਕ-ਇੱਕ ਮਾਮਲਾ ਹੈ
  • ਹੁਣ ਤੱਕ ਕੋਰੋਨਾਵਾਇਰਸ ਦੇ 2197 ਪੀੜਤ ਮਰੀਜ਼ਾਂ ਵਿੱਚੋਂ 1949 ਠੀਕ ਹੋ ਚੁੱਕੇ ਹਨ
ਕੋਰੋਨਾਵਾਇਰਸ
BBC

ਇੱਕ ਪਾਸੇ ਜਿੱਥੇ ਭਾਰਤ ਦੇ ਵਿੱਚ ਕੋਰੋਨਾਵਾਇਰਸ ਦੀ ਗਿਣਤੀ ਦਿਨੋਂ ਦਿਨ ਵਧਦੀ ਜਾ ਰਹੀ ਹੈ, ਪੰਜਾਬ ਵਿੱਚ ਇਸ ਤਰੀਕੇ ਦੇ ਅੰਕੜੇ ਇੱਕ ਵਾਰੀ ਤਾਂ ਹੈਰਾਨ ਕਰ ਦਿੰਦੇ ਹਨ।

ਪਰ ਕੀ ਇਹ ਮੰਨ ਲਿਆ ਜਾਵੇ ਕਿ ਇਸ ਸੂਬੇ ਨੇ ਕੋਰੋਨਾਵਾਇਰਸ ਉੱਤੇ ਕਾਬੂ ਪਾ ਲਿਆ ਹੈ?

ਇਸ ਸਵਾਲ ‘ਤੇ ਆਉਣ ਤੋਂ ਪਹਿਲਾਂ ਪੰਜਾਬ ਦੇ ਗੁਆਂਢੀ ਸੂਬਿਆਂ ‘ਤੇ ਨਜ਼ਰ ਮਾਰ ਲੈਂਦੇ ਹਾਂ।

ਹਰਿਆਣਾ ਵਿੱਚ ਇਸ ਵੇਲੇ 560 ਐਕਟਿਵ ਮਾਮਲੇ ਹਨ। ਇੱਥੇ 839 ਪੀੜਤ ਹਸਪਤਾਲਾਂ ਵਿੱਚੋਂ ਠੀਕ ਹੋ ਕੇ ਘਰ ਵਾਪਸ ਪਰਤੇ ਹਨ। ਕੁਲ 1418 ਲੋਕ ਕੋਰੋਨਾਵਾਇਰਸ ਦੇ ਪੀੜਤ ਪਾਏ ਗਏ ਸੀ।

ਦੋਵਾਂ ਸੂਬਿਆਂ ਦੀ ਰਾਜਧਾਨੀ ਚੰਡੀਗੜ੍ਹ ਇੱਕ ਛੋਟਾ ਕੇਂਦਰ ਸ਼ਾਸਿਤ ਪ੍ਰਦੇਸ਼ ਹੈ। ਬਾਵਜੂਦ ਇਸ ਦੇ, ਇੱਥੇ 75 ਐਕਟਿਵ ਮਾਮਲੇ ਹਨ।

ਇੱਕ ਹੋਰ ਗੁਆਂਢੀ ਸੂਬੇ ਹਿਮਾਚਲ ਪ੍ਰਦੇਸ਼ ਵਿੱਚ 151 ਐਕਟਿਵ ਮਾਮਲੇ ਹਨ। ਇੱਥੇ ਕੁੱਝ ਦਿਨ ਪਹਿਲਾਂ ਤਕ ਬੱਸ ਇੱਕ ਹੀ ਐਕਟਿਵ ਮਾਮਲਾ ਸੀ।

Click here to see the BBC interactive

ਵੱਡੀ ਉਪਲਬਧੀ

ਪੰਜਾਬ ਦੇ ਅਧਿਕਾਰੀ ਇਸ ਨੂੰ ਬੜੀ ਵੱਡੀ ਉਪਲਬਧੀ ਮੰਨਦੇ ਹਨ ਕਿ ਇੱਥੇ 206 ਐਕਟਿਵ ਮਾਮਲੇ ਰਹਿ ਗਏ ਹਨ।

