ਕੋਰੋਨਾਵਾਇਰਸ : ਸ਼ਹਿਰ ,ਜਿੱਥੇ ਲੋਕਾਂ ਦਾ ਲਾਸ਼ਾਂ ਨਾਲ ਰੱਖ ਕੇ ਇਲਾਜ ਕੀਤਾ ਜਾ ਰਿਹਾ

05/28/2020 4:33:29 PM

ਕਦੇ ਨਾਲ ਰੁਕਣ ਵਾਲਾ ਸ਼ਹਿਰ ਮੁੰਬਈ ਕੋਰੋਨਾ ਕਰਕੇ ਥਮ ਜਿਹਾ ਗਿਆ
AFP
ਕਦੇ ਨਾਲ ਰੁਕਣ ਵਾਲਾ ਸ਼ਹਿਰ ਮੁੰਬਈ ਕੋਰੋਨਾ ਕਰਕੇ ਥਮ ਜਿਹਾ ਗਿਆ

31 ਹਜ਼ਾਰ ਤੋਂ ਵੱਧ ਮਾਮਲ ਯਾਨੀ, ਭਾਰਤ ਦੇ ਕੁੱਲ ਕੋਰੋਨਾਵਾਇਰਸ ਮਾਮਲਿਆਂ ਦਾ ਕਰੀਬ 5ਵਾਂ ਹਿੱਸਾ ਤੇ ਲਗਭਗ ਇੱਕ ਚੌਥਾਈ ਮੌਤਾਂ ਮੁੰਬਈ ਹੀ ਦਰਜ ਹੋਈਆਂ ਹਨ।

ਬੀਬੀਸੀ ਪੱਤਰਕਾਰ ਯੋਗਿਤਾ ਲਿਮਹੇ ਨੇ ਪਤਾ ਲਗਾਇਆ ਕਿ ਭਾਰਤ ਦੀ ਆਰਥਿਕ ਰਾਜਧਾਨੀ ਕਹੇ ਜਾਣ ਵਾਲਾ ਸ਼ਹਿਰ ਮੁੰਬਈ ਕਿੰਨੀ ਬੁਰੀ ਤਰ੍ਹਾਂ ਕੋਰੋਨਾਵਾਇਰਸ ਨਾਲ ਪ੍ਰਭਾਵਿਤ ਹੋਇਆ ਹੈ।

ਮੁੰਬਈ ਹਮੇਸ਼ਾ ਭੱਜ-ਦੌੜ ਵਾਲਾ ਸ਼ਹਿਰ ਰਿਹਾ ਹੈ, ਜੋ ਲਗਾਤਾਰ ਦੌੜਦਾ ਰਹਿੰਦਾ ਹੈ ਅਤੇ ਮੈਂ ਇੱਥੇ ਇੱਕ ਲੰਬਾ ਸਮਾਂ ਬਿਤਾਇਆ ਹੈ ਤੇ ਇਸ ਨੂੰ ਸਵੀਕਾਰ ਕਰਦੀ ਹਾਂ।

ਸਾਲ 2008 ਵਿੱਚ, ਜਦੋਂ ਦੱਖਣੀ ਮੁੰਬਈ ਵਿੱਚ ਬੰਦੂਕਧਾਰੀ ਗੋਲੀਆਂ ਚਲਾ ਰਹੇ ਸਨ ਤਾਂ ਉਦੋਂ ਵੀ ਬਾਕੀ ਹਿੱਸੇ ਵਿੱਚ ਟਰੇਨਾਂ ਦੌੜ ਰਹੀਆਂ ਸਨ। ਲੱਖਾਂ ਲੋਕ ਕੰਮ ’ਤੇ ਆ ਜਾ ਰਹੇ ਸਨ ਅਤੇ ਰੈਸਟੋਰੈਂਟ ਤੇ ਦਫ਼ਤਰ ਖੁੱਲ੍ਹੇ ਹੋਏ ਸਨ।

ਪਰ ਕੋਵਿਡ-19 ਕਾਰਨ ਲੱਗੇ ਲੌਕਡਾਊਨ ਕਰਕੇ ਕਿਸੇ ਤਰ੍ਹਾਂ ਦੀ ਕੋਈ ਢਿੱਲ ਨਾ ਹੋਣ ਕਾਰਨ ਸ਼ਹਿਰ ਵਿੱਚ ਸੁੰਨ ਪਸਰੀ ਹੋਈ ਹੈ।

