ਕੋਰੋਨਾਵਾਇਰਸ; ਇਹ ਮਾਂ ਆਪਣੇ ਬੱਚੇ ਨੂੰ ਗਲ ਲਾਉਣ ਦੀ ਥਾਂ ਬਾਰੀ ''''ਚੋਂ ਵੇਖਣ ਨੂੰ ਮਜ਼ਬੂਰ- 5 ਅਹਿਮ ਖ਼ਬਰਾਂ

Thursday, May 28, 2020 - 07:33 AM (IST)

ਕੋਰੋਨਾਵਾਇਰਸ; ਇਹ ਮਾਂ ਆਪਣੇ ਬੱਚੇ ਨੂੰ ਗਲ ਲਾਉਣ ਦੀ ਥਾਂ ਬਾਰੀ ''''ਚੋਂ ਵੇਖਣ ਨੂੰ ਮਜ਼ਬੂਰ- 5 ਅਹਿਮ ਖ਼ਬਰਾਂ

‘’5 ਹਫ਼ਤੇ ਹੋ ਗਏ ਮੈਂ ਆਪਣੇ ਦੋ ਸਾਲ ਦੇ ਪੁੱਤਰ ਨੂੰ ਗਲ ਨਹੀਂ ਲਗਾ ਸਕੀ’’ – ਇਹ ਸ਼ਬਦ ਖੁਦ ਨੂੰ ਆਈਸੋਲੇਸ਼ਨ ਯਾਨਿ ਏਕਾਂਤਵਾਸ ਵਿੱਚ ਰੱਖਣ ਵਾਲੀ ਨਰਸ ਦੇ ਹਨ ਤੇ ਪੁੱਤਰ ਤੋਂ ਇਸ ਦੂਰੀ ਨੂੰ ਉਹ ‘ਦਿਲ ਤੋੜਨ ਵਾਲਾ’ ਆਖ਼ਦੀ ਹੈ।

ਸ਼ਾਰਲੈਟ ਕੋਲ ਨਾਮ ਦੀ ਇਸ ਨਰਸ ਨੇ ਆਪਣs ਮਾਪਿਆਂ ਕੋਲ 2 ਸਾਲਾ ਪੁੱਤਰ ਜੌਰਜ ਨੂੰ ਛੱਡਣ ਦਾ ‘ਔਖਾ ਫੈਸਲਾ’ ਲਿਆ। ਹਾਲਾਂਕਿ ਨਰਸ ਦੇ ਮਾਪਿਆਂ ਦਾ ਘਰ 5 ਮਿੰਟ ਦੀ ਦੂਰੀ ''ਤੇ ਹੀ ਹੈ।

ਸ਼ਾਰਲੈਟ ਜਿੱਥੇ ਕੰਮ ਕਰਦੀ ਹੈ, ਉੱਥੇ ਕੋਵਿਡ-19 ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਉਸ ਨੇ ਪੁੱਤਰ ਨੂੰ ਆਪਣੇ ਮਾਪਿਆਂ ਕੋਲ ਛੱਡਣ ਦਾ ਫੈਸਲਾ ਲਿਆ।

30 ਸਾਲ ਦੀ ਸ਼ਾਰਲੈਟ ਅਤੇ ਉਸ ਦਾ ਪਤੀ ਡੈਨੀਅਲ ਪੁੱਤਰ ਜੌਰਜ ਨੂੰ ਬਾਰੀ ਰਾਹੀਂ ਦੇਖਣ ਲਈ ਰੋਜ਼ਾਨਾ ਆਉਂਦੇ ਹਨ। ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ

ਕੋਰੋਨਾਵਾਇਰਸ
BBC

ਕੋਰੋਨਾਵਾਇਰਸ ਲੌਕਡਾਊਨ: ਸਟੇਸ਼ਨ ''ਤੇ ਮਰੀ ਪਈ ਮਾਂ ਦੇ ਕੱਫ਼ਣ ਨਾਲ ਖੇਡਦਾ ਰਿਹਾ ਬਾਲ

ਮੁਜੱਫ਼ਰਪੁਰ ਰੇਲਵੇ ਸਟੇਸ਼ਨ ਦਾ ਇੱਕ ਵੀਡੀਓ ਬੁੱਧਵਾਰ ਪੂਰਾ ਦਿਨ ਵਾਇਰਲ ਹੁੰਦਾ ਰਿਹਾ। ਵੀਡੀਓ ਵਿਚ ਇੱਕ ਮ੍ਰਿਤਕ ਔਰਤ ਦੀ ਲਾਸ਼ ਪਈ ਦਿਖ ਰਹੀ ਹੈ ਅਤੇ ਦੋ ਸਾਲ ਦਾ ਬੱਚਾ ਉਸ ਮ੍ਰਿਤਕ ਦੇਹ ਦਾ ਕੱਪੜਾ ਹਟਾ ਕੇ ਉਸ ਨਾਲ ਖੇਡ ਰਿਹਾ ਹੈ।

