ਭਾਰਤ ਚੀਨ ਵਿਵਾਦ: ਭਾਰਤ ਦੀ ਚਾਲ ਜਾਂ ਚੀਨ ਦੀ ਦਬਾਅ ਦੀ ਰਣਨੀਤੀ?

Thursday, May 28, 2020 - 11:33 AM (IST)

ਭਾਰਤ ਚੀਨ ਵਿਵਾਦ: ਭਾਰਤ ਦੀ ਚਾਲ ਜਾਂ ਚੀਨ ਦੀ ਦਬਾਅ ਦੀ ਰਣਨੀਤੀ?

ਚੀਨੀ ਰਾਸ਼ਟਰਪਤੀ ਸ਼ੀ-ਜਿੰਗਪਿਗ ਵੱਲੋਂ ਆਪਣੀ ਫੌਜ ਨੂੰ ਜੰਗੀ ਤਿਆਰੀਆਂ ਪੂਰੀਆਂ ਕਰਨ ਲਈ ਕਿਹਾ ਗਿਆ ਹੈ।

ਇਹ ਕਹਿਣ ਤੋਂ ਇੱਕ ਦਿਨ ਬਾਅਦ ਹੁਣ ਚੀਨੀ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਭਾਰਤ ਨਾਲ ਲੱਗਦੀ ਸਰਹੱਦ ਉੱਤੇ ਹਾਲਾਤ ਸਮੁੱਚੇ ਤੌਰ ਉੱਤੇ ''ਸਥਿਰ ਅਤੇ ਕੰਟਰੋਲ'' ਹੇਠ ਹਨ।

ਦੋਵੇਂ ਮੁਲਕਾਂ ਵਿਚਾਲੇ ਅਜਿਹਾ ਢਾਂਚਾ ਤੇ ਸੰਚਾਰ ਸਾਧਨ ਮੌਜੂਦ ਹੈ ਜਿਸ ਨਾਲ ਮਸਲੇ ਨੂੰ ਗੱਲਬਾਤ ਅਤੇ ਸਲਾਹ ਮਸ਼ਵਰੇ ਨਾਲ ਨਿਪਟਾਇਆ ਜਾ ਰਿਹਾ ਹੈ।

ਚੀਨ ਨੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਚੀਨੀ ਰਾਸ਼ਟਰਪਤੀ ਵੱਲੋਂ ਪਿਛਲੇ ਸਮੇਂ ਦੌਰਾਨ ਦੁਵੱਲੇ ਸਰਹੱਦੀ ਮਸਲਿਆਂ ਨੂੰ ਗੱਲਬਾਤ ਰਾਹੀ ਨਿਪਟਾਉਣ ਲਈ ਕੀਤੇ ਅਹਿਦ ਮੁਤਾਬਕ ਹੀ ਚੀਨ ਕਾਰਵਾਈ ਕਰ ਰਿਹਾ ਹੈ।

ਕੋਰੋਨਾਵਾਇਰਸ
BBC

ਚੀਨੀ ਮੀਡੀਆ ਦੇ ਇਲਜ਼ਾਮ

ਭਾਰਤ ਅਤੇ ਚੀਨ ਵਿਚਾਲੇ ਸਰਹੱਦੀ ਡੈੱਡਲਾਕ ਨੂੰ ਲੈ ਕੇ ਤਣਾਅ ਦੀਆਂ ਖ਼ਬਰਾਂ ਵਿਸ਼ਵ ਪੱਧਰ ਉੱਤੇ ਮੀਡੀਆ ਵਿਚ ਛਾਈਆਂ ਹੋਈਆਂ ਹਨ ।

ਚੀਨੀ ਮੀਡੀਆ ਵਿਚ ਆਈਆਂ ਖ਼ਬਰਾਂ ਮੁਤਾਬਕ ਭਾਰਤ ਨੇ ਪਿਛਲੇ ਕੁਝ ਦਿਨਾਂ ਵਿਚ ਲੱਦਾਖ ਵਿਚ ਵਿਵਾਦਿਤ ਗਲਵਾਨ ਵੈਲੀ ਖੇਤਰ ਵਿਚ ਸਰਹੱਦ ਪਾਰੋਂ "ਗ਼ੈਰ ਕਾਨੂੰਨੀ ਤਰੀਕੇ ਨਾਲ ਰੱਖਿਆ ਢਾਂਚਿਆਂ ਦਾ ਨਿਰਮਾਣ ਕੀਤਾ ਹੈ।''''