ਇਥੋਂ ਦਾ ਮੈਡੀਕਲ ਢਾਂਚਾ ਵੀ ਲਗਭਗ ਤਬਾਹੀ ਦੀ ਕਗਾਰ ’ਤੇ ਖੜ੍ਹਾ ਹੈ।

ਕੋਰੋਨਾਵਾਇਰਸ
BBC

ਇੱਕ ਸ਼ਿਫਟ ਵਿੱਚ 15 ਤੋਂ 18 ਮੌਤਾਂ

ਕੋਵਿਡ-19 ਮਰੀਜ਼ਾਂ ਦਾ ਇਲਾਜ ਕਰਨ ਵਾਲੇ ਕੇਈਐੱਮ ਹਸਪਤਾਲ ਦੇ ਇੱਕ ਡਾਕਟਰ ਨੇ ਦੱਸਿਆ, "ਪਿਛਲੀ ਰਾਤ ਸਿਰਫ਼ 6 ਘੰਟਿਆਂ ਵਿੱਚ ਮੈਂ ਕੋਵਿਡ ਕਰਕੇ 15 ਤੋਂ 18 ਮੌਤਾਂ ਦੇਖੀਆਂ। ਇਸ ਤੋਂ ਪਹਿਲਾਂ ਮੈਂ ਇੱਕ ਆਪਣੀ ਇੱਕ ਸ਼ਿਫਟ ਵਿੱਚ ਇੰਨੀਆਂ ਮੌਤਾਂ ਨਹੀਂ ਦੇਖੀਆਂ।"

ਉਨ੍ਹਾਂ ਇਹ ਜਾਣਕਾਰੀ ਆਪਣਾ ਨਾਮ ਨਾ ਦੱਸਣ ਦੀ ਸ਼ਰਤ ’ਤੇ ਦਿੱਤੀ।

"ਇਹ ਜੰਗ ਦਾ ਮੈਦਾਨ ਹੈ। ਇੱਕ ਬੈੱਡ ’ਤੇ 2-3 ਮਰੀਜ਼ ਹਨ, ਕੁਝ ਜ਼ਮੀਨ ਤੇ ਕੁਝ ਕੋਰੀਡੋਰ ਵਿੱਚ ਪਏ ਹਨ। ਸਾਡੇ ਕੋਲ ਆਕਸੀਜਨ ਪੋਡਸ ਵੀ ਲੋੜੀਂਦੇ ਨਹੀਂ ਹਨ।"

ਇੱਕ ਹੋਰ ਸਿਓਨ ਹਸਪਤਾਲ ਦੇ ਡਾਕਟਰ ਦਾ ਕਹਿਣਾ ਹੈ ਕਿ ਉਹ ਇੱਕ ਆਕਸੀਜਨ ਟੈਂਕ ਨੂੰ 2 ਜਾਂ ਤਿੰਨ ਲੋਕਾਂ ਵਿੱਚ ਵੰਡਦੇ ਹਾਂ। ਬੈੱਡਾਂ ਵਿਚਾਲੇ ਥਾਂ ਤੰਗ ਕੀਤੀ ਗਈ ਹੈ ਤਾਂ ਜੋ ਵਧੇਰੇ ਲੋਕਾਂ ਦਾ ਇਲਾਜ ਕੀਤਾ ਜਾ ਸਕਦਾ ਹੈ।

ਉਹ ਕਹਿੰਦੇ ਹਨ ਕਿ ਪੀਪੀਈ ਕਿੱਟ ਪਹਿਨਣ ਵਾਲੀਆਂ ਥਾਵਾਂ ’ਤੇ ਸਾਫ਼-ਸਫਾਈ ਨਹੀਂ ਹੈ।

ਮੁੰਬਈ ਵਿੱਚ ਗਰਮ ਅਤੇ ਨਮੀ ਵਾਲਾ ਮੌਸਮ ਹੈ, ਡਾਕਟਰ ਕਿੱਟ ਪਹਿਨਣ ਤੋਂ ਬਾਅਦ ਕੁਝ ਹੀ ਮਿੰਟਾਂ ਵਿੱਚ ਪਸੀਨੇ ਨਾਲ ਭਰ ਜਾਂਦੇ ਹਨ।

ਇੱਕ ਬੈੱਡ ਉੱਤੇ 2-3 ਮਰੀਜ਼ਾਂ ਨੂੰ ਪਾਇਆ ਜਾ ਰਿਹਾ ਹੈ
BBC
ਇੱਕ ਬੈੱਡ ਉੱਤੇ 2-3 ਮਰੀਜ਼ਾਂ ਨੂੰ ਪਾਇਆ ਜਾ ਰਿਹਾ ਹੈ

