ਭਾਜਪਾ ਸਰਕਾਰ 2.0 ਦਾ ਇੱਕ ਸਾਲ ਪੂਰਾ ਹੋਣ ''''ਤੇ ਪੀਐੱਮ ਮੋਦੀ ਨੇ ਭਾਰਤ ਵਾਸੀਆਂ ਨੂੰ ਲਿਖੀ ਚਿੱਠੀ, 10 ਖ਼ਾਸ ਗੱਲਾਂ
Saturday, May 30, 2020 - 10:18 AM (IST)


ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਕੇਂਦਰ ਵਿੱਚਲੀ ਭਾਜਪਾ ਸਰਕਾਰ ਦੇ 6 ਸਾਲ ਪੂਰੇ ਹੋ ਗਏ ਹਨ, ਇਸ ਮੌਕੇ ਪ੍ਰਧਾਨ ਮੰਤਰੀ ਨੇ ਇੱਕ ਚਿੱਠੀ ਰਾਹੀਂ ਦੇਸ਼ ਦੇ ਲੋਕਾਂ ਦਾ ਧੰਨਵਾਦ ਕੀਤਾ ਹੈ।
ਚਿੱਠੀ ਦੀ ਸ਼ੁਰੂਆਤ ''ਚ ਉਨ੍ਹਾਂ ਨੇ ਲਿਖਿਆ ਹੈ ਕਿ ਕੋਰੋਨਾ ਮਹਾਂਮਾਰੀ ਕਾਰਨ ਹਾਲਾਤ ਆਮ ਨਹੀਂ ਹਨ ਅਤੇ ਇਸੇ ਲਈ ਉਨ੍ਹਾਂ ਨੂੰ ਦੇਸ਼ਵਾਸੀਆਂ ਦੇ ਨਾਮ ਚਿੱਠੀ ਲਿਖਣੀ ਪੈ ਰਹੀ ਹੈ।
ਉਨ੍ਹਾਂ ਨੇ ਲਿਖਿਆ ਹੈ, "ਦਹਾਕਿਆਂ ਤੋਂ ਬਾਅਦ ਭਾਰਤ ਵਿੱਚ ਪੂਰਨ ਬਹੁਮਤ ਦੀ ਕਿਸੇ ਸਰਕਾਰ ਨੂੰ ਲਗਾਤਾਰ ਦੂਜੀ ਵਾਰ ਜਨਤਾ ਨੇ ਜ਼ਿੰਮੇਵਾਰੀ ਸੌਂਪੀ ਸੀ। ਇਹ ਭਾਰਤੀ ਇਤਿਹਾਸ ਦਾ ਸੁਨਹਿਰਾ ਅਧਿਆਇ ਹੈ।"
1. ਉਨ੍ਹਾਂ ਨੇ ਚਿੱਠੀ ਵਿੱਚ ਆਪਣੀ ਸਰਕਾਰ ਲਈ ਸਖ਼ਤ ਫ਼ੈਸਲਿਆਂ ਦਾ ਜ਼ਿਕਰ ਕੀਤਾ ਹੈ ਅਤੇ ਕੋਰੋਨਾ ਮਹਾਂਮਾਰੀ ਵੱਲ ਇਸ਼ਾਰਾ ਕਰਦਿਆਂ ਹੋਇਆ ਲਿਖਿਆ ਹੈ ਕਿ ਕੋਈ ਵੀ ਮੁਸ਼ਕਲ ਹਾਲਾਤ ਸਾਡੇ ਭਵਿੱਖ ਦਾ ਫ਼ੈਸਲਾ ਨਹੀਂ ਕਰ ਸਕਦੇ।
