ਕੋਰੋਨਾਵਾਇਰਸ: ਲੌਕਡਾਊਨ ਨੇ ਕਰਵਾਈ ਪੰਜਾਬ ਦੇ ਇਨ੍ਹਾਂ ਅਲੋਪ ਹੋ ਰਹੇ ਪੰਛੀਆਂ ਦੀ ਵਾਪਸੀ- ਪੰਜ ਖ਼ਬਰਾਂ

Saturday, May 30, 2020 - 08:18 AM (IST)

ਕੋਰੋਨਾਵਾਇਰਸ: ਲੌਕਡਾਊਨ ਨੇ ਕਰਵਾਈ ਪੰਜਾਬ ਦੇ ਇਨ੍ਹਾਂ ਅਲੋਪ ਹੋ ਰਹੇ ਪੰਛੀਆਂ ਦੀ ਵਾਪਸੀ- ਪੰਜ ਖ਼ਬਰਾਂ

ਕੋਰੋਨਾਵਾਇਰਸ ਮਹਾਂਮਾਰੀ ਤੋਂ ਬਚਣ ਲਈ ਦੁਨੀਆਂ ਦੇ ਲਗਭਗ ਹਰ ਦੇਸ਼ ਨੇ ਆਪਣੇ-ਆਪਣੇ ਨਾਗਰਿਕਾਂ ਨੂੰ ਕਰਫ਼ਿਊ ਜਾਂ ਲੌਕਡਾਊਨ ਨਾਲ ਘਰਾਂ ਵਿੱਚ ਬਿਠਾ ਦਿੱਤਾ ਹੈ।

ਅਜਿਹੇ ਵਿੱਚ ਜੇ ਕੋਈ ਅਸਲੀ ਅਜ਼ਾਦੀ ਅਤੇ ਖੁੱਲ੍ਹ ਮਾਣ ਰਿਹਾ ਹੈ ਤਾਂ ਉਹ ਹਨ ਕੁਦਰਤੀ ਜੀਵਨ ਅਤੇ ਵਣ-ਪ੍ਰਣੀ। ਇਹ ਬਦਲਾਅ ਤੁਸੀਂ ਵੀ ਜ਼ਰੂਰ ਆਪਣੇ ਆਲੇ-ਦੁਆਲੇ ਵਿੱਚ ਮਹਿਸੂਸ ਕੀਤਾ ਹੋਵੇਗਾ।

ਕੁਦਰਤ ਪ੍ਰੇਮੀ ਸੁਸਾਇਟੀ ਬਰਨਾਲਾ ਦੀ ਮੰਨੀਏ ਤਾਂ ਇਹ ਸਮਾਂ ਪੰਛੀਆਂ ਦੀਆਂ ਲੋਪ ਹੋ ਰਹੀਆਂ ਪ੍ਰਜਾਤੀਆਂ ਵਰਦਾਨ ਤੋਂ ਘੱਟ ਨਹੀਂ ਰਿਹਾ।

ਪੜ੍ਹੋ ਪੂਰੀ ਖ਼ਬਰ ਕਿ ਪੰਜਾਬ ਦੇ ਕਿਹੜੇ ਪੰਛੀ ਮੁੜ ਆਏ ਹਨ ਅਤੇ ਲੌਕਡਾਊਨ ਦਾ ਸਮਾਂ ਪੰਛੀਆਂ ਲਈ ਵਰਦਾਨ ਕਿਉਂ ਰਿਹਾ।

ਕੋਰੋਨਾਵਾਇਰਸ ਬਾਰੇ ਪੰਜਾਬ ਨੂੰ ਲੈ ਕੇ ਅਮਰੀਕਾ ਵਿੱਚ ਚਰਚਾ ਇਸ ਗੱਲੋਂ

ਮਹਾਰਾਸ਼ਟਰ, ਤਮਿਲਨਾਡੂ, ਗੁਜਰਾਤ ਅਤੇ ਦਿੱਲੀ, ਇਹ ਦੇਸ ਦੇ ਉਹ 4 ਸੂਬੇ ਹਨ ਜਿੱਥੇ ਕੋਰੋਨਾਵਾਇਰਸ ਦੀ ਲਾਗ ਦੇ ਸਭ ਤੋਂ ਵੱਧ ਮਾਮਲੇ ਹਨ।