ਸਿਓਨ ਅਤੇ ਏਕੀਐੱਮ ਦੋਵਾਂ ਹਸਪਤਾਲਾਂ ਵਿੱਚੋਂ ਆਈਆਂ ਵੀਡੀਓ ਦਰਸਾਉਂਦੀਆਂ ਹਨ ਕਿ ਲੋਕਾਂ ਦਾ ਲਾਸ਼ਾਂ ਨੇ ਨਾਲ ਰੱਖ ਕੇ ਇਲਾਜ ਕੀਤਾ ਜਾ ਰਿਹਾ ਹੈ ਅਤੇ ਮਰੀਜ਼ਾਂ ਨਾਲ ਭਰੇ ਹੋਏ ਵਾਰਡਾਂ ਦੀਆਂ ਵੀਡੀਓਜ਼ ਨਾਲ ਸੋਸ਼ਲ ਮੀਡੀਆ ਭਰਿਆ ਹੋਇਆ ਹੈ।

ਮੁੰਬਈ ਵਿੱਚ ਪਬਲਿਕ ਸਿਹਤ ਮਾਹਰ ਡਾ. ਸਵਾਤੀ ਰਾਣੇ ਦਾ ਕਹਿਣਾ ਹੈ, "ਮੁੰਬਈ ਵਧੀਆ ਸਿਹਤ ਅਤੇ ਡਾਕਟਰੀ ਸਹੂਲਕਤਾਂ ਵਾਲੀਆਂ ਥਾਵਾਂ ਵਿਚੋਂ ਇੱਕ ਹੈ ਪਰ ਇਹ ਮਹਾਂਮਾਰੀ ਲਈ ਤਿਆਰ ਨਹੀਂ ਸੀ। ਸੁਪਨਿਆਂ ਦਾ ਸ਼ਹਿਰ ਹੁਣ ਇੱਕ ਬੁਰਾ ਸੁਪਨਾ ਬਣ ਕੇ ਰਹਿ ਗਿਆ ਹੈ।"

ਭਾਰਤ ਦੀ ਆਰਥਿਕ ਰਾਜਧਾਨੀ, ਇੱਕ ਅਜਿਹਾ ਸ਼ਹਿਰ ਜਿਸ ਕਈ ਛੋਟੇ-ਛੋਟੇ ਆਈਲੈਂਡ ਜੁੜੇ ਹੋਏ ਤੇ ਅਰਬ ਸਾਗਰ ਨਾਲ ਮਿਲਿਆ ਹੋਇਆ ਹੈ। ਮੁੰਬਈ ਵਿੱਚ ਕੰਮ ਦੇ ਮੌਕਿਆਂ ਦੀ ਭਾਲ ਵਿੱਚ ਪੂਰੇ ਦੇਸ਼ ਵਿਚੋਂ ਲੱਖਾਂ ਲੋਕ ਆਉਂਦੇ ਹਨ।

ਡਬਲਿਊਈਐੱਫ ਦੀ ਰਿਪੋਰਟ ਮੁਤਾਬਕ, ਵਾਇਰਸ ਖਿਲਾਫ ਸਖ਼ਤ ਲੜਾਈ ਦੀ ਇੱਕ ਕਾਰਨ ਇਸ ਦੀ ਆਬਾਦੀ ਘਣਤਾ ਵੀ ਹੈ।

ਇੱਕ ਹਸਪਤਾਲ ਦੇ ਡਾਕਟਰ ਨੇ ਕਿਹਾ, "ਵੀਡੀਓ ਵਿੱਚ ਦਿਖਾਏ ਗਏ ਹਾਲਾਤ ਕਈ ਸਾਲਾਂ ਤੱਕ ਬਣੇ ਰਹਿਣਗੇ। ਅਫ਼ਸੋਸ ਦੀ ਗੱਲ ਇਹ ਹੈ ਕਿ ਇਹ ਮਹਾਂਮਾਰੀ ਦੋ ਦੌਰ ਵਿੱਚ ਲੋਕ ਮਹਿਸੂਸ ਕਰਕੇ ਰਹੇ ਹਨ ਸਿਹਤ ਸਹੂਲਤਾਂ ਖਿੰਡ ਗਈਆਂ ਹਨ।"

''ਸਰਕਾਰੀ ਡਾਕਟਰਾਂ ਨੂੰ ਕੋਵਿਡ-19 ਦੀ ਮਾਰ ਨੇ ਝੰਬਿਆ''

ਸਰਕਾਰੀ ਰਿਪੋਰਟ ਮੁਤਾਬਕ, ਮੁੰਬਈ ਵਿੱਚ 70 ਪਬਲਿਕ ਹਸਪਤਾਲ ਵਿੱਚ 20, 700 ਅਤੇ 1500 ਪ੍ਰਾਈਵੇਟ ਸਮਰੱਥਾ ਦੇ ਨਾਲ 20,000 ਬੈੱਡ ਹਨ।

