ਇਮਰਾਨ ਖ਼ਾਨ ਨੇ ਮੋਦੀ ਸਰਕਾਰ ਦੀ ਨੀਤੀ ਦੀ ਤੁਲਨਾ ਨਾਜ਼ੀਆਂ ਕੀਤੀ

Wednesday, May 27, 2020 - 06:33 PM (IST)

ਇਮਰਾਨ ਖ਼ਾਨ ਨੇ ਮੋਦੀ ਸਰਕਾਰ ਦੀ ਨੀਤੀ ਦੀ ਤੁਲਨਾ ਨਾਜ਼ੀਆਂ ਕੀਤੀ
ਇਮਰਾਨ ਖ਼ਾਨ
Reuters

ਭਾਰਤ ਤੇ ਨੇਪਾਲ ਵਿਚਾਲੇ ਪੈਦਾ ਹੋਏ ਵਿਵਾਦ ਵਿਚਾਲੇ ਪਾਕਿਸਤਾਨ ਨੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਭਾਰਤ ਨੂੰ ਗੁਆਂਢੀ ਮੁਲਕਾਂ ਲਈ ਖ਼ਤਰਾ ਦੱਸਿਆ ਹੈ।

ਇਮਰਾਨ ਖ਼ਾਨ ਨੇ ਭਾਰਤ ਦੀ ਕੇਂਦਰ ਸਰਕਾਰ ਨੂੰ ਮੁੜ ਇੱਕ ਵਾਰ ਹਿੰਦੂਵਾਦੀ ਫਾਸੀਵਾਦੀ ਸਰਕਾਰ ਦੱਸਿਆ ਹੈ।

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਟਵੀਟ ਕੀਤਾ ਹੈ, "ਹਿੰਦੂਵਾਦੀ ਫਾਸੀਵਾਦੀ ਮੋਦੀ ਸਰਕਾਰ ਆਪਣੀਆਂ ਮਾਣ ਨਾਲ ਭਰੀਆਂ ਵਿਸਥਾਰਵਾਦੀ ਨੀਤੀਆਂ ਜੋ ਨਾਜ਼ੀਵਾਦ ਦੀ ਲੇਬੇਨਸੋਹੋਮ ਨੀਤੀ ਦੇ ਸਾਮਾਨ ਹੈ, ਉਹ ਭਾਰਤ ਦੇ ਗੁਆਂਢੀ ਮੁਲਕਾਂ ਲਈ ਖ਼ਤਰਾ ਬਣੀ ਹੋਈ ਹੈ।"

https://twitter.com/ImranKhanPTI/status/1265547784335306753

ਲੋਬੇਨਸੋਹੋਮ ਦਾ ਮਤਲਬ ਉਹ ਨੀਤੀ ਨਾਲ ਹੈ, ਜੋ ਇੱਕ ਮੁਲਕ ਆਪਣੇ ਖੇਤਰ ਨੂੰ ਵਧਾਉਣ ਵਾਸਤੇ ਅਪਣਾਉਂਦਾ ਹੈ। ਇਸ ਨੀਤੀ ਤਹਿਤ ਉਹ ਉਨ੍ਹਾਂ ਖੇਤਰਾਂ ਨੂੰ ਸ਼ਾਮਿਲ ਕਰਨਾ ਚਾਹੁੰਦਾ ਹੈ ਜੋ ਉਸ ਮੁਤਾਬਕ ਮੁਲਕ ਦੇ ਵਿਕਾਸ ਲਈ ਜ਼ਰੂਰੀ ਹਨ।