ਉੱਥੇ ਹੀ ਜਿਨ੍ਹਾਂ ਸੂਬਿਆਂ ਨੇ ਕੋਰੋਨਾ ਨਾਲ ਨਜਿੱਠਣ ਲਈ ਚੰਗਾ ਕੰਮ ਕੀਤਾ ਹੈ, ਉਨ੍ਹਾਂ ਵਿੱਚ ਕੇਰਲ ਦਾ ਜ਼ਿਕਰ ਕਾਫੀ ਹੁੰਦਾ ਹੈ।

ਦੇਸ ਵਿੱਚ ਕੋਰੋਨਾਵਾਇਰਸ ਦਾ ਪਹਿਲਾ ਮਾਮਲਾ ਕੇਰਲ ਵਿੱਚ ਹੀ ਸਾਹਮਣੇ ਆਇਆ ਸੀ। ਇਸ ਤੋਂ ਬਾਅਦ ਵੀ ਉੱਥੇ ਕੋਰੋਨਾ ਨਾਲ ਹੋਣ ਵਾਲੀ ਮੌਤ ਦਾ ਅੰਕੜਾ ਅਜੇ ਤੱਕ 7 ਹੈ।

ਪੰਜਾਬ ਇੱਕ ਸੂਬਾ ਹੋਰ ਹੈ, ਜਿਸ ਨੇ ਲੋਕਾਂ ਦਾ ਧਿਆਨ ਭਾਰਤ ਵਿੱਚ ਤਾਂ ਨਹੀਂ ਪਰ ਅਮਰੀਕਾ ਵਿੱਚ ਆਪਣੇ ਵੱਲ ਜ਼ਰੂਰ ਖਿੱਚਿਆ ਹੈ।

ਜਾਣੋ ਕੀ ਹੈ ਅਧਿਐਨ ਅਤੇ ਕਿਉਂ ਹੈ ਪੰਜਾਬ ਦੀ ਚਰਚਾ, ਇਸ ਖ਼ਬਰ ਵਿੱਚ।

ਕੋਰੋਨਾਵਾਇਰਸ
BBC

ਕੋਰੋਨਾਵਾਇਰਸ: ਭਾਰਤ ''ਚ ਅਗਲੇ ਕੁਝ ਹਫ਼ਤਿਆਂ ਦੌਰਾਨ ਹਾਲਾਤ ਗੰਭੀਰ ਕਿਉਂ ਹੋ ਜਾਣਗੇ

ਕੋਰੋਨਾਵਾਇਰਸ
Getty Images
ਲਾਗ ਦੀ ਰਫ਼ਤਾਰ ਟੈਸਟਿੰਗ ਦੀ ਰਫ਼ਤਾਰ ਨਾਲੋਂ ਵੱਧ ਹੋ ਗਈ ਹੈ, ਅਪ੍ਰੈਲ ਤੋਂ ਬਾਅਦ ਟੈਸਟ ਦੁੱਗਣੇ ਹੋਏ ਹਨ ਪਰ ਕੇਸਾਂ ਵਿੱਚ ਚੌਗੁਣਾ ਵਾਧਾ ਹੋਇਆ ਹੈ।

ਭਾਰਤ ਦੀ ਰਾਜਧਾਨੀ ਦਿੱਲੀ ਸਣੇ ਮੁੰਬਈ ਸ਼ਹਿਰ ਦੇ ਡਾਕਟਰਾਂ ਨੇ ਸਾਨੂੰ ਦੱਸਿਆ ਕਿ ਉਹ ਪਹਿਲਾਂ ਤੋਂ ਹੀ ਕੋਵਿਡ-19 ਦੇ ਮਾਮਲਿਆਂ ਨੂੰ ਲੈ ਕੇ ਦਾਖਲਿਆਂ ਵਿੱਚ ਵਾਧਾ ਦੇਖ ਰਹੇ ਹਨ ਅਤੇ ਹਸਪਤਾਲ ਤੇ ਕ੍ਰਿਟੀਕਲ ਕੇਅਰ ਯੁਨਿਟ ਵਿੱਚ ਬਿਸਤਰਿਆਂ ਦੀ ਘਾਟ ਨੂੰ ਲੈ ਕੇ ਉਹ ਚਿੰਤਤ ਹਨ।