ਕੋਵਿਡ-19 ਲਈ ਪੰਜਾਬ ਦੇ ਨੋਡਲ ਅਫ਼ਸਰ ਡਾਕਟਰ ਰਾਜੇਸ਼ ਭਾਸਕਰ ਨੇ ਬੀਬੀਸੀ ਪੰਜਾਬੀ ਨਾਲ ਗੱਲਬਾਤ ਕਰਦਿਆਂ ਦੱਸਿਆ, “ਇਸ ਦਾ ਵੱਡਾ ਕਾਰਨ ਇਹ ਹੈ ਕਿ ਅਸੀਂ ਸਾਰੇ ਕੰਟੈਕਟ ਨੂੰ ਲੱਭ ਕੇ ਉਨ੍ਹਾਂ ਨੂੰ ਕੁਆਰੰਟੀਨ ਕਰਨ ਵਿੱਚ ਸਫਲ ਰਹੇ ਹਾਂ। ਅਸੀਂ 99 ਫ਼ੀਸਦੀ ਤੋਂ ਵੱਧ ਸੰਪਰਕ ਵਿੱਚ ਆਏ ਲੋਕਾਂ ਨੂੰ ਲੱਭਣ ਵਿੱਚ ਕਾਮਯਾਬ ਰਹੇ ਹਾਂ।"

ਉਨ੍ਹਾਂ ਕਿਹਾ ਕਿ ਇਹੀ ਕਾਰਨ ਹੈ ਕਿ ਸਾਡੇ ਸੂਬੇ ਵਿੱਚ ਕੋਰੋਨਾਵਾਇਰਸ ਦੇ ਮਾਮਲਿਆਂ ਨੂੰ ਦੁੱਗਣੇ ਹੋਣ ਲਈ 102 ਦਿਨ ਲਗਦੇ ਹਨ ਜਦੋਂ ਕਿ ਲਾਗ ਦੇ ਮਾਮਲੇ ਦੁੱਗਣੇ ਹੋਣ ਲਈ ਦੇਸ਼ ਵਿੱਚ ਔਸਤਨ 13 ਦਿਨ ਲਗਦੇ ਹਨ।

ਉਨ੍ਹਾਂ ਦੱਸਿਆ ਕਿ ਮਾਮਲਿਆਂ ਦੇ ਘਟਣ ਦਾ ਇੱਕ ਹੋਰ ਵੱਡਾ ਕਾਰਨ ਇਹ ਵੀ ਹੈ ਕਿ ਅਸੀਂ ਕੋਵਿਡ ਨੂੰ ਕਮਿਊਨਿਟੀ ਵਿੱਚ ਪਹੁੰਚਣ ਤੋਂ ਰੋਕ ਸਕੇ ਹਾਂ।

ਕੋਰੋਨਾਵਾਇਰਸ
BBC

ਇਹ ਕਿਵੇਂ ਸੰਭਵ ਹੋਇਆ?

ਡਾਕਟਰ ਭਾਸਕਰ ਦੱਸਦੇ ਹਨ, "ਇਸ ਦੀ ਵਜ੍ਹਾ ਰਹੀ ਹੈ ਤੁਰੰਤ ਕਾਰਵਾਈ। ਜਿਵੇਂ ਹੀ ਕੋਈ ਪੌਜ਼ਿਟਿਵ ਮਾਮਲਾ ਆਉਂਦਾ ਹੈ, ਅਸੀਂ ਉਸ ਨੂੰ ਆਈਸੋਲੇਟ ਯਾਨੀ ਅਲੱਗ ਕਰ ਦਿੰਦੇ ਹਾਂ ਤੇ ਉਸ ਦੇ ਸੰਪਰਕ ਵਿੱਚ ਆਏ ਲੋਕਾਂ ਨੂੰ ਲੱਭ ਕੇ ਵੀ ਇਵੇਂ ਹੀ ਅਲੱਗ ਕਰ ਦਿੰਦੇ ਹਾਂ।"