ਸ਼ਹਿਰ ਵਿੱਚ ਅੰਦਾਜ਼ਨ 3 ਹਜ਼ਾਰ ਲੋਕਾਂ ਲਈ ਇੱਕ ਬੈੱਡ ਹੈ ਅਤੇ ਵਿਸ਼ਵ ਸਿਹਤ ਸੰਗਠਨ ਦੀਆਂ ਸਿਫਾਰਿਸ਼ਾਂ ਤਹਿਤ 550 ਬੰਦਿਆਂ ਲਈ ਇੱਕ ਬੈੱਡ ਹੋਣਾ ਚਾਹੀਦਾ ਹੈ।

10 ਸਾਲ ਪਹਿਲਾਂ ਅੰਦਾਜ਼ੇ ਮੁਤਾਬਕ ਮੁੰਬਈ ਦੀ ਆਬਾਦੀ ਤੇਜੀ ਨਾਲ ਵਧ ਰਹੀ ਹੈ ਪਰ ਸਿਹਤ ਢਾਂਚਾ ਆਪਣੀ ਥਾਂ ’ਤੇ ਨਹੀਂ ਖੜ੍ਹਾ ਹੋ ਸਕਿਆ ਹੈ।

Click here to see the BBC interactive

ਸਰਕਾਰੀ ਡਾਕਟਰਾਂ ਨੂੰ ਕੋਵਿਡ-19 ਦੀ ਮਾਰ ਨੇ ਝੰਬਿਆ ਪਿਆ ਕਿਉਂਕਿ ਉਨ੍ਹਾਂ ’ਤੇ ਜ਼ਿਆਦ ਬੋਝ ਪੈ ਗਿਆ ਹੈ।

ਡਾ. ਰਾਣੇ ਦਾ ਕਹਿਣਾ ਹੈ, "ਸਾਰਾ ਭਾਰ ਉਹ ਅਪਾਹਜ ਪਬਲਿਕ ਸੈਕਟਰ ’ਤੇ ਆ ਡਿੱਗਿਆ ਹੈ, ਨਿੱਜੀ ਸੈਕਟਰਾਂ ਦੀ ਬਹੁਤ ਘੱਟ ਸ਼ਮੂਲੀਅਤ ਹੈ, ਸਿਰਫ਼ ਕੁਝ ਹੀ ਆਪਣੇ ਬੈੱਡਾਂ ਦੀ ਵਰਤੋਂ ਕੋਵਿਡ-19 ਲਈ ਕਰ ਰਹੇ ਹਨ।"

ਪਿਛਲੇ ਹਫ਼ਤੇ ਮਹਾਰਾਸ਼ਟਰ ਦੀ ਸਰਕਾਰ ਨੇ ਬਿਆਨ ਦਿੱਤਾ ਸੀ ਕਿ ਨਿੱਜੀ ਹਸਪਤਾਲ ਕੋਵਿਡ-19 ਦੇ ਮਰੀਜਾਂ ਲਈ ਆਪਣੇ ਸਰੋਤਾਂ ਦਾ 80 ਫੀਸਦ ਸਮਰਪਿਤ ਕਰਨਾ ਹੋਵੇਗਾ, ਜਦਕਿ ਕੀਮਤਾਂ ਨੇ ਅੜਿੱਕਾ ਪਾਇਆ ਹੋਇਆ ਹੈ।

''ਸਰਕਾਰੀ ਡਾਕਟਰਾਂ ਲਈ ਕੋਈ ਰਾਹਤ ਨਹੀਂ''

ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਮਹਾਰਾਸ਼ਟਰ ਤੋਂ ਪ੍ਰਧਾਨ ਡਾ. ਅਵਿਨਾਸ਼ ਬੋਂਦਵੇ ਦਾ ਕਹਿਣਾ ਹੈ, "ਲਾਗ ਦੇ ਸੁਭਾਅ ਕਾਰਨ ਸ਼ੁਰੂਆਤ ਵਿੱਚ ਘਬਰਾ ਰਹੇ ਸਨ, ਹੁਣ ਕਰੀਬ 3 ਹਜ਼ਾਰ ਆਜ਼ਾਦ ਡਾਕਟਰ ਮਦਦ ਲਈ ਹਸਤਾਖ਼ਰ ਚੁੱਕੇ ਹਨ। ਪਰ ਸਾਨੂੰ ਸਹੀ ਕੀਮਤਾਂ ’ਤੇ ਸਹੀ ਪੀਪੀਈ ਕਿੱਟਾਂ ਮੁਹੱਈਆਂ ਕਰਵਾਉਣ ਵਾਲਿਆਂ ਦੀ ਲੋੜ ਹੈ, ਜੋ ਫਿਲਹਾਲ ਅਜੇ ਤੱਕ ਸਾਡੇ ਕੋਲ ਮੌਜੂਦ ਨਹੀਂ ਹਨ।"