ਇਸ ਤੋਂ ਪਹਿਲਾਂ ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਝਾਓ ਲੀਜਿਆਨ ਨੇ ਭਾਰਤ ਨੂੰ ਅਪੀਲ ਕੀਤੀ ਕਿ ਉਹ ਕਿਸੇ ਕਿਸਮ ਦੀ ਇਕਪਾਸੜ ਕਾਰਵਾਈ ਤੋਂ ਪਰਹੇਜ਼ ਕਰਨ ਕਿਉਂਕਿ ਸਥਿਤੀ ਹੋਰ ਗੁੰਝਲਦਾਰ ਹੋ ਸਕਦੀ ਹੈ।"

https://www.youtube.com/watch?v=M-MY-QRffPM

ਦੇਸ਼ ਦੇ ਸਰਕਾਰੀ ਅਖ਼ਬਾਰ ਪੀਪਲਜ਼ ਡੇਲੀ ਦੇ ਅਨੁਸਾਰ, 21 ਮਈ ਨੂੰ ਇੱਕ ਚੀਨ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ, "ਚੀਨ ਅਤੇ ਭਾਰਤ ਕੂਟਨੀਤਕ ਚੈਨਲਾਂ ਰਾਹੀਂ ਇਸ ਮੁੱਦੇ ਉੱਤੇ ਵਿਚਾਰ ਵਟਾਂਦਰੇ ਕਰ ਰਹੇ ਹਨ।"

ਦੋਵਾਂ ਗੁਆਂਢੀ ਦੇਸ਼ਾਂ ਵਿਚਾਲੇ ਇਹ ਵਿਵਾਦ ਅਜਿਹੇ ਸਮੇਂ ਵਿਚ ਆਇਆ ਹੈ, ਜਦੋਂ ਭਾਰਤ ਅਤੇ ਨੇਪਾਲ ਵਿਚ ਖੇਤਰੀ ਵਿਵਾਦ ਵੀ ਜਾਰੀ ਹੈ। ਭਾਵੇਂ ਕਿ ਮੀਡੀਆ ਦੇ ਕੁਝ ਹਿੱਸੇ ਵਿਚ ਇਸ ਨੂੰ ਹੋਰ ਗੰਭੀਰ ਮੁੱਦਿਆਂ ਤੋਂ ਧਿਆਨ ਹਟਾਉਣ ਦੇ ਤਰੀਕੇ ਵਜੋਂ ਵੀ ਦੇਖਿਆ ਜਾ ਰਿਹਾ ਹੈ।

ਦਿੱਲੀ ਦੀ ਸੋਚੀ ਸਮਝੀ ਚਾਲ ਦਾ ਇਲਜ਼ਾਮ

ਗਲੋਬਲ ਟਾਇਮਜ਼ ਵਿਚ ਪ੍ਰਕਾਸ਼ਿਤ ਇੱਕ ਰਿਪੋਰਟ ਵਿਚ ਦਾਅਵਾ ਕੀਤਾ ਗਿਆ ਕਿ ਗੁਆਂਢੀ ਮੁਲਕਾਂ ਵਿਚ ਸ਼ੁਰੂ ਹੋਇਆ ਇਹ ਵਿਵਾਦ ਕਿਸੇ ਅਚਾਨਕ ਵਾਪਕੀ ਘਟਨਾ ਦਾ ਨਤੀਜਾ ਨਹੀਂ ਹੈ, ਬਲਕਿ ਇਹ ਨਵੀਂ ਦਿੱਲੀ ਦੀ ''ਸੋਚੀ ਸਮਝੀ ਯੋਜਨਾ'' ਹੈ।

ਗਲੋਬਲ ਟਾਈਮਜ਼ ਦੀ ਰਿਪੋਰਟ ਦੇ ਅਨੁਸਾਰ, "ਭਾਰਤੀ ਫੌਜੀ ਜਾਣਬੁੱਝ ਕੇ ਆਪਣੇ ਚੀਨੀ ਹਮਰੁਤਬਾ ਨਾਲ ਝੜਪ ਰਹੇ ਹਨ।"