ਉਹ ਅੱਗੇ ਦੱਸਦੇ ਹਨ ਕਿ ਸੂਬੇ ਵਿੱਚ ਜਿਹੜੇ ਮਾਮਲਿਆਂ ਦੀ ਇੱਕ ਦਮ ਚੜ੍ਹਾਈ ਵੇਖਣ ਨੂੰ ਮਿਲੀ ਸੀ, ਉਹ ਬਾਹਰੋਂ ਆਏ ਲੋਕਾਂ ਕਾਰਨ ਸੀ। ਭਾਵੇਂ ਉਹ ਸ਼ਰਧਾਲੂ ਸੀ ਜਾਂ ਵਿਦਿਆਰਥੀ ਜਾਂ ਹੋਰਨਾਂ ਕਾਰਨਾਂ ਵਾਸਤੇ ਬਾਹਰ ਗਏ ਲੋਕ। ਹੁਣ ਉਨ੍ਹਾਂ ਵਿੱਚੋਂ ਬਹੁਤ ਲੋਕ ਠੀਕ ਹੋ ਚੁੱਕੇ ਹਨ।

ਨਿਯਮਾਂ ਵਿੱਚ ਬਦਲਾਅ

ਜਾਣਕਾਰ ਦੱਸਦੇ ਹਨ ਕਿ ਪੰਜਾਬ ਵਿੱਚ ਮਾਮਲਿਆਂ ਦੇ ਘਟਣ ਦਾ ਇੱਕ ਹੋਰ ਕਾਰਨ ਵੀ ਹੈ। ਉਹ ਇਹ ਹੈ ਕਿ ਸੂਬਾ ਸਰਕਾਰ ਨੇ ਆਪਣੀ ਉਸ ਪੌਲਿਸੀ ਵਿੱਚ ਬਦਲਾਅ ਕੀਤਾ ਹੈ ਜਿਸ ਦੇ ਤਹਿਤ ਕੋਰੋਨਾਵਾਇਰਸ ਦੇ ਪੀੜਤਾਂ ਨੂੰ ਹਸਪਤਾਲਾਂ ਵਿੱਚੋਂ ਛੁੱਟੀ ਦਿੱਤੀ ਜਾਂਦੀ ਹੈ।

ਇਸ ਸਵਾਲ ਦੇ ਜਵਾਬ ਵਿੱਚ ਡਾਕਟਰ ਭਾਸਕਰ ਨੇ ਵੀ ਇਹ ਗਲ ਮੰਨੀ।

ਉਨ੍ਹਾਂ ਨੇ ਕਿਹਾ ਕਿ ਪੰਜਾਬ ਨੇ ਇਹ ਪਾਲਿਸੀ ਕੇਂਦਰ ਸਰਕਾਰ ਦੇ ਕਹਿਣ ‘ਤੇ ਬਦਲੀ ਹੈ।

“ਅਸੀਂ ਕੇਂਦਰ ਸਰਕਾਰ ਦੀ ਪਾਲਿਸੀ ਨੂੰ ਸੂਬੇ ਵਿੱਚ ਅਮਲ ''ਚ ਲਿਆਏ ਹਾਂ ਜਿਸ ਦਾ ਨਤੀਜਾ ਇਹ ਹੋਇਆ ਹੈ ਕਿ ਹੁਣ ਕਈ ਲੋਕਾਂ ਨੂੰ ਹਸਪਤਾਲਾਂ ਵਿੱਚੋਂ ਛੁੱਟੀ ਦਿੱਤੀ ਗਈ ਹੈ। ਨਵੀਂ ਪਾਲਿਸੀ ਦੇ ਮੁਤਾਬਿਕ ਪਹਿਲਾਂ 14 ਦਿਨਾਂ ਤੱਕ ਇਸ ਦੇ ਪੀੜਤ ਨੂੰ ਸਰਕਾਰ ਵੱਲੋਂ ਕੁਆਰੰਟੀਨ ਕੀਤਾ ਜਾਂਦਾ ਸੀ ਹੁਣ ਇਸ ਨੂੰ ਘਟਾ ਕੇ ਦਸ ਦਿਨ ਕੀਤਾ ਗਿਆ ਹੈ। ਜੇ ਆਖ਼ਰੀ ਤਿੰਨ ਦਿਨਾਂ ਵਿੱਚ ਕੋਈ ਲੱਛਣ ਨਹੀਂ ਹਨ ਤਾਂ ਉਸ ਨੂੰ ਹਸਪਤਾਲ ਵਿੱਚੋਂ ਛੁੱਟੀ ਦਿੱਤੀ ਜਾਂਦੀ ਹੈ।”