ਪਰ ਇਨ੍ਹਾਂ ਪ੍ਰਾਈਵੇਟ ਡਾਕਟਰਾਂ ਨੂੰ ਅਜੇ ਸ਼ਾਮਿਲ ਕਰਨਾ ਹੈ ਤੇ ਫਿਲਹਾਲ ਸਰਕਾਰੀ ਡਾਕਟਰਾਂ ਲਈ ਕੋਈ ਰਾਹਤ ਨਹੀਂ ਹੈ।

ਸਿਓਨ ਹਸਪਤਾਲ ਦੇ ਡਾਕਟਰ ਨੇ ਸੋਮਵਾਰ ਨੂੰ ਕਿਹਾ ਸੀ, "ਮਦਦ ਤੁਰੰਤ ਚਾਹੀਦੀ ਹੈ। ਅਸੀਂ ਬਿਨਾਂ ਛੁੱਟੀ ਦੇ ਕੰਮ ਕਰ ਰਹੇ ਹਾਂ ਤੇ ਕਦੇ ਵੀ ਸਾਨੂੰ ਕੁਆਰੰਟੀਨ ਹੋਣਾ ਪੈ ਸਕਦਾ ਹੈ।"

ਸ਼ਹਿਰ ਦੀਆਂ ਕਈ ਥਾਵਾਂ ’ਤੇ 4 ਹਜ਼ਾਰ ਦੀ ਸਮਰੱਥਾ ਵਾਲੇ ਕਈ ਅਸਥਾਈ ਹਸਪਤਾਲਾਂ ਨੂੰ ਬਣਾਇਆ ਜਾ ਰਿਹਾ ਹੈ ਅਤੇ ਇੱਕ ਡੈਸ਼ਬੋਰਡ ਵੀ ਤਿਆਰ ਕੀਤਾ ਜਾ ਰਿਹਾ ਹੈ ਕਿ ਪਤਾ ਲਗਾਇਆ ਸਕੇ ਕਿ ਕਿੱਥੇ ਬੈੱਡ ਖਾਲੀ ਹੈ।

ਪਰ ਇਹ ਕਦਮ ਕਈ ਪਰਿਵਾਰਾਂ ਲਈ ਬੇਹੱਦ ਦੇਰੀ ਕਰ ਦੇਣਗੇ।

ਸਰਾਕਾਰੀ ਹਸਪਤਾਲਾਂ ਤੇ ਬੋਝ ਪੈ ਗਿਆ ਹੈ
REUTERS
ਸਰਾਕਾਰੀ ਹਸਪਤਾਲਾਂ ਤੇ ਬੋਝ ਪੈ ਗਿਆ ਹੈ

ਨਿਤਿਆਗਣੇਸ਼ ਪਿੱਲਈ ਦਾ ਕਹਿਣਾ ਹੈ ਕਿ ਜਦੋਂ ਉਸ ਦੇ ਪਿਤਾ ਨੂੰ ਸਾਹ ਲੈਣ ਵਿੱਚ ਤਕਲੀਫ਼ ਹੋਈ ਤਾਂ ਵੱਡੀਆਂ ਸਹੂਲਤਾਂ ਨਾਲ ਲੈਸ ਕਰੀਬ 8 ਪ੍ਰਾਈਵੇਟ ਹਸਪਤਾਲਾਂ ਨੇ ਉਨ੍ਹਾਂ ਨੂੰ ਮਨਾ ਕਰ ਦਿੱਤਾ। ਅਖੀਰ ਉਹ ਉਨ੍ਹਾਂ ਸਿਓਨ ਹਸਪਤਾਲ ਲੈ ਕੇ ਗਏ।

ਉਹ ਕਹਿੰਦੇ ਹਨ, "ਉੱਥੇ ਇੱਕ ਸਟ੍ਰੈਚਰ ਸੀ, ਜਿਸ ਉੱਤੇ ਖੂਨ ਦੇ ਦਾਗ਼ ਲੱਗੇ ਹੋਏ ਸਨ। ਮੈਨੂੰ ਕਿਸੇ ਤਰ੍ਹਾਂ ਇੱਕ ਵ੍ਹੀਲਚੇਰ ਮਿਲੀ ਤੇ ਆਪਣੇ ਪਿਤਾ ਨੂੰ ਉਸ ’ਤੇ ਬਿਠਾਇਆ ਤੇ ਅੰਦਰ ਲੈ ਗਿਆ। ਉਨ੍ਹਾਂ ਨੇ ਕਿਹਾ ਕਿ ਆਈਸੀਯੂ ਦੀ ਲੋੜ ਹੈ ਪਰ ਉੱਤੇ ਸਾਰੇ ਬੈੱਡ ਭਰੇ ਹੋਏ ਹਨ। ਓਨੀਂ ਦੇਰ ਡਾਕਟਰ ਮੇਰੇ ਪਿਤਾ ਦੀ ਜਾਂਚ ਕਰ ਰਹੇ ਸਨ, ਉਨ੍ਹਾਂ ਦੱਸਿਆ ਕਿ ਇਹ ਮੁਸ਼ਕਲ ਨਾਲ ਹੀ ਬਚਣਗੇ।"