ਰਿਪੋਰਟ ਵਿਚ ਅੱਗੇ ਲਿਖਿਆ ਗਿਆ ਹੈ ਕਿ ਜੇ ਭਾਰਤ ਜਲਦ ਤੋਂ ਜਲਦ ਅਜਿਹੇ ਭੜਕਾਊ ਕਦਮਾਂ ਨੂੰ ਰੋਕਣ ਵਿਚ ਅਸਫ਼ਲ ਰਿਹਾ ਤਾਂ ਇਹ ਦੋਵਾਂ ਦੇਸ਼ਾਂ ਦੇ ਕੂਟਨੀਤਕ ਸੰਬੰਧ ਪ੍ਰਭਾਵਤ ਹੋ ਸਕਦੇ ਹਨ।

ਗਲੋਬਲ ਟਾਈਮਜ਼ ਵਿਚ ਪ੍ਰਕਾਸ਼ਤ ਰਿਪੋਰਟ ਵਿਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਕੁਝ ਭਾਰਤੀਆਂ ਨੇ ਇਹ ਅੰਦਾਜ਼ਾ ਲਗਾਇਆ ਸੀ ਕਿ ਜਿਸ ਤਰ੍ਹਾਂ ਕੋਰੋਨਾ ਵਾਇਰਸ ਮਹਾਂਮਾਰੀ ਨੇ ਚੀਨ ਦੀ ਆਰਥਿਕਤਾ ਨੂੰ ਡਾਵਾਡੋਲ ਕੀਤਾ ਹੈ, ਪੱਛਮੀ ਦੇਸ਼ਾਂ ਨੇ ਚੀਨ ਉੱਤੇ ਮਹਾਮਾਰੀ ਪ੍ਰਤੀ ਨਿਰੰਤਰ ਪਾਰਦਰਸ਼ੀ ਵਤੀਰਾ ਨਾ ਅਪਣਾਉਣ ਦਾ ਇਲਜ਼ਾਮ ਲਾਇਆ ਹੈ, ਉਸ ਨਾਲ ਉਨ੍ਹਾਂ ਨੂੰ'' ਵੱਡਾ ਮੌਕਾ ''ਮਿਲੇਗਾ ਅਤੇ ਸਰਹੱਦੀ ਵਿਵਾਦ'' ਉਨ੍ਹਾਂ ਦੇ ਹਿੱਤ ''ਚ ਜਾਵੇਗਾ।

ਜਨਪਿੰਗ ਤੇ ਮੋਦੀ
Getty Images

ਚੀਨ ਦੀਆਂ ਨੀਤੀਆਂ ਨੂੰ ਦੋਸ਼ੀ ਠਹਿਰਾਇਆ

ਸਰਹੱਦ ''ਤੇ ਚੱਲ ਰਹੇ ਤਣਾਅ ਦੇ ਵਿਚਕਾਰ, ਭਾਰਤੀ ਅਖਬਾਰਾਂ ਨੇ ਵਿਸ਼ੇਸ਼ ਤੌਰ'' ਉੱਤੇ ਆਪਣੀ ਕਵਰੇਜ਼ ਵਿੱਚ ਜ਼ੋਰ ਦਿੱਤਾ ਹੈ ਕਿ ਭਾਰਤ ਨੂੰ ਚੀਨੀ ਦਬਾਅ ਅੱਗੇ ਨਹੀਂ ਝੁਕਣਾ ਚਾਹੀਦਾ।

ਇਹ ਚਰਚਾ ਵਿਵਾਦਤ ਖੇਤਰਾਂ ਵਿਚ ਦੋਵਾਂ ਧਿਰਾਂ ਦੇ ਫੌਜੀਆਂ ਵਿਚਾਲੇ ਹੋਈਆਂ ਝੜਪਾਂ ਤੋਂ ਸ਼ੁਰੂ ਹੋਈਆਂ ਤੇ ਇਨ੍ਹਾਂ ਵਿਚ ਕਈ ਸਾਰੇ ਫੌਜੀ ਵੀ ਜ਼ਖਮੀ ਹੋਏ।