ਕੁੱਝ ਦਿਨ ਪਹਿਲਾਂ ਹੀ ਲਾਗੂ ਕੀਤੀ ਗਈ ਪਾਲਿਸੀ ਦੇ ਤਹਿਤ ਹੁਣ ਪੀੜਤ ਨੂੰ ਹਸਪਤਾਲ ਵਿੱਚੋਂ ਛੁੱਟੀ ਦੇਣ ਤੋਂ ਪਹਿਲਾਂ ਉਸ ਦਾ ਟੈੱਸਟ ਨਹੀਂ ਕੀਤਾ ਜਾਂਦਾ ਜੇ ਉਸ ਵਿੱਚ ਕੋਵਿਡ ਦੇ ਕੋਈ ਲੱਛਣ ਨਹੀਂ ਹਨ।

ਡਾਕਟਰ ਭਾਸਕਰ ਦੱਸਦੇ ਹਨ ਕਿ ਇਹ ਪਾਲਿਸੀ ਕਈ ਸੂਬਿਆਂ ਨੇ ਲਾਗੂ ਕੀਤੀ ਹੈ ਤੇ ਕਈ ਸੂਬਿਆਂ ਨੇ ਇਸ ਦੇ ਵਿੱਚ ਆਪਣੇ ਹਿਸਾਬ ਨਾਲ ਬਦਲਾਅ ਕੀਤੇ ਹਨ। ਪੰਜਾਬ ਨੇ ਕੇਂਦਰ ਸਰਕਾਰ ਦੀ ਪਾਲਿਸੀ ਹੂਬਹੂ ਲਾਗੂ ਕੀਤੀ ਹੈ।

ਇਸ ਤੋਂ ਪਹਿਲਾਂ ਤੁਸੀਂ ਸੋਚੋ ਕਿ ਪੰਜਾਬ ਨੇ ਕੋਵਿਡ ਤੇ ਪੂਰੇ ਤਰੀਕੇ ਨਾਲ ਕਾਬੂ ਪਾ ਲਿਆ ਹੈ, ਡਾਕਟਰ ਭਾਸਕਰ ਇੱਕ ਸਚੇਤ ਕਰਨ ਵਾਲੀ ਗਲ ਵੀ ਕਰਦੇ ਹਨ।

ਪੰਜਾਬ ਵਿੱਚ ਬਹੁਤ ਸਾਰੇ ਲੋਕ ਬਾਹਰੋਂ ਸਫ਼ਰ ਕਰ ਕੇ ਵਾਪਸ ਪਰਤ ਰਹੇ ਹਨ। ਇੱਥੇ ਰਹਿਣ ਵਾਲੇ ਲੋਕਾਂ ਵਿੱਚ ਤਾਂ ਅਸੀਂ ਕਾਫ਼ੀ ਹੱਦ ਤੱਕ ਕਾਬੂ ਪਾ ਲਿਆ ਹੈ ਪਰ ਇਹ ਬੜਾ ਜ਼ਰੂਰੀ ਹੈ ਬਾਹਰੋਂ ਆਉਣ ਵਾਲੇ ਲੋਕਾਂ ਵਿੱਚ ਬਹੁਤੀ ਗਿਣਤੀ ਵਿੱਚ ਇਸ ਤੋਂ ਪੀੜਤ ਨਾ ਹੋਣ।

ਕੋਰੋਨਾਵਾਇਰਸ
BBC

ਹੈਲਪਲਾਈਨ ਨੰਬਰ
BBC

ਕੋਰੋਨਾਵਾਇਰਸ
BBC

ਇਹ ਵੀਡੀਓਜ਼ ਵੀ ਦੇਖੋ

https://www.youtube.com/watch?v=8jDOqATdeQE

https://www.youtube.com/watch?v=CgwhNlKY-2s

https://www.youtube.com/watch?v=0407oU19Sl0

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''31b96520-b41d-0c4e-ab15-2bab399fa0b0'',''assetType'': ''STY'',''pageCounter'': ''punjabi.india.story.52812281.page'',''title'': ''ਕੋਰੋਨਾਵਾਇਰਸ: ਪੰਜਾਬ ਵਿੱਚ ਮਾਮਲੇ ਕਾਬੂ ਵਿੱਚ ਕਿਉਂ ਨਜ਼ਰ ਆ ਰਹੇ ਹਨ'',''published'': ''2020-05-30T09:54:22Z'',''updated'': ''2020-05-30T09:54:22Z''});s_bbcws(''track'',''pageView'');

Related News