ਇਮਰਾਨ ਖ਼ਾਨ ਨੇ ਇਸ ਦੇ ਨਾਲ ਇਹ ਵੀ ਲਿਖਿਆ ਕਿ ਬੰਗਲਾਦੇਸ਼ ਨੂੰ ਨਾਗਰਿਕਤਾ ਕਾਨੂੰਨ, ਨੇਪਾਲ ਅਤੇ ਚੀਨ ਨਾਲ ਸਰਹੱਦ ਵਿਵਾਦ ਅਤੇ ਪਾਕਿਸਤਾਨ ਖ਼ਿਲਾਫ਼ ਝੂਠੀ ਮੁਹਿੰਮ ਚਲਾ ਕੇ ਇਹ ਧਮਕੀ ਦਿੱਤੀ ਹੈ।

https://twitter.com/ImranKhanPTI/status/1265547786671591424

ਕੋਰੋਨਾਵਾਇਰਸ
BBC

ਇਸ ਤੋਂ ਬਾਅਦ ਕੀਤੇ ਗਏ ਟਵੀਟ ਵਿੱਚ ਇਮਰਾਨ ਖ਼ਾਨ ਨੇ ਭਾਰਤ-ਸ਼ਾਸਿਤ ਕਸ਼ਮੀਰ ਦਾ ਮੁੱਦਾ ਵੀ ਚੁੱਕਿਆ ਹੈ।

ਉਨ੍ਹਾਂ ਨੇ ਟਵੀਟ ਵਿੱਚ ਲਿਖਿਆ ਹੈ, ''''ਇਹ ਸਭ ਭਾਰਤ-ਸ਼ਾਸਿਤ ਕਸ਼ਮੀਰ ''ਤੇ ਗ਼ਲਤ ਕਬਜ਼ੇ ਤੋਂ ਬਾਅਦ ਹੈ, ਜੋ ਚੌਥੇ ਜੇਨੇਵਾ ਸੰਮੇਲਨ ਤਹਿਤ ਇੱਕ ਅਪਰਾਧ ਹੈ ਅਤੇ ਉਹ ਪਾਕਿਸਤਾਨ-ਸ਼ਾਸਿਤ ਕਸ਼ਮੀਰ ''ਤੇ ਵੀ ਦਾਅਵਾ ਕਰ ਰਿਹਾ ਹੈ।''''

ਇਮਰਾਨ ਖ਼ਾਨ ਨੇ ਅੱਗੇ ਆਪਣੇ ਟਵੀਟ ਵਿੱਚ ਲਿਖਿਆ ਹੈ ਕਿ ਉਹ ਹਮੇਸ਼ਾ ਇਸ ਗੱਲ ''ਤੇ ਕਾਇਮ ਰਹੇ ਹਨ ਕਿ ਫਾਸੀਵਾਦੀ ਮੋਦੀ ਸਰਕਾਰ ਨੇ ਘੱਟ ਗਿਣਤੀ ਭਾਈਚਾਰੇ ਨੂੰ ਦੂਜੇ ਦਰਜੇ ਦਾ ਨਾਗਰਿਕ ਬਣਾਇਆ ਹੈ।

ਉਨ੍ਹਾਂ ਕਿਹਾ ਕਿ ਇਹ ਕੇਵਲ ਉਨ੍ਹਾਂ ਦੇ ਲਈ ਨਹੀਂ ਸਗੋਂ ਖੇਤਰੀ ਅਮਨ ਲਈ ਵੀ ਖ਼ਤਰਾ ਹੈ।

ਭਾਰਤ ਨੇਪਾਲ ਵਿਵਾਦ ਕੀ ਹੈ?

ਦਰਅਸਲ ਭਾਰਤ ਤੇ ਨੇਪਾਲ ਵਿਚਾਲੇ ਤਣਾਅ ਭਾਰਤ ਵੱਲੋਂ ਲਿਪੁਲੇਖ ਇਲਾਕੇ ਵਿੱਚ ਇੱਕ ਸੜਕ ਦੇ ਉਦਘਾਟਨ ਮਗਰੋਂ ਸ਼ੁਰੂ ਹੋਇਆ ਸੀ।