ਜਿਵੇਂ ਮੰਨਿਆ ਜਾ ਰਿਹਾ ਹੈ ਕਿ ਕੋਰੋਨਾਵਾਇਰਸ ਦੇ ਮਾਮਲੇ ਜੁਲਾਈ ਵਿੱਚ ਸਿਖ਼ਰ ''ਤੇ ਹੋਣਗੇ ਤਾਂ ਇਸ ਵਾਧੇ ਕਾਰਨ ਕਈ ਮੌਤਾਂ ਹਸਪਤਾਲਾਂ ਵਿੱਚ ਬਿਸਤਰਿਆਂ ਦੀ ਘਾਟ ਜਾਂ ਇਲਾਜ ਵਿੱਚ ਦੇਰੀ ਕਾਰਨ ਹੋਣਗੀਆਂ।

ਅਜਿਹਾ ਇਸ ਲਈ ਕਿਉਂਕਿ ਲਾਗ ਨਾਲ ਪੀੜਤ ਮਰੀਜ਼ਾਂ ਨੂੰ ਸਮੇਂ ਸਿਰ ਆਕਸੀਜਨ ਅਤੇ ਹੋਰ ਜ਼ਰੂਰੀ ਮੈਡੀਕਲ ਸਹਾਇਤਾ ਨਹੀਂ ਮਿਲੇਗੀ। ਪੂਰੀ ਖ਼ਬਰ ਪੜ੍ਹੋ

ਕੋਰੋਨਾਵਾਇਰਸ ਕਾਰਨ ਲੌਕਡਾਊਨ: ਕਿਹੜੇ ਖੇਤਰਾਂ ਨੂੰ ਸਭ ਤੋਂ ਵੱਧ ਮਾਰ ਪਈ ਹੈ

ਲੌਕਡਾਊਨ
Getty Images
ਲੌਕਡਾਊਨ ਦਾ ਅਸਰ ਤਕਰੀਬਨ ਸਾਰੇ ਹੀ ਉਦਯੋਗਾਂ ''ਤੇ ਪੈਣ ਦੇ ਕਿਆਸ ਲਾਏ ਜਾ ਰਹੇ ਹਨ

ਭਾਰਤ ਸਰਕਾਰ ਨੇ ਕਿਹਾ ਹੈ ਕਿ ਜਨਵਰੀ-ਮਾਰਚ ਦੀ ਤਿਮਾਹੀ ਵਿੱਚ ਦੇਸ਼ ਦੀ ਵਿਕਾਸ ਦਰ 3.1 ਫੀਸਦ ਰਹੀ।

ਸਾਲ 2019-20 ਵਿੱਚ ਦੇਸ਼ ਦੀ ਆਰਥਿਕਤਾ ਦੀ ਵਿਕਾਸ ਦਰ 4.2 ਫੀਸਦ ਰਹਿਣ ਦੀ ਉਮੀਦ ਹੈ।

ਇਹ ਦੇਸ਼ ਦੇ ਜੀਡੀਪੀ ਦੀ ਪਿਛਲੇ 11 ਸਾਲਾਂ ਦੀ ਸਭ ਤੋਂ ਘੱਟ ਵਿਕਾਸ ਦਰ ਹੈ।

ਜੀਡੀਪੀ ਵਿੱਚ ਵਿਕਾਸ ਦਾ ਇਹ ਅਨੁਮਾਨ ਅਜਿਹੇ ਸਮੇਂ ਵਿੱਚ ਆਇਆ ਹੈ ਜਦੋਂ ਦੇਸ਼ ਵਿੱਚ ਲੌਕਡਾਊਨ ਦਾ ਤੀਜਾ ਪੜਾਅ ਚੱਲ ਰਿਹਾ ਹੈ, ਜਿਸ ਨਾਲ ਦੇਸ਼ ਦੀ ਅਰਥਵਿਵਸਥਾ ਨੂੰ ਭਾਰੀ ਨੁਕਸਾਨ ਪਹੁੰਚ ਰਿਹਾ ਹੈ।

ਅਜਿਹੇ ਵਿੱਚ ਪੜ੍ਹੋ ਭਾਰਤੀ ਅਰਥਾਕਿਤਾ ਦੇ ਉਨ੍ਹਾਂ ਖੇਤਰਾਂ ਬਾਰੇ ਜਿਨ੍ਹਾਂ ਉੱਪਰ ਕਿ ਲੌਕਡਾਊਨ ਦੀ ਸਭ ਤੋਂ ਵਧ ਮਾਰ ਪਈ ਹੈ।