ਇਸ ਤੋਂ ਬਾਅਦ ਸੋਸ਼ਲ ਮੀਡੀਆ ਉੱਤੇ ਇਹ ਵੀਡੀਓ ਪੂਰੇ ਦਿਨ ਕਈ ਵਾਰ ਸ਼ੇਅਰ ਕੀਤਾ ਗਿਆ ਅਤੇ ਲੋਕਾਂ ਦੀਆਂ ਟਿੱਪਣੀਆਂ ਆਉਂਦੀਆਂ ਰਹੀਆਂ।

ਸ਼੍ਰਮਿਕ ਸਪੈਸ਼ਲ ਰੇਲ ਗੱਡੀਆਂ ਵਿਚ ਮਜ਼ਦੂਰਾਂ ਦੀਆਂ ਹੁੰਦੀਆਂ ਮੌਤਾਂ ਦਰਮਿਆਨ ਵਾਇਰਲ ਹੋ ਰਹੇ ਇਸ ਵੀਡੀਓ ਬਾਰੇ ਕਿਹਾ ਜਾ ਰਿਹਾ ਹੈ ਕਿ ਇਸ ਔਰਤ ਦੀ ਮੌਤ ਭੁੱਖ ਕਾਰਨ ਹੋਈ ਹੈ।

ਖ਼ਬਰ ਨੂੰ ਹੋਰ ਤਫ਼ਸੀਲ ਵਿੱਚ ਜਾਣਨ ਲਈ ਕਲਿੱਕ ਕਰੋ।

Click here to see the BBC interactive

ਕੋਰੋਨਾਵਾਇਰਸ ਦੇ ਨਮੂਨਿਆਂ ਦੀ ਜਾਂਚ ਲਈ ਹੁਣ ਭਾਰਤ ਨਹੀਂ ਰਹੇਗਾ ਚੀਨ ''ਤੇ ਨਿਰਭਰ

ਇੰਝ ਹੁੰਦਾ ਹੈ ਸਵੈਬ ਟੈਸਟ, ਜਿਸ ਵਿੱਚ ਭਾਰਤ ਆਤਮ ਨਿਰਭਰ ਹੋਣ ਦੀ ਰਾਹ ਉੱਤੇ ਹੈ
getty images

ਕੋਰੋਨਾਵਾਇਰਸ ਦੀ ਰੋਕਥਾਮ ਲਈ ਇੱਕ ਚੀਜ਼ ਜਿਸ ਨੂੰ ਸਭ ਤੋਂ ਅਹਿਮ ਮੰਨਿਆ ਜਾ ਰਿਹਾ ਹੈ- ਉਹ ਹੈ ਟੈਸਟਿੰਗ।

ਵਿਸ਼ਵ ਸਿਹਤ ਸੰਗਠਨ ਨੇ ਕੋਰੋਨਾਵਾਇਰਸ ਮਹਾਂਮਾਰੀ ਦੀ ਸ਼ੁਰੂਆਤ ਵੇਲੇ ਸਲਾਹ ਦਿੰਦਿਆਂ ਕਿਹਾ ਸੀ ਕਿ ਕੋਰੋਨਾਵਾਇਰਸ ਦਾ ਮੁਕਾਬਲਾ ਕਰਨ ਲਈ, ਸਭ ਤੋਂ ਜ਼ਰੂਰੀ ਹੈ ਕਿ ਅਸੀਂ ਨਿਯਮਿਤ ਤੌਰ ''ਤੇ ਆਪਣੇ ਹੱਥ ਧੋਈਏ ਅਤੇ ਜ਼ਿਆਦਾ ਤੋਂ ਜ਼ਿਆਦਾ ਨਮੂਨਿਆਂ ਦੀ ਜਾਂਚ ਕਰੀਏ।

