ਕੋਰੋਨਾਵਾਇਰਸ ਲੌਕਡਾਊਨ ਵਿੱਚ ਢਿੱਲ ਦੌਰਾਨ ਆਪਣੇ ਆਪ ਨੂੰ ਲਾਗ ਤੋਂ ਬਚਾਉਣ ਲਈ ਕੀ ਕਰਨਾ ਚਾਹੀਦਾ ਹੈ - 5 ਅਹਿਮ ਖ਼ਬਰਾਂ

05/27/2020 8:03:25 AM

ਕੋਰੋਨਾਵਾਇਰਸ
Getty Images
ਇੱਕ ਅਧਿਐਨ ਅਨੁਸਾਰ ਅੰਦਾਜ਼ਾ ਲਾਇਆ ਗਿਆ ਹੈ ਕਿ ਜ਼ਿਆਦਾਤਰ ਬਿਮਾਰੀ, ਘਰ ਦੇ ਬਾਹਰ, ਉਨ੍ਹਾਂ ਲੋਕਾਂ ਤੋਂ ਫੈਲਦੀ ਹੈ ਜਿਨ੍ਹਾਂ ਵਿੱਚ ਬਿਮਾਰੀ ਦੇ ਕੋਈ ਲੱਛਣ ਨਹੀਂ ਹੁੰਦੇ।

ਦੁਨੀਆਂ ਭਰ ਦੇ ਕਈ ਦੇਸ਼ਾਂ ਵਿੱਚ ਕੋਰੋਨਾਵਾਇਰਸ ਕਰਕੇ ਲੱਗੇ ਲੌਕਡਾਊਨ ਵਿੱਚ ਢਿੱਲ ਦਿੱਤੀ ਗਈ ਹੈ। ਅਸੀਂ ਮੁੜ ਸਮਾਜਕ ਵਾਤਾਵਰਨ ਤੇ ਗਤੀਵਿਧੀਆਂ ਵਿੱਚ ਸ਼ਾਮਲ ਹੋ ਰਹੇ ਹਾਂ ਜਿਸ ਕਰਕੇ ਕੋਰੋਨਾਵਾਇਰਸ ਹੋਣ ਦਾ ਖ਼ਤਰਾ ਵੱਧ ਸਕਦਾ ਹੈ।

ਲੌਕਡਾਊਨ ਵਿੱਚ ਢਿੱਲ ਦੇਣ ਮਗਰੋਂ ਕਈ ਦੇਸ਼ਾਂ ਵਿੱਚ ਇੱਕ ਵਾਰ ਖ਼ਤਮ ਹੋਣ ਦੇ ਬਾਵਜੂਦ ਵੀ, ਮੁੜ ਕੋਰੋਨਾ ਦੇ ਕੇਸ ਆਉਣ ਲੱਗੇ ਹਨ।

ਕੋਰੋਨਾਵਾਇਰਸ ਦਾ ਕੋਈ ਪੱਕਾ ਇਲਾਜ ਤੇ ਵੈਕਸੀਨ ਆਉਣ ਵਿੱਚ ਅਜੇ ਵੀ ਸਮਾਂ ਹੈ। ਕੀ ਇਸ ਦੌਰਾਨ ਅਸੀਂ ਸੁਰੱਖਿਅਤ ਹਾਂ? ਇਹ ਜਾਣਨ ਲਈ ਇੱਥੇ ਕਲਿੱਕ ਕਰੋ।

ਮੋਗਾ ਦੇ ਰਹਿਣ ਵਾਲੇ ਸੋਨੂੰ ਸੂਦ ਮੁੰਬਈ ਦੀਆਂ ਸੜਕਾਂ ''ਤੇ ਬਣੇ ਨਾਇਕ

ਬਾਲੀਵੁੱਡ ਅਭਿਨੇਤਾ ਸੋਨੂੰ ਸੂਦ ਨੇ ਮੁੰਬਈ ਵਿੱਚ ਕੋਵਿਡ -19 ਕਾਰਨ ਲੱਗੇ ਲੌਕਡਾਊਨ ਕਰਕੇ ਫਸੇ ਹੋਏ ਹਜ਼ਾਰਾਂ ਪਰਵਾਸੀ ਮਜ਼ਦੂਰਾਂ ਦੀ ਘਰ ਵਾਪਸ ਪਰਤਣ ਵਿੱਚ ਮਦਦ ਕਰ ਰਹੇ ਹਨ।

ਸੋਨੂ ਸੂਦ ਨੇ ਬੀਬੀਸੀ ਨੂੰ ਦੱਸਿਆ, "ਜਦੋਂ ਮੈਂ ਆਪਣੇ ਪਿੰਡ ਪਹੁੰਚਣ ਲਈ ਸੈਂਕੜੇ ਕਿਲੋਮੀਟਰ ਤੁਰਦੇ ਮਜ਼ਦੂਰਾਂ ਨੂੰ ਵੇਖਿਆ ਤਾਂ ਮੈਨੂੰ ਰਾਤ ਭਰ ਨੀਂਦ ਨਾ ਆਈ।"