ਕੁਝ ਨੂੰ ਇੰਨੀਆਂ ਗੰਭੀਰ ਸੱਟਾਂ ਲੱਗੀਆਂ ਕਿ ਉਹਨਾਂ ਨੂੰ ਹਸਪਤਾਲ ਦਾਖਲ ਕਰਵਾਉਣਾ ਪਿਆ।

ਭਾਰਤ ਦੇ ਕਈ ਪ੍ਰਮੁੱਖ ਹਿੰਦੀ ਅਖਬਾਰਾਂ ਨੇ ਆਪਣੀ ਖ਼ਬਰ ਵਿਚ ਲਿਖਿਆ ਹੈ ਕਿ ਸਰਹੱਦੀ ਰੇਖਾ ਉੱਤੇ ਚੀਨ ਦਾ ਹਮਲਾ ਭਾਰਤ ਉੱਤੇ ਦਬਾਅ ਪਾਉਣ ਦਾ ਇੱਕ ਰਾਹ ਜਾਪਦਾ ਹੈ।

ਭਾਰਤ ਚੀਨ ਸਰਹੱਦ
BBC

ਇਸ ਦੇ ਨਾਲ ਹੀ ਇਕ ਹੋਰ ਅਖਬਾਰ ਨੇ ਲਿਖਿਆ ਹੈ ਕਿ ਇਸ ਖੇਤਰ ਵਿਚ ਦੋਵਾਂ ਦੇਸ਼ਾਂ ਵਿਚਾਲੇ ਸਰਹੱਦੀ ਵਿਵਾਦ ਨਵਾਂ ਨਹੀਂ ਹੈ। ਅਖਬਾਰ ਲਿਖਦਾ ਹੈ "ਚੀਨ ਦੀਆਂ ਸਾਮਰਾਜਵਾਦੀ ਨੀਤੀਆਂ ਕਿਸੇ ਤੋਂ ਲੁਕੀਆਂ ਨਹੀਂ ਹਨ। ਉਹ ਭਾਰਤ ''ਤੇ ਦਬਾਅ ਬਣਾਉਣ ਦੇ ਇਰਾਦੇ ਨਾਲ ਹਰ ਵਾਰ ਇਸ ਨਾਲ ਲੱਗਦੇ ਦੇਸ਼ਾਂ ਨੂੰ ਭੜਕਾਉਣ ਦੀ ਕੋਸ਼ਿਸ਼ ਕਰ ਕਰਦਾ ਰਹਿੰਦਾ ਹੈ।"

25 ਮਈ ਦੇ ਅੰਕ ਵਿਚ ਟਾਈਮਜ਼ ਆਫ਼ ਇੰਡੀਆ ਅਖ਼ਬਾਰ ਨੇ ਲਿਖਿਆ ਸੀ ਕਿ "ਨਵੀਂ ਦਿੱਲੀ ਨੂੰ ਚੀਨੀ ਦਬਾਅ ਦੇ ਵਿਰੁੱਧ ਡਟ ਕੇ ਖੜਨਾ ਪਏਗਾ।"

ਇਸ ਤੋਂ ਇਲਾਵਾ, ਇੰਡੀਅਨ ਐਕਸਪ੍ਰੈਸ ਅਖ਼ਬਾਰ ਨੇ ਆਪਣੇ ਇੱਕ ਮੁੱਦੇ ਵਿੱਚ ਲਿਖਿਆ, "ਚੀਨ ਲਈ ਆਪਣੀ ਸਥਿਤੀ ਉੱਤੇ ਮੁੜ ਵਿਚਾਰ ਕਰਨਾ ਉਚਿਤ ਹੋਵੇਗਾ।"

ਹੈਲਪਲਾਈਨ ਨੰਬਰ
BBC
ਕੋਰੋਨਾਵਾਇਰਸ
BBC

ਇਹ ਵੀਡੀਓਜ਼ ਵੀ ਦੇਖੋ

https://www.youtube.com/watch?v=xWw19z7Edrs&t=1s

https://www.youtube.com/watch?v=CgwhNlKY-2s

https://www.youtube.com/watch?v=8jDOqATdeQE

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''9ed2fe28-d018-8e49-bdcd-1563cd854d0c'',''assetType'': ''STY'',''pageCounter'': ''punjabi.india.story.52827685.page'',''title'': ''ਭਾਰਤ ਚੀਨ ਵਿਵਾਦ: ਭਾਰਤ ਦੀ ਚਾਲ ਜਾਂ ਚੀਨ ਦੀ ਦਬਾਅ ਦੀ ਰਣਨੀਤੀ?'',''published'': ''2020-05-28T05:51:41Z'',''updated'': ''2020-05-28T05:51:41Z''});s_bbcws(''track'',''pageView'');

Related News