ਭਾਰਤ ਵਿੱਚ ਕੋਰੋਨਾਵਾਇਰਸ ਲਈ ਕੀਤੇ ਜਾਣ ਵਾਲੇ ਟੈਸਟਾਂ ਬਾਰੇ ਹਮੇਸ਼ਾਂ ਹੀ ਸਵਾਲ ਉੱਠਦੇ ਰਹੇ ਹਨ, ਪਰ ਹੁਣ ਭਾਰਤ ਇਸ ਵਿੱਚ ਆਤਮ ਨਿਰਭਰ ਹੋਣ ਜਾ ਰਿਹਾ ਹੈ।

ਚੀਨ ਨੂੰ ਇਸ ਮਾਮਲੇ ਵਿੱਚ ਭਾਰਤ ਕਿਵੇਂ ਮਾਤ ਦੇਣ ਵਾਲਾ ਹੈ, ਤਫ਼ਸੀਲ ਵਿੱਚ ਜਾਣਨ ਲਈ ਇੱਥੇ ਕਲਿੱਕ ਕਰੋ

ਕੀ ਕੋਰੋਨਾਵਾਇਰਸ ਜੂਨ-ਜੁਲਾਈ ਮਹੀਨੇ ਵਾਕਈ ਭਾਰਤ ਵਿਚ ਸਿਖ਼ਰ ''ਤੇ ਹੋਵੇਗਾ?

KAJAVEBEfJM
EPA

"ਕੋਰੋਨਾ ਜੂਨ-ਜੁਲਾਈ ਵਿੱਚ ਆਪਣੇ ਸਿਖਰ ''ਤੇ ਹੋਵੇਗਾ - ਡਾ. ਰਣਦੀਪ ਗੁਲੇਰੀਆ।"

ਕੁਝ ਦਿਨ ਪਹਿਲਾਂ AIIMS ਦੇ ਨਿਰਦੇਸ਼ਕ ਦੇ ਹਵਾਲੇ ਨਾਲ ਇਹ ਬਿਆਨ ਦੇਸ ਦੇ ਸਾਰੇ ਮੀਡੀਆ ਚੈਨਲਾਂ ਅਤੇ ਸੋਸ਼ਲ ਮੀਡੀਆ ਉੱਤੇ ਰਿਹਾ।

ਸ਼ੁੱਕਰਵਾਰ ਨੂੰ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਵੀ ਇੱਕ ਵਰਚੁਅਲ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਕੋਰੋਨਾ ਆਪਣੇ ਸਿਖਰ ''ਤੇ ਪਹੁੰਚਣ ਵਾਲਾ ਹੈ।

ਜਦੋਂ ਰਾਹੁਲ ਨੂੰ ਇਸ ਨਾਲ ਜੁੜਿਆ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ, "ਮੈਂ ਮਾਹਰ ਨਹੀਂ ਹਾਂ। ਪਰ ਮੈਨੂੰ ਲੱਗਦਾ ਹੈ ਕਿ ਅਸੀਂ ਥੋੜ੍ਹੀ ਦੇਰ ਵਿੱਚ ਹੀ ਸਿਖਰ ''ਤੇ ਪਹੁੰਚ ਜਾਵਾਂਗੇ।”

ਪੂਰਾ ਮਾਮਲਾ ਹੈ ਕੀ? ਜਾਣਨ ਲਈ ਕਲਿੱਕ ਕਰੋ।

ਕੋਰੋਨਾਵਾਇਰਸ
BBC

ਮੋਦੀ ਨੇ ਜਿਨ੍ਹਾਂ ਔਰਤਾਂ ਦੇ ਪੈਰ ਧੋਤੇ ਸਨ, ਲੌਕਡਾਊਨ ''ਚ ਉਨ੍ਹਾਂ ਦਾ ਹਾਲ ਕੀ?

ਕੋਰੋਨਾਵਾਇਰਸ
BBC

30 ਮਈ ਨੂੰ ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦਾ ਇੱਕ ਸਾਲ ਪੂਰਾ ਹੋ ਰਿਹਾ ਹੈ। ਸਰਕਾਰ ਇਸ ਸਾਲ ਕੋਰੋਨਾ ਕਾਰਨ ਜਸ਼ਨ ਤਾਂ ਨਹੀਂ ਮਨਾ ਰਹੀ, ਪਰ ਭਾਜਪਾ ਦੇਸ਼ ਭਰ ਵਿੱਚ 750 ਤੋਂ ਵੱਧ ਵਰਚੁਅਲ ਰੈਲੀਆਂ ਕਰਨ ਜਾ ਰਹੀ ਹੈ।