ਲਿਪੁਲਲੇਖ ਤੋਂ ਹੋ ਕੇ ਹੀ ਤਿੱਬਤ ਚੀਨ ਦੇ ਮਾਨਸਰੋਵਰ ਜਾਣ ਦਾ ਰਸਤਾ ਹੈ। ਇਸ ਸੜਕ ਦੇ ਬਣਾਏ ਜਾਣ ਤੋਂ ਬਾਅਦ ਨੇਪਾਨ ਨੇ ਸਖ਼ਤ ਸ਼ਬਦਾਂ ਵਿੱਚ ਭਾਰਤ ਦੇ ਕਦਮ ਦਾ ਵਿਰੋਧ ਕੀਤਾ ਸੀ।

ਨੇਪਾਲ ਦੀ ਕੈਬਨਿਟ ਨੇ ਇਸ ''ਤੇ ਆਪਣਾ ਦਾਅਵਾ ਕਰਾਰ ਦਿੰਦੇ ਹੋਏ ਕਿਹਾ ਕਿ ਮਹਾਕਾਲੀ (ਸ਼ਾਰਦਾ) ਨਦੀ ਦਾ ਸਰੋਤ ਲਿਮਪਿਆਧੁਰਾ ਹੀ ਹੈ, ਜੋ ਫ਼ਿਲਹਾਲ ਭਾਰਤ ਦੇ ਉੱਤਰਾਖੰਡ ਦਾ ਹਿੱਸਾ ਹੈ।

ਛੇ ਮਹੀਨੇ ਪਹਿਲਾਂ ਭਾਰਤ ਨੇ ਆਪਣਾ ਨਵਾਂ ਪੌਲਟਿਕਲ ਨਕਸ਼ਾ ਜਾਰੀ ਕੀਤਾ ਸੀ, ਜਿਸ ਵਿੱਚ ਜੰਮੂ-ਕਸ਼ਮੀਰ ਨੂੰ ਦੋ ਕੇਂਦਰ-ਸ਼ਾਸਿਤ ਸੂਬਿਆਂ, ਜੰਮੂ-ਕਸ਼ਮੀਰ ਤੇ ਲਦਾਖ ਵਜੋਂ ਦਿਖਾਇਆ ਸੀ।

ਇਸ ਮੈਪ ਵਿੱਚ ਲਿਮਪਿਯਾਧੁਰਾ, ਕਾਲਾਪਾਣੀ ਅਤੇ ਲਿਪੁਲੇਖ ਨੂੰ ਭਾਰਤ ਦਾ ਹਿੱਸਾ ਦੱਸਿਆ ਗਿਆ ਸੀ। ਨੇਪਾਲ ਇਨ੍ਹਾਂ ਇਲਾਕਿਆਂ ''ਤੇ ਲੰਬੇ ਵਕਤ ਤੋਂ ਆਪਣਾ ਦਾਅਵਾ ਜਤਾਉਂਦਾ ਰਿਹਾ ਹੈ।

ਕੋਰੋਨਾਵਾਇਰਸ
BBC

ਕੋਰੋਨਾਵਾਇਰਸ
BBC
ਹੈਲਪਲਾਈਨ ਨੰਬਰ
BBC

ਇਹ ਵੀਡੀਓਜ਼ ਵੀ ਦੇਖੋ

https://www.youtube.com/watch?v=xWw19z7Edrs&t=1s

https://www.youtube.com/watch?v=CgwhNlKY-2s

https://www.youtube.com/watch?v=8jDOqATdeQE

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''0d5e1a24-89a3-fc44-a979-e7d54ca21bb0'',''assetType'': ''STY'',''pageCounter'': ''punjabi.international.story.52819856.page'',''title'': ''ਇਮਰਾਨ ਖ਼ਾਨ ਨੇ ਮੋਦੀ ਸਰਕਾਰ ਦੀ ਨੀਤੀ ਦੀ ਤੁਲਨਾ ਨਾਜ਼ੀਆਂ ਕੀਤੀ'',''published'': ''2020-05-27T12:51:40Z'',''updated'': ''2020-05-27T12:51:40Z''});s_bbcws(''track'',''pageView'');

Related News