Click here to see the BBC interactive

ਕੋਰੋਨਾਵਾਇਰਸ : ਭਾਰਤ ਦਾ ਸ਼ਹਿਰ, ਜਿੱਥੇ ਲੋਕਾਂ ਦਾ ਲਾਸ਼ਾਂ ਨਾਲ ਰੱਖ ਕੇ ਇਲਾਜ ਕੀਤਾ ਜਾ ਰਿਹਾ

ਕਦੇ ਨਾਲ ਰੁਕਣ ਵਾਲਾ ਸ਼ਹਿਰ ਮੁੰਬਈ ਕੋਰੋਨਾ ਕਰਕੇ ਥਮ ਜਿਹਾ ਗਿਆ
AFP
ਕਦੇ ਨਾਲ ਰੁਕਣ ਵਾਲਾ ਸ਼ਹਿਰ ਮੁੰਬਈ ਕੋਰੋਨਾ ਕਰਕੇ ਥਮ ਜਿਹਾ ਗਿਆ

31 ਹਜ਼ਾਰ ਤੋਂ ਵੱਧ ਮਾਮਲ ਯਾਨੀ, ਭਾਰਤ ਦੇ ਕੁੱਲ ਕੋਰੋਨਾਵਾਇਰਸ ਮਾਮਲਿਆਂ ਦਾ ਕਰੀਬ 5ਵਾਂ ਹਿੱਸਾ ਤੇ ਲਗਭਗ ਇੱਕ ਚੌਥਾਈ ਮੌਤਾਂ ਮੁੰਬਈ ਹੀ ਦਰਜ ਹੋਈਆਂ ਹਨ।

ਬੀਬੀਸੀ ਪੱਤਰਕਾਰ ਯੋਗਿਤਾ ਲਿਮਹੇ ਨੇ ਪਤਾ ਲਾਇਆ ਕਿ ਭਾਰਤ ਦੀ ਆਰਥਿਕ ਰਾਜਧਾਨੀ ਕਹੇ ਜਾਣ ਵਾਲਾ ਸ਼ਹਿਰ ਮੁੰਬਈ ਕਿੰਨੀ ਬੁਰੀ ਤਰ੍ਹਾਂ ਕੋਰੋਨਾਵਾਇਰਸ ਨਾਲ ਪ੍ਰਭਾਵਿਤ ਹੋਇਆ ਹੈ।

ਸਾਲ 2008 ਵਿੱਚ, ਜਦੋਂ ਦੱਖਣੀ ਮੁੰਬਈ ਵਿੱਚ ਬੰਦੂਕਧਾਰੀ ਗੋਲੀਆਂ ਚਲਾ ਰਹੇ ਸਨ ਤਾਂ ਉਦੋਂ ਵੀ ਬਾਕੀ ਹਿੱਸੇ ਵਿੱਚ ਟਰੇਨਾਂ ਦੌੜ ਰਹੀਆਂ ਸਨ। ਕੋਵਿਡ-19 ਕਾਰਨ ਲੱਗੇ ਲੌਕਡਾਊਨ ਕਰਕੇ ਕਿਸੇ ਤਰ੍ਹਾਂ ਦੀ ਕੋਈ ਢਿੱਲ ਨਾ ਹੋਣ ਕਾਰਨ ਸ਼ਹਿਰ ਵਿੱਚ ਸੁੰਨ ਪਸਰੀ ਹੋਈ ਹੈ। ਪੜ੍ਹੋ ਪੂਰੀ ਖ਼ਬਰ


ਹੈਲਪਲਾਈਨ ਨੰਬਰ
BBC

ਕੋਰੋਨਾਵਾਇਰਸ
BBC

ਇਹ ਵੀਡੀਓਜ਼ ਵੀ ਦੇਖੋ

https://www.youtube.com/watch?v=8jDOqATdeQE

https://www.youtube.com/watch?v=CgwhNlKY-2s

https://www.youtube.com/watch?v=0407oU19Sl0

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''1a9e6d90-268e-3149-8da1-922b6baea083'',''assetType'': ''STY'',''pageCounter'': ''punjabi.india.story.52858272.page'',''title'': ''ਕੋਰੋਨਾਵਾਇਰਸ: ਲੌਕਡਾਊਨ ਨੇ ਕਰਵਾਈ ਪੰਜਾਬ ਦੇ ਇਨ੍ਹਾਂ ਅਲੋਪ ਹੋ ਰਹੇ ਪੰਛੀਆਂ ਦੀ ਵਾਪਸੀ- ਪੰਜ ਖ਼ਬਰਾਂ'',''published'': ''2020-05-30T02:36:05Z'',''updated'': ''2020-05-30T02:36:05Z''});s_bbcws(''track'',''pageView'');

Related News