ਪ੍ਰਧਾਨ ਮੰਤਰੀ ਮੋਦੀ ਹੋਣ ਜਾਂ ਸਰਕਾਰ ਦੇ ਕੋਈ ਹੋਰ ਮੰਤਰੀ, 16 ਮਈ ਤੋਂ ਹੀ ਉਹ ਨਿਸ਼ਚਤ ਤੌਰ ''ਤੇ ਟਵਿੱਟਰ ''ਤੇ ਆਪਣੀਆਂ ਪ੍ਰਾਪਤੀਆਂ ਸਾਂਝੀਆਂ ਕਰ ਰਹੇ ਹਨ।

ਬੀਜੇਪੀ ਨੇ ਵੀ ਨੌਂ ਮਿੰਟ ਦਾ ਵੀਡੀਓ ਸਾਂਝਾ ਕੀਤਾ ਹੈ, ਤਾਂ ਪ੍ਰਧਾਨ ਮੰਤਰੀ ਮੋਦੀ ਨੇ ਆਯੁਸ਼ਮਾਨ ਭਾਰਤ ਦੀ ਸਫ਼ਲਤਾ ''ਤੇ ਟਵੀਟ ਕੀਤਾ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 24 ਫਰਵਰੀ 2019 ਨੂੰ ਕੁੰਭ ਮੇਲੇ ਵਿੱਚ ਪੰਜ ਸਫਾਈ ਕਰਮੀਆਂ ਦੇ ਪੈਰ ਧੋਤੇ ਸਨ। ਉਨ੍ਹਾਂ ਵਿੱਚੋਂ ਦੋ ਔਰਤਾਂ ਵੀ ਸਨ। ਇੱਕ ਸੀ ਚੌਬੀ ਅਤੇ ਦੂਸਰੀ ਸੀ ਜਯੋਤੀ।

ਉਨ੍ਹਾਂ ਦੀਆਂ ਤਸਵੀਰਾਂ ਦੇਸ਼ ਭਰ ਦੇ ਟੀਵੀ ਸਕਰੀਨਾਂ ''ਤੇ ਦਿਖਾਈਆਂ ਗਈਆਂ ਸਨ। ਪਰ ਉਸ ਤੋਂ ਬਾਅਦ ਹਰ ਕੋਈ ਉਨ੍ਹਾਂ ਨੂੰ ਭੁੱਲ ਗਿਆ।

ਜਦੋਂ ਮੀਡੀਆ ਦਾ ਰੌਲਾ ਰੁਕਿਆ, ਤਾਂ ਬੀਬੀਸੀ ਉੱਤਰ ਪ੍ਰਦੇਸ਼ ਵਿੱਚ ਬਾਂਦਾ ਦੀਆਂ ਇਨ੍ਹਾਂ ਔਰਤਾਂ ਨੂੰ ਮਿਲਿਆ ਅਤੇ ਪਤਾ ਲਗਾਇਆ ਕਿ 24 ਫਰਵਰੀ ਤੋਂ ਬਾਅਦ ਉਨ੍ਹਾਂ ਦੀ ਜ਼ਿੰਦਗੀ ਵਿੱਚ ਕੀ ਤਬਦੀਲੀਆਂ ਆਈਆਂ ਹਨ।

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ


ਹੈਲਪਲਾਈਨ ਨੰਬਰ
BBC

ਕੋਰੋਨਾਵਾਇਰਸ
BBC

ਇਹ ਵੀਡੀਓਜ਼ ਵੀ ਦੇਖੋ

https://www.youtube.com/watch?v=xWw19z7Edrs&t=1s

https://www.youtube.com/watch?v=CgwhNlKY-2s

https://www.youtube.com/watch?v=8jDOqATdeQE

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''1b8fd48f-6797-4de7-ad9d-e86f7abc67f5'',''assetType'': ''STY'',''pageCounter'': ''punjabi.india.story.52829206.page'',''title'': ''ਕੋਰੋਨਾਵਾਇਰਸ; ਇਹ ਮਾਂ ਆਪਣੇ ਬੱਚੇ ਨੂੰ ਗਲ ਲਾਉਣ ਦੀ ਥਾਂ ਬਾਰੀ \''ਚੋਂ ਵੇਖਣ ਨੂੰ ਮਜ਼ਬੂਰ- 5 ਅਹਿਮ ਖ਼ਬਰਾਂ'',''published'': ''2020-05-28T01:53:13Z'',''updated'': ''2020-05-28T01:53:13Z''});s_bbcws(''track'',''pageView'');

Related News