ਇਸ ਲਈ ਲੋਕ ਉਨ੍ਹਾਂ ਦੀ ਖੂਬ ਵਾਹ-ਵਾਹ ਵੀ ਕਰ ਰਹੇ ਹਨ। ਪੂਰੀ ਖ਼ਬਰਾ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਕੋਰੋਨਾਵਾਇਰਸ ਦਾ ਇਲਾਜ: ਇਹ ਖਾਓ ਤੇ ਇਹ ਪਾਓ ਦੇ ਦਾਅਵਿਆਂ ਦੀ ਪੜਤਾਲੀਆ ਰਿਪੋਰਟ

ਕੋਰੋਨਾਵਾਇਰਸ ਮਹਾਂਮਾਰੀ ਅਕਸਰ ਅਜਿਹੇ ਸੁਨੇਹੇ ਸਾਂਝੇ ਕੀਤੇ ਜਾਂਦੇ ਹਨ, ਜਿਸ ਵਿੱਚ ਆਮ ਤੌਰ ''ਤੇ ਚੰਗੀ ਸਲਾਹ ਹੁੰਦੀ ਹੈ, ਪਰ ਉਹਨਾਂ ਵਿੱਚ ਵਾਧੂ ਦਾਅਵੇ ਵੀ ਹੁੰਦੇ ਹਨ ਜੋ ਸਪਸ਼ਟ ਤੌਰ ''ਤੇ ਗੁੰਮਰਾਹਕੁੰਨ ਹੁੰਦੇ ਹਨ ਅਤੇ ਨੁਕਸਾਨਦੇਹ ਹੋ ਸਕਦੇ ਹਨ।

ਕੋਰੋਨਾਵਾਇਰਸ
BBC

ਇਸ ਦੇ ਨਾਲ ਝੂਠੀ ਅਤੇ ਗੁੰਮਰਾਹਕੁੰਨ ਸਿਹਤ ਸਲਾਹ ਨੂੰ ਵੀ ਵੱਡੀ ਪੱਧਰ ''ਤੇ ਆਨਲਾਈਨ ਫੈਲਾਇਆ ਜਾ ਰਿਹਾ ਹੈ। ਕਦੇ ਕੁਝ ਖਾਣ ਦੀ ਤਸਾਲ ਹੁੰਦੀ ਹੈ ਤੇ ਕਦੇ ਕਿਸੇ ਪਰਹੇਜ਼ ਦੀ।

ਅਜਿਹੇ ਵਿੱਚ ਇਨ੍ਹਾਂ ਦੀਆਂ ਕੁਝ ਨਵੀਆਂ ਉਦਾਹਰਨਾਂ ਜਾਣਨ ਲਈ ਅਤੇ ਉਨ੍ਹਾਂ ਦੀ ਸ਼ੁਰੂਆਤ ਕਿੱਥੋਂ ਹੋਈ, ਇੱਥੇ ਕਲਿੱਕ ਕਰਕੇ ਵਿਸਥਾਰ ਵਿੱਚ ਪੜ੍ਹੋ।

ਕੀ ਜੂਨ -ਜੁਲਾਈ ਵਾਕਈ ਭਾਰਤ ਵਿਚ ਸੰਕਟ ਸਿਖ਼ਰ ’ਤੇ ਹੋਵੇਗਾ

"ਕੋਰੋਨਾ ਜੂਨ-ਜੁਲਾਈ ਵਿੱਚ ਆਪਣੇ ਸਿਖਰ ''ਤੇ ਹੋਵੇਗਾ ।"

ਕੁਝ ਦਿਨ ਪਹਿਲਾਂ ਏਮਜ਼ ਦੇ ਨਿਰਦੇਸ਼ਕ ਡਾ. ਰਣਦੀਪ ਗੁਲੇਰੀਆ ਦਾ ਬਿਆਨ ਕਿ "ਜੂਨ ਵਿੱਚ ਕੋਰੋਨਾਵਾਇਰਸ ਆਪਣੇ ਸਿਖ਼ਰ ’ਤੇ ਹੋਵੇਗਾ" ਇਹ ਬਿਆਨ ਦੇਸ ਦੇ ਸਾਰੇ ਮੀਡੀਆ ਚੈਨਲਾਂ ਅਤੇ ਸੋਸ਼ਲ ਮੀਡੀਆ ਵਿੱਚ ਰਿਹਾ ਸੀ।

ਸ਼ੁੱਕਰਵਾਰ ਨੂੰ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਵੀ ਇੱਕ ਵਰਚੁਅਲ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਕੋਰੋਨਾ ਆਪਣੇ ਸਿਖਰ ''ਤੇ ਪਹੁੰਚਣ ਵਾਲਾ ਹੈ।

https://www.youtube.com/watch?v=wM1XGDNtR1A

ਸ਼ੁੱਕਰਵਾਰ ਨੂੰ, ਕੇਂਦਰੀ ਸਿਹਤ ਵਿਭਾਗ ਦੇ ਸੰਯੁਕਤ ਸਕੱਤਰ ਲਵ ਅਗਰਵਾਲ ਨੇ ਕਿਹਾ ਹੈ ਕਿ ਜੇ ਸਰਕਾਰ ਦੁਆਰਾ ਜਾਰੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕੀਤੀ ਜਾਵੇ, ਤਾਂ ਹੋ ਸਕਦਾ ਹੈ ਕਿ ਕੋਰੋਨਾ ਆਪਣੇ ਸਿਖਰ ''ਤੇ ਪਹੁੰਚੇ ਹੀ ਨਾ।