2. ਸਾਲ 2014 ਵਿੱਚ ਦੇਸ਼ ਦੀ ਜਨਤਾ ਨੇ ਦੇਸ਼ ਦੀ ਨੀਤੀ ਅਤੇ ਰੀਤੀ ਬਦਲਣ ਲਈ ਵੋਟ ਪਾਈ ਸੀ। ਉਨ੍ਹਾਂ 5 ਸਾਲਾਂ ਵਿੱਚ ਦੇਸ਼ ਨੂੰ ਵਿਵਸਥਾਵਾਂ ਦੀ ਜੜਤਾ ਅਤੇ ਭ੍ਰਿਸ਼ਟਾਚਾਰ ਦੀ ਦਲਦਲ ਤੋਂ ਬਾਹਰ ਨਿਕਲਦਿਆਂ ਹੋਇਆ ਦੇਖਿਆ ਹੈ। ਦੇਸ਼ ਨੇ ਹਾਸ਼ੀਏ ''ਤੇ ਖੜ੍ਹੇ ਗਰੀਬਾਂ ਦਾ ਜੀਵਨ ਸੌਖਾ ਬਣਾਉਣ ਲਈ ਗਵਰਨੈੱਸ ਨੂੰ ਬਦਲਦਿਆਂ ਦੇਖਿਆ ਹੈ।
3. ਉਹ ਕਾਰਜਕਾਲ ਦੇਸ਼ ਦੀ ਅਨੇਕਾਂ ਲੋੜਾਂ ਦੀ ਪੂਰਤੀ ਲਈ ਸਮਰਪਿਤ ਰਿਹਾ, ਜਿਵੇਂ ਗਰੀਬਾਂ ਦੇ ਬੈਂਕ ਖਾਤੇ, ਮੁਫ਼ਤ ਗੈਸ ਕਨੈਕਸ਼ਨ, ਮੁਫ਼ਤ ਬਿਜਲੀ ਕਨੈਕਸ਼ਨ, ਸ਼ੌਚਾਲਿਆ, ਘਰ, ਸਰਜੀਕਲ ਸਟ੍ਰਾਈਕ, ਏਅਰ ਸਟ੍ਰਾਈਕ ਹੋਈ, ਵਨ ਰੈਂਕ ਵਨ ਪੈਨਸ਼ਨ, ਵਨ ਨੈਸ਼ਨ ਵਨ ਟੈਕਸ- ਜੀਐੱਸਟੀ, ਕਿਸਾਨਾਂ ਦੀ ਐੱਮਐੱਸਪੀ ਦੀਆਂ ਮੰਗਾਂ ਨੂੰ ਪੂਰਾ ਕਰਨ ਦਾ ਕੰਮ ਕੀਤਾ।
4. ਰਾਸ਼ਟਰੀ ਏਕਤਾ-ਅਖੰਡਤਾ ਲਈ ਆਰਟੀਕਲ 370 ਦੀ ਗੱਲ ਹੋਵੇ, ਸਦੀਆਂ ਪੁਰਾਣੇ ਸੰਘਰਸ਼ ਦੇ ਸੁਖਾਲੇ ਨਤੀਜੇ-ਰਾਮ ਮੰਦਿਰ ਨਿਰਮਾਣ ਦੀ ਗੱਲ ਹੋਵੇ, ਆਧੁਨਿਕ ਸਮਾਜ ਵਿਵਸਥਾ ਵਿੱਚ ਰੁਕਾਵਟ ਬਣਿਆ ਟ੍ਰਿਪਲ ਤਲਾਕ ਹੋਵੇ ਜਾਂ ਫਿਰ ਭਾਰਤ ਦੀ ਰਹਿਮ ਦਾ ਪ੍ਰਤੀਕ ਨਾਗਰਿਕਤਾ ਸੋਧ ਕਾਨੂੰਨ ਹੋਵੇ, ਇਹ ਸਾਰੀ ਉਪਲਬਧੀਆਂ ਵੀ ਤੁਸੀਂ ਸਾਰਿਆਂ ਨੂੰ ਯਾਦ ਹਨ।
5. ਚੀਫ ਆਫ ਡਿਫੈਂਸ ਸਟਾਫ ਦੇ ਅਹੁਦੇ ਦੇ ਗਠਨ ਨੇ ਜਿੱਥੇ ਸੈਨਾਵਾਂ ਵਿੱਚ ਰਲੇਵੇਂ ਨੂੰ ਵਧਾਇਆ ਹੈ, ਉੱਥੇ ਹੀ ਮਿਸ਼ਨ ਗਗਨਯਾਨ ਲਈ ਵੀ ਭਾਰਤ ਨੇ ਆਪਣੀ ਤਿਆਰੀਆਂ ਤੇਜ਼ ਕਰ ਦਿੱਤੀ ਹੈ।