ਕੋਰੋਨਾਵਾਇਰਸ
BBC

ਘਾਟਾ ਕਰੋੜਾਂ ਵਿੱਚ ਹੈ

ਕੁਝ ਘੰਟਿਆਂ ਬਾਅਦ 62 ਸਾਲ ਦੇ ਸਿਲਵਾਰਾਜ ਪਿੱਲਈ ਦੀ ਮੌਤ ਹੋ ਗਈ। ਮੌਤ ਤੋਂ ਬਾਅਦ ਆਏ ਟੈਸਟ ਨਤੀਜੇ ਤੋਂ ਪਤਾ ਲੱਗਿਆ ਕਿ ਉਹ ਕੋਰੋਨਾ ਪੌਜ਼ੀਟਿਵ ਸਨ।

ਨਿਤਿਆਗਣੇਸ਼ ਆਪਣੀ ਮਾਂ ਨਾਲ ਕੁਆਰੰਟੀਨ ਹੋ ਗਏ। ਉਹ ਕਹਿੰਦੇ ਹਨ, "ਹਰ ਰੋਜ਼ ਮੈਂ ਕੋਰੋਨਾਵਾਇਰਸ ਬਾਰੇ ਖ਼ਬਰਾਂ ਸੁਣਦਾ ਹੁੰਦਾ ਸੀ। ਮੈਂ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਕਿ ਇਸ ਮੇਰੇ ਤੇ ਮੇਰੇ ਪਰਿਵਾਰ ’ਤੇ ਕੀ ਅਸਰ ਪਵੇਗਾ। ਸਾਡਾ ਮੱਧ ਵਰਗੀ ਪਰਿਵਾਰ ਹੈ, ਬੇੱਸ਼ਕ ਤੁਹਾਡੇ ਕੋਲ ਪੈਸਾ ਹੈ ਪਰ ਇਹ ਤੁਹਾਡੇ ਆਪਣਿਆਂ ਦੀ ਜਾਨ ਨਹੀਂ ਬਚਾ ਸਕਦਾ।"

ਧਾਰਾਵੀ ਵਰਗੇ ਇਲਾਕੇ ਵਿੱਚ ਜ਼ਿੰਦਗੀ ਹੋਰ ਵੀ ਔਖੀ ਹੈ। ਕਰੀਬ 10 ਲੱਖ ਲੋਕ ਇੱਕ ਸੁਕਏਅਰ ਮੀਲ ਤੋਂ ਘੱਟ ਥਾਂ ’ਤੇ ਰਹਿੰਦੇ ਹਨ, ਜੋ ਕਿ ਨਿਊਯਾਰਕ ਦੇ ਮੈਨਹੇਟਨ ਸ਼ਹਿਰ ਦੀ ਆਬਾਦੀ ਨਾਲੋਂ ਵੀ 10 ਗੁਣਾ ਵੱਧ ਹੈ।

ਧਾਰਾਵੀ ਦੇ ਰਹਿਣ ਵਾਲੇ ਮੁਹੰਮਦ ਰਹਿਮਾਨ ਦਾ ਕਹਿਣਾ ਹੈ, "ਕਰੀਬ 50 ਲੋਕ ਇੱਕ ਬਾਥਰੂਮ ਵਰਤਦੇ ਹਨ, 10-12 ਲੋਕ ਇੱਕ ਛੋਟੇ ਜਿਹੇ ਕਮਰੇ ਵਿੱਚ ਰਹਿੰਦੇ, ਖੇਦੇ-ਪੀਂਦੇ ਅਤੇ ਸੌਂਦੇ ਹਨ। ਅਜਿਹੇ ’ਚ ਸੋਸ਼ਲ ਡਿਸਟੈਂਸਿੰਗ ਕਿਵੇਂ ਕਾਇਮ ਕੀਤੀ ਜਾਵੇ?"

ਉਹ ਇੱਕ ਸੰਗਠਨ ਦਾ ਹਿੱਸਾ ਵੀ ਹਨ ਜੋ ਧਾਰਾਵੀ ਵਿੱਚ ਹਜ਼ਾਰਾਂ ਮਜ਼ਦੂਰਾਂ ਨੂੰ ਖਾਣਾ ਵੰਡਦੀ ਹੈ। ਇਹ ਲੌਕਡਾਊਨ ਕਰਕੇ ਬੇਰੁਜ਼ਗਾਰ ਹੋ ਗਏ ਹਨ।

ਗਰਮ ਮੌਸਮ ਕਾਰਨ ਪੀਪੀਈ ਕਿੱਟ ਪਾਉਣਾ ਵੀ ਸਿਹਤ ਕਰਮੀਆਂ ਲਈ ਮੁਸ਼ਕਿਲ ਹੋ ਜਾਦਾ ਹੈ
Getty Images
ਗਰਮ ਮੌਸਮ ਕਾਰਨ ਪੀਪੀਈ ਕਿੱਟ ਪਾਉਣਾ ਵੀ ਸਿਹਤ ਕਰਮੀਆਂ ਲਈ ਮੁਸ਼ਕਿਲ ਹੋ ਜਾਦਾ ਹੈ

ਉਹ ਕਹਿੰਦੇ ਹਨ, "ਮੈਂ ਆਪਣੇ ਜੀਵਨ ਵਿੱਚ ਕਦੇ ਇੰਨੀ ਮਿਹਨਤ ਨਹੀਂ ਕੀਤੀ ਤੇ ਨਾ ਹੀ ਕਦੇ ਥਕਾਣ ਮਹਿਸੂਸ ਕੀਤੀ ਹੈ। ਹੁਣ ਅਸੀਂ ਖਾਣਾ ਵੰਡਣਾ ਬੰਦ ਕਰ ਦਿੱਤਾ ਹੈ ਕਿਉਂਕਿ ਸਾਡੇ ਕੋਲ ਫੰਡ ਖ਼ਤਮ ਹੋ ਗਿਆ, ਅਸੀਂ ਕਿੰਨੀ ਕੁ ਦੇਰ ਤੱਕ ਇਸ ਨੂੰ ਜਾਰੀ ਰੱਖ ਸਕਦੇ ਸੀ।"

“ਮੈਂ ਵੀ, ਲੌਕਡਾਊਨ ,ਤੋਂ ਪਹਿਲਾਂ, ਗਲੀਆਂ ਵਿਚੋਂ ਆ ਰਹੀਆਂ ਹਾਕਾਂ ਕਾਰਨ ਉਠ ਖੜ੍ਹਦੀ ਸੀ ਅਤੇ ਇਸ ਰਸਤਿਓਂ ਕੋਈ 2 ਹਜ਼ਾਰ ਬੰਦਾ ਆਪਣੇ ਕੰਮਾਕਾਜਾਂ ਨੂੰ ਜਾਂਦਾ ਸੀ।”

“ਇਹ ਸ਼ਾਂਤੀ ਚੰਗੀ ਹੈ, ਅਸੀਂ ਹਰ ਰੋਜ਼ ਸਾਫ਼ ਨੀਲਾ ਅਸਮਾਨ ਦੇਖਦੇ ਹਾਂ ਤੇ ਇਸ ਸਾਲ ਸ਼ਹਿਰ ਵਿੱਚ ਆਉਣ ਵਾਲੇ ਹੰਸਾਂ (ਫੈਮਿੰਗੋਸ) ਦੀ ਗਿਣਤੀ ’ਚ ਵਾਧਾ ਹੋਇਆ ਹੈ।”

ਪਰ ਅਰਥਚਾਰੇ ਦੇ ਬੰਦ ਹੋਣ ਦੀ ਸੱਚਾਈ ਬੇਹੱਦ ਡਰਾਵਨੀ ਹੈ।

ਇਹ ਘਾਟਾ ਕਰੋੜਾਂ ਡਾਲਰਾਂ ਵਿੱਚ ਜਾ ਰਿਹਾ ਹੈ ਅਤੇ ਕੋਰੋਨਾਵਾਇਰਸ ਕੇਸਾਂ ਵਿੱਚ ਵਾਧਾ ਹੋ ਰਿਹਾ ਹੈ ਅਤੇ ਇਸ ਦਾ ਕੋਈ ਅੰਤ ਨਹੀਂ।

ਕੋਰੋਨਾਵਾਇਰਸ
AFP

ਨਗਰ ਨਿਗਮ ਨਾਲ ਕੰਮ ਕਰਨ ਵਾਲੇ ਡਾ. ਰਾਹੁਲ ਘੁਲੇ ਘਰ-ਘਰ ਥਰਮਲ ਸਕ੍ਰੀਨਿੰਗ ਕਰ ਰਹੇ ਹਨ।

ਉਨ੍ਹਾਂ ਦਾ ਕਹਿਣਾ ਹੈ,"ਅਸੀਂ ਨਵੀਆਂ ਸਹੂਲਤਾਂ ਦਾ ਨਿਰਮਾਣ ਕਰ ਰਹੇ ਹਾਂ। ਉਹ ਦਿਨ ਵਿੱਚ ਪੂਰੀਆਂ ਮਿਲਣਗੀਆਂ। ਜਦੋਂ ਤੱਕ ਸਾਨੂੰ ਕੋਰੋਨਾਵਾਇਰਸ ਦੇ ਫੈਲਾਅ ਦਾ ਸਰੋਤ ਨਹੀਂ ਲੱਭਦਾ ਅਤੇ ਇਸ ’ਤੇ ਰੋਕ ਨਹੀਂ ਲਗਦੀ, ਉਦੋਂ ਤੱਕ ਸ਼ਹਿਰ ਨੂੰ ਆਉਣ ਵਾਲੇ ਮਹੀਨਿਆਂ ਤੱਕ ਲੌਕਡਾਊਨ ਵਿੱਚ ਰਹਿਣਾ ਹੋਵੇਗਾ।"

ਮੁੰਬਈ ਕਮਿਸ਼ਨਰ ਇਕਬਾਲ ਚਹਿਲ ਦਾ ਕਹਿਣਾ ਹੈ ਕਿ ਉਹ ਇਸ ਮਹੀਨੇ ਇੱਕ ’ਚੇਸ ਦਿ ਵਾਇਰਸ’ ਨਾਮ ਇੱਕ ਪ੍ਰੋਗਰਾਮ ਸ਼ੁਰੂ ਕਰਨ ਜਾ ਰਹੇ ਹਨ।

ਇਸ ਦਾ ਉਦੇਸ਼ ਹੋਵੇਗਾ ਤੇਜ਼ੀ ਨਾਲ ਲਾਗ ਦੇ ਫੈਲਾਅ ਬਾਰੇ ਪਤਾ ਕਰਨਾ। ਉਨ੍ਹਾਂ ਦਾ ਕਹਿਣਾ ਹੈ, "ਝੁਗੀ ਝੋਪੜੀ ਵਾਲੇ ਇਲਾਕਿਆਂ ਵਿੱਚ, ਉਨ੍ਹਾਂ ਲੋਕਾਂ ਨੂੰ ਕੁਆਰੰਟੀਨ ਕਰਾਂਗੇ ਜੋ ਕੋਵਿਡ ਕੇਸ ਦੇ ਪਹਿਲੇ 15 ਸੰਪਰਕ ਵਿੱਚ ਆਏ ਲੋਕਾਂ ਵਿੱਚ ਸ਼ਾਮਿਲ ਹੋਣਗੇ। ਹੁਣ ਤੱਕ ਅਸੀਂ 420 ਲੱਖ (4.2 ਮਿਲੀਅਨ) ਲੋਕਾਂ ਦੀ ਸਕ੍ਰੀਨਿੰਗ ਕਰ ਲਈ ਹੈ।"

ਪਰ ਖ਼ਤਰਾ ਅਜੇ ਹੋਰ ਵੀ ਮੰਡਰਾ ਰਿਹਾ ਹੈ।

ਮਾਨਸੂਨ ਵੀ ਆਉਣ ਵਾਲਾ ਹੈ ਅਤੇ ਇਸ ਦੇ ਨਾਲ ਹੋਰ ਵੀ ਬਿਮਾਰੀਆਂ ਦਾ ਜੋਖ਼ਮ ਪੈਦਾ ਹੋ ਜਾਂਦਾ, ਜਿਵੇਂ ਮਲੇਰੀਆ, ਟਾਇਫਾਇਡ ਅਤੇ ਹੋਰ ਕਈ।

ਬਰਸਾਤ ਦੇ ਮਹੀਨੇ ਵਿੱਚ ਜ਼ਰੂਰੀ ਸੇਵਾਵਾਂ ਦਾ ਕੰਮ ਹੋਰ ਵੀ ਔਖਾ ਹੋ ਜਾਂਦਾ ਹੈ।

ਹੈਲਪਲਾਈਨ ਨੰਬਰ
BBC
ਕੋਰੋਨਾਵਾਇਰਸ
BBC

ਇਹ ਵੀਡੀਓਜ਼ ਵੀ ਦੇਖੋ

https://www.youtube.com/watch?v=xWw19z7Edrs&t=1s

https://www.youtube.com/watch?v=CgwhNlKY-2s

https://www.youtube.com/watch?v=8jDOqATdeQE

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''07eb9961-0e7d-44b8-b27e-3d986354a191'',''assetType'': ''STY'',''pageCounter'': ''punjabi.india.story.52817938.page'',''title'': ''ਕੋਰੋਨਾਵਾਇਰਸ : ਸ਼ਹਿਰ ,ਜਿੱਥੇ ਲੋਕਾਂ ਦਾ ਲਾਸ਼ਾਂ ਨਾਲ ਰੱਖ ਕੇ ਇਲਾਜ ਕੀਤਾ ਜਾ ਰਿਹਾ'',''published'': ''2020-05-28T10:59:42Z'',''updated'': ''2020-05-28T10:59:42Z''});s_bbcws(''track'',''pageView'');

Related News