ਪਰ ਸ਼ਿਖ਼ਰ ਦੇ ਅਸਲ ਮਾਅਨੇ ਕੀ ਹਨ ਇਸ ਬਾਰੇ ਜਾਣਨ ਲਈ ਇੱਥੇ ਕਲਿੱਕ ਕਰੋ

ਕੋਰੋਨਾਵਾਇਰਸ
BBC

ਕੋਰੋਨਾਵਾਇਰਸ ਲੌਕਡਾਊਨ ਨੇ ਕਰਵਾਈ ਪੰਜਾਬ ਦੇ ਇਨ੍ਹਾਂ ਅਲੋਪ ਹੋ ਰਹੇ ਪੰਛੀਆਂ ਦੀ ਵਾਪਸੀ

ਕੋਰੋਨਾਵਾਇਰਸ ਮਹਾਂਮਾਰੀ ਤੋਂ ਬਚਣ ਲਈ ਦੁਨੀਆਂ ਦੇ ਲਗਭਗ ਹਰ ਦੇਸ਼ ਨੇ ਆਪਣੇ-ਆਪਣੇ ਨਾਗਰਿਕਾਂ ਨੂੰ ਕਰਫ਼ਿਊ ਜਾਂ ਲੌਕਡਾਊਨ ਨਾਲ ਘਰਾਂ ਵਿੱਚ ਬਿਠਾ ਦਿੱਤਾ ਹੈ।

ਪਰ ਜੇਕਰ ਗੱਲ ਪ੍ਰਕਿਰਤੀ ਦੀ ਕਰੀਏ ਤਾਂ ਹਾਰਨਾਂ ਅਤੇ ਹੂਟਰਾਂ ਦੇ ਸ਼ੋਰ ਦੀ ਥਾਂ ਹੁਣ ਦਿਨ ਦੀ ਸ਼ੁਰੂਆਤ ਪੰਛੀਆਂ ਦੀ ਚਹਿਚਿਆਹਟ ਅਤੇ ਮੋਰਾਂ ਦੀਆਂ ਕੂਕਾਂ ਨਾਲ ਹੁੰਦੀ ਹੈ ਅਤੇ ਇਸੇ ਤਰ੍ਹਾਂ ਸ਼ਾਮ ਢਲਦੀ ਹੈ।

ਕੁਦਰਤ ਪ੍ਰੇਮੀ ਸੁਸਾਇਟੀ ਬਰਨਾਲਾ ਦੀ ਮੰਨੀਏ ਤਾਂ ਇਹ ਸਮਾਂ ਪੰਛੀਆਂ ਦੀਆਂ ਲੋਪ ਹੋ ਰਹੀਆਂ ਪ੍ਰਜਾਤੀਆਂ ਵਰਦਾਨ ਤੋਂ ਘੱਟ ਨਹੀਂ ਰਿਹਾ ਅਤੇ ਇਹ ਵਰਦਾਨ ਕਿਵੇਂ ਸਾਬਤ ਹੋਇਆ ਇਹ ਪੜ੍ਹਨ ਲਈ ਇੱਥੇ ਕਲਿੱਕ ਕਰੋ

ਹੈਲਪਲਾਈਨ ਨੰਬਰ
BBC
ਕੋਰੋਨਾਵਾਇਰਸ
BBC

ਇਹ ਵੀਡੀਓਜ਼ ਵੀ ਦੇਖੋ

https://www.youtube.com/watch?v=xWw19z7Edrs&t=1s

https://www.youtube.com/watch?v=qTu025IbVfc

https://www.youtube.com/watch?v=lkDTh4dCugY

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''01b09478-fa9b-485d-a4c5-635dbd40d0aa'',''assetType'': ''STY'',''pageCounter'': ''punjabi.india.story.52816215.page'',''title'': ''ਕੋਰੋਨਾਵਾਇਰਸ ਲੌਕਡਾਊਨ ਵਿੱਚ ਢਿੱਲ ਦੌਰਾਨ ਆਪਣੇ ਆਪ ਨੂੰ ਲਾਗ ਤੋਂ ਬਚਾਉਣ ਲਈ ਕੀ ਕਰਨਾ ਚਾਹੀਦਾ ਹੈ - 5 ਅਹਿਮ ਖ਼ਬਰਾਂ'',''published'': ''2020-05-27T02:22:23Z'',''updated'': ''2020-05-27T02:22:23Z''});s_bbcws(''track'',''pageView'');

Related News