- ਕੋਰੋਨਾਵਾਇਰਸ : ਰੋਗੀ ਤੋਂ ਤੁਹਾਡੇ ਤੱਕ ਕਿੰਨੀ ਦੇਰ ''ਚ ਪੁੱਜ ਸਕਦਾ ਹੈ ਵਾਇਰਸ
- ਕੋਰੋਨਾਵਾਇਰਸ ਦੇ ਲੱਛਣ : ਇਹ ਕੀ ਹਨ ਤੇ ਮੈਂ ਕਿਵੇਂ ਬਚ ਸਕਦਾ ਹਾਂ
- ਕੋਰੋਨਾਵਾਇਰਸ ਇਲਾਜ: 6 ਦਵਾਈਆਂ ਜੋ ਦੁਨੀਆਂ ਨੂੰ ਮਹਾਮਾਰੀ ਤੋਂ ਬਚਾ ਸਕਦੀਆਂ ਹਨ
- ਕੋਰੋਨਾਵਾਇਰਸ ਦੇ ਲੱਛਣ ਤੇ ਬਚਾਅ: ਸ਼ੰਕਾਵਾਂ ਦਾ ਨਿਵਾਰਣ ਕਰਨ ਵਾਲੇ 13 ਸਵਾਲਾਂ ਦੇ ਜਵਾਬ
5. ਦੇਸ਼ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਜਦੋਂ, ਕਿਸਾਨ, ਖੇਤ ਮਜ਼ਦੂਰ, ਛੋਟੇ ਦੁਕਾਨਦਾਰ ਅਤੇ ਅਸੰਗਠਿਤ ਖੇਤਰ ਦੇ ਮਜ਼ਦੂਰ ਸਾਥੀਆਂ, ਸਾਰਿਆਂ ਲਈ 60 ਸਾਲ ਦੀ ਉਮਰ ਤੋਂ ਬਾਅਦ 3 ਹਜ਼ਾਰ ਰੁਪਏ ਦੀ ਲਗਾਤਾਰ ਮਹੀਨਾਵਾਰ ਪੈਨਸ਼ਨ ਦੀ ਸੁਵਿਧਾ ਤੈਅ ਹੈ।
6. ਆਮ ਲੋਕਾਂ ਦੇ ਹਿਤ ਨਾਲ ਜੁੜੇ ਬਿਹਤਰ ਕਾਨੂੰਨ ਬਣੇ, ਇਸ ਲਈ ਵੀ ਬੀਤੇ ਸਾਲ ਤੇਜ਼ ਗਤੀ ਨਾਲ ਕੰਮ ਹੋਇਆ ਹੈ, ਸਾਡੀ ਸੰਸਦ ਨੇ ਆਪਣੇ ਕੰਮਕਾਜ ਤੋਂ ਦਹਾਕਿਆਂ ਪੁਰਾਣਾ ਰਿਕਾਰਡ ਤੋੜ ਦਿੱਤਾ ਹੈ।
7. ਦੇਸ਼ਵਾਸੀਆਂ ਦੀਆਂ ਆਸ਼ਾਵਾਂ ਦੀ ਪੂਰਤੀ ਕਰਦਿਆਂ ਹੋਇਆਂ ਅਸੀਂ ਤੇਜ਼ ਗਤੀ ਨਾਲ ਅੱਗੇ ਵਧ ਹੀ ਰਹੇ ਸੀ ਕਿ ਕੋਰੋਨਾਵਾਇਰਸ ਗਲੋਬਲ ਮਹਾਂਮਾਰੀ ਨੇ ਭਾਰਤ ਨੂੰ ਵੀ ਘੇਰ ਲਿਆ। ਕਈ ਲੋਕਾਂ ਨੇ ਸ਼ੱਕ ਜ਼ਾਹਿਰ ਕੀਤਾ ਕਿ ਜਦੋਂ ਕੋਰੋਨਾ ਭਾਰਤ ''ਤੇ ਹਮਲਾ ਕਰੇਗਾ ਤਾਂ ਭਾਰਤ ਪੂਰੀ ਦੁਨੀਆਂ ਲਈ ਸੰਕਟ ਬਣ ਜਾਵੇਗਾ। ਪਰ ਅੱਜ ਵੀ ਸਾਰੇ ਦੇਸ਼ਵਾਸੀਆਂ ਨੇ ਭਾਰਤ ਨੂੰ ਦੇਖਣ ਦਾ ਨਜ਼ਰੀਆ ਬਦਲ ਕੇ ਰੱਖ ਦਿੱਤਾ ਹੈ। ਤਾਲੀ-ਥਾਲੀ ਵਜਾਉਣ ਅਤੇ ਦੀਵਾ ਜਗਾਉਣ ਤੋਂ ਲੈ ਕੇ ਭਾਰਤ ਦੀਆਂ ਸੈਨਾਵਾਂ ਵੱਲੋਂ ਕੋਰੋਨਾ ਵਾਰੀਅਰਜ਼ ਦਾ ਸਨਮਾਨ ਹੋਵੇ, ਜਨਤਾ ਕਰਫਿਊ ਜਾਂ ਦੇਸ਼ ਵਿਆਹੀ ਲੌਕਡਾਊਨ ਦੌਰਾਨ ਨਿਯਮਾਂ ਦੀ ਤਨਦੇਹੀ ਨਾਲ ਪਾਲਣ ਹੋਵੇ, ਹਰ ਮੌਕੇ ''ਤੇ ਤੁਸੀਂ ਦਿਖਾਇਆ ਹੈ ਕਿ ਇੱਕ ਭਾਰਤ ਹੀ ਮੋਹਰੀ ਭਾਰਤ ਦੀ ਗਾਰੰਟੀ ਹੈ।
Click here to see the BBC interactive8. ਪਰ ਸਾਨੂੰ ਇਹ ਵੀ ਧਿਆਨ ਰੱਖਣਾ ਹੈ ਕਿ ਜੀਵਨ ਵਿੱਚ ਹੋ ਰਹੀ ਅਸੁਵਿਧਾ, ਜੀਵਨ ''ਤੇ ਆਫ਼ਤ ਵਿੱਚ ਨਾ ਬਦਲ ਜਾਵੇ। ਹਰੇਕ ਭਾਰਤੀ ਲਈ ਹਰੇਕ ਦਿਸ਼ਾ-ਨਿਰਦੇਸ਼ ਦਾ ਪਾਲਣ ਕਰਨਾ ਬਹੁਤ ਜ਼ਰੂਰੀ ਹੈ। ਇਹ ਲੜਾਈ ਲੰਬੀ ਹੈ ਪਰ ਅਸੀਂ ਵਿਜੇ ਪਥ ''ਤੇ ਚੱਲ ਪਏ ਹਾਂ ਅਤੇ ਜੇਤੂ ਹੋਣਾ ਸਾਡੇ ਸਾਰਿਆਂ ਦਾ ਸਮੂਹਕ ਸੰਕਲਪ ਹੈ।
9. ਅੱਜ ਇਹ ਚਰਚਾ ਵੀ ਬਹੁਤ ਵਿਆਪਕ ਹੈ ਕਿ ਭਾਰਤ ਸਣੇ ਸਾਰੇ ਦੇਸ਼ਾਂ ਦਾ ਅਰਥਚਾਰੇ ਕਿਵੇਂ ਉਭਰੇਗੀ? ਅੱਜ ਸਮੇਂ ਦੀ ਮੰਗ ਹੈ ਕਿ ਸਾਨੂੰ ਆਪਣੇ ਪੈਰਾਂ ''ਤੇ ਖੜ੍ਹਾ ਹੋਣਾ ਹੀ ਹੋਵੇਗਾ। ਆਪਣੇ ਬਲਬੂਤੇ ''ਤੇ ਚਲਣਾ ਹੀ ਹੋਵੇਗਾ ਅਤੇ ਇਸ ਲਈ ਇੱਕ ਹੀ ਮਾਰਗ ਹੈ, ਆਤਮ ਨਿਰਭਰ। ਅਜੇ ਹਾਲ ਹੀ ਵਿੱਚ ਆਤਮ ਨਿਰਭਰ ਭਾਰਤ ਮੁੰਹਿਮ ਲਈ ਦਿੱਤਾ ਗਿਆ 20 ਕਰੋੜ ਦਾ ਪੈਕੇਜ, ਇਸੇ ਦਿਸ਼ਾ ਵਿੱਚ ਚੁੱਕਿਆ ਗਿਆ ਇੱਕ ਵੱਡਾ ਕਦਮ ਹੈ। ਇਹ ਮੁਹਿੰਮ ਹਰੇਕ ਦੇਸ਼ਵਾਸੀ ਲਈ, ਸਾਡੇ ਮਜ਼ਦੂਰਾਂ ਲਈ, ਕਿਸਾਨਾਂ ਲਈ, ਸਾਡੇ ਛੋਟੇ ਉਦਮੀਆਂ, ਸਟਾਰਟ ਅਪਸ ਨਾਲ ਜੁੜਏ ਨੌਜਵਾਨਾਂ ਲਈ, ਸਾਰਿਆਂ ਲਈ ਨਵਾਂ ਮੌਕਿਆਂ ਦਾ ਦੌਰ ਲੈ ਕੇ ਆਵੇਗਾ।
10. ਗਲੋਬਲ ਮਹਾਂਮਾਰੀ ਕਾਰਨ, ਇਹ ਸੰਕਟ ਦੀ ਘੜੀ ਤਾਂ ਹੈ ਹੀ ਪਰ ਦੇਸ਼ਵਾਸੀਆਂ ਲਈ ਇਹ ਸੰਕਲਪ ਦੀ ਘੜੀ ਵੀ ਹੈ। ਸਾਨੂੰ ਇਹ ਹਮੇਸ਼ਾ ਯਾਦ ਰੱਖਣਾ ਹੈ ਕਿ 130 ਕਰੋੜ ਭਾਰਤੀਆਂ ਦਾ ਵਰਤਮਾਨ ਅਤੇ ਭਵਿੱਖ ਕੋਈ ਆਪਦਾ ਜਾਂ ਬਿਪਤਾ ਤੈਅ ਨਹੀਂ ਕਰ ਸਕਦੀ।


ਇਹ ਵੀਡੀਓਜ਼ ਵੀ ਦੇਖੋ
https://www.youtube.com/watch?v=8jDOqATdeQE
https://www.youtube.com/watch?v=CgwhNlKY-2s
https://www.youtube.com/watch?v=0407oU19Sl0
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''c5ab3017-f575-fd4d-8995-48d8b7e8b2e2'',''assetType'': ''STY'',''pageCounter'': ''punjabi.india.story.52858676.page'',''title'': ''ਭਾਜਪਾ ਸਰਕਾਰ 2.0 ਦਾ ਇੱਕ ਸਾਲ ਪੂਰਾ ਹੋਣ \''ਤੇ ਪੀਐੱਮ ਮੋਦੀ ਨੇ ਭਾਰਤ ਵਾਸੀਆਂ ਨੂੰ ਲਿਖੀ ਚਿੱਠੀ, 10 ਖ਼ਾਸ ਗੱਲਾਂ'',''published'': ''2020-05-30T04:45:22Z'',''updated'': ''2020-05-30T04:45:22Z''});s_bbcws(''track'